December 4, 2024

ਅੰਬਾਲਾ ਦੇ ਡੀ.ਸੀ ਨੇ ਕਿਸਾਨ ਆਗੂਆਂ ਨੂੰ ਦਿੱਤੀ ਚੇਤਾਵਨੀ , ਪਰਸੋ ਬਿਨਾ ਇਜਾਜ਼ਤ ਕਿਸਾਨ ਨਹੀਂ ਜਾ ਸਕਣਗੇ ਅੱਗੇ

4 ਨਵੰਬਰ – ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਨੇ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ। ਇਸ ਮਾਮਲੇ ਵਿੱਚ ਅੰਬਾਲਾ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਇੱਕ ਪੱਤਰ ਜਾਰੀ ਕਰ ਕੇ ਕਿਸਾਨਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 24.07. 2024 ‘ਤੇ ਸੁਣਵਾਈ ਦੌਰਾਨ ਸ਼ੰਭੂ ਸਰਹੱਦ ‘ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਗਏ ਹਨ। ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਦੋਵਾਂ ਧਿਰਾਂ ਨੂੰ ਇਸ ਮਸਲੇ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕੀਤੀ ਗਈ। ਇਸ ਸਬੰਧੀ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਹੈ ਜੋ ਹਰ ਧਿਰ ਨਾਲ ਗੱਲਬਾਤ ਕਰ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਅੰਬਾਲਾ ਜ਼ਿਲ੍ਹੇ ਵਿੱਚ ਭਾਰਤੀ ਸਿਵਲ ਪ੍ਰੋਟੈਕਸ਼ਨ ਕੋਡ (144 ਸੀਆਰਪੀਸੀ) ਦੀ ਧਾਰਾ 163 ਵੀ ਲਾਗੂ ਕਰ ਦਿੱਤੀ ਹੈ, ਜਿਸ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੈ। ਜੇਕਰ ਜਲੂਸ ਦੇ ਰੂਪ ਵਿੱਚ ਕੋਈ ਰੋਸ ਪ੍ਰਦਰਸ਼ਨ ਕਰਨਾ ਹੋਵੇ ਤਾਂ ਇਸ ਦਫ਼ਤਰ ਤੋਂ ਉਚਿਤ ਮਾਧਿਅਮ ਰਾਹੀਂ ਇਜਾਜ਼ਤ ਲੈਣੀ ਹੋਵੇਗੀ। ਤੁਹਾਡੇ ਲਈ ਦਿੱਲੀ ਵਿੱਚ ਪ੍ਰਦਰਸ਼ਨ/ਅੰਦੋਲਨ ਕਰਨ ਲਈ ਦਿੱਲੀ ਪੁਲਿਸ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ। ਪੰਜਾਬ ਦੇ ਕਿਸਾਨਾਂ ਨੂੰ 6 ਦਸੰਬਰ ਨੂੰ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਦਿੱਲੀ ਜਾਣ ਦੀ ਇਜਾਜ਼ਤ ਮਿਲਣੀ ਔਖੀ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 9 ਦਸੰਬਰ ਨੂੰ ਪਾਣੀਪਤ ‘ਚ ਪ੍ਰੋਗਰਾਮ ਹੈ। ਕਿਸਾਨਾਂ ਵੱਲੋਂ ਦਿਨ ਵਿੱਚ 8 ਘੰਟੇ ਪੈਦਲ ਚੱਲਣ ਲਈ ਬਣਾਏ ਗਏ ਸ਼ਡਿਊਲ ਮੁਤਾਬਕ ਉਹ 3 ਦਿਨਾਂ ਵਿੱਚ ਪਾਣੀਪਤ ਪਹੁੰਚ ਜਾਣਗੇ। ਹਰਿਆਣਾ ਸਰਕਾਰ ਮਹਿਸੂਸ ਕਰ ਰਹੀ ਹੈ ਕਿ ਅਜਿਹੇ ‘ਚ ਪੀਐੱਮ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਇਸ ਕਾਰਨ ਸਰਕਾਰ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ। ਸੀਐਮ ਨਾਇਬ ਸੈਣੀ ਖੁਦ ਪੂਰੇ ਮਾਮਲੇ ਦੀ ਅਗਵਾਈ ਕਰ ਰਹੇ ਹਨ। ਅਜਿਹੇ ‘ਚ ਸੰਭਾਵਨਾ ਹੈ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੀ ਹੈ। ਇੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਊਰਜਾ ਮੰਤਰੀ ਅਨਿਲ ਵਿੱਜ ਸਮੇਤ ਹਰਿਆਣਾ ਦੇ ਕਈ ਮੰਤਰੀਆਂ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਹਰਿਆਣਾ ਵਿੱਚੋਂ ਲੰਘਣ ਦੇਣ ਦੇ ਮੂਡ ਵਿੱਚ ਨਹੀਂ ਹੈ। ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਅਗਵਾਈ ਹੇਠ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ 5 ਮੰਗਾਂ ਨੂੰ ਲੈ ਕੇ 10 ਮਹੀਨਿਆਂ ਤੋਂ ਵੱਧ ਸਮੇਂ ਤੋਂ ਪੰਜਾਬ-ਹਰਿਆਣਾ ਦੀਆਂ 2 ਸਰਹੱਦਾਂ ‘ਤੇ ਬੈਠੇ ਹਨ। ਦੋਵਾਂ ਥਾਵਾਂ ‘ਤੇ ਹਰਿਆਣਾ ਪੁਲਿਸ ਵੱਲੋਂ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ। ਜਿਸ ਕਾਰਨ ਕਿਸਾਨਾਂ ਨੂੰ ਦੋਵਾਂ ਸਰਹੱਦਾਂ ਤੋਂ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਕਿਸਾਨਾਂ ਨੇ ਪੰਜਾਬ ਵੱਲ ਡੇਰੇ ਲਾਏ ਹੋਏ ਹਨ। ਇਹ ਉਹੀ ਦੋ ਥਾਵਾਂ ਹਨ ਜਿੱਥੋਂ ਕਿਸਾਨ 6 ਦਸੰਬਰ ਨੂੰ ਦਿੱਲੀ ਪਹੁੰਚਣ ਲਈ ਹਰਿਆਣਾ ਵਿੱਚ ਦਾਖ਼ਲ ਹੋਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਦਿੱਲੀ ਤੱਕ ਪੈਦਲ ਮਾਰਚ ਕਰਨ ਦਾ ਸਮਾਂ ਵੀ ਤੈਅ ਕਰ ਲਿਆ ਹੈ। ਕਿਸਾਨ ਆਗੂ ਸਰਵਨ ਪੰਧੇਰ ਨੇ ਦੱਸਿਆ ਕਿ ਕਿਸਾਨ ਸਵੇਰੇ 9 ਵਜੇ ਤੋਂ ਸ਼ੰਭੂ ਸਰਹੱਦ ਤੋਂ ਮਾਰਚ ਸ਼ੁਰੂ ਕਰਨਗੇ ਅਤੇ ਸ਼ਾਮ 5 ਵਜੇ ਤੱਕ ਹੀ ਮਾਰਚ ਕੱਢਣਗੇ। ਕਿਸਾਨ ਰੋਜ਼ਾਨਾ 8 ਘੰਟੇ ਪੈਦਲ ਹੀ ਦਿੱਲੀ ਆਉਣਗੇ। ਇੱਕ ਆਮ ਵਿਅਕਤੀ ਇੱਕ ਘੰਟੇ ਵਿੱਚ ਲਗਭਗ 5 ਕਿਲੋਮੀਟਰ ਪੈਦਲ ਚੱਲ ਸਕਦਾ ਹੈ। ਅਜਿਹੇ ‘ਚ ਕਿਸਾਨ ਹਰ ਰੋਜ਼ ਕਰੀਬ 40 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਇਸ ਮੁਤਾਬਕ ਕਿਸਾਨਾਂ ਨੂੰ ਦਿੱਲੀ ਤੱਕ ਪੈਦਲ ਕਰੀਬ 220 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ 50 ਘੰਟੇ ਦਾ ਸਮਾਂ ਲੱਗੇਗਾ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਦੇ ਹਨ ਤਾਂ 3 ਦਿਨਾਂ ਦੇ ਪੈਦਲ ਮਾਰਚ ਤੋਂ ਬਾਅਦ 9 ਦਸੰਬਰ ਨੂੰ ਪਾਣੀਪਤ ਵੀ ਪਹੁੰਚ ਜਾਣਗੇ। ਇਸੇ ਦਿਨ ਇੱਥੇ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਤੈਅ ਹੈ। ਕਿਸਾਨ ਤੈਅ ਪ੍ਰੋਗਰਾਮ ਅਨੁਸਾਰ ਅੰਬਾਲਾ ਦੇ ਜੱਗੀ ਸਿਟੀ ਵਿਖੇ ਇਕੱਠੇ ਹੋਣਗੇ। ਉਥੋਂ ਅੱਗੇ ਵਧਣਗੇ। ਜਦੋਂਕਿ ਪੀਐਮ ਨਰਿੰਦਰ ਮੋਦੀ ਦਾ ਬੀਮਾ ਸਾਖੀ ਪ੍ਰੋਗਰਾਮ ਪਾਣੀਪਤ ਦੇ ਸੈਕਟਰ 13-17 ਦੇ ਮੈਦਾਨ ਵਿੱਚ ਹੈ। ਜੱਗੀ ਸਿਟੀ ਅੰਬਾਲਾ ਤੋਂ ਪਾਣੀਪਤ ਦੀ ਦੂਰੀ 113 ਕਿਲੋਮੀਟਰ ਹੈ। ਜਿਸ ਨੂੰ ਪੈਦਲ ਢੱਕਣ ਲਈ ਕਰੀਬ 26 ਘੰਟੇ ਦਾ ਸਮਾਂ ਲੱਗੇਗਾ। ਅਜਿਹੇ ‘ਚ ਜੇਕਰ ਕਿਸਾਨ 6 ਦਸੰਬਰ ਤੋਂ 8 ਘੰਟੇ ਪੈਦਲ ਚੱਲਣਾ ਸ਼ੁਰੂ ਕਰ ਦਿੰਦੇ ਹਨ ਤਾਂ ਉਹ ਤੀਜੇ ਜਾਂ ਚੌਥੇ ਦਿਨ ਪਾਣੀਪਤ ਪਹੁੰਚ ਜਾਣਗੇ। ਹਾਲਾਂਕਿ ਕਿਸਾਨਾਂ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਵਿਰੋਧ ਨਹੀਂ ਕਰਨਗੇ ਪਰ ਸਰਕਾਰ ਜੋਖਮ ਨਹੀਂ ਉਠਾਉਣਾ ਚਾਹੁੰਦੀ। ਖੁਫੀਆ ਰਿਪੋਰਟ ਨੂੰ ਅਲਰਟ ਕੀਤਾ ਗਿਆ ਖੁਫੀਆ ਰਿਪੋਰਟ ਨੇ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਲੈ ਕੇ ਵੀ ਸਰਕਾਰ ਨੂੰ ਚੌਕਸ ਕਰ ਦਿੱਤਾ ਹੈ। ਰਿਪੋਰਟ ਦੱਸਦੀ ਹੈ ਕਿ ਪੈਦਲ ਮਾਰਚ ਦੌਰਾਨ ਕਿਸਾਨ ਹਿੰਸਕ ਹੋ ਸਕਦੇ ਹਨ। ਉਨ੍ਹਾਂ ਨੂੰ ਹਰਿਆਣਾ ਵਿੱਚ ਰੋਕਦਿਆਂ ਕਈ ਥਾਵਾਂ ’ਤੇ ਠੋਸ ਧਰਨੇ ਵੀ ਦਿੱਤੇ ਜਾ ਸਕਦੇ ਹਨ। ਅਜਿਹੇ ‘ਚ ਸੂਬੇ ‘ਚ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਹਰਿਆਣਾ ਦੇ ਕਿਸਾਨ ਵੀ ਮਾਰਚ ਵਿੱਚ ਸ਼ਾਮਲ ਹੋ ਸਕਦੇ ਹਨ, ਜਿਸ ਨਾਲ ਸੂਬੇ ਦੇ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਕਾਰਨ ਸਰਕਾਰ ਉਨ੍ਹਾਂ ਨੂੰ 6 ਦਸੰਬਰ ਨੂੰ ਇਜਾਜ਼ਤ ਦੇਣ ਦੇ ਮੂਡ ਵਿੱਚ ਨਹੀਂ ਹੈ।

ਅੰਬਾਲਾ ਦੇ ਡੀ.ਸੀ ਨੇ ਕਿਸਾਨ ਆਗੂਆਂ ਨੂੰ ਦਿੱਤੀ ਚੇਤਾਵਨੀ , ਪਰਸੋ ਬਿਨਾ ਇਜਾਜ਼ਤ ਕਿਸਾਨ ਨਹੀਂ ਜਾ ਸਕਣਗੇ ਅੱਗੇ Read More »

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ 92 ਕਰੋੜ ਦੀ ਰਾਸ਼ੀ

ਚੰਡੀਗੜ੍ਹ, 4 ਦਸੰਬਰ – ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਟੂਡੈਂਟਸ ਸਕੀਮ ਦੇ ਤਹਿਤ ਸਰਕਾਰੀ ਸੰਸਥਾਵਾਂ ਲਈ ਸਾਲ 2024-25 ਦੇ ਬਜਟ ਉਪਬੰਧ ਵਿੱਚੋਂ 92 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਟੂਡੈਂਟਸ ਸਕੀਮ ਤਹਿਤ ਸਾਲ 2017-18 ਤੋਂ 2019-20 ਤੱਕ ਦੀ ਬਕਾਇਆ ਰਹਿੰਦੀ ਅਦਾਇਗੀ ਲਈ ਸਾਲ 2023-24 ਦੌਰਾਨ 366.00 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਹੁਣ ਸਰਕਾਰੀ ਸੰਸਥਾਵਾਂ ਨੂੰ ਇਸ ਸਮੇਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਲਈ 92.00 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਭਲਾਈ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਜੋ ਪੰਜਾਬ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਪੜ੍ਹ ਰਹੇ ਹਨ ਜਾਂ ਜਿਨ੍ਹਾਂ ਨੇ ਦੂਜੇ ਰਾਜਾਂ ਦੀਆਂ ਸੰਸਥਾਵਾਂ ਵਿੱਚ ਦਾਖਲਾ ਲਿਆ ਹੋਇਆ ਹੈ, ਉਨ੍ਹਾਂ ਨੂੰ ਪੜ੍ਹਾਈ ਦੇ ਖਰਚ ਲਈ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇਗੀ। ਇਹ ਰਕਮ ਉਹਨਾਂ ਦੀ ਸਿੱਖਿਆ ਦੀ ਲਗਾਤਾਰਤਾ ਲਈ ਮਦਦਗਾਰ ਸਾਬਤ ਹੋਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਰਾਸ਼ੀ ਵੱਖ-ਵੱਖ ਸਰਕਾਰੀ ਸੰਸਥਾਵਾਂ ਨੂੰ ਜਾਰੀ ਕਰਨ ਅਤੇ ਇਸਦੀ ਸਹੀ ਅਦਾਇਗੀ ਯਕੀਨੀ ਬਣਾਉਣ ਦੀ ਜਿੰਮੇਵਾਰੀ ਪ੍ਰਬੰਧਕੀ ਵਿਭਾਗ ਨੂੰ ਦਿੱਤੀ ਗਈ ਹੈ। ਇਹ ਵਿਭਾਗ ਇਸ ਰਕਮ ਦੇ ਸਹੀ ਵਰਤੋ ਲਈ ਜ਼ਿੰਮੇਵਾਰ ਹੋਵੇਗਾ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਿੱਖਿਆ ਸਮਾਜਿਕ ਬਦਲਾਅ ਲਈ ਸਭ ਤੋਂ ਸਸ਼ਕਤ ਹਥਿਆਰ ਹੈ। ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਕੋਈ ਵੀ ਵਿਦਿਆਰਥੀ ਆਰਥਿਕ ਕਾਰਣਾਂ ਕਰਕੇ ਆਪਣੀ ਪੜਾਈ ਨੂੰ ਛੱਡਣ ਲਈ ਮਜਬੂਰ ਨਾ ਹੋਵੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ 92 ਕਰੋੜ ਦੀ ਰਾਸ਼ੀ Read More »

ਦੱਖਣੀ ਅਫ਼ਰੀਕਾ ’ਚ ਕਾਮਨ ਵੈਲਥ ਖੇਡਾਂ ’ਚ ਪੰਜਾਬ ਦੀ ਧੀ ਨੇ ਕਰਾਟਿਆ ’ਚ ਜਿੱਤਿਆ ਚਾਂਦੀ ਦਾ ਤਗਮਾ

ਲੁਧਿਆਣਾ, 4 ਨਵੰਬਰ – ਦੱਖਣੀ ਅਫਰੀਕਾ ’ਚ ਹਾਲ ਹੀ ’ਚ  ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਪੰਜਾਬ ਦੀ ਧੀ ਚੰਨਦੀਪ ਕੌਰ ਕਰਾਟੇ ’ਚ ਚਾਂਦੀ ਦਾ ਤਗਮਾ ਜਿੱਤ ਕੇ ਆਈ ਹੈ। ਪੰਜਾਬ ਪਹੁੰਚਣ ’ਤੇ ਉਸਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਉਸਦੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਹੈ।ਉਸ ਦੇ ਕੋਚ ਨੇ ਦੱਸਿਆ ਕਿ ਉਹ ਪੰਜਾਬ ਦੀ ਕਰਾਟੇ ਖੇਡਣ ਵਾਲੀ ਇਕਲੌਤੀ ਧੀ ਬਣੀ ਹੈ। ਜਿਸਨੇ ਕਰਾਟਿਆਂ ’ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਉਹ ਸਵੇਰੇ ਸ਼ਾਮ ਪ੍ਰੈਕਟਿਸ ਕਰਦੀ ਹੈ।ਇਸ ਮੌਕੇ ਚੰਨਦੀਪ ਨੇ ਕਿਹਾ ਕਿ ਉਹ ਕਾਫੀ ਖੁਸ਼ ਹੈ ਉਸਨੂੰ ਉਮੀਦ ਵੀ ਨਹੀਂ ਸੀ ਕਿ ਉਹ ਇੰਨੇ ਵੱਡੇ ਖੇਡਾਂ ਦੇ ਪਲੇਟਫਾਰਮ ’ਤੇ ਮੈਡਲ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਇਹ ਉਸਦੇ ਕੋਚ ਦੀ ਬਦੌਲਤ ਉਸਦੇ ਮਾਤਾ ਪਿਤਾ ਦੀ ਬਦੌਲਤ ਹੀ ਹੋਇਆ ਹੈ। ਹੁਣ ਉਹ ਅੱਗੇ ਪ੍ਰੈਕਟਿਸ ਕਰ ਰਹੀ ਹੈ ਤਾਂ ਕਿ ਆਉਣ ਵਾਲੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਹਿੱਸਾ ਲੈ ਕੇ ਹੋਰ ਬਿਹਤਰ ਕਰ ਸਕੇ। ਉਹਨਾਂ ਦੱਸਿਆ ਕਿ ਉਹ ਪਿਛਲੇ ਪੰਜ ਤੋਂ 6 ਸਾਲ ਤੋਂ ਕਰਾਟੇ ਖੇਡ ਰਹੀ ਹੈ। ਇਸ ਤੋਂ ਪਹਿਲਾਂ ਉਹ ਕੌਮੀ ਖੇਡਾਂ ’ਚ ਵੀ ਮੈਡਲ ਲਿਆ ਚੁੱਕੀ ਹੈ। ਉਧਰ ਦੂਜੇ ਪਾਸੇ ਉਸਦੇ ਮਾਤਾ ਪਿਤਾ ਵੀ ਆਪਣੀ ਬੇਟੀ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਹਨ । ਉਸ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਦੀ ਬੇਟੀ ਰਾਸ਼ਟਰਮੰਡਲ ਖੇਡਾਂ ’ਚ ਸਿਲਵਰ ਮੈਡਲ ਲੈ ਕੇ ਆਈ ਹੈ। ਉਹਨਾਂ ਕਿਹਾ ਕਿ ਅਜਿਹੇ ਮੁਕਾਬਲਿਆਂ ’ਚ ਕੁਆਲੀਫਾਈ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਪਰ ਉਹਨਾਂ ਦੇ ਕੋਚਾਂ ਦੀ ਸਖਖ਼ਤ ਮਿਹਨਤ ਅਤੇ ਬੇਟੀ ਦੀ ਪ੍ਰੈਕਟਿਸ ਅਤੇ ਲਗਨ ਦੇ ਕਰਕੇ ਹੀ ਅੱਜ ਉਹ ਮੈਡਲ ਲਿਆਉਣ ’ਚ ਕਾਮਯਾਬ ਹੋ ਸਕੀ ਹੈ।  

ਦੱਖਣੀ ਅਫ਼ਰੀਕਾ ’ਚ ਕਾਮਨ ਵੈਲਥ ਖੇਡਾਂ ’ਚ ਪੰਜਾਬ ਦੀ ਧੀ ਨੇ ਕਰਾਟਿਆ ’ਚ ਜਿੱਤਿਆ ਚਾਂਦੀ ਦਾ ਤਗਮਾ Read More »

ਜਥੇਦਾਰ ਸਾਹਿਬਾਨ ਦੇ ਫ਼ੈਸਲੇ ਤੋਂ ਬਾਅਦ ਪੰਥਿਕ ਏਕਤਾ ਦੀਆਂ ਕਨਸੋਆਂ

ਸ਼੍ਰੋਮਣੀ ਅਕਾਲੀ ਦਲ ਦੀ 105ਵੀਂ ਵਰ੍ਹੇਗੰਢ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ‘ਦਾਗ਼ੀ ਤੇ ਬਾਗ਼ੀ’ ਗਰਦਾਨੇ ਗਏ ਅਕਾਲੀ ਨੇਤਾਵਾਂ ਨੂੰ ਲੱਗੀ ਧਾਰਮਿਕ ਸਜ਼ਾ ਖ਼ਤਮ ਹੋ ਜਾਵੇਗੀ। ਪੰਥ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਅਕਾਲ ਤਖ਼ਤ ਬਖ਼ਸ਼ਿੰਦ ਹੈ। ਪੰਥ ਦੇ ਗੁਨਾਹਗਾਰਾਂ ਵੱਲੋਂ ਬੀਤੇ 17 ਸਾਲਾਂ ਦੌਰਾਨ ਜਾਣੇ-ਅਣਜਾਣੇ ਕੀਤੀਆਂ ਗਈਆਂ ਭੁੱਲਾਂ ਬਖ਼ਸ਼ ਦਿੱਤੀਆਂ ਜਾਣਗੀਆਂ। ਦੇਸ਼ ਤੇ ਕੌਮ ਖ਼ਾਤਰ ਬੇਮਿਸਾਲ ਕੁਰਬਾਨੀਆਂ ਕਰ ਕੇ ਸੁਨਹਿਰੀ ਇਤਿਹਾਸ ਸਿਰਜਣ ਵਾਲੇ ਅਕਾਲੀ ਦਲ ਦਾ ਜਨਮ 104 ਸਾਲ ਪਹਿਲਾਂ 14 ਦਸੰਬਰ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਗਈ ਅਰਦਾਸ ਨਾਲ ਹੋਇਆ ਸੀ। ਬੀਤੇ 25 ਸਾਲਾਂ ਵਿਚ ਖ਼ਾਨਾਜੰਗੀ ਨੇ ਅਕਾਲੀ ਦਲ ਦਾ ਖ਼ਾਨਾ ਖ਼ਰਾਬ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਇਸੇ ਕਰਕੇ 14 ਦਸੰਬਰ 2020 ਨੂੰ ਅਕਾਲੀ ਦਲ ਦੀ ਸ਼ਤਾਬਦੀ ਦੇ ਵੱਖ-ਵੱਖ ਧੜੇ ਆਪੋ-ਆਪਣੀ ਡਫਲੀ ਵਜਾਉਂਦੇ ਰਹੇ ਤੇ ਸ਼ਤਾਬਦੀ ਵਰ੍ਹਾ ਐਵੇਂ ਹੀ ਗੁਜ਼ਰ ਗਿਆ। ਸਿਰਾਂ ’ਤੇ ਕੱਫ਼ਨ ਬੰਨ੍ਹ ਕੇ ਆਪਣੇ ਘਰੋਂ ਨਿਕਲੇ ਸਿਰਲੱਥ ਯੋਧਿਆਂ ਨੂੰ ਚੰਗੀ ਤਰ੍ਹਾਂ ਯਾਦ ਕਰਨ ਦੀ ਵੀ ਵਿਹਲ ਨਾ ਮਿਲੀ। ਇਨ੍ਹਾਂ ਜਾਂਬਾਜ਼ਾਂ ਦੀ ਬਦੌਲਤ ਹੀ ਤਾਂ ਗੁਰਧਾਮ ਆਜ਼ਾਦ ਹੋਏ ਸਨ। ਬ੍ਰਿਟਿਸ਼ ਸਰਕਾਰ ਦੇ ਸਿੰਘਾਸਨ ਨੂੰ ਹਿਲਾਉਣ ਵਾਲੀ ਗੁਰਦੁਆਰਾ ਸੁਧਾਰ ਲਹਿਰ ’ਚੋਂ ਹੀ ਤਾਂ 1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ ਸੀ। ਅਕਾਲੀ ਯੋਧਿਆਂ ਦੇ ਆਪਣੇ ਘਰ ਕੱਚੇ ਸਨ ਪਰ ਉਨ੍ਹਾਂ ਨੇ ਗੁਰੂਆਂ ਤੇ ਸ਼ਹੀਦਾਂ ਦੀਆਂ ਸੰਦਲੀ ਪੈੜਾਂ ਦੀ ਨਿਸ਼ਾਨਦੇਹੀ ਕਰ ਕੇ ਉੱਥੇ ਪੱਕੇ ਗੁਰਧਾਮ ਉਸਾਰ ਲਏ ਸਨ। ਮੀਰੀ-ਪੀਰੀ ਦੇ ਮਹਾਨ ਅਸਥਾਨ ਤੋਂ ਜਦੋਂ ਬ੍ਰਿਟਿਸ਼ ਸਰਕਾਰ ਵੱਲੋਂ ਥਾਪੇ ਇਸ ਦੇ ਸਰਬਰਾਹ ਅਰੂੜ ਸਿੰਘ ਨੇ ਜੱਲ੍ਹਿਆਂਵਾਲਾ ਬਾਗ਼ ਦੇ ਬੁੱਚੜ ਜਨਰਲ ਓਡਵਾਇਰ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਤਾਂ ਸਿੱਖ ਕੌਮ ਦਾ ਖ਼ੂਨ ਉਬਾਲੇ ਖਾਣ ਲੱਗ ਗਿਆ ਸੀ। ਤੱਤੇ ਖ਼ੂਨ ਵਾਲੇ ਪੰਥਿਕ ਦਰਦੀਆਂ ਨੇ ਅਗਲੇ ਸਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਤ ਕੀਤੇ ਅਕਾਲ ਤਖ਼ਤ ਤੋਂ ਮੋਰਚਾ ਲਾਉਣ ਦਾ ਬਿਗਲ ਵਜਾ ਦਿੱਤਾ। ਅਕਾਲੀ ਯੋਧਿਆਂ ਦੇ ਸਿਰਾਂ ’ਤੇ ਸਜੀਆਂ ਕਾਲੀਆਂ, ਨੀਲੀਆਂ ਤੇ ਬਸੰਤੀ ਦਸਤਾਰਾਂ ਤੋਂ ਬ੍ਰਿਟਿਸ਼ ਸਰਕਾਰ ਭੈਅ ਖਾਣ ਲੱਗੀ। ਸਮੇਂ ਦੇ ਗੇੜ ਨਾਲ ਰਵਾਇਤੀ ਰੰਗ ਲੋਪ ਹੋਣੇ ਸ਼ੁਰੂ ਹੋ ਗਏ ਤੇ ਅਜੋਕੇ ਅਕਾਲੀਆਂ ਦੇ ਸਿਰਾਂ ’ਤੇ ਰੰਗ-ਬਿਰੰਗੀਆਂ ਦਸਤਾਰਾਂ ਨਜ਼ਰ ਆਉਣ ਲੱਗੀਆਂ। ਆਪਣੀਆਂ ਪੈਂਟਾਂ-ਕਮੀਜ਼ਾਂ ਦੇ ਰੰਗ ਨਾਲ ਮੇਲ ਖਾਂਦੀਆਂ ਦਸਤਾਰਾਂ ਵਾਲਿਆਂ ’ਚੋਂ ਕੁਰਬਾਨੀ ਵਾਲਾ ਜਜ਼ਬਾ ਮਨਫ਼ੀ ਹੁੰਦਾ ਗਿਆ। ਵੋਟਾਂ ਦੇ ਗਣਿਤ ਨੇ ਫਿਰ ਅਕਾਲੀ ਦਲ ਨੂੰ ‘ਪੰਜਾਬੀ ਪਾਰਟੀ’ ਬਣਨ ਦੇ ਰਾਹ ਤੋਰ ਦਿੱਤਾ। ਸੋਸ਼ਲ ਇੰਜੀਨੀਅਰਿੰਗ ਦੇ ਮਾਹਿਰਾਂ ਦੀ ਬਦੌਲਤ ਪੰਥਿਕ ਜ਼ਮੀਨ ਨੂੰ ਵੱਡਾ ਖੋਰਾ ਲੱਗਿਆ। ਸੱਤਾ ਵਿਚ ਬਣੇ ਰਹਿਣ ਦੀ ਲਾਲਸਾ ਕਾਰਨ ਅਕਾਲੀ ਨੇਤਾਵਾਂ ਕੋਲੋਂ ਅਜਿਹੀਆਂ ਭੁੱਲਾਂ ਹੋਈਆਂ ਜਿਸ ਨੇ ਪਾਰਟੀ ਦੇ ਅਕਸ ਨੂੰ ਵੱਡੀ ਢਾਹ ਲਾਈ। ਫਲਸਰੂਪ 2012 ਵਿਚ ਬਣੀ ਅਸਲੋਂ ਨਵੀਂ ਸਿਆਸੀ ਪਾਰਟੀ ‘ਆਪ’ 2017 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਬਣੀ ਤੇ ਪੰਜ ਸਾਲਾਂ ਬਾਅਦ 92 ਸੀਟਾਂ ਜਿੱਤ ਕੇ ਇਸ ਨੇ ਇਤਿਹਾਸ ਸਿਰਜ ਦਿੱਤਾ। ਤਿੰਨ ਸੀਟਾਂ ਜਿੱਤਣ ਵਾਲੇ ਅਕਾਲੀ ਦਲ ਨੂੰ ‘ਸਕੂਟਰ ਵਾਲੀ ਪਾਰਟੀ’ ਕਿਹਾ ਜਾਣ ਲੱਗਾ। ਪਾਵਨ ਗ੍ਰੰਥ ਅਤੇ ਪੰਥ ਦੀ ਪਰਿਕਰਮਾ ਕਰਨ ਵਾਲੀ ਪਾਰਟੀ ਦਾ ਅਜਿਹਾ ਹਸ਼ਰ ਕਿਸੇ ਨੇ ਤਸੱਵਰ ਨਹੀਂ ਸੀ ਕੀਤਾ। ਇਤਿਹਾਸਕ ਪਾਰਟੀ ਦੀ ਤਰਸਯੋਗ ਹਾਲਤ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਵੱਧ ਕਸੂਰਵਾਰ ਠਹਿਰਾਇਆ ਜਾਂਦਾ ਹੈ। ਉਨ੍ਹਾਂ ’ਤੇ ਟਕਸਾਲੀ ਅਕਾਲੀਆਂ ਦੀਆਂ ਪੰਥ ਲਈ ਕੀਤੀਆਂ ਕੁਰਬਾਨੀਆਂ ਨੂੰ ਦਰਕਿਨਾਰ ਕਰ ਕੇ ਪਰਿਵਾਰਵਾਦ ਨੂੰ ਅੱਗੇ ਲਿਆਉਣ ਦੇ ਦੋਸ਼ ਲੱਗਦੇ ਹਨ। ਪਹਿਲਾਂ ਭਰਾ ਗੁਰਦਾਸ ਸਿੰਘ ਬਾਦਲ ਨੂੰ ਐੱਮਪੀ ਤੇ ਫਿਰ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ 1995 ਵਿਚ ਗਿੱਦੜਬਾਹਾ ਜ਼ਿਮਨੀ ਚੋਣ ਲੜਾ ਕੇ ਉਨ੍ਹਾਂ ਨੇ ‘ਭਰਾ-ਭਤੀਜਾਵਾਦ’ ਦੀ ਸ਼ੁਰੂਆਤ ਕੀਤੀ ਸੀ। ਟਕਸਾਲੀਆਂ ਦੀ ਆਲੋਚਨਾ ਤੋਂ ਬਚਣ ਲਈ ਉਨ੍ਹਾਂ ਨੇ ਸੀਨੀਅਰ ਸਾਥੀਆਂ ਦੇ ਜੁਆਕਾਂ ਤੇ ਭਾਈਆਂ-ਜਵਾਈਆਂ ਨੂੰ ਵੀ ਅਹੁਦੇ ਬਖ਼ਸ਼ੇ। ਅਜਿਹਾ ਕਰ ਕੇ ਉਹ ਆਪਣੇ ਫ਼ਰਜ਼ੰਦ ਵਾਸਤੇ ਰਾਹ ਪੱਧਰਾ ਕਰ ਰਹੇ ਸਨ। ਇਕ ਸਮਾਂ ਆਇਆ ਜਦੋਂ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦਾ ਸਰਬਰਾਹ ਬਣਾ ਦਿੱਤਾ ਜਿਨ੍ਹਾਂ ਨੇ ਉਸ ਨੂੰ ਕੁੱਛੜ ਖਿਡਾਇਆ ਸੀ। ਪਿਤਾ ਨੇ ਪੁੱਤਰ ਨੂੰ ਪੰਥ ਦਾ ਬੇਤਾਜ ਬਾਦਸ਼ਾਹ ਬਣਾਉਣ ਵਿਚ ਕੋਈ ਕਸਰ ਨਾ ਛੱਡੀ। ਪੰਥ ਦੀ ਕਮਾਨ ਜਦੋਂ ਪੁੱਤਰ ਦੇ ਹੱਥ ਆਈ ਤਾਂ ਉਸ ਨੇ ਪੰਜ ਵਾਰ ਰਹੇ ਮੁੱਖ ਮੰਤਰੀ ਆਪਣੇ ਪਿਤਾ ਨੂੰ ਉਮਰ ਦੀ ਸੰਧਿਆ ਵੇਲੇ ਚੋਣ ਲੜਵਾ ਦਿੱਤੀ। ਆਖ਼ਰੀ ਚੋਣ ਵਿਚ ਹੋਈ ਨਮੋਸ਼ੀਜਨਕ ਹਾਰ ਦਾ ਗ਼ਮ ਉਨ੍ਹਾਂ ਨੂੰ ਆਖ਼ਰੀ ਦਮ ਤੱਕ ਸਤਾਉਂਦਾ ਰਿਹਾ। ਮਰਨ ਉਪਰੰਤ ਫ਼ਖ਼ਰ-ਏ-ਕੌਮ ਦੀ ਉਪਾਧੀ ਮਨਸੂਖ਼ ਹੋਣਾ ਉਨ੍ਹਾਂ ਦੀ ਰੂਹ ਨੂੰ ਬੇਚੈਨ ਕਰਨ ਵਾਲਾ ਫ਼ੈਸਲਾ ਹੈ। ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਵ੍ਹੀਲ ਚੇਅਰਾਂ ’ਤੇ ਸੇਵਾਦਾਰਾਂ ਦੇ ਬਾਣੇ ਪਾਈ ਬਾਣੀ ਪੜ੍ਹਦੇ ਤੇ ਹੱਥਾਂ ਵਿਚ ਬਰਛੇ ਲੈ ਕੇ ਪਹਿਰੇਦਾਰੀ ਕਰਦੇ ਸੁਖਬੀਰ ਸਿੰਘ ਬਾਦਲ ਅਤੇ ਉਮਰ ਦਰਾਜ਼ ਟਕਸਾਲੀ ਅਕਾਲੀ ਸੁਖਦੇਵ ਸਿੰਘ ਢੀਂਡਸਾ ਮਨ ਹੀ ਮਨ ਵਿਚ ਜ਼ਰੂਰ ਮੰਥਨ ਕਰ ਰਹੇ ਹੋਣਗੇ ਕਿ ਆਖ਼ਰ ਅਜਿਹੇ ਹਾਲਾਤ ਕਿਉਂ ਬਣੇ ਹਨ। ਉਨ੍ਹਾਂ ਦੀ ਸਰੀਰਕ ਭਾਸ਼ਾ ਦੱਸਦੀ ਸੀ ਕਿ ਉਹ ਧੁਰ ਅੰਦਰ ਤੱਕ ਪਰੇਸ਼ਾਨ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ 2007 ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਿਨਾਂ ਮੰਗ ਮਾਫ਼ੀ ਦੇਣ ਦੇ ਫ਼ੈਸਲੇ ਨਾਲ ਸੁਨਹਿਰੀ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਹਿਮਾਕਤ ਸੀ। ਅਕਾਲੀ ਸਰਕਾਰ ਵੇਲੇ ਹੋਏ ਬੇਅਦਬੀ ਕਾਂਡ ਨੇ ਸਿੱਖ ਸੰਗਤ ਦੇ ਹਿਰਦੇ ਛਲਣੀ ਕੀਤੇ ਸਨ। ਬਹਿਬਲ ਕਲਾਂ/ਕੋਟਕਪੂਰਾ ਕਾਂਡਾਂ ਨੇ ਸੱਤਾਧਾਰੀ ਅਕਾਲੀ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਸੀ। ਸੱਤਾ ਦਾ ਸੁੱਖ ਮਾਣਨ ਵਾਲਿਆਂ ਦੀ ਸੰਵੇਦਨਸ਼ੀਲ ਮੁੱਦਿਆਂ ਪ੍ਰਤੀ ਅਣਦੇਖੀ ਨੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਯੋਗਤਾ ’ਤੇ ਵੱਡੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ। ਸਿੰਘ ਸਾਹਿਬਾਨ ਦੀ ਚੁੱਪ ਨੇ ਮੁਤਵਾਜ਼ੀ ਜਥੇਦਾਰ ਥਾਪਣ ਦੀ ਨਵੀਂ ਪਿਰਤ ਪਾ ਦਿੱਤੀ। ਪੰਥਿਕ ਸੰਸਥਾਵਾਂ ਵਿਚ ਪਿਆ ਪਾੜ ਅਕਾਲੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਜਥੇਦਾਰਾਂ ’ਤੇ ਭਾਰੀ ਪੈਣ ਲੱਗਾ। ਜਥੇਦਾਰਾਂ ਵਿਰੁੱਧ ਨਾਅਰੇਬਾਜ਼ੀ ਜਾਂ ਉਨ੍ਹਾਂ ਦੇ ਪੁਤਲੇ ਸਾੜਨਾ ਨਵਾਂ ਇਤਿਹਾਸ ਸਿਰਜ ਰਹੀਆਂ ਸਨ। ਸਿੱਖ ਰਵਾਇਤਾਂ ਅਤੇ ਮਰਿਆਦਾ ਦਾ ਘਾਣ ਕਰਨ ਵਾਲੇ ਬੁਰੀ ਤਰ੍ਹਾਂ ਘਿਰ ਗਏ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਨਮੁੱਖ ਹੋ ਕੇ ਆਪਣੇ ਗੁਨਾਹ ਕਬੂਲਣੇ ਪਏ। ਸਿੰਘ ਸਾਹਿਬਾਨ ਇਕ-ਇਕ ਕਰ ਕੇ ਗੁਨਾਹਾਂ ਦਾ ਹਿਸਾਬ ਪੁੱਛ ਰਹੇ ਸਨ ਤੇ ‘ਦਾਗ਼ੀ ਤੇ ਬਾਗ਼ੀ’ ਉਨ੍ਹਾਂ ਨੂੰ ਹੱਥ ਜੋੜ ਕੇ ਕਬੂਲ ਕਰ ਰਹੇ ਸਨ। ਸਿੱਖ ਸੰਗਤ ਨੂੰ ਅਕਾਲ ਤਖ਼ਤ ਦੇ ਜਥੇਦਾਰ ਬਾਬਾ ਫੂਲਾ ਸਿੰਘ ਦਾ ਸਮਾਂ ਯਾਦ ਆ ਰਿਹਾ ਸੀ ਜਦੋਂ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਮਣੇ ਇਮਲੀ ਦੇ ਰੁੱਖ ਨਾਲ ਬੰਨ੍ਹ ਕੇ ਕੋਰੜੇ ਮਾਰਨ ਦੀ ਸਜ਼ਾ ਸੁਣਾਈ ਸੀ। ਦੋ ਦਸੰਬਰ ਨੂੰ ਸੁਣਾਈ ਗਈ ਤਨਖ਼ਾਹ ‘ਪੰਥ ਦੇ ਗੁਨਾਹਗਾਰਾਂ’ ਦੀ ਰੂਹ ਨੂੰ ਝੰਜੋੜਨ ਵਾਲੀ ਹੈ। ਇਸ ਵਿਚ ਉਨ੍ਹਾਂ ਨੂੰ ਪਖਾਨਿਆਂ ਤੇ ਗੁਸਲਖਾਨਿਆਂ ਨੂੰ ਸਾਫ਼ ਕਰਨ ਲਈ ਹਦਾਇਤ ਹੋਈ ਹੈ। ਅਜਿਹੀ ਅਨੋਖੀ ਸਜ਼ਾ ਪਹਿਲਾਂ ਕਦੇ ਨਹੀਂ ਦਿੱਤੀ ਗਈ। ਕਈਆਂ ਦਾ ਵਿਚਾਰ ਹੈ ਕਿ ਜੇ ਸੀਨੀਅਰ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਅਤੇ ਹਰਵਿੰਦਰ ਸਿੰਘ ਸਰਨਾ ਵਰਗੇ ਸਿੰਘ ਸਾਹਿਬਾਨ ਖ਼ਿਲਾਫ਼ ਮੋਰਚਾ ਨਾ ਖੋਲ੍ਹਦੇ ਤਾਂ ਸ਼ਾਇਦ ਅਜਿਹੀ ਸਖ਼ਤ ਸਜ਼ਾ ਨਾ ਸੁਣਾਈ ਜਾਂਦੀ। ਅਫ਼ਸੋਸ! ਅੱਠ ਦਸੰਬਰ ਨੂੰ ਆਪਣੇ ਪਿਤਾ ਦੇ 97ਵੇਂ ਜਨਮ ਦਿਨ ਵੇਲੇ ਵੀ ਸੁਖਬੀਰ ਸਿੰਘ ਬਾਦਲ ਜਸ਼ਨ ਮਨਾਉਣ ਦੀ ਥਾਂ ਧਾਰਮਿਕ ਦੰਡ ਭੁਗਤ ਰਹੇ ਹੋਣਗੇ। ਸਜ਼ਾ

ਜਥੇਦਾਰ ਸਾਹਿਬਾਨ ਦੇ ਫ਼ੈਸਲੇ ਤੋਂ ਬਾਅਦ ਪੰਥਿਕ ਏਕਤਾ ਦੀਆਂ ਕਨਸੋਆਂ Read More »

ਕਹਾਣੀਆਂ/ਰਾਣੋ ਦੀ ਰਵਾਨਗੀ/ਬਚਨ ਬੇਦਿਲ

ਇੱਕ ਦਿਨ ਮੈਂ ਸੰਗਰੂਰ ਸ਼ਹਿਰ ਦੇ ਕੌਲਾ ਪਾਰਕ ਵਿਚਦੀ ਪੈਦਲ ਜਾ ਰਿਹਾ ਸੀ ਤਾਂ ਮੇਰੀ ਨਜ਼ਰ ਇੱਕ ਵਿਲੱਖਣ ਤਰ੍ਹਾਂ ਦੇ ਵਪਾਰੀ ’ਤੇ ਪਈ। ਉਸ ਨੇ ਤਿੰਨ ਪਹੀਆਂ ਵਾਲੀ ਰੇਹੜੀ ਇੱਕ ਪਾਸੇ ਲਾਈ ਹੋਈ ਸੀ। ਉਸ ਰੇਹੜੀ ਵਿੱਚ ਇੱਕ ਲੋਹੇ ਦਾ ਪਿੰਜਰਾ ਪਿਆ ਸੀ, ਜਿਸ ਵਿੱਚ ਚਿੱਟੇ ਰੰਗ ਦੀ ਇੱਕ ਛੋਟੀ ਜਿਹੀ ਕੁੱਤੀ ਬੰਦ ਸੀ ਤੇ ਵਪਾਰੀ ਦੇ ਹੱਥ ਵਿੱਚ ਉਸ ਕੁੱਤੀ ਦੇ ਦੋ ਨਿੱਕੇ ਨਿੱਕੇ ਬੱਚੇ ਚੁੱਕੇ ਹੋਏ ਸਨ। ਉਨ੍ਹਾਂ ਬੱਚਿਆਂ ਨੂੰ ਵੇਚਣ ਲਈ ਉਹ ਵਾਰ ਵਾਰ ਹੋਕਾ ਲਾ ਰਿਹਾ ਸੀ। ਪਿੰਜਰੇ ਵਿੱਚ ਬੰਦ ਦੋ ਬੱਚਿਆਂ ਦੀ ਮਾਂ ਬਹੁਤ ਪਰੇਸ਼ਾਨ ਸੀ। ਉਸ ਨੂੰ ਸ਼ਾਇਦ ਪਤਾ ਲੱਗ ਚੁੱਕਾ ਸੀ ਕਿ ਉਸ ਦਾ ਮਾਲਕ ਅੱਜ ਉਸ ਦੇ ਦਿਲ ਦੇ ਟੁਕੜਿਆਂ ਨੂੰ ਵੇਚ ਦੇਵੇਗਾ ਅਤੇ ਫਿਰ ਕਦੇ ਵੀ ਉਹ ਆਪਣੇ ਬੱਚਿਆਂ ਨੂੰ ਮਿਲ ਨਹੀਂ ਸਕੇਗੀ। ਉਹ ਬੇਵੱਸ ਪਿੰਜਰੇ ਅੰਦਰ ਜ਼ਖ਼ਮੀ ਸ਼ੇਰਨੀ ਵਾਂਗ ਗੇੜੇ ਦੇ ਰਹੀ ਸੀ ਅਤੇ ਵਾਰ ਵਾਰ ਆਪਣੇ ਮਾਸੂਮ ਬੱਚਿਆਂ ਵੱਲ ਦੇਖ ਰਹੀ ਸੀ। ਕਦੇ ਕਦੇ ਆਪਣੇ ਮਾਲਕ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਿਰ ਨੂੰ ਸੱਜੇ ਖੱਬੇ ਘੁਮਾਉਂਦੀ ਸ਼ਾਇਦ ਮਨ ਹੀ ਮਨ ਉਸ ਨੂੰ ਬੱਚੇ ਨਾ ਵੇਚਣ ਦੀਆਂ ਬੇਨਤੀਆਂ ਕਰ ਰਹੀ ਸੀ। ਉਸ ਦਾ ਮਾਲਕ ਬੱਚਿਆਂ ਦੀ ਮਾਂ ਦੀ ਬੇਵੱਸੀ, ਉਸ ਦੀ ਪੀੜ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਰ ਰਿਹਾ। ਉਸ ਨੂੰ ਤਾਂ ਸਿਰਫ਼ ਗਾਹਕ ਲੱਭਣ ਵਿੱਚ ਦਿਲਚਸਪੀ ਸੀ। ਉਹ ਵਾਰ ਵਾਰ ਬੱਚਿਆਂ ਨੂੰ ਧੌਣ ਤੋਂ ਫੜ ਕੇ ਹਵਾ ਵਿੱਚ ਲਹਿਰਾ ਕੇ ਇਸ਼ਤਿਹਾਰਬਾਜ਼ੀ ਕਰ ਰਿਹਾ ਸੀ। ਮੈਨੂੰ ਇਸ ਹਾਲਤ ਨੇ ਬਹੁਤ ਪਰੇਸ਼ਾਨ ਕਰ ਦਿੱਤਾ। ਮੈਂ ਮਨੁੱਖ ਵੱਲੋਂ ਇੱਕ ਅਬੋਲ ਮਾਂ ਦੀ ਮਮਤਾ ਦੀਆਂ ਭਾਵਨਾਵਾਂ ਨੂੰ ਨਾ ਸਮਝਣ ’ਤੇ ਸ਼ਰਮਸਾਰ ਸੀ। ਇੰਨੇ ਨੂੰ ਇੱਕ ਵਿਅਕਤੀ ਨੇ ਇੱਕ ਮਾਸੂਮ ਕਤੂਰੇ ਦੀ ਕੀਮਤ ਪੁੱਛੀ। ਮਾਲਕ ਨੇ ਦੱਸ ਦਿੱਤੀ। ਉਹ ਰੱਬ ਦਾ ਬੰਦਾ ਪਿੰਜਰੇ ਵਿੱਚ ਬੰਦ ਕੁੱਤੀ ਦੀ ਹਾਲਤ ਨੂੰ ਦੇਖ ਕੇ ਬੋਲਿਆ, ‘‘ਪਿੰਜਰੇ ਵਿੱਚ ਬੰਦ ਕੁੱਤੀ ਮੈਨੂੰ ਬੱਚਿਆਂ ਦੀ ਮਾਂ ਲੱਗਦੀ ਹੈ।’’ ਸ਼ਾਇਦ ਇਹ ਬੰਦਾ ਬੱਚਿਆਂ ਦੀ ਮਾਂ ਵੱਲੋਂ ਰੱਬ ਨੂੰ ਕੀਤੀਆਂ ਅਰਜ਼ੋਈਆਂ ਕਰਕੇ ਹੀ ਰੱਬ ਨੇ ਇੱਥੇ ਭੇਜਿਆ ਹੋਵੇ। ਫਿਰ ਉਸ ਬੰਦੇ ਨੇ ਕੁੱਤਿਆਂ ਦੇ ਮਾਲਕ ਨੂੰ ਇੱਕ ਸਵਾਲ ਕੀਤਾ, ‘‘ਤੂੰ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਦਾ ਵਿਛੋੜਾ ਕਿਉਂ ਪਾ ਰਿਹਾ ਹੈਂ?’’ ਉਸ ਨੇ ਬਿਲਕੁਲ ਮੇਰੇ ਮਨ ਦੀ ਗੱਲ ਆਖ ਦਿੱਤੀ। ਕੁੱਤਿਆਂ ਦਾ ਵਪਾਰੀ ਬੋਲਿਆ, “ਸਰਦਾਰ ਜੀ, ਜੇ ਅਸੀਂ ਇਉਂ ਸੋਚਣ ਲੱਗ ਪਏ, ਫੇਰ ਕੰਮ ਕਿਵੇਂ ਕਰਾਂਗੇ? ਸਾਡਾ ਤਾਂ ਜਨਾਬ ਇਹ ਧੰਦਾ ਹੈ।’’ ਉਹ ਰੱਬ ਦਾ ਬੰਦਾ ਫੇਰ ਬੋਲਿਆ, ‘‘ਤੇਰਾ ਧੰਦਾ ਤੈਨੂੰ ਮੁਬਾਰਕ। ਚੱਲ ਇਹ ਦੱਸ ਕੁੱਤੀ ਸਣੇ ਦੋਵੇਂ ਬੱਚਿਆਂ ਦਾ ਕੀ ਲੈਣਾ? ਅਸੀਂ ਤਿੰਨ ਭਰਾ ਹਾਂ, ਖੇਤ ਵਿੱਚ ਤਿੰਨ ਕੋਠੀਆਂ ਨੇ ’ਕੱਠੀਆਂ। ਤਿੰਨੇ ਕੋਠੀਆਂ ਦੀ ਸਿਰਫ਼ ਬਾਹਰੋਂ ਬਾਊਂਡਰੀ ਮਾਰੀ ਹੈ, ਅੰਦਰ ਵਿਹੜੇ ਸਾਂਝੇ ਹਨ। ਇੱਕ ਇੱਕ ਰੱਖ ਲਵਾਂਗੇ, ਤਿੰਨੇ ਭਰਾ। ਇਹ ਦਰਵੇਸ਼ ਮਾਂ ਪੁੱਤ ਸਾਰੀ ਜ਼ਿੰਦਗੀ ਇਕੱਠੇ ਤਾਂ ਰਹਿਣਗੇ। ਨਾਲੇ ਸਾਡੇ ਬੱਚਿਆਂ ਦਾ ਦਿਲ ਲੱਗਿਆ ਰਹੇਗਾ।’’ ਮੈਂ ਉਸ ਰੱਬ ਦੇ ਬੰਦੇ ਦੀ ਗੱਲ ਦੀ ਤਾਈਦ ਵੀ ਕੀਤੀ ਤੇ ਤਾਰੀਫ਼ ਵੀ। ਉਸ ਬੰਦੇ ਨੇ ਕੁੱਤਿਆਂ ਦੇ ਮਾਲਕ ਨੂੰ ਸਾਰੇ ਪੈਸੇ ਦੇ ਕੇ ਦੋਵੇਂ ਬੱਚੇ ਮਾਂ ਦੇ ਨਾਲ ਪਿੰਜਰੇ ਵਿੱਚ ਪਾ ਕੇ ਆਪਣੀ ਜੀਪ ਵਿੱਚ ਰੱਖਣ ਨੂੰ ਆਖ ਦਿੱਤਾ। ਕੁੱਤਿਆਂ ਦੇ ਮਾਲਕ ਨੇ ਪਿੰਜਰੇ ਦੇ ਪੈਸੇ ਵੱਖਰੇ ਮੰਗ ਲਏ। ਮਾਂ ਪਿੰਜਰੇ ਵਿੱਚ ਬੈਠੀ ਲਾਡ ਪਿਆਰ ਕਰ ਰਹੀ ਸੀ। ਉਸ ਰੱਬ ਦੇ ਬੰਦੇ ਨੇ ਜਾਂਦੀ ਵਾਰ ਉਸ ਕੁੱਤਿਆਂ ਦੇ ਸਾਬਕਾ ਮਾਲਕ ਤੋਂ ਪਿੰਜਰੇ ਵਿੱਚ ਬੰਦ ਬੇਜ਼ੁਬਾਨ ਜਾਨਵਰਾਂ ਦੇ ਨਾਮ ਪੁੱਛੇ। ਉਸ ਨੇ ਦੱਸਿਆ ਕਿ ਮਾਂ ਦਾ ਨਾਮ ਤਾਂ ਰਾਣੋ ਹੈ, ਬੱਚਿਆਂ ਦੇ ਨਾਮ ਤੁਸੀਂ ਰੱਖ ਲੈਣਾ। ਰਾਣੋ ਚਾਈਂ ਚਾਈਂ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਉਸ ਫਰਿਸ਼ਤੇ ਨਾਲ ਆਪਣੇ ਨਵੇਂ ਘਰ ਵੱਲ ਰਵਾਨਾ ਹੋ ਗਈ।

ਕਹਾਣੀਆਂ/ਰਾਣੋ ਦੀ ਰਵਾਨਗੀ/ਬਚਨ ਬੇਦਿਲ Read More »

ਵਿੱਦਿਆ ਦਾ ਮੰਦਿਰ/ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਰਾਣੋ ਦਾ ਬਾਪੂ ਜਨਕਾ ਪਿੰਡ ਵਿੱਚ ਲੰਬੜਦਾਰਾਂ ਦਾ ਸੀਰੀ ਲੱਗਿਆ ਹੋਇਆ ਸੀ ਤੇ ਮਾਂ ਵਿੱਦਿਆ ਦੇਵੀ ਉਨ੍ਹਾਂ ਹੀ ਲੰਬੜਦਾਰਾਂ ਦੇ ਘਰ ਗੋਹਾ-ਕੂੜਾ ਕਰਿਆ ਕਰਦੀ ਸੀ। ਰੱਬ ਵੱਲੋਂ ਵਿੱਦਿਆ ਦੇਵੀ ਦੇ ਘਰ ਕੋਈ ਹੋਰ ਸੰਤਾਨ ਨਹੀਂ ਹੋਈ, ਬਸ ਰਾਣੋ ਹੀ ਉਨ੍ਹਾਂ ਦੇ ਘਰ ਦੀ ਰੌਣਕ ਸੀ। ਰਾਣੋ ਆਪਣੀ ਮਾਂ ਦੇ ਨਾਲ-ਨਾਲ ਹੀ ਰਹਿੰਦੀ ਚਾਹੇ ਉਸ ਦੀ ਮਾਂ ਗੋਹਾ-ਕੂੜਾ ਕਿਉਂ ਨਾ ਕਰਦੀ ਹੋਵੇ। ਵਿੱਦਿਆ ਦੇਵੀ ਨੂੰ ਵੀ ਰਾਣੋ ਦਾ ਇੰਝ ਨਾਲ-ਨਾਲ ਹੀ ਰਹਿਣਾ ਚੰਗਾ ਲੱਗਦਾ। ਰਾਣੋ ਲੰਬੜਦਾਰਾਂ ਦੇ ਬੱਚਿਆਂ ਨੂੰ ਸਕੂਲ ਜਾਂਦੇ ਵੇਖ ਕੇ ਪੜ੍ਹਨ ਦੀ ਇੱਛਾ ਜ਼ਾਹਰ ਕਰਦੀ ਤਾਂ ਮਾਂ ਕਹਿੰਦੀ, ‘‘ਧੀਏ, ਅਸੀਂ ਗ਼ਰੀਬ ਲੋਕ ਹਾਂ। ਪੜ੍ਹਨਾ ਸਾਡੇ ਹਿੱਸੇ ਨਹੀਂ ਆਇਆ। ਇਹ ਵੱਡੇ ਲੋਕ ਹੁੰਦੇ ਨੇ ਜਿਹੜੇ ਸਕੂਲ ਵਿੱਚ ਪੜ੍ਹਨ ਜਾਂਦੇ ਨੇ।’’ ਇਹ ਕਹਿ ਕੇ ਉਸ ਨੂੰ ਚੁੱਪ ਕਰਵਾ ਦਿੰਦੀ। ਰਾਣੋ ਦੀ ਮਾਂ ਦਾ ਨਾਂ ਬੇਸ਼ੱਕ ਵਿੱਦਿਆ ਦੇਵੀ ਸੀ, ਪਰ ਵਿੱਦਿਆ ਦੇ ਅਰਥ ਅਤੇ ਅਹਿਮੀਅਤ ਦਾ ਉਸ ਨੂੰ ਕੋਈ ਪਤਾ ਨਹੀਂ ਸੀ।ਰਾਣੋ ਪੜ੍ਹਨਾ ਚਾਹੁੰਦੀ ਸੀ, ਪਰ ਉਸ ਦੀ ਆਸ ਉਸ ਨੂੰ ਆਪਣੀ ਮਾਂ ਵਿਦਿਆ ਦੇਵੀ ਤੋਂ ਬਿਲਕੁਲ ਵੀ ਨਹੀਂ ਸੀ ਜਾਪਦੀ। ਲੰਬੜਦਾਰਾਂ ਦਾ ਵੱਡਾ ਮੁੰਡਾ ਹੁਸ਼ਿਆਰ ਸਿੰਘ ਸ਼ਹਿਰ ਰਹਿੰਦਾ ਸੀ। ਸਬੱਬੀਂ ਉਹ ਘਰ ਆਇਆ ਹੋਇਆ ਸੀ। ਉਸ ਨੂੰ ਰਾਣੋ ਦੀ ਪੜ੍ਹਨ ਦੀ ਖ਼ਾਹਿਸ਼ ਦਾ ਪਤਾ ਲੱਗਿਆ ਤਾਂ ਉਸ ਨੇ ਘਰ ਕੰਮ ਕਰਨ ਆਈ ਵਿੱਦਿਆ ਦੇਵੀ ਨੂੰ ਕਿਹਾ ਕਿ ਉਹ ਰਾਣੋ ਨੂੰ ਪੜ੍ਹਨ ਲਈ ਸਕੂਲ ਭੇਜਿਆ ਕਰੇ। ਉਹ ਰਾਣੋ ਦੇ ਲੀੜੇ-ਕੱਪੜੇ, ਕਿਤਾਬਾਂ, ਫੀਸ ਅਤੇ ਹੋਰ ਖਰਚਾ ਸਮੇਂ-ਸਮੇਂ ’ਤੇ ਦੇ ਦਿਆ ਕਰੇਗਾ। ਹੁਸ਼ਿਆਰ ਸਿੰਘ ਨੇ ਕੀਤੇ ਵਾਅਦੇ ਨੂੰ ਅਖੀਰ ਤੱਕ ਬਾਖ਼ੂਬੀ ਨਿਭਾਇਆ।ਰਾਣੋ ਪੜ੍ਹਦੀ-ਪੜ੍ਹਦੀ ਪੰਜਵੀਂ, ਦਸਵੀਂ ਅਤੇ ਫਿਰ ਚੰਗੇ ਨੰਬਰਾਂ ਵਿੱਚ ਬੀ.ਏ. ਕਰ ਗਈ। ਇਸ ਸਮੇਂ ਦੌਰਾਨ ਉਸ ਕੋਲੋਂ ਉਸ ਦੇ ਮਾਂ-ਬਾਪ ਦੋਵੇਂ ਹੀ ਵਾਰੋ-ਵਾਰੀ ਖੁੱਸ ਗਏ ਭਾਵ ਰੱਬ ਨੂੰ ਪਿਆਰੇ ਹੋ ਗਏ। ਇਸ ਕਾਰਨ ਉਹ ਇੱਕ ਵਾਰ ਤਾਂ ਧੁਰ ਅੰਦਰ ਤੱਕ ਟੁੱਟ ਗਈ, ਪਰ ਟੀਚੇ ਮਿੱਥ ਲੈਣ ਵਾਲਿਆਂ ਦੇ ਰਾਹ ਕੋਈ ਔਕੜ-ਮੁਸ਼ਕਿਲ ਕਦੇ ਵੀ ਨਹੀਂ ਰੋਕ ਸਕਦੀ। ਰਾਣੋ ਨੇ ਹੁਸ਼ਿਆਰ ਸਿੰਘ ਦੀ ਪ੍ਰੇਰਨਾ ਅਤੇ ਸਹਿਯੋਗ ਨਾਲ ਬੀ.ਐੱਡ. ਤੇ ਇਸ ਤੋਂ ਬਾਅਦ ਐੱਮ.ਏ. ਪੰਜਾਬੀ ਕਰ ਲਈ। ਹੁਣ ਉਹ ਸਰਕਾਰੀ ਨੌਕਰੀ ਦੀ ਭਾਲ ਵਿੱਚ ਸੀ। ਜਦ ਤੱਕ ਸਰਕਾਰੀ ਨੌਕਰੀ ਨਾ ਮਿਲੀ, ਉਸ ਨੇ ਪ੍ਰਾਈਵੇਟ ਕਾਲਜ ਵਿੱਚ ਮਿਲੀ ਬਤੌਰ ਪੰਜਾਬੀ ਲੈਕਚਰਾਰ ਨੌਕਰੀ ਸਵੀਕਾਰ ਕਰ ਲਈ। ਬੇਸ਼ੱਕ ਉਸ ਨੂੰ ਪਿੰਡ ਤੋਂ ਨੌਕਰੀ ਲਈ ਸ਼ਹਿਰ ਜਾਣ ’ਚ ਮੁਸ਼ਕਿਲ ਆ ਰਹੀ ਸੀ, ਪਰ ਉਹ ਮੁਸ਼ਕਿਲਾਂ ਨਾਲ ਟਕਰਾਉਣ ਦਾ ਵੱਲ ਬਾਖ਼ੂਬੀ ਜਾਣਦੀ ਸੀ। ਵਕਤ ਆਪਣੀ ਚਾਲ ਚੱਲਦਾ ਗਿਆ। ਭਾਵੇਂ ਰਾਣੋ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਸੀ, ਪਰ ਉਸ ਦੀ ਲਿਆਕਤ ਦੀ ਚਰਚਾ ਲਾਗੇ-ਲਾਗੇ ਦੇ ਸਾਰੇ ਪਿੰਡਾਂ ਵਿੱਚ ਹੋ ਰਹੀ ਸੀ ਕਿ ਉਹ ਕਿੰਝ ਗ਼ਰੀਬੀ ਹੰਢਾਉਂਦੀ ਹੋਈ ਅੱਵਲ ਦਰਜੇ ਦੀ ਪੜ੍ਹਾਈ ਕਰ ਗਈ। ਇਸ ਕਰਕੇ ਰਾਣੋ ਦਾ ਬਹੁਤ ਸਤਿਕਾਰ ਹੋ ਰਿਹਾ ਸੀ। ਉਸ ਨੂੰ ਵਧੀਆ-ਵਧੀਆ ਘਰਾਂ ਦੇ ਰਿਸ਼ਤੇ ਵੀ ਆ ਰਹੇ ਸਨ, ਪਰ ਉਸ ਨੇ ਇਸ ਫ਼ੈਸਲੇ ਦਾ ਅਖਤਿਆਰ ਹੁਸ਼ਿਆਰ ਸਿੰਘ ਨੂੰ ਦੇ ਦਿੱਤਾ ਸੀ ਕਿਉਂਕਿ ਉਹ ਆਪਣੇ ਇਸ ਜੀਵਨ ਨੂੰ ਉਸ ਦੇ ਗਿਰਵੀ ਮੰਨਦੀ ਸੀ।ਸਹੀ ਸਮਾਂ ਤੇ ਸਹੀ ਰਿਸ਼ਤਾ ਵੇਖ ਹੁਸ਼ਿਆਰ ਸਿੰਘ ਨੇ ਰਾਣੋ ਦਾ ਰਿਸ਼ਤਾ ਉਸ ਪ੍ਰਾਈਵੇਟ ਕਾਲਜ ਦੇ ਮਾਲਕ ਦੇ ਹੋਣਹਾਰ ਪੁੱਤਰ ਹਰੀਸ਼ ਨਾਲ ਉਸ ਦੇ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਪੱਕਾ ਕਰ ਦਿੱਤਾ ਜਿਸ ਕਾਲਜ ਵਿੱਚ ਰਾਣੋ ਲੈਕਚਰਾਰ ਸੀ। ਕੁਝ ਸਮੇਂ ਬਾਅਦ ਹੀ ਹਰੀਸ਼ ਤੇ ਰਾਣੋ ਦਾ ਵਿਆਹ ਬੜੇ ਸਾਦੇ ਢੰਗ ਨਾਲ ਹੋ ਗਿਆ। ਹੁਣ ਰਾਣੋ ਉਸ ਕਾਲਜ ਦੀ ਮਾਲਕ ਬਣ ਗਈ ਸੀ ਜਿੱਥੇ ਉਹ ਕਦੇ ਨੌਕਰੀ ਕਰਿਆ ਕਰਦੀ ਸੀ। ਉਹ ਪਹਿਲਾਂ ਤੋਂ ਵੀ ਵੱਧ ਮਿਹਨਤ ਨਾਲ ਕਾਲਜ ਦੀ ਬਿਹਤਰੀ ਲਈ ਕੰਮ ਕਰਨ ਲੱਗੀ। ਨਤੀਜੇ ਵਜੋਂ ਉਸ ਕਾਲਜ ਵਿੱਚ ਸਿਖਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ। ਹੁਣ ਰਾਣੋ ਨੂੰ ਆਉਣ-ਜਾਣ ਲਈ ਗੱਡੀ ਅਤੇ ਇੱਕ ਡਰਾਈਵਰ ਮਿਲ ਗਿਆ ਸੀ। ਉਸ ਨੇ ਆਪਣੇ ਸੰਕਲਪ ਮੁਤਾਬਿਕ ਆਪਣੇ ਜੱਦੀ ਘਰ ਜਿੱਥੇ ਆਪਣੇ ਮਾਪਿਆਂ ਨਾਲ ਬਚਪਨ ਦੇ ਅਤਿ ਗ਼ਰੀਬੀ ਭਰੇ ਦਿਨ ਗੁਜ਼ਾਰੇ ਸਨ, ਵਿੱਚ ਉਸ ਨੇ ਮੁਫ਼ਤ ਟਿਊਸ਼ਨ ਸੈਂਟਰ ਖੋਲ੍ਹ ਦਿੱਤਾ ਸੀ। ਇਸ ਦਾ ਨਾਮ ‘ਵਿੱਦਿਆ ਮੁਫ਼ਤ ਟਿਊਸ਼ਨ ਸੈਂਟਰ’ ਆਪਣੀ ਮਾਂ ਦੇ ਨਾਮ ’ਤੇ ਰੱਖਿਆ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ। ਉਹ ਚਾਹੁੰਦੀ ਸੀ ਕਿ ਪੜ੍ਹਾਈ ਨੂੰ ਗ਼ਰੀਬਾਂ ਦੀ ਪਹੁੰਚ ਤੋਂ ਬਹੁਤ ਦੂਰ ਸਮਝਣ ਵਾਲੀ ਉਸ ਦੀ ਮਾਂ ਦੇ ਨਾਮ ’ਤੇ ਬਣੇ ਇਸ ਟਿਊਸ਼ਨ ਸੈਂਟਰ ਤੋਂ ਉਹ ਬੱਚੇ ਪੜ੍ਹਾਈ ਕਰ ਸਕਣ ਜੋ ਗ਼ਰੀਬੀ ਕਾਰਨ ਪੜ੍ਹਾਈ ਬਾਰੇ ਸੋਚ ਵੀ ਨਹੀਂ ਸਕਦੇ। ਇਸ ਟਿਊਸ਼ਨ ਸੈਂਟਰ ਵਿੱਚ ਉਹ ਕਾਲਜ ’ਚੋਂ ਛੁੱਟੀ ਹੋਣ ਤੋਂ ਬਾਅਦ ਜਾਂਦੀ ਸੀ। ਇਸ ਟਿਊਸ਼ਨ ਸੈਂਟਰ ਵਿੱਚ ਹਰ ਬੱਚਾ ਮੁਫ਼ਤ ਪੜ੍ਹਾਈ ਕਰ ਸਕਦਾ ਸੀ।ਉਸ ਨੇ ਇੱਕ ਹੋਰ ਵਿਲੱਖਣ ਕੰਮ ਕੀਤਾ ਸੀ ਜਿਸ ਵਿੱਚ ਵੱਡੀਆਂ ਕਲਾਸਾਂ ਨੂੰ ਉਹ ਖ਼ੁਦ ਪੜ੍ਹਾਉਂਦੀ ਸੀ ਅਤੇ ਛੋਟੀਆਂ ਕਲਾਸਾਂ ਨੂੰ ਵੱਡੀਆਂ ਕਲਾਸਾਂ ਦੇ ਬੱਚੇ ਪੜ੍ਹਾਉਂਦੇ ਸਨ, ਇਉਂ ਇਸ ਟਿਊਸ਼ਨ ਸੈਂਟਰ ਦਾ ਲੋਕ ਭਰਪੂਰ ਲਾਭ ਉਠਾ ਰਹੇ ਸਨ। ਓਧਰ ਹੁਸ਼ਿਆਰ ਸਿੰਘ ਦੇ ਆਪਣੇ ਕੋਈ ਬੱਚਾ ਨਹੀਂ ਸੀ। ਉਹ ਆਪਣੇ ਹੱਥੀਂ ਲਾਏ ਇਸ ਵਿੱਦਿਆ ਦੇ ਬੂਟੇ ਨੂੰ ਵਧਦਾ-ਫੁੱਲਦਾ ਵੇਖ ਕੇ ਬਹੁਤ ਖ਼ੁਸ਼ ਹੋ ਰਿਹਾ ਸੀ। ਇੱਕ ਦਿਨ ਹੁਸ਼ਿਆਰ ਸਿੰਘ ਨੇ ਫੋਨ ਕਰਕੇ ਰਾਣੋ ਨੂੰ ਘਰ ਬੁਲਾਇਆ ਅਤੇ ਉਸ ਨੂੰ ਆਪਣੇ ਕੋਲ ਬਿਠਾ ਕਹਿਣ ਲੱਗਾ, ‘‘ਧੀਏ, ਕਈ ਵਾਰ ਬੱਚੇ ਸਾਡੇ ਖ਼ੂਨ ਤੋਂ ਪੈਦਾ ਨਾ ਹੋ ਕੇ ਵੀ ਆਪਣੇ ਬੱਚੇ ਬਣ ਜਾਂਦੇ ਨੇ। ਮੈਨੂੰ ਪਰਮਾਤਮਾ ਨੇ ਔਲਾਦ ਨਹੀਂ ਦਿੱਤੀ। ਕਦੇ ਮੈਨੂੰ ਇਸ ਦਾ ਪਰਮਾਤਮਾ ਨਾਲ ਬਹੁਤ ਰੰਜ ਸੀ, ਪਰ ਜਦੋਂ ਤੋਂ ਮੈਂ ਤੈਨੂੰ ਦਿਲ ਹੀ ਦਿਲ ਵਿੱਚ ਆਪਣੀ ਧੀ ਸਵੀਕਾਰਿਆ ਹੈ ਓਦੋਂ ਤੋਂ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਤੇਰੇ ਵਰਗੀ ਨੇਕ ਧੀ ਦਾ ਅਮੋਲਕ ਗਹਿਣਾ ਮੇਰੀ ਝੋਲੀ ਪਾਇਆ ਏ। ਧੀਏ, ਮੈਂ ਤੇਰੀਆਂ ਪ੍ਰਾਪਤੀਆਂ ਤੋਂ ਬਹੁਤ ਖ਼ੁਸ਼ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਵਿੱਦਿਆ ਦਾ ਮੰਦਿਰ ਵਿੱਦਿਆ ਦਾ ਦਾਨ ਸਦਾ-ਸਦਾ ਹੀ ਵੰਡਦਾ ਰਹੇ। ਇਸ ਤਰ੍ਹਾਂ ਦੀਆਂ ਭਾਵੁਕ ਗੱਲਾਂ ਕਰਦੇ-ਕਰਦੇ ਹੀ ਹੁਸ਼ਿਆਰ ਸਿੰਘ ਨੂੰ ਇਕਦਮ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਰਾਣੋ ਦੇ ਹੱਥਾਂ ਵਿੱਚ ਹੀ ਮੌਤ ਹੋ ਗਈ। ਭੋਗ ਉਪਰੰਤ ਹੁਸ਼ਿਆਰ ਸਿੰਘ ਦੀ ਪਤਨੀ ਨੇ ਉਸ ਦੀ ਕਰਵਾਈ ਵਸੀਅਤ ਰਾਣੋ ਦੇ ਹੱਥ ਫੜਾਈ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਪਰਲ-ਪਰਲ ਵਹਿ ਰਹੇ ਸਨ। ਹੁਸ਼ਿਆਰ ਸਿੰਘ ਨੇ ਆਪਣੀ ਸਾਰੀ ਚੱਲ ਅਤੇ ਅਚੱਲ ਜਾਇਦਾਦ ਦੀ ਵਾਰਿਸ ਰਾਣੋ ਨੂੰ ਬਣਾਇਆ ਹੋਇਆ ਸੀ। ਉਹ ਸੋਚਣ ਲੱਗੀ, ‘ਹੇ ਪਰਮਾਤਮਾ, ਤੇਰੇ ਰੰਗ ਨਿਆਰੇ ਹਨ। ਕਦੇ ਪੜ੍ਹਾਈ ਨੂੰ ਤਰਸਦੀ ਇੱਕ ਕੁੜੀ ਅੱਜ ਵਿਦਿਆ ਦਾ ਦਾਨ ਵੰਡ ਰਹੀ ਹੈ। ਇੱਕ ਬਾਪ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਦੋ ਬਾਪ ਦੇ ਦਿੱਤੇ ਜੋ ਮੇਰੇ ਜੀਵਨ ਵਿੱਚ ਚਾਨਣ ਹੀ ਚਾਨਣ ਭਰ ਗਏ’। ਅੱਜ ਰਾਣੋ ਦੇ ਆਪਣੇ ਦੋਵੇਂ ਬੱਚੇ ਪੜ੍ਹ ਲਿਖ ਗਏ। ਪੁੱਤਰ ਐਲ.ਐਲ.ਬੀ. ਕਰਕੇ ਵਕਾਲਤ ਕਰ ਰਿਹਾ ਹੈ ਅਤੇ ਧੀ ਪੜ੍ਹ-ਲਿਖ ਕੇ ਉਸ ਦੇ ਆਪਣੇ ਕਾਲਜ ਵਿੱਚ ਬਤੌਰ ਚੇਅਰਮੈਨ ਸੇਵਾ ਨਿਭਾਅ ਰਹੀ ਹੈ। ਰਾਣੋ ਅਤੇ ਹਰੀਸ਼ ਦੋਵੇਂ ਕਦੇ ਸ਼ਹਿਰ, ਕਦੇ ਪਿੰਡ ਅਤੇ ਕਦੇ ਹੁਸ਼ਿਆਰ ਸਿੰਘ ਦੇ ਘਰ ਚਲੇ ਜਾਂਦੇ। ਹੁਸ਼ਿਆਰ ਸਿੰਘ ਦੀ ਪਤਨੀ ਨੂੰ ਵੀ ਜਿਵੇਂ ਉਨ੍ਹਾਂ ਨੂੰ ਮਿਲ ਕੇ ਜਿਊਣ

ਵਿੱਦਿਆ ਦਾ ਮੰਦਿਰ/ਪ੍ਰਤਾਪ ‘ਪਾਰਸ’ ਗੁਰਦਾਸਪੁਰੀ Read More »

ਸਰਕਾਰ ਬਣਾ ਰਹੀ ਘੱਟੋ-ਘੱਟੋ ਪੈਨਸ਼ਨ ਵਧਾਉਣ ਦਾ ਪਲਾਨ

ਨਵੀਂ ਦਿੱਲੀ, 4 ਨਵੰਬਰ – ਸਮਾਜਿਕ ਸੁਰੱਖਿਆ ਨੂੰ ਮਜ਼ਬੂਤੀ ਦੇਣ ਲਈ ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਗਠਨ (ਈਪੀਐੱਫਓ) ਦੀ ਪੈਨਸ਼ਨ ’ਚ ਵੱਡੇ ਬਦਲਾਅ ਨਾਲ ਇਸ ਨੂੰ ਆਕਰਸ਼ਕ ਬਣਾਉਣ ਦੀਆਂ ਤਜਵੀਜ਼ਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲੜੀ ’ਚ ਸਭ ਤੋਂ ਅਹਿਮ ਈਪੀਐੱਫ ਪੈਨਸ਼ਨਧਾਰਕ ਤੇ ਉਸ ਦੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਪੈਨਸ਼ਨ ਫੰਡ ’ਚ ਜਮ੍ਹਾਂ ਰਕਮ ਉਸ ਦੇ ਬੱਚਿਆਂ ਨੂੰ ਦੇਣ ਦੀ ਤਜਵੀਜ਼ ਹੈ। ਕਿਰਤ ਮੰਤਰਾਲਾ ਈਪੀਐੱਫਓ ਦੇ ਮੈਂਬਰਾਂ ਨੂੰ ਪੈਨਸ਼ਨ ਯੋਜਨਾ ਨਾਲ ਜੁੜਨ ਲਈ ਉਤਸ਼ਾਹਤ ਕਰਨ ਦੇ ਲਿਹਾਜ਼ ਨਾਲ ਇਸ ਤਜਵੀਜ਼ ਨੂੰ ਬਹੁਤ ਅਹਿਮ ਮੰਨ ਰਿਹਾ ਹੈ। ਮੰਤਰਾਲਾ ਲੰਬੀ ਸੇਵਾ ਮਿਆਦ ਤੋਂ ਬਾਅਦ ਵੀ ਘੱਟ ਪੈਨਸ਼ਨ ਨੂੰ ਤਰਸੰਗਤ ਬਣਾਉਣ ’ਤੇ ਗ਼ੌਰ ਕਰ ਰਿਹਾ ਹੈ, ਜਿਸ ’ਚ ਮੌਜੂਦਾ ਇਕ ਹਜ਼ਾਰ ਰੁਪਏ ਦੀ ਘੱਟੋ-ਘੱਟ ਪੈਨਸ਼ਨ ਰਕਮ ਵਧਾਉਣ ਦੀ ਤਜਵੀਜ਼ ਵੀ ਸ਼ਾਮਿਲ ਹੈ। ਈਪੀਐੱਫ ਤਹਿਤ ਸਮਾਜਿਕ ਸੁਰੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਿਰਤ ਮੰਤਰਾਲਾ ਈਪੀਐੱਸ-1995 ਯੋਜਨਾ ਤਹਿਤ ਉੱਚ ਪੈਨਸ਼ਨ ਲਈ ਮੈਂਬਰਾਂ ਨੂੰ ਆਪਣੇ ਈਪੀਐੱਸ ਫੰਡ ’ਚ ਯੋਗਦਾਨ ਵਧਾਉਣ ਦਾ ਬਦਲ ਦੇਣ ’ਤੇ ਗੰਭੀਰ ਵਿਚਾਰ ਕਰ ਰਿਹਾ ਹੈ। ਸੂਤਰਾਂ ਮੁਤਾਬਕ ਪੈਨਸ਼ਨ ਸੁਧਾਰਾਂ ਨਾਲ ਸਬੰਧਤ ਇਨ੍ਹਾਂ ਵਿਚਾਰਾਂ ਦੌਰਾਨ ਹੀ ਈਪੀਐੱਫ ਨਾਲ ਜੁੜੀ ਪੈਨਸ਼ਨ ਸਕੀਮ ਨੂੰ ਆਕਰਸ਼ਕ ਬਣਾਉਣ ਦੇ ਨਾਲ-ਨਾਲ ਇਸ ਦੇ ਮੈਂਬਰਾਂ ਦੀ ਚਿੰਤਾ ਦਾ ਹੱਲ ਕਰਨ ਦੀ ਜ਼ਰੂਰਤ ਦੱਸੀ ਗਈ ਹੈ। ਸਿਖਰਲੇ ਪੱਧਰ ’ਤੇ ਹੋਏ ਵਿਚਾਰ ਵਟਾਂਦਰੇ ਦੌਰਾਨ ਸਾਫ਼ ਕਿਹਾ ਗਿਆ ਕਿ ਵੱਡੀ ਗਿਣਤੀ ’ਚ ਈਪੀਐੱਫ ਮੈਂਬਰਾਂ ਦੀ ਦੁੱਚਿਤੀ ਹੈ ਕਿ ਪੈਨਸ਼ਨ ਫੰਡ ’ਚ ਜਮ੍ਹਾਂ ਉਨ੍ਹਾਂ ਦੀ ਰਕਮ ਪੈਨਸ਼ਨ ਲਾਭ ਤੋਂ ਬਾਅਦ ਵਾਪਸ ਨਹੀਂ ਮਿਲ ਸਕੇਗੀ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਦਾ ਸਾਫ਼ ਮੰਨਣਾ ਹੈ ਕਿ ਪੈਨਸ਼ਨ ਕਾਰਪਸ ਦੀ ਰਾਸ਼ੀ ਉਸ ਦੇ ਮੈਂਬਰਾਂ ਦੀ ਹੈ। ਇਸ ਹਾਲਤ ’ਚ ਦੁਚਿੱਤੀ ਖ਼ਤਮ ਕਰਨ ਲਈ ਜ਼ਰੂਰੀ ਸੁਧਾਰਾਂ ਨਾਲ ਇਹ ਸਪਸ਼ਟ ਕਰਨਾ ਪਵੇਗਾ ਕਿ ਪੈਨਸ਼ਨ ਫੰਡ ’ਚ ਜਮ੍ਹਾਂ ਰਕਮ ’ਚੋਂ ਉਨ੍ਹਾਂ ਨੂੰ ਪੈਨਸ਼ਨ ਮਿਲੇਗੀ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਪਤੀ ਜਾਂ ਪਤਨੀ ਨੂੰ ਪਰਿਵਾਰ ਪੈਨਸ਼ਨ ਦਾ ਲਾਭ ਮਿਲੇਗਾ। ਦੋਵਾਂ ਦੀ ਮੌਤ ਤੋਂ ਬਾਅਦ ਪੈਨਸ਼ਨ ਫੰਡ ਦੀ ਬਚੀ ਹੋਈ ਰਕਮ ਉਨ੍ਹਾਂ ਦੇ ਨਾਮਜ਼ਦ ਬੱਚਿਆਂ ਨੂੰ ਮਿਲ ਜਾਵੇਗੀ। ਮੰਤਰਾਲੇ ਦਾ ਮੰਨਣਾ ਹੈ ਕਿ ਈਪੀਐੱਸ ਦੇ ਸਰੂਪ ’ਚ ਇਸ ਵੱਡੇ ਬਦਲਾਅ ਤੋਂ ਬਾਅਦ ਇਸ ਪੈਨਸ਼ਨ ਯੋਜਨਾ ਬਾਰੇ ਇਸ ਦੇ ਮੈਂਬਰਾਂ ਦਾ ਆਕਰਸ਼ਣ ਯਕੀਨੀ ਤੌਰ ’ਤੇ ਵਧੇਗਾ। ਪੈਨਸ਼ਨ ਨੂੰ ਤਰਕ ਸੰਗਤ ਬਣਾਉਣ ਦੇ ਬਦਲਾਂ ਦੇ ਸੰਦਰਭ ’ਚ ਅਧਿਕਾਰੀ ਨੇ ਕਿਹਾ ਕਿ ਕਿਰਤ ਮੰਤਰਾਲਾ ਤੇ ਈਪੀਐੱਫਓ ਦੋਵੇਂ ਪੈਨਸ਼ਨ ਦੀ ਮੌਜੂਦਾ ਘੱਟੋ-ਘੱਟ ਰਕਮ ਦੀ ਸਮੀਖਿਆ ਦੇ ਪੱਖ ’ਚ ਹੈ। ਇਸ ਦੀ ਵੀ ਜ਼ਰੂਰਤ ਸਮਝੀ ਜਾ ਰਹੀ ਹੈ ਕਿ ਸਿਖਰਲੀ ਅਦਾਲਤ ਦੇ ਫ਼ੈਸਲੇ ਦੇ ਸੰਦਰਭ ’ਚ ਇਕ ਪਾਸੇ ਈਪੀਐੱਫ ਤਹਿਤ ਲੋਕਾਂ ਨੂੰ ਹਾਇਰ ਪੈਨਸ਼ਨ ਮਿਲਣ ਲੱਗੀ ਹੈ, ਤੇ ਦੂਜੇ ਪਾਸੇ ਸਾਲਾਂ ਦੀ ਨੌਕਰੀ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੂੰ ਘੱਟ ਪੈਨਸ਼ਨ ਮਿਲ ਰਹੀ ਹੈ। ਇਸ ਹਾਲਤ ’ਚ ਲੰਬੇ ਸੇਵਾ ਕਾਰਨ ਨੂੰ ਇਕ ਫੈਕਟਰ ਬਣਾਇਆ ਜਾਣਾ ਜ਼ਰੂਰੀ ਹੈ, ਤਾਂ ਜੋ ਇਸ ਪੈਨਸ਼ਨ ਨੂੰ ਤਰਕਸੰਗਤ ਬਣਾਇਆ ਜਾ ਸਕੇ। ਈਪੀਐੱਫ ਤਹਿਤ ਘੱਟੋ-ਘੱਟ ਪੈਨਸ਼ਨ ਅਜੇ ਸਿਰਫ਼ ਇਕ ਹਜ਼ਾਰ ਰੁਪਏ ਮਹੀਨਾ ਹੀ ਹੈ ਤੇ ਸੁਧਾਰਾਂ ਤਹਿਤ ਇਸ ਦੀ ਸਮੀਖਿਆ ਕਰਦੇ ਹੋਏ ਜ਼ਿਕਰਯੋਗ ਇਜ਼ਾਫੇ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਮੰਥਨ ਚੱਲ ਰਿਹਾ ਹੈ। ਹਾਲਾਂਕਿ ਘੱਟੋ-ਘੱਟ ਪੈਨਸ਼ਨ ’ਚ ਇਜ਼ਾਫੇ ਦੀ ਕੋਈ ਰਕਮ ਤੈਅ ਨਹੀਂ ਹੋਈ, ਪਰ ਮੰਤਰਾਲੇ ਤੋਂ ਮਿਲੇ ਸੰਕੇਤਾਂ ਮੁਤਾਬਕ ਇਸ ਨੂੰ ਸਨਮਾਨਜਨਕ ਬਣਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ਸਰਕਾਰ ਬਣਾ ਰਹੀ ਘੱਟੋ-ਘੱਟੋ ਪੈਨਸ਼ਨ ਵਧਾਉਣ ਦਾ ਪਲਾਨ Read More »

ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰਾਂ ਵਿਚ ਨਜ਼ਰ ਆ ਰਹੀ ਤੇਜ਼ੀ

ਬਈ, 4 ਦਸੰਬਰ – ਐਚਡੀਐਫਸੀ ਬੈਂਕ, ਰਿਲਾਇੰਸ ਇੰਡਸਟਰੀਜ਼ ਵਰਗੇ ਬਲੂ-ਚਿੱਪ ਸਟਾਕਾਂ ਵਿੱਚ ਖਰੀਦਦਾਰੀ ਅਤੇ ਕੌਮਾਂਤਰੀ ਬਾਜ਼ਾਰਾਂ ਵਿੱਚ ਮਜ਼ਬੂਤੀ ਦੇ ਰੁਝਾਨ ਦੇ ਵਿਚਕਾਰ ਬੈਂਚਮਾਰਕ ਸੂਚਕ Sensex ਅਤੇ Nifty ਨੇ ਮੰਗਲਵਾਰ ਨੂੰ ਲਗਾਤਾਰ ਤੀਜੇ ਸੈਸ਼ਨ ਵਿੱਚ ਤੇਜ਼ੀ ਦਰਜ ਕੀਤੀ। BSE ਬੈਂਚਮਾਰਕ Senxex 597.67 ਅੰਕ ਜਾਂ 0.74 ਫੀਸਦੀ ਦੇ ਵਾਧੇ ਨਾਲ 80,845.75 ’ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਹ 701.02 ਅੰਕ ਜਾਂ 0.87 ਫੀਸਦੀ ਵਧ ਕੇ 80,949.10 ’ਤੇ ਪਹੁੰਚ ਗਿਆ ਸੀ। ਉਧਰ NSE Nifty 181.10 ਅੰਕ ਜਾਂ 0.75 ਫੀਸਦੀ ਵਧ ਕੇ 24,457.15 ’ਤੇ ਪਹੁੰਚ ਗਿਆ। 30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਤੋਂ, ਅਡਾਨੀ ਪੋਰਟਸ ਲਗਭਗ 6 ਪ੍ਰਤੀਸ਼ਤ ਵਧਿਆ, ਐਨਟੀਪੀਸੀ, ਐਕਸਿਸ ਬੈਂਕ, ਸਟੇਟ ਬੈਂਕ ਆਫ ਇੰਡੀਆ, ਲਾਰਸਨ ਐਂਡ ਟੂਬਰੋ, ਅਲਟਰਾਟੈਕ ਸੀਮੈਂਟ, ਟਾਟਾ ਮੋਟਰਜ਼, ਐਚਡੀਐਫਸੀ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਹੋਰ ਵੱਡੇ ਲਾਭ ਵਾਲੇ ਸਨ।

ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰਾਂ ਵਿਚ ਨਜ਼ਰ ਆ ਰਹੀ ਤੇਜ਼ੀ Read More »

ਸਰਬ ਨੌਜਵਾਨ ਸਭਾ ਨੇ ‘ਆਓ ਪੁੰਨ ਕਮਾਈਏ’ ਮੁਹਿਮ ਤਹਿਤ ਇਕ ਲੋੜ੍ਹਵੰਦ ਬਜੁਰਗ ਔਰਤ ਦੀ ਅੱਖ ਦਾ ਕਰਵਾਇਆ ਆਪ੍ਰੇਸ਼ਨ

* ਅੱਖਾਂ ਦੀ ਸੰਭਾਲ ਲਈ ਜਰੂਰੀ ਸਵੱਛ ਵਾਤਾਵਰਣ – ਐਸ.ਐਚ.ਓ. ਨਾਹਰ * ਐਕਸ.ਈ.ਐਨ ਇਨਫੋਰਸਮੈਂਟ ਪਾਵਰਕਾਮ ਨੇ ਕੀਤੀ ਉਪਰਾਲੇ ਦੀ ਸ਼ਲਾਘਾ ਫਗਵਾੜਾ, 4 ਦਸੰਬਰ (ਏ.ਡੀ.ਪੀ ਨਿਊਜ਼) – ਦੁਆਬੇ ਦੀਆਂ ਮਾਣ ਮੱਤੀਆਂ ਸਮਾਜ ਸੇਵੀ ਸੰਸਥਾਵਾਂ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ‘ਆਓ ਪੁੰਨ ਕਮਾਈਏ’ ਲੜੀ ਤਹਿਤ ਸਾਂਝਾ ਉਪਰਾਲਾ ਕਰਦੇ ਹੋਏ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਸਹਿਯੋਗ ਨਾਲ ਇਕ ਲੋੜਵੰਦ ਔਰਤ ਦੀ ਅੱਖ ਦਾ ਫਰੀ ਓਪਰੇਸ਼ਨ ਕਰਵਾਇਆ ਗਿਆ। ਅੱਖਾਂ ਦੇ ਮਾਹਿਰ ਡਾ. ਡਾ.ਤੁਸ਼ਾਰ ਅੱਗਰਵਾਲ ਦੀ ਟੀਮ ਵਲੋਂ ਮੋਤੀਏ ਦੇ ਸ਼ਿਕਾਰ ਮਹਿਲਾ ਦੀ ਅੱਖ ‘ਚ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਐਕਸ.ਈ.ਐਨ. ਇੰਫੋਰਸਮੇਂਟ ਪਾਵਰਕਾਮ ਅਮਰਪ੍ਰੀਤ ਸਿੰਘ, ਐਸ.ਐਚ.ਓ. ਸਿਟੀ ਅਮਨਦੀਪ ਨਾਹਰ ਅਤੇ ਸੇਵਾਮੁਕਤ ਡੀ.ਐਸ.ਪੀ. ਜਸਵੀਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਐਸ.ਐਚ.ਓ. ਅਮਨਦੀਪ ਨਾਹਰ ਨੇ ਕਿਹਾ ਕਿ ਵੱਧਦਾ ਪ੍ਰਦੂਸ਼ਨ ਅੱਖਾਂ ਲਈ ਬਹੁਤ ਹੀ ਘਾਤਕ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਪ੍ਰਦੂਸ਼ਨ ਮੁਕਤ ਵਾਤਾਵਰਣ ਸਿਰਜਣ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਐਕਸ.ਈ.ਐਨ. ਅਮਰਪ੍ਰੀਤ ਸਿੰਘ ਨੇ ਵੀ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਖਾਂ ਦੇ ਮਹਿੰਗੇ ਆਪ੍ਰੇਸ਼ਨ ਬਿਲਕੁਲ ਫਰੀ ਕਰਵਾਉਣਾ ਗਰੀਬ ਪਰਿਵਾਰਾਂ ਨਾਲ ਸਬੰਧਤ ਮਰੀਜਾਂ ਲਈ ਬਹੁਤ ਹੀ ਲਾਹੇਵੰਦ ਹੈ। ਹਰੇਕ ਸਮਰੱਥ ਵਿਅਕਤੀ ਨੂੰ ਅਜਿਹੇ ਨੇਕ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਡਾ. ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਅੱਖਾਂ ਦੀ ਕਿਸੇ ਤਕਲੀਫ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਹਨਾ ਇਹ ਭਰੋਸਾ ਵੀ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਿੱਚ ਸਭਾ ਨੂੰ ਸਹਿਯੋਗ ਦਿੰਦਾ ਰਹੇਗਾ। ਜਸਵੀਰ ਸਿੰਘ ਸੇਵਾਮੁਕਤ ਡੀ.ਐੱਸ.ਪੀ.ਨੇ ਸਰਬ ਨੌਜਵਾਨ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਜਿਸ ਨਾਲ ਨੇਤਰਹੀਣਾਂ ਦੀਆਂ ਅੱਖਾਂ ਨੂੰ ਨਵੀਂ ਰੌਸ਼ਨੀ ਮਿਲ ਰਹੀ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਸਮਾਜ ਸੇਵਕ ਜਤਿੰਦਰ ਸਿੰਘ ਕੁੰਦੀ ਨੇ ਸਭਾ ਦੇ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਭਾ ਵਲੋਂ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਹਰਜਿੰਦਰ ਗੋਗਨਾ ਵਲੋਂ ਨਿਭਾਈ ਗਈ। ਇਸ ਮੌਕੇ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਜਨਰਲ ਸਕੱਤਰ ਡਾ.ਵਿਜੇ ਕੁਮਾਰ, ਆਰ.ਪੀ.ਸ਼ਰਮਾ, ਨਰਿੰਦਰ ਸੈਣੀ, ਅਸ਼ੋਕ ਸ਼ਰਮਾ, ਗੁਰਦੀਪ ਸਿੰਘ ਤੁਲੀ ਕੋਆਰਡੀਨੇਟਰ ਵਪਾਰ ਸੈਲ ਫਗਵਾੜਾ, ਪਰਮਜੀਤ ਰਾਏ, ਪ੍ਰਵਾਸੀ ਭਾਰਤੀ ਮਦਨ ਲਾਲ ਕੋਰੋਟਾਨਿਆ, ਜਗਜੀਤ ਸੇਠ, ਜੀਤ ਰਾਮ, ਸਤੀਸ਼ ਕੁਮਾਰ ਬੰਟੀ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

ਸਰਬ ਨੌਜਵਾਨ ਸਭਾ ਨੇ ‘ਆਓ ਪੁੰਨ ਕਮਾਈਏ’ ਮੁਹਿਮ ਤਹਿਤ ਇਕ ਲੋੜ੍ਹਵੰਦ ਬਜੁਰਗ ਔਰਤ ਦੀ ਅੱਖ ਦਾ ਕਰਵਾਇਆ ਆਪ੍ਰੇਸ਼ਨ Read More »

ਸਿਹਤ ਲਈ ਬੇਹੱਦ ਖ਼ਤਰਨਾਕ ਹੈ ਮਿਨਰਲ ਵਾਟਰ ਵਾਲਾ ਪਾਣੀ

ਨਵੀਂ ਦਿੱਲੀ, 4 ਨਵੰਬਰ – ਜਦੋਂ ਵੀ ਅਸੀਂ ਬਾਹਰ ਜਾਂਦੇ ਹਾਂ ਜਾਂ ਕਿਸੇ ਰੈਸਟੋਰੈਂਟ ਵਿੱਚ ਜਾਂਦੇ ਹਾਂ, ਅਸੀਂ ਅਕਸਰ ਬੋਤਲ ਬੰਦ ਪਾਣੀ ਜਾਂ ਮਿਨਰਲ ਵਾਟਰ ਲੈਣਾ ਪਸੰਦ ਕਰਦੇ ਹਾਂ। ਅਸੀਂ ਸੋਚਦੇ ਹਾਂ ਕਿ ਇਹ ਕਾਫ਼ੀ ਸ਼ੁੱਧ ਹੈ। ਹੁਣ ਇਸ ਸਬੰਧੀ ਇੱਕ ਵੱਡੀ ਗੱਲ ਸਾਹਮਣੇ ਆਈ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਮਿਨਰਲ ਵਾਟਰ ਦੇ ਨਾਂ ‘ਤੇ ਵਿਕਣ ਵਾਲੇ ਬੋਤਲਬੰਦ ਪਾਣੀ ਨੂੰ ਹਾਈ ਰਿਸਕ ਫੂਡ ਸ਼੍ਰੇਣੀ ‘ਚ ਰੱਖਿਆ ਹੈ। ਇਸ ਦਾ ਮਤਲਬ ਹੈ ਕਿ ਮਿਨਰਲ ਵਾਟਰ ਦੇ ਨਾਂ ‘ਤੇ ਵੇਚਿਆ ਜਾ ਰਿਹਾ ਪਾਣੀ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। FSSAI ਨੇ ਰਿਪੋਰਟ ਜਾਰੀ ਕੀਤੀ FSSAI ਦੁਆਰਾ ਜਾਰੀ ਰਿਪੋਰਟ ਅਨੁਸਾਰ, ਬਹੁਤ ਸਾਰੇ ਉਤਪਾਦ ਭਾਰਤੀ ਮਿਆਰ ਬਿਊਰੋ (BIS) ਪ੍ਰਮਾਣੀਕਰਣ ਨੂੰ ਪੂਰਾ ਨਹੀਂ ਕਰਦੇ ਹਨ। ‘ਪੈਕੇਜਡ ਪੀਣ ਵਾਲਾ ਪਾਣੀ ਅਤੇ ਖਣਿਜ ਪਾਣੀ’ ਵੀ ਭਾਰਤੀ ਮਿਆਰ ਬਿਊਰੋ ਦੁਆਰਾ ਨਿਰਧਾਰਤ ਮਾਪਦੰਡਾਂ ਦੇ ਅੰਦਰ ਨਹੀਂ ਆਉਂਦਾ ਹੈ। ਇਸ ਕਾਰਨ ਇਸ ਨੂੰ ‘ਹਾਈ ਰਿਸਕ ਫੂਡ ਕੈਟਾਗਰੀ’ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਬਾਅਦ FSSAI ਨੇ ਫੈਸਲਾ ਕੀਤਾ ਹੈ ਕਿ ਮਿਨਰਲ ਵਾਟਰ ਦਾ ਨਿਰੀਖਣ ਥਰਡ ਪਾਰਟੀ ਆਡਿਟ ਮਾਪਦੰਡਾਂ ਦੇ ਅਧੀਨ ਹੋਵੇਗਾ। ਹੁਣ ਹਰ ਸਾਲ ਜਾਂਚ ਹੋਵੇਗੀ FSSAI ਦੀ ਰਿਪੋਰਟ ਤੋਂ ਬਾਅਦ ਪੈਕਡ ਅਤੇ ਮਿਨਰਲ ਵਾਟਰ ਨਿਰਮਾਤਾਵਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅਸਲ ਵਿੱਚ, ਉਨ੍ਹਾਂ ਨੂੰ ਹੁਣ ਇੱਕ ਜੋਖਮ ਅਧਾਰ ਨਿਰੀਖਣ ਤੋਂ ਗੁਜ਼ਰਨਾ ਪਏਗਾ ਜੋ ਹਰ ਸਾਲ ਹੋਵੇਗਾ। FSSAI ਨੇ ਨਵੰਬਰ ਦੇ ਅਖੀਰ ਵਿੱਚ ਇੱਕ ਆਦੇਸ਼ ਜਾਰੀ ਕੀਤਾ ਸੀ ਕਿ ਬੀਆਈਐਸ ਪ੍ਰਮਾਣੀਕਰਣ ਤੋਂ ਭਟਕਣ ਵਾਲੇ ਭੋਜਨ ਉਤਪਾਦਾਂ ਨੂੰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਲਈ ਹਰ ਸਾਲ ਜਾਂਚ ਕਰਨੀ ਪਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਉਤਪਾਦਾਂ ਨੂੰ ਉੱਚ ਜੋਖਮ ਵਾਲੇ ਭੋਜਨ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਹੈ, ਉਨ੍ਹਾਂ ਦਾ ਸਾਲਾਨਾ ਆਡਿਟ ਕਰਨਾ ਹੋਵੇਗਾ। ਇਹ ਤੀਜੀ ਧਿਰ ਆਡਿਟਿੰਗ ਏਜੰਸੀ ਰਾਹੀਂ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਦਰਅਸਲ, ਇਹ ਫੈਸਲਾ ਉਤਪਾਦਾਂ ਦੀ ਗੁਣਵੱਤਾ ਨੂੰ ਮਾਪਣ ਅਤੇ ਬਿਹਤਰ ਬਣਾਉਣ ਲਈ ਲਿਆ ਗਿਆ ਹੈ। FSSAI ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਪੀਣ ਵਾਲੇ ਪਾਣੀ ਦੇ ਉਦਯੋਗ ਨੇ ਸਰਕਾਰ ਤੋਂ ਨਿਯਮਾਂ ਨੂੰ ਸਰਲ ਬਣਾਉਣ ਦੀ ਮੰਗ ਕੀਤੀ ਸੀ। ਦਰਅਸਲ, ਵਰਤਮਾਨ ਵਿੱਚ ਪੀਣ ਵਾਲੇ ਪਾਣੀ ਦੇ ਉਦਯੋਗ ਨੂੰ ਭਾਰਤੀ ਮਿਆਰ ਬਿਊਰੋ ਅਤੇ FSSAI ਤੋਂ ਪ੍ਰਮਾਣੀਕਰਣ ਲੈਣਾ ਪੈਂਦਾ ਹੈ।

ਸਿਹਤ ਲਈ ਬੇਹੱਦ ਖ਼ਤਰਨਾਕ ਹੈ ਮਿਨਰਲ ਵਾਟਰ ਵਾਲਾ ਪਾਣੀ Read More »