ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰਾਂ ਵਿਚ ਨਜ਼ਰ ਆ ਰਹੀ ਤੇਜ਼ੀ

ਬਈ, 4 ਦਸੰਬਰਐਚਡੀਐਫਸੀ ਬੈਂਕ, ਰਿਲਾਇੰਸ ਇੰਡਸਟਰੀਜ਼ ਵਰਗੇ ਬਲੂ-ਚਿੱਪ ਸਟਾਕਾਂ ਵਿੱਚ ਖਰੀਦਦਾਰੀ ਅਤੇ ਕੌਮਾਂਤਰੀ ਬਾਜ਼ਾਰਾਂ ਵਿੱਚ ਮਜ਼ਬੂਤੀ ਦੇ ਰੁਝਾਨ ਦੇ ਵਿਚਕਾਰ ਬੈਂਚਮਾਰਕ ਸੂਚਕ Sensex ਅਤੇ Nifty ਨੇ ਮੰਗਲਵਾਰ ਨੂੰ ਲਗਾਤਾਰ ਤੀਜੇ ਸੈਸ਼ਨ ਵਿੱਚ ਤੇਜ਼ੀ ਦਰਜ ਕੀਤੀ। BSE ਬੈਂਚਮਾਰਕ Senxex 597.67 ਅੰਕ ਜਾਂ 0.74 ਫੀਸਦੀ ਦੇ ਵਾਧੇ ਨਾਲ 80,845.75 ’ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਹ 701.02 ਅੰਕ ਜਾਂ 0.87 ਫੀਸਦੀ ਵਧ ਕੇ 80,949.10 ’ਤੇ ਪਹੁੰਚ ਗਿਆ ਸੀ। ਉਧਰ NSE Nifty 181.10 ਅੰਕ ਜਾਂ 0.75 ਫੀਸਦੀ ਵਧ ਕੇ 24,457.15 ’ਤੇ ਪਹੁੰਚ ਗਿਆ। 30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਤੋਂ, ਅਡਾਨੀ ਪੋਰਟਸ ਲਗਭਗ 6 ਪ੍ਰਤੀਸ਼ਤ ਵਧਿਆ, ਐਨਟੀਪੀਸੀ, ਐਕਸਿਸ ਬੈਂਕ, ਸਟੇਟ ਬੈਂਕ ਆਫ ਇੰਡੀਆ, ਲਾਰਸਨ ਐਂਡ ਟੂਬਰੋ, ਅਲਟਰਾਟੈਕ ਸੀਮੈਂਟ, ਟਾਟਾ ਮੋਟਰਜ਼, ਐਚਡੀਐਫਸੀ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਹੋਰ ਵੱਡੇ ਲਾਭ ਵਾਲੇ ਸਨ।

ਸਾਂਝਾ ਕਰੋ

ਪੜ੍ਹੋ