ਸ਼ਬਦ ਗੁਰੂ ਤੋਂ ਅੰਮ੍ਰਿਤ ਤੱਕ ਦੀ ਯਾਤਰਾ ਤੇ ਅੱਜ! ਬਾਬਾ ਨਾਨਕ ਜੀ ਨੇ ਸਾਨੂੰ ਸ਼ਬਦ ਤੇ ਰਬਾਬ ਦੇ ਨਾਲ ਜੋੜ ਕੇ ਜੀਵਨ ਜਾਚ ਸਿਖਾਈ ਸੀ। ਉਹਨਾਂ ਨੇ ਉਦਾਸੀਆਂ ਕੀਤੀਆਂ, ਹਰ ਧਰਮ, ਜਾਤ ਤੇ ਮਜ਼ਹਬ ਦੇ ਲੋਕਾਂ ਨੂੰ ਨੂੰ ਮਿਲੇ। ਉਹਨਾਂ ਥਾਂ ਥਾਂ ਉੱਤੇ ਜਾ ਕੇ ਭਗਤ ਬਾਣੀ ਨੂੰ ਇਕੱਠਾ ਕਰਕੇ ਸਾਂਭਿਆ। ਜਿਸਨੂੰ ਗੁਰੂ ਅਰਜਨ ਜੀ ਨੇ ਸੰਪਾਦਿਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ। ਲੋਕਾਂ ਨੂੰ ਸੰਗਤ, ਪੰਗਤ ਤੇ ਲੰਗਰ ਦੀ ਮਰਿਆਦਾ ਦਿੱਤੀ। ਗੁਰੂ ਨਾਨਕ ਜੀ ਨੇ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਸੰਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਕੁਰਬਾਨੀ ਦੇਣ ਨਾਲੋਂ ਆਪਣੀ ਸਵੈ ਰੱਖਿਆ ਲਈ ਕਿਰਪਾਨ ਬਖਸ਼ਿਸ਼ ਕੀਤੀ। ਉਹਨਾਂ ਨੇ ਖਾਲਸਾ ਪੰਥ ਸਾਜਿਆ ਤੇ ਲੋਕਾਂ ਦੀ ਮਰ ਗਈ ਚੇਤਨਾ ਨੂੰ ਜਗਾਇਆ। ਇਸ ਸਮੇਂ ਅਸੀਂ ਫੇਰ ਉਸੇ ਖੂਹ ਵਿੱਚ ਡਿੱਗ ਗਏ ਹਾਂ। ਕਿਸੇ ਅਗੰਮੀ ਸ਼ਖ਼ਸੀਅਤ ਦੀ ਉਡੀਕ ਵਿੱਚ ਹਾਂ। ਜੋਂ ਨਹੀਂ ਆਉਣੀ। ਸਾਨੂੰ ਖ਼ੁਦ ਨੂੰ ਜਾਗਣਾ ਪਵੇਗਾ ਪਰ ਅਸੀਂ ਜਾਗਰਣ ਤੇ ਵੰਨ ਸੁਵੰਨੇ ਲੰਗਰ ਲਗਾਉਣ ਦੇ ਮੁਕਾਬਲਿਆਂ ਵਿੱਚ ਸਰਗਰਮ ਹੋ ਗਏ ਹਾਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀਆਂ ਸੁਖਾਂ ਪੂਰੀਆਂ ਕਰਨ ਲਈ, ਉਸਦੇ ਨਾਮ ਤੇ ਰੋਟੀਆਂ ਸੇਕਣ ਲਈ ਵਰਤਣ ਦੇ ਆਦੀ ਹੋ ਗਏ ਹਾਂ। ਅਸੀਂ ਗੁਰੂ ਨਾਨਕ ਜੀ ਦੇ ਫ਼ਲਸਫੇ ਤੇ ਉਹਨਾਂ ਦੀ ਵਿਚਾਰਧਾਰਾ ਉਤੇ ਪਹਿਰਾ ਦੇਣ ਦੀ ਬਜਾਏ ਉਸ ਤੋਂ ਕੋਹਾਂ ਦੂਰ ਚਲੇ ਗਏ ਹਾਂ। ਅਸੀਂ ਸ਼ਹੀਦ ਸਿੰਘਾਂ ਦੀਆਂ ਸ਼ਹਾਦਤਾਂ ਵਾਲੀਆਂ ਥਾਵਾਂ ਨੂੰ ਮੇਲਿਆਂ ਵਿੱਚ ਬਦਲ ਲਿਆ ਹੈ। ਅਸੀਂ ਤਾਂ ਹਨੇਰਾ ਪੈਦਾ ਕਰਨ ਵਾਲੇ ਬਣ ਗਏ ਹਾਂ। ਸਾਡੇ ਅੰਦਰਲੀ ਅੱਗ ਬੁੱਝ ਗਈ ਹੈ। ਅਸੀਂ ਮਾਰੂਥਲ ਵਿੱਚ ਡੁੱਬ ਰਹੇ ਹਾਂ। ਸਾਡੇ ਸਿਰੋਂ ਪਾਣੀ ਲੰਘ ਗਿਆ ਹੈ। ਸ਼ਬਦਾਂ ਦੀ ਸ਼ਕਤੀ ਨੂੰ ਭੁੱਲ ਗਏ ਹਾਂ। ਸ਼ਬਦ ਦੀ ਯਾਤਰਾ ਕਰਦਿਆਂ, ਸ਼ਬਦਾਂ ਦੇ ਆਰ-ਪਾਰ ਜਾਣਾ ਪੈਂਦਾ ਹੈ। ਸ਼ਬਦ ਕੇਵਲ ਯਾਤਰਾ ਹੀ ਨਹੀਂ ਕਰਦੇ, ਇਹ ਤਾਂ ਬਣਦੇ, ਘੜੇ ਜਾਂਦੇ, ਸਾਂਚੇ ਤੇ ਤਰਾਸ਼ੇ ਜਾਂਦੇ, ਜਨਮ ਦੇ, ਮਰਦੇ, ਸੁੰਗੜਦੇ, ਫੈਲਦੇ, ਗੁਆਚਦੇ ਹੋਏ ਸਮੇਂ ਦੇ ਨਾਲ ਨਾਲ ਯਾਤਰਾ ਕਰਦੇ ਹਨ। ਮਨੁੱਖ ਦਾ ਸ਼ਬਦ ਦੇ ਨਾਲ ਰਿਸ਼ਤਾ ਜਨਮ ਤੋਂ ਪਹਿਲਾਂ ਹੀ ਗਰਭ ਵਿੱਚ ਪੈ ਜਾਂਦਾ ਹੈ। ਇਸੇ ਕਰਕੇ ਅਸੀਂ ਬਹੁਤ ਕੁੱਝ ਨਾਲ ਹੀ ਲੈ ਕੇ ਜੰਮਦੇ ਹਾਂ, ਜੰਮਦਿਆਂ ਦੇ ਮੂੰਹ ਤਿੱਖੇ ਇਸੇ ਕਰਕੇ ਹੁੰਦੇ ਹਨ, ਕਿ ਉਨਾਂ ਦੇ ਮੂੰਹ ਤਿੱਖੇ ਕਰਨ ਲਈ ਸਾਡੇ ਪੁਰਖਿਆਂ ਨੇ ਜਿੱਥੇ ਸਾਨੂੰ ਲੋਰੀਆਂ ਦਿੱਤੀਆਂ ਹਨ, ਬਹਾਦਰੀ ਤੇ ਕੁਰਬਾਨੀ ਦੀਆਂ ਕਥਾਵਾਂ ਸੁਣਾਈਆਂ ਹਨ, ਉੱਥੇ ਉਨਾਂ ਸਾਨੂੰ ਆਪਣੇ ਤੇ ਬੇਗਾਨਿਆਂ ਦਾਅਹਿਸਾਸ ਹੀ ਨਹੀਂ ਕਰਵਾਇਆ, ਸਗੋਂ ਸੁਚੇਤ ਰਹਿਣ ਦਾ ਪਾਠ ਵੀ ਪੜ੍ਹਾਇਆ ਹੈ। ਅਸੀਂ ਪੜਾਏ ਗਏ ਪਾਠਾਂ ਨੂੰ ਅਮਲ ਵਿੱਚ ਲਿਆਉਣ ਦੀ ਬਜਾਏ, ਖੁਦ ਪਾਠ ਕਰਨ ਲੱਗ ਪਏ ਤੇ ਅਸੀਂ ਪਾਠੀ ਹੋ ਗਏ। ਪਾਠ ਕਰਨ ਤੇ ਪਾਠੀ ਹੋਣ ਵਿੱਚ ਢੇਰ ਅੰਤਰ ਹੈ, ਪਰ ਸਾਡੀ ਬਦਕਿਸਮਤੀ ਇਹ ਹੋ ਗਈ ਕਿ ਅਸੀਂ ਪਾਠੀਆਂ ਨੂੰ ਹੀ ਗੁਰੂ ਦੇ ਵਜ਼ੀਰ ਸਮਝਣ ਲੱਗ ਪਏ ਹਾਂ। ਹੁਣ ਤਾਂ ਕੋਈ ਪਾਠੀ ਸਿੰਘ ਬਨਣ ਲਈ ਤਿਆਰ ਨਹੀਂ। ਇਸ ਕਰਕੇ ਅਸੀਂ ਸ਼ਬਦ ਗੁਰੂ ਦੇ ਨਾਲੋਂ ਟੁੱਟ ਕੇ ਪਾਠੀਆਂ, ਕੀਰਤਨੀਆਂ ਤੇ ਪੁਜਾਰੀਆਂ ਦੇ ਕਦਮਾਂ ਵਿੱਚ ਸਿਰ ਰੱਖ ਕੇ ਆਪਣੇ ਚੰਗੇ ਭਵਿੱਖ ਦੀਆਂ ਅਰਦਾਸਾਂ ਕਰਦੇ ਹਾਂ ਤੇ ਉਨਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਾਂ। ਪਾਠੀਆ ਦੇ ਕਮੇਟੀ ਕੀ ਕੀ ਕਰਦੀ ਹੈ ਕਿਵੇਂ ਉਹਨਾਂ ਦਾ ਸੋਸ਼ਣ ਕਰਦੀ ਹੈ ਇਸ ਤੇ ਕਥਾ ਫੇਰ ਕਰਾਗੇ. ਖੈਰ । ਅਸੀਂ ਅਰਦਾਸਾਂ ਤਾਂ ਗੁਰੂ ਅੱਗੇ ਕਰਦੇ ਹਾਂ, ਪਰ ਸਾਡਾ ਸਿਰ ਉਹਨਾਂ ਪੁਜਾਰੀਆਂ ਦੇ ਕਦਮਾਂ ਥੱਲੇ ਹੁੰਦਾ ਹੈ, ਜਿਹੜੇ ਆਪਣੇ ਆਪ ਨੂੰ ਸ਼ਬਦ ਗੁਰੂ ਨਾਲੋਂ ਵੀ ਵੱਡਾ ਸਮਝ ਦੇ ਹਨ ਪਰ ਵੱਡੇ ਹੁੰਦੇ ਨਹੀਂ। ਵੱਡੇ ਹੋਣ ਲਈ ਧੁੱਪੇ ਬੈਠ ਕੇ ਦਾਹੜੀ ਚਿੱਟੀ ਕਰਨਾ ਵੀ ਨਹੀਂ ਹੁੰਦਾ ਤੇ ਨਾ ਹੀ ਕਿਸੇ ਵੱਡੇ ਆਹੁਦੇ ਤੇ ਪੁੱਜ ਜਾਣਾ ਹੁੰਦਾ ਹੈ। ਪਰ ਅਸੀਂ ਉਨਾਂ ਨੂੰ ਹੀ ਵੱਡੇ ਸਮਝਣ ਲੱਗ ਪੈਂਦੇ ਹਾਂ, ਜਿੰਨਾਂ ਦੇ ਬਸਤਰ ਚਿੱਟੇ ਹੁੰਦੇ ਹਨ ਤੇ ਦਿਲ……..। ਸ਼ਬਦ ਦੀ ਯਾਤਰਾ ਦਾ ਇੱਕ ਲੰਬਾ ਤੇ ਸੰਘਰਸ਼ਮਈ ਇਤਿਹਾਸ ਹੈ। ਇਹ ਇਤਿਹਾਸ ਨੂੰ ਵਾਚਦਿਆਂ ਅਸੀਂ ਕਦੇ ਵੀ ਸ਼ਬਦਾਂ ਦੀ ਗਹਿਰਾਈ ਤੇ ਅਸਮਾਨ ਵਰਗੀ ਉਚਾਈ ਨਹੀਂ ਮਾਪ ਸਕਦੇ। ਉਂਝ ਅਸੀਂ ਸ਼ਬਦਾਂ ਦੇ ਵਣਜਾਰੇ ਅਖਵਾਉਣ ਦਾ ਢੌਂਗ ਰਚਦੇ ਹਾਂ। ਸ਼ਬਦਾਂ ਦਾ ਢੋਂਗ ਉਹੀ ਰਚਦੇ ਹਨ ਜਿੰਨਾਂ ਨੂੰ ਸ਼ਬਦਾਂ ਨਾਲ ਖੇਡਣਾ ਆਉਂਦਾ ਹੈ। ਸ਼ਬਦਾਂ ਨਾਲ ਖੇਡਣ ਲਈ ਸ਼ਬਦਾਂ ਦੀ ਭਾਸ਼ਾ ਨੂੰ ਸਮਝਣਾ ਬੜਾ ਔਖਾ ਮਾਰਗ ਹੈ ਪਰ ਅਸੀਂ ਔਖੇ ਮਾਰਗਾਂ ਦੇ ਮੁਸਾਫਿਰ ਨਹੀਂ, ਇਸ ਕਰਕੇ ਅਸੀਂ ਬਾਤਾਂ ਸੁਨਣੀਆਂ ਤੇ ਪੜਨੀਆਂ ਭੁੱਲ ਗਏ ਹਾਂ। ਸ਼ਬਦ ਗੁਰੂ ਨੂੰ ਭੁੱਲਣ ਕਰਕੇ ਅਸੀਂ ਜ਼ਿੰਦਗੀ ਦੇ ਅਜਿਹੇ ਭਵ-ਸਾਗਰ ਵਿੱਚ ਫੱਸ ਗਏ ਹਾਂ, ਕਿ ਸਾਡੀ ਹਾਲਤ ਝਾਲ ਦੇ ਪਾਣੀਆਂ ਵਰਗੀ ਹੋ ਗਈ ਹੈ, ਜਿਹੜਾ ਆਪਣੀ ਹੀ ਪਰਿਕਰਮਾ ਕਰਦਾ ਰਹਿੰਦਾ ਤੇ ਸੋਚਦਾ ਹੈ, ਉਸ ਨੇ ਬਹੁਤ ਲੰਬਾ ਸਫ਼ਰ ਤਹਿ ਕਰ ਲਿਆ ਹੈ। ਸਫਰ ਤੈਅ ਕਰਨ ਲਈ ਪੈਰਾਂ ਨਾਲ ਨਹੀਂ ਸੋਚ, ਸਮਝ ਤੇ ਮੰਜਿਲ ਦਾ ਨਿਸ਼ਾਨਾ ਮਿੱਥ ਕੇ ਤੁਰਿਆ ਜਾਂਦਾ ਹੈ। ਉਂਝ ਅਸੀਂ ਹਰ ਵੇਲੇ ਵੱਖ ਵੱਖ ਥਾਵਾਂ ਦੀਆਂ ਯਾਤਰਾਵਾਂ ‘ਤੇ ਤੁਰੇ ਤਾਂ ਰਹਿੰਦੇ ਹਾਂ, ਪਰ ਅਸੀਂ ਕਿਸੇ ਮੰਜ਼ਿਲ ਉਤੇ ਨਹੀਂ ਪੁੱਜਦੇ। ਇਸੇ ਕਰਕੇ ਘੁੰਮਣਘੇਰੀ ਵਿੱਚ ਗੁਆਚ ਜਾਂਦੇ ਹਾਂ। ਗੁਆਚਦੇ ਉਹੀ ਹੁੰਦੇ ਹਨ, ਜਿੰਨ੍ਹਾਂ ਨੇ ਮੁੜ ਕੇ ਕੁੱਝ ਲੱਭ ਕੇ ਲਿਆਉਣਾ ਨਹੀਂ ਹੁੰਦਾ ਹੈ। ਦੁੱਧ ਤੇ ਪਾਣੀ ਦਾ ਨਿਤਾਰਾ ਉਹੀ ਕਰ ਸਕਦਾ ਹੈ, ਜਿਸ ਕੋਲ ਪਰਖਣ ਦੀ ਕਸਵੋਟੀ ਹੋਵੇ ਪਰ ਅਸੀਂ ਪਰਖਣੀਆਂ ਲਾ ਲਾ ਕੇ ਉਨ੍ਹਾਂ ਲੋਕਾਂ ਦਾ ਲਹੂ ਹੀ ਨਿਚੋੜਦੇ ਹਾਂ, ਜਿੰਨ੍ਹਾਂ ਦੇ ਅੰਦਰ ਲਹੂ ਹੁੰਦਾ ਨਹੀਂ। ਅਸੀਂ ਕਦੇ ਵੀ ਉਨ੍ਹਾਂ ਦੇ ਇਹ ਪਰਖਣੀਆਂ ਨਹੀਂ ਲਾਉਂਦੇ ਜਿਹੜੇ ਲੋਕਾਂ ਦਾ ਲਹੂ ਪੀਂਦੇ ਹਨ। ਪਰ ਆਪਣੇ ਆਪ ਨੂੰ ਸ਼ਾਕਾਹਾਰੀ ਕਹਿੰਦੇ ਹਨ। ਚਿੱਟੇ ਬਸਤਰ ਤੇ ਚਿੱਟੀ ਦਾਹੜੀ ਦੇ ਨਾਲ ਆਪਣੇ ਅੰਦਰਲੇ ਕਾਲਖ ਨੂੰ ਲਕੋਇਆ ਨਹੀਂ ਜਾ ਸਕਦਾ। ਤੁਹਾਡੇ ਅੰਦਰਲੀ ਕਾਲਖ ਤੁਹਾਡੀ ਅੱਖਾਂ ਦੇ ਰਾਂਹੀ ਸਾਰੀ ਹੀ ਚੁਗਲੀ ਕਰ ਦਿੰਦੀ ਹੈ, ਪਰ ਤੁਹਾਨੂੰ ਪਤਾ ਹੀ ਨਹੀਂ ਲਗਦਾ ਕਿ ਤੁਹਾਡੇ ਦਿਲ ਦੀਆਂ ਗੱਲਾਂ ਦੂਸਰੇ ਨੂੰ ਕਿਵੇਂ ਪਤਾ ਲੱਗ ਗਈਆਂ ਹਨ, ਤੁਸੀ ਆਪਣਿਆਂ ‘ਤੇ ਸ਼ੱਕ ਕਰਦੇ ਹੋ ਤੇ ਬੇਗਾਨਿਆਂ ਉੱਤੇ ਵਿਸ਼ਵਾਸ ਕਰਨ ਲੱਗਦੇ ਹੋ। ਇਸੇ ਕਰਕੇ ਅਸੀਂ ਆਪਣਿਆਂ ਦੇ ਹੱਥੋਂ ਕਤਲ ਹੁੰਦੇ ਹਾਂ, ਤਾਂ ਕਤਲ ਕਰਦੇ ਹਾਂ। ਸਾਡੇ ਕਾਤਲ ਕੋਈ ਬਾਹਰੋਂ ਨਹੀਂ ਆਉਂਦੇ, ਸਾਡੇ ਅੰਦਰੋ ਹੀ ਪੈਦਾ ਹੁੰਦੇ ਹਨ। ਇਹ ਉਦੋਂ ਹੀ ਪੈਦਾ ਹੁੰਦੇ ਹਨ, ਜਦੋਂ ਅਸੀਂ ਹਰ ਇੱਕ ਤੇ ਵਿਸ਼ਵਾਸ ਕਰਦੇ ਹਾਂ, ਵਿਸ਼ਵਾਸ਼ ਇੱਕ ਦਿਨ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ। ਬੜੀ ਘਾਲਣਾ ਘਲਣੀ ਪੈਂਦੀ ਹੈ। ਪਰ ਅਸੀਂ ਘਾਲਣਾ ਨਹੀਂ ਘਾਲਦੇ, ਘੌਲੀ ਜ਼ਰੂਰ ਬਣ ਜਾਂਦੇ ਹਾਂ। ਸ਼ਬਦਾਂ ਦੀ ਯਾਤਰਾ ਜਦੋਂ ਬੰਦਿਸ਼ ਬਣਦੀ ਹੈ ਤਾਂ ਤਲਵਾਰ ਲਹੂ ਮੰਗਦੀ। ਜਦੋਂ ਤਲਵਾਰ ਲਹੂ ਮੰਗਦੀ ਹੈ ਸੋਚ ਜਨਮ ਲੈਂਦੀ, ਸੋਚ ਜਿਹੜੀ ਵਿਚਾਰਧਾਰਾ ਬਣਦੀ ਹੈ। ਤਾਂ ਫਿਰ ਸਿਰ ਉਠਦੇ ਹਨ, ਬਗੈਰ ਸਿਰਾਂ ਵਾਲੇ ਸਿਰ ਹੁੰਦਿਆਂ ਵੀ ਦੌੜਦੇ ਹਨ। ਜਦੋਂ ਬਗੈਰ ਸਿਰ ਦੇ ਕੋਈ ਦੌੜਦਾ ਹੈ ਤਾਂ ਆਪਣੀ ਮੌਤ ਖੁਦ ਮਰਦਾ ਹੈ। ਤਲਵਾਰ ਦੇ ਅੱਗੇ ਜਦੋਂ ਉਠ ਕੇ ਕੋਈ ਆਪਣਾ ਸੀਸ ਭੇਂਟ ਕਰਦਾ ਹੈ ਤੇ ਉਹ ਬੇਗਾਨਾ ਵੀ ਆਪਣਾ ਹੋ ਜਾਂਦਾ ਹੈ। ਇਹ ਬੇਗਾਨਗੀ ਉਦੋਂ ਤੱਕ ਹੀ ਰਹਿੰਦੀ ਹੈ, ਜਦੋਂ ਤੱਕ ਕੋਈ ਇੱਕ ਦੂਜੇ ਨਾਲ ਜੁੜਦਾ ਨਹੀਂ। ਤਾੜੀ ਇੱਕ ਹੱਥ ਨਾਲ ਨਹੀਂ ਦੋਹਾਂ