January 6, 2025

ਚੀਨ ਤੋਂ ਬਾਅਦ ਹੁਣ ਭਾਰਤ ‘ਚ ਦਾਖ਼ਲ ਹੋਇਆ HMPV ਵਾਇਰਸ

ਨਵੀਂ ਦਿੱਲੀ, 6 ਜਨਵਰੀ – ਚੀਨ ‘ਚ ਫੈਲੇ ਕੋਰੋਨਾ ਵਰਗੇ ਐਚਐਮਪੀਵੀ ਵਾਇਰਸ ਦਾ ਭਾਰਤ ‘ਚ ਦੂਜਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਨੂੰ 3 ਮਹੀਨੇ ਦੀ ਬੱਚੀ ‘ਚ ਹਿਊਮਨ ਮੇਟਾਪਨੀਓਮੋਵਾਇਰਸ (HMPV) ਨਾਂ ਦਾ ਇਨਫ਼ੈਕਸ਼ਨ ਪਾਇਆ ਗਿਆ। ਇਸ ਤੋਂ ਪਹਿਲਾਂ 8 ਮਹੀਨੇ ਦੇ ਬੱਚੇ ਵਿੱਚ ਵੀ ਅਜਿਹਾ ਹੀ ਵਾਇਰਸ ਪਾਇਆ ਗਿਆ ਸੀ। ਦੋਵੇਂ ਬੱਚੇ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕਰਨਾਟਕ ਵਿੱਚ ਐਚਐਮਪੀਵੀ ਦੇ ਦੋ ਮਾਮਲੇ ਪਾਏ ਗਏ ਹਨ। ਦੋਵੇਂ ਬੱਚੇ ਰੁਟੀਨ ਚੈੱਕਅਪ ਲਈ ਹਸਪਤਾਲ ਪੁੱਜੇ ਸਨ। ਜਾਂਚ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹਾਲਾਂਕਿ, ਕਰਨਾਟਕ ਦੇ ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਕਿ ਬੱਚਿਆਂ ਦੇ ਨਮੂਨਿਆਂ ਦੀ ਜਾਂਚ ਕਿਸੇ ਨਿੱਜੀ ਹਸਪਤਾਲ ਵਿੱਚ ਕੀਤੀ ਗਈ ਸੀ, ਨਾ ਕਿ ਕਿਸੇ ਸਰਕਾਰੀ ਲੈਬ ਵਿੱਚ। ਐਚਐਮਪੀਵੀ ਵਾਇਰਸ ਨਾਲ ਸੰਕਰਮਿਤ ਹੋਣ ‘ਤੇ, ਮਰੀਜ਼ ਜ਼ੁਕਾਮ ਅਤੇ ਕੋਵਿਡ-19 ਵਰਗੇ ਲੱਛਣ ਨਜ਼ਰ ਆਉਂਦੇ ਹਨ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ।

ਚੀਨ ਤੋਂ ਬਾਅਦ ਹੁਣ ਭਾਰਤ ‘ਚ ਦਾਖ਼ਲ ਹੋਇਆ HMPV ਵਾਇਰਸ Read More »

ਅੱਜ ਸੁਪਰੀਮ ਕੋਰਟ ’ਚ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਹੋਣ ਵਾਲੀ ਟਲੀ ਸੁਣਵਾਈ

ਨਵੀਂ ਦਿੱਲੀ, 6 ਜਨਵਰੀ – ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ’ਚ ਸੋਮਵਾਰ ਨੂੰ ਹੋਣ ਵਾਲੀ ਸੁਣਵਾਈ ਟਲ ਗਈ। ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੀ ਡੱਲੇਵਾਲ ਨਾਲ ਹੋਣ ਵਾਲੀ ਮੁਲਾਕਾਤ ਕਾਰਨ ਇਹ ਸੁਣਵਾਈ ਅੱਜ ਟਾਲ ਦਿਤੀ ਗਈ। ਹੁਣ ਅਗਲੀ ਸੁਣਵਾਈ10 ਜਨਵਰੀ ਨੂੰ ਹੋਵੇਗੀ। ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ। ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਪੈਂਤੜੇ ’ਤੇ ਸਵਾਲ ਖੜੇ ਕੀਤੇ ਸਨ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਸੀ ਕਿ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂ ਨਹੀਂ ਮਨਾ ਸਕੀ। ਸਰਕਾਰ ਉਨ੍ਹਾਂ ਨੂੰ ਇਹ ਕਿਉਂ ਨਹੀਂ ਸਮਝਾ ਰਹੀ ਕਿ ਕਿਸਾਨ ਆਗੂ ਦਾ ਅੰਦੋਲਨ ਅਤੇ ਮਰਨ ਵਰਤ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਬਾਅਦ ਵੀ ਜਾਰੀ ਰਹੇਗਾ? ਸੁਪਰੀਮ ਕੋਰਟ ਨੇ ਕੁਝ ਕਿਸਾਨ ਆਗੂਆਂ ਦੇ ਬਿਆਨਾਂ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਕਿਸਾਨਾਂ ਨੂੰ ਸੁਨੇਹਾ ਦਿਤਾ ਜਾਵੇ ਕਿ ਇਹ ਸਹੀ ਨਹੀਂ ਹੈ। ਸਾਡੀਆਂ ਹਦਾਇਤਾਂ ਇਹ ਨਹੀਂ ਸਨ ਕਿ ਡੱਲੇਵਾਲ ਅਪਣਾ ਮਰਨ ਵਰਤ ਤੋੜ ਲਵੇ, ਪਰ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਲਗਾਤਾਰ ਯਤਨ ਕੀਤੇ ਜਾਣ।

ਅੱਜ ਸੁਪਰੀਮ ਕੋਰਟ ’ਚ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਹੋਣ ਵਾਲੀ ਟਲੀ ਸੁਣਵਾਈ Read More »

ਮੋਦੀ ਨੇ ਕਰਵਾਈ ਕਿਸਾਨਾਂ ਨੂੰ ਦਿੱਤੇ ਫਾਇਦਿਆਂ ਗਿਣਤੀ

ਨਵੀਂ ਦਿੱਲੀ, 6 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਇੱਥੇ ਭਾਰਤ ਮੰਡਪਮ ’ਚ ਗ੍ਰਾਮੀਣ ਭਾਰਤ ਮਹੋਤਸਵ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਪਿਛਲੇ ਦਸ ਸਾਲਾਂ ’ਚ ਕਈ ਫਸਲਾਂ ਲਈ ਐੱਮ ਐੱਸ ਪੀ ’ਚ ਲਗਾਤਾਰ ਵਾਧਾ ਕੀਤਾ ਹੈ। ਪ੍ਰਧਾਨ ਮੰਤਰੀ ਸਨਮਾਨ ਨਿਧੀ ਰਾਹੀਂ ਕਿਸਾਨਾਂ ਨੂੰ ਲਗਭਗ ਤਿੰਨ ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਪਿਛਲੇ 10 ਸਾਲਾਂ ’ਚ ਖੇਤੀ ਕਰਜ਼ਿਆਂ ਦੀ ਰਾਸ਼ੀ ਵਿੱਚ 3.5 ਗੁਣਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਦੇਸ਼ ’ਚ 9,000 ਤੋਂ ਵੱਧ ਕਿਸਾਨ ਉਤਪਾਦਕ ਸੰਸਥਾਵਾਂ (ਐੱਫ ਪੀ ਓਜ਼) ਵੀ ਵਿੱਤੀ ਸਹਾਇਤਾ ਪ੍ਰਾਪਤ ਕਰ ਰਹੀਆਂ ਹਨ। ਹੁਣ ਪਸ਼ੂ ਪਾਲਕਾਂ ਅਤੇ ਮੱਛੀ ਪਾਲਕਾਂ ਨੂੰ ਵੀ ਕਿਸਾਨ ਕਰੈਡਿਟ ਕਾਰਡ ਦਿੱਤੇ ਜਾ ਰਹੇ ਹਨ।

ਮੋਦੀ ਨੇ ਕਰਵਾਈ ਕਿਸਾਨਾਂ ਨੂੰ ਦਿੱਤੇ ਫਾਇਦਿਆਂ ਗਿਣਤੀ Read More »

ਹਰਿਆਣਾ ’ਚ ਅੱਧੇ ਦੁੱਧ ਦੇ ਨਮੂਨੇ ਹੋਏ ਫੇਲ੍ਹ

ਚੰਡੀਗੜ੍ਹ, 6 ਜਨਵਰੀ – ਹਰਿਆਣਾ ਦੇ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ (ਐੱਫ ਡੀ ਏ) ਵੱਲੋਂ 2024 ਵਿੱਚ ਜਨਵਰੀ ਤੋਂ ਅਕਤੂਬਰ ਤੱਕ ਦੁੱਧ ਦੇ ਲਏ 104 ਨਮੂਨਿਆਂ ਵਿੱਚੋਂ 48 (46 ਫੀਸਦੀ) ਫੇਲ੍ਹ ਨਿਕਲੇ ਹਨ। ਲੈਬੋਰਟਰੀ ਨੇ 46 ਨੂੰ ਘਟੀਆ ਤੇ ਦੋ ਨੂੰ ਅਸੁਰੱਖਿਅਤ ਕਰਾਰ ਦਿੱਤਾ। ਮੱਖਣ, ਘਿਓ, ਆਈਸਕ੍ਰੀਮ ਤੇ ਦੁੱਧ ਦੇ ਹੋਰਨਾਂ ਉਤਪਾਦਾਂ ਦੇ 469 ਵਿੱਚੋਂ 139 (30 ਫੀਸਦੀ) ਨਮੂਨੇ ਕੁਆਲਿਟੀ ਟੈੱਸਟ ’ਚ ਫੇਲ੍ਹ ਸਾਬਤ ਹੋਏ ਹਨ। ਇਨ੍ਹਾਂ ਵਿੱਚੋਂ 16 ਨੂੰ ਅਸੁਰੱਖਿਅਤ, 121 ਨੂੰ ਘਟੀਆ ਤੇ ਦੋ ਨੂੰ ਗਲਤ ਬਰਾਂਡ ਵਾਲੇ ਕਰਾਰ ਦਿੱਤਾ ਗਿਆ ਹੈ।

ਹਰਿਆਣਾ ’ਚ ਅੱਧੇ ਦੁੱਧ ਦੇ ਨਮੂਨੇ ਹੋਏ ਫੇਲ੍ਹ Read More »

ਲੋਕ ਸੰਗਰਾਮ ਮੋਰਚਾ ਨੇ ਐਨਆਈਏ ਦੇ ਚੱਲ ਰਹੇ, ਛਾਪਿਆਂ ਬਾਰੇ ਰਾਮਪੁਰਾਫੂਲ ਵਿਖੇ ਕੀਤੀ ਸੂਬਾਈ ਮੀਟਿੰਗ

ਬਠਿੰਡਾ, 6 ਜਨਵਰੀ – ਅੱਜ ਲੋਕ ਸੰਗਰਾਮ ਮੋਰਚਾ ਨੇ ਐਨਆਈਏ ਦੇ ਚੱਲ ਰਹੇ,l ਛਾਪਿਆਂ ਬਾਰੇ ਰਾਮਪੁਰਾਫੂਲ ਵਿਖੇ ਸੂਬਾਈ ਮੀਟਿੰਗ ਕੀਤੀ। ਲੋਕ ਸੰਗਰਾਮ ਮੋਰਚੇ ਦੇ ਸੀਨੀਅਰ ਮੀਤ ਪ੍ਰਧਾਨ ਰਜੇਸ਼ ਮਲਹੋਤਰਾ ਨੇ ਇਸ ਸਬੰਧੀ ਇੱਕ ਪੇਪਰ ਪੜ੍ਹਿਆ,ਜਿਸ ਤੇ ਖੁਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ l ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤਪਾਲ ਸਿੰਘ, ਬੀ ਕੇ ਯੂ ਕ੍ਰਾਂਤੀਕਾਰੀ ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਅਤੇ ਜਰਨੈਲ ਸਿੰਘ ਕਾਲੇਕੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾ,ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਸਕੱਤਰ ਅੰਗਰੇਜ਼ ਸਿੰਘ, ਲੋਕ ਸੰਗਰਾਮ ਮੋਰਚੇ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਤੇ ਜਨਰਲ ਸਕੱਤਰ ਸੁਖਮੰਦਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਨੇ ਤਹਿ ਕੀਤਾ ਕਿ ਜੇ ਕਿਸੇ ਦੇ ਘਰ ਐਨਆਈਏ ਦਾ ਛਾਪਾ ਪੈਂਦਾ ਹੈ ਤਾਂ ਉੱਥੇ ਵੱਧ ਤੋਂ ਵੱਧ ਗਿਣਤੀ ਚ ਪਹੁੰਚ ਕੇ ਵਿਰੋਧ ਕਰਨਾ ਚਾਹੀਦਾ ਹੈ। ਲੋਕਾਂ ਨੂੰ ਜਾਗਰਿਤ ਕਰਨ ਲਈ ਵੱਖ ਵੱਖ ਇਲਾਕਿਆਂ ਦੇ ਵਿੱਚ ਕਨਵੈਂਸ਼ਨਾਂ ਕੀਤੀਆਂ ਜਾਣਗੀਆਂ ਹਨ। ਕਨੂੰਨੀ ਚਾਰਾਜੋਈ ਕਰਨ ਦੀ ਤਿਆਰੀ ਲਈ ਫੰਡ ਮੁਹਿਮ ਚਲਾਉਣੀ ਚਾਹੀਦੀ ਹੈ ਤੇ ਇਕੱਠਾ ਕੀਤਾ ਫੰਡ ਸਿਰਫ ਐਨ ਆਈ ਏ ਦੇ ਕੇਸਾਂ ਲਈ ਹੀ ਵਰਤਿਆ ਜਾਵੇਗਾ l ਪਾਸ ਕੀਤੇ ਗਏ ਮਤਿਆਂ ਵਿੱਚ ਐਨ ਆਈ ਏ ਨੂੰ ਰੱਦ ਕਰਨ,ਗ੍ਰਿਫਤਾਰ ਵਿਅਕਤੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਨ, ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਮੰਗਾਂ ਤੇ ਫੌਰੀ ਗੱਲਬਾਤ ਸ਼ੁਰੂ ਕਰਨ ਅਤੇ ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਅਧੀਨ ਕਰਨਾ ਦੀ ਮੰਗ ਕੀਤੀ ਗਈ l ਬੀਕੇਯੂ ਦੇ ਜਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਦੀ ਅਗਵਾਈ ਵਿੱਚ ਲੋਕਲ ਟੀਮ ਨੇ ਰੋਟੀ ਚਾਹ ਦਾ ਬਹੁਤ ਵਧੀਆ ਪ੍ਰਬੰਧ ਕੀਤਾ।

ਲੋਕ ਸੰਗਰਾਮ ਮੋਰਚਾ ਨੇ ਐਨਆਈਏ ਦੇ ਚੱਲ ਰਹੇ, ਛਾਪਿਆਂ ਬਾਰੇ ਰਾਮਪੁਰਾਫੂਲ ਵਿਖੇ ਕੀਤੀ ਸੂਬਾਈ ਮੀਟਿੰਗ Read More »

ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਐਲਾਨ

ਨਵੀਂ ਦਿੱਲੀ, 6 ਜਨਵਰੀ – ਦਿੱਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੀ ਮਹਿਲਾ ਸਨਮਾਨ ਯੋਜਨਾ ਦੇ ਜਵਾਬ ਵਿਚ ਕਾਂਗਰਸ ਦੀ ਦਿੱਲੀ ਇਕਾਈ ਨੇ ‘ਪਿਆਰੀ ਦੀਦੀ ਯੋਜਨਾ’ ਦਾ ਐਲਾਨ ਕੀਤਾ ਹੈ। ਦਿੱਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੋਮਵਾਰ ਨੂੰ ਵੱਡਾ ਐਲਾਨ ਕਰ ਕੇ ਆਮ ਆਦਮੀ ਪਾਰਟੀ ਦੀ ਮਹਿਲਾ ਸਨਮਾਨ ਯੋਜਨਾ ਦਾ ਜਵਾਬ ‘ਪਿਆਰੀ ਦੀਦੀ ਯੋਜਨਾ’ ਲਾਂਚ ਕਰ ਕੇ ਦਿਤਾ ਹੈ। ‘ਆਪ’ ਦੀ ਮਹਿਲਾ ਸਨਮਾਨ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਦਿੱਲੀ ‘ਚ ਕਾਂਗਰਸ ਨੇ ਮਹਿਲਾ ਪ੍ਰੇਮੀ ‘ਪਿਆਰੀ ਦੀਦੀ ਯੋਜਨਾ’ ਤਹਿਤ 2500 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਐਲਾਨ Read More »

ਪੰਜਾਬ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਕਾਮਿਆਂ ਦੀ ਹੜਤਾਲ

ਮਾਨਸਾ,  6 ਜਨਵਰੀ – ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਅਤੇ ਕੰਟਰੈਕਟ ਮੁਲਾਜ਼ਮਾਂ ਵਲੋਂ ਅੱਜ ਸਵੇਰ ਤੋਂ ਹੀ ਆਪਣੀ ਹੜਤਾਲ ਆਰੰਭ ਕਰ ਦਿੱਤੀ ਹੈ, ਜਿਸ ਕਾਰਨ ਲੋਕਾਂ ਨੂੰ ਸਫ਼ਰ ਦੌਰਾਨ ਆਪੋ ਆਪਣੀਆਂ ਮੰਜ਼ਿਲਾਂ *ਤੇ ਪਹੁੰਚਣ ਵਿਚ ਆ ਰਹੀ ਹੈ। ਭਾਵੇਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਪ੍ਰਬੰਧਕਾਂ ਵੱਲੋਂ ਪੱਕੇ ਮੁਲਾਜ਼ਮਾਂ ਰਾਹੀਂ ਬੱਸਾਂ ਨੂੰ ਚਲਾਇਆ ਜਾ ਰਿਹਾ ਹੈ, ਪਰ ਅਜਿਹੀਆਂ ਬੱਸਾਂ ਦੀ ਗਿਣਤੀ ਘੱਟ ਹੋਣ ਕਾਰਨ ਲੋਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਕਾਰਨ ਸ਼ਰਧਾਲੂਆਂ ਨੂੰ ਦੂਰ ਦਰਾਡੇ ਦੇ ਗੁਰੂ ਘਰਾਂ ਵਿੱਚ ਜਾਣ ਆਉਣ ਦੀ ਵੀ ਸਵੇਰੇ ਸਵੇਰੇ ਦਿੱਕਤ ਖੜ੍ਹੀ ਹੋਣ ਲੱਗੀ ਹੈ। ਉਂਝ ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ ਆਪਣੀਆਂ ਬੱਸਾਂ ਨੂੰ ਚਲਾਇਆ ਜਾ ਰਿਹਾ ਹੈ।

ਪੰਜਾਬ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਕਾਮਿਆਂ ਦੀ ਹੜਤਾਲ Read More »

ਇਸ ਵਾਰ 1.55 ਕਰੋੜ ਵੋਟਰ ਚੁਣਨਗੇ ਦਿੱਲੀ ਦੀ ਸਰਕਾਰ, ਚੋਣ ਕਮੀਸ਼ਨ ਜਲਦ ਹੀ ਕਰੇਗਾ ਤਰੀਕਾਂ ਦਾ ਕਰੇਗਾਐਲਾਨ

ਨਵੀਂ ਦਿੱਲੀ, 6 ਜਨਵਰੀ – ਦਿੱਲੀ ਵਿਚ ਫ਼ਰਵਰੀ ਮਹੀਨੇ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਅੰਤਮ ਵੋਟਰ ਸੂਚੀ ਜਾਰੀ ਕਰ ਦਿਤੀ ਹੈ। ਇਸ ਵਾਰ ਦਿੱਲੀ ਵਿਚ ਕੁੱਲ 1 ਕਰੋੜ 55 ਲੱਖ 24 ਹਜ਼ਾਰ 858 ਵੋਟਰ ਹਨ। ਚੋਣ ਕਮਿਸ਼ਨ ਮੁਤਾਬਕ ਇਸ ਵਾਰ ਦਿੱਲੀ ਚੋਣਾਂ ਵਿਚ ਕੁੱਲ 1.55 ਕਰੋੜ ਤੋਂ ਵੱਧ ਵੋਟਰ ਹੋਣਗੇ। ਇਨ੍ਹਾਂ ਵਿਚ ਪੁਰਸ਼ ਵੋਟਰਾਂ ਦੀ ਗਿਣਤੀ 83,49,645 ਹੈ ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 71,73,952 ਹੈ। ਜਦੋਂ ਕਿ ਤੀਜੇ ਲਿੰਗ ਦੀ ਗਿਣਤੀ 1,261 ਹੈ। ਇਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਜਲਦ ਹੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਵਿਚ 15 ਫ਼ਰਵਰੀ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਉਸ ਵਿਵਾਦ ਦੇ ਵਿਚਕਾਰ ਦਿੱਲੀ ਦੇ ਵੋਟਰਾਂ ਦੀ ਅੰਤਮ ਸੂਚੀ ਜਾਰੀ ਕਰ ਦਿਤੀ ਹੈ, ਜਿਸ ਵਿਚ ਵੋਟਰ ਸੂਚੀ ਤੋਂ ਵੋਟਰਾਂ ਦੇ ਨਾਮ ਹਟਾਉਣ ਦੇ ਦੋਸ਼ ਲਗਾਏ ਜਾ ਰਹੇ ਸਨ। ਕੁਝ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਪ੍ਰੈੱਸ ਕਾਨਫ਼ਰੰਸ ’ਚ ਭਾਜਪਾ ’ਤੇ ਵੋਟਰਾਂ ਦੇ ਨਾਂ ਵੋਟਰ ਸੂਚੀ ’ਚੋਂ ਹਟਾਉਣ ਲਈ ਅਰਜ਼ੀਆਂ ਦੇਣ ਦਾ ਦੋਸ਼ ਲਗਾਇਆ ਸੀ।

ਇਸ ਵਾਰ 1.55 ਕਰੋੜ ਵੋਟਰ ਚੁਣਨਗੇ ਦਿੱਲੀ ਦੀ ਸਰਕਾਰ, ਚੋਣ ਕਮੀਸ਼ਨ ਜਲਦ ਹੀ ਕਰੇਗਾ ਤਰੀਕਾਂ ਦਾ ਕਰੇਗਾਐਲਾਨ Read More »

ਤਕਰੀਰ ਤੋਂ ਬਾਅਦ ਵਿਗੜੀ ਸੀ ਡੱਲੇਵਾਲ ਦੀ ਸਿਹਤ

ਖਨੌਰੀ, 6 ਜਨਵਰੀ – ਸਨਿੱਚਰਵਾਰ ਕਿਸਾਨ ਮਹਾਂ-ਪੰਚਾਇਤ ਨੂੰ 11 ਮਿੰਟ ਸੰਬੋਧਨ ਕਰਨ ਦੇ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਸੀ। ਮੈਡੀਕਲ ਟੀਮ ਨੇ ਦੱਸਿਆ ਕਿ ਟੈਂਟ ਵਿੱਚ ਵਾਪਸ ਲਿਜਾਣ ਵੇਲੇ ਉਨ੍ਹਾ ਦਾ ਬਲੱਡ ਪ੍ਰੈਸ਼ਰ ਡਿੱਗਣ ਕਾਰਨ ਸਿਰ ਘੁੰਮਣ ਲੱਗਾ ਤੇ ਉਲਟੀ ਆ ਗਈ। ਸੂਚਨਾ ਮਿਲਦਿਆਂ ਹੀ ਸਾਬਕਾ ਡੀ ਆਈ ਜੀ ਨਰਿੰਦਰ ਭਾਰਗਵ, ਜਿਹੜੇ ਡੱਲੇਵਾਲ ਨਾਲ ਗੱਲਾਂਬਾਤਾਂ ਕਰਨ ਵਾਲਿਆਂ ’ਚ ਸ਼ਾਮਲ ਹਨ, ਖਨੌਰੀ ਵੱਲ ਦੌੜੇ। ਸਿਹਤ ਵਿਭਾਗ ਦੀ ਟੀਮ ਵੀ ਸਟੈਂਡਬਾਈ ਕਰ ਦਿੱਤੀ ਗਈ। ਕਿਸਾਨ ਮਹਾਂ-ਪੰਚਾਇਤ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਡੱਲੇਵਾਲ ਬਲੱਡ, ਪੇਸ਼ਾਬ ਤੇ ਈ ਸੀ ਜੀ ਟੈਸਟਾਂ ਲਈ ਮੰਨ ਗਏ ਸਨ। ਟੈਸਟ ਰਿਪੋਰਟਾਂ ਵਿੱਚ ਨਾਜ਼ੁਕ ਅੰਗਾਂ ਦੇ ਸਥਿਰ ਰਹਿਣ ਦੀਆਂ ਰਿਪੋਰਟਾਂ ਤੋਂ ਬਾਅਦ ਉਨ੍ਹਾ ਨੂੰ ਸਨਿੱਚਰਵਾਰ ਬਾਅਦ ਦੁਪਹਿਰ ਕਰੀਬ ਦੋ ਵਜੇ ਐਂਬੂਲੈਂਸ ’ਚ ਮੰਚ ਤੱਕ ਲਿਜਾਇਆ ਗਿਆ ਸੀ। ਡੱਲੇਵਾਲ ਨੂੰ ਗਲਾਸ ਦੇ ਕੈਬਿਨ ਵਿੱਚ ਰੱਖਿਆ ਜਾ ਰਿਹਾ ਹੈ, ਜਿਸ ਦੇ ਦੁਆਲੇ 100 ਟਰੈਕਟਰ-ਟਰਾਲੀਆਂ ਵੈਲਡਿੰਗ ਕਰਕੇ ਲਾਈਆਂ ਹੋਈਆਂ ਹਨ ਤੇ ਕਰੀਬ 700 ਵਲੰਟੀਅਰ ਪਹਿਰਾ ਦਿੰਦੇ ਹਨ, ਤਾਂ ਕਿ 26 ਨਵੰਬਰ ਵਾਂਗ ਪੁਲਸ ਉਨ੍ਹਾ ਨੂੰ ਚੁੱਕ ਕੇ ਨਾ ਲੈ ਜਾਵੇ।

ਤਕਰੀਰ ਤੋਂ ਬਾਅਦ ਵਿਗੜੀ ਸੀ ਡੱਲੇਵਾਲ ਦੀ ਸਿਹਤ Read More »

ਪ੍ਰਿਅੰਕਾ ਦੀਆਂ ਗੱਲ੍ਹਾਂ ਵਰਗੀਆਂ ਬਣਵਾ ਦੇਵਾਂਗਾ ਸੜਕਾਂ : ਬਿਧੂੜੀ

ਨਵੀਂ ਦਿੱਲੀ, 6 ਜਨਵਰੀ – ਅਸੰਬਲੀ ਚੋਣਾਂ ਲਈ ਕਾਲਕਾਜੀ ਹਲਕੇ ਤੋਂ ਮੁੱਖ ਮੰਤਰੀ ਆਤਿਸ਼ੀ ਖਿਲਾਫ ਭਾਜਪਾ ਉਮੀਦਵਾਰ ਤੇ ਸਾਬਕਾ ਸਾਂਸਦ ਰਮੇਸ਼ ਬਿਧੂੜੀ ਨੇ ਇਕ ਰੈਲੀ ਵਿੱਚ ਕਿਹਾ ਲਾਲੂ ਨੇ ਵਾਅਦਾ ਕੀਤਾ ਸੀ ਕਿ ਬਿਹਾਰ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਵਾਂਗਾ, ਪਰ ਉਹ ਅਜਿਹਾ ਕਰ ਨਹੀਂ ਸਕੇ। ਮੈਂ ਤੁਹਾਨੂੰ ਭਰੋਸਾ ਦਿਵਾਉਦਾ ਹਾਂ ਕਿ ਜਿਵੇਂ ਓਖਲਾ ਤੇ ਸੰਗਮ ਵਿਹਾਰ ਦੀਆਂ ਸੜਕਾਂ ਬਣਵਾਈਆਂ ਹਨ, ਉਨ੍ਹਾਂ ਵਾਂਗ ਹੀ ਕਾਲਕਾਜੀ ਵਿੱਚ ਸਾਰੀਆਂ ਸੜਕਾਂ ਪਿ੍ਰਅੰਕਾ ਗਾਂਧੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਵਾਂਗਾ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਹੈਇਹ ਬਦਤਮੀਜ਼ੀ ਸਿਰਫ ਇਸ ਘਟੀਆ ਆਦਮੀ ਦੀ ਹੀ ਮਾਨਸਿਕਤਾ ਨਹੀਂ ਦਿਖਾਉਦੀ, ਇਹ ਇਸ ਦੇ ਮਾਲਕਾਂ ਦੀ ਅਸਲੀਅਤ ਹੈ। ਉੱਪਰ ਤੋਂ ਲੈ ਕੇ ਆਰ ਐੱਸ ਐੱਸ ਦੇ ਸੰਸਕਾਰ ਤੁਹਾਨੂੰ ਭਾਜਪਾ ਦੇ ਹੋਛੇ ਆਗੂਆਂ ਵਿੱਚ ਦਿਸ ਪੈਣਗੇ।

ਪ੍ਰਿਅੰਕਾ ਦੀਆਂ ਗੱਲ੍ਹਾਂ ਵਰਗੀਆਂ ਬਣਵਾ ਦੇਵਾਂਗਾ ਸੜਕਾਂ : ਬਿਧੂੜੀ Read More »