ਚੀਨ ਤੋਂ ਬਾਅਦ ਹੁਣ ਭਾਰਤ ‘ਚ ਦਾਖ਼ਲ ਹੋਇਆ HMPV ਵਾਇਰਸ

ਨਵੀਂ ਦਿੱਲੀ, 6 ਜਨਵਰੀ – ਚੀਨ ‘ਚ ਫੈਲੇ ਕੋਰੋਨਾ ਵਰਗੇ ਐਚਐਮਪੀਵੀ ਵਾਇਰਸ ਦਾ ਭਾਰਤ ‘ਚ ਦੂਜਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਨੂੰ 3 ਮਹੀਨੇ ਦੀ ਬੱਚੀ ‘ਚ ਹਿਊਮਨ ਮੇਟਾਪਨੀਓਮੋਵਾਇਰਸ (HMPV) ਨਾਂ ਦਾ ਇਨਫ਼ੈਕਸ਼ਨ ਪਾਇਆ ਗਿਆ। ਇਸ ਤੋਂ ਪਹਿਲਾਂ 8 ਮਹੀਨੇ ਦੇ ਬੱਚੇ ਵਿੱਚ ਵੀ ਅਜਿਹਾ ਹੀ ਵਾਇਰਸ ਪਾਇਆ ਗਿਆ ਸੀ। ਦੋਵੇਂ ਬੱਚੇ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕਰਨਾਟਕ ਵਿੱਚ ਐਚਐਮਪੀਵੀ ਦੇ ਦੋ ਮਾਮਲੇ ਪਾਏ ਗਏ ਹਨ। ਦੋਵੇਂ ਬੱਚੇ ਰੁਟੀਨ ਚੈੱਕਅਪ ਲਈ ਹਸਪਤਾਲ ਪੁੱਜੇ ਸਨ।

ਜਾਂਚ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹਾਲਾਂਕਿ, ਕਰਨਾਟਕ ਦੇ ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਕਿ ਬੱਚਿਆਂ ਦੇ ਨਮੂਨਿਆਂ ਦੀ ਜਾਂਚ ਕਿਸੇ ਨਿੱਜੀ ਹਸਪਤਾਲ ਵਿੱਚ ਕੀਤੀ ਗਈ ਸੀ, ਨਾ ਕਿ ਕਿਸੇ ਸਰਕਾਰੀ ਲੈਬ ਵਿੱਚ। ਐਚਐਮਪੀਵੀ ਵਾਇਰਸ ਨਾਲ ਸੰਕਰਮਿਤ ਹੋਣ ‘ਤੇ, ਮਰੀਜ਼ ਜ਼ੁਕਾਮ ਅਤੇ ਕੋਵਿਡ-19 ਵਰਗੇ ਲੱਛਣ ਨਜ਼ਰ ਆਉਂਦੇ ਹਨ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ

ਚੰਡੀਗੜ੍ਹ, 5 ਅਪ੍ਰੈਲ: ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ...