
ਨਵੀਂ ਦਿੱਲੀ, 6 ਜਨਵਰੀ – ਅਸੰਬਲੀ ਚੋਣਾਂ ਲਈ ਕਾਲਕਾਜੀ ਹਲਕੇ ਤੋਂ ਮੁੱਖ ਮੰਤਰੀ ਆਤਿਸ਼ੀ ਖਿਲਾਫ ਭਾਜਪਾ ਉਮੀਦਵਾਰ ਤੇ ਸਾਬਕਾ ਸਾਂਸਦ ਰਮੇਸ਼ ਬਿਧੂੜੀ ਨੇ ਇਕ ਰੈਲੀ ਵਿੱਚ ਕਿਹਾ ਲਾਲੂ ਨੇ ਵਾਅਦਾ ਕੀਤਾ ਸੀ ਕਿ ਬਿਹਾਰ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਵਾਂਗਾ, ਪਰ ਉਹ ਅਜਿਹਾ ਕਰ ਨਹੀਂ ਸਕੇ। ਮੈਂ ਤੁਹਾਨੂੰ ਭਰੋਸਾ ਦਿਵਾਉਦਾ ਹਾਂ ਕਿ ਜਿਵੇਂ ਓਖਲਾ ਤੇ ਸੰਗਮ ਵਿਹਾਰ ਦੀਆਂ ਸੜਕਾਂ ਬਣਵਾਈਆਂ ਹਨ, ਉਨ੍ਹਾਂ ਵਾਂਗ ਹੀ ਕਾਲਕਾਜੀ ਵਿੱਚ ਸਾਰੀਆਂ ਸੜਕਾਂ ਪਿ੍ਰਅੰਕਾ ਗਾਂਧੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਵਾਂਗਾ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਹੈਇਹ ਬਦਤਮੀਜ਼ੀ ਸਿਰਫ ਇਸ ਘਟੀਆ ਆਦਮੀ ਦੀ ਹੀ ਮਾਨਸਿਕਤਾ ਨਹੀਂ ਦਿਖਾਉਦੀ, ਇਹ ਇਸ ਦੇ ਮਾਲਕਾਂ ਦੀ ਅਸਲੀਅਤ ਹੈ। ਉੱਪਰ ਤੋਂ ਲੈ ਕੇ ਆਰ ਐੱਸ ਐੱਸ ਦੇ ਸੰਸਕਾਰ ਤੁਹਾਨੂੰ ਭਾਜਪਾ ਦੇ ਹੋਛੇ ਆਗੂਆਂ ਵਿੱਚ ਦਿਸ ਪੈਣਗੇ।