ਤਕਰੀਰ ਤੋਂ ਬਾਅਦ ਵਿਗੜੀ ਸੀ ਡੱਲੇਵਾਲ ਦੀ ਸਿਹਤ

ਖਨੌਰੀ, 6 ਜਨਵਰੀ – ਸਨਿੱਚਰਵਾਰ ਕਿਸਾਨ ਮਹਾਂ-ਪੰਚਾਇਤ ਨੂੰ 11 ਮਿੰਟ ਸੰਬੋਧਨ ਕਰਨ ਦੇ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਸੀ। ਮੈਡੀਕਲ ਟੀਮ ਨੇ ਦੱਸਿਆ ਕਿ ਟੈਂਟ ਵਿੱਚ ਵਾਪਸ ਲਿਜਾਣ ਵੇਲੇ ਉਨ੍ਹਾ ਦਾ ਬਲੱਡ ਪ੍ਰੈਸ਼ਰ ਡਿੱਗਣ ਕਾਰਨ ਸਿਰ ਘੁੰਮਣ ਲੱਗਾ ਤੇ ਉਲਟੀ ਆ ਗਈ। ਸੂਚਨਾ ਮਿਲਦਿਆਂ ਹੀ ਸਾਬਕਾ ਡੀ ਆਈ ਜੀ ਨਰਿੰਦਰ ਭਾਰਗਵ, ਜਿਹੜੇ ਡੱਲੇਵਾਲ ਨਾਲ ਗੱਲਾਂਬਾਤਾਂ ਕਰਨ ਵਾਲਿਆਂ ’ਚ ਸ਼ਾਮਲ ਹਨ, ਖਨੌਰੀ ਵੱਲ ਦੌੜੇ। ਸਿਹਤ ਵਿਭਾਗ ਦੀ ਟੀਮ ਵੀ ਸਟੈਂਡਬਾਈ ਕਰ ਦਿੱਤੀ ਗਈ।

ਕਿਸਾਨ ਮਹਾਂ-ਪੰਚਾਇਤ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਡੱਲੇਵਾਲ ਬਲੱਡ, ਪੇਸ਼ਾਬ ਤੇ ਈ ਸੀ ਜੀ ਟੈਸਟਾਂ ਲਈ ਮੰਨ ਗਏ ਸਨ। ਟੈਸਟ ਰਿਪੋਰਟਾਂ ਵਿੱਚ ਨਾਜ਼ੁਕ ਅੰਗਾਂ ਦੇ ਸਥਿਰ ਰਹਿਣ ਦੀਆਂ ਰਿਪੋਰਟਾਂ ਤੋਂ ਬਾਅਦ ਉਨ੍ਹਾ ਨੂੰ ਸਨਿੱਚਰਵਾਰ ਬਾਅਦ ਦੁਪਹਿਰ ਕਰੀਬ ਦੋ ਵਜੇ ਐਂਬੂਲੈਂਸ ’ਚ ਮੰਚ ਤੱਕ ਲਿਜਾਇਆ ਗਿਆ ਸੀ। ਡੱਲੇਵਾਲ ਨੂੰ ਗਲਾਸ ਦੇ ਕੈਬਿਨ ਵਿੱਚ ਰੱਖਿਆ ਜਾ ਰਿਹਾ ਹੈ, ਜਿਸ ਦੇ ਦੁਆਲੇ 100 ਟਰੈਕਟਰ-ਟਰਾਲੀਆਂ ਵੈਲਡਿੰਗ ਕਰਕੇ ਲਾਈਆਂ ਹੋਈਆਂ ਹਨ ਤੇ ਕਰੀਬ 700 ਵਲੰਟੀਅਰ ਪਹਿਰਾ ਦਿੰਦੇ ਹਨ, ਤਾਂ ਕਿ 26 ਨਵੰਬਰ ਵਾਂਗ ਪੁਲਸ ਉਨ੍ਹਾ ਨੂੰ ਚੁੱਕ ਕੇ ਨਾ ਲੈ ਜਾਵੇ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ

ਚੰਡੀਗੜ੍ਹ, 5 ਅਪ੍ਰੈਲ: ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ...