January 6, 2025

ਪੰਜਾਬ ਚੋਣ ਕੁਇਜ਼-2025 ਮੁਕਾਬਲੇ ਲਈ 17 ਜਨਵਰੀ 2025 ਤੱਕ ਕੀਤਾ ਜਾ ਸਕਦਾ ਹੈ ਆਨ-ਲਾਈਨ ਰਜਿਸਟਰ

ਗੁਰਦਾਸਪੁਰ, 6 ਜਨਵਰੀ – ਮੁੱਖ ਚੋਣ ਦਫ਼ਤਰ, ਪੰਜਾਬ ਵੱਲੋਂ 25 ਜਨਵਰੀ, 2025 ਨੂੰ ਮਨਾਏ ਜਾਣ ਵਾਲੇ ਕੌਮੀ ਵੋਟਰ ਦਿਵਸ ਮੌਕੇ `ਪੰਜਾਬ ਚੋਣ ਕੁਇਜ਼-2025` ਸਿਰਲੇਖ ਹੇਠ ਸੂਬਾ-ਪੱਧਰੀ ਕੁਇਜ਼ ਮੁਕਾਬਲਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਦੇ ਮੌਜੂਦਾ ਅਤੇ ਭਵਿੱਖ ਵਿੱਚ ਵੋਟਰ ਵਜੋਂ ਰਜਿਸਟਰ ਹੋਣ ਵਾਲੇ ਨੌਜਵਾਨਾਂ ਨੂੰ ਸ਼ਾਮਲ ਕਰਦਿਆਂ ਉਨ੍ਹਾਂ ਦਰਮਿਆਨ ਚੋਣ ਪ੍ਰਕਿਰਿਆਵਾਂ ਅਤੇ ਚੋਣ ਗਤੀਵਿਧੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ, ਗੁਰਦਾਸਪੁਰ ਸ੍ਰੀ ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ. ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮਕਸਦ ਪੰਜਾਬ ਦੇ ਲੋਕਾਂ ਵਿੱਚ ਚੋਣ ਪ੍ਰਕਿਰਿਆਵਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਉਦੇਸ਼ ਇਸ ਸਮਾਗਮ ਵਿੱਚ ਮੀਡੀਆ ਅਤੇ ਵਿਦਿਅਕ ਸੰਸਥਾਵਾਂ ਸਮੇਤ ਵੱਖ-ਵੱਖ ਭਾਈਵਾਲਾਂ ਨੂੰ ਸ਼ਾਮਲ ਕਰਕੇ ਚੋਣਾਂ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰ ਵੋਟਿੰਗ ਵਾਲਾ ਇੱਕ ਜੀਵੰਤ ਸੱਭਿਆਚਾਰ ਪੈਦਾ ਕਰਨਾ ਹੈ। ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਹਰਜਿੰਦਰ ਸਿੰਘ ਬੇਦੀ ਨੇ ਅੱਗੇ ਦੱਸਿਆ ਕਿ ਪੰਜਾਬ ਚੋਣ ਕੁਇਜ਼-2025 ਦੋ ਪੜਾਵਾਂ ਵਿੱਚ ਕਰਵਾਇਆ ਜਾਵੇਗਾ ਅਤੇ ਪਹਿਲੇ ਪੜਾਅ ਅਧੀਨ ਜ਼ਿਲ੍ਹਾ ਪੱਧਰ ਦੇ ਜੇਤੂਆਂ ਦੀ ਚੋਣ ਲਈ ਆਨਲਾਈਨ ਕੁਇਜ਼ ਮੁਕਾਬਲਾ ਹੋਵੇਗਾ, ਜਿਸ ਤੋਂ ਬਾਅਦ ਦੂਜੇ ਪੜਾਅ ਅਧੀਨ 24 ਜਨਵਰੀ, 2025 ਨੂੰ ਲੁਧਿਆਣਾ ਵਿਖੇ ਇੱਕ ਔਫਲਾਈਨ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ, ਜਿੱਥੇ ਚੋਟੀ ਦੇ ਸਨਮਾਨਾਂ ਲਈ 23 ਜ਼ਿਲ੍ਹਾ ਪੱਧਰੀ ਜੇਤੂਆਂ ਦਾ ਮੁਕਾਬਲਾ ਹੋਵੇਗਾ। ਕੌਮੀ ਵੋਟਰ ਦਿਵਸ ਨੂੰ ਮਨਾਉਣ ਲਈ ਲੁਧਿਆਣਾ ਵਿਖੇ 25 ਜਨਵਰੀ, 2025 ਨੂੰ ਹੋਣ ਵਾਲੇ ਮੁੱਖ ਸਮਾਗਮ ਤੋਂ ਪਹਿਲਾਂ ਕਰਵਾਇਆ ਜਾਣ ਵਾਲਾ ਇਹ ਇਵੈਂਟ ਢੁਕਵਾਂ ਮਾਹੌਲ ਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਹਿੱਸਾ ਲੈਣ ਦੇ ਚਾਹਵਾਨ ਰਜਿਸਟਰੇਸ਼ਨ ਅਤੇ ਹੋਰ ਵੇਰਵਿਆਂ ਲਈ https://punjab.indiastatquiz.com/ ’ਤੇ ਲਾਗਇਨ ਕਰ ਸਕਦੇ ਹਨ। ਸ੍ਰੀ ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਮੁਕਾਬਲੇ ਪ੍ਰਤੀ ਉਤਸ਼ਾਹ ਨੂੰ ਵਧਾਉਣ ਲਈ ਸੂਬਾ-ਪੱਧਰੀ ਜੇਤੂਆਂ ਲਈ ਆਕਰਸ਼ਕ ਇਨਾਮ ਜਿਵੇਂ ਕਿ ਲੈਪਟਾਪ, ਟੈਬਲੇਟ ਤੇ ਸਮਾਰਟ ਵਾਚ ਅਤੇ ਜ਼ਿਲ੍ਹਾ ਪੱਧਰੀ ਜੇਤੂਆਂ ਨੂੰ ਸਮਾਰਟਫ਼ੋਨ ਜਿੱਤਣ ਦਾ ਮੌਕਾ ਮਿਲੇਗਾ। ਇਹ ਇਨਾਮ ਵੰਡਣ ਦਾ ਉਦੇਸ਼ ਇਸ ਮੁਕਾਬਲੇ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਤੀਯੋਗੀਆਂ ਦੇ ਗਿਆਨ ਅਤੇ ਉਤਸ਼ਾਹ ਨੂੰ ਮਾਨਤਾ ਦੇਣਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਰਜਿਸਟਰੇਸ਼ਨ 28 ਦਸੰਬਰ, 2024 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਚਾਹਵਾਨ ਉਮੀਦਵਾਰ 17 ਜਨਵਰੀ, 2025 ਤੱਕ ਰਜਿਸਟਰ ਕਰ ਸਕਣਗੇ। ਆਨਲਾਈਨ ਕੁਇਜ਼ ਮੁਕਾਬਲਾ 19 ਜਨਵਰੀ, 2025 ਨੂੰ ਹੋਵੇਗਾ ਅਤੇ ਆਫ਼ਲਾਈਨ ਰਾਜ ਪੱਧਰੀ ਫਾਈਨਲ ਕੁਇਜ਼ ਮੁਕਾਬਲਾ ਲੁਧਿਆਣਾ ਵਿਖੇ 24 ਜਨਵਰੀ, 2025 ਨੂੰ ਹੋਵੇਗਾ। ਇਹ ਈਵੈਂਟ ਡੇਟਾਨੈੱਟ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਪੰਜਾਬ ਚੋਣ ਕੁਇਜ਼-2025 ਮੁਕਾਬਲੇ ਲਈ 17 ਜਨਵਰੀ 2025 ਤੱਕ ਕੀਤਾ ਜਾ ਸਕਦਾ ਹੈ ਆਨ-ਲਾਈਨ ਰਜਿਸਟਰ Read More »

ਸਰਕਾਰ ਨੇ ਸਾਬਕਾ ਐਥਲੀਟ ਸੁੱਚਾ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕਰਨ ਦਾ ਕੀਤਾ ਐਲਾਨ

ਨਵੀਂ ਦਿੱਲੀ, 6 ਜਨਵਰੀ – ਭਾਰਤ ਸਰਕਾਰ ਨੇ ਰਾਸ਼ਟਰੀ ਖੇਡ ਪੁਰਸਕਾਰ ਦਾ ਐਲਾਨ ਕੀਤਾ ਹੈ। 54 ਸਾਲਾਂ ਤੋਂ ਅਰਜੁਨ ਐਵਾਰਡ ਹਾਸਲ ਕਰਨ ਲਈ ਯਤਨਸ਼ੀਲ ਸਾਬਕਾ ਐਥਲੀਟ ਸੁੱਚਾ ਸਿੰਘ ਦੀ ਮਿਹਨਤ ਇਸ ਵਾਰ ਰੰਗ ਲਿਆਈ ਹੈ ਤੇ ਸਰਕਾਰ ਨੇ ਉਨ੍ਹਾਂ ਨੂੰ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ ਹੈ। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜਨਵਰੀ 2025 ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਭਵਨ ਵਿਚ ਸਾਰੇ ਜੇਤੂਆਂ ਨੂੰ ਇਹ ਪੁਰਸਕਾਰ ਦੇਣਗੇ। ਜਿਸ ’ਚ 4 ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਦਿਤਾ ਜਾਵੇਗਾ, ਜਦਕਿ 34 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਜਿਸ ’ਚ ਭਾਰਤੀ ਹਾਕੀ ਟੀਮ ਦੇ 5 ਖਿਡਾਰੀਆਂ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਹੈ। ਸਾਬਕਾ ਅਥਲੈਟਿਕਸ ਸੁੱਚਾ ਸਿੰਘ ਨੂੰ ਵੀ ਲਾਈਫ ਟਾਈਮ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਸੁੱਚਾ ਸਿੰਘ ਨੇ ਕਿਹਾ ਕਿ ਉਹ ਇਸ ਐਵਾਰਡ ਲਈ 1980 ਤੋਂ ਕੋਸ਼ਿਸ਼ ਕਰ ਰਹੇ ਸਨ ਅਤੇ 54 ਸਾਲਾਂ ਬਾਅਦ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 54 ਸਾਲਾਂ ਬਾਅਦ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਸ਼ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ 1980 ਤੋਂ ਇਸ ਪੁਰਸਕਾਰ ਲਈ ਕੋਸ਼ਿਸ਼ ਕਰ ਰਹੇ ਸਨ। ਜਿਸ ਤੋਂ ਬਾਅਦ 2018 ਵਿਚ ਅਰਜੁਨ ਐਵਾਰਡ ਲਈ ਫ਼ਾਰਮ ਦੁਬਾਰਾ ਭਰੇ ਗਏ। ਇਸ ਦੌਰਾਨ ਕਾਫ਼ੀ ਸਮੇਂ ਬਾਅਦ 2025 ’ਚ ਅਰਜੁਨ ਐਵਾਰਡ ਲਈ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। 1965 ਵਿਚ ਫ਼ੌਜ ਵਿਚ ਭਰਤੀ ਹੋਇਆ ਸੁੱਚਾ ਸਿੰਘ ਭਾਰਤ ਲਈ ਪਹਿਲੀ ਜੰਗ ਵਿਚ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਸਾਬਕਾ ਅਥਲੀਟ ਨੇ ਚਾਂਦੀ ਤੇ ਸੋਨੇ ਦੇ ਤਮਗ਼ੇ ਵੀ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ। ਸੁੱਚਾ ਸਿੰਘ ਨੇ ਕਿਹਾ ਕਿ ਉਸ ਸਮੇਂ ਖਿਡਾਰੀਆਂ ਨੂੰ ਸਮੇਂ-ਸਮੇਂ ’ਤੇ ਦਿਤੇ ਜਾਣ ਵਾਲੇ ਸਪਲੀਮੈਂਟਾਂ ਦੀ ਵੱਡੀ ਘਾਟ ਸੀ। ਰਾਸ਼ਟਰੀ ਪੱਧਰ ਦੇ ਕੈਂਪਾਂ ਵਿਚ ਭੋਜਨ ਦੀ ਕਮੀ ਸਭ ਤੋਂ ਵੱਧ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਉਸ ਸਮੇਂ ਦੌਰਾਨ ਖਿਡਾਰੀਆਂ ਨੂੰ ਬਹੁਤੀਆਂ ਸਹੂਲਤਾਂ ਨਹੀਂ ਸਨ। ਇਹ ਟਰੈਕ 1982 ਵਿਚ ਸ੍ਰੀ ਨੀਭ ਦੇ ਸਮੇਂ ਵਿਚ ਬਣਾਇਆ ਗਿਆ ਸੀ, ਜਿਸ ਕਾਰਨ ਖਿਡਾਰੀਆਂ ਦੇ ਪ੍ਰਦਰਸ਼ਨ ਵਿਚ ਕਾਫੀ ਅੰਤਰ ਸੀ। ਸੁੱਚਾ ਸਿੰਘ ਨੇ ਕੋਚ ਭਾਗਵਤ, ਸੰਧੂ ਸਮੇਤ ਆਪਣੇ ਦੋਸਤਾਂ ਦਾ ਧਨਵਾਦ ਕੀਤਾ, ਜਿਨ੍ਹਾਂ ਨੇ ਉਸ ਨੂੰ ਹਰ ਵਾਰ ਹੌਸਲਾ ਦਿਤਾ, ਜਿਸ ਕਾਰਨ ਅੱਜ ਖੇਡ ਮੰਤਰਾਲੇ ਨੇ ਉਸ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ। ਸੁੱਚਾ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੇ ਕਿਹਾ ਕਿ ਉਹ ਅਰਜੁਨ ਐਵਾਰਡ ਪ੍ਰਾਪਤ ਕਰ ਕੇ ਬਹੁਤ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਅਰਜੁਨ ਐਵਾਰਡ ਲਈ 10 ਵਾਰ ਫ਼ਾਰਮ ਭਰੇ, ਪਰ ਰੱਦ ਹੁੰਦੇ ਰਹੇ। 10 ਸਾਲਾਂ ਬਾਅਦ ਅੱਜ ਉਨ੍ਹਾਂ ਦੇ ਪਤੀ ਸੁੱਚਾ ਸਿੰਘ ਦੇ ਨਾਂ ਦਾ ਅਰਜੁਨ ਐਵਾਰਡ ਲਈ ਐਲਾਨ ਕੀਤਾ ਗਿਆ। ਜਦੋਂ ਕਿ ਸੁੱਚਾ ਸਿੰਘ ਦੀ ਖੇਡ ਬਾਰੇ ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਦੀ ਖੇਡ ਨਹੀਂ ਦੇਖਦੀ ਸੀ ਕਿਉਂਕਿ ਉਨ੍ਹਾਂ ਦਾ ਵਿਆਹ ਬਹੁਤ ਦੇਰ ਨਾਲ ਹੋਇਆ ਸੀ। ਪਤਨੀ ਨੇ ਕਿਹਾ ਕਿ ਪਤੀ ਨੇ ਭਾਰਤ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਰਕਾਰਾਂ ਵਲੋਂ ਇਸ ਨੂੰ ਅਣਗੌਲਿਆ ਕੀਤਾ ਗਿਆ ਹੈ। ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਸੁੱਚਾ ਸਿੰਘ ਦੇ ਨਾਂ ਦਾ ਐਲਾਨ ਨਾ ਕੀਤਾ ਗਿਆ ਹੁੰਦਾ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਅਗਲੀ ਵਾਰ ਐਵਾਰਡ ਲਈ ਅਪਲਾਈ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਸਾਬਕਾ ਦੌੜਾਕ ਸਿੰਘ ਨੇ 2017 ਵਿਚ ਬੈਂਕਾਕ ਵਿਚ ਹੋਈਆਂ ਛੇਵੀਆਂ ਏਸ਼ੀਆਈ ਖੇਡਾਂ ਵਿਚ ਵੀ 400 ਮੀਟਰ ਦੌੜ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। 975 ਵਿਚ, ਉਸ ਨੇ ਦੱਖਣੀ ਕੋਰੀਆ ਵਿਚ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ 4×400 ਮੀਟਰ ਰਿਲੇਅ ਦੌੜ ਵਿਚ ਸੋਨ ਤਮਗ਼ਾ ਜਿੱਤਿਆ। ਸੁੱਚਾ ਸਿੰਘ ਨੇ ਦਸਿਆ ਕਿ ਉਸ ਨੇ ਇਸ ਐਵਾਰਡ ਲਈ ਸਭ ਤੋਂ ਪਹਿਲਾਂ 1980 ਵਿਚ ਅਪਲਾਈ ਕੀਤਾ ਤੇ 1990 ਤਕ ਇਸ ਲਈ ਅਪਲਾਈ ਕਰਦਾ ਰਿਹਾ, ਫਿਰ ਸਾਰੀ ਉਮੀਦ ਗੁਆ ਕੇ ਇਸ ਨੂੰ ਬੰਦ ਕਰ ਦਿਤਾ।

ਸਰਕਾਰ ਨੇ ਸਾਬਕਾ ਐਥਲੀਟ ਸੁੱਚਾ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕਰਨ ਦਾ ਕੀਤਾ ਐਲਾਨ Read More »

ਬਟਾਲਾ ‘ਚ ਧੁੰਦ ਅਤੇ ਠੰਡ ਨੇ ਕਰਵਾਈ ਬੱਲੇ-ਬੱਲੇ

ਗੁਰਦਾਸਪੁਰ, 6 ਜਨਵਰੀ – ਬਟਾਲਾ ਸ਼ਹਿਰ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਅੱਜ ਠੰਡ ਅਤੇ ਧੁੰਦ ਨੇ ਕਰਵਾਈ ਬੱਲੇ ਬੱਲੇ ,,,ਧੁੰਦ ਦੇ ਨਾਲ ਨਾਲ ਠੰਡ ਨੇ ਵੀ ਜੋਰ ਫੜਿਆ ਹੈ ਅੱਜ ਬਟਾਲਾ ਦੇ ਆਸ ਪਾਸ ਗਹਿਰੀ ਧੁੰਦ ਛਾਈ ਹੋਈ ਹੈ ਅਗਰ ਵਾਹਨਾਂ ਦੀ ਗੱਲ ਕੀਤੀ ਜਾਵੇ ਤੇ ਬਹੁਤ ਧੀਮੀ ਗਤੀ ਨਾਲ ਵਾਹਨ ਚਲ ਰਹੇ ਨੇ ਵਾਹਨ ਚਾਲਕਾਂ ਨੇ ਕਿਹਾ ਕੀ 2 ਮੀਟਰ ਤੱਕ ਹੀ ਨਜਰ ਆ ਰਹਾ ਹੈ ਉਸਤੋਂ ਅੱਗੇ ਬਿਲਕੁਲ ਨਜਰ ਨਹੀਂ ਆ ਰਿਹਾ ਅਗਰ ਕਿਸੇ ਨੂੰ ਕੋਈ ਜਰੂਰੀ ਕੰਮ ਹੈ ਤਦ ਹੀ ਘਰੋਂ ਨਿਕਲੋ ਖਾਸ ਕਰ ਬੱਚੇ ਅਤੇ ਬਜ਼ੁਰਗਾਂ ਨੂੰ ਇਸ ਮੋਸਮ ਵਿੱਚ ਘਰੋਂ ਨਹੀਂ ਨਿਕਲਣਾ ਚਾਹੀਦਾ।

ਬਟਾਲਾ ‘ਚ ਧੁੰਦ ਅਤੇ ਠੰਡ ਨੇ ਕਰਵਾਈ ਬੱਲੇ-ਬੱਲੇ Read More »

ਦੋ ਅਜਾਇਬ ਘਰਾਂ ਦੀ ਹੋਣੀ/ਜਯੋਤੀ ਮਲਹੋਤਰਾ

ਨਵੇਂ ਸਾਲ ਦਾ ਸਭ ਤੋਂ ਵਧੀਆ ਤੋਹਫ਼ਾ ਜਿਹੜਾ ਤੁਸੀਂ ਖ਼ੁਦ ਨੂੰ ਦੇ ਸਕਦੇ ਹੋ, ਉਹ ਹੈ ਭੂਪੇਨ ਖਾਖਰ, ਜੇ ਸਵਾਮੀਨਾਥਨ ਤੇ ਕੇਜੀ ਸੁਬਰਾਮਣੀਅਨ ਜਿਹੀਆਂ ਸ਼ਖ਼ਸੀਅਤਾਂ ਨਾਲ ਸਮਾਂ ਬਿਤਾਉਣਾ। ਸਭ ਤੋਂ ਸ਼ਾਨਦਾਰ ਚੀਜ਼ ਹੈ ਕਿ ਉਨ੍ਹਾਂ ਨੂੰ ਕਿਸੇ ਨਾਲ ਵੰਡਣਾ ਨਹੀਂ ਪੈਂਦਾ। ਏ. ਰਾਮਚੰਦਰਨ ਵੀ ਪਿੱਛੇ ਕਿਤੇ ਮੌਜੂਦ ਹੈ। ਪ੍ਰਤਿਭਾਵਾਨ ਨਲਿਨੀ ਮਲਾਨੀ ਆਪਣੀ ਦੁਨੀਆ ’ਚ ਹੀ ਕਿਤੇ ਮਗਨ ਹੈ, ਇਸ ਲਈ ਤੁਹਾਨੂੰ ਨਿੱਜਤਾ ਭੰਗ ਹੋਣ ਬਾਰੇ ਸੋਚਣ ਦੀ ਲੋੜ ਨਹੀਂ ਹੈ- ਲੱਭੋ ਉਸ ਦੀ ਰਚਨਾ ਕਿੱਥੇ ਟੰਗੀ ਹੋਈ ਹੈ, ਥੋੜ੍ਹਾ ਜਿਹਾ ਪਿੱਛੇ ਹਟੋ, ਸਾਰੇ ਪਾਸਿਉਂ ਉਸ ਨੂੰ ਨਿਹਾਰੋ, ਪਿੱਛਿਓਂ ਵੀ। ਤੁਸੀਂ ਪਾਓਗੇ ਕਿ ਕੈਨਵਸ ਉੱਤੇ ਸਾਰੇ ਤੇਲ, ਗੱਤੇ ਦੇ ਬੋਰਡ ਨਾਲ ਚਿੰਬੜੇ ਡੋਰੀਆਂ ਨਾਲ ਕੰਧਾਂ ’ਤੇ ਟੰਗੇ ਹੋਏ ਹਨ। ਆਓ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਾਈਨ ਆਰਟਸ ਅਜਾਇਬ ਘਰ ਦੀ ਅਗਲੀ ਗੈਲਰੀ ਵਿੱਚ ਅਗਲੇ ਮਹਾਰਥੀ ਵੱਲ ਚੱਲਦੇ ਹਾਂ। “ਚਿੱਤਰ ਚੋਰੀ ਕਰ ਕੇ ਕਿਵੇਂ ਨਿਕਲਿਆ ਜਾਵੇ”, ਆਰਾਮ ਨਾਲ ਇਸ ਕਾਲਮ ਦਾ ਵਿਸ਼ਾ ਹੋ ਸਕਦਾ ਸੀ ਜੋ ਨਹੀਂ ਹੈ। ਇੱਥੇ ਸਭ ਬਹੁਤ ਬੇਸ਼ਕੀਮਤੀ ਹੈ। ਇਹ ਤੱਥ ਵੀ ਸ਼ਾਇਦ ਦਿਲਚਸਪ ਹੈ ਕਿ ਜ਼ਿਆਦਾਤਰ ਦੁਨੀਆ ਭੁੱਲ ਚੁੱਕੀ ਹੈ ਕਿ ਇਹ ਕਲਾਕ੍ਰਿਤੀਆਂ ਕਿਤੇ ਪਈਆਂ ਹਨ- ਯਕੀਨਨ ਇਹ ਕਿਸੇ ਵੈੱਬਸਾਈਟ ਉੱਤੇ ਨਹੀਂ ਹਨ। ਇਸ ਲਈ ਜਦੋਂ ਅਚਾਨਕ ਤੁਹਾਨੂੰ ਇਹ ਲੱਭਦੀਆਂ ਹਨ ਤਾਂ ਵਿਚਾਰ ਮਨ ’ਚ ਆਉਂਦਾ ਹੈ ਕਿ ਹਾਂ, ਇਹ ਪੂਰੀ ਤਰ੍ਹਾਂ ਸਾਡੀ ਆਪਣੀ ਨਿੱਜੀ ਜਗ੍ਹਾ ਹੋ ਸਕਦੀ ਹੈ, ਜਿੱਥੇ ਨਵੇਂ ਸਾਲ ਵਰਗੇ ਖ਼ਾਸ ਮੌਕਿਆਂ ’ਤੇ ਤੁਸੀਂ ਇੱਕ-ਦੋ ਸਮੋਸੇ ਖਾ ਸਕਦੇ ਹੋਵੋ; ਆਖ਼ਿਰਕਾਰ, ਭੁਪੇਨ ਖਾਖਰ ਦਾ ਕਾਰਜ ਜੋ ਸਾਹਮਣੇ ਵਾਲੀ ਕੰਧ ਉੱਤੇ ਲਟਕ ਰਿਹਾ ਹੈ, ਉਸ ਦਾ ਨਾਂ ਹੈ ‘ਬਰੇਕਫਾਸਟ ਇਨ ਕਸੌਲੀ’। ਖਾਣ-ਪੀਣ ਦੇ ਸ਼ੌਕੀਨ ਬਿਲਕੁਲ ਸਿਫ਼ਤ ਕਰਨਗੇ। ਹੋਰ ਵੀ ਕਈ ਚੀਜ਼ਾਂ ਹਨ। ਇਹ ਇਮਾਰਤ ਬੀਪੀ ਮਾਥੁਰ ਦੀ ਡਿਜ਼ਾਈਨ ਕੀਤੀ ਹੋਈ ਹੈ, ਉਹ ਇਮਾਰਤਸਾਜ਼ ਜਿਸ ਨੇ ਪਿਅਰੇ ਜੇਨਰੇ ਨਾਲ ਕੰਮ ਕੀਤਾ ਜੋ ਯੂਨੀਵਰਸਿਟੀ ਦੇ ਮੁੱਖ ਆਰਕੀਟੈਕਟ-ਯੋਜਨਾਕਾਰ ਸਨ। ਕਲਾ ਦੇ ਸਮਕਾਲੀ ਉਸਤਾਦਾਂ ਦੀਆਂ ਕਰੀਬ 1200 ਕਲਾਕ੍ਰਿਤੀਆਂ ਨੂੰ ਸਜਾਉਣ ਦਾ ਕਾਰਜ ਕਿਸੇ ਹੋਰ ਨੇ ਨਹੀਂ ਬਲਕਿ ਚੰਡੀਗੜ੍ਹ ਦੇ ਪਿਆਰੇ ਪੁੱਤਰ ਤੇ ਕੌਮਾਂਤਰੀ ਪ੍ਰਸਿੱਧੀ ਹਾਸਿਲ ਕਲਾ ਇਤਿਹਾਸਕਾਰ ਬੀਐੱਨ ਗੋਸਵਾਮੀ ਨੇ ਕੀਤਾ ਸੀ ਸਾਲ ਪਹਿਲਾਂ ਆਪਣੇ ਦੇਹਾਂਤ ਤੱਕ ‘ਦਿ ਟ੍ਰਿਬਿਊਨ’ ਲਈ ਕਾਫ਼ੀ ਪਡਿ਼੍ਹਆ ਜਾਣ ਵਾਲਾ ਕਾਲਮ ਲਿਖਦੇ ਰਹੇ। ਇਸ ਤੋਂ ਇਲਾਵਾ ਕਿਉਂਕਿ ਮੈਂ ਹੁਣ ‘ਸਿਟੀ ਬਿਊਟੀਫੁਲ’ ਦੀ ਸਰਗਰਮ ਨਿਵਾਸੀ ਹਾਂ, ਮੈਨੂੰ ਅਹਿਸਾਸ ਹੋਇਆ ਕਿ ਮੈਂ ਇਤਿਹਾਸ ਤੇ ਸੱਭਿਆਚਾਰ, ਦੋਵਾਂ ਦੀ ਮੌਜੂਦਗੀ ’ਚ ਵਿਚਰ ਰਹੀ ਹਾਂ। ਕੁਲਵਿੰਦਰ ਤੇਜ਼ੀ ਨਾਲ ਅੰਦਰ ਦਾਖਲ ਹੁੰਦਾ ਹੈ, ਅਜੇ ਤੱਕ ਸਿਰਫ਼ ਮੈਂ ਤੇ ਉਸਤਾਦ ਲੋਕ ਹੀ ਉੱਥੇ ਵਿਚਰ ਰਹੇ ਸੀ। ਚਰਚ ’ਚ ਬੈਠੇ ਇਸਾਈ ਭਿਕਸ਼ੂਆਂ ਦੀ ਰਾਮਚੰਦਰਨ ਵੱਲੋਂ ਬਣਾਈ ਗੰਭੀਰ ਜਿਹੀ ਕਲਾਕ੍ਰਿਤੀ, ਇੰਝ ਜਾਪਦਾ ਹੈ ਜਿਵੇਂ ਆਂਦਰੇਈ ਰੂਬਲੇਵ ਚਿੱਤਰਕਾਰੀ ਸੰਪਰਦਾ ਦਾ ਹਿੱਸਾ ਹੋਵੇ। ਰਿਸੈਪਸ਼ਨ ’ਤੇ ਹੀਟਰ ਸੇਕਣ ਨੂੰ ਪਹਿਲ ਦੇ ਰਹੇ ਸਹਾਇਕ ਨੇ ਮੈਨੂੰ ਦੱਸਿਆ, “ਬਹੁਤ ਲੋਕ ਆਉਂਦੇ ਹਨ ਮਿਊਜ਼ੀਅਮ ’ਚ”, ਘੱਟੋ-ਘੱਟ 10-12 ਰੋਜ਼। ਮੈਂ ਕੁਲਵਿੰਦਰ ਨੂੰ ਪੁੱਛਿਆ ਕਿ ਕੋਈ ਗਾਈਡ ਵੀ ਹੈ ਇੱਥੇ? ਪਤਾ ਨਹੀਂ, ਉਸ ਨੇ ਰੁੱਖਾ ਜਿਹਾ ਜਵਾਬ ਦਿੱਤਾ, “ਮੈਂ ਤਕਨੀਕੀ ਸ਼ਾਖਾ ’ਚੋਂ ਹਾਂ।” ਜੇ ਚੰਡੀਗੜ੍ਹ ਉਹ ਹੈ ਜੋ ਦਿੱਲੀ 40 ਸਾਲ ਪਹਿਲਾਂ ਸੀ ਤਾਂ ਤੁਸੀਂ ਇਸ ਦੇ ਅਜਾਇਬ ਘਰਾਂ ਦੀ ਕਲਪਨਾ ਕਰ ਸਕਦੇ ਹੋ। ਸਰਕਾਰੀ ਅਣਦੇਖੀ ਦਾ ਸ਼ਿਕਾਰ ਅਨਮੋਲ ਖ਼ਜ਼ਾਨਾ। ਲੀ ਕਾਰਬੂਜ਼ੀਏ ਦਾ ਬਣਾਇਆ ਸੈਕਟਰ 10 ਦਾ ਸਰਕਾਰੀ ਅਜਾਇਬ ਘਰ ਤੇ ਆਰਟ ਗੈਲਰੀ ਜਿਸ ਦਾ ਇੱਕੋ ਧੁਰੇ ਉੱਤੇ ਘੁੰਮਣ ਵਾਲਾ ਬਹੁਤ ਖੂਬਸੂਰਤ ਦਰਵਾਜ਼ਾ ਹੈ। ਇਹ ਵੱਡਾ ਦਰਵਾਜ਼ਾ ਤੁਸੀਂ ਹਰਿਆਣਾ-ਪੰਜਾਬ ਵਿਧਾਨ ਸਭਾ ’ਚ ਵੀ ਦੇਖ ਸਕਦੇ ਹੋ ਜਿਸ ਨੂੰ ਕਾਰਬੂਜ਼ੀਏ ਨੇ ਕੈਪੀਟਲ ਕੰਪਲੈਕਸ ਦੇ ਇੱਕ ਸਿਰੇ ਉੱਤੇ ਡਿਜ਼ਾਈਨ ਕੀਤਾ ਸੀ; ਇਹ ਆਪਣੇ ਆਪ ਵਿੱਚ ਬਹੁਤ ਸ਼ਾਨਦਾਰ ਖੁੱਲ੍ਹੀ ਥਾਂ ਹੈ ਜੋ ਸਰਦੀਆਂ ’ਚ ਲੋਕਾਂ ਅਤੇ ਮੂੰਗਫਲੀ ਵੇਚਣ ਵਾਲਿਆਂ ਨਾਲ ਭਰੀ ਹੋਣੀ ਚਾਹੀਦੀ ਸੀ ਪਰ ਇਸ ਨੂੰ ਸੁਰੱਖਿਆ ਦੇ ਨਾਂ ਉੱਤੇ ਬਿਲਕੁਲ ਸੀਮਤ ਕਰ ਦਿੱਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਉੱਥੇ ਸਿਰਫ਼ ਵੀਵੀਆਈਪੀ ਤੇ ਰਜਿਸਟਰਡ ਬੰਦੇ ਹੀ ਜਾ ਸਕਦੇ ਹਨ ਪਰ ਅਸਲੀ ਤਜਰਬਾ ਉਦੋਂ ਹੁੰਦਾ ਹੈ ਜਦ ਤੁਸੀਂ ਸਰਕਾਰੀ ਅਜਾਇਬ ਘਰ ਵਿੱਚ ਕਾਰਬੂਜ਼ੀਏ ਦੇ ਬਣਾਏ ਦਰਵਾਜ਼ੇ ਰਾਹੀਂ ਦਾਖ਼ਲ ਹੁੰਦੇ ਹੋ। ਇੱਥੇ ਉਪਲਬਧ ਪੁਸਤਿਕਾ ਸਿਰਫ਼ ਫਰੈਂਚ ਵਿੱਚ ਹੈ (ਕਾਰਬੂਜ਼ੀਏ ਸਵਿਸ-ਫਰੈਂਚ ਮੂਲ ਦੇ ਸਨ, ਲੱਗਦਾ ਹੈ ਇਹ ਲੋਕ ਇੱਥੇ ਆਉਂਦੇ ਹਨ)। ਅੰਗਰੇਜ਼ੀ ਵਾਲੀਆਂ “ਮੁੱਕੀਆਂ ਹੋਈਆਂ ਸਨ”। ਗਾਈਡ ਦਾ ਨਾਂ ਗੀਤਾਂਜਲੀ ਹੈ- ਮੇਰੇ ਨਾਲ ਰੈਂਪ ਉੱਤੇ ਚੜ੍ਹਦੀ ਹੈ। ਇੱਕ ਕੰਧ ਉੱਤੇ ਮ੍ਰਿਣਾਲ ਮੁਖਰਜੀ ਦੀ ਰੱਸੀ ਨਾਲ ਤਿਆਰ ਕੀਤੀ ਖੂਬਸੂਰਤ ਰਚਨਾ ਹੈ, ਹੇਠੋਂ ਹਾਲਾਂਕਿ ਉੱਧੜੀ ਹੋਈ ਹੈ। ਪਹਿਲੀ ਮੰਜ਼ਿਲ ’ਤੇ ਆ ਕੇ ਤੁਸੀਂ ਕਾਂਸੀ, ਸੰਘੋਲ ਦੀ ਖੁਦਾਈ ਦੀਆਂ ਵਸਤਾਂ, ਗਾਂਧਾਰ ਦੀਆਂ ਮੂਰਤੀਆਂ ਤੇ ਪਹਾੜੀ ਚਿੱਤਰ ਦੇਖ ਕੇ ਹੈਰਾਨ ਹੁੰਦੇ ਹੋ। ਜਾਪਦਾ ਹੈ ਕਿ ਚੰਡੀਗੜ੍ਹ ਦੇ ਪਹਿਲੇ ਨਾਗਰਿਕ ਮੰਨੇ ਜਾਂਦੇ ਐੱਮਐੱਸ ਰੰਧਾਵਾ ਨੇ ਆਜ਼ਾਦੀ ਤੋਂ ਜਲਦ ਬਾਅਦ ਛੋਟੀਆਂ ਰਿਆਸਤਾਂ ਦੀਆਂ ਜਾਗੀਰਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਤੇ ਉਨ੍ਹਾਂ ਨੂੰ ਆਪਣੇ ਖਜ਼ਾਨਿਆਂ ਦਾ ਕੁਝ ਅੰਸ਼ ਦੇਣ ਲਈ ਮਨਾਇਆ ਤਾਂ ਕਿ ਉਹ ਇਸ ਅਜਾਇਬ ਘਰ ਦਾ ਹਿੱਸਾ ਬਣ ਸਕਣ; ਤੇ ਇਸ ਤਰ੍ਹਾਂ ਬੀਐੱਨਜੀ ਜਿਨ੍ਹਾਂ ਨੂੰ ਪੂਰਾ ਉੱਤਰ ਭਾਰਤ ਪਿਆਰ ਨਾਲ ਬੀਐੱਨ ਗੋਸਵਾਮੀ ਵਜੋਂ ਜਾਣਦਾ ਹੈ, ਜਿਨ੍ਹਾਂ ਆਪਣੀ ਵਿਰਾਸਤ ਬਾਰੇ ਸਾਡੀ ਸਮਝ ਨੂੰ ਮੁੱਢੋਂ ਤਬਦੀਲ ਕੀਤਾ। ਹਰ ਕੋਈ ਜਾਣਦਾ ਹੈ ਕਿ 1947 ਵਿੱਚ ਮੁਲਕ ਦੀ ਵੰਡ ਵੇਲੇ ਗਾਂਧਾਰ ਦੀਆਂ ਮੂਰਤੀਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਵੰਡੀਆਂ ਗਈਆਂ ਸਨ- ਲਾਹੌਰ ਅਜਾਇਬ ਘਰ ਨੇ 60 ਫ਼ੀਸਦੀ ਹਿੱਸਾ ਰੱਖਿਆ, ਬਾਕੀ ਚੰਡੀਗੜ੍ਹ ਦੇ ਮਿਊਜ਼ੀਅਮ ਵਿੱਚ ਹਨ ਤੇ ਇਸ ਤਰ੍ਹਾਂ ਕੋਮਲਤਾ ਨਾਲ ਮੁਸਕਰਾਉਂਦੇ ਬੁੱਧ, ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਵਾਲਾ ਚੱਟਾਨੀ ਧਰਾਤਲ, ਇੱਕ ਖੜ੍ਹੇ ਪੱਥਰ ’ਤੇ ਉੱਕਰੇ ਬੁੱਧ ਦੇ ਬਚਪਨ ਦੇ ਦ੍ਰਿਸ਼ ਜਦੋਂ ਉਹ ਅਜੇ ਸਿਧਾਰਥ ਸਨ ਤੇ ਉਨ੍ਹਾਂ ਦੀ ਮਾਤਾ ਮਾਇਆ ਨੂੰ ਆਪਣੇ ਬਹੁਤ ਖ਼ਾਸ ਪੁੱਤਰ ਬਾਰੇ ਆਇਆ ਸੁਪਨਾ- ਸਾਰਿਆਂ ਨੂੰ ਇੱਥੇ ਜਗ੍ਹਾ ਮਿਲੀ ਹੋਈ ਹੈ। ਇਨ੍ਹਾਂ ਮੂਰਤੀਆਂ ਨੇ ਮੈਨੂੰ ਸਰਹੱਦ ਪਾਰ ਤਕਸ਼ਸ਼ਿਲਾ ਦੇ ਅਜਾਇਬਘਰ ਦਾ ਚੇਤਾ ਕਰਾਇਆ ਜੋ ਬਹੁਤਾ ਦੂਰ ਨਹੀਂ ਹੈ। ਗੈਲਰੀਆਂ ਖਾਲੀ ਪਈਆਂ ਹਨ। ਤਾਇਨਾਤ ਸਹਾਇਕ ਅਖ਼ਬਾਰਾਂ ਪੜ੍ਹ ਰਹੇ ਹਨ। ਗਾਈਡ ਗੀਤਾਂਜਲੀ ਦੱਸਦੀ ਹੈ ਕਿ ‘ਬਹੁਤ ਲੋਕ ਆਉਂਦੇ ਹਨ’, ਵਿਦਿਆਰਥੀ ਵੀ (ਸਕੂਲੀ ਵਿਦਿਆਰਥੀਆਂ ਦਾ ਇੱਕ ਗਰੁੱਪ ਬਾਹਰ ਉੱਚੀ-ਉੱਚੀ ਹੱਸ ਰਿਹਾ ਹੈ) ਤੇ ਵਿਦੇਸ਼ੀ ਵੀ। ਜਨਵਰੀ-ਸਤੰਬਰ 2024 ਦਾ ਰਿਕਾਰਡ ਦੱਸਦਾ ਹੈ ਕਿ 27839 ਟਿਕਟਾਂ ਵਿਕੀਆਂ ਹਨ। ਇਸ ਨੂੰ ਵਿਦੇਸ਼ਾਂ ਦੀਆਂ ਗੈਲਰੀਆਂ ਨਾਲ ਮਿਲਾ ਕੇ ਦੇਖੋ। ਪੈਰਿਸ ਸਥਿਤ ਲੂਵ ਮਿਊਜ਼ੀਅਮ ’ਚ ਹਰ ਸਾਲ 90 ਲੱਖ ਲੋਕ ਆਉਂਦੇ ਹਨ, ਨਿਊਯਾਰਕ ਦੇ ਮੈਟਰੋਪੌਲਿਟਨ ਅਜਾਇਬ ਘਰ ’ਚ 70 ਲੱਖ ਤੇ ਸੇਂਟ ਪੀਟਰਜ਼ਬਰਗ ਦੇ ਹਰਮੀਟੇਜ ਵਿੱਚ 32 ਲੱਖ ਲੋਕ ਪੁੱਜਦੇ ਹਨ (ਭਾਰਤ ਦਾ ਕੋਈ ਵੀ ਮਿਊਜ਼ੀਅਮ ਅਜਿਹਾ ਨਹੀਂ ਹੈ ਜੋ ਦੁਨੀਆ ਦੇ 100 ਸਭ ਤੋਂ ਵੱਧ ਘੁੰਮੇ ਜਾਂਦੇ ਅਜਾਇਬ ਘਰਾਂ ਵਿੱਚ ਸ਼ਾਮਿਲ ਹੋਵੇ)। ਚੰਡੀਗੜ੍ਹ ਦੇ ਅਜਾਇਬ ਘਰ ਕੋਲ ਕਈ ਸਾਲਾਂ ਤੋਂ ਪੱਕਾ ਡਾਇਰੈਕਟਰ ਵੀ ਨਹੀਂ ਹੈ, ਮੌਜੂਦਾ ਸਮੇਂ ਸਬ-ਡਿਵੀਜ਼ਨਲ ਮੈਜਿਸਟਰੇਟ ਇੰਚਾਰਜ ਹੈ, ਮੇਰੇ ਜਾਣ ਮੌਕੇ ਉਹ ਛੁੱਟੀ ਉੱਤੇ ਸੀ ਕਿਉਂਕਿ ਉਸ ਦੀ ਸ਼ਾਦੀ ਹੈ (ਮੈਨੂੰ ਲੱਗਦਾ ਹੈ, ਇਸ ’ਚ ਕੁਝ ਗ਼ਲਤ ਵੀ ਨਹੀਂ… ਉਹ ਹੁਣ ਪਰਤ ਆਇਆ ਹੈ)। ਫਿਰ ਜਦੋਂ ਗੀਤਾਂਜਲੀ ਨੇ ਮੈਨੂੰ ਦੱਸਿਆ ਕਿ ਸਿਕੰਦਰ ਮਹਾਨ ਸਮੁੰਦਰ ਦੇ ਰਾਸਤੇ ਗਾਂਧਾਰ ਆਇਆ ਸੀ, ਮੈਨੂੰ ਲੱਗਾ ਹੈ ਕਿ ਹੁਣ ਜਾਣ

ਦੋ ਅਜਾਇਬ ਘਰਾਂ ਦੀ ਹੋਣੀ/ਜਯੋਤੀ ਮਲਹੋਤਰਾ Read More »

“ਨਵੀਆਂ ਕਲਮਾਂ ਨਵੀਂ ਉਡਾਣ” ਮੁਹਿੰਮ ‘ਚ ਮੀਡੀਆ ਕੋਆਰਡੀਨੇਟਰ ਹੋਣਗੇ ਮਜਬੂਤ ਕੜੀ

6, ਜਨਵਰੀ – ਪੰਜਾਬ ਭਵਨ ਕੈਨੇਡਾ ਦੀ ਅਗਵਾਈ ‘ਚ ਆਪਣੀ ਮਾਤ ਭੂਮੀ ਤੋਂ ਮਾਂ ਬੋਲੀ ਪੰਜਾਬੀ ਤੇ ਹੋਰ ਸਾਹਿਤਕ ਵੰਨਗੀਆਂ ਦੀ “ਜਾਗੋ” ਲੈ ਕੇ ਤੁਰੇ ਕਾਫ਼ਲੇ ‘ਚ ਪੰਜਾਬ ਦੇ ਬੁੱਧੀਜੀਵੀ ਵਰਗ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਨਾਲ ਮੈਨੂੰ ਇਕ ਵੱਡਾ ਬਲ ਤੇ ਸਕੂਨ ਮਿਲਿਆ | ਪੰਜਾਬ ਭਰ ‘ਚ ਇਸ ਸਮੇਂ ਨਵੀਆਂ ਕਲਮਾਂ, ਨਵੀਂ ਉਡਾਣ ਦੀਆਂ ਟੀਮਾਂ ‘ਚ ਮੀਡੀਆ ਕੋਆਰਡੀਨੇਟਰਾਂ ਦੀ ਅਹਿਮ ਭੂਮਿਕਾ ਹੋਵੇਗੀ, ਜੋ ਇਸ ਮੁਹਿੰਮ ਦਾ ਹਿੱਸਾ ਬਣੇ ਬਾਲੜਿਆ ਦੀਆਂ ਰਚਨਾਵਾਂ ਤੇ ਇਸ ਸਬੰਧੀ ਹੋਣ ਵਾਲੇ ਸਮਾਗਮਾਂ ਨੂੰ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਤੇ ਸੋਸ਼ਲ ਮੀਡੀਏ ਰਾਹੀਂ ਲੋਕਾਂ ਤੱਕ ਪਹੁੰਚਾਉਣ ‘ਚ ਭੂਮਿਕਾ ਨਿਭਾਉਣਗੇ | ਅੱਜ ਦੇ ਸਮੇਂ ‘ਚ ਪੂਰੀ ਦੁਨੀਆਂ ‘ਚ ਮੀਡੀਏ ਦੀ ਅਹਿਮ ਭੂਮਿਕਾ ਹੈ ਤੇ ਮੈਂ ਦਿਲੀ ਭਾਵਨਾ ਨਾਲ ਸਮੂਹ ਕੋਆਰਡੀਨੇਟ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਆਸ ਕਰਦਾ ਹੈ ਇਸ ਟੀਮ ਦੇ ਯਤਨ ਮੁਹਿੰਮ ਲਈ ਤੇ ਮੇਰੇ ਲਈ ਅਗਲੇਰੇ ਕਦਮ ਚੱਲਣ ਵਾਸਤੇ ਰਾਹ ਦਸੇਰਾ ਬਣਨਗੇ

“ਨਵੀਆਂ ਕਲਮਾਂ ਨਵੀਂ ਉਡਾਣ” ਮੁਹਿੰਮ ‘ਚ ਮੀਡੀਆ ਕੋਆਰਡੀਨੇਟਰ ਹੋਣਗੇ ਮਜਬੂਤ ਕੜੀ Read More »

ਕ੍ਰਿਕਟ ’ਚ ਕੁੜੱਤਣ

ਭਾਰਤ ਤੇ ਆਸਟਰੇਲੀਆ ਦਰਮਿਆਨ ਪੰਜ ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਭਾਵੇਂ ਮੁੱਕ ਚੁੱਕੀ ਹੈ ਪਰ ਆਪਣੇ ਮਗਰ ਕਈ ਤਲਖ਼ ਤਜਰਬੇ ਛੱਡ ਗਈ ਹੈ। ਆਸਟਰੇਲੀਆ ਨੇ ਆਖ਼ਰੀ ਅਤੇ ਪੰਜਵੇਂ ਮੈਚ ਵਿੱਚ ਭਾਰਤ ਨੂੰ ਹਰਾ ਕੇ 3-1 ਨਾਲ ਇਹ ਸੀਰੀਜ਼ ਆਪਣੇ ਨਾਂ ਕੀਤੀ ਹੈ। ਪੂਰੀ ਲੜੀ ਦੌਰਾਨ ਦੋਵਾਂ ਮੁਲਕਾਂ ਦੇ ਖਿਡਾਰੀਆਂ ਦੀ ਕਈ ਮੌਕਿਆਂ ’ਤੇ ਇੱਕ-ਦੂਜੇ ਨਾਲ ਤਕਰਾਰ ਹੋਈ। ਭਾਰਤ ਦੇ ਪ੍ਰਮੁੱਖ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅਨੁਸ਼ਾਸਨ ਭੰਗ ਕਰਨ ਲਈ ਜੁਰਮਾਨਾ ਤੱਕ ਲਾਇਆ ਗਿਆ। ਇਹ ਟਰਾਫ਼ੀ ਆਸਟਰੇਲੀਆ ਅਤੇ ਭਾਰਤ ਦੇ ਮਹਾਨ ਕ੍ਰਿਕਟਰਾਂ ਐਲਨ ਬਾਰਡਰ ਤੇ ਸੁਨੀਲ ਗਾਵਸਕਰ ਦੇ ਨਾਂ ਉੱਤੇ ਕਰਵਾਈ ਜਾਂਦੀ ਹੈ। ਗਾਵਸਕਰ ਲੜੀ ਦੌਰਾਨ ਹਾਜ਼ਰ ਸਨ ਤੇ ਕਮੈਂਟਰੀ ਕਰਦੇ ਵੀ ਨਜ਼ਰ ਆਏ। ਸਿਡਨੀ ’ਚ ਆਖ਼ਰੀ ਟੈਸਟ ਦੌਰਾਨ ਵੀ ਉਹ ਮੌਜੂਦ ਸਨ ਪਰ ਜੇਤੂ ਟੀਮ ਨੂੰ ਟਰਾਫ਼ੀ ਦੇਣ ਲੱਗਿਆਂ ਉਨ੍ਹਾਂ ਨੂੰ ਅਣਗੌਲਿਆ ਗਿਆ ਤੇ ਇਹ ਰਸਮ ਇਕੱਲੇ ਐਲਨ ਬਾਰਡਰ ਕੋਲੋਂ ਹੀ ਕਰਵਾਈ ਗਈ। ਗਾਵਸਕਰ ਨੇ ਇਸ ’ਤੇ ਮਗਰੋਂ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਆਸਟਰੇਲੀਆ ਕ੍ਰਿਕਟ ਬੋਰਡ ਨੇ ਆਪਣੀ ਗ਼ਲਤੀ ਵੀ ਮੰਨੀ। ਪ੍ਰਸ਼ੰਸਕ ਤੇ ਕ੍ਰਿਕਟ ਮਾਹਿਰ ਇਸ ਘਟਨਾਕ੍ਰਮ ਨੂੰ ਖੇਡ ਭਾਵਨਾ ਦੇ ਅਪਮਾਨ ਵਜੋਂ ਦੇਖ ਰਹੇ ਹਨ। ਜਿਸ ਖਿਡਾਰੀ ਦੇ ਨਾਂ ਉੱਤੇ ਟਰਾਫ਼ੀ ਕਰਵਾਈ ਜਾ ਰਹੀ ਹੋਵੇ, ਉਸੇ ਨੂੰ ਨਜ਼ਰਅੰਦਾਜ਼ ਕਰਨਾ ਸਮਝ ਤੋਂ ਬਾਹਰ ਹੈ। ਆਸਟਰੇਲਿਆਈ ਬੋਰਡ ਅਜਿਹੀ ਗ਼ਲਤੀ ਤੋਂ ਬਿਲਕੁਲ ਬਚ ਸਕਦਾ ਸੀ। ਬਾਅਦ ’ਚ ਮੁਆਫ਼ੀ ਮੰਗਣ ਦੀ ਕੋਈ ਤੁੱਕ ਨਹੀਂ ਬਣਦੀ। ਗਾਵਸਕਰ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ ਕਿ ਕਿਹੜੀ ਟੀਮ ਜਿੱਤੀ ਹੈ, ਆਸਟਰੇਲੀਆ ਬਿਹਤਰ ਖੇਡੀ ਤੇ ਲੜੀ ਜਿੱਤੀ। ਬਹੁਤੇ ਇਸ ਨੂੰ ਹੁਣ ਦੋਵਾਂ ਧਿਰਾਂ ਦੇ ਖਿਡਾਰੀਆਂ ’ਚ ਕਈ ਵਾਰ ਹੋਈ ਤਕਰਾਰ ਨਾਲ ਵੀ ਜੋੜ ਰਹੇ ਹਨ। ਲੜੀ ਦੌਰਾਨ ਮਹਿਮਾਨ ਟੀਮ ਦੇ ਖਿਡਾਰੀਆਂ ਨੂੰ ਕਈ ਵਾਰ ਦਰਸ਼ਕਾਂ ਵੱਲੋਂ ਵੀ ਟਿੱਪਣੀਆਂ ਤੇ ਇਸ਼ਾਰਿਆਂ ਨਾਲ ਤੰਗ ਕੀਤਾ ਗਿਆ। ਇਕੱਲੇ ਖਿਡਾਰੀ ਹੀ ਨਹੀਂ, ਪ੍ਰਸ਼ੰਸਕ ਆਪਸ ’ਚ ਵੀ ਕਈ ਵਾਰ ਆਹਮੋ-ਸਾਹਮਣੇ ਹੋਏ ਤੇ ਨਸਲੀ ਟਿੱਪਣੀਆਂ ਵੀ ਦੇਖਣ-ਸੁਣਨ ਨੂੰ ਮਿਲੀਆਂ। ਖੇਡਾਂ ਅਨੁਸ਼ਾਸਨ ਤੇ ਭਾਈਚਾਰੇ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਹਨ ਤੇ ਇਸ ਤਰ੍ਹਾਂ ਦਾ ਵਰਤਾਅ ਮੇਜ਼ਬਾਨ ਮੁਲਕ ਦੀ ਸਾਖ਼ ਹੀ ਖਰਾਬ ਕਰਦਾ ਹੈ। ਭਾਵਨਾਵਾਂ ’ਤੇ ਕਾਬੂ ਰੱਖਣਾ ਤੇ ਵਿਰੋਧੀਆਂ ਨਾਲ ਸਨਮਾਨ ਨਾਲ ਪੇਸ਼ ਆਉਣਾ ਖੇਡ ਭਾਵਨਾ ਦਾ ਹੀ ਪ੍ਰਗਟਾਵਾ ਹੈ। ਭਾਰਤੀ ਕ੍ਰਿਕਟ ਟੀਮ ’ਚ ਵੀ ਅਨੁਸ਼ਾਸਨ ਦੀ ਘਾਟ ਰੜਕੀ ਜਿਸ ’ਤੇ ਕਈ ਸੀਨੀਅਰ ਖਿਡਾਰੀਆਂ ਨੇ ਖੁੱਲ੍ਹ ਕੇ ਪ੍ਰਤੀਕਿਰਿਆ ਦਿੱਤੀ। ਪਹਿਲੇ ਮੈਚ ’ਚ ਸ਼ਾਨਦਾਰ ਜਿੱਤ ਤੋਂ ਬਾਅਦ ਟੀਮ ਦਾ ਪ੍ਰਦਰਸ਼ਨ ਲਗਾਤਾਰ ਨਿੱਘਰਦਾ ਗਿਆ ਜਿਸ ’ਤੇ ਹੁਣ ਮੰਥਨ ਦੀ ਲੋੜ ਪਏਗੀ। ਟੈਸਟ ਕ੍ਰਿਕਟ ਇਸ ਖੇਡ ਦੀ ਅਜਿਹੀ ਵੰਨਗੀ ਹੈ ਜਿੱਥੇ ਖਿਡਾਰੀ ਦੀ ਅਸਲ ਕਾਬਲੀਅਤ ਪਰਖ਼ੀ ਜਾਂਦੀ ਹੈ।

ਕ੍ਰਿਕਟ ’ਚ ਕੁੜੱਤਣ Read More »

ਸੁਰੱਖਿਅਤ ਡਿਜੀਟਲ ਸੰਸਾਰ

ਡਿਜੀਟਲ ਦੌਰ ਨੇ ਬੱਚਿਆਂ ਦੀ ਜ਼ਿੰਦਗੀ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ। ਜਵਾਨ ਬੱਚਿਆਂ ਦੇ ਇੱਕ-ਦੂਜੇ ਨਾਲ ਜੁੜਨ ਅਤੇ ਗੱਲਬਾਤ ਕਰਨ ਦੇ ਤੌਰ-ਤਰੀਕੇ ਬਦਲ ਚੁੱਕੇ ਹਨ ਜਿਸ ’ਚ ਸੋਸ਼ਲ ਮੀਡੀਆ ਦਾ ਵੱਡਾ ਯੋਗਦਾਨ ਹੈ ਹਾਲਾਂਕਿ ਇਹ ਤਬਦੀਲੀ ਕਈ ਵੱਡੇ ਖ਼ਤਰੇ ਵੀ ਆਪਣੇ ਨਾਲ ਲਿਆਈ ਹੈ ਜੋ ਫੌਰੀ ਕਾਰਵਾਈ ਮੰਗਦੇ ਹਨ। ਡਿਜੀਟਲ ਨਿੱਜੀ ਡੇਟਾ ਸੁਰੱਖਿਆ ਕਾਨੂੰਨ-2023 ਤਹਿਤ ਖਰੜੇ ਦੇ ਨਿਯਮਾਂ ਵਿੱਚ ਨਾਬਾਲਗਾਂ ਲਈ ਜ਼ਰੂਰੀ ਕੀਤਾ ਗਿਆ ਹੈ ਕਿ ਉਹ ਸੋਸ਼ਲ ਮੀਡੀਆ ਅਕਾਊਂਟ ਖੋਲ੍ਹਣ ਤੋਂ ਪਹਿਲਾਂ ਮਾਪਿਆਂ/ਸਰਪ੍ਰਸਤਾਂ ਦੀ ਸਲਾਹ ਲੈਣਗੇ। ਬੱਚਿਆਂ ਨੂੰ ਸੁਰੱਖਿਅਤ ਕਰਨ ਲਈ ਚੁੱਕਿਆ ਗਿਆ ਇਹ ਸ਼ਲਾਘਾਯੋਗ ਕਦਮ ਹੈ। ਆਲਮੀ ਪੱਧਰ ’ਤੇ ਇਸ ਤਰ੍ਹਾਂ ਦੇ ਨਿਯਮ ਪਹਿਲਾਂ ਹੀ ਲਾਗੂ ਹਨ। ਯੂਰੋਪੀਅਨ ਯੂਨੀਅਨ ਦਾ ਜਨਰਲ ਡੇਟਾ ਸੁਰੱਖਿਆ ਰੈਗੂਲੇਸ਼ਨ (ਜੀਡੀਪੀਆਰ) ਕਹਿੰਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਪਿਆਂ ਦੀ ਪ੍ਰਵਾਨਗੀ ਜ਼ਰੂਰੀ ਹੈ; ਅਮਰੀਕਾ ਦਾ ਬੱਚਿਆਂ ਬਾਰੇ ਆਨਲਾਈਨ ਨਿੱਜਤਾ ਸੁਰੱਖਿਆ ਕਾਨੂੰਨ (ਸੀਓਪੀਪੀਏ) 13 ਸਾਲ ਤੋਂ ਘੱਟ ਉਮਰ ਦੇ ਵਰਤੋਂਕਾਰਾਂ ਲਈ ਸਖ਼ਤ ਨਿਯਮ ਲਾਗੂ ਕਰਦਾ ਹੈ। ਇਹ ਕਦਮ ਨਾਬਾਲਗਾਂ ਨੂੰ ਸਾਈਬਰ ਬੁਲਿੰਗ, ਸ਼ੋਸ਼ਣ ਤੇ ਨਿੱਜਤਾ ਦੀ ਉਲੰਘਣਾ ਤੋਂ ਬਚਾਉਂਦੇ ਹਨ। ਇਹ ਮੁੱਦੇ ਭਾਰਤ ਦੇ ਖਰੜੇ ਦੇ ਨਿਯਮਾਂ ਵਿੱਚ ਵੀ ਵਿਚਾਰੇ ਗਏ ਹਨ। ਚਿਤਾਵਨੀ ਦੇ ਰਹੇ ਕਈ ਅੰਕਡਿ਼ਆਂ ਦੇ ਮੱਦੇਨਜ਼ਰ ਇਹ ਨਿਯਮ ਜਲਦੀ ਲਾਗੂ ਕਰਾਉਣ ਦੀ ਲੋੜ ਸਮਝੀ ਗਈ ਹੈ: ਕੌਮਾਂਤਰੀ ਪੱਧਰ ’ਤੇ 58 ਪ੍ਰਤੀਸ਼ਤ ਜਵਾਨ ਬੱਚੇ ਰੋਜ਼ ਟਿਕਟੌਕ ਵਰਗੇ ਪਲੈਟਫਾਰਮ ਵਰਤ ਰਹੇ ਹਨ ਜਿੱਥੇ ਇਨ੍ਹਾਂ ਦਾ ਵਾਹ ਕਾਫ਼ੀ ਨੁਕਸਾਨਦੇਹ ਕੰਟੈਂਟ ਨਾਲ ਪੈ ਰਿਹਾ ਹੈ। ਸਾਲ 2023 ਵਿੱਚ ਦਿੱਲੀ ਦੇ ਇੱਕ ਵਿਅਕਤੀ ਨੇ ਸਨੈਪਚੈਟ ਦੀ ਦੁਰਵਰਤੋਂ ਕਰ ਕੇ 700 ਤੋਂ ਵੱਧ ਔਰਤਾਂ ਨੂੰ ਬਲੈਕਮੇਲ ਕੀਤਾ ਸੀ ਜਿਸ ਤੋਂ ਸਾਹਮਣੇ ਆਇਆ ਕਿ ਬੇਲਗਾਮ ਡਿਜੀਟਲ ਪਲੈਟਫਾਰਮ ਕਿਸ ਹੱਦ ਤੱਕ ਨੁਕਸਾਨ ਕਰ ਸਕਦੇ ਹਨ। ਇਸੇ ਤਰ੍ਹਾਂ ਬਰਤਾਨੀਆ ਦੀ ਇੱਕ ਲੜਕੀ ਵੱਲੋਂ ਇੰਸਟਾਗ੍ਰਾਮ ’ਤੇ ਤੰਗ ਕੀਤੇ ਜਾਣ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨਾ, ਸੋਸ਼ਲ ਮੀਡੀਆ ਵਰਤੋਂ ਦੇ ਮਨੋਵਿਗਿਆਨਕ ਅਸਰਾਂ ਦਾ ਖ਼ੁਲਾਸਾ ਕਰਦਾ ਹੈ। ਅਜਿਹੀਆਂ ਹੋਰ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਭਾਰਤ ਦੇ ਤਜਵੀਜ਼ਸ਼ੁਦਾ ਨਿਯਮ ਮਾਪਿਆਂ ਦੀ ਸਹਿਮਤੀ ਦੀ ਪੁਸ਼ਟੀ ਕਰਨ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਜਵਾਬਦੇਹ ਬਣਾਉਂਦੇ ਹਨ ਜਿਸ ਲਈ ਮਜ਼ਬੂਤ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਮਾਪੇ ਆਪਣੇ ਬੱਚਿਆਂ ਨੂੰ ਆਨਲਾਈਨ ਗੱਲਬਾਤ ਕਰਨ ਲਈ ਸਹੀ ਰਾਹ ਦਿਖਾ ਸਕਣਗੇ। ਇਨ੍ਹਾਂ ਨਿਯਮਾਂ ਦੀ ਬਿਹਤਰੀ ਲਈ ਏਆਈ ਆਧਾਰਿਤ ਉਮਰ ਦੀ ਤਸਦੀਕ ਕਰਨ ਵਰਗੇ ਕਦਮਾਂ, ਡਿਜੀਟਲ ਜਾਗਰੂਕਤਾ ਵਰਕਸ਼ਾਪਾਂ ਅਤੇ ਸ਼ਿਕਾਇਤਾਂ ਦੇ ਨਿਬੇੜੇ ਲਈ ਪਾਰਦਰਸ਼ੀ ਢਾਂਚੇ ਦੀ ਲੋੜ ਪਏਗੀ। ਢਾਂਚਾਗਤ ਸੁਧਾਰ ਲਈ ਨਿਯਮਿਤ ਲੇਖਾ-ਜੋਖਾ ਕਰਨਾ ਪਏਗਾ, ਹਿੱਤਧਾਰਕਾਂ ਦਾ ਪੱਖ ਜਾਣਨ ਤੋਂ ਇਲਾਵਾ ਆਲਮੀ ਮਿਆਰਾਂ ਮੁਤਾਬਿਕ ਚੱਲਣਾ ਪਏਗਾ। ਇਨ੍ਹਾਂ ਨਿਯਮਾਂ ਨੂੰ ਅਪਣਾ ਕੇ ਭਾਰਤ ਬੱਚਿਆਂ ਲਈ ਸੁਰੱਖਿਅਤ ਆਨਲਾਈਨ ਵਾਤਾਵਰਨ ਵਿਕਸਤ ਕਰਨ ਦੀਆਂ ਆਲਮੀ ਕੋਸ਼ਿਸ਼ਾਂ ਵਿੱਚ ਹਿੱਸਾ ਪਾ ਰਿਹਾ ਹੈ।

ਸੁਰੱਖਿਅਤ ਡਿਜੀਟਲ ਸੰਸਾਰ Read More »

ਪ੍ਰਦਰਸ਼ਨਕਾਰੀ ਕਿਸਾਨ ਅੱਜ 3 ਵਜੇ ਦੇ ਕਰੀਬ ਉੱਚ ਪੱਧਰੀ ਕਮੇਟੀ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ, 6 ਜਨਵਰੀ – ਪੰਜਾਬ ਤੇ ਹਰਿਆਣਾ ਵਿਚਾਲੇ ਖਨੌਰੀ ਬਾਰਡਰ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਇਕ ਵਫ਼ਦ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਉੱਚ ਅਧਿਕਾਰਤ ਪ੍ਰਾਪਤ ਕਮੇਟੀ ਨਾਲ ਮੁਲਾਕਾਤ ਕਰੇਗਾ। ਪ੍ਰਦਰਸ਼ਨਕਾਰੀ ਕਿਸਾਨਾਂ ਵਿੱਚ 70 ਸਾਲਾ ਜਗਜੀਤ ਸਿੰਘ ਡੱਲੇਵਾਲ ਵੀ ਸ਼ਾਮਲ ਹਨ ਜੋ ਪਿਛਲੇ 40 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਚਿੰਤਾਵਾਂ ਕਰ ਕੇ ਪੰਜਾਬ ਸਰਕਾ ਚੌਕਸ ਹੈ ਅਤੇ ਸਿਖ਼ਰਲੀ ਅਦਾਲਤ ਉਨ੍ਹਾਂ ’ਤੇ ਨਜ਼ਰ ਰੱਖ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜਸਟਿਸ ਸੂਰਿਆਕਾਂਤ ਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਦੇ ਬੈਂਚ ਨੂੰ ਸੂਚਿਤ ਕੀਤਾ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਜਸਟਿਸ (ਸੇਵਾਮੁਕਤ) ਨਵਾਬ ਸਿੰਘ ਨਾਲ ਮਿਲਣ ਲਈ ਰਾਜ਼ੀ ਕਰਨ ’ਚ ਸਫ਼ਲ ਰਹੇ ਹਨ ਜੋ ਕਮੇਟੀ ਦੇ ਪ੍ਰਧਾਨ ਹਨ। ਸਿੱਬਲ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਮਨਾਉਣ ਵਿੱਚ ਸਫ਼ਲ ਹੋ ਗਏ ਹਾਂ। ਕ੍ਰਿਪਾ ਮਾਮਲੇ ਨੂੰ ਕਿਸੇ ਹੋਰ ਦਿਨ ਲਈ ਮੁਲਤਵੀ ਕੀਤਾ ਜਾਵੇ। ਸਾਨੂੰ ਕੁਝ ਸਫਲਤਾ ਦੀ ਆਸ ਹੈ। ਇਸ ’ਤੇ ਬੈਂਚ ਨੇ ਕਿਹਾ, ‘‘ਆਸ ਹੈ ਕਿ ਸਾਰਿਆਂ ਨੂੰ ਸਦਬੁੱਧੀ ਆਵੇਗੀ।’’ ਸਿਖਰਲੀ ਅਦਾਲਤ ਨੇ ਸਿੱਬਲ ਨੂੰ ਵਿਚਾਰ-ਚਰਚਾ ਨੂੰ ਲੈ ਕੇ ਸੰਖੇਪ ਨੋਟ ਤਿਆਰ ਕਰਨ ਨੂੰ ਕਿਹਾ ਅਤੇ ਸੁਣਵਾਈ 10 ਜਨਵਰੀ ਲਈ ਮੁਲਤਵੀ ਕਰ ਦਿੱਤੀ।

ਪ੍ਰਦਰਸ਼ਨਕਾਰੀ ਕਿਸਾਨ ਅੱਜ 3 ਵਜੇ ਦੇ ਕਰੀਬ ਉੱਚ ਪੱਧਰੀ ਕਮੇਟੀ ਨਾਲ ਕਰਨਗੇ ਮੁਲਾਕਾਤ Read More »

SBI ਕਲਰਕ ਭਰਤੀ ‘ਚ ਕਰੋ ਤੁਰੰਤ ਅਪਲਾਈ, ਕੱਲ੍ਹ ਹੀ ਹੈ ਆਖ਼ਰੀ ਤਰੀਕ

ਨਵੀਂ ਦਿੱਲੀ, 6 ਜਨਵਰੀ – ਸਟੇਟ ਬੈਂਕ ਆਫ ਇੰਡੀਆ (SBI) ਕਲਰਕ ਦੀਆਂ 13 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਭਰਤੀ ਹੋ ਰਹੀ ਹੈ। ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦੀ ਆਖਰੀ ਮਿਤੀ 7 ਜਨਵਰੀ 2025 ਹੈ। ਅਜਿਹੇ ‘ਚ ਗ੍ਰੈਜੂਏਸ਼ਨ ਪਾਸ ਕਰ ਕੇ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in ‘ਤੇ ਜਾ ਕੇ ਜਾਂ ਇਸ ਪੰਨੇ ‘ਤੇ ਦਿੱਤੇ ਸਿੱਧੇ ਲਿੰਕ ‘ਤੇ ਕਲਿੱਕ ਕਰਕੇ ਬਿਨਾਂ ਕਿਸੇ ਦੇਰੀ ਦੇ ਆਨਲਾਈਨ ਫਾਰਮ ਭਰ ਸਕਦੇ ਹਨ। ਗ੍ਰੈਜੂਏਟ ਉਮੀਦਵਾਰ ਅਪਲਾਈ ਕਰਨ ਦੇ ਯੋਗ ਇਸ ਭਰਤੀ ਵਿੱਚ ਹਿੱਸਾ ਲੈਣ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਕਿਸੇ ਵੀ ਸਟ੍ਰੀਮ ਵਿੱਚ ਗ੍ਰੈਜੂਏਸ਼ਨ ਪਾਸ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਉਮੀਦਵਾਰ ਨੂੰ ਸਥਾਨਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਅਪਲਾਈ ਕਰਨ ਸਮੇਂ ਉਮੀਦਵਾਰ ਦੀ ਘੱਟੋ-ਘੱਟ ਉਮਰ 20 ਸਾਲ ਤੋਂ ਘੱਟ ਤੇ ਵੱਧ ਤੋਂ ਵੱਧ ਉਮਰ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਾਖਵੀਂ ਸ਼੍ਰੇਣੀ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਉਮਰ ਵਿੱਚ ਛੋਟ ਦਿੱਤੀ ਜਾਵੇਗੀ। ਧਿਆਨ ਵਿੱਚ ਰੱਖੋ ਕਿ ਉਮਰ ਦੀ ਗਣਨਾ 1 ਅਪ੍ਰੈਲ 2024 ਦੀ ਮਿਤੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇਗੀ। ਖ਼ੁਦ ਕਰ ਸਕਦੇ ਹੋ ਅਪਲਾਈ ਐਸਬੀਆਈ ਕਲਰਕ ਭਰਤੀ ਅਰਜ਼ੀ ਫਾਰਮ 2025 ਭਰਨ ਲਈ ਪਹਿਲਾਂ ਅਧਿਕਾਰਤ ਵੈੱਬਸਾਈਟ sbi.co.in ‘ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ ‘ਤੇ ਕੈਰੀਅਰ ਭਰਤੀ ਨਾਲ ਸਬੰਧਤ ਲਿੰਕ ‘ਤੇ ਕਲਿੱਕ ਕਰੋ। ਹੁਣ ਨਵੇਂ ਪੇਜ ‘ਤੇ Click here for New Registration ‘ਤੇ ਕਲਿੱਕ ਕਰੋ ਤੇ ਲੋੜੀਂਦੇ ਵੇਰਵੇ ਭਰ ਕੇ ਰਜਿਸਟਰ ਕਰੋ। ਰਜਿਸਟ੍ਰੇਸ਼ਨ ਤੋਂ ਬਾਅਦ ਉਮੀਦਵਾਰਾਂ ਨੂੰ ਹੋਰ ਵੇਰਵੇ, ਦਸਤਖਤ, ਫੋਟੋ ਅਪਲੋਡ ਕਰਨੀ ਹੋਵੇਗੀ। ਅੰਤ ਵਿੱਚ ਉਮੀਦਵਾਰ ਨਿਰਧਾਰਤ ਫੀਸ ਦਾ ਭੁਗਤਾਨ ਕਰਦੇ ਹਨ ਤੇ ਫਾਰਮ ਜਮ੍ਹਾਂ ਕਰਦੇ ਹਨ। ਐਪਲੀਕੇਸ਼ਨ ਫੀਸ ਬਿਨੈ-ਪੱਤਰ ਭਰਨ ਦੇ ਨਾਲ ਉਮੀਦਵਾਰਾਂ ਨੂੰ ਨਿਰਧਾਰਤ ਫੀਸ ਜਮ੍ਹਾਂ ਕਰਨੀ ਪਵੇਗੀ ਤਾਂ ਹੀ ਤੁਹਾਡੇ ਫਾਰਮ ਨੂੰ ਸਵੀਕਾਰ ਕੀਤਾ ਜਾਵੇਗਾ, ਬਿਨੈ-ਪੱਤਰ ਫੀਸ ਤੋਂ ਬਿਨਾਂ ਫਾਰਮ ਨੂੰ ਅਧੂਰਾ ਮੰਨਿਆ ਜਾਵੇਗਾ। ਜਨਰਲ, ਓਬੀਸੀ ਤੇ ਈਡਬਲਯੂਐਸ ਸ਼੍ਰੇਣੀਆਂ ਲਈ ਅਰਜ਼ੀ ਫੀਸ 750 ਰੁਪਏ ਰੱਖੀ ਗਈ ਹੈ। SC, ST ਤੇ PH ਸ਼੍ਰੇਣੀ ਤੋਂ ਆਉਣ ਵਾਲੇ ਉਮੀਦਵਾਰ ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਮੁਫ਼ਤ ਵਿੱਚ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।

SBI ਕਲਰਕ ਭਰਤੀ ‘ਚ ਕਰੋ ਤੁਰੰਤ ਅਪਲਾਈ, ਕੱਲ੍ਹ ਹੀ ਹੈ ਆਖ਼ਰੀ ਤਰੀਕ Read More »

ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰਨ ਵਾਲੇ ਵਿਅਕਤੀ ਵੱਲੋਂ ਆਇਆ ਮਾਫੀਨਾਮਾ

ਅੰਮ੍ਰਿਤਸਰ, 6 ਜਨਵਰੀ – ਸਿੱਖਾਂ ਦੇ ਦਸਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚ ਰਹੀਆਂ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸੁੰਦਰ ਜਲੌ ਸਾਹਿਬ ਸਜਾਏ ਗਏ ਹਨ। ਇਸ ਦੌਰਾਨ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ। ਚੋੜਾ ਦੀ ਦਸਤਾਰ ਉਤਾਰਣ ਵਾਲੇ ਦਾ ਆਇਆ ਮਾਫੀਨਾਮਾ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਬਾਰੇ ਬੋਲਦੇ ਹੋਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰਨ ਵਾਲੇ ਵਿਅਕਤੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਆਪਣਾ ਮਾਫੀਨਾਮਾ ਪੱਤਰ ਭੇਜਿਆ ਗਿਆ ਹੈ। ਉਸ ਉਪਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਬਾਰੇ ਬੋਲੇ ਜਥੇਦਾਰ ਇਸ ਦੇ ਨਾਲ ਹੀ ਕਿਸਾਨਾਂ ਬਾਰੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਿਸਾਨ ਸੂਬੇ ਦੇ ਬਾਰਡਰ ਉੱਤੇ ਬੈਠ ਕੇ ਆਪਣੇ ਹੱਕੀ ਮੰਗਾਂ ਮਨਵਾਉਣ ਲਈ ਕੇਂਦਰ ਸਰਕਾਰ ਉੱਤੇ ਦਬਾਅ ਪਾ ਰਹੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਸੁਣ ਰਹੀ ਹੈ। ਕਿਸਾਨਾਂ ਨੂੰ ਬਾਰਡਰ ਉੱਤੇ ਬੈਠਕੇ ਹੱਕ ਮੰਗਣੇ ਪੈਣ ਇਸ ਤੋਂ ਸ਼ਰਮ ਦੀ ਗੱਲ ਸਰਕਾਰ ਲਈ ਨਹੀਂ ਹੋ ਸਕਦੀ, ਸਰਕਾਰ ਨੂੰ ਕਿਸਾਨਾਂ ਦੀ ਜਲਦ ਤੋਂ ਜਲਦ ਸਾਰ ਲੈਣੀ ਚਾਹੀਦੀ ਹੈ।

ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰਨ ਵਾਲੇ ਵਿਅਕਤੀ ਵੱਲੋਂ ਆਇਆ ਮਾਫੀਨਾਮਾ Read More »