
6, ਜਨਵਰੀ – ਪੰਜਾਬ ਭਵਨ ਕੈਨੇਡਾ ਦੀ ਅਗਵਾਈ ‘ਚ ਆਪਣੀ ਮਾਤ ਭੂਮੀ ਤੋਂ ਮਾਂ ਬੋਲੀ ਪੰਜਾਬੀ ਤੇ ਹੋਰ ਸਾਹਿਤਕ ਵੰਨਗੀਆਂ ਦੀ “ਜਾਗੋ” ਲੈ ਕੇ ਤੁਰੇ ਕਾਫ਼ਲੇ ‘ਚ ਪੰਜਾਬ ਦੇ ਬੁੱਧੀਜੀਵੀ ਵਰਗ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਨਾਲ ਮੈਨੂੰ ਇਕ ਵੱਡਾ ਬਲ ਤੇ ਸਕੂਨ ਮਿਲਿਆ | ਪੰਜਾਬ ਭਰ ‘ਚ ਇਸ ਸਮੇਂ ਨਵੀਆਂ ਕਲਮਾਂ, ਨਵੀਂ ਉਡਾਣ ਦੀਆਂ ਟੀਮਾਂ ‘ਚ ਮੀਡੀਆ ਕੋਆਰਡੀਨੇਟਰਾਂ ਦੀ ਅਹਿਮ ਭੂਮਿਕਾ ਹੋਵੇਗੀ, ਜੋ ਇਸ ਮੁਹਿੰਮ ਦਾ ਹਿੱਸਾ ਬਣੇ ਬਾਲੜਿਆ ਦੀਆਂ ਰਚਨਾਵਾਂ ਤੇ ਇਸ ਸਬੰਧੀ ਹੋਣ ਵਾਲੇ ਸਮਾਗਮਾਂ ਨੂੰ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਤੇ ਸੋਸ਼ਲ ਮੀਡੀਏ ਰਾਹੀਂ ਲੋਕਾਂ ਤੱਕ ਪਹੁੰਚਾਉਣ ‘ਚ ਭੂਮਿਕਾ ਨਿਭਾਉਣਗੇ | ਅੱਜ ਦੇ ਸਮੇਂ ‘ਚ ਪੂਰੀ ਦੁਨੀਆਂ ‘ਚ ਮੀਡੀਏ ਦੀ ਅਹਿਮ ਭੂਮਿਕਾ ਹੈ ਤੇ ਮੈਂ ਦਿਲੀ ਭਾਵਨਾ ਨਾਲ ਸਮੂਹ ਕੋਆਰਡੀਨੇਟ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਆਸ ਕਰਦਾ ਹੈ ਇਸ ਟੀਮ ਦੇ ਯਤਨ ਮੁਹਿੰਮ ਲਈ ਤੇ ਮੇਰੇ ਲਈ ਅਗਲੇਰੇ ਕਦਮ ਚੱਲਣ ਵਾਸਤੇ ਰਾਹ ਦਸੇਰਾ ਬਣਨਗੇ