
ਚੰਡੀਗੜ੍ਹ, 6 ਜਨਵਰੀ – ਹਰਿਆਣਾ ਦੇ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ (ਐੱਫ ਡੀ ਏ) ਵੱਲੋਂ 2024 ਵਿੱਚ ਜਨਵਰੀ ਤੋਂ ਅਕਤੂਬਰ ਤੱਕ ਦੁੱਧ ਦੇ ਲਏ 104 ਨਮੂਨਿਆਂ ਵਿੱਚੋਂ 48 (46 ਫੀਸਦੀ) ਫੇਲ੍ਹ ਨਿਕਲੇ ਹਨ। ਲੈਬੋਰਟਰੀ ਨੇ 46 ਨੂੰ ਘਟੀਆ ਤੇ ਦੋ ਨੂੰ ਅਸੁਰੱਖਿਅਤ ਕਰਾਰ ਦਿੱਤਾ। ਮੱਖਣ, ਘਿਓ, ਆਈਸਕ੍ਰੀਮ ਤੇ ਦੁੱਧ ਦੇ ਹੋਰਨਾਂ ਉਤਪਾਦਾਂ ਦੇ 469 ਵਿੱਚੋਂ 139 (30 ਫੀਸਦੀ) ਨਮੂਨੇ ਕੁਆਲਿਟੀ ਟੈੱਸਟ ’ਚ ਫੇਲ੍ਹ ਸਾਬਤ ਹੋਏ ਹਨ। ਇਨ੍ਹਾਂ ਵਿੱਚੋਂ 16 ਨੂੰ ਅਸੁਰੱਖਿਅਤ, 121 ਨੂੰ ਘਟੀਆ ਤੇ ਦੋ ਨੂੰ ਗਲਤ ਬਰਾਂਡ ਵਾਲੇ ਕਰਾਰ ਦਿੱਤਾ ਗਿਆ ਹੈ।