July 1, 2024

ਰਾਸ਼ਟਰਪਤੀ ਦੇ ਭਾਸ਼ਣ ਵਿੱਚ ਨਾ ਕੋਈ ਦਿਸ਼ਾ, ਨਾ ਹੀ ਕੋਈ ਦ੍ਰਿਸ਼ਟੀ

ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਰਾਸ਼ਟਰਪਤੀ ਦੇ ਭਾਸ਼ਣ ਨੂੰ ‘ਘੋਰ ਨਿਰਾਸ਼ਾ ਵਾਲਾ’ ਅਤੇ ਸਿਰਫ਼ ਸਰਕਾਰ ਦੀਆਂ ਤਰੀਫ਼ਾਂ ਦੇ ਪੁਲ ਬੰਨ੍ਹਣ ਵਾਲਾ ਕਰਾਰ ਦਿੰਦਿਆਂ ਅੱਜ ਕਿਹਾ ਕਿ ਇਸ ਵਿੱਚ ਨਾ ਤਾਂ ਕੋਈ ਦਿਸ਼ਾ ਹੈ ਤੇ ਨਾ ਹੀ ਕੋਈ ਦ੍ਰਿਸ਼ਟੀ ਹੈ। ਸੰਸਦ ਦੇ ਉੱਪਰਲੇ ਸੰਦਨ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ’ਤੇ ਅੱਜ ਹੋਈ ਚਰਚਾ ’ਚ ਹਿੱਸਾ ਲੈਂਦਿਆਂ ਖੜਗੇ ਨੇ ਕੌਮੀ ਯੋਗਤਾ ਤੇ ਦਾਖਲਾ ਪ੍ਰੀਖਿਆ-ਅੰਡਰ ਗ੍ਰੈਜੂਏਟ (ਨੀਟ-ਯੂਜੀ) ਪ੍ਰੀਖਿਆ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਜਾਂਚ, ਜਾਤੀ ਆਧਾਰਿਤ ਜਨਗਣਨਾ ਕਰਵਾਉਣ ਅਤੇ ਅਗਨੀਵੀਰ ਯੋਜਨਾ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸੱਤਾਧਾਰੀ ਭਾਜਪਾ ’ਤੇ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਲੋਕਤੰਤਰ ਵਿੱਚ ਹੰਕਾਰੀ ਤਾਕਤਾਂ ਨੂੰ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਦਾ ਭਾਸ਼ਣ ਵਿਸ਼ਾ ਵਸਤੂ ਸਰਕਾਰੀ ਹੁੰਦੀ ਹੈ। ਸਰਕਾਰੀ ਧਿਰ ਨੂੰ ਇਸ ਨੂੰ ਦ੍ਰਿਸ਼ਟੀ ਪੱਤਰ ਬਣਾਉਣਾ ਸੀ ਅਤੇ ਇਹ ਦੱਸਣਾ ਸੀ ਕਿ ਚੁਣੌਤੀਆਂ ਨਾਲ ਕਿਵੇਂ ਨਜਿੱਠਾਂਗੇ ਪਰ ਉਸ ਵਿੱਚ ਅਜਿਹਾ ਕੁਝ ਨਹੀਂ ਹੈ।

ਰਾਸ਼ਟਰਪਤੀ ਦੇ ਭਾਸ਼ਣ ਵਿੱਚ ਨਾ ਕੋਈ ਦਿਸ਼ਾ, ਨਾ ਹੀ ਕੋਈ ਦ੍ਰਿਸ਼ਟੀ Read More »

ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਧਰਨਾ ਜਾਰੀ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਟਰੱਕ ਯੂਨੀਅਨ ਵੱਲੋਂ ਰਾਹਗੀਰਾਂ ਲਈ ਕੌਮੀ ਮਾਰਗ ’ਤੇ ਸਹੂਲਤਾਂ ਲਈ ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਲਗਾਇਆ ਧਰਨਾ ਅੱਜ 29ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਟਰੱਕ ਯੂਨੀਅਨ ਧਰਮਕੋਟ ਤੇ ਸ਼ਾਹਕੋਟ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਇਕੱਠ ਨੂੰ ਬੀਕੇਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਤੇ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰੋਜ਼ਾਨਾ ਵਧ ਰਹੀ ਗਿਣਤੀ ਧਰਨੇ ਨੂੰ ਜਿੱਤ ਵੱਲ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨਸਾਫ ਪਸੰਦ ਲੋਕਾਂ ਵੱਲੋਂ ਦਿਤੇ ਜਾਣ ਵਾਲੇ ਸਹਿਯੋਗ ਨਾਲ ਹੀ ਸੰਘਰਸ਼ ਜੇਤੂ ਹੋ ਸਕਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨਹੀ ਮੰਨੀਆਂ ਜਾਦੀਆਂ ਉਨ੍ਹਾਂ ਚਿਰ ਟੌਲ ਨੂੰ ਪਰਚੀਮੁਕਤ ਹੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਕ ਯੂਨੀਅਨ ਧਰਮਕੋਟ ਦੇ ਆਗੂ ਸਤਵੀਰ ਸਿੰਘ ਸੱਤੀ, ਸ਼ਾਹਕੋਟ ਦੇ ਆਗੂ ਬਲਵਿੰਦਰ ਸਿੰਘ ਅਤੇ ਬੀਕੇਯੂ ਉਗਰਾਹਾਂ ਦੇ ਜਸਪਾਲ ਸਿੰਘ, ਮਲਕੀਤ ਸਿੰਘ ਈਦਾ, ਮਨਜੀਤ ਸਿੰਘ ਸਾਬੀ, ਗੁਰਦੇਵ ਸਿੰਘ ਮਲਸੀਆਂ, ਗੁਰਚਰਨ ਸਿੰਘ ਅਤੇ ਜਸਵੀਰ ਸਿੰਘ ਨੇ ਵੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਤਿੰਨ ਨਵੇਂ ਕਾਨੂੰਨਾਂ ਅਤੇ ਉੱਘੀ ਲੇਖਕਾ ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ ਸ਼ੌਕਤ ਹੁਸੈਨ ਖਿਲਾਫ ਯੂਏਪੀਏ ਤਹਿਤ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਚੱਕ ਟੌਲ ਪਲਾਜ਼ਾ ’ਤੇ 1 ਜੁਲਾਈ ਨੂੰ ਪ੍ਰਦਰਸ਼ਨ ਕਰਕੇ ਕਾਨੂੰਨਾਂ ਦੀਆਂ ਕਾਪੀਆਂ ਸਾੜੇਗੀ।

ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਧਰਨਾ ਜਾਰੀ Read More »

ਭਾਰੀ ਮੀਂਹ ਨਾਲ ਅੰਮ੍ਰਿਤਸਰ ਤੇ ਜਲੰਧਰ ਜਲ-ਥਲ

ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਅੱਜ ਤੜਕੇ ਪਏ ਭਾਰੀ ਮੀਂਹ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਸ਼ਹਿਰ ਵਿੱਚ ਜਲ-ਥਲ ਹੋਣ ਨਾਲ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ ਲਗਪਗ ਤਿੰਨ ਵਜੇ ਤੋਂ ਬਾਅਦ ਸ਼ੁਰੂ ਹੋਇਆ ਮੀਂਹ ਅੱਜ ਦੁਪਹਿਰ ਤੱਕ ਜਾਰੀ ਰਿਹਾ, ਜਿਸ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਕਈ ਥਾਵਾਂ ’ਤੇ ਦੇਰ ਸ਼ਾਮ ਤੱਕ ਵੀ ਬਰਸਾਤੀ ਪਾਣੀ ਦੀ ਪੂਰੀ ਤਰ੍ਹਾਂ ਨਿਕਾਸੀ ਨਹੀਂ ਸੀ ਹੋਈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਦੇ ਨਾਲ ਪਏ ਮੀਂਹ ਨਾਲ ਤਾਪਮਾਨ ਹੇਠਾਂ ਆਇਆ ਹੈ। ਮੌਸਮ ਵਿਭਾਗ ਮੁਤਾਬਕ ਅੱਜ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਇਸ ਤੋਂ ਪਹਿਲਾਂ ਪਿਛਲੇ ਲਗਭਗ ਦੋ ਮਹੀਨੇ ਤੋਂ ਤਾਪਮਾਨ 40 ਤੋ 45 ਡਿਗਰੀ ਤਕ ਚੱਲ ਰਿਹਾ ਸੀ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਦੇ ਮੁਤਾਬਕ ਅਗਲੇ ਹਫ਼ਤੇ ਵਿੱਚ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਭਾਰੀ ਮੀਂਹ ਨਾਲ ਐਲੀਵੇਟਿਡ ਰੋਡ, ਹੈਰੀਟੇਜ ਸਟਰੀਟ, ਕਵੀਨਸ ਰੋਡ, ਬਟਾਲਾ ਰੋਡ, ਟੇਲਰ ਰੋਡ ਅਤੇ ਸ਼ਹਿਰ ਦੇ ਅੰਦਰੂਨੀ ਇਲਾਕੇ ’ਚ ਕਈ ਨੀਵੇਂ ਹਿੱਸੇ ਪਾਣੀ ਨਾਲ ਭਰ ਗਏ। ਸ਼ਹਿਰ ਵਿੱਚ ਬਣੀ ਬੀਆਰਟੀਐਸ ਬੱਸ ਸਰਵਿਸ ਲੇਨ ਵੀ ਪਾਣੀ ਨਾਲ ਭਰੀ ਰਹੀ। ਟੇਲਰ ਰੋਡ ’ਤੇ ਤਾਂ ਸ਼ਾਮ ਤੱਕ ਵੀ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਸੀ। ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਬਰਸਾਤਾਂ ਦੇ ਚੱਲਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਅਤੇ ਡਿਸਪੋਜ਼ਬਲ ਪਲਾਂਟਾਂ ਦੀਆਂ ਮੋਟਰਾਂ ਨਿਰੰਤਰ ਚੱਲਦੀਆਂ ਰੱਖੀਆਂ ਜਾਣ ਤਾਂ ਜੋ ਸ਼ਹਿਰ ਵਿੱਚੋਂ ਬਰਸਾਤ ਦੇ ਪਾਣੀ ਦੀ ਤੁਰੰਤ ਨਿਕਾਸੀ ਹੋ ਸਕੇ। ਉਨ੍ਹਾਂ ਦੱਸਿਆ ਕਿ ਖਾਪੜ ਖੇੜੀ, ਗੌਨਸਾਬਾਦ ਅਤੇ ਚਾਟੀ ਵਿੰਡ ਸਥਿਤ ਤਿੰਨੋਂ ਸੀਵਰੇਜ ਟਰੀਟਮੈਂਟ ਪਲਾਂਟ ਚਾਲੂ ਕਰ ਦਿੱਤੇ ਗਏ ਹਨ। ਸ਼ਹਿਰ ਵਿੱਚ 18 ਡਿਸਪੋਜ਼ਬਲ ਪਲਾਂਟ ਹਨ, ਜਿਨ੍ਹਾਂ ਦੀਆਂ ਮੋਟਰਾਂ ਨੂੰ ਹਰ ਹਾਲਤ ਵਿੱਚ ਚੰਗੀ ਹਾਲਤ ਵਿੱਚ ਰੱਖਣ ਦੀ ਜ਼ਿੰਮੇਵਾਰੀ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਇਸੇ ਤਰ੍ਹਾਂ ਸ਼ਹਿਰ ਵਿੱਚ ਸੀਵਰੇਜ ਸਫਾਈ ਦਾ ਟੀਚਾ ਵੀ ਹਰ ਇੱਕ ਅਧਿਕਾਰੀ ਨੂੰ ਦਿੱਤਾ ਗਿਆ ਤਾਂ ਜੋ ਸੀਵਰੇਜ ਦੀ ਸਫਾਈ ਨਿਰੰਤਰ ਹੋ ਸਕੇ। ਦੂਜੇ ਪਾਸੇ ਖੇਤੀਬਾੜੀ ਵਿਭਾਗ ਨੇ ਅੱਜ ਪਏ ਮੀਂਹ ਨੂੰ ਫਸਲਾਂ ਲਈ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਰ ਮੀਂਹ ਪੈਂਦਾ ਤਾਂ ਫਸਲਾਂ ਵਾਸਤੇ ਜ਼ਮੀਨ ਹੇਠਲੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਹੋਵੇਗੀ। ਭਾਰੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਦੇ ਨਾਲ ਚੱਲੇ ਝੱਖੜ ਕਾਰਨ ਬਿਜਲੀ ਸਪਲਾਈ ਵੀ ਗੁੱਲ ਰਹੀ। ਸਵੇਰੇ ਪੰਜ ਵਜੇ ਤੋਂ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਪਾਰੇ ਵਿਚ ਕਾਫੀ ਗਿਰਾਵਟ ਆਈ ਹੈ। ਅੱਜ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਬੀਤੇ ਕੱਲ੍ਹ ਇਹ 40 ਡਿਗਰੀ ਦੇ ਕਰੀਬ ਸੀ। ਮੌਸਮ ਵਿਭਾਗ ਵਲੋਂ ਅਗਲੇ ਪੰਜ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਹੈ। ਜਾਣਕਾਰੀ ਅਨੁਸਾਰ ਮੀਂਹ ਕਾਰਨ ਪਠਾਨਕੋਟ ਬਾਈਪਾਸ, ਟਰਾਂਸਪੋਰਟ ਨਗਰ, ਫੋਕਲ ਪੁਆਇੰਚ, ਮਾਈਹੀਰਾ ਗੇਟ, ਗੜ੍ਹਾ ਰੋਡ, ਲਾਡੋਵਾਲੀ ਰੋਡ, ਮਕਸੂਦਾ ਸਬਜੀ ਮੰਡੀ ਵਿਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਸਬਜ਼ ਮੰਡੀ ਵਿਚ ਵਪਾਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੰਡੀ ਵਿਚ ਹਰ ਪਾਸੇ ਗੰਦਗੀ ਹੋਣ ਕਾਰਨ ਉਥੇ ਬਦਬੂ ਆ ਰਹੀ ਸੀ।ਖੇਤਰ ਵਿੱਚ ਅੱਜ ਸਵੇਰ ਵੇਲੇ ਡੇਢ ਕੁ ਘੰਟਾ ਪਏ ਮੀਂਹ ਨਾਲ ਜਿੱਥੇ ਝੋਨਾ ਲਾ ਰਹੇ ਕਿਸਾਨਾਂ ਨੂੰ ਭਾਰੀ ਰਾਹਤ ਮਿਲੀ, ਉਥੇ ਹੀ ਤਰਨ ਤਾਰਨ ਦੀ ਨਗਰ ਕੌਂਸਲ ਦੇ ਪਾਣੀ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਬੰਦ ਹੋਣ ਦੇ ਘੰਟਿਆਂ ਬਾਅਦ ਤੱਕ ਵੀ ਸ਼ਹਿਰ ਅੰਦਰ ਜਿਥੇ ਵਧੇਰੇ ਥਾਵਾਂ ’ਤੇ ਪਾਣੀ ਖੜਾ ਰਿਹਾ ਉਥੇ ਬਿਜਲੀ ਦੀ ਸਪਲਾਈ ਵੀ ਠੱਪ ਰਹੀ| ਤਰਨ ਤਾਰਨ ਦੇ ਦਰਬਾਰ ਸਾਹਿਬ ਨੂੰ ਆਉਂਦੇ-ਜਾਂਦੇ ਸ਼ਰਧਾਲੂਆਂ ਨੂੰ ਪਾਣੀ ਵਿੱਚੋਂ ਦੀ ਲੰਘਣਾ ਪਿਆ| ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦਫਤਰ ਨੂੰ ਜਾਂਦੀ ਸੜਕ, ਥਾਣਾ ਸਿਟੀ ਦਾ ਵਿਹੜਾ ਅਤੇ ਕੁਝ ਹੋਰ ਥਾਵਾਂ ’ਤੇ ਸ਼ਾਮ ਤੱਕ ਵੀ ਪਾਣੀ ਖੜ੍ਹਾ ਸੀ।

ਭਾਰੀ ਮੀਂਹ ਨਾਲ ਅੰਮ੍ਰਿਤਸਰ ਤੇ ਜਲੰਧਰ ਜਲ-ਥਲ Read More »

Samsung ਆਪਣੀ A ਸੀਰੀਜ਼ ‘ਚ ਲਾਂਚ ਕਰੇਗਾ ਨਵਾਂ ਸਮਾਰਟਫੋਨ

ਸੈਮਸੰਗ ਆਪਣੇ ਗਾਹਕਾਂ ਲਈ ਨਵਾਂ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਆਪਣੀ ਏ ਸੀਰੀਜ਼ ‘ਚ ਇਕ ਨਵਾਂ ਸਮਾਰਟਫੋਨ ਜੋੜਨ ਜਾ ਰਹੀ ਹੈ।ਭਾਰਤੀ ਗਾਹਕਾਂ ਲਈ ਲਿਆਂਦੇ ਜਾ ਰਹੇ ਇਸ ਫੋਨ ਦਾ ਨਾਮ Samsung Galaxy A06 ਹੋਵੇਗਾ। ਦਰਅਸਲ, ਸੈਮਸੰਗ ਦੇ ਨੈਕਸਟ ਗਲੈਕਸੀ ਏ ਸੀਰੀਜ਼ ਦੇ ਫੋਨ ਨੂੰ BIS (ਬਿਊਰੋ ਆਫ ਇੰਡੀਅਨ ਸਟੈਂਡਰਡਸ) ਦੀ ਵੈੱਬਸਾਈਟ ‘ਤੇ ਦੇਖਿਆ ਗਿਆ ਹੈ। BIS ਦੀ ਵੈੱਬਸਾਈਟ ‘ਤੇ ਇਸ ਦੇ ਲਾਂਚ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ ਨੂੰ ਬਹੁਤ ਜਲਦ ਭਾਰਤੀ ਬਾਜ਼ਾਰ ‘ਚ ਲਿਆ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੈਮਸੰਗ ਦੇ ਨਵੇਂ ਫੋਨ ਨੂੰ ਮਾਡਲ ਨੰਬਰ SM-A065F/DS ਦੇ ਨਾਲ BIS ਨਾਲ ਦੇਖਿਆ ਗਿਆ ਹੈ। ਹਾਲਾਂਕਿ, ਬੀਆਈਐਸ ਲਿਸਟਿੰਗ ਤੋਂ ਇਸ ਫੋਨ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਅਜੇ ਸਾਹਮਣੇ ਨਹੀਂ ਆਈਆਂ ਹਨ। ਪਰ, ਇਹ ਪੁਸ਼ਟੀ ਕੀਤੀ ਗਈ ਹੈ ਕਿ ਸੈਮਸੰਗ ਦਾ ਇਹ ਨਵਾਂ ਫੋਨ ਡਿਊਲ ਸਿਮ ਸਪੋਰਟ ਨਾਲ ਗਾਹਕਾਂ ਲਈ ਲਿਆਂਦਾ ਜਾਵੇਗਾ। Galaxy A06 ਦੇ ਬਾਰੇ ‘ਚ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦਾ ਇਹ ਫੋਨ ਇਕ ਸਸਤਾ ਸਮਾਰਟਫੋਨ ਹੋਵੇਗਾ। ਇਸ ਫੋਨ ਨਾਲ ਯੂਜ਼ਰ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਰੋਜ਼ਾਨਾ ਦੇ ਕੰਮ ਕਰਨ ਦੀ ਸਹੂਲਤ ਮਿਲੇਗੀ। ਫੋਨ ਦੇ ਫੀਚਰਸ ਨੂੰ ਲੈ ਕੇ ਕੰਪਨੀ ਵੱਲੋਂ ਅਜੇ ਤੱਕ ਕਿਸੇ ਅਧਿਕਾਰਤ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਕੰਪਨੀ MediaTek Helio G85 ਪ੍ਰੋਸੈਸਰ ਵਾਲਾ Samsung Galaxy A06 ਸਮਾਰਟਫੋਨ ਲਿਆ ਸਕਦੀ ਹੈ। ਫੋਨ ‘ਚ ਬੇਸਿਕ ਵਾਈਫਾਈ ਫੀਚਰ (2.4GHz ਅਤੇ 5GHz) ਦਿੱਤੇ ਜਾ ਸਕਦੇ ਹਨ। Samsung Galaxy A06 ਫੋਨ ਨੂੰ 6GB ਰੈਮ ਨਾਲ ਲਿਆਂਦਾ ਜਾ ਸਕਦਾ ਹੈ।

Samsung ਆਪਣੀ A ਸੀਰੀਜ਼ ‘ਚ ਲਾਂਚ ਕਰੇਗਾ ਨਵਾਂ ਸਮਾਰਟਫੋਨ Read More »

ਓਲੰਪਿਕ ’ਚ ਤਗ਼ਮਾ ਜਿੱਤਣ ਲਈ ਖੇਡ ’ਚ ਹੋਰ ਸੁਧਾਰ ਦੀ ਲੋੜ

ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਸਰੀਰਕ ਅਤੇ ਮਾਨਸਿਕ ਤੌਰ ’ਤੇ ਚੰਗੀ ਹਾਲਤ ’ਚ ਹੈ ਪਰ ਉਸ ਨੂੰ ਲੱਗਦਾ ਹੈ ਕਿ ਓਲੰਪਿਕ ’ਚ ਤੀਜਾ ਤਗ਼ਮਾ ਜਿੱਤਣ ਲਈ ਉਸ ਨੂੰ ਹੋਰ ਸੁਧਾਰ ਦੀ ਲੋੜ ਹੈ। ਰੀਓ ਅਤੇ ਟੋਕੀਓ ਵਿੱਚ ਪਿਛਲੇ ਦੋ ਓਲੰਪਿਕ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤਣ ਵਾਲੀ ਸਿੰਧੂ ਦਾ ਟੀਚਾ ਤਿੰਨ ਓਲੰਪਿਕ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣਨਾ ਹੈ। ਉਸ ਨੇ ਭਾਰਤੀ ਖੇਡ ਅਥਾਰਟੀ (ਐੱਸਏਆਈ), ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਅਤੇ ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਿਹਾ, “ਇਹ ਚੁਣੌਤੀਪੂਰਨ ਹੈ। ਇਹ ਸੌਖਾ ਨਹੀਂ ਹੈ ਪਰ ਅਸੰਭਵ ਵੀ ਨਹੀਂ ਹੈ। ਉਸ ਨੇ ਕਿਹਾ, ‘‘ਮੈਨੂੰ ਤੀਜੇ ਓਲੰਪਿਕ ’ਚ ਜਾਣ ਤੋਂ ਪਹਿਲਾਂ ਹੋਰ ਫੁਰਤੀਲਾ ਹੋਣ ਦੀ ਲੋੜ ਹੈ। ਮੈਨੂੰ ਉਮੀਦ ਹੈ ਕਿ ਮੈਂ ਮੈਡਲ ਦਾ ਰੰਗ ਬਦਲ ਸਕਾਂਗੀ ਅਤੇ ਯਕੀਨੀ ਤੌਰ ’ਤੇ ਦੇਸ਼ ਲਈ ਇਕ ਹੋਰ ਤਗ਼ਮਾ ਜਿੱਤ ਸਕਾਂਗੀ।’’ ਉਹ ਇਸ ਵੇਲੇ ਜਰਮਨੀ ’ਚ ਸਿਖਲਾਈ ਲੈ ਰਹੀ ਹੈ। ਉਹ 26 ਜੁਲਾਈ ਨੂੰ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਸਿੱਧੇ ਪੈਰਿਸ ਜਾਵੇਗੀ। ਸਿੰਧੂ ਨੇ ਕਿਹਾ, ‘‘ਸਰੀਰਕ ਅਤੇ ਮਾਨਸਿਕ ਤੌਰ ’ਤੇ ਮੈਂ ਫਿੱਟ ਹਾਂ। ਮੈਨੂੰ ਸਿਰਫ ਹੋਰ ਫੁਰਤੀਲਾ ਹੋਣਾ ਪਵੇਗਾ। ਮੇਰੇ ਕੋਚ ਐਗਸ (ਡਵੀ ਸੈਂਟੋਸੋ) ਇਸ ’ਤੇ ਧਿਆਨ ਦੇ ਰਹੇ ਹਨ। ਮੈਂ ਸਾਰੇ ਸਟ੍ਰੋਕਾਂ ’ਤੇ ਕੰਮ ਕਰ ਰਹੀ ਹਾਂ।’’ ਉਸ ਨੇ ਕਿਹਾ, ‘‘ਮੈਂ ਸਿਰਫ ਇੱਕ ਸਟ੍ਰੋਕ ਜਾਂ ਤਕਨੀਕ ’ਤੇ ਧਿਆਨ ਨਹੀਂ ਦੇ ਰਹੀ ਹਾਂ। ਤੁਸੀਂ ਨਹੀਂ ਜਾਣਦੇ ਕਿ ਕੀ ਹੋਣ ਵਾਲਾ ਹੈ। ਇਸ ਵੇਲੇ ਮੇਰਾ ਧਿਆਨ ਸਿਰਫ ਅਭਿਆਸ ’ਤੇ ਹੈ।

ਓਲੰਪਿਕ ’ਚ ਤਗ਼ਮਾ ਜਿੱਤਣ ਲਈ ਖੇਡ ’ਚ ਹੋਰ ਸੁਧਾਰ ਦੀ ਲੋੜ Read More »

ਬੇਰੁਜ਼ਗਾਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ

ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਉੱਤੇ ਭਰਤੀ ਕਰਨ ਅਤੇ ਉਮਰ ਹੱਦ ਲਈ ਛੋਟ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸਥਾਨਕ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਇਕੱਠੇ ਹੋ ਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਕੋਠੀ ਵੱਲ ਨੂੰ ਰੋਸ ਮਾਰਚ ਕੀਤਾ। ਜਦੋਂ ਹੀ ਵਰਕਰਾਂ ਦਾ ਇਕੱਠ ਸਿਹਤ ਮੰਤਰੀ ਦੀ ਕੋਠੀ ਵੱਲ ਵਧਿਆ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਤੁਰੰਤ ਉਨ੍ਹਾਂ ਨੂੰ ਸਿਹਤ ਮੰਤਰੀ ਨਾਲ ਮਿਲਾਉਣ ਦਾ ਵਾਅਦਾ ਕਰਕੇ ਰੋਸ ਮਾਰਚ ਨੂੰ ਰੋਕਿਆ। ਇਸ ਤਹਿਤ ਪੰਚਾਇਤ ਭਵਨ ਵਿੱਚ ਹਾਜ਼ਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੇਰੁਜ਼ਗਾਰਾਂ ਨੂੰ ਬੁਲਾ ਕੇ ਮੰਗ ਪੱਤਰ ਹਾਸਲ ਕੀਤਾ ਅਤੇ ਬੇਰੁਜ਼ਗਾਰਾਂ ਦੀ ਭਰਤੀ ਲਈ ਵਿੱਤੀ ਸੰਕਟ ਦਾ ਹਵਾਲਾ ਦਿੱਤਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਨੇ ਦੱਸਿਆ ਕਿ ਪੰਜਾਬ ਦੇ ਹਿਤ ਦਿੱਲੀ ਯੂਨਿਟ ਕੋਲ ਗਿਰਵੀ ਰੱਖੇ ਹੋਏ ਹਨ। ਪੰਜਾਬ ਦੀ ਕੈਬਨਿਟ ਨੂੰ ਜਗਾਉਣ ਲਈ ਮਲਟੀਪਰਪਜ਼ ਹੈਲਥ ਵਰਕਰ ,ਬੇਰੁਜ਼ਗਾਰ ਸਾਂਝੇ, ਬਾਹਰ ਮੋਰਚੇ ਦੀ ਅਗਵਾਈ ਵਿੱਚ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਰੋਸ ਪ੍ਰਦਰਸ਼ਨ ਕਰੇਗਾ। ਇਸ ਮੌਕੇ ਹਰਵਿੰਦਰ ਸਿੰਘ ਥੂਹੀ , ਨਾਹਰ ਸਿੰਘ, ਗੁਰਵਿੰਦਰ ਸਿੰਘ ਮਾਝੀ, ਨਵਦੀਪ ਰੋਮਾਣਾ, ਲੱਖਾ ਜੋਗਾ, ਜਸਦੀਪ ਸਿੰਘ, ਜਲੰਧਰ ਸਿੰਘ, ਕੇਵਲ ਸਿੰਘ ਰਾਏਕੋਟ,ਜਸਕਰਨ ਸਿੰਘ ,ਬਲਜਿੰਦਰ ਸਿੰਘ,ਹਰਕੀਰਤ ਬਾਲਦ, ਰੁਪਿੰਦਰ ਸ਼ਰਮਾ, ਰਾਜ ਸੰਗਤੀਵਾਲ, ਭੁਪਿੰਦਰ ਸਿੰਘ ਭੰਗੂ,ਮਨਪ੍ਰੀਤ ਸਿੰਘ ਭੁੱਚੋ, ਬਿਕਰਮਜੀਤ ਸਿੰਘ ਫ਼ਿਰੋਜ਼ਪੁਰ,ਕਰਮਜੀਤ ਸਿੰਘ ਜਗਜੀਤ ਪੁਰਾ, ਮੇਜਰ ਸਿੰਘ ਪਾਤੜਾਂ,ਜਸਵੀਰ ਸੱਗੂ, ਸਿਮੀ ਪਟਿਆਲਾ ਹਾਜ਼ਰ ਸਨ।

ਬੇਰੁਜ਼ਗਾਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ Read More »

ਨੈਸ਼ਨਲ ਬੈਂਕਾਂ ‘ਚ ਕਲਰਕ ਦੀਆਂ 6,000 ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ

ਬੈਂਕਾਂ ‘ਚ ਸਰਕਾਰੀ ਨੌਕਰੀ ਦੀ ਮੰਗ ਕਰਨ ਵਾਲੇ ਤੇ ਬੈਂਕ ਕਲਰਕ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਲੱਖਾਂ ਉਮੀਦਵਾਰਾਂ ਲਈ ਵੱਡੀ ਖ਼ਬਰ ਹੈ। ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਵੱਲੋਂ ਦੇਸ਼ ਭਰ ਦੇ ਵੱਖ-ਵੱਖ ਰਾਸ਼ਟਰੀਕ੍ਰਿਤ ਬੈਂਕਾਂ ‘ਚ ਕਲਰਕ ਕਾਡਰ ਦੀਆਂ ਖਾਲੀ ਅਸਾਮੀਆਂ ਲਈ ਸਿੱਧੀ ਭਰਤੀ ਲਈ ਹਰ ਸਾਲ ਕਰਵਾਈ ਜਾਂਦੀ ਕਲਰਕ ਪ੍ਰੀਖਿਆ ਦੇ ਇਸ ਸਾਲ ਦੇ ਐਡੀਸ਼ਨ (CRP Clerks XIV) ਲਈ ਨੋਟੀਫਿਕੇਸ਼ਨ (IBPS Clerk Notification 2024) ਅੱਜ ਭਾਵ ਸੋਮਵਾਰ, 1 ਜੁਲਾਈ ਨੂੰ ਜਾਰੀ ਕਰ ਦਿੱਤਾ ਗਿਆ। ਨੋਟੀਫਿਕੇਸ਼ਨ ਅਨੁਸਾਰ ਇਸ ਵਾਰ ਦੀ ਪ੍ਰੀਖਿਆ ਜ਼ਰੀਏ ਨੈਸ਼ਨਲ ਬੈਂਕਾਂ ‘ਚ 6 ਹਜ਼ਾਰ ਤੋਂ ਜ਼ਿਆਦਾ ਕਲਰਕਾਂ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ। ਇੰਸਟੀਚਿਊਟ ਵੱਲੋਂ ਜਾਰੀ ਕੀਤੇ ਗਏ ਸੰਕੇਤਕ ਇਸ਼ਤਿਹਾਰ ਅਨੁਸਾਰ, IBPS Clerk Exam 2024 (CRP Clerks XIV) ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਅਰਜ਼ੀ ਪ੍ਰਕਿਰਿਆ (IBPS Clerk Application 2024) ਵੀ ਅੱਜ ਤੋਂ ਹੀ ਸ਼ੁਰੂ ਹੋ ਜਾਵੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਕਲਰਕ ਭਰਤੀ ਲਈ ਯੋਗ ਹਨ, 21 ਜੁਲਾਈ ਦੀ ਆਖਰੀ ਮਿਤੀ ਤਕ ਆਨਲਾਈਨ ਮੋਡ ਰਾਹੀਂ ਅਰਜ਼ੀ ਦੇ ਸਕਦੇ ਹਨ।ਇਸ ਤੋਂ ਬਾਅਦ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਪ੍ਰੀ-ਪ੍ਰੀਖਿਆ ਟ੍ਰੇਨਿੰਗ 12 ਤੋਂ 17 ਅਗਸਤ ਤਕ ਕਰਵਾਈ ਜਾਣੀ ਹੈ। ਫਿਰ ਮੁਢਲੀ ਪ੍ਰੀਖਿਆ ਅਗਸਤ ‘ਚ ਹੋਵੇਗੀ ਤੇ ਨਤੀਜੇ ਸਤੰਬਰ ‘ਚ ਐਲਾਨੇ ਜਾਣਗੇ। ਅਕਤੂਬਰ ਮਹੀਨੇ ਦੌਰਾਨ ਇਸ ਵਿਚ ਸਫਲ ਐਲਾਨੇ ਗਏ ਉਮੀਦਵਾਰਾਂ ਲਈ ਮੁੱਖ ਪ੍ਰੀਖਿਆ ਦਾ ਪ੍ਰਬੰਧ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਭਰਤੀ ਪ੍ਰਕਿਰਿਆ ਵਿੱਚ ਕੋਈ ਇੰਟਰਵਿਊ/ਸ਼ਖਸੀਅਤ ਟੈਸਟ ਨਹੀਂ ਹੁੰਦਾ। IBPS ਵੱਲੋਂ ਜਾਰੀ ਕੀਤੇ ਪਿਛਲੇ ਨੋਟੀਫਿਕੇਸ਼ਨਾਂ ਅਨੁਸਾਰ, ਕਲਰਕ ਪ੍ਰੀਖਿਆ 2024 (CRP Clerks XIV) ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਉੱਚ ਸਿੱਖਿਆ ਸੰਸਥਾ ਤੋਂ ਕਿਸੇ ਵੀ ਵਿਸ਼ੇ ‘ਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਨਾਲ ਹੀ ਉਮੀਦਵਾਰਾਂ ਦੀ ਉਮਰ ਨਿਰਧਾਰਿਤ ਕੱਟ-ਆਫ ਮਿਤੀ ‘ਤੇ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਆਂ ਸ਼੍ਰੇਣੀਆਂ (SC, ST, OBC, ਆਦਿ) ਨਾਲ ਸਬੰਧਤ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਹੱਦ ‘ਚ ਛੋਟ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ IBPS ਨੇ ਹਾਲ ਹੀ ‘ਚ 7 ​​ਤੋਂ 30 ਜੂਨ ਤਕ ਦੇਸ਼ ਭਰ ਦੇ ਖੇਤਰੀ ਗ੍ਰਾਮੀਣ ਬੈਂਕਾਂ (RRBs) ‘ਚ ਆਫਿਸ ਅਸਿਸਟੈਂਟ ਅਤੇ ਅਫਸਰ (ਸਕੇਲ 1, 2 ਅਤੇ 3) ਦੀਆਂ 9500 ਤੋਂ ਵੱਧ ਅਸਾਮੀਆਂ ‘ਤੇ ਭਰਤੀ ਲਈ ਅਰਜ਼ੀ ਪ੍ਰਕਿਰਿਆ ਦਾ ਆਯੋਜਨ ਕੀਤਾ ਸੀ। ਇਹ ਭਰਤੀ ਹਰ ਸਾਲ IBPS ਵੱਲੋਂ ਕੀਤੀ ਜਾਂਦੀ ਹੈ। ਇਸ ਸਾਲ ਇਹ ਭਰਤੀ 6 ਹਜ਼ਾਰ ਤੋਂ ਵੱਧ ਅਸਾਮੀਆਂ ਨੂੰ ਭਰਨ ਲਈ ਕੀਤੀ ਗਈ ਹੈ। ਸਾਲ 2019 ਤੋਂ 2024 ਲਈ ਭਰਤੀ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ- ਸਾਲ 2024: 6128 ਪੋਸਟਾਂ ਸਾਲ 2023: 4545 ਪੋਸਟਾਂ ਸਾਲ 2022: 6035 ਪੋਸਟਾਂ ਸਾਲ 2021: 7855 ਪੋਸਟਾਂ ਸਾਲ 2020: 2557 ਅਸਾਮੀਆਂ ਸਾਲ 2019: 12075 ਅਸਾਮੀਆਂ

ਨੈਸ਼ਨਲ ਬੈਂਕਾਂ ‘ਚ ਕਲਰਕ ਦੀਆਂ 6,000 ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ Read More »

ਜ਼ਿਆਦਾ ਫੋਨ ਚਲਾਉਣ ਨਾਲ ਬੱਚਿਆਂ ਨੂੰ ਹੁੰਦੈ ਖਤਰਨਾਕ ਨੁਕਸਾਨ

ਵਰਤਮਾਨ ਵਿੱਚ, ਹਰ ਵਿਅਕਤੀ ਜਿਸ ਨੂੰ ਤਕਨਾਲੋਜੀ ਬਾਰੇ ਥੋੜ੍ਹੀ ਜਿਹੀ ਵੀ ਜਾਣਕਾਰੀ ਹੈ, ਉਹ ਸਮਾਰਟਫੋਨ ਦੀ ਵਰਤੋਂ ਕਰ ਰਿਹਾ ਹੈ. ਬਜ਼ੁਰਗ ਲੋਕ ਜਾਣਦੇ ਹਨ ਕਿ ਉਹਨਾਂ ਲਈ ਵਰਤਣਾ ਕਿੰਨਾ ਸਹੀ ਹੈ। ਪਰ, ਜਦੋਂ ਛੋਟੇ ਬੱਚਿਆਂ ਦੀ ਗੱਲ ਆਉਂਦੀ ਹੈ, ਤਾਂ ਸਮੱਸਿਆ ਪੈਦਾ ਹੁੰਦੀਆਂ ਹਨ।ਕਿਉਂਕਿ ਅੱਜ ਦੇ ਸਮੇਂ ਵਿੱਚ ਮਾਪੇ ਸਿਰਫ਼ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਿੱਚ ਫ਼ੋਨ ਵਰਤਣ ਦੀ ਬੁਰੀ ਆਦਤ ਪੈ ਗਈ ਹੈ। ਜੇਕਰ ਤੁਸੀਂ ਵੀ ਗੱਲ ਕਰਦੇ ਸਮੇਂ ਫ਼ੋਨ ਆਪਣੇ ਬੱਚਿਆਂ ਨੂੰ ਫੜਾ ਦਿੰਦੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ। ਫ਼ੋਨ ਦੀ ਸਕਰੀਨ ਨੂੰ ਬਹੁਤ ਜ਼ਿਆਦਾ ਦੇਖਣਾ ਬੱਚਿਆਂ ਨੂੰ ਕਈ ਨੁਕਸਾਨ ਪਹੁੰਚਾਉਂਦਾ ਹੈ, ਜੋ ਭਵਿੱਖ ਵਿੱਚ ਸਮੱਸਿਆਵਾਂ ਦਾ ਕਾਰਨ ਬਣ ਜਾਂਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਹਮੇਸ਼ਾ ਕੁਝ ਗੱਲਾਂ ਦਾ ਧਿਆਨ ਰੱਖੋ।ਤੁਸੀਂ ਦੇਖਿਆ ਹੋਵੇਗਾ ਕਿ ਜਿੱਥੇ ਵੀ ਛੋਟੇ ਬੱਚੇ ਹਨ, ਉਨ੍ਹਾਂ ਨੂੰ ਸ਼ਾਂਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਮਾਰਟਫੋਨ। ਜੇਕਰ ਬੱਚਾ ਰੋ ਰਿਹਾ ਹੈ, ਤਾਂ ਉਸਨੂੰ ਫ਼ੋਨ ਦਿਓ ਅਤੇ ਉਹ ਬੰਦ ਹੋ ਜਾਵੇਗਾ। ਪਰ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਫੋਨ ‘ਤੇ ਜ਼ਿਆਦਾ ਵੀਡੀਓ ਦੇਖਣ ਨਾਲ ਬੱਚੇ ਦੇ ਮਾਨਸਿਕ ਸੰਤੁਲਨ ‘ਤੇ ਮਾੜਾ ਅਸਰ ਪੈਂਦਾ ਹੈ, ਜੋ ਉਸ ਦੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਸਮਾਰਟਫ਼ੋਨ-ਮੁਕਤ ਬਚਪਨ ਦਾ ਹਿੱਸਾ ਬਣਨ ਲਈ ਬਹੁਤ ਸਖ਼ਤ ਮਿਹਨਤ ਕੀਤੀ ਜਾ ਰਹੀ ਹੈਨਤੀਜੇ ਵਜੋਂ, ਕੁਝ ਦੇਸ਼ਾਂ ਵਿੱਚ ਬੱਚਿਆਂ ਦਾ ਸਕ੍ਰੀਨ ਸਮਾਂ ਵੀ ਘਟਿਆ ਹੈ। ਸਮਾਰਟਫ਼ੋਨ-ਮੁਕਤ ਬਚਪਨ ਇੱਕ ਮੁਹਿੰਮ ਹੈ ਜੋ ਖਾਸ ਤੌਰ ‘ਤੇ ਪੱਛਮੀ ਦੇਸ਼ਾਂ ਵਿੱਚ ਬੱਚਿਆਂ ਦੇ ਸਕ੍ਰੀਨ ਸਮੇਂ ਨੂੰ ਸੀਮਤ ਕਰਨ ਲਈ ਚਲਾਈ ਜਾਂਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੋਬਾਈਲ ਦੀ ਲਤ ਬੱਚਿਆਂ ‘ਤੇ ਮਾਨਸਿਕ ਅਤੇ ਸਰੀਰਕ ਪ੍ਰਭਾਵ ਪਾਉਂਦੀ ਹੈ ਅਤੇ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਮੋਬਾਈਲ ਬੱਚਿਆਂ ਲਈ ਸਭ ਕੁਝ ਬਣ ਜਾਂਦਾ ਹੈ। ਮੋਬਾਈਲ ਦੀ ਲਤ ਬੱਚਿਆਂ ਨੂੰ ਚਿੜਚਿੜਾ ਬਣਾ ਦਿੰਦੀ ਹੈ ਅਤੇ ਇਸ ਕਾਰਨ ਬੱਚਿਆਂ ਦਾ ਦਿਮਾਗ ਹੌਲੀ-ਹੌਲੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇੱਥੋਂ ਤੱਕ ਕਿ ਉਸ ਦੀ ਯਾਦਦਾਸ਼ਤ ਵੀ ਕਮਜ਼ੋਰ ਹੋਣ ਲੱਗਦੀ ਹੈ। ਸਮਾਰਟਫ਼ੋਨ ਦੀ ਲਤ ਇੱਕ ਆਦਤ ਹੈ ਜਿਸ ਨੂੰ ਸਮੇਂ ਸਿਰ ਕਾਬੂ ਕੀਤਾ ਜਾਵੇ ਤਾਂ ਬਿਹਤਰ ਹੈ। ਨਹੀਂ ਤਾਂ ਦੇਰੀ ਹੋ ਜਾਵੇ ਤਾਂ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਕਈ ਵਾਰ ਬੱਚਿਆਂ ਨੂੰ ਫ਼ੋਨ ਤੋਂ ਦੂਰ ਰੱਖਣਾ ਮਾਪਿਆਂ ‘ਤੇ ਇੰਨਾ ਬੋਝ ਬਣ ਜਾਂਦਾ ਹੈ ਕਿ ਉਹ ਖਾਣਾ ਵੀ ਛੱਡ ਦਿੰਦੇ ਹਨ। ਇਸ ਲਈ ਹੁਣ ਤੋਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਬੱਚੇ ਫੋਨ ਦੀ ਜ਼ਿਆਦਾ ਵਰਤੋਂ ਕਰਨ ਦੀ ਆਦਤ ਤੋਂ ਦੂਰ ਰਹਿਣ। ਮਾਤਾ-ਪਿਤਾ ਨੂੰ ਹਮੇਸ਼ਾ ਬੱਚਿਆਂ ਨੂੰ ਫ਼ੋਨ ਸਿਰਫ਼ ਉਦੋਂ ਹੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਦੋਂ ਉਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੋਵੇ। ਜੇਕਰ ਤੁਸੀਂ ਬਿਨਾਂ ਗੱਲ ਕੀਤੇ ਕਾਲ ਕਰ ਰਹੇ ਹੋ ਤਾਂ ਇਹ ਵੱਡੀ ਸਮੱਸਿਆ ਬਣ ਸਕਦੀ ਹੈ। ਅਜਿਹੇ ਕਈ ਟੂਲ ਹਨ ਜਿਨ੍ਹਾਂ ਦੀ ਵਰਤੋਂ ਬੱਚਿਆਂ ਦੇ ਸਕਰੀਨ ਟਾਈਮ ਨੂੰ ਕੰਟਰੋਲ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਸਭ ਤੋਂ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਡਿਵਾਈਸ ਲਈ ਇੱਕ ਮਜ਼ਬੂਤ ​​ਪਾਸਵਰਡ ਰੱਖੋ। ਤਾਂ ਕਿ ਬੱਚਿਆਂ ਲਈ ਇਨ੍ਹਾਂ ਨੂੰ ਖੋਲ੍ਹਣਾ ਆਸਾਨ ਨਾ ਹੋਵੇ। ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣ ਦਾ ਸਭ ਤੋਂ ਆਸਾਨ ਤਰੀਕਾ ਹੈ ਉਨ੍ਹਾਂ ‘ਤੇ ਨਜ਼ਰ ਰੱਖਣਾ। ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣਾ ਜ਼ਰੂਰੀ ਨਹੀਂ ਹੈ, ਪਰ ਉਹ ਘੰਟਿਆਂ ਬੱਧੀ ਟੀਵੀ ਦੇਖਦੇ ਹਨ। ਇਸ ਨਾਲ ਕਈ ਤਰ੍ਹਾਂ ਦਾ ਨੁਕਸਾਨ ਵੀ ਹੁੰਦਾ ਹੈ।

ਜ਼ਿਆਦਾ ਫੋਨ ਚਲਾਉਣ ਨਾਲ ਬੱਚਿਆਂ ਨੂੰ ਹੁੰਦੈ ਖਤਰਨਾਕ ਨੁਕਸਾਨ Read More »

ਬਰੈੱਪਟਨ ਤੋਂ ਅੰਤਰਰਾਸ਼ਟਰੀ ਆਨਲਾਇਨ ਕਵੀ ਦਰਬਾਰ ਤੇ ਪਰਿਵਾਰਕ ਮਿਲਣੀ

ਮੋਗਾ/ਬਰੈੱਪਟਨ 1 ਜੁਲਾਈ (ਏ.ਡੀ.ਪੀ ਨਿਯੂਜ਼) ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਰਹਿਨੁਮਾਈ ਹੇਠ ਬੀਤੀ ਸ਼ਾਮ ਸਭਾ ਦੀ ਹਫ਼ਤਾਵਾਰੀ ਪਰਿਵਾਰਿਕ ਮਿਲਣੀ ਅਤੇ ਕਵੀ ਦਰਬਾਰ ਜ਼ੂਮ ਮੀਟਿੰਗ ਦੇ ਜ਼ਰੀਏ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਕਵੀ/ਲੇਖਕ/ਵਿਦਵਾਨ ਸ਼ਾਮਿਲ ਹੋਏ। ਪਰਿਵਾਰਕ ਮਿਲਣੀ ਤੇ ਕਵੀ ਦਰਬਾਰ ਦੇ ਮੰਚ ਦਾ ਸੰਚਾਲਨ ਮੈਡਮ ਰਾਏਕੋਟੀ ਨੇ ਕੀਤਾ।ਡਾ. ਦਲਬੀਰ ਸਿੰਘ ਕਥੂਰੀਆ ਨੇ ਸਭਾ ਵਿਚ ਆਨਲਾਇਨ ਜੁੜੇ ਹੋਏ ਲੇਖਕਾਂ/ਵਿਦਵਾਨਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦੇ ਹੋਏ ਸਾਰੇ ਲੇਖਕ/ਵਿਦਿਵਾਨਾਂ ਦਾ ਸਵਾਗਤ ਕੀਤਾ। ਇਸ ਕਵੀ ਦਰਬਾਰ ਅਤੇ ਪਰਿਵਾਰਿਕ ਮਿਲਣੀ ਵਿੱਚ 16,17,18 ਅਗਸਤ ਨੂੰ ਬਰੈਂਪਟਨ ਵਿਖੇ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਸਭਾ ਵਿਚ ਸਾਮਲ ਮੈਂਬਰਾਂ ਨੇ ਆਪਣੇ-ਆਪਣੇ ਸੁਝਾਅ ਦਿੱਤੇ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ-ਪਸਾਰ ਬਾਰੇ ਚਰਚਾ ਕੀਤੀ। ਕਵੀ ਦਰਬਾਰ ਵਿੱਚ ਕਵੀਆਂ ਨੇ ਆਪਣੀਆਂ ਕਵਿਤਾਵਾਂ/ਗੀਤਾਂ ਨਾਲ ਸਾਂਝ ਪਾਈ । ਜਿਸ ਵਿੱਚ ਹਾਜ਼ਿਰ ਕਵੀ ਸਾਹਿਬਾਨ ਵਿੱਚ ਦੇਸ਼-ਵਿਦੇਸ਼ ਤੋਂ ਜੁੜੇ ਮੈਡਮ ਰੂਪ ਕਾਹਲੋਂ (ਪ੍ਰਧਾਨ ਇਸਤਰੀ ਵਿੰਗ ਕੈਨੇਡਾ), ਗਿਆਨ ਸਿੰਘ ਘਈ, ਦਲਬੀਰ ਸਿੰਘ ਰਿਆੜ, ਸੋਹਣ ਸਿੰਘ ਗੇਂਦੂ, ਡਾ. ਰਵਿੰਦਰ ਕੌਰ ਭਾਟੀਆ, ਸੰਦੀਪ ਕੌਰ ਚੀਮਾ, ਗੁਰਪ੍ਰੀਤ ਕੌਰ, ਸਾਹਿਬਾ ਜੀਟਨ ਕੌਰ ਬਾਂਸਲ, ਮਹਿਮੂਦ ਅਹਿਮਦ ਥਿੰਦ, ਡਾ. ਰਮਨਦੀਪ ਸਿੰਘ, ਬਲਰਾਜ ਸਿੰਘ ਸਰਾ, ਮੰਗਤ ਖਾਨ, ਰਮਨਦੀਪ ਕੌਰ ਅਤੇ ਬੱਬੀ ਬਾਜਾਖਾਨਾ, ਡਾ. ਗੁਰਪ੍ਰੀਤ ਕੌਰ, ਅਨੀਤਾ ਪਟਿਆਲਵੀਂ, ਗੁਰਮਿੰਦਰ ਕੌਰ, ਰਾਜਮਿੰਦਰਪਾਲ ਸਿੰਘ ਪਰਮਾਰ, ਹਰਜਿੰਦਰ ਸਿੰਘ ਜਿੰਦੀ, ਪ੍ਰਿੰਸੀਪਲ ਲਵਲੀ ਸਲੂਜਾ, ਅਮਨਬੀਰ ਸਿੰਘ ਧਾਮੀ, ਵੀਨਾ ਬਟਾਲਵੀ, ਪਰਮਿੰਦਰ ਸਿੰਘ, ਰੋਬਨਦੀਪ ਕੌਰ ਸੈਣੀ, ਦਲਜਿੰਦਰ ਰੇਹਲ ਇਟਲੀ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ ਸ਼ੇਰਗਿੱਲ, ਕਾਸ਼ਿਫ ਮਲੇਰਕੋਟਲਾ, ਰਣਜੀਤ ਸਿੰਘ ਸਿਰਸਾ, ਮਨੀ ਹਾਠੂਰ, ਡਾ. ਨਸੀਬ ਸਿੰਘ, ਬਲਦੇਵ ਸਿੰਘ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਕੁਲਵਿੰਦਰ ਸਿੰਘ ਗਾਖ਼ਲ, ਜਾਗ੍ਰਿਤਿ ਗੌਰ, ਹਰਜਿੰਦਰ ਕੌਰ ਸੱਧਰ, ਕਿਰਨਦੀਪ ਕੌਰ, ਅਮਨਦੀਪ ਕੌਰ ਮੋਗਾ, ਹਰਪ੍ਰੀਤ ਸਿੰਘ ਪ੍ਰੀਤ, ਪਰਮਿੰਦਰ ਕੌਰ ਜੈਪੁਰ, ਹਰਭਜਨ ਸਿੰਘ ਨਾਹਲ, ਅਮਨ ਸੂਫੀ, ਅਜ਼ੀਮ ਕਾਜ਼ੀ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਇਸ ਦੇ ਨਾਲ ਹੀ ਜਸਪਾਲ ਸਿੰਘ ਕਥੂਰੀਆ ਅਤੇ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਭਾ ਦੇ ਕੈਨੇਡਾ ਪ੍ਰਧਾਨ ਅਤੇ ਜਨਰਲ ਸੱਕਤਰ ਗੁਰਮਿੰਦਰ ਆਹਲੂਵਾਲੀਆ, ਰਜਿੰਦਰ ਸੈਣੀ ਮੀਡੀਆ ਇੰਨਚਾਰਜ ਨੇ ਭਵਿੱਖ ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਅਗਲੇ ਐਤਵਾਰ ਫਿਰ ਮਿਲਣ ਦੇ ਵਾਅਦੇ ਨਾਲ ਸਭਾ ਸਮਾਪਤ ਹੋਈ।

ਬਰੈੱਪਟਨ ਤੋਂ ਅੰਤਰਰਾਸ਼ਟਰੀ ਆਨਲਾਇਨ ਕਵੀ ਦਰਬਾਰ ਤੇ ਪਰਿਵਾਰਕ ਮਿਲਣੀ Read More »

ਐਨਟੀਏ ਵੱਲੋਂ ਸੰਸ਼ੋਧਿਤ ਨਤੀਜਾ ਘੋਸ਼ਿਤ

ਕੌਮੀ ਪ੍ਰੀਖਿਆ ਏਜੰਸੀ ਨੇ ਨੀਟ ਯੂਜੀ ਦੀ ਸੰਸ਼ੋਧਿਤ ਰੈਂਕ ਲਿਸਟ ਜਾਰੀ ਕਰ ਦਿੱਤੀ ਹੈ। ਇਹ ਸੂਚੀ ਦੋਬਾਰਾ ਲਏ ਟੈਸਟ ਤੋਂ ਬਾਅਦ ਜਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ 5 ਮਈ ਦੌਰਾਨ ਛੇ ਕੇਂਦਰਾਂ ‘ਤੇ ਪ੍ਰੀਖਿਆ ਲੇਟ ਸ਼ੁਰੂ ਹੋਣ ਕਾਰਨ ਕੁੱਝ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਸਨ, ਇਹ ਵਿਦਿਆਰਥੀ ਮੁੜ ਤੋਂ ਹੋਈ ਨੀਟ ਯੂਜੀ ਦੀ ਇਸ ਪ੍ਰੀਖਿਆ ਵਿਚ ਬੈਠੇ ਸਨ। ਐਨਟੀਏ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 23 ਜੂਨ ਨੂੰ ਹੋਈ ਇਸ ਪ੍ਰੀਖਿਆ ਵਿਚ ਕੁੱਲ 1563 ਵਿਦਿਆਰਥੀਆਂ ਵਿਚੋਂ 813 ਵਿਦਿਆਰਥੀਆਂ ਨੇ ਪ੍ਰੀਖਿਆ ਦੇ ਵਿਕਲਪ ਨੂੰ ਚੁਣਿਆ ਸੀ ਜਦਕਿ ਬਾਕੀ ਵਿਦਿਆਰਥੀਆਂ ਨੇ ਬਿਨ੍ਹਾਂ ਗਰੇਸ ਦੇ ਬਣਦੇ ਅੰਕ ਲੈਣ ਦਾ ਵਿਕਲਪ ਚੁਣਿਆ ਸੀ।

ਐਨਟੀਏ ਵੱਲੋਂ ਸੰਸ਼ੋਧਿਤ ਨਤੀਜਾ ਘੋਸ਼ਿਤ Read More »