ਬੇਰੁਜ਼ਗਾਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ

ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਉੱਤੇ ਭਰਤੀ ਕਰਨ ਅਤੇ ਉਮਰ ਹੱਦ ਲਈ ਛੋਟ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸਥਾਨਕ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਇਕੱਠੇ ਹੋ ਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਕੋਠੀ ਵੱਲ ਨੂੰ ਰੋਸ ਮਾਰਚ ਕੀਤਾ। ਜਦੋਂ ਹੀ ਵਰਕਰਾਂ ਦਾ ਇਕੱਠ ਸਿਹਤ ਮੰਤਰੀ ਦੀ ਕੋਠੀ ਵੱਲ ਵਧਿਆ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਤੁਰੰਤ ਉਨ੍ਹਾਂ ਨੂੰ ਸਿਹਤ ਮੰਤਰੀ ਨਾਲ ਮਿਲਾਉਣ ਦਾ ਵਾਅਦਾ ਕਰਕੇ ਰੋਸ ਮਾਰਚ ਨੂੰ ਰੋਕਿਆ। ਇਸ ਤਹਿਤ ਪੰਚਾਇਤ ਭਵਨ ਵਿੱਚ ਹਾਜ਼ਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੇਰੁਜ਼ਗਾਰਾਂ ਨੂੰ ਬੁਲਾ ਕੇ ਮੰਗ ਪੱਤਰ ਹਾਸਲ ਕੀਤਾ ਅਤੇ ਬੇਰੁਜ਼ਗਾਰਾਂ ਦੀ ਭਰਤੀ ਲਈ ਵਿੱਤੀ ਸੰਕਟ ਦਾ ਹਵਾਲਾ ਦਿੱਤਾ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਨੇ ਦੱਸਿਆ ਕਿ ਪੰਜਾਬ ਦੇ ਹਿਤ ਦਿੱਲੀ ਯੂਨਿਟ ਕੋਲ ਗਿਰਵੀ ਰੱਖੇ ਹੋਏ ਹਨ। ਪੰਜਾਬ ਦੀ ਕੈਬਨਿਟ ਨੂੰ ਜਗਾਉਣ ਲਈ ਮਲਟੀਪਰਪਜ਼ ਹੈਲਥ ਵਰਕਰ ,ਬੇਰੁਜ਼ਗਾਰ ਸਾਂਝੇ, ਬਾਹਰ ਮੋਰਚੇ ਦੀ ਅਗਵਾਈ ਵਿੱਚ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਰੋਸ ਪ੍ਰਦਰਸ਼ਨ ਕਰੇਗਾ। ਇਸ ਮੌਕੇ ਹਰਵਿੰਦਰ ਸਿੰਘ ਥੂਹੀ , ਨਾਹਰ ਸਿੰਘ, ਗੁਰਵਿੰਦਰ ਸਿੰਘ ਮਾਝੀ, ਨਵਦੀਪ ਰੋਮਾਣਾ, ਲੱਖਾ ਜੋਗਾ, ਜਸਦੀਪ ਸਿੰਘ, ਜਲੰਧਰ ਸਿੰਘ, ਕੇਵਲ ਸਿੰਘ ਰਾਏਕੋਟ,ਜਸਕਰਨ ਸਿੰਘ ,ਬਲਜਿੰਦਰ ਸਿੰਘ,ਹਰਕੀਰਤ ਬਾਲਦ, ਰੁਪਿੰਦਰ ਸ਼ਰਮਾ, ਰਾਜ ਸੰਗਤੀਵਾਲ, ਭੁਪਿੰਦਰ ਸਿੰਘ ਭੰਗੂ,ਮਨਪ੍ਰੀਤ ਸਿੰਘ ਭੁੱਚੋ, ਬਿਕਰਮਜੀਤ ਸਿੰਘ ਫ਼ਿਰੋਜ਼ਪੁਰ,ਕਰਮਜੀਤ ਸਿੰਘ ਜਗਜੀਤ ਪੁਰਾ, ਮੇਜਰ ਸਿੰਘ ਪਾਤੜਾਂ,ਜਸਵੀਰ ਸੱਗੂ, ਸਿਮੀ ਪਟਿਆਲਾ ਹਾਜ਼ਰ ਸਨ।

ਸਾਂਝਾ ਕਰੋ