ਯੂਕਰੇਨ ’ਤੇ ਜਿੱਤ ਲਈ ਪਰਮਾਣੂ ਹਥਿਆਰਾਂ ਦੀ ਨਹੀਂ ਪਵੇਗੀ ਲੋੜ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯੂਕਰੇਨ ਖ਼ਿਲਾਫ਼ ਜਿੱਤ ਹਾਸਲ ਕਰਨ ਲਈ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ ਪਰ ਜੇ ਯੂਕਰੇਨ ਦੀ ਸਹਾਇਤਾ ਕਰ ਰਹੇ ਪੱਛਮੀ ਮੁਲਕ ਅਜਿਹਾ ਸੋਚਦੇ ਹਨ ਕਿ ਮਾਸਕੋ ਕਦੇ ਵੀ ਪਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰੇਗਾ ਤਾਂ ਇਹ ਉਨ੍ਹਾਂ ਦੀ ਗਲਤੀ ਹੈ। ਪੂਤਿਨ ਦਾ ਇਹ ਸੁਨੇਹਾ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਯੂਕਰੇਨੀ ਫ਼ੌਜ ਨੂੰ ਨਾਟੋ ਦੇ ਸਹਿਯੋਗੀ ਮੁਲਕ ਮਦਦ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਰੂਸੀ ਰਾਸ਼ਟਰਪਤੀ ਨੇ ਨਾਟੋ ਮੁਲਕਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਕਿ ਯੂਕਰੇਨ ਨੂੰ ਫ਼ੌਜੀ ਸਹਾਇਤਾ ਦੇਣ ’ਤੇ ਉਨ੍ਹਾਂ ਦਾ ਰੂਸ ਨਾਲ ਟਕਰਾਅ ਹੋ ਸਕਦਾ ਹੈ ਜਿਸ ਕਾਰਨ ਪਰਮਾਣੂ ਹਥਿਆਰ ਵਰਤੇ ਜਾ ਸਕਦੇ ਹਨ। ਮਾਸਕੋ ਨੇ ਹੁਣੇ ਜਿਹੇ ਦੱਖਣੀ ਰੂਸ ’ਚ ਸਹਿਯੋਗੀ ਬੇਲਾਰੂਸ ਨਾਲ ਮਿਲ ਕੇ ਆਪਣੇ ਪਰਮਾਣੂ ਹਥਿਆਰਾਂ ਸਬੰਧੀ ਤਿਆਰੀ ਲਈ ਮਸ਼ਕ ਕੀਤੀ ਸੀ।

ਪੱਛਮੀ ਮੁਲਕ ਯੂਕਰੇਨ ’ਚ ਨਾਟੋ ਫ਼ੌਜੀਆਂ ਦੀ ਤਾਇਨਾਤੀ ਅਤੇ ਰੂਸੀ ਖ਼ਿੱਤੇ ’ਚ ਸੀਮਤ ਹਮਲਿਆਂ ਲਈ ਉਸ ਨੂੰ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਬਾਰੇ ਵਿਚਾਰ ਕਰ ਰਹੇ ਹਨ। ਪੂਤਿਨ ਨੇ ਕਿਹਾ ਕਿ ਲਗਾਤਾਰ ਤਣਾਅ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ ਅਤੇ ਯੂਰੋਪ ਦੇ ਛੋਟੇ ਮੁਲਕਾਂ ਨੂੰ ਜਾਣੂ ਹੋਣਾ ਚਾਹੀਦਾ ਹੈ ਕਿ ਉਹ ਕਿਸ ਨਾਲ ਲੋਹਾ ਲੈ ਰਹੇ ਹਨ। ਪੂਤਿਨ ਨੇ ਕਿਹਾ ਕਿ ਜੇ ਰੂਸ ਨੇ ਹਮਲਾ ਕੀਤਾ ਤਾਂ ਯੂਰੋਪੀ ਮੁਲਕਾਂ ਨੂੰ ਬਚਾਉਣ ਲਈ ਅਮਰੀਕਾ ਅੱਗੇ ਨਹੀਂ ਆਵੇਗਾ।ਰੂਸ ਵੱਲੋਂ ਬੀਤੀ ਰਾਤ ਕੀਤੇ ਗਏ ਹਮਲਿਆਂ ਕਾਰਨ ਉੱਤਰੀ ਯੂਕਰੇਨ ’ਚ ਇਕ ਲੱਖ ਤੋਂ ਜ਼ਿਆਦਾ ਘਰਾਂ ’ਚ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ।

ਰੂਸੀ ਸਰਹੱਦ ਨਾਲ ਲਗਦੇ ਉੱਤਰੀ ਸੂਮੀ ਖ਼ਿੱਤੇ ’ਚ ਪਾਵਰ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਕਾਰਨ ਉਥੇ ਹਨੇਰਾ ਛਾ ਗਿਆ। ਬਾਅਦ ’ਚ ਯੂਕਰੇਨ ਜਨ ਪ੍ਰਸਾਰਣ ਕੇਂਦਰ ਨੇ ਜਾਣਕਾਰੀ ਦਿੱਤੀ ਕਿ ਰੂਸੀ ਡਰੋਨਾਂ ਵੱਲੋਂ ਪਾਵਰ ਲਾਈਨਾਂ ਨੂੰ ਨਿਸ਼ਾਨਾ ਬਣਾਉਣ ਕਾਰਨ ਪਾਣੀ ਸਪਲਾਈ ਵੀ ਠੱਪ ਹੋ ਗਈ ਹੈ। ਰੂਸੀ ਏਜੰਸੀ ਆਰਆਈਏ ਨੇ ਕ੍ਰੈਮਲਿਨ ਪੱਖੀ ਆਗੂ ਦੇ ਹਵਾਲੇ ਨਾਲ ਕਿਹਾ ਕਿ ਮਾਸਕੋ ਦੀ ਫ਼ੌਜ ਨੇ ਸ਼ਹਿਰ ’ਚ ਹਥਿਆਰ ਬਣਾਉਣ ਵਾਲੇ ਇਕ ਪਲਾਂਟ ’ਤੇ ਹਮਲਾ ਕੀਤਾ। ਪੂਰਬ ’ਚ ਦੋਨੇਤਸਕ ਖ਼ਿੱਤੇ ’ਚ ਰੂਸੀ ਗੋਲਾਬਾਰੀ ਕਾਰਨ 11 ਵਿਅਕਤੀ ਮਾਰੇ ਗਏ ਜਦਕਿ 43 ਹੋਰ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਪੋਕਰੋਵਸਕ ਦੇ ਸੇਲੀਡੋਵ ਕਸਬੇ ’ਚ ਹਮਲੇ ਦੌਰਾਨ ਪੰਜ ਵਿਅਕਤੀ ਮਾਰੇ ਗਏ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...