ਕੈਂਸਰ ਤੋਂ ਹਾਰ ਕੇ ਵੀ ਤਕਨਾਲੋਜੀ ਦੀ ਦੁਨੀਆ ‘ਚ ਅਮਰ ਹੋ ਗਏ ਸਟੀਵ ਜੌਬਸ

ਨਵੀਂ ਦਿੱਲੀ, 5 ਅਕਤੂਬਰ – 2011 ਨੂੰ ਸਟੀਵ ਜੌਬਸ ਦੀ ਕੈਂਸਰ ਕਾਰਨ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਜੌਬਸ ਦੀ ਦੂਰਅੰਦੇਸ਼ੀ ਤੇ ਇਨੋਵੇਸ਼ਨ ਨੇ ਐਪਲ ਨੂੰ ਦੁਨੀਆ ਦੀ ਸਭ ਤੋਂ ਵਧੀਆ ਕੰਪਨੀਆਂ ‘ਚੋਂ ਇਕ ਬਣਾਉਣ ਦਾ ਕੰਮ ਕੀਤਾ ਹੈ। ਇਕ ਸਾਧਾਰਨ ਪਰਿਵਾਰ ‘ਚ ਪੈਦਾ ਹੋਏ ਸਟੀਵ ਨੂੰ ਤਕਨਾਲੋਜੀ ‘ਚ ਡੂੰਘੀ ਦਿਲਚਸਪੀ ਸੀ। ਟੀਨੇਜ ‘ਚ ਹੀ ਉਨ੍ਹਾਂ ਕੰਪਿਊਟਰਾਂ ਨਾਲ ਐਕਸਪੈਰੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਉਨ੍ਹਾਂ ਦੀ ਬਰਸੀ ‘ਤੇ, ਆਓ ਅਸੀਂ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਕੁਝ ਦਿਲਚਸਪ ਕਿੱਸਿਆਂ ਨੂੰ ਯਾਦ ਕਰੀਏ, ਜਿਨ੍ਹਾਂ ਨੂੰ ਲੇਖਕ ਵਾਲਟਰ ਆਈਜੈਕਸਨ ਨੇ ਆਪਣੀ ਅਧਿਕਾਰਤ ਬਾਇਓਗ੍ਰਾਫੀ ‘ਸਟੀਵ ਜੌਬਜ਼’ ਕਿਤਾਬ ‘ਚ ਲਿਖਿਆ ਹੈ।

ਭਾਰਤ ਨੇ ਕਿਵੇਂ ਬਦਲਿਆ ਤਕਨਾਲੋਜੀ ਦਾ ਜਾਦੂਗਰ ?

ਕਲਪਨਾ ਕਰੋ, ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ‘ਚੋਂ ਇਕ ਸਟੀਵ ਜੌਬਸ, ਭਾਰਤ ‘ਚ ਇਕ ਛੋਟੇ ਜਿਹੇ ਪਿੰਡ ਵਿੱਚ ਮੁੰਡਨ ਕਰ ਕੇ, ਖਾਦੀ ਦੇ ਵਸਤਰ ਪਾਈ, ਆਪਣੇ ਮਾਤਾ-ਪਿਤਾ ਤੋਂ ਲੁਕ ਕੇ ਰਹਿ ਰਹੇ ਸਨ। ਇਹ ਸੱਚ ਹੈ। ਜੌਬਸ ਨੀਮ ਕਰੋਲੀ ਬਾਬਾ ਤੋਂ ਇੰਨੇ ਪ੍ਰਭਾਵਿਤ ਸਨ ਕਿ ਉਨ੍ਹਾਂ ਭਾਰਤ ਵਿਚ ਸੱਤ ਮਹੀਨੇ ਬਿਤਾਏ। ਜਦੋਂ ਉਹ ਵਾਪਸ ਆਏ ਤਾਂ ਇੰਨੇ ਬਦਲ ਚੁੱਕੇ ਸੀ ਕਿ ਉਨ੍ਹਾਂ ਦਾ ਮਾਤਾ-ਪਿਤਾ ਵੀ ਉਨ੍ਹਾਂ ਨੂੰ ਪਛਾਣ ਨਾ ਸਕੇ। ਇਹ ਕਹਾਣੀ ਜੌਬਸ ਦੀ ਅਧਿਕਾਰਤ ਜੀਵਨੀ ‘ਚ ਦਰਜ ਹੈ, ਇਸ ਵਿਚ ਜੌਬਸ ਕਹਿੰਦੇ ਹਨ, ‘ਮੈਂ ਬਿਲਕੁਲ ਗੰਜਾ ਸੀ। ਮੈਂ ਖਾਦੀ ਦੇ ਭਾਰਤੀ ਵਸਤਰ ਪਹਿਨੇ ਹੋਏ ਸਨ ਤੇ ਮੇਰੀ ਸਕਿਨ ਗਹਿਰੇ ਚਾਕਲੇਟ ਭੂਰੇ ਲਾਲ ਰੰਗ ‘ਚ ਬਦਲ ਚੁੱਕੀ ਸੀ। ਮੈਂ ਉੱਥੇ ਇੰਝ ਹੀ ਬੈਠਾ ਰਿਹਾ। ਮੇਰੇ ਮਾਤਾ-ਪਿਤਾ ਮੈਨੂੰ ਲੱਭਦੇ ਹੋਏ ਪੰਜ ਵਾਰ ਮੇਰੇ ਸਾਹਮਣਿਓਂ ਲੰਘੇ। ਅਤੇ ਅੰਤ ਵਿਚ ਮੇਰੀ ਮਾਂ ਨੇ ਮੈਨੂੰ ਪਛਾਣਦੇ ਹੋਏ ਸਟੀਵ ਕਿਹਾ ਤੇ ਮੈਂ ਹਾਂ ਵਿਚ ਜਵਾਬ ਦਿੱਤਾ।’

ਸਟੀਵ ਜੌਬਸ ਦੀ ਯੂਨੀਫਾਰਮ

ਜਦੋਂ ਸੋਨੀ ਨੇ ਆਪਣੇ ਮੁਲਾਜ਼ਮਾਂ ਨੂੰ ਇਕ ਯੂਨੀਫਾਰਮ ਦਿੱਤੀ ਤਾਂ ਸਟੀਵ ਜੌਬਸ ਐਪਲ ਲਈ ਵੀ ਅਜਿਹਾ ਹੀ ਕੁਝ ਚਾਹੁੰਦੇ ਸਨ। ਇਸ ਦੇ ਲਈ ਸਟੀਵ ਨੇ ਇਸੀ ਮੀਆਕੇ ਨਾਲ ਸੰਪਰਕ ਕੀਤਾ, ਪਰ ਐਪਲ ਇੰਜੀਨੀਅਰਾਂ ਨੂੰ ਇਹ ਵਿਚਾਰ ਪਸੰਦ ਨਾ ਆਇਆ। ਜੌਬਸ ਨੇ ਇਸ ਸਮੱਸਿਆ ਦਾ ਸਧਾਰਨ ਹੱਲ ਕੱਢਿਆ, ਉਨ੍ਹਾਂ ਮੀਆਕੇ ਤੋਂ ਕਈ ਕਾਲੇ ਰੰਗ ਦੀਆਂ ਟਰਟਲਨੈੱਕ ਟੀ-ਸ਼ਰਟਾਂ ਬਣਵਾਈਆਂ ਤੇ ਉਨ੍ਹਾਂ ਨੂੰ ਹਰ ਰੋਜ਼ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨਾ ਸਿਰਫ ਆਪਣੀ ਪਸੰਦ ਦੇ ਕੱਪੜੇ ਪਾਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾ ਲਿਆ ਸਗੋਂ ਇਕ ਖਾਸ ਪਛਾਣ ਵੀ ਬਣਾ ਲਈ।

ਜੌਬਸ ਦਾ ਅਜੀਬੋ-ਗ਼ਰੀਬ ਜਨੂੰਨ

ਸਟੀਵ ਜੌਬਸ ਹਮੇਸ਼ਾ ਆਪਣੇ ਕੰਮ ਨੂੰ ਲੈ ਕੇ ਅਨੁਸ਼ਾਸਿਤ ਰਹਿੰਦੇ ਸਨ। ਉਹ ਹਮੇਸ਼ਾ ਸਾਫ਼-ਸੁਥਰਾ ਕੰਮ ਪਸੰਦ ਕਰਦੇ। ਐੱਪਲ ਦਾ ਪਹਿਲਾ ਵੈਸਟ ਕੋਸਟ ਕੰਪਿਊਟਰ ਫੇਅਰ ਅਪ੍ਰੈਲ 1977 ‘ਚ ਸਾਨ ਫਰਾਂਸਿਸਕੋ ‘ਚ ਹੋਣਾ ਸੀ, ਜਿਸ ਸਮੇਂ ਐਪਲ II ਦੀ ਸ਼ੁਰੂਆਤ ਵੀ ਤੈਅ ਕੀਤੀ ਜਾਣੀ ਸੀ। ਜੌਬਸ ਉਸ ਵੇਲੇ ਕਾਫੀ ਗੁੱਸਾ ਹੋ ਗਏ, ਜਦੋਂ ਕੰਪਿਊਟਰ ਦੇ ਡੱਬਿਆਂ ‘ਤੇ ਉਨ੍ਹਾਂ ਹਲਕੇ ਜਿਹੇ ਦਾਗ ਨਜ਼ਰ ਆਏ। ਉਨ੍ਹਾਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦਾ ਪਾਲਸ਼ ਕਰਨ ਦੇ ਕੰਮ ਵਿਚ ਲਗਾ ਦਿੱਤਾ। ਉੱਥੇ ਹੀ ਐੱਪਲ-2 ਦੇ ਡਿਜ਼ਾਈਨ ਨੂੰ ਲੈ ਕੇ ਉਨ੍ਹਾਂ ਪੈਂਟੋਨ ਕੰਪਨੀ ਦੀਆਂ ਸੇਵਾਵਾਂ ਲਈਆਂ ਸਨ। ਜਿਸਦੇ ਬਾਹਰ ਬੈਜ ਕਲਰ ਦੇ ਦੋ ਹਜ਼ਾਰ ਤੋਂ ਜ਼ਿਆਦਾ ਸ਼ੇਡਸ ਸਨ। ਪਰ ਸਟੀਵ ਨੂੰ ਉਨ੍ਹਾਂ ਵਿਚੋਂ ਕੁਝ ਵੀ ਪਸੰਦ ਨਾ ਆਇਆ। ਉਹ ਇਸ ਤੋਂ ਵੀ ਕੁਝ ਵੱਖ ਸ਼ੇਡ ਬਣਵਾਉਣਾ ਚਾਹੁੰਦੇ ਸੀ।

ਤਕਨਾਲੋਜੀ ਦੇ ਦੋ ਦਿੱਗਜਾਂ ਵਿਚਾਲੇ ਤਣਾਅ

ਤਕਨੀਕੀ ਖੇਤਰ ਦੇ ਦੋ ਸਭ ਤੋਂ ਵੱਡੇ ਨਾਂ ਸਟੀਵ ਜੌਬਸ ਤੇ ਬਿਲ ਗੇਟਸ ਹਮੇਸ਼ਾ ਵਿਰੋਧੀ ਰਹੇ ਹਨ। ਦੋਵੇਂ ਹੀ ਟੈਕਨਾਲੋਜੀ ਦੀ ਦੁਨੀਆ ‘ਚ ਇਕ-ਦੂਜੇ ਨੂੰ ਹਰਾਉਣ ਦੇ ਮੁਕਾਬਲੇ ‘ਚ ਲੱਗੇ ਹੋਏ ਸਨ। ਇਹ ਦੁਸ਼ਮਣੀ ਉਨ੍ਹਾਂ ਦੇ ਨਿੱਜੀ ਰਿਸ਼ਤਿਆਂ ‘ਚ ਵੀ ਸਾਫ਼ ਝਲਕਦੀ ਸੀ। ਇਕ ਵਾਰ 1987 ਦੀਆਂ ਗਰਮੀਆਂ ‘ਚ ਬਿਲ ਗੇਟਸ ਸਟੀਵ ਜੌਬਸ ਨੂੰ ਮਿਲਣ ਲਈ NeXT ਕੰਪਨੀ ਦੇ ਮੁੱਖ ਦਫਤਰ ਪੈਲੋ ਆਲਟੋ ਗਏ ਸਨ। ਜੌਬਸ ਉਸ ਸਮੇਂ ਨੈਕਸਟ ‘ਤੇ ਕੰਮ ਕਰ ਰਹੇ ਸੀ। ਇਹ ਮੁਲਾਕਾਤ ਦੋਵਾਂ ਦੇ ਤਣਾਅਪੂਰਨ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਵਾਲੀ ਸੀ। ਜਿਵੇਂ ਹੀ ਗੇਟਸ ਹੈੱਡਕੁਆਰਟਰ ਪਹੁੰਚੇ, ਉਨ੍ਹਾਂ ਨੂੰ ਲਾਬੀ ‘ਚ ਇੰਤਜ਼ਾਰ ਕਰਨ ਲਈ ਕਿਹਾ ਗਿਆ। ਜੌਬਸ ਨੇ ਉਨ੍ਹਾਂ ਨੂੰ ਅੱਧਾ ਘੰਟਾ ਇੰਤਜ਼ਾਰ ਕਰਵਾਇਆ। ਗੇਟਸ ਸ਼ੀਸ਼ੇ ਦੀਆਂ ਕੰਧਾਂ ਰਾਹੀਂ ਜੌਬਸ ਨੂੰ ਦੇਖ ਸਕਦੇ ਸਨ ਕਿਉਂਕਿ ਉਨ੍ਹਾਂ ਜਾਣਬੁੱਝ ਕੇ ਵਿਅਸਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇੱਧਰ-ਉੱਧਰ ਘੁੰਮ ਰਹੇ ਹਨ ਤੇ ਲੋਕਾੰ ਨਾਲ ਗੱਲਬਾਤ ਕਰ ਰਹੇ ਹਨ। ਇਹ ਸਪੱਸ਼ਟ ਸੀ ਕਿ ਜੌਬਸ ਜਾਣਬੁੱਝ ਕੇ ਗੇਟਸ ਨੂੰ ਇੰਤਜ਼ਾਰ ਕਰਵਾ ਰਹੇ ਸਨ। ਇਹ ਘਟਨਾ ਦੋਵਾਂ ਦੇ ਤਣਾਅਪੂਰਨ ਸਬੰਧਾਂ ਦੀ ਝਲਕ ਸੀ। ਜੌਬਸ ਹਮੇਸ਼ਾ ਆਪਣੇ ਕੰਮ ਤੇ ਪ੍ਰੋਡਕਟਸ ਬਾਰੇ ਬਹੁਤ ਭਾਵੁਕ ਸਨ ਤੇ ਚਾਹੁੰਦੇ ਸਨ ਕਿ ਸਭ ਕੁਝ ਪਰਫੈਕਟ ਹੋਵੇ। ਜਦੋਂਕਿ ਗੇਟਸ ਕੋਲ ਵਧੇਰੇ ਵਿਹਾਰਕ ਤੇ ਵਪਾਰਕ ਪਹੁੰਚ ਸੀ। ਦੋਵਾਂ ਦੀਆਂ ਵੱਖ-ਵੱਖ ਸ਼ਖਸੀਅਤਾਂ ਤੇ ਕੰਮ ਕਰਨ ਦੇ ਢੰਗਾਂ ਨੇ ਹਮੇਸ਼ਾ ਉਨ੍ਹਾਂ ਵਿਚਕਾਰ ਤਣਾਅ ਬਣਾਈ ਰੱਖਿਆ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...