ਨਵੀਂ ਦਿੱਲੀ, 23 ਨਵੰਬਰ – ਪ੍ਰਧਾਨ ਮੰਤਰੀ ਵਾਈ-ਫਾਈ ਐਕਸੈਸ ਨੈੱਟਵਰਕ ਸਕੀਮ ਇਸ ਸਾਲ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਉਦੇਸ਼ ਦੇਸ਼ ਭਰ ਵਿੱਚ ਪਬਲਿਕ ਸਥਾਨਾਂ ‘ਤੇ ਲੋਕਾਂ ਨੂੰ ਇੰਟਰਨੈਟ ਨਾਲ ਜੋੜੇ ਰੱਖਣਾ ਹੈ। ਇਸ ਸਮੇਂ ਲੱਖਾਂ ਲੋਕ ਇਹ ਸੇਵਾ ਦਾ ਲਾਭ ਲੈ ਰਹੇ ਹਨ। ਪਬਲਿਕ ਵਾਈ-ਫਾਈ ਹਰ ਜਗ੍ਹਾ ਹੈ, ਕੌਫੀ ਸ਼ਾਪਾਂ ਤੋਂ ਲੈ ਕੇ ਰੇਲਵੇ ਸਟੇਸ਼ਨਾਂ ਤੇ ਹਵਾਈ ਅੱਡਿਆਂ ਤੱਕ ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨਾਲ ਜੁੜਨਾ ਤੁਹਾਡੇ ਡਾਟਾ ਨੂੰ ਜ਼ਾਖ਼ਮ ਵਿੱਚ ਪਾ ਸਕਦਾ ਹੈ।ਬਹੁਤ ਸਾਰੇ ਲੋਕਾਂ ਨੂੰ ਜਨਤਕ Wi-Fi ਨੈੱਟਵਰਕ ਸੁਵਿਧਾਜਨਕ ਲੱਗਦੇ ਹਨ ਕਿਉਂਕਿ ਉਹ ਮੁਫ਼ਤ ਹਨ। ਆਮ ਤੌਰ ‘ਤੇ ਜ਼ਿਆਦਾਤਰ ਉਪਭੋਗਤਾ ਆਪਣੇ ਡਿਵਾਈਜ਼ ਨੂੰ ਆਟੋ-ਕਨੈਕਟ ‘ਤੇ ਰੱਖਦੇ ਹਨ। ਪਰ ਇਹ ਨੈੱਟਵਰਕ ਸੁਰੱਖਿਆ ਤੇ ਗੋਪਨੀਯਤਾ ਦੇ ਖ਼ਤਰਿਆਂ ਨੂੰ ਜਨਮ ਦਿੰਦੇ ਹਨ, ਖ਼ਾਸ ਤੌਰ ‘ਤੇ ਖੁੱਲ੍ਹੇ ਨੈੱਟਵਰਕਾਂ ‘ਤੇ। ਪਿਛਲੇ ਕੁਝ ਮਹੀਨਿਆਂ ਵਿੱਚ ਘੁਟਾਲਿਆ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ ਘਪਲੇਬਾਜ਼ਾਂ ਨੇ ਲੋਕਾਂ ਨੂੰ ਧੋਖਾ ਦੇਣ ਲਈ ਪਬਲਿਕ ਵਾਈ-ਫਾਈ ਦੀ ਮਦਦ ਲਈ। ਅਜਿਹੀ ਸਥਿਤੀ ਵਿੱਚ ਅਸੀਂ ਇੱਥੇ ਤੁਹਾਡੇ ਨਾਲ ਕੁਝ ਜ਼ਰੂਰੀ ਗੱਲਾਂ ਸਾਂਝੀਆਂ ਕਰ ਰਹੇ ਹਾਂ, ਜਿਨ੍ਹਾਂ ਨੂੰ ਜਨਤਕ ਥਾਵਾਂ ਵਿੱਚ ਇੰਟਰਨੈਟ ਦੀ ਵਰਤੋਂ ਕਰਦੇ ਸਮੇਂ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਕੀ ਹੈ ਪਬਲਿਕ Wi-Fi
ਪਬਲਿਕ ਵਾਈ-ਫਾਈ ਇੱਕ ਖੁੱਲ੍ਹਾ ਨੈੱਟਵਰਕ ਹੈ, ਜੋ ਜਨਤਕ ਥਾਵਾਂ ‘ਤੇ ਮੁਫ਼ਤ ਉਪਲੱਬਧ ਹੁੰਦਾ ਹੈ। ਇਸ ਇੰਟਰਨੈਟ ਸੇਵਾ ਨੂੰ ਐਕਸੈਸ ਕਰਨ ਲਈ ਯੂਜ਼ਰਜ਼ ਨੂੰ ਕਿਸੇ ਤਸਦੀਕ ਦੀ ਲੋੜ ਨਹੀਂ ਹੁੰਦੀ। ਸਧਾਰਨ ਸ਼ਬਦਾਂ ਵਿੱਚ ਹਰ ਨੈੱਟਵਰਕ ਜੋ ਤੁਹਾਡੇ ਘਰ ਦੀ ਸੀਮਾ ਅੰਦਰ ਨਹੀਂ, ਉਹ ਨੈੱਟਵਕਰ ਜਨਤਕ Wi-Wi ਹੈ। ਜਨਤਕ Wi-Fi ਅਕਸਰ ਉਹਨਾਂ ਲੋਕਾਂ ਲਈ ਇੱਕ ਜਾਣ-ਪਛਾਣ ਵਾਲਾ ਹੱਲ ਹੁੰਦਾ ਹੈ ਜੋ ਕਮਜ਼ੋਰ ਮੋਬਾਈਲ ਕਨੈਕਟੀਵਿਟੀ ਵਾਲੇ ਖੇਤਰਾਂ ਵਿੱਚ ਫਸੇ ਹੋਏ ਹਨ। ਅੱਜ ਕੱਲ੍ਹ ਕੈਫੇ, ਮਾਲਜ਼ ਵਰਗੀਆਂ ਜਨਤਕ ਥਾਵਾਂ ‘ਤੇ ਪਬਲਿਕ ਵਾਈ-ਫਾਈ ਕਾਫ਼ੀ ਮਸ਼ਹੂਰ ਹੋ ਗਿਆ ਹੈ।
ਕੀ ਸੁਰੱਖਿਆ ਲਈ ਹੈ ਖ਼ਤਰਾ
ਹੁਣ ਸਵਾਲ ਇਹ ਹੈ ਕਿ ਪਬਲਿਕ ਵਾਈ-ਫਾਈ ਸੁਰੱਖਿਅਤ ਹੈ ਤਾਂ ਜਵਾਬ ਨਹੀਂ ਹੈ, ਕਿਉਂਕਿ ਕੋਈ ਵੀ ਬਿਨਾਂ ਕਿਸੇ ਤਸਦੀਕ ਜਨਤਕ ਵਾਈ-ਫਾਈ ਦੀ ਵਰਤੋਂ ਕਰ ਸਕਦਾ ਹੈ। ਇਸ ਲਈ ਖ਼ਤਰਾ ਵੱਧ ਜਾਂਦਾ ਹੈ। ਸਕੈਮਰ ਲੋਕਾਂ ਨੂੰ ਫਸਾਉਣ ਤੇ ਤੁਹਾਡੇ ਡਿਵਾਈਜ਼ ਤੱਕ ਪਹੁੰਚਣ ਲਈ ਇੱਥੇ ਕੁਝ ਚਾਲ ਚਲ ਸਕਦੇ ਹਨ। ਡਿਵਾਈਜ਼ ਨੂੰ ਐਕਸੈਸ ਕਰ ਕੇ ਉਹ ਲੌਗਇਨ ਆਈਡੀ, ਪਾਸਵਰਡ, ਬੈਂਕ ਖਾਤੇ ਦੀ ਜਾਣਕਾਰੀ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਵੈਬਸਾਈਟਾਂ ਦੇ ਲੌਗਇਨ ਪ੍ਰਮਾਣ ਪੱਤਰਾਂ ਵਰਗੇ ਵੇਰਵਿਆਂ ਤੱਕ ਪਹੁੰਚ ਕਰ ਸਕਦੇ ਹਨ।
ਅਸੁਰੱਖਿਅਤ ਨੈੱਟਵਰਕ ਖੋਜ
ਕਨੈਕਟ ਕਰਨ ਲਈ ਕਿਸੇ ਪਾਸਵਰਡ ਦੀ ਲੋੜ ਨਹੀਂ ਹੈ। ਕੋਈ HTTPS ਇਨਕ੍ਰਿਪਸ਼ਨ ਨਹੀਂ ਹੈ। WPA2 ਜਾਂ WPA3 ਇਨਕ੍ਰਿਪਸ਼ਨ ਦੀ ਘਾਟ। ਕੋਈ ‘ਵਰਤੋਂ ਦੀਆਂ ਸ਼ਰਤਾਂ’ ਜਾਂ ‘ਲੌਗਇਨ ਪੰਨਾ’ ਨਹੀਂ। ਇੱਕੋ ਥਾਂ ‘ਤੇ ਸਮਾਨ ਨਾਵਾਂ ਵਾਲੇ ਕਈ ਨੈੱਟਵਰਕ। ਤੁਸੀਂ VPN ਦੀ ਵਰਤੋਂ ਕਰ ਸਕਦੇ ਹੋ, ਪਰ ਇਹ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਪੌਪ-ਅੱਪ ਇਸ਼ਤਿਹਾਰਾਂ ‘ਤੇ ਕਲਿੱਕ ਕਰਨ ਤੋਂ ਬਚੋ। ਜਨਤਕ ਵਾਈ-ਫਾਈ ਦੀ ਵਰਤੋਂ ਕਰਕੇ ਲੈਣ-ਦੇਣ ਨਹੀਂ ਕੀਤਾ ਜਾਣਾ ਚਾਹੀਦਾ ਹੈ। ਜਨਤਕ Wi-Fi ਦੀ ਵਰਤੋਂ ਕਰਨ ਤੋਂ ਪਹਿਲਾਂ ਪ੍ਰਦਾਨਕ ਜਾਣਕਾਰੀ।