October 5, 2024

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਅਧੀਨ ਲੋੜਵੰਦ ਲੜਕੀਆਂ ਲਈ ਕਿੱਤਾਮੁੱਖੀ ਕੋਰਸ ਸਬੰਧੀ ਸਿਖਲਾਈ ਕੈਪ ਜਾਰੀ

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀਮਤੀ ਰਤਨਦੀਪ ਸੰਧੂ ਜਿਲ੍ਹਾ ਪ੍ਰੋਗਰਾਮ ਅਫਸਰ, ਫ਼ਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਆਰ ਸੈਟੀ ਵਿਭਾਗ ਦੇ ਸਹਿਯੋਗ ਨਾਲ  ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਬੈਨਰ ਹੇਠ ਜਿਲ੍ਹੇ ਦੀਆਂ ਲੋੜਵੰਦ ਲੜਕੀਆਂ ਲਈ ਕਿੱਤਾਮੁੱਖੀ  ਕੋਰਸਾਂ ਸਬੰਧੀ ਸਿਖਲਾਈ ਕੈਂਪ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਪਿੰਡ ਚਹਿਲ ਵਿਖੇ ਸਿਲਾਈ ਕੋਰਸ ਅਤੇ ਪਾਰਲਰ ਕੋਰਸ ਸਬੰਧੀ ਬੈਚ ਚੱਲ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਇਸ ਸਬੰਧੀ ਇਕ ਸਿਖਲਾਈ ਕੈਪ ਜੋ ਪਿੰਡ ਬੇਗੂਵਾਲਾ ਵਿਖੇ ਪੂਰਾ ਕੀਤਾ ਜਾ ਚੁੱਕਾ ਹੈ ਜਿਸ ਅਧੀਨ 29 ਲੜਕੀਆਂ ਨੂੰ ਆਰ ਸੈਟੀ ਵਿਭਾਗ ਦੇ ਸਹਿਯੋਗ ਨਾਲ ਫਾਸਟ ਫੂਡ ਸਬੰਧੀ ਸਿਖਲਾਈ ਦੇ ਕੇ ਸਰਟੀਫਿਕੇਟ ਦਿੱਤੇ ਗਏ ਹਨ ਅਤੇ ਇਸ ਸਬੰਧੀ ਇਕ ਸਿਖਲਾਈ ਕੈਂਪ ਕੋਠੇ ਢਾਬ ਗੁਰੂ ਕੀ ਵਿਖੇ ਚਲ ਰਿਹਾ ਹੈ ਜਿਸ ਅਧੀਨ 30 ਲੜਕੀਆਂ ਸਿਲਾਈ ਕੋਰਸ ਦੀ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ।

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਅਧੀਨ ਲੋੜਵੰਦ ਲੜਕੀਆਂ ਲਈ ਕਿੱਤਾਮੁੱਖੀ ਕੋਰਸ ਸਬੰਧੀ ਸਿਖਲਾਈ ਕੈਪ ਜਾਰੀ Read More »

ਪੈਨ ਕਾਰਡ ‘ਤੇ ਨੰਬਰ ‘ਚ ਮੌਜੂਦ ਕਾਰਡਧਾਰਕ ਦੀ ਬਹੁਤ ਸਾਰੀ ਜਾਣਕਾਰੀ

ਨਵੀਂ ਦਿੱਲੀ, 5 ਅਕਤੂਬਰ – ਪੈਨ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਬੈਂਕ ਖਾਤਾ ਖੋਲ੍ਹਣ ਜਾਂ ਕਿਸੇ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਪੈਨ ਕਾਰਡ ਦੇਣਾ ਜ਼ਰੂਰੀ ਹੈ। ਪੈਨ ਕਾਰਡ ਜਿੰਨਾ ਮਹੱਤਵਪੂਰਨ ਦਸਤਾਵੇਜ਼ ਹੈ, ਉਸ ਨੂੰ ਸੁਰੱਖਿਅਤ ਰੱਖਣਾ ਵੀ ਓਨਾ ਹੀ ਮਹੱਤਵਪੂਰਨ ਹੈ। ਸਾਨੂੰ ਹਰ ਕਿਸੇ ਨੂੰ ਪੈਨ ਕਾਰਡ ਦੀ ਡਿਟੇਲਜ਼ ਨਹੀਂ ਦੇਣੀ ਹੁੰਦੀ ਹੈ। ਦਰਅਸਲ, ਕਾਰਡ ਵਿੱਚ ਦਰਜ ਨੰਬਰ, ਜਿਸ ਨੂੰ ਪੈਨ ਨੰਬਰ ਵੀ ਕਿਹਾ ਜਾਂਦਾ ਹੈ, ਉਸ ਨੰਬਰ ਵਿੱਚ ਹੀ ਕਈ ਡਿਟੇਲਜ਼ ਛੁਪੀ ਹੋਈ ਹੁੰਦੀ ਹੈ। ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਤੁਹਾਡੇ ਪੈਨ ਨੰਬਰ ਵਿੱਚ ਕਿੱਥੇ ਅਤੇ ਕਿਹੜੀ ਡਿਟੇਲਜ਼ ਸ਼ਾਮਲ ਹੁੰਦੀ ਹੈ। ਸ਼ਾਮਲ ਹੁੰਦੇ ਹਨ ਇਹ ਡਿਟੇਲਜ਼ ਕਾਰਡਹੋਲਡਰ ਦਾ ਨਾਮ, ਕਾਰਡਹੋਲਡਰ ਦੇ ਪਿਤਾ/ਮਾਤਾ ਦਾ ਨਾਮ, ਜਨਮ ਤਾਰੀਖ, ਸਥਾਈ ਖਾਤਾ ਨੰਬਰ, ਕਾਰਡਹੋਲਡਰ ਦੇ ਦਸਤਖਤ, ਪੈਨ ਧਾਰਕ ਦੀ ਫੋਟੋ ਪੈਨ ਨੰਬਰ ‘ਚ ਹੁੰਦੀ ਹੈ ਇਹ ਜਾਣਕਾਰੀ ਪੈਨ ਕਾਰਡ ‘ਤੇ ਮੌਜੂਦ ਨੰਬਰ ਕਾਰਡਧਾਰਕ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਨਕਮ ਟੈਕਸ ਵਿਭਾਗ ਪੈਨ ਨੰਬਰ ਜਾਰੀ ਕਰਦਾ ਹੈ। ਜਦੋਂ ਤੁਸੀਂ ਪੈਨ ਕਾਰਡ ਲਈ ਅਰਜ਼ੀ ਦੇਣ ਸਮੇਂ ਜਾਣਕਾਰੀ ਦਿੰਦੇ ਹੋ ਤਾਂ ਉਸ ਜਾਣਕਾਰੀ ਦੇ ਆਧਾਰ ‘ਤੇ ਪੈਨ ਨੰਬਰ ਤਿਆਰ ਕੀਤਾ ਜਾਂਦਾ ਹੈ। ਹਾਲਾਂਕਿ, ਪੈਨ ਨੰਬਰ ਇੱਕ 10 ਅੰਕਾਂ ਦਾ ਅਲਫ਼ਾ-ਨਿਊਮੇਰਿਕ ਨੰਬਰ ਹੈ। ਇਸ ਵਿੱਚ ਹਰ ਨੰਬਰ ਕੁਝ ਡਿਟੇਲਜ਼ ਨੂੰ ਸ਼ੋਅ ਕਰਦਾ ਹੈ। ਪੈਨ ਨੰਬਰ ਦੇ ਪਹਿਲੇ ਤਿੰਨ ਅੱਖਰ A ਤੋਂ Z ਤੱਕ ਹੁੰਦੇ ਹਨ। ਪੈਨ ਕਾਰਡ ਦਾ ਚੌਥਾ ਅੱਖਰ ਟੈਕਸਦਾਤਾ ਦੀ ਸ਼੍ਰੇਣੀ ਨੂੰ ਦਰਸਾਉਂਦਾ ਹੈ। ਇਹ ਦੱਸਦਾ ਹੈ ਕਿ ਕਾਰਡਧਾਰਕ ਕਿਸ ਸ਼੍ਰੇਣੀ ਨਾਲ ਸਬੰਧਤ ਹੈ। ਉਦਾਹਰਨ ਲਈ, ਜੇਕਰ ਚੌਥਾ ਅੱਖਰ C ਹੈ ਤਾਂ ਇਸਦਾ ਮਤਲਬ ਕੰਪਨੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਅੱਖਰ ਕਿਸ ਟੈਕਸਦਾਤਾ ਸ਼੍ਰੇਣੀ ਨੂੰ ਦਰਸਾਉਂਦਾ ਹੈ। ਪੰਜਵਾਂ ਅੱਖਰ ਕਾਰਡਧਾਰਕ ਦੇ ਉਪਨਾਮ ਬਾਰੇ ਦੱਸਦਾ ਹੈ। ਉਦਾਹਰਣ ਵਜੋਂ, ਰਾਕੇਸ਼ ਕੁਮਾਰ ਦੇ ਪੈਨ ਕਾਰਡ ਦਾ ਪੰਜਵਾਂ ਅੱਖਰ k ਹੋਵੇਗਾ। ਪੈਨ ਨੰਬਰ ਦੇ ਪੰਜਵੇਂ ਅੱਖਰ ਤੋਂ ਬਾਅਦ ਦੇ ਸਾਰੇ ਅੱਖਰ ਇਨਕਮ ਟੈਕਸ ਵਿਭਾਗ ਦੁਆਰਾ ਤੈਅ ਕੀਤੇ ਜਾਂਦੇ ਹਨ।

ਪੈਨ ਕਾਰਡ ‘ਤੇ ਨੰਬਰ ‘ਚ ਮੌਜੂਦ ਕਾਰਡਧਾਰਕ ਦੀ ਬਹੁਤ ਸਾਰੀ ਜਾਣਕਾਰੀ Read More »

‘ਤਨਹਾ ਚਾਂਦ’ ਮੀਨਾ ਕੁਮਾਰੀ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜ਼ਿਆਦਾਤਰ ਸਿਨੇਮਾ ਪ੍ਰੇਮੀ ਮੀਨਾ ਕੁਮਾਰੀ ਨੂੰ ਬਾਕਮਾਲ ਅਦਾਕਾਰਾ ਵਜੋਂ ਜਾਣਦੇ ਤੇ ਪਛਾਣਦੇ ਹਨ ਅਤੇ ਉਸ ਦੀ ਦਿਲ ਨੂੰ ਧੂਹ ਪਾਉਣ ਵਾਲੀ ਅਦਾਕਾਰੀ ਦੇ ਮੁਰੀਦ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਮੀਨਾ ਕੁਮਾਰੀ ਇੱਕ ਪਾਏਦਾਰ ਸ਼ਾਇਰਾ ਵੀ ਸੀ ਤੇ ਉਸ ਦੇ ਸ਼ਿਅਰ ਉਸ ਦੇ ਦਿਲ ਦੇ ਜ਼ਖ਼ਮਾਂ ’ਚੋਂ ਰਿਸਦੇ ਜਜ਼ਬਾਤਾਂ ਦੇ ਲਹੂ ਦੀ ਗਵਾਹੀ ਭਰਦੇ ਹਨ। 31 ਮਾਰਚ 1971 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਕੇ ਟੁਰ ਜਾਣ ਵਾਲੀ ਮਹਿਜ਼ਬੀਂ ਉਰਫ਼ ਮੀਨਾ ਕੁਮਾਰੀ ਨੇ ਆਪਣੀ ਮੌਤ ਤੋਂ ਠੀਕ ਇੱਕ ਸਾਲ ਪਹਿਲਾਂ ਸ਼ਾਇਰ ਗੁਲਜ਼ਾਰ ਦੀ ਮਦਦ ਨਾਲ ਆਪਣੀ ਸ਼ਾਇਰੀ ਦਾ ਸੰਗ੍ਰਹਿ ‘ਤਨਹਾ ਚਾਂਦ’ ਸਿਰਲੇਖ ਹੇਠ ਛਪਵਾਇਆ ਸੀ ਜੋ ਕਿ ਉਸ ਦੀ ਬੌਲੀਵੁੱਡ ਦੀ ਚਮਕ-ਦਮਕ ਅਤੇ ਸ਼ੁਹਰਤ ਭਰੀ ਜ਼ਿੰਦਗੀ ਦੇ ਪਿੱਛੇ ਲੁਕੀ ਉਸ ਦੀ ਤਨਹਾਈ ਨੂੰ ਬਿਆਨ ਕਰ ਗਿਆ। ਉਸ ਨੂੰ ਨਾ ਕੇਵਲ ਉਸ ਦੇ ਸ਼ੌਹਰ ਜਨਾਬ ਕਮਾਲ ਅਮਰੋਹੀ ਨੇ ਹੀ ਤਿਆਗ ਦਿੱਤਾ ਸੀ ਸਗੋਂ ਅਦਾਕਾਰ ਧਰਮਿੰਦਰ, ਨਿਰਦੇਸ਼ਕ ਸਾਵਨ ਕੁਮਾਰ ਅਤੇ ਸ਼ਾਇਰ, ਲੇਖਕ ਤੇ ਨਿਰਦੇਸ਼ਕ ਗੁਲਜ਼ਾਰ ਨੇ ਵੀ ਉਸ ਨੂੰ ਚੰਦ ਦਿਨਾਂ ਦੀ ਮੁਹੱਬਤ ਦੇ ਸੁਫ਼ਨੇ ਵਿਖਾ ਕੇ ਫਿਰ ਇਕੱਲੀ ਛੱਡ ਦਿੱਤਾ ਸੀ। ਉਸ ਦੀ ਜ਼ਿੰਦਗੀ ਦੇ ਆਖ਼ਰੀ ਪਲ ਤਨਹਾਈ ਦੀ ਆਗ਼ੋਸ਼ ਵਿੱਚ ਹੀ ਗੁਜ਼ਰੇ ਸਨ। ਉਸ ਨੇ ਆਪਣੀ ਤਨਹਾਈ ਬਿਆਨਦਿਆਂ ਲਿਖਿਆ ਸੀ; ਜ਼ਿੰਦਗੀ ਕਿਆ ਇਸੀ ਕੋ ਕਹਿਤੇ ਹੈਂ ਜਿਸਮ ਤਨਹਾ ਔਰ ਜਾਨ ਤਨਹਾ। ਹਮਸਫ਼ਰ ‘ਗਰ ਮਿਲਾ ਭੀ ਕੋਈ ਕਹੀਂ ਤੋ ਦੋਨੋ ਚਲਤੇ ਰਹੇ ਤਨਹਾ-ਤਨਹਾ। ਰਾਹ ਦੇਖਾ ਕਰੋਗੇ ਸਦੀਓਂ ਤਲਕ ਛੋੜ ਜਾਏਂਗੇ ਯੇ ਜਹਾਂ ਤਨਹਾ। ਮੀਨਾ ਕੁਮਾਰੀ ਸਿਰਫ਼ 36 ਸਾਲ ਦੀ ਜਿਊਂਦੀ ਰਹੀ। ਬਚਪਨ ਗ਼ੁਰਬਤ ਦੀਆਂ ਠੋਕਰਾਂ ਵਿੱਚ ਬੀਤਿਆ ਸੀ ਤੇ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਉਮਰੇ ਉਸ ਨੂੰ ਘਰ ਦਾ ਗੁਜ਼ਾਰਾ ਤੋਰਨ ਲਈ ਫਿਲਮਾਂ ਵਿੱਚ ਬਤੌਰ ਬਾਲ ਕਲਾਕਾਰ ਕੰਮ ਕਰਨਾ ਪਿਆ ਸੀ। ਬਤੌਰ ਸਹਿ-ਨਾਇਕਾ-‘ਸਨਮ’, ‘ਮਗਰੂਰ’, ‘ਪੀਆ ਘਰ ਆ ਜਾ’ ਆਦਿ ਫਿਲਮਾਂ ਕਰਨ ਪਿੱਛੋਂ ਮੀਨਾ ਨੇ ਬਤੌਰ ਨਾਇਕਾ ਫਿਲਮ ‘ਬੈਜੂ ਬਾਵਰਾ’ ਕੀਤੀ ਤੇ ਆਪਣੀ ਬਿਹਤਰੀਨ ਕਲਾਕਾਰੀ ਸਦਕਾ ‘ਬਿਹਤਰੀਨ ਅਦਾਕਾਰਾ’ ਦਾ ਫਿਲਮ ਫੇਅਰ ਐਵਾਰਡ ਹਾਸਲ ਕਰਨ ਵਿੱਚ ਕਾਮਯਾਬ ਰਹੀ। ਉਸ ਨੇ ‘ਬੇਨਜ਼ੀਰ’, ‘ਦਾਇਰਾ’, ‘ਪਰਿਣੀਤਾ’, ‘ਸ਼ਾਰਦਾ’, ‘ਏਕ ਹੀ ਰਾਸਤਾ’, ‘ਸਾਹਿਬ ਬੀਵੀ ਔਰ ਗੁਲਾਮ’, ‘ਦਿਲ ਅਪਨਾ ਔਰ ਪ੍ਰੀਤ ਪਰਾਈ’, ‘ਕਾਜਲ’, ‘ਆਰਤੀ’, ‘ਮੈਂ ਚੁੱਪ ਰਹੂੰਗੀ’, ‘ਪਾਕੀਜ਼ਾ’ ਆਦਿ ਜਿਹੀਆਂ ਸ਼ਾਹਕਾਰ ਫਿਲਮਾਂ ਕਰਕੇ ਕਈ ਐਵਾਰਡ ਵੀ ਜਿੱਤੇ ਸਨ ਤੇ ਲੱਖਾਂ ਦਰਸ਼ਕਾਂ ਦੇ ਦਿਲ ਜਿੱਤਣ ਵਿੱਚ ਵੀ ਕਾਮਯਾਬ ਰਹੀ ਸੀ। ਆਪਣੇ 33 ਸਾਲ ਦੇ ਫਿਲਮੀਂ ਕਰੀਅਰ ਵਿੱਚ ਉਸ ਨੇ ਕੁਲ 92 ਕੁ ਫਿਲਮਾਂ ਵਿੱਚ ਕੰਮ ਕੀਤਾ ਸੀ। ਮੀਨਾ ਮੰਨਦੀ ਸੀ ਕਿ ਉਸ ਦੀ ਜ਼ਿੰਦਗੀ ਵੀਰਾਨਗੀ ਤੇ ਫਿੱਕੇਪਣ ਨਾਲ ਭਰੀ ਹੋਈ ਸੀ। ਉਸ ਨੇ ਲਿਖਿਆ ਸੀ; ਤੁਮ ਕਿਆ ਕਰੋਗੇ ਸੁਨ ਕਰ ਮੁਝ ਸੇ ਮੇਰੀ ਕਹਾਨੀ। ਬੇਲੁਤਫ਼ ਜ਼ਿੰਦਗੀ ਕੇ ਕਿੱਸੇ ਹੈਂ ਫੀਕੇ-ਫੀਕੇ। ਕਹਾਂ ਸ਼ੁਰੂ ਹੂਏ ਯੇ ਸਿਲਸਿਲੇ ਕਹਾਂ ਟੂਟੇ ਨਾ ਇਸ ਸਿਰੇ ਕਾ ਪਤਾ ਨਾ ਵੋ ਸਿਰਾ ਮਾਲੂਮ। ਉਹ ਆਪਣੇ ਦਿਲ ਦੇ ਵੀਰਾਨ ਵਿੱਚ ਬਹਾਰ ਦੀ ਉਡੀਕ ਕਰਿਆ ਕਰਦੀ ਸੀ। ਉਸ ਨੂੰ ਸ਼ਾਇਦ ਆਸ ਸੀ ਜਾਂ ਉਸ ਦੀ ਖ਼ਾਹਿਸ਼ ਸੀ ਕਿ ਉਸ ਦੇ ਬੇਕਰਾਰ ਦਿਲ ਨੂੰ ਤੇ ਬੇਚੈਨ ਰੂਹ ਨੂੰ ਕਰਾਰ ਦੇਣ ਸ਼ਾਇਦ ਕੋਈ ਆਏਗਾ, ਪਰ ਬਦਕਿਸਮਤੀ ਇਹ ਰਹੀ ਕਿ ਉਸ ਦੀ ਬੇਕਰਾਰ ਰੂਹ ਇਸ ਜਹਾਨ ਤੋਂ ਟੁਰ ਗਈ, ਪਰ ਕਰਾਰ ਦੇਣ ਵਾਲਾ ਕੋਈ ਵੀ ਨਾ ਬਹੁੜਿਆ ਤੇ ਸਾਰੇ ਰਿਸ਼ਤੇ ਮਤਲਬੀ ਨਿਕਲੇ। ਮੀਨਾ ਨੇ ਲਿਖਿਆ ਸੀ; ਯੂੰ ਤੇਰੀ ਰਹਿਗੁਜ਼ਰ ਸੇ ਦੀਵਾਨਾ-ਵਾਰ ਗੁਜ਼ਰੇ ਕੰਧੇ ਪੇ ਅਪਨੇ ਰਖ ਕੇ ਅਪਨਾ ਮਜ਼ਾਰ ਗੁਜ਼ਰੇ। ਬੈਠੇ ਹੈਂ ਰਸਤੇ ਮੇਂ ਦਿਲ ਕਾ ਖਾਨਦਾਰ ਸਜਾ ਕਰ ਸ਼ਾਇਦ ਇਸੀ ਤਰਫ਼ ਸੇ ਏਕ ਦਿਨ ਬਹਾਰ ਗੁਜ਼ਰੇ। ਤੇਰੇ ਕਦਮੋਂ ਕੀ ਆਹਟ ਕੋ ਯੇ ਦਿਲ ਢੂੰਢਤਾ ਹੈ ਹਰ ਦਮ ਹਰ ਏਕ ਆਵਾਜ਼ ਪਰ ਏਕ ਥਰਥਰਾਹਟ ਹੋਤੀ ਜਾਤੀ ਹੈ। ਬੇਵਫ਼ਾਈ ਤੇ ਬੇਰੁਖੀ ਦੇ ਦਰਦ ਨੂੰ ਮਹਿਸੂਸ ਕਰਦਿਆਂ ਮੀਨਾ ਨੇ ਲਿਖਿਆ ਸੀ; ਖ਼ੁਦਾ ਕੇ ਵਾਸਤੇ ਗ਼ਮ ਕੋ ਭੀ ਤੁਮ ਨਾ ਬਹਿਲਾਓ ਇਸੇ ਤੋ ਰਹਿਨੇ ਦੋ ਮੇਰਾ, ਯਹੀ ਤੋ ਮੇਰਾ ਹੈ। ਉਦਾਸੀਓਂ ਨੇ ਮੇਰੀ ਆਤਮਾ ਕੋ ਘੇਰਾ ਹੈ ਰੂਪਹਿਲੀ ਚਾਂਦਨੀ ਹੈ ਔਰ ਘਨਾ ਅੰਧੇਰਾ ਹੈ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਤੇ ਨਿੱਕੀ ਉਮਰੇ ਹੀ ਵੱਡੇ ਦਰਦ ਹੰਢਾਉਣ ਵਾਲੇ ਤੇ ‘ਬਿਰਹਾ ਦਾ ਸੁਲਤਾਨ’ ਦਾ ਲਕਬ ਹਾਸਲ ਕਰ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਣ ਵਾਲੇ ਸ਼ਿਵ ਕੁਮਾਰ ਬਟਾਲਵੀ ਵਾਂਗ ਹੀ ਅਧੂਰੀ ਮੁਹੱਬਤ ਦੇ ਅਹਿਸਾਸ ਵਿੱਚ ਡੁੱਬੀ ਮੀਨਾ ਕੁਮਾਰੀ ਵੀ ਸ਼ਿਵ ਵਾਂਗ ਮੁਹੱਬਤ ਨੂੰ ਮੌਤ ਨਾਲ ਜੋੜ ਕੇ ਵੇਖਦੀ ਸੀ। ਮੌਤ ਦੀ ਆਗ਼ੋਸ਼ ਵਿੱਚ ਸਮਾਉਣ ਦੀ ਚਾਹਤ ਪ੍ਰਗਟਾਉਂਦਿਆਂ ਮੀਨਾ ਨੇ ਕਿਹਾ ਸੀ; ਮੌਤ ਕਹਿ ਲੋ, ਜੋ ਮੁਹੱਬਤ ਨਹੀਂ ਕਹਿਨੇ ਪਾਓ ਉਸੀ ਕਾ ਨਾਮ ਮੁਹੱਬਤ ਹੈ, ਜਿਸਕਾ ਨਾਮ ਮੌਤ ਹੈ। ਸੋ ਮੀਨਾ ਦੀ ਅਦਾਕਾਰੀ ਅਤੇ ਸ਼ਾਇਰੀ ਤਾਂ ਪੂਰੀ ਸੀ, ਪਰ ਉਸ ਦੀ ਮੁਹੱਬਤ ਅਧੂਰੀ ਸੀ। ਆਪਣੀ ਮੁਹੱਬਤ ਦੇ ਅਧੂਰੇਪਣ ਨੂੰ ਬਿਆਨ ਕਰਦਿਆਂ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦੀ ਸੀ ਕਿ ਮੁਹੱਬਤ ਵਿੱਚ ਆਖ਼ਿਰ ਕਮੀ ਕਿੱਥੇ ਰਹਿ ਗਈ ਸੀ? ਉਸ ਦੇ ਬੋਲ ਸਨ;

‘ਤਨਹਾ ਚਾਂਦ’ ਮੀਨਾ ਕੁਮਾਰੀ Read More »

ਨਵੇਂ ਮਾਪਦੰਡ ਉਭਾਰਦੀ ਫਿਲਮ ‘ਸੁੱਚਾ ਸੂਰਮਾ’

ਫਿਲਮਾਂ ਸਿਰਫ਼ ਮਨੋਰੰਜਨ ਦਾ ਸਬੱਬ ਹੀ ਨਹੀਂ ਹੁੰਦੀਆਂ, ਸਾਡੀ ਚੇਤਨਾ ਨੂੰ ਹੁਲਾਰਾ ਦੇਣ ਦਾ ਜ਼ਰੀਆ ਵੀ ਬਣਦੀਆਂ ਹਨ। ਪੁਰਾਤਨ ਸਮੇਂ ’ਤੇ ਆਧਾਰਿਤ ਕਿਸੇ ਫਿਲਮ ਨੂੰ ਫਿਲਮਾਉਣ ਸਮੇਂ ਨਿਰਦੇਸ਼ਕ ਦੀ ਲਿਆਕਤ ਦੀ ਵੀ ਪਰਖ ਹੁੰਦੀ ਹੈ ਕਿ ਕੀ ਉਹ ਉਸ ਸਮੇਂ ਦੀਆਂ ਪ੍ਰਸਿਥੀਆਂ, ਪਹਿਰਾਵੇ, ਰੀਤੀ-ਰਿਵਾਜ ਅਤੇ ਰਹਿਣ-ਸਹਿਣ ਨਾਲ ਇਨਸਾਫ ਕਰ ਸਕਿਆ ਹੈ? ਪੰਜਾਬੀ ਫਿਲਮ ‘ਸੁੱਚਾ ਸੂਰਮਾ’ ਇੱਕ ਸੂਰਮਗਤੀ ਵਾਲੀ ਗਾਥਾ ਦੇ ਗੁੱਝੇ ਤੱਥਾਂ ਨੂੰ ਰੂਪਮਾਨ ਕਰਦੀ ਨਜ਼ਰ ਆਉਂਦੀ ਹੈ। ਬੇਸ਼ੱਕ ਫਿਲਮ ਸ਼ੁਰੂ-ਸ਼ੁੂਰੂ ਵਿੱਚ ਇੱਕ ਭੁਲੇਖਾ ਜਿਹਾ ਸਿਰਜਦੀ ਹੈ ਕਿ ਕਹਾਣੀ ਦੀ ਸ਼ੁਰੂਆਤ ਕਿੱਥੋਂ ਤੇ ਕਿਵੇਂ ਹੁੰਦੀ ਹੈ? ਭਾਵੇਂ ਫਿਲਮ ਦੇ ਸ਼ੁਰੂ ਵਿੱਚ ਇਹ ਲਿਖ ਦਿੱਤਾ ਹੈ ਕਿ ਇਹ ਕਹਾਣੀ ਨਿਰੋਲ ਕਲਪਿਤ ਹੈ ਪ੍ਰੰਤੂ ਫਿਰ ਵੀ ਲੋਕ ਮਨਾਂ ਵਿੱਚੋਂ ਸੁੱਚੇ ਸੂਰਮੇ ਦੇ ਕਿਰਦਾਰ ਨੂੰ ਮਨਫੀ ਕਰਕੇ ਨਹੀਂ ਦੇਖਿਆ ਜਾ ਸਕਦਾ। ਹੋ ਸਕਦੈ ‘ਕਲਪਿਤ ਕਹਾਣੀ’ ਲਿਖਣਾ ਕਿਸੇ ਕਾਨੂੰਨੀ ਨੁਕਤੇ ਤੋਂ ਨਿਰਦੇਸ਼ਕ ਜਾਂ ਨਿਰਮਾਤਾ ਦੀ ਮਜਬੂਰੀ ਹੋਵੇ, ਪਰ ਸੁੱਚੇ ਸੂਰਮੇ ਦੀ ਕਹਾਣੀ ਲੋਕ ਮਨਾਂ ਵਿੱਚ ਪਹਿਲਾਂ ਹੀ ਜਾਣੀ-ਪਛਾਣੀ ਹੋਣ ਕਰਕੇ ਦਰਸ਼ਕਾਂ ਦੀ ਖਿੱਚ ਦਾ ਸਬੱਬ ਬਣਦੀ। ਜਿਸ ਦਰਸ਼ਕ ਨੂੰ ਕਹਾਣੀ ਦੇ ਪਿਛੋਕੜ ਦਾ ਪਹਿਲਾਂ ਪਤਾ ਨਹੀਂ ਹੈ, ਉਸ ਨੂੰ ਕਹਾਣੀ ਦੀ ਸ਼ੁਰੂਆਤ ਜ਼ਰੂਰ ਭੰਬਲਭੂਸਾ ਜਿਹਾ ਪਾਉਂਦੀ ਹੈ। ਜਿਵੇਂ ਸ਼ੁਰੂ ਵਿੱਚ ਹੀ ਗਊਆਂ ਨੂੰ ਛੁਡਾਉਣਾ ਤੇ ਬੁੱਚੜਾਂ ਨੂੰ ਮਾਰਨਾ ਅਤੇ ਸੁੱਚੇ ਤੇ ਘੁੱਕਰ ਦੀ ਯਾਰੀ ਦੇ ਮੁੱਢ ਬੱਝਣ ਦੇ ਮੂਲ ਕਾਰਨ ਸਪੱਸ਼ਟ ਨਾ ਹੋਣ ਕਰਕੇ ਕਹਾਣੀ ਦਾ ਕੋਈ ਸਿਰਾ ਜਿਹਾ ਨਹੀਂ ਲੱਭਦਾ। ਜਿਸ ਨੂੰ ਕਹਾਣੀ ਦਾ ਪਹਿਲਾਂ ਹੀ ਪਤਾ ਹੈ ਉਸ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ। ਅੱਧੇ ਸਮੇਂ ਤੀਕ ਉਪਰੋਥਲੀ ਕਈ ਘਟਨਾਵਾਂ ਵਾਪਰ ਜਾਣ ਕਰਕੇ ਕਹਾਣੀ ਕਿਸੇ ਤਰਤੀਬ ਵਿੱਚ ਬੱਝਦੀ ਨਜ਼ਰ ਨਹੀਂ ਆਉਂਦੀ। ਅੱਧੇ ਸਮੇਂ ਤੋਂ ਬਾਅਦ ਕਹਾਣੀ ਖਿੱਚ ਦਾ ਕੇਂਦਰ ਬਣਦੀ ਹੈ। ‘ਸੁੱਚਾ-ਸੂਰਮਾ’ ਫਿਲਮ ਕਈ ਨਵੇਂ ਮਾਪਦੰਡ ਉਲੀਕਦੀ ਹੈ। ਸਾਡੀ ਸਮਾਜਿਕ ਅਤੇ ਸੱਭਿਆਚਾਕ ਦ੍ਰਿਸ਼ਟੀ ਤੋਂ ਬਲਬੀਰੋ ਨੂੰ ਬਦਕਾਰ ਜਾਂ ਚਰਿੱਤਰਹੀਣ ਔਰਤ ਦੇ ਰੂਪ ਵਿੱਚ ਦੇਖਿਆ ਜਾਂਦਾ ਰਿਹਾ ਹੈ ਪ੍ਰੰਤੂ ਫਿਲਮ ‘ਸੁੱਚਾ ਸੂਰਮਾ’ ਵਿੱਚ ਬਲਬੀਰੋ ਨੂੰ ਸ਼ਿਵ ਕੁਮਾਰ ਬਟਾਲਵੀ ਦੀ ‘ਲੂਣਾ’ ਵਾਂਗ ਬੇਵੱਸ ਅਤੇ ਸਮਾਜਿਕ ਧੱਕੇਸ਼ਾਹੀ ਦੀ ਸ਼ਿਕਾਰ ਦਰਸਾਇਆ ਗਿਆ ਹੈ। ਪਾਤਰ ਨਰੈਣਾ (ਸਰਬਜੀਤ ਚੀਮਾ) ਬਲਬੀਰੋ ਦੇ ਅਰਮਾਨਾਂ ਨੂੰ ਥਾਂ-ਥਾਂ ’ਤੇ ਕੁਚਲਦਾ ਦਰਸਾਇਆ ਗਿਆ ਹੈ। ਜਿਵੇਂ ਸਮਾਜਿਕ ਸਰੋਕਾਰਾਂ ਨੇ ਲੂਣਾ ਦੇ ਅਰਮਾਨਾਂ ਦਾ ਕਤਲ ਕੀਤਾ ਸੀ, ਉਹੀ ਸਥਿਤੀ ਬਲਬੀਰੋ ਨਾਲ ਇਸ ਫਿਲਮ ਵਿੱਚ ਦਰਸਾਈ ਗਈ ਹੈ। ਆਪਣੇ ਵਲੂੰਧਰੇ ਗਏ ਅਰਮਾਨਾਂ ਦੇ ਕੌੜੇ ਸੱਚ ਦਾ ਭਾਂਡਾ ਪਹਿਲਾਂ ਉਹ ਆਪਣੇ ਬਾਪ ਅੱਗੇ ਤੋੜਦੀ ਹੈ ਤੇ ਫਿਰ ਗੁੱਸੇ ਵਿੱਚ ਆਪਣੇ ਦਿਉਰ ਸੁੱਚੇ ਅੱਗੇ ਆਪਣੀ ਧੁਖਦੀ ਜਵਾਨੀ ਦੀ ਪੀੜ ਨੂੰ ਦਰਸਾ ਜਾਂਦੀ ਹੈ। ਇਸ ਤਰ੍ਹਾਂ ਦਰਸ਼ਕਾਂ ਦਾ ਨਜ਼ਰੀਆ ਬਲਬੀਰੋ ਬਾਰੇ ਸਿਨੇਮਾ ਘਰ ਵਿੱਚੋਂ ਬਾਹਰ ਆਉਂਦਿਆਂ ਹੀ ਬਦਲ ਜਾਂਦਾ ਹੈ। ਫਿਲਮ ਵਿੱਚ ਬਲਬੀਰੋ ਦੀਆਂ ਦਿਲ ਖਿੱਚਵੀਆਂ ਅਦਾਵਾਂ ਤੇ ਤਿੱਖੇ ਨਕਸ਼ ਦਰਸ਼ਕਾਂ ਨੂੰ ਕੀਲਣ ਵਿੱਚ ਕਾਮਯਾਬ ਹੁੰਦੇ ਹਨ। ਘੁੱਕਰ ਤੇ ਭਾਗ ਸਿੰਘ ਆਪੋ-ਆਪਣੇ ਕਿਰਦਾਰ ਵਿੱਚ ਖ਼ੂਬ ਨਿਭਦੇ ਹਨ। ਕੁਝ ਗੱਲਾਂ ਫਿਲਮ ’ਤੇ ਉਂਗਲ ਵੀ ਚੁੱਕਦੀਆਂ ਹਨ। ਜਿਹੜਾ ਪਾਤਰ ਸਾਰੀ ਕਹਾਣੀ ਦਾ ਕੇਂਦਰ-ਬਿੰਦੂ ਬਣ ਕੇ ਇੱਜ਼ਤ ਤੇ ਅਣਖ ਲਈ ਖੂਨੀ ਹੋਲੀ ਖੇਡਦਾ ਹੈ, ਉਹ ਆਪ ਬਰਾਤ ਜਾ ਕੇ ਲੋਕਾਂ ਦੀਆਂ ਕੁੜੀਆਂ ਨਾਲ ਇਸ਼ਕ-ਪੇਚੇ ਲੜਾਉਂਦਾ ਦਿਖਾਇਆ ਗਿਆ ਹੈ। ਸੁੱਚਾ ਸਿੰਘ ਜਦੋਂ ਨਰੈਣੇ ਦੀ ਬਰਾਤ ਜਾਂਦਾ ਹੈ ਤਾਂ ਉੱਥੇ ਉਹ ਭੁਰੋ ਨਾਂ ਦੀ ਕੁੜੀ ਨਾਲ ਇਸ਼ਕ ਕਰਦਾ ਹੈ। ਕਿਉਂਕਿ ਫਿਲਮ ਜਿਸ ਕਾਲ (ਸਮੇਂ) ਦੀ ਪ੍ਰਤੀਨਿਧਤਾ ਕਰਦੀ ਹੈ, ਉਹ ਸਮਾਂ ਕੁੜੀਆਂ ਨੂੰ ਇਸ ਤਰ੍ਹਾਂ ਦੀ ਰੁਮਾਂਟਿਕ ਖੁੱਲ੍ਹ ਦੀ ਆਗਿਆ ਨਹੀਂ ਦਿੰਦਾ ਸੀ। ਨਾਲੇ ਸੁੱਚਾ ਸਿੰਘ ਵਰਗੇ ਅਣਖੀ ਬੰਦੇ ਲਈ ਇਹ ਕੰਮ ਉਸ ਦੇ ‘ਸੁੱਚੇ ਕੰਮ’ ਨੂੰ ਵੀ ਦਾਗੀ ਬਣਾਉਂਦਾ ਹੈ। ਜਦੋਂ ਬਲਬੀਰੋ ਆਪਣੇ ਕੁਚਲੇ ਅਰਮਾਨਾਂ ਦੀ ਗੱਲ ਪੂਰੇ ਗੁੱਸੇ ਨਾਲ ਨਰੈਣੇ ਵੱਲ ਹੱਥ ਕਰ ਕੇ ਸੁੱਚੇ ਨੂੰ ਕਹਿੰਦੀ ਹੈ, ‘‘ਪੁੱਛ, ਆਪਣੇ ਭਰਾ ਨੂੰ ਪੁੱਛ, ਮੇਰੇ ਅਰਮਾਨਾਂ ਦਾ ਕਿਵੇਂ ਕਤਲ…।’’ ਉਦੋਂ ਸੁੱਚੇ ਦੀ ਹਿੱਕ ਵਿਚਲਾ ਨਿਆਂ ਮਰਦ ਪ੍ਰਧਾਨ ਸਮਾਜ ਦੇ ਨਿਯਮ ਦੀ ਭੇਂਟ ਚੜ੍ਹ ਜਾਂਦਾ ਹੈ। ਉਂਝ ਵੀ ਬੱਬੂ ਮਾਨ ਦੀਆਂ ਅੱਖਾਂ ਵਿੱਚੋਂ ਸੁੱਚਾ ਸਿੰਘ ਬਹੁਤਾ ਚਮਕ ਨਹੀਂ ਸਕਿਆ। ਜਦੋਂ ਸੁੱਚੇ ਨੂੰ ਪਹਿਲਾਂ ਫਾਂਸੀ ਹੁੰਦੀ ਹੈ, ਉਹ ਬੁੱਚੜਾਂ ਨੂੰ ਮਾਰਨ ਕਰਕੇ ਹੁੰਦੀ ਹੈ ਜਾਂ ਬਲਬੀਰੋ ਤੇ ਘੁੱਕਰ ਨੂੰ ਮਾਰਨ ਕਰਕੇ? ਇਸ ਸਬੰਧੀ ਅਦਾਲਤੀ ਪ੍ਰਕਿਰਿਆ ਫਿਲਮ ਵਿੱਚ ਦਰਸਾਈ ਜਾਂਦੀ ਤਾਂ ਹੋਰ ਵੀ ਚੰਗਾ ਲੱਗਣਾ ਸੀ। ਨਿਰਦੇਸ਼ਕ ਦੇ ਤੌਰ ’ਤੇ ਅਮਿਤੋਜ ਮਾਨ ਕਈ ਥਾਵਾਂ ’ਤੇ ਕਮਾਲ ਕਰਦਾ ਦਿਖਾਈ ਦਿੰਦਾ ਹੈ। ਫਿਲਮ ਵਿੱਚ ਪਹਿਰਾਵੇ, ਬਰਤਨਾਂ, ਖਾਣੇ ਆਦਿ ਦਾ ਪੂਰਾ ਧਿਆਨ ਰੱਖਿਆ ਗਿਆ। ਪੁਰਾਣੀਆਂ ਰਵਾਇਤਾਂ ਜਿਵੇਂ ਜੰਨ ਬੰਨਣੀ ਤੇ ਜੰਨ ਛੁਡਾਉਣੀ, ਕੱਚੀ ਲੱਸੀ ਵਿੱਚ ਕੰਗਣਾ ਖੇਡਣਾ, ਵਿਆਹ ਵਿੱਚ ਲੱਡੂਆਂ ਦੀ ਮਹਾਨਤਾ ਨੂੰ ਦਰਸਾਉਣਾ ਆਦਿ ਨਿਰਦੇਸ਼ਕ ਦੀ ਕਾਬਲੀਅਤ ਦੀ ਬਾਤ ਪਾਉਂਦੇ ਹਨ। ਇਸ ਤੋਂ ਵੀ ਵਧੀਆ ਗੱਲ ਜਦੋਂ ਬਲਬੀਰੋ ਘੁੱਕਰ ਨੂੰ ਸਿਰ ਹਿਲਾ ਕੇ ‘ਹਾਂ’ ਕਰ ਦਿੰਦੀ ਹੈ… ਤਾਂ ਦਰਸ਼ਕ ‘ਵਾਹ-ਵਾਹ’ ਕਰ ਉੱਠਦੇ ਹਨ। ਜਦੋਂ ਬਲਬੀਰੋ ਸੁੱਚੇ ਨੂੰ ਆਪਣਾ ਦੁਖ ਦੱਸਦੀ ਹੈ ਤਾਂ ਉਸ ਸਮੇਂ ਇਹ ਮੱਝ ਦੇ ਕਿੱਲਾ ਪੁਟਾਉਣ ਰਾਹੀਂ ਦਰਸਾਇਆ ਗਿਆ ਹੈ ਜੋ ਉਸ ਦੀ ਜ਼ਖਮੀ ਮਾਨਸਿਕਤਾ ਦਾ ਪ੍ਰਤੀਕ ਹੈ। ਇਹ ਦ੍ਰਿਸ਼ ਨਿਰਦੇਸ਼ਕ ਦੀ ਤੀਖਣ ਬੁੱਧੀ ਦਾ ਪ੍ਰਮਾਣ ਹੈ। ਪਿੰਡ ਗਹਿਰੀ ਭਾਗੀ ਵਿੱਚ ਆਸ਼ਕ-ਮਸ਼ੂਕ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਨੂੰ ਭੱਜਣ ਦਾ ਸਮਾਂ ਦੇਣਾ ਅਤੇ ਪਿੰਡ ਦੇ ਲੋਕਾਂ ਦੀ ਹਮਦਰਦੀ ਹਾਸਲ ਕਰਨਾ ਇੱਕ ਵਧੀਆ ਵਿਉਂਤਬੰਦੀ ਨੂੰ ਦਰਸਾਉਂਦਾ ਹੈ।

ਨਵੇਂ ਮਾਪਦੰਡ ਉਭਾਰਦੀ ਫਿਲਮ ‘ਸੁੱਚਾ ਸੂਰਮਾ’ Read More »

ਹੁਣ ਯੂਟਿਊਬ ਦੀ ਮਦਦ ਨਾਲ ਪੈਸਾ ਕਮਾਉਣਾ ਹੋਵੇਗਾ ਹੋਰ ਵੀ ਆਸਾਨ

YouTube ਨੇ ਆਪਣੇ Shorts ਪਲੇਟਫਾਰਮ ‘ਤੇ ਪ੍ਰਮੁੱਖ ਅੱਪਡੇਟ ਜਾਰੀ ਕੀਤਾ ਹੈ। ਹੁਣ ਕ੍ਰਿਏਟਰਸ 3 ਮਿੰਟ ਤਕ ਦੀ ਵੀਡੀਓ ਅੱਪਲੋਡ ਕਰ ਸਕਦੇ ਹਨ। ਇਹ ਬਦਲਾਅ 15 ਅਕਤੂਬਰ ਤੋਂ ਲਾਗੂ ਹੋਵੇਗਾ। YouTube ਸ਼ਾਰਟਸ ਸ਼ੁਰੂ ਵਿਚ 60 ਸਕਿੰਟ ਦੀ ਵੀਡੀਓ ਤਕ ਸੀਮਿਤ ਸੀ। ਹੁਣ 3 ਮਿੰਟ ਦੀ ਲਿਮਟ ਕ੍ਰਿਏਟਰਸ ਨੂੰ ਜ਼ਿਆਦਾ ਸਪੇਸ ਦੇਵੇਗੀ। ਪੁਰਾਣੇ ਵੀਡੀਓ ਨਹੀਂ ਹੋਣਗੇ ਪ੍ਰਭਾਵਿਤ YouTube ਸ਼ਾਰਟਸ ਪਹਿਲਾਂ ਇਕ ਮਿੰਟ ਤੋਂ ਵੀ ਘੱਟ ਸਮੇਂ ਦੇ ਤੇਜ਼ ਤੇ ਆਕਰਸ਼ਕ ਵੀਡੀਓ ‘ਤੇ ਕੇਂਦ੍ਰਿਤ ਸਨ। ਇਨ੍ਹਾਂ ਵੀਡੀਓਜ਼ ਨੇ ਯੂਟਿਊਬ ਨੂੰ ਇੰਸਟਾਗ੍ਰਾਮ ਰੀਲਜ਼ ਤੇ ਟਿੱਕਟੌਕ ਨਾਲ ਮੁਕਾਬਲਾ ਕਰਨ ਵਿਚ ਬਹੁਤ ਮਦਦ ਕੀਤੀ। ਹੁਣ ਪਲੇਟਫਾਰਮ ਲੰਬੇ ਫਾਰਮੈਟ ਵਾਲੇ ਵੀਡੀਓਜ਼ ਨੂੰ ਸਪੋਰਟ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਨਵਾਂ ਅੱਪਡੇਟ ਪਹਿਲਾਂ ਤੋਂ ਅੱਪਲੋਡ ਕੀਤੇ ਵੀਡੀਓਜ਼ ਨੂੰ ਪ੍ਰਭਾਵਿਤ ਨਹੀਂ ਕਰੇਗਾ। ਆ ਰਿਹਾ ਇਹ ਫੀਚਰ ਲੰਬੇ ਵੀਡੀਓ ਤੋਂ ਇਲਾਵਾ YouTube ਕ੍ਰਿਏਟਰਸ ਲਈ ਵੀਡੀਓ ਨੂੰ ਮਜ਼ੇਦਾਰ ਤੇ ਆਕਰਸ਼ਕ ਬਣਾਉਣ ਲਈ ਸਿਰਜਣਹਾਰਾਂ ਲਈ ਨਵੇਂ ਫੀਚਰ ਲਿਆ ਰਿਹਾ ਹੈ। ਟੈਂਪਲੇਟ ਜਲਦੀ ਹੀ YouTube ‘ਤੇ ਉਪਲਬਧ ਹੋਣਗੇ। ਇਹ ਫੀਚਰ ਯੂਜ਼ਰਜ਼ ਨੂੰ ਸ਼ਾਰਟ ‘ਤੇ ਰੀਮਿਕਸ ਬਟਨ ‘ਤੇ ਟੈਪ ਕਰ ਕੇ ਅਤੇ ਇੱਕ ਟੈਂਪਲੇਟ ਚੁਣ ਕੇ ਕਮਰਸ਼ੀਅਲ ਵੀਡੀਓ ਬਣਾਉਣ ਦੀ ਸੁਵਿਧਾ ਦੇਵੇਗਾ। ਮਿਊਜ਼ਿਕ ਵੀਡੀਓਜ ਕਰ ਸਕੋਗੇ ਇਸਤੇਮਾਲ YouTube ਇਕ ਹੋਰ ਨਵਾਂ ਅਪਡੇਟ ਜਾਰੀ ਕਰਨ ਵਾਲਾ ਹੈ। ਇਸ ਵਿਚ ਯੂਜ਼ਰ ਜਲਦੀ ਹੀ ਸ਼ਾਰਟਸ ਬਣਾਉਣ ਲਈ ਵੀਡੀਓ ਸਮੇਤ ਕਈ ਵੀਡੀਓ ਕਲਿੱਪਸ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਗੂਗਲ ਡੀਪਮਾਈਂਡ ਦੇ ਵੀਡੀਓ ਮਾਡਲ ਨੂੰ ਇਸ ਸਾਲ ਦੇ ਅੰਤ ‘ਚ ਸ਼ਾਰਟਸ ‘ਚ ਜੋੜਿਆ ਜਾਵੇਗਾ, ਜੋ ਯੂਜ਼ਰਜ਼ ਨੂੰ ਵੀਡੀਓ ਬੈਕਗ੍ਰਾਉਂਡ ਅਤੇ ਸਟੈਂਡਅਲੋਨ ਕਲਿੱਪ ਬਣਾਉਣ ਦੀ ਸਹੂਲਤ ਦੇਵੇਗਾ। ਇਨ੍ਹਾਂ ਨਵੇਂ ਫੀਚਰਜ਼ ਨਾਲ ਯੂਟਿਊਬ ਤੋਂ ਕਮਾਈ ਕਰਨਾ ਆਸਾਨ ਹੋ ਜਾਵੇਗਾ।

ਹੁਣ ਯੂਟਿਊਬ ਦੀ ਮਦਦ ਨਾਲ ਪੈਸਾ ਕਮਾਉਣਾ ਹੋਵੇਗਾ ਹੋਰ ਵੀ ਆਸਾਨ Read More »

ਕੈਂਸਰ ਤੋਂ ਹਾਰ ਕੇ ਵੀ ਤਕਨਾਲੋਜੀ ਦੀ ਦੁਨੀਆ ‘ਚ ਅਮਰ ਹੋ ਗਏ ਸਟੀਵ ਜੌਬਸ

ਨਵੀਂ ਦਿੱਲੀ, 5 ਅਕਤੂਬਰ – 2011 ਨੂੰ ਸਟੀਵ ਜੌਬਸ ਦੀ ਕੈਂਸਰ ਕਾਰਨ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਜੌਬਸ ਦੀ ਦੂਰਅੰਦੇਸ਼ੀ ਤੇ ਇਨੋਵੇਸ਼ਨ ਨੇ ਐਪਲ ਨੂੰ ਦੁਨੀਆ ਦੀ ਸਭ ਤੋਂ ਵਧੀਆ ਕੰਪਨੀਆਂ ‘ਚੋਂ ਇਕ ਬਣਾਉਣ ਦਾ ਕੰਮ ਕੀਤਾ ਹੈ। ਇਕ ਸਾਧਾਰਨ ਪਰਿਵਾਰ ‘ਚ ਪੈਦਾ ਹੋਏ ਸਟੀਵ ਨੂੰ ਤਕਨਾਲੋਜੀ ‘ਚ ਡੂੰਘੀ ਦਿਲਚਸਪੀ ਸੀ। ਟੀਨੇਜ ‘ਚ ਹੀ ਉਨ੍ਹਾਂ ਕੰਪਿਊਟਰਾਂ ਨਾਲ ਐਕਸਪੈਰੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਉਨ੍ਹਾਂ ਦੀ ਬਰਸੀ ‘ਤੇ, ਆਓ ਅਸੀਂ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਕੁਝ ਦਿਲਚਸਪ ਕਿੱਸਿਆਂ ਨੂੰ ਯਾਦ ਕਰੀਏ, ਜਿਨ੍ਹਾਂ ਨੂੰ ਲੇਖਕ ਵਾਲਟਰ ਆਈਜੈਕਸਨ ਨੇ ਆਪਣੀ ਅਧਿਕਾਰਤ ਬਾਇਓਗ੍ਰਾਫੀ ‘ਸਟੀਵ ਜੌਬਜ਼’ ਕਿਤਾਬ ‘ਚ ਲਿਖਿਆ ਹੈ। ਭਾਰਤ ਨੇ ਕਿਵੇਂ ਬਦਲਿਆ ਤਕਨਾਲੋਜੀ ਦਾ ਜਾਦੂਗਰ ? ਕਲਪਨਾ ਕਰੋ, ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ‘ਚੋਂ ਇਕ ਸਟੀਵ ਜੌਬਸ, ਭਾਰਤ ‘ਚ ਇਕ ਛੋਟੇ ਜਿਹੇ ਪਿੰਡ ਵਿੱਚ ਮੁੰਡਨ ਕਰ ਕੇ, ਖਾਦੀ ਦੇ ਵਸਤਰ ਪਾਈ, ਆਪਣੇ ਮਾਤਾ-ਪਿਤਾ ਤੋਂ ਲੁਕ ਕੇ ਰਹਿ ਰਹੇ ਸਨ। ਇਹ ਸੱਚ ਹੈ। ਜੌਬਸ ਨੀਮ ਕਰੋਲੀ ਬਾਬਾ ਤੋਂ ਇੰਨੇ ਪ੍ਰਭਾਵਿਤ ਸਨ ਕਿ ਉਨ੍ਹਾਂ ਭਾਰਤ ਵਿਚ ਸੱਤ ਮਹੀਨੇ ਬਿਤਾਏ। ਜਦੋਂ ਉਹ ਵਾਪਸ ਆਏ ਤਾਂ ਇੰਨੇ ਬਦਲ ਚੁੱਕੇ ਸੀ ਕਿ ਉਨ੍ਹਾਂ ਦਾ ਮਾਤਾ-ਪਿਤਾ ਵੀ ਉਨ੍ਹਾਂ ਨੂੰ ਪਛਾਣ ਨਾ ਸਕੇ। ਇਹ ਕਹਾਣੀ ਜੌਬਸ ਦੀ ਅਧਿਕਾਰਤ ਜੀਵਨੀ ‘ਚ ਦਰਜ ਹੈ, ਇਸ ਵਿਚ ਜੌਬਸ ਕਹਿੰਦੇ ਹਨ, ‘ਮੈਂ ਬਿਲਕੁਲ ਗੰਜਾ ਸੀ। ਮੈਂ ਖਾਦੀ ਦੇ ਭਾਰਤੀ ਵਸਤਰ ਪਹਿਨੇ ਹੋਏ ਸਨ ਤੇ ਮੇਰੀ ਸਕਿਨ ਗਹਿਰੇ ਚਾਕਲੇਟ ਭੂਰੇ ਲਾਲ ਰੰਗ ‘ਚ ਬਦਲ ਚੁੱਕੀ ਸੀ। ਮੈਂ ਉੱਥੇ ਇੰਝ ਹੀ ਬੈਠਾ ਰਿਹਾ। ਮੇਰੇ ਮਾਤਾ-ਪਿਤਾ ਮੈਨੂੰ ਲੱਭਦੇ ਹੋਏ ਪੰਜ ਵਾਰ ਮੇਰੇ ਸਾਹਮਣਿਓਂ ਲੰਘੇ। ਅਤੇ ਅੰਤ ਵਿਚ ਮੇਰੀ ਮਾਂ ਨੇ ਮੈਨੂੰ ਪਛਾਣਦੇ ਹੋਏ ਸਟੀਵ ਕਿਹਾ ਤੇ ਮੈਂ ਹਾਂ ਵਿਚ ਜਵਾਬ ਦਿੱਤਾ।’ ਸਟੀਵ ਜੌਬਸ ਦੀ ਯੂਨੀਫਾਰਮ ਜਦੋਂ ਸੋਨੀ ਨੇ ਆਪਣੇ ਮੁਲਾਜ਼ਮਾਂ ਨੂੰ ਇਕ ਯੂਨੀਫਾਰਮ ਦਿੱਤੀ ਤਾਂ ਸਟੀਵ ਜੌਬਸ ਐਪਲ ਲਈ ਵੀ ਅਜਿਹਾ ਹੀ ਕੁਝ ਚਾਹੁੰਦੇ ਸਨ। ਇਸ ਦੇ ਲਈ ਸਟੀਵ ਨੇ ਇਸੀ ਮੀਆਕੇ ਨਾਲ ਸੰਪਰਕ ਕੀਤਾ, ਪਰ ਐਪਲ ਇੰਜੀਨੀਅਰਾਂ ਨੂੰ ਇਹ ਵਿਚਾਰ ਪਸੰਦ ਨਾ ਆਇਆ। ਜੌਬਸ ਨੇ ਇਸ ਸਮੱਸਿਆ ਦਾ ਸਧਾਰਨ ਹੱਲ ਕੱਢਿਆ, ਉਨ੍ਹਾਂ ਮੀਆਕੇ ਤੋਂ ਕਈ ਕਾਲੇ ਰੰਗ ਦੀਆਂ ਟਰਟਲਨੈੱਕ ਟੀ-ਸ਼ਰਟਾਂ ਬਣਵਾਈਆਂ ਤੇ ਉਨ੍ਹਾਂ ਨੂੰ ਹਰ ਰੋਜ਼ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨਾ ਸਿਰਫ ਆਪਣੀ ਪਸੰਦ ਦੇ ਕੱਪੜੇ ਪਾਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾ ਲਿਆ ਸਗੋਂ ਇਕ ਖਾਸ ਪਛਾਣ ਵੀ ਬਣਾ ਲਈ। ਜੌਬਸ ਦਾ ਅਜੀਬੋ-ਗ਼ਰੀਬ ਜਨੂੰਨ ਸਟੀਵ ਜੌਬਸ ਹਮੇਸ਼ਾ ਆਪਣੇ ਕੰਮ ਨੂੰ ਲੈ ਕੇ ਅਨੁਸ਼ਾਸਿਤ ਰਹਿੰਦੇ ਸਨ। ਉਹ ਹਮੇਸ਼ਾ ਸਾਫ਼-ਸੁਥਰਾ ਕੰਮ ਪਸੰਦ ਕਰਦੇ। ਐੱਪਲ ਦਾ ਪਹਿਲਾ ਵੈਸਟ ਕੋਸਟ ਕੰਪਿਊਟਰ ਫੇਅਰ ਅਪ੍ਰੈਲ 1977 ‘ਚ ਸਾਨ ਫਰਾਂਸਿਸਕੋ ‘ਚ ਹੋਣਾ ਸੀ, ਜਿਸ ਸਮੇਂ ਐਪਲ II ਦੀ ਸ਼ੁਰੂਆਤ ਵੀ ਤੈਅ ਕੀਤੀ ਜਾਣੀ ਸੀ। ਜੌਬਸ ਉਸ ਵੇਲੇ ਕਾਫੀ ਗੁੱਸਾ ਹੋ ਗਏ, ਜਦੋਂ ਕੰਪਿਊਟਰ ਦੇ ਡੱਬਿਆਂ ‘ਤੇ ਉਨ੍ਹਾਂ ਹਲਕੇ ਜਿਹੇ ਦਾਗ ਨਜ਼ਰ ਆਏ। ਉਨ੍ਹਾਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦਾ ਪਾਲਸ਼ ਕਰਨ ਦੇ ਕੰਮ ਵਿਚ ਲਗਾ ਦਿੱਤਾ। ਉੱਥੇ ਹੀ ਐੱਪਲ-2 ਦੇ ਡਿਜ਼ਾਈਨ ਨੂੰ ਲੈ ਕੇ ਉਨ੍ਹਾਂ ਪੈਂਟੋਨ ਕੰਪਨੀ ਦੀਆਂ ਸੇਵਾਵਾਂ ਲਈਆਂ ਸਨ। ਜਿਸਦੇ ਬਾਹਰ ਬੈਜ ਕਲਰ ਦੇ ਦੋ ਹਜ਼ਾਰ ਤੋਂ ਜ਼ਿਆਦਾ ਸ਼ੇਡਸ ਸਨ। ਪਰ ਸਟੀਵ ਨੂੰ ਉਨ੍ਹਾਂ ਵਿਚੋਂ ਕੁਝ ਵੀ ਪਸੰਦ ਨਾ ਆਇਆ। ਉਹ ਇਸ ਤੋਂ ਵੀ ਕੁਝ ਵੱਖ ਸ਼ੇਡ ਬਣਵਾਉਣਾ ਚਾਹੁੰਦੇ ਸੀ। ਤਕਨਾਲੋਜੀ ਦੇ ਦੋ ਦਿੱਗਜਾਂ ਵਿਚਾਲੇ ਤਣਾਅ ਤਕਨੀਕੀ ਖੇਤਰ ਦੇ ਦੋ ਸਭ ਤੋਂ ਵੱਡੇ ਨਾਂ ਸਟੀਵ ਜੌਬਸ ਤੇ ਬਿਲ ਗੇਟਸ ਹਮੇਸ਼ਾ ਵਿਰੋਧੀ ਰਹੇ ਹਨ। ਦੋਵੇਂ ਹੀ ਟੈਕਨਾਲੋਜੀ ਦੀ ਦੁਨੀਆ ‘ਚ ਇਕ-ਦੂਜੇ ਨੂੰ ਹਰਾਉਣ ਦੇ ਮੁਕਾਬਲੇ ‘ਚ ਲੱਗੇ ਹੋਏ ਸਨ। ਇਹ ਦੁਸ਼ਮਣੀ ਉਨ੍ਹਾਂ ਦੇ ਨਿੱਜੀ ਰਿਸ਼ਤਿਆਂ ‘ਚ ਵੀ ਸਾਫ਼ ਝਲਕਦੀ ਸੀ। ਇਕ ਵਾਰ 1987 ਦੀਆਂ ਗਰਮੀਆਂ ‘ਚ ਬਿਲ ਗੇਟਸ ਸਟੀਵ ਜੌਬਸ ਨੂੰ ਮਿਲਣ ਲਈ NeXT ਕੰਪਨੀ ਦੇ ਮੁੱਖ ਦਫਤਰ ਪੈਲੋ ਆਲਟੋ ਗਏ ਸਨ। ਜੌਬਸ ਉਸ ਸਮੇਂ ਨੈਕਸਟ ‘ਤੇ ਕੰਮ ਕਰ ਰਹੇ ਸੀ। ਇਹ ਮੁਲਾਕਾਤ ਦੋਵਾਂ ਦੇ ਤਣਾਅਪੂਰਨ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਵਾਲੀ ਸੀ। ਜਿਵੇਂ ਹੀ ਗੇਟਸ ਹੈੱਡਕੁਆਰਟਰ ਪਹੁੰਚੇ, ਉਨ੍ਹਾਂ ਨੂੰ ਲਾਬੀ ‘ਚ ਇੰਤਜ਼ਾਰ ਕਰਨ ਲਈ ਕਿਹਾ ਗਿਆ। ਜੌਬਸ ਨੇ ਉਨ੍ਹਾਂ ਨੂੰ ਅੱਧਾ ਘੰਟਾ ਇੰਤਜ਼ਾਰ ਕਰਵਾਇਆ। ਗੇਟਸ ਸ਼ੀਸ਼ੇ ਦੀਆਂ ਕੰਧਾਂ ਰਾਹੀਂ ਜੌਬਸ ਨੂੰ ਦੇਖ ਸਕਦੇ ਸਨ ਕਿਉਂਕਿ ਉਨ੍ਹਾਂ ਜਾਣਬੁੱਝ ਕੇ ਵਿਅਸਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇੱਧਰ-ਉੱਧਰ ਘੁੰਮ ਰਹੇ ਹਨ ਤੇ ਲੋਕਾੰ ਨਾਲ ਗੱਲਬਾਤ ਕਰ ਰਹੇ ਹਨ। ਇਹ ਸਪੱਸ਼ਟ ਸੀ ਕਿ ਜੌਬਸ ਜਾਣਬੁੱਝ ਕੇ ਗੇਟਸ ਨੂੰ ਇੰਤਜ਼ਾਰ ਕਰਵਾ ਰਹੇ ਸਨ। ਇਹ ਘਟਨਾ ਦੋਵਾਂ ਦੇ ਤਣਾਅਪੂਰਨ ਸਬੰਧਾਂ ਦੀ ਝਲਕ ਸੀ। ਜੌਬਸ ਹਮੇਸ਼ਾ ਆਪਣੇ ਕੰਮ ਤੇ ਪ੍ਰੋਡਕਟਸ ਬਾਰੇ ਬਹੁਤ ਭਾਵੁਕ ਸਨ ਤੇ ਚਾਹੁੰਦੇ ਸਨ ਕਿ ਸਭ ਕੁਝ ਪਰਫੈਕਟ ਹੋਵੇ। ਜਦੋਂਕਿ ਗੇਟਸ ਕੋਲ ਵਧੇਰੇ ਵਿਹਾਰਕ ਤੇ ਵਪਾਰਕ ਪਹੁੰਚ ਸੀ। ਦੋਵਾਂ ਦੀਆਂ ਵੱਖ-ਵੱਖ ਸ਼ਖਸੀਅਤਾਂ ਤੇ ਕੰਮ ਕਰਨ ਦੇ ਢੰਗਾਂ ਨੇ ਹਮੇਸ਼ਾ ਉਨ੍ਹਾਂ ਵਿਚਕਾਰ ਤਣਾਅ ਬਣਾਈ ਰੱਖਿਆ।

ਕੈਂਸਰ ਤੋਂ ਹਾਰ ਕੇ ਵੀ ਤਕਨਾਲੋਜੀ ਦੀ ਦੁਨੀਆ ‘ਚ ਅਮਰ ਹੋ ਗਏ ਸਟੀਵ ਜੌਬਸ Read More »

ਪੈਗੰਬਰ ਮੁਹੰਮਦ ਖਿਲਾਫ਼ ਨਰਸਿੰਘਾਨੰਦ ਦੇ ਬਿਆਨ ‘ਤੇ ਮਹਾਰਾਸ਼ਟਰ ‘ਚ ਹੋਈ ਪਥਰਾਅ ਬਾਜ਼ੀ

ਅਮਰਾਵਤੀ, 5 ਅਕਤੂਬਰ – ਮਹਾਰਾਸ਼ਟਰ ਦੇ ਅਮਰਾਵਤੀ ‘ਚ ਹਿੰਦੂ ਸੰਤ ਯਤੀ ਨਰਸਿੰਘਾਨੰਦ ਵੱਲੋਂ ਪੈਗੰਬਰ ਮੁਹੰਮਦ ਖਿਲਾਫ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਯਤੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੀ ਭੀੜ ਨੇ ਪੁਲਿਸ ’ਤੇ ਪਥਰਾਅ ਕੀਤਾ, ਜਿਸ ਵਿਚ 21 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੈਗੰਬਰ ਖਿਲਾਫ ਕੀਤੀ ਸੀ ਟਿੱਪਣੀ ਪੁਲਿਸ ਨੇ ਕਿਹਾ ਕਿ ਬਾਅਦ ‘ਚ ਗਾਜ਼ੀਆਬਾਦ ਸਥਿਤ ਹਿੰਦੂ ਸੰਤ ਯਤੀ ਨਰਸਿੰਘਾਨੰਦ ਮਹਾਰਾਜ ਖਿਲਾਫ ਪੈਗੰਬਰ ਖਿਲਾਫ ਉਨ੍ਹਾਂ ਦੀ ਟਿੱਪਣੀ ਲਈ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਮਰਾਵਤੀ ਸ਼ਹਿਰ ਦੇ ਨਾਗਪੁਰੀ ਗੇਟ ਥਾਣੇ ਦੇ ਬਾਹਰ ਸ਼ੁੱਕਰਵਾਰ ਰਾਤ ਨੂੰ ਪਥਰਾਅ ਦੀ ਘਟਨਾ ‘ਚ ਘੱਟੋ-ਘੱਟ 10 ਪੁਲਿਸ ਵੈਨਾਂ ਨੂੰ ਨੁਕਸਾਨ ਪਹੁੰਚਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ‘ਚ 1200 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਨੇ ਇਨ੍ਹਾਂ ‘ਚੋਂ 26 ਦੀ ਪਛਾਣ ਕਰ ਲਈ ਹੈ। ਨਾਗਪੁਰੀ ਗੇਟ ਥਾਣੇ ‘ਤੇ ਹਮਲਾ ਅਮਰਾਵਤੀ ਦੇ ਪੁਲਿਸ ਕਮਿਸ਼ਨਰ ਨਵੀਨ ਚੰਦਰ ਰੈੱਡੀ ਨੇ ਕਿਹਾ ਕਿ ਕੁਝ ਸੰਗਠਨਾਂ ਦੇ ਮੈਂਬਰਾਂ ਸਮੇਤ ਵੱਡੀ ਭੀੜ ਰਾਤ 8.15 ਵਜੇ ਦੇ ਕਰੀਬ ਨਾਗਪੁਰੀ ਗੇਟ ਥਾਣੇ ‘ਚ ਆਈ ਤੇ ਗਾਜ਼ੀਆਬਾਦ ਸਥਿਤ ਯਤੀ ਨਰਸਿੰਘਾਨੰਦ ਮਹਾਰਾਜ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਸ ਥਾਣੇ ਦੇ ਇੰਚਾਰਜ ਨੇ ਭੀੜ ਨੂੰ ਦੱਸਿਆ ਕਿ ਉਨ੍ਹਾਂ ਦੀ ਮੰਗ ਸਬੰਧੀ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਅਤੇ ਜਾਂਚ ਚੱਲ ਰਹੀ ਹੈ, ਜਿਸ ਤੋਂ ਬਾਅਦ ਭੀੜ ਵਾਪਸ ਚਲੀ ਗਈ। ਯਤੀ ਦੀ ਟਿੱਪਣੀ ਦੀ ਵੀਡੀਓ ਵਾਇਰਲ ਹੋਣ ‘ਤੇ ਹੋਈ ਹਿੰਸਾ ਰੈਡੀ ਨੇ ਕਿਹਾ ਕਿ ਜਦੋਂ ਕੁਝ ਲੋਕਾਂ ਨੇ ਯਤੀ ਦੀਆਂ ਟਿੱਪਣੀਆਂ ਦੀ ਵੀਡੀਓ ਵਾਇਰਲ ਕੀਤੀ ਤਾਂ ਲੋਕਾਂ ਦਾ ਵੱਡਾ ਸਮੂਹ ਨਾਗਪੁਰੀ ਗੇਟ ਥਾਣੇ ਵਾਪਸ ਆ ਗਿਆ। ਪਰ ਜਦੋਂ ਪੁਲਿਸ ਅਧਿਕਾਰੀ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਨੇ ਅਚਾਨਕ ਪੁਲਿਸ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਥਿਤੀ ਨੂੰ ਚੰਗੀ ਤਰ੍ਹਾਂ ਸੰਭਾਲਿਆ ਤੇ ਭੀੜ ਨੂੰ ਖਿੰਡਾਇਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਵਾਧੂ ਪੁਲਿਸ ਫੋਰਸ ਭੇਜ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹਮਲੇ ‘ਚ ਕੁਝ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਜ਼ਖ਼ਮੀ ਹੋਏ ਹਨ ਅਤੇ ਪੁਲਿਸ ਭੀੜ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ (BNSS) ਦੀ ਧਾਰਾ 163 ਤਹਿਤ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਨਾਗਪੁਰੀ ਗੇਟ ਖੇਤਰ ਵਿੱਚ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਮਨਾਹੀ ਹੈ।

ਪੈਗੰਬਰ ਮੁਹੰਮਦ ਖਿਲਾਫ਼ ਨਰਸਿੰਘਾਨੰਦ ਦੇ ਬਿਆਨ ‘ਤੇ ਮਹਾਰਾਸ਼ਟਰ ‘ਚ ਹੋਈ ਪਥਰਾਅ ਬਾਜ਼ੀ Read More »

ਚੋਣ ਕਮਿਸ਼ਨਰ ਨੇ ਪਿੰਡ ਜਗਤਪੁਰਾ ਦੀ ਪੰਚਾਇਤ ਚੋਣ ’ਤੇ ਲਗਾਈ ਰੋਕ

ਮੁਹਾਲੀ, 5 ਅਕਤੂਬਰ – ਪੰਜਾਬ ਦੇ ਰਾਜ ਚੋਣ ਕਮਿਸ਼ਨਰ ਕਮਲ ਚੌਧਰੀ ਨੇ ਮੁਹਾਲੀ ਬਲਾਕ ਅਧੀਨ ਪੈਂਦੇ ਪਿੰਡ ਜਗਤਪੁਰਾ ਦੀਆਂ ਪੰਚਾਇਤੀ ਚੋਣਾਂ ਕਰਾਉਣ ਉੱਤੇ ਰੋਕ ਲਗਾ ਦਿੱਤੀ ਹੈ। ਹੁਣ ਇਸ ਪਿੰਡ ਦੀਆਂ ਚੋਣਾਂ 15 ਅਕਤੂਬਰ ਨੂੰ ਨਹੀਂ ਹੋਣਗੀਆਂ। ਚੋਣ ਕਮਿਸ਼ਨਰ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਦਿੱਤੇ ਹੁਕਮਾਂ ਵਿਚ ਪਿੰਡ ਜਗਤਪੁਰਾ ਦੀ ਵੋਟਰ ਲਿਸਟ ਵਿੱਚ ਸ਼ਾਮਿਲ ਕੀਤੀਆਂ ਗਈਆਂ ਗੁਰੂ ਨਾਨਕ ਕਲੋਨੀ ਦੀਆਂ ਵੋਟਾਂ ਨੂੰ ਵੋਟਰ ਸੂਚੀ ਵਿੱਚੋਂ ਹਟਾ ਕੇ ਪੰਚਾਇਤੀ ਚੋਣ ਕਰਾਏ ਜਾਣ ਲਈ ਕਿਹਾ ਹੈ। ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਰਾਜ ਚੋਣ ਕਮਿਸ਼ਨਰ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਐਸਡੀਐਮ ਮੁਹਾਲੀ ਨੂੰ ਪੱਤਰ ਲਿਖ ਕੇ ਜਗਤਪੁਰਾ ਦੀ ਪੰਚਾਇਤੀ ਚੋਣ ਤੁਰੰਤ ਰੱਦ ਕਰਨ ਲਿਆ ਆਖਿਆ ਹੈ। ਜਗਤਪੁਰਾ ਦੇ ਭੰਗ ਹੋਈ ਪੰਚਾਇਤ ਵਿੱਚ ਅਧਿਕਾਰਿਤ ਪੰਚ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਕੁਲਦੀਪ ਸਿੰਘ ਧਨੋਆ ਵੱਲੋਂ ਆਪਣੇ ਵਕੀਲ ਡੀਕੇ ਸਾਲਦੀ ਰਾਹੀਂ ਚੋਣ ਕਮਿਸ਼ਨਰ ਕੋਲ ਪਟੀਸ਼ਨ ਦਾਇਰ ਕੀਤੀ ਗਈ ਸੀ। ਉਨ੍ਹਾਂ ਪਿੰਡ ਦੀ ਵੋਟਰ ਸੂਚੀ ਵਿੱਚ ਗੁਰੂ ਨਾਨਕ ਕਲੋਨੀ ਦੀਆਂ ਪੰਜ ਹਜ਼ਾਰ ਤੋਂ ਵੱਧ ਵੋਟਾਂ ਸ਼ਾਮਿਲ ਕੀਤੇ ਜਾਣ ’ਤੇ ਇਤਰਾਜ਼ ਉਠਾਇਆ ਸੀ। ਉਨ੍ਹਾਂ ਵੱਲੋਂ ਪਹਿਲਾਂ ਐਸਡੀਐਮ ਅਤੇ ਡਿਪਟੀ ਕਮਿਸ਼ਨਰ ਕੋਲ ਵੀ ਕਲੋਨੀ ਦੀਆਂ ਵੋਟਾਂ ਸ਼ਾਮਿਲ ਨਾ ਕੀਤੇ ਜਾਣ ਲਈ ਸ਼ਿਕਾਇਤ ਦਰਜ ਕਰਾਈ ਗਈ ਸੀ, ਪਰ ਇਸ ਨੂੰ ਦਰਕਿਨਾਰ ਕਰਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਫ਼ਾਈਨਲ ਵੋਟਰ ਸੂਚੀ ਵਿੱਚ ਪੰਜ ਹਜ਼ਾਰ ਤੋਂ ਵਧੇਰੇ ਵੋਟਰਾਂ ਵਾਲੀ ਪਰਵਾਸੀ ਮਜ਼ਦੂਰਾਂ ਦੀ ਕਲੋਨੀ ਦੀਆਂ ਵੋਟਾਂ ਦਰਜ ਕਰ ਦਿੱਤੀਆਂ ਗਈਆਂ ਸਨ। ਪਿੰਡ ਦੇ ਜੱਦੀ ਵਾਸ਼ਿੰਦਿਆਂ ਦੀਆਂ ਸਿਰਫ਼ 900 ਦੇ ਕਰੀਬ ਵੋਟਾਂ ਹੋਣ ਕਾਰਨ ਪਰਵਾਸੀ ਮਜ਼ਦੂਰਾਂ ਵਾਲੀ ਕਲੋਨੀ ਵਿੱਚੋਂ ਹੀ ਸਾਰੀ ਪੰਚਾਇਤ ਚੁਣੇ ਜਾਣ ਦਾ ਰਾਹ ਪੱਧਰਾ ਹੋ ਗਿਆ ਸੀ ਤੇ ਕਲੋਨੀ ਵਿੱਚੋਂ ਪੰਜ ਉਮੀਦਵਾਰਾਂ ਨੇ ਸਰਪੰਚੀ ਲਈ ਆਪਣੀ ਨਾਮਜ਼ਦਗੀ ਵੀ ਦਾਖ਼ਿਲ ਕਰਾਈ ਸੀ। ਪਟੀਸ਼ਨਰ ਨੇ ਦਲੀਲ ਦਿੱਤੀ ਸੀ ਕਿ ਇਹ ਕਲੋਨੀ ਪੁਡਾ ਦੀ ਜ਼ਮੀਨ ’ਤੇ ਵਸਾਈ ਗਈ ਸੀ। ਇਸ ਦਾ ਪਿੰਡ ਨਾਲ ਕੋਈ ਸਬੰਧ ਨਹੀਂ ਹੈ। ਕਲੋਨੀ ਵਾਸੀ ਨਗਰ ਨਿਗਮ ਮੁਹਾਲੀ ਲਈ ਵੋਟਾਂ ਪਾਉਂਦੇ ਹਨ। ਪਿੰਡ ਦੀ ਪੰਚਾਇਤ ਵਿੱਚ ਉਕਤ ਕਲੋਨੀ ਦੀ ਅੱਜ ਤੱਕ ਕਦੇ ਵੋਟ ਨਹੀਂ ਪਈ। ਉਨ੍ਹਾਂ ਇਹ ਵੀ ਤਰਕ ਦਿੱਤਾ ਕਿ ਗਮਾਡਾ ਵੱਲੋਂ 2005 ਵਿੱਚ ਇਹ ਕਲੋਨੀਆਂ ਵਸਾਏ ਜਾਣ ਸਮੇਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਨ੍ਹਾਂ ਕਲੋਨੀਆਂ ਦਾ ਪਿੰਡ ਦੀ ਪੰਚਾਇਤ ਨਾਲ ਕੋਈ ਸਬੰਧ ਨਹੀਂ ਹੋਵੇਗਾ। ਪਟੀਸ਼ਨਰ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਚੋਣ ਕਮਿਸ਼ਨਰ ਨੇ ਚੋਣ ਰੱਦ ਕਰਨ ਅਤੇ ਵੋਟਰ ਸੂਚੀ ਵਿੱਚੋਂ ਕਲੋਨੀ ਦੇ ਵਸਨੀਕਾਂ ਦੇ ਨਾਮ ਕੱਢ ਕੇ ਨਵੇਂ ਸਿਰਿਉਂ ਚੋਣ ਕਰਾਏ ਜਾਣ ਦੇ ਨਿਰਦੇਸ਼ ਦਿੱਤੇ ਹਨ।

ਚੋਣ ਕਮਿਸ਼ਨਰ ਨੇ ਪਿੰਡ ਜਗਤਪੁਰਾ ਦੀ ਪੰਚਾਇਤ ਚੋਣ ’ਤੇ ਲਗਾਈ ਰੋਕ Read More »

100 ਰੁਪਏ ਦੇ ਟਮਾਟਰਾਂ ਵਿੱਚੋਂ ਕਿਸਾਨਾਂ ਨੂੰ ਮਿਲ ਰਹੇ ਹਨ ਸਿਰਫ 33 ਰੁਪਏ, ਕਿਸ ਦੀ ਜੇਬ ‘ਚ ਜਾ ਰਿਹਾ ਬਾਕੀ ਪੈਸਾ

ਦੇਸ਼ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਭਾਅ ਨਾ ਮਿਲਣ ਦੇ ਮੁੱਦੇ ‘ਤੇ ਤੁਸੀਂ ਬਹੁਤ ਸਾਰੀਆਂ ਚਰਚਾਵਾਂ ਅਤੇ ਬਹਿਸਾਂ ਸੁਣੀਆਂ ਹੋਣਗੀਆਂ। ਪਰ ਅਸਲੀਅਤ ਕੀ ਹੈ ਅਤੇ ਕੀ ਲੋੜ ਹੈ, ਭਾਰਤੀ ਰਿਜ਼ਰਵ ਬੈਂਕ ਨੇ ਇੱਕ ਖੋਜ ਰਿਪੋਰਟ ਵਿੱਚ ਖੇਤੀਬਾੜੀ ਨਾਲ ਸਬੰਧਤ ਕੁਝ ਸੁਝਾਅ ਦਿੱਤੇ ਹਨ। ਕੇਂਦਰੀ ਬੈਂਕ ਨੇ ਆਪਣੀ ਰਿਪੋਰਟ ਵਿੱਚ ਖੇਤੀਬਾੜੀ ਮੰਡੀਕਰਨ ਅਤੇ ਨਿੱਜੀ ਮੰਡੀਆਂ ਦੀ ਗਿਣਤੀ ਵਧਾਉਣ ਦੀ ਗੱਲ ਕੀਤੀ ਹੈ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵਧੀਆ ਭਾਅ ਮਿਲ ਸਕੇ। ਸਬਜ਼ੀਆਂ ਦੀ ਮਹਿੰਗਾਈ ‘ਤੇ ਖੋਜ ਪੱਤਰ, ਜੋ ਟਮਾਟਰ, ਪਿਆਜ਼ ਅਤੇ ਆਲੂ (ਟੌਪ) ਦੀਆਂ ਕੀਮਤਾਂ ਦਾ ਅਧਿਐਨ ਕਰਦਾ ਹੈ, ਕਹਿੰਦਾ ਹੈ ਕਿ ਕਿਸਾਨਾਂ ਨੂੰ ਗਾਹਕਾਂ ਦੁਆਰਾ ਅਦਾ ਕੀਤੀ ਕੀਮਤ ਦਾ ਸਿਰਫ ਇੱਕ ਤਿਹਾਈ ਹਿੱਸਾ ਮਿਲ ਰਿਹਾ ਹੈ। ਬਾਕੀ ਥੋਕ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੁਆਰਾ ਵੰਡਿਆ ਜਾਂਦਾ ਹੈ। ਆਰਬੀਆਈ ਵਰਕਿੰਗ ਪੇਪਰ ਸੀਰੀਜ਼ (ਡਬਲਯੂਪੀਐਸ) ਦੇ ਅਨੁਸਾਰ, ਖਪਤਕਾਰਾਂ ਦੇ ਰੁਪਏ ਵਿੱਚ ਕਿਸਾਨਾਂ ਦੀ ਹਿੱਸੇਦਾਰੀ ਟਮਾਟਰ ਲਈ ਲਗਭਗ 33 ਪ੍ਰਤੀਸ਼ਤ, ਪਿਆਜ਼ ਲਈ 36 ਪ੍ਰਤੀਸ਼ਤ ਅਤੇ ਆਲੂ ਲਈ 37 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ। ਇਸ ਨੂੰ ਇਸ ਤਰ੍ਹਾਂ ਸਮਝੋ, ਮੰਨ ਲਓ ਕਿ ਤੁਸੀਂ ਬਜ਼ਾਰ ਤੋਂ 100 ਰੁਪਏ ਪ੍ਰਤੀ ਕਿਲੋ ਟਮਾਟਰ ਖਰੀਦਦੇ ਹੋ, ਤਾਂ ਇਸ ਵਿੱਚੋਂ ਸਿਰਫ਼ 33 ਰੁਪਏ ਹੀ ਕਿਸਾਨਾਂ ਨੂੰ ਆਉਂਦੇ ਹਨ। ਥੋਕ ਵਿਕਰੇਤਾ ਅਤੇ ਪ੍ਰਚੂਨ ਵਿਕਰੇਤਾ ਬਾਕੀ ਆਪਣੀਆਂ ਜੇਬਾਂ ਵਿੱਚ ਰੱਖਦੇ ਹਨ। ਪੇਪਰ ਨੇ ਕਿਹਾ ਕਿ ਸਬਜ਼ੀਆਂ ਖ਼ਰਾਬ ਹੋਣ ਵਾਲੀਆਂ ਵਸਤੂਆਂ ਹਨ, ਇਸ ਲਈ ਸਬਜ਼ੀਆਂ ਦੇ ਮੰਡੀਕਰਨ ਵਿੱਚ ਪਾਰਦਰਸ਼ਤਾ ਵਧਾਉਣ ਲਈ ਨਿੱਜੀ ਮੰਡੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਨਾਲ ਹੀ ਕਿਹਾ ਕਿ ਸਥਾਨਕ ਪੱਧਰ ‘ਤੇ ਖੇਤੀਬਾੜੀ ਉਤਪਾਦ ਮਾਰਕੀਟ ਕਮੇਟੀ ਦੇ ਬੁਨਿਆਦੀ ਢਾਂਚੇ ਨੂੰ ਵਧੀਆਂ ਬਣਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ। ਖੋਜ, ਆਰਥਿਕ ਖੋਜ ਵਿਭਾਗ (DEPR) ਦੇ ਸਟਾਫ ਦੁਆਰਾ ਬਾਹਰੀ ਲੇਖਕਾਂ ਦੇ ਸਹਿਯੋਗ ਨਾਲ ਕੀਤੀ ਗਈ, ਨੇ ਪਾਇਆ ਕਿ ਈ-ਨੈਸ਼ਨਲ ਐਗਰੀਕਲਚਰਲ ਮਾਰਕਿਟ (e-NAM) ਨੂੰ ਬਾਜ਼ਾਰਾਂ ਵਿੱਚ ਮੌਜੂਦਾ ਅਕੁਸ਼ਲਤਾਵਾਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਲਾਭ ਉਠਾਉਣਾ ਚਾਹੀਦਾ ਹੈ। ਇਸ ਨਾਲ ਕਿਸਾਨਾਂ ਨੂੰ ਮਿਲਣ ਵਾਲੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ ਅਤੇ ਖਪਤਕਾਰਾਂ ਵੱਲੋਂ ਅਦਾ ਕੀਤੇ ਜਾਣ ਵਾਲੇ ਭਾਅ ਵੀ ਘਟਣਗੇ। ਆਰਥਿਕ ਖੋਜ ਵਿਭਾਗ ਨੇ ਸਬਜ਼ੀਆਂ ਵਿੱਚ ਵਧੇਰੇ ਕਿਸਾਨ ਉਤਪਾਦਨ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸਰਵੋਤਮ ਕੀਮਤ ਦੀ ਖੋਜ ਅਤੇ ਜੋਖਮ ਪ੍ਰਬੰਧਨ, ਖਾਸ ਕਰ ਕੇ ਸਰਦੀਆਂ ਦੀ ਫਸਲ ਲਈ ਪਿਆਜ਼ ਵਿੱਚ ਫਿਊਚਰਜ਼ ਵਪਾਰ ਸ਼ੁਰੂ ਕਰਨ ਦੇ ਹੱਕ ਵਿੱਚ ਗੱਲ ਕੀਤੀ। ਪੇਪਰ ਨੇ ਪ੍ਰਮੁੱਖ ਵਸਤੂਆਂ ਦੇ ਭੰਡਾਰਨ, ਉਨ੍ਹਾਂ ਦੀ ਪ੍ਰੋਸੈਸਿੰਗ ਅਤੇ ਉਤਪਾਦਕਤਾ ਵਧਾਉਣ ਦੇ ਤਰੀਕਿਆਂ ਬਾਰੇ ਹੋਰ ਸੁਝਾਅ ਵੀ ਦਿੱਤੇ। ਇਸ ਦੌਰਾਨ, ਦਾਲਾਂ ਦੀ ਮਹਿੰਗਾਈ ‘ਤੇ ਇਸੇ ਤਰ੍ਹਾਂ ਦੇ ਅਧਿਐਨ, ਚਨੇ, ਤੁੜ ਅਤੇ ਮੂੰਗ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਨੇ ਕਿਹਾ ਕਿ ਖਪਤਕਾਰਾਂ ਦਾ ਲਗਭਗ 75 ਪ੍ਰਤੀਸ਼ਤ ਪੈਸਾ ਅਨਾਜ ‘ਤੇ ਖਰਚ ਹੁੰਦਾ ਹੈ।

100 ਰੁਪਏ ਦੇ ਟਮਾਟਰਾਂ ਵਿੱਚੋਂ ਕਿਸਾਨਾਂ ਨੂੰ ਮਿਲ ਰਹੇ ਹਨ ਸਿਰਫ 33 ਰੁਪਏ, ਕਿਸ ਦੀ ਜੇਬ ‘ਚ ਜਾ ਰਿਹਾ ਬਾਕੀ ਪੈਸਾ Read More »

ਬੋਹਲੀਆ ਨੇ ਯੂਐੱਸਏ ਦੀ ਟੀਮ ਨੂੰ ਹਰਾ ਕੇ ਜਿੱਤਿਆ ਕਬੱਡੀ ਕੱਪ

ਚੇਤਨਪੁਰਾ, 5 ਅਕਤੂਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਿਕ ਗੁਰਦੁਆਰਾ ਗੁਰੂ ਕਾ ਬਾਗ (ਘੁੱਕੇਵਾਲੀ) ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸਾਲਾਨਾ ਦੋ ਰੋਜ਼ਾ ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਖੇਡ ਮੇਲੇ ਦਾ ਰਸਮੀ ਉਦਘਾਟਨ ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਅਮਰੀਕ ਸਿੰਘ ਵਛੋਆ ਵੱਲੋਂ ਕੀਤਾ ਗਿਆ। ਇਸ ਮੌਕੇ ਹੋਏ ਫਾਈਨਲ ਮੁਕਾਬਲਿਆਂ ਵਿੱਚ ਓਪਨ ਕਬੱਡੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਕਬੱਡੀ ਕਲੱਬ ਬੋਹਲੀਆਂ ਦੀ ਟੀਮ ਪਹਿਲੇ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਯੂ.ਐਸ.ਏ. ਦੀ ਟੀਮ ਦੂਸਰੇ ਸਥਾਨ ’ਤੇ ਰਹੀ, ਕਬੱਡੀ 65 ਕਿਲੋ ਵਰਗ ਵਿੱਚ ਸੋਹਣੀ ਪਹਿਲਵਾਨ ਕਲੱਬ ਵਿਛੋਆ ਦੀ ਟੀਮ ਪਹਿਲੇ ਅਤੇ ਸਰਾਏ ਕਬੱਡੀ ਕਲੱਬ ਦੀ ਟੀਮ ਦੂਸਰੇ ਸਥਾਨ ’ਤੇ ਰਹੀ , ਦੌੜ 800 ਮੀਟਰ ਵਿੱਚ ਹੁਸੈਨ ਸਿੰਘ ਅਤੇ ਦੌੜ 400 ਮੀਟਰ ਵਿੱਚ ਸੁਖਪ੍ਰੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਸ਼੍ਰੋਮਣੀ ਕਮੇਟੀ ਦੇ ਖੇਡ ਸਕੱਤਰ ਤਜਿੰਦਰ ਸਿੰਘ ਪੱਡਾ, ਪ੍ਰਧਾਨ ਸਵਿੰਦਰ ਸਿੰਘ ਸ਼ਿੰਦ ਸੈਂਸਰਾ, ਮੈਨੇਜਰ ਜਗਜੀਤ ਸਿੰਘ ਵਰਨਾਲੀ, ਅਕਾਲੀ ਆਗੂ ਬ੍ਰਹਮ ਸਿੰਘ ਝੰਡੇਰ ਨੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।

ਬੋਹਲੀਆ ਨੇ ਯੂਐੱਸਏ ਦੀ ਟੀਮ ਨੂੰ ਹਰਾ ਕੇ ਜਿੱਤਿਆ ਕਬੱਡੀ ਕੱਪ Read More »