October 5, 2024

ਨੌਕਰੀ ਤੋਂ ਕੱਢੇ ਜਾਣ ਤੋਂ ਬੇਰੁਜਗਾਰ ਕਾਮਿਆਂ ਵੱਲੋਂ ਗੈੋਸ ਪਲਾਂਟ ਅੱਗੇ ਧਰਨਾ

ਸ੍ਰੀ ਗੋਇੰਦਵਾਲ ਸਾਹਿਬ, 5 – ਅਕਤੂਬਰ ਇੱਥੇ ਸਥਿਤ ਗੈਸ ਬੋਟਲਿੰਗ ਪਲਾਂਟ ਦੇ ਗੇਟ ਅੱਗੇ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਲਾਂਟ ਵਿੱਚੋਂ ਕੁੱਝ ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਵਰਕਰਾਂ ਦੇ ਸਾਥੀਆਂ ਵੱਲੋਂ ਪਲਾਂਟ ਦੇ ਠੇਕੇਦਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਲਾਂਟ ਦੇ ਵਰਕਰ ਦਲਜੀਤ ਸਿੰਘ ਅਤੇ ਬਾਕੀਆਂ ਨੇ ਕਿਹਾ ਕਿ ਉਹ ਪੰਜ ਸਾਲ ਤੋਂ ਪਲਾਂਟ ਅੰਦਰ ਕੰਮ ਕਰ ਰਹੇ ਹਨ ਪਰ ਬੀਤੇ ਕੁੱਝ ਦਿਨਾਂ ਤੋਂ ਠੇਕੇਦਾਰ ਵੱਲੋਂ ਉਨ੍ਹਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਦੀ ਬਕਾਇਆ ਰਕਮ ਦਿੱਤੀ ਜਾ ਰਹੀ ਹੈ। ਠੇਕੇਦਾਰ ਵੱਲੋਂ ਵਰਕਰਾਂ ਦਾ ਓਵਰਟਾਈਮ ਵੀ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਵਰਕਰਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਠੇਕੇਦਾਰ ਵੱਲੋਂ ਉਨ੍ਹਾਂ ਨੂੰ ਪੁਲੀਸ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਕੰਮ ਤੋਂ ਫਾਰਗ ਕੀਤੇ ਨੌਜਵਾਨਾਂ ਵੱਲੋਂ ਗੈਸ ਪਲਾਂਟ ਬਾਹਰ ਧਰਨਾ ਪ੍ਰਦਰਸ਼ਨ ਕਰਦਿਆਂ ਨਵੇਂ ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪਲਾਂਟ ਦੇ ਠੇਕੇਦਾਰ ਸੁਕੇਸ਼ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਵੱਲੋਂ ਹੁਣ ਹੀ ਠੇਕਾ ਲਿਆ ਗਿਆ ਹੈ ਤੇ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਤਹਿਤ ਹੀ ਵਰਕਰਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਰਕਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ, ਉਨ੍ਹਾਂ ਦੀ ਪਲਾਂਟ ਵਿੱਚ ਕੰਮ ਅਨੁਸਾਰ ਲੋੜ ਨਹੀਂ ਹੈ।

ਨੌਕਰੀ ਤੋਂ ਕੱਢੇ ਜਾਣ ਤੋਂ ਬੇਰੁਜਗਾਰ ਕਾਮਿਆਂ ਵੱਲੋਂ ਗੈੋਸ ਪਲਾਂਟ ਅੱਗੇ ਧਰਨਾ Read More »

ਐੱਨਐੱਸਐੱਸ ਵਿਭਾਗ ਨੇ ਸਵੱਛਤਾ ਪੰਦਰਵਾੜਾ ਮਨਾਇਆ

ਬਰਨਾਲਾ­, 5 ਅਕਤੂਬਰ – ਐੱਸਡੀ ਕਾਲਜ ਬਰਨਾਲਾ ਦੇ ਐੱਨਐੱਸਐੱਸ ਵਿਭਾਗ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਹੀ ਸੇਵਾ ਪੰਦਰਵਾੜਾ ਮਨਾਇਆ ਗਿਆ। ਇਸ ਤਹਿਤ 17 ਸਤੰਬਰ ਤੋਂ ਲਗਾਤਾਰ ਪੰਦਰਾਂ ਦਿਨ ਵੱਖੋ ਵੱਖਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਐੱਨਐੱਸਐੱਸ ਕੋਆਰਡੀਨੇਟਰ ਰੀਤੂ ਅਗਰਵਾਲ ਨੇ ਦੱਸਿਆ ਕਿ ਕਾਲਜ ਦੇ ਐੱਨਐੱਸਐੱਸ ਵਾਲੰਟੀਅਰਾਂ ਨੇ ਵੱਡੀ ਗਿਣਤੀ ਵਿੱਚ ਬੂਟੇ ਲਗਾਏ। ਕਾਲਜ ਵਿੱਚ ਐੱਨਐੱਸਐੱਸ ਪਾਰਕ, ਮੰਦਰ ਦੀ ਸਫਾਈ, ਸਟੋਰ, ਸਟਾਫ ਰੂਮ ਦੀ ਸਫ਼ਾਈ ਅਤੇ ਕਈ ਵਿਭਾਗਾਂ ਦੀ ਸਫਾਈ ਵੀ ਕਰਵਾਈ ਗਈ। ਸਰਕਾਰੀ ਹਸਪਤਾਲ ਦੀ ਨਵੀਂ ਅਤੇ ਪੁਰਾਣੀ ਇਮਾਰਤ ਵਿੱਚ ਸਫਾਈ ਅਭਿਆਨ ਚਲਾਇਆ ਗਿਆ­ ਜਿਸ ਦੌਰਾਨ ਸੀਐਮਓ ਡਾਕਟਰ ਜੋਤੀ ਕੌਸ਼ਲ ਅਤੇ ਐਕਟਿੰਗ ਐਸਐਮਓ ਡਾ. ਅਮੋਲਦੀਪ ਵਲੰਟੀਅਰਾਂ ਦਾ ਪੂਰਾ ਸਾਥ ਦਿੱਤਾ। ਇਸ ਤੋਂ ਇਲਾਵਾ ਦਾਣਾ ਮੰਡੀ ਵਿਖੇ ਸਲਮ ਏਰੀਆ’ਚ ਰਹਿੰਦੇ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਨਗਰ ਕੌਸ਼ਲ ਬਰਨਾਲਾ ਦੇ ਸਹਿਯੋਗ ਨਾਲ ਹੰਡਿਆਇਆ ਰੋਡ’ਤੇ ਡੀਸੀ ਆਫ਼ਿਸ ਤੋਂ ਲੈ ਕੇ ਸ੍ਰੀ ਪ੍ਰਗਟਸਰ ਗੁਰਦੁਆਰੇ ਤੱਕ ਪਲਾਸਟਿਕ ਇਕੱਠਾ ਕਰਨ ਦੀ ਮੁਹਿੰਮ ਚਲਾਈ ਗਈ। ਗਾਂਧੀ ਜੇਅੰਤੀ ਮੌਕੇ ਐੱਨਐੱਸਐੱਸ ਵਿਭਾਗ ਵੱਲੋਂ ਪੰਦਰਵਾੜੇ ਦੀ ਸਮਾਪਤੀ ਮੌਕੇਪਲਾਸਟਿਕ ਦੇ ਨੁਕਸਾਨ ’ਤੇ ਇੱਕ ਲਘੂ ਫਿਲਮ ਦਿਖਾਈ ਗਈ। ਇਸ ਦੌਰਾਨ ਇੱਕ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਕਾਲਜ ਪ੍ਰਬੰਧਕ ਕਮੇਟੀ ਨੇ ਐੱਨਐੱਸਐੱਸ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਐੱਨਐੱਸਐੱਸ ਵਿਭਾਗ ਨੇ ਸਵੱਛਤਾ ਪੰਦਰਵਾੜਾ ਮਨਾਇਆ Read More »

ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇਅ ਨੇੜੇ ਪਲਟੀ ਪੀਆਰਟੀਸੀ ਦੀ ਬੱਸ

ਚੰਡੀਗੜ੍ਹ, 5 ਅਕਤੂਬਰ – ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇਅ ‘ਤੇ ਭਵਾਨੀਗੜ੍ਹ ਨੇੜੇ ਵੱਡਾ ਹਾਦਸਾ ਵਾਪਰਿਆ ਗਿਆ ਹੈ। ਸਵਾਰੀਆਂ ਦੇ ਨਾਲ ਭਰੀ ਪੀਆਰਟੀਸੀ ਦੀ ਬੱਸ ਪਲਟ ਗਈ। ਵੱਡੀ ਗਿਣਤੀ ਦੇ ਵਿੱਚ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜ਼ਖਮੀਆਂ ਨੂੰ ਰਜਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਸ ਪਟਿਆਲਾ ਸਾਈਡ ਤੋਂ ਆ ਰਹੀ ਸੀ, ਬੱਸ ਦੇ ਅੱਗੇ ਜਾ ਰਿਹਾ ਕੈਂਟਰ ਕੱਟ ਮਾਰਿਆ ਤਾਂ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟ ਗਈ।ਤਕਰੀਬਨ 20-21 ਸਵਾਰੀਆਂ ਗੰਭੀਰ ਜਖਮੀ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਲਿਆਂਦਾ ਗਿਆ ਫਸਟ ਏਟ ਦੇਣ ਤੋਂ ਬਾਅਦ ਰਜਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਡਾਕਟਰ ਬਿਕਰਮ ਨੇ ਦੱਸਿਆ ਕਿ 8. 45 ਦੇ ਕਰੀਬ ਸਾਨੂੰ ਫੋਨ ਆਇਆ ਕਿ ਹਾਦਸਾ ਵਾਪਰ ਗਿਆ ਹੈ ਤਾਂ ਅਸੀਂ ਸਾਰੀ ਟੀਮ ਨੂੰ ਐਮਰਜੈਂਸੀ ਸੇਵਾਵਾਂ ਦੇਣ ਲਈ ਫੋਨ ਕੀਤਾ ਗਿਆ। ਜਿਸ ਤੋਂ ਬਾਅਦ ਫੱਟੜ ਸਵਾਰੀਆਂ ਦਾ ਇਲਾਜ ਕੀਤਾ ਗਿਆ ਅਤੇ ਗੰਭੀਰ ਸਵਾਰੀਆਂ ਨੂੰ ਪਟਿਆਲਾ ਰਜਿੰਦਰਾ ਲਈ ਰੈਫਰ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਦਿਨ ਵਿੱਚ ਵੀ ਸੇਵਾ ਨਿਭਾਉਂਦਾ ਹਾਂ ਤੇ ਰਾਤ ਨੂੰ ਕੋਈ ਵੀ ਐਮਰਜੈਂਸੀ ਘਟਨਾ ਵਾਪਰਦੀ ਹੈ ਤਾਂ ਵੀ ਸੇਵਾਵਾਂ ਨਿਭਾਉਂਦਾ ਹਾਂ ਸਟਾਫ ਦੀ ਕਮੀ ਹੋਣ ਕਰਕੇ ਹਸਪਤਾਲ ਸਿਰਫ ਇੱਕ ਰੈਫਰ ਸੈਂਟਰ ਬਣ ਕੇ ਰਹਿ ਚੁੱਕਿਆ ਹੈ।

ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇਅ ਨੇੜੇ ਪਲਟੀ ਪੀਆਰਟੀਸੀ ਦੀ ਬੱਸ Read More »

ਸੰਵਿਧਾਨ ਬਚਾਉਣ ਲਈ ਰਾਖਵੇਂਕਰਨ ਤੋਂ 50 ਫ਼ੀਸਦੀ ਹੱਦ ਹਟਾਉਣੀ ਹੈ ਜ਼ਰੂਰੀ

ਕੋਹਲਾਪੁਰ, 5 ਅਕਤੂਬਰ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਇਥੇ ਆਖਿਆ ਕਿ ਦੇਸ਼ ਵਿਚ ਰਾਖਵੇਂਕਰਨ ਉਤੇ ਲੱਗੀ ਹੋਈ ਮੌਜੂਦਾ 50 ਫ਼ੀਸਦੀ ਦੀ ਹੱਦ ਨੂੰ ਹਟਾਉਣਾ, ਸੰਵਿਧਾਨ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ  ਹੈ। ਉਹ ਇਥੇ ਕਰਵਾਏ ਗਏ ‘ਸੰਵਿਧਾਨ ਸਨਮਾਨ ਸੰਮੇਲਨ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਵੱਲੋਂ 50 ਫ਼ੀਸਦੀ ਦੀ ਹੱਦਬੰਦੀ ਨੂੰ ਹਟਾਉਣ ਲਈ ਕਾਨੂੰਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਜਾਤ ਆਧਾਰਤ ਮਰਦਮਸ਼ੁਮਾਰੀ ਵਾਸਤੇ ਲੋਕ ਸਭਾ ਅਤੇ ਰਾਜ ਸਭਾ ਵਿਚ ਕਾਨੂੰਨ ਪਾਸ ਕਰਾਂਗੇ ਅਤੇ ਕੋਈ ਤਾਕਤ ਸਾਨੂੰ ਇਸ ਤੋਂ ਰੋਕ ਨਹੀਂ ਸਕੇਗੀ। ਉਨ੍ਹਾਂ ਕਿਹਾ ਕਿ ਇਤਿਹਾਸਕ ਤੌਰ ’ਤੇ ਦਲਿਤਾਂ ਤੇ ਪਛੜੇ ਵਰਗਾਂ ਨੂੰ ਸਕੂਲਾਂ ਵਿਚ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਪਰ ਹੁਣ ਇਸ ਇਤਿਹਾਸ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਸੰਵਿਧਾਨ ਬਚਾਉਣ ਲਈ ਰਾਖਵੇਂਕਰਨ ਤੋਂ 50 ਫ਼ੀਸਦੀ ਹੱਦ ਹਟਾਉਣੀ ਹੈ ਜ਼ਰੂਰੀ Read More »

ਦੇਵਬੰਦ ਪ੍ਰੈਸ ਕਲੱਬ ਨੇ 2 ਅਕਤੂਬਰ 2024 ਨੂੰ ਸਹਾਰਨਪੁਰ ਵਿੱਚ ਇਨਾਮ ਵੰਡੇ

*ਪ੍ਰੈੱਸ ਕਲੱਬ ਵੱਲੋਂ ਸਤਿਆਵਾਨ ਸੌਰਭ ਅਤੇ ਪ੍ਰਿਅੰਕਾ ਸੌਰਭ ਦਾ ਸਨਮਾਨ ਕਰਦੇ ਹੋਏ ਡਾ *’ਸੁਤੰਤਰ ਪੱਤਰਕਾਰੀ ਅਤੇ ਸ਼ਾਨਦਾਰ ਸਾਹਿਤਕ ਲੇਖਣ ਲਈ ਮਹਾਤਮਾ ਗਾਂਧੀ ਪੁਰਸਕਾਰ’ ਦੇਵਬੰਦ (ਸਹਾਰਨਪੁਰ), 5 ਅਕਤੂਬਰ – ਉੱਤਰ ਪ੍ਰਦੇਸ਼ ਪ੍ਰੈੱਸ ਕਲੱਬ ਨੇ ਵੱਖ-ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਾਲਾਨਾ ਪੁਰਸਕਾਰ ਪ੍ਰਦਾਨ ਕੀਤੇ। ਇਸ ਸਾਲ ਦੇ ਪੁਰਸਕਾਰ ਜੇਤੂਆਂ, ਡਾ: ਸਤਿਆਵਾਨ ਸੌਰਭ ਅਤੇ ਪ੍ਰਿਅੰਕਾ ਸੌਰਭ ਨੂੰ ਸੁਤੰਤਰ ਲੇਖਣ ਅਤੇ ਸਾਹਿਤ ਅਤੇ ਸੱਭਿਆਚਾਰ ਵਿੱਚ ਪਾਏ ਯੋਗਦਾਨ ਲਈ ਮਹਾਤਮਾ ਗਾਂਧੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮੁਮਤਾਜ਼ ਅਹਿਮਦ ਨੇ ਕਿਹਾ ਕਿ ਪੱਤਰਕਾਰੀ ਦਾ ਕੰਮ ਆਸਾਨ ਨਹੀਂ ਹੈ। ਖਾਸ ਤੌਰ ‘ਤੇ ਔਰਤਾਂ ਲਈ, ਇਸ ਦੇ ਬਾਵਜੂਦ, ਪ੍ਰਿਅੰਕਾ ਸੌਰਭ ਜੀ ਇਨ੍ਹਾਂ ਹਾਲਾਤਾਂ ਵਿੱਚ ਵੀ ਸੁਤੰਤਰ ਲੇਖਣੀ ਰਾਹੀਂ ਦੇਸ਼ ਭਰ ਵਿੱਚ ਦੂਜਿਆਂ ਲਈ ਇੱਕ ਪ੍ਰੇਰਣਾ ਬਣੀਆਂ ਹਨ। ਸੀਨੀਅਰ ਪੱਤਰਕਾਰ ਓਮਵੀਰ ਸਿੰਘ ਨੇ ਕਿਹਾ, “ਸੌਰਭ ਜੋੜੇ ਲਈ ਸਮਾਜ ਦੇ ਭਲੇ ਲਈ ਸੁਤੰਤਰ ਪੱਤਰਕਾਰੀ ਦੀ ਚੋਣ ਕਰਨਾ ਵੱਡੀ ਗੱਲ ਹੈ। ਸੰਘਰਸ਼ ਅਤੇ ਸਰਗਰਮੀ ਦੇ ਦਮ ‘ਤੇ ਦੋਵਾਂ ਨੇ ਦੇਸ਼ ਭਰ ‘ਚ ਆਪਣੀ ਪਛਾਣ ਬਣਾਈ ਹੈ।” ਪੁਰਸਕਾਰ ਵਿੱਚ ਇਨਾਮੀ ਰਾਸ਼ੀ, ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਵਿਲੱਖਣ ਦਸਤਕਾਰੀ ਸ਼ਾਮਲ ਹੈ। ਦੱਸ ਦੇਈਏ ਕਿ ਡਾ: ਸਤਿਆਵਾਨ ਸੌਰਭ ਅਤੇ ਪ੍ਰਿਅੰਕਾ ਸੌਰਭ ਲੰਬੇ ਸਮੇਂ ਤੋਂ ਸੁਤੰਤਰ ਪੱਤਰਕਾਰੀ ਅਤੇ ਸਾਹਿਤਕ ਸੇਵਾ ਨੂੰ ਸਮਰਪਿਤ ਹਨ। ਦੋਵਾਂ ਦੀਆਂ ਵੱਖ-ਵੱਖ ਵਿਧਾਵਾਂ ਦੀਆਂ ਦਸ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਕਈ ਹੋਰ ਪ੍ਰਕਾਸ਼ਨ ਅਧੀਨ ਹਨ। ਇੰਨਾ ਹੀ ਨਹੀਂ, ਉਹ ਲਗਾਤਾਰ ਦਸ ਦੇਸ਼ਾਂ ਦੇ ਹਜ਼ਾਰਾਂ ਹਿੰਦੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਅਖਬਾਰਾਂ ਅਤੇ ਰਸਾਲਿਆਂ ਲਈ ਸੰਪਾਦਕੀ ਲਿਖਦਾ ਹੈ। ਇਸ ਵਿਸ਼ੇਸ਼ ਪ੍ਰਾਪਤੀ ਲਈ ਇਲਾਕੇ ਦੇ ਸਾਹਿਤ ਅਤੇ ਪੱਤਰਕਾਰੀ ਪ੍ਰੇਮੀਆਂ ਦੇ ਨਾਲ-ਨਾਲ ਆਮ ਲੋਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਦੇਵਬੰਦ ਪ੍ਰੈਸ ਕਲੱਬ ਨੇ 2 ਅਕਤੂਬਰ 2024 ਨੂੰ ਸਹਾਰਨਪੁਰ ਵਿੱਚ ਇਨਾਮ ਵੰਡੇ Read More »

ਖੇਤੀਬਾੜੀ ਲਈ ਬਣਦਾ ਬਜਟ ਜ਼ਰੂਰੀ ਕਿਉਂ/ਦਵਿੰਦਰ ਸ਼ਰਮਾ

1996 ਦਾ ਸਾਲ ਸੀ। ਚੋਣਾਂ ਦੇ ਨਤੀਜੇ ਆ ਚੁੱਕੇ ਸਨ ਅਤੇ ਅਟਲ ਬਿਹਾਰੀ ਵਾਜਪਾਈ ਨੂੰ ਮਨੋਨੀਤ ਪ੍ਰਧਾਨ ਮੰਤਰੀ ਐਲਾਨ ਦਿੱਤਾ ਗਿਆ ਸੀ। ਇੱਕ ਦੋ ਦਿਨ ਬੀਤੇ ਹੋਣਗੇ ਕਿ ਨਵੀਂ ਦਿੱਲੀ ਵਿੱਚ ਕੁਝ ਉੱਘੇ ਅਰਥ ਸ਼ਾਸਤਰੀਆਂ ਨਾਲ ਬੰਦ ਕਮਰਾ ਮੁਲਾਕਾਤ ਰੱਖੀ ਗਈ। ਮਨੋਨੀਤ ਪ੍ਰਧਾਨ ਮੰਤਰੀ ਦੇ ਨਾ ਪਹੁੰਚ ਸਕਣ ਕਰ ਕੇ ਉਨ੍ਹਾਂ ਦੀ ਥਾਂ ਇੱਕ ਹੋਰ ਪ੍ਰਮੁੱਖ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਮੀਟਿੰਗ ਦੀ ਸਦਾਰਤ ਕੀਤੀ। ਅਰਥ ਸ਼ਾਸਤਰੀਆਂ ਨੂੰ ਐੱਨਡੀਏ ਸਰਕਾਰ ਲਈ ਅਜਿਹੀਆਂ ਆਰਥਿਕ ਨੀਤੀਆਂ ਸੁਝਾਉਣ ਦਾ ਕੰਮ ਦਿੱਤਾ ਗਿਆ ਤਾਂ ਕਿ ਸਰਕਾਰ ਨੂੰ ਸੱਤਾ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਵਿੱਚ ਹਾਜ਼ਰ ਬਹੁਤੇ ਅਰਥ ਸ਼ਾਸਤਰੀਆਂ ਨੇ ਰਾਜਕੋਸ਼ੀ ਘਾਟੇ ਉੱਪਰ ਕਰੀਬੀ ਨਜ਼ਰ ਰੱਖਣ ਅਤੇ ਚਲੰਤ ਖਾਤਾ ਘਾਟੇ ਨੂੰ ਹੇਠਾਂ ਲਿਆਉਣ ਉੱਪਰ ਜ਼ੋਰ ਦਿੱਤਾ। ਉੱਥੇ ਉਠਾਏ ਗਏ ਮੁੱਦਿਆਂ ਉੱਪਰ ਕਾਫ਼ੀ ਬਹਿਸ ਹੋਈ ਅਤੇ ਬਿਨਾਂ ਸ਼ੱਕ ਰੁਜ਼ਗਾਰ ਪੈਦਾ ਕਰਨ, ਨਿਰਮਾਣ ਵਧਾਉਣ ਅਤੇ ਬਰਾਮਦਾਂ ਨੂੰ ਹੁਲਾਰਾ ਦੇਣ ਜਿਹੇ ਕਈ ਮੁੱਦਿਆਂ ਉੱਪਰ ਵੀ ਕਾਫ਼ੀ ਚਰਚਾ ਹੋਈ। ਜਦੋਂ ਮੈਥੋਂ ਪੁੱਛਿਆ ਗਿਆ ਕਿ ਕਿਹੜੀ ਨੀਤੀ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ ਤਾਂ ਮੇਰਾ ਜਵਾਬ ਸੀ ਕਿ ਖੇਤੀਬਾੜੀ ਵਿੱਚ ਲੱਗੀ 60 ਫ਼ੀਸਦੀ ਆਬਾਦੀ ਲਈ 60 ਫ਼ੀਸਦੀ ਬਜਟ ਦੇਣਾ ਚਾਹੀਦਾ ਹੈ। ਮੇਰੇ ਕਈ ਸਾਥੀ ਇਸ ਨਾਲ ਸਹਿਮਤ ਨਾ ਹੋਏ। ਕੁਝ ਨੇ ਤਾਂ ਚਿਤਾਵਨੀ ਵਾਲੀ ਸੁਰ ਵਿੱਚ ਆਖਿਆ ਕਿ ਜੇ ਖੇਤੀਬਾੜੀ ਲਈ 60 ਫ਼ੀਸਦੀ ਬਜਟ ਰੱਖਿਆ ਜਾਂਦਾ ਹੈ ਤਾਂ ਅਰਥਚਾਰਾ ਤਬਾਹ ਹੋ ਜਾਵੇਗਾ। ਸਨਅਤ ਅਤੇ ਨਿਰਮਾਣ ਖੇਤਰ ਲਈ ਹੋਰ ਜਿ਼ਆਦਾ ਰਕਮਾਂ ਰੱਖਣ ’ਤੇ ਜ਼ੋਰ ਦਿੱਤਾ ਗਿਆ ਕਿ ਇਸ ਤਰ੍ਹਾਂ ਹੀ ਉਚੇਰਾ ਆਰਥਿਕ ਵਿਕਾਸ ਹੋਵੇਗਾ। ਬਹਰਹਾਲ, ਮੈਂ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਨਵੀਂ ਤਰਜ਼ ਅਤੇ ਆਰਥਿਕ ਸੋਚ ਅਪਣਾਉਣ ਦਾ ਸਮਾਂ ਆ ਗਿਆ ਹੈ ਅਤੇ ਜਿੰਨੀ ਦੇਰ ਖੇਤੀਬਾੜੀ ਲਈ ਢੁਕਵਾਂ ਬਜਟ ਨਹੀਂ ਰੱਖਿਆ ਜਾਂਦਾ, ਓਨੀ ਦੇਰ ਦੇਸ਼ ਵਿੱਚ ਬਹੁਪੱਖੀ ਵਿਕਾਸ ਸੰਭਵ ਨਹੀਂ ਹੋ ਸਕੇਗਾ। ਮੈਂ ਜਾਣਦਾ ਸੀ ਕਿ ਮੇਰੀ ਤਜਵੀਜ਼ ਮੁੱਖਧਾਰਾ ਦੀ ਆਰਥਿਕ ਸੋਚ ਨੂੰ ਹਜ਼ਮ ਨਹੀਂ ਹੋਵੇਗੀ ਪਰ ਮੇਰੀ ਇਹ ਸਮਝ ਸੀ ਕਿ ਸੱਤਾ ਵਿਰੋਧ ਦੀਆਂ ਪੀੜਾਂ ਤੋਂ ਬਚਣ ਦਾ ਇੱਕਮਾਤਰ ਰਾਹ ਇਹੀ ਸੀ ਕਿ ਖੇਤੀਬਾੜੀ ਅਤੇ ਦਿਹਾਤੀ ਵਿਕਾਸ ਵਿੱਚ ਵੱਡੇ ਦਿਲ ਨਾਲ ਨਿਵੇਸ਼ ਕੀਤਾ ਜਾਵੇ। ਅਖ਼ੀਰ ਵਿੱਚ ਜੋਸ਼ੀ ਹੁਰਾਂ ਨੇ ਇਹ ਕਹਿ ਕੇ ਗੱਲ ਮੁਕਾ ਦਿੱਤੀ ਕਿ ਉਹ ਸਾਡੇ ਵਿਚਾਰ ਪ੍ਰਧਾਨ ਮੰਤਰੀ ਤੱਕ ਪੁੱਜਦੇ ਕਰ ਦੇਣਗੇ। ਕੁਝ ਦਿਨਾਂ ਬਾਅਦ ਮੈਂ ਬਹੁਤ ਹੈਰਾਨ ਹੋਇਆ ਜਦੋਂ ਨਵੀਂ ਸਰਕਾਰ ਨੇ ਖੇਤੀਬਾੜੀ ਲਈ 60 ਫ਼ੀਸਦੀ ਬਜਟ ਮੁਹੱਈਆ ਕਰਾਉਣ ਦਾ ਆਪਣਾ ਇਰਾਦਾ ਉਜਾਗਰ ਕਰ ਦਿੱਤਾ। ਇਸ ਨਾਲ ਮੀਡੀਆ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ ਕਿ ਖੇਤੀਬਾੜੀ ਲਈ ਐਨੇ ਵਸੀਲੇ ਝੋਕਣ ਦੀ ਕੀ ਲੋੜ ਹੈ ਤੇ ਨਾਲ ਹੀ ਕੁਝ ਮਾਹਿਰਾਂ ਨੇ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਨਾਲ ਅਰਥਚਾਰੇ ਦੇ ਪੁੱਠੇ ਦਿਨ ਆ ਜਾਣਗੇ ਪਰ ਮੇਰਾ ਤਰਕ ਸੀ ਕਿ ਇਹ ਉੱਚ ਪੱਧਰੇ ਵਿਕਾਸ ਦੀ ਪਰਵਾਜ਼ ਦੀ ਨਿਸ਼ਾਨੀ ਹੈ ਅਤੇ ਪਿੰਡਾਂ ਵਿੱਚ ਰਹਿੰਦੀ ਆਪਣੀ ਦੋ ਤਿਹਾਈ ਆਬਾਦੀ ਨੂੰ ਪਿਛਾਂਹ ਛੱਡ ਦੇਣਾ ਭਾਰਤ ਨੂੰ ਵਾਰਾ ਨਹੀਂ ਖਾ ਸਕਦਾ। ਇਸ ਨੂੰ ਸਾਕਾਰ ਕਰਨ ਲਈ ਅਤੇ ਜੌਨ੍ਹ ਰਾਓਲ ਦੇ ਵਾਜਬੀਅਤ ਤੇ ਨਿਆਂ ਦੇ ਅਸੂਲ ਮੁਤਾਬਿਕ ਨੀਤੀਗਤ ਉੱਦਮ ਇਹ ਹੋਣਾ ਚਾਹੀਦਾ ਹੈ ਕਿ ਮਨੁੱਖੀ ਪੂੰਜੀ ਨਿਵੇਸ਼, ਖੇਤੀਬਾੜੀ ਅਤੇ ਕਿਸਾਨੀ ਨੂੰ ਮੁੜ ਪੈਰਾਂ ’ਤੇ ਖੜ੍ਹੇ ਕਰਨ ਅਤੇ ਸਿਹਤ ਤੇ ਸਿਖਿਆ ਖੇਤਰਾਂ ਸਣੇ ਦਿਹਾਤੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਭਰਵੇਂ ਮਾਲੀ ਸਾਧਨ ਜੁਟਾਏ ਜਾਣ ਅਤੇ ਇਸੇ ਦੌਰਾਨ ਦਿਹਾਤੀ ਅਰਥਚਾਰੇ ਵਿੱਚ ਨਵੀਂ ਰੂਹ ਫੂਕੀ ਜਾਵੇ। ਸੰਖੇਪ ਵਿੱਚ ਆਰਥਿਕ ਸੋਚ ਅਤੇ ਪਹੁੰਚ ਵਿੱਚ ਬੁਨਿਆਦੀ ਤਬਦੀਲੀ ਲਿਆ ਕੇ ਪ੍ਰਧਾਨ ਮੰਤਰੀ ਵੱਲੋਂ ਹੁਣ ਜਿਸ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦੀ ਰੂਪ-ਰੇਖਾ ਉਲੀਕੀ ਜਾ ਸਕਦੀ ਹੈ। ਉਂਝ, ਵਾਜਪਾਈ ਸਰਕਾਰ ਸਿਰਫ਼ 13 ਦਿਨ ਤੱਕ ਚੱਲ ਸਕੀ ਸੀ ਜਿਸ ਕਰ ਕੇ ਉਹ ਇਸ ਪਰਿਵਰਤਨਕਾਰੀ ਵਿਚਾਰ ਦਾ ਮਜ਼ਬੂਤ ਆਧਾਰ ਵੀ ਵਿੱਚੇ ਹੀ ਗੁਆਚ ਗਿਆ। ਇਹ ਗੱਲਾਂ ਸਾਂਝੀਆਂ ਕਰਨ ਦਾ ਮੇਰਾ ਮਕਸਦ ਇਹ ਹੈ ਕਿ ਖੇਤੀਬਾੜੀ ਲਈ ਕੁੱਲ ਬਜਟ ਘਟ ਰਿਹਾ ਹੈ। ਇਹ ਚਿੰਤਾਜਨਕ ਪੱਧਰ ਤੱਕ ਘਟ ਗਿਆ ਹੈ ਹਾਲਾਂਕਿ ਖੇਤੀਬਾੜੀ ਵਿੱਚ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। 2019-20 ਵਿੱਚ ਖੇਤੀਬਾੜੀ ਬਜਟ 5.44 ਫ਼ੀਸਦੀ ਸੀ ਜੋ 2024-25 ਦੇ ਬਜਟ ਵਿੱਚ ਖੇਤੀਬਾੜੀ ਲਈ ਰੱਖਿਆ ਗਿਆ ਬਜਟ ਘਟ ਕੇ 3.15 ਫ਼ੀਸਦੀ ਰਹਿ ਗਿਆ ਹੈ। ਇਹ ਜਾਣਨ ’ਤੇ ਕਿ ਸਿਆਸੀ ਤੇ ਆਰਥਿਕ ਪੱਖ (ਜਿ਼ਆਦਾਤਰ ਵੱਡੇ ਕਾਰੋਬਾਰਾਂ ਦੇ ਪ੍ਰਭਾਵ ਹੇਠ) ਸਰੋਤਾਂ ਦੀ ਵੰਡ ’ਤੇ ਭਾਰੂ ਹਨ, ਫ਼ਰਕ ਪ੍ਰਤੱਖ ਨਜ਼ਰ ਆਉਂਦੇ ਹਨ। ਹੈਰਾਨੀ ਨਹੀਂ ਹੁੰਦੀ ਕਿ 42.3 ਪ੍ਰਤੀਸ਼ਤ ਆਬਾਦੀ ਖੇਤੀਬਾੜੀ ’ਚ ਲੱਗੀ ਹੋਣ ਦੇ ਬਾਵਜੂਦ ਇਸ ਦਾ ਵਾਧਾ ਮੌਜੂਦਾ ਸਮੇਂ 1.4 ਪ੍ਰਤੀਸ਼ਤ ਦੇ ਇਰਦ-ਗਿਰਦ ਘੁੰਮ ਰਿਹਾ ਹੈ। ਇਸ ਤੋਂ ਵੀ ਬਦਤਰ, ਔਸਤਨ ਖੇਤੀ ਆਮਦਨੀ ਗਹਿਰੇ ਘਾਟੇ ਵੱਲ ਵਧ ਰਹੀ ਹੈ। ਅਸਲ ਦਿਹਾਤੀ ਉਜਰਤਾਂ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸਥਿਰ ਹਨ। ਖੇਤੀ ’ਚ ਇਸ ਲਗਾਤਾਰ ਗੰਭੀਰ ਤੰਗੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ; ਜਿਵੇਂ ਮੈਂ ਪਹਿਲਾਂ ਵੀ ਅਕਸਰ ਕਿਹਾ ਹੈ, ਇਹ ਇਸ ਕਰ ਕੇ ਹੈ ਕਿਉਂਕਿ ਖੇਤੀ ਨੂੰ ਜਾਣਬੁੱਝ ਕੇ ਕਮਜ਼ੋਰ ਰੱਖਿਆ ਗਿਆ ਹੈ। ਕਈ ਅਧਿਐਨ ਦੱਸਦੇ ਹਨ ਕਿ ਜੇ ਕਿਸਾਨਾਂ ਨੂੰ ਹੋਰ ਬਦਲ ਮਿਲਣ ਤਾਂ ਲਗਭਗ 60 ਪ੍ਰਤੀਸ਼ਤ ਕਿਸਾਨ ਖੇਤੀਬਾੜੀ ਛੱਡਣਾ ਚਾਹੁੰਦੇ ਹਨ; ਤੇ ਜੇ ਤੁਸੀਂ ਸੋਚ ਰਹੇ ਹੋ ਕਿ ਭਾਰਤ ਕਿਸਾਨਾਂ ਦੀ ਕਾਰਗੁਜ਼ਾਰੀ ਇੰਨੀ ਮਾੜੀ ਕਿਵੇਂ ਹੈ; ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (ਓਈਸੀਡੀ) ਦੇ ਹਾਲੀਆ ਅਧਿਐਨ ਵਿੱਚ ਕੁਝ ਠੋਸ ਸੂਚਕ ਹਨ ਜੋ ਦੱਸਦੇ ਹਨ ਕਿ ਕਿਸ ਚੀਜ਼ ਨੇ ਖੇਤੀਬਾੜੀ ਦੇ ਨਿਘਾਰ ਵਿੱਚ ਯੋਗਦਾਨ ਪਾਇਆ ਹੈ। ਅਧਿਐਨ ਭਾਰਤੀ ਖੇਤੀਬਾੜੀ ਨੂੰ ਸਭ ਤੋਂ ਹੇਠਾਂ ਦਿਖਾਉਂਦਾ ਹੈ ਜਿਸ ਨੂੰ 2022 ਵਿੱਚ ‘ਨੈਗੇਟਿਵ’ ਕੁੱਲ ਖੇਤੀ ਲਾਭ (ਮਨਫ਼ੀ 20.18) ਮਿਲਿਆ ਹੈ। ਭਾਰਤ 54 ਵੱਡੇ ਅਰਥਚਾਰਿਆਂ ਵਿੱਚੋਂ ਇੱਕੋ-ਇੱਕ ਮੁਲਕ ਹੈ ਜਿੱਥੇ ਖੇਤੀ ਘਾਟਿਆਂ ਨੂੰ ਪੂਰਨ ਲਈ ਮਾਇਕ ਮਦਦ ਵਿੱਚ ਵਾਧਾ ਨਹੀਂ ਕੀਤਾ ਗਿਆ। ਇਸ ਦਾ ਹਾਲਾਂਕਿ ਵੱਡਾ ਲਾਭਕਾਰੀ ਅਰਥ ਹੁੰਦਾ ਜੇਕਰ ਖੇਤੀਬਾੜੀ ਨੂੰ ਗੁਜ਼ਰੇ ਸਾਲਾਂ ਦੌਰਾਨ ਆਬਾਦੀ ਵਿੱਚ ਇਸ ਦੇ ਯੋਗਦਾਨ ਦੇ ਮੁਤਾਬਿਕ ਵੱਧ ਤੋਂ ਵੱਧ ਸਰੋਤ ਉਪਲਬਧ ਕਰਾਏ ਗਏ ਹੁੰਦੇ। ਇਸ ’ਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਸਰੋਤਾਂ ਦੀ ਘਟਦੀ ਜਾਂਦੀ ਵੰਡ ਦੇ ਨਾਲ, ਖੇਤੀਬਾੜੀ ਵਿੱਚ ਕਿਸੇ ਚਮਤਕਾਰ ਦੀ ਯਕੀਨੀ ਤੌਰ ’ਤੇ ਕੋਈ ਆਸ ਨਹੀਂ ਕੀਤੀ ਜਾ ਸਕਦੀ। ਜੇ 1996 ਵਿੱਚ ਉਸ ਵੇਲੇ ਦੀ ਐੱਨਡੀਏ ਸਰਕਾਰ ਖੇਤੀਬਾੜੀ ਤੇ ਦਿਹਾਤੀ ਵਿਕਾਸ ਲਈ ਬਜਟ ਦਾ 60 ਫ਼ੀਸਦੀ ਹਿੱਸਾ ਦੇਣਾ ਮੰਨ ਜਾਂਦੀ, ਤੇ ਇਹ ਜਾਰੀ ਰਿਹਾ ਹੁੰਦਾ ਤਾਂ ਭਾਰਤ ਦਾ ਦਿਹਾਤੀ ਦ੍ਰਿਸ਼ ਹੁਣ ਤੱਕ ਪੂਰੀ ਤਰ੍ਹਾਂ ਬਦਲ ਗਿਆ ਹੁੰਦਾ। ਹੁਣ ਵੀ ਖੇਤੀਬਾੜੀ ਨਾਲ ਜੁੜੀ ਭਾਵੇਂ ਆਬਾਦੀ ਘਟ ਕੇ 42.3 ਪ੍ਰਤੀਸ਼ਤ ਰਹਿ ਗਈ ਹੈ, ਫਿਰ ਵੀ ਕਈ ਠੋਸ ਕਾਰਨ ਹਨ ਜੋ ਇਹ ਯਕੀਨੀ ਬਣਾਉਣ ਦੀ ਮੰਗ ਕਰਦੇ ਹਨ ਕਿ 48 ਲੱਖ ਕਰੋੜ ਰੁਪਏ ਦੇ ਸਾਲਾਨਾ ਬਜਟ ਦਾ 50 ਪ੍ਰਤੀਸ਼ਤ ਖੇਤੀਬਾੜੀ ਤੇ ਦਿਹਾਤੀ ਖੇਤਰਾਂ ਲਈ ਰੱਖਿਆ ਜਾਵੇ। ਇਹ ਸ਼ਾਇਦ, ਨਵੀਆਂ ਚਾਰ ‘ਜਾਤੀਆਂ’ ਤੱਕ ਪਹੁੰਚ ਕਰਨ ਦਾ ਸਭ ਤੋਂ ਵਧੀਆ ਢੰਗ ਹੈ ਜਿਨ੍ਹਾਂ ਨੂੰ ਗ਼ਰੀਬ, ਮਹਿਲਾਵਾਂ, ਯੁਵਾ ਤੇ ਅੰਨਦਾਤਾ (ਕਿਸਾਨ) ਕਿਹਾ ਗਿਆ ਹੈ। ਖੇਤੀਬਾੜੀ, ਅਸਲ ਵਿੱਚ ਹਰੇਕ ਤਰ੍ਹਾਂ ਦੇ ਜਾਤੀ ਪ੍ਰਬੰਧਾਂ ਨੂੰ ਰੁਜ਼ਗਾਰ ਦਿੰਦੀ ਹੈ। ਖੇਤੀ ਲਈ ਲੋੜੀਂਦੇ ਸਰੋਤ ਵਰਤਣ ਨਾਲ ਨਾ ਸਿਰਫ਼ ਕਾਰਗੁਜ਼ਾਰੀ

ਖੇਤੀਬਾੜੀ ਲਈ ਬਣਦਾ ਬਜਟ ਜ਼ਰੂਰੀ ਕਿਉਂ/ਦਵਿੰਦਰ ਸ਼ਰਮਾ Read More »

ਹਿਮਾਚਲ ਪ੍ਰਦੇਸ਼ ਵਿੱਚ ਨਹੀਂ ਲੱਗੇਗਾ ‘ਪਖਾਨਾ ਟੈਕਸ’ : ਸੁੱਖੂ

ਨਵੀਂ ਦਿੱਲੀ, 5 ਅਕਤੂਬਰ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ’ਚ ਸੂਬੇ ਵਿੱਚ 25 ਰੁਪਏ ਪਖਾਨਾ ਟੈਕਸ ਲਾਗੂ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਸ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਪ੍ਰਤੀ ਪਰਿਵਾਰ ਪਾਣੀ ਦੇ ਕੁਨੈਕਸ਼ਨ ਲਈ ਸੌ ਰੁਪਏ ਲੈ ਰਹੇ ਹਾਂ ਅਤੇ ਇਹ ਵੀ ਲਾਜ਼ਮੀ ਨਹੀਂ ਹੈ। ਪਖਾਨਾ ਟੈਕਸ ਜਿਹੀ ਕੋਈ ਗੱਲ ਨਹੀਂ ਹੈ।’ ਸੁੱਖੂ ਦੀ ਇਹ ਟਿੱਪਣੀ ਉਨ੍ਹਾਂ ਰਿਪੋਰਟਾਂ ’ਤੇ ਹੰਗਾਮੇ ਮਗਰੋਂ ਆਈ ਹੈ ਕਿ ਸ਼ਹਿਰੀ ਇਲਾਕੇ ’ਚ ਰਹਿਣ ਵਾਲੇ ਲੋਕਾਂ ਦੇ ਘਰਾਂ ’ਚ ਪ੍ਰਤੀ ਪਖਾਨਾ 25 ਰੁਪਏ ਟੈਕਸ ਲਾਗੂ ਕੀਤਾ ਜਾਵੇਗਾ। ਸੁੱਖੂ ਸਰਕਾਰ ਨੇ ਬੀਤੇ ਦਿਨ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਉਹ ਸੂਬੇ ਦੇ ਵਸਨੀਕਾਂ ਤੋਂ ਪਾਣੀ ਦੇ ਸੀਵਰੇਜ ਦੇ ਬਿੱਲ ਵਸੂਲ ਕਰਨ ਜਾ ਰਹੀ ਹੈ। ਇਸ ਕਦਮ ਦਾ ਭਾਜਪਾ ਤੋਂ ਇਲਾਵਾ ਕੇਂਦਰੀ ਮੰਤਰੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਕਸ ’ਤੇ ਕਿਹਾ, ‘ਜੇ ਸੱਚ ਹੈ ਤਾਂ ਇਸ ’ਤੇ ਯਕੀਨ ਨਹੀਂ ਹੋ ਰਿਹਾ। ਪ੍ਰਧਾਨ ਮੰਤਰੀ ਮੋਦੀ ਜੀ ਜਿੱਥੇ ਸਵੱਛਤਾ ਨੂੰ ਲੋਕ ਅੰਦੋਲਨ ਬਣਾਉਂਦੇ ਹਨ, ਉੱਥੇ ਹੀ ਕਾਂਗਰਸ ਪਖਾਨਿਆਂ ਲਈ ਲੋਕਾਂ ’ਤੇ ਟੈਕਸ ਲਗਾ ਰਹੀ ਹੈ। ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਆਪਣੇ ਕਾਰਜਕਾਲ ’ਚ ਸਵੱਛਤਾ ਮੁਹੱਈਆ ਨਹੀਂ ਕਰਵਾਈ ਪਰ ਇਹ ਕਦਮ ਦੇਸ਼ ਨੂੰ ਸ਼ਰਮਸਾਰ ਕਰੇਗਾ।’ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਮਾਲਵੀਆ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ, ‘ਇੱਕ ਬੇਕਾਰ ਸਰਕਾਰ ਇਹੀ ਕਰਦੀ ਹੈ।

ਹਿਮਾਚਲ ਪ੍ਰਦੇਸ਼ ਵਿੱਚ ਨਹੀਂ ਲੱਗੇਗਾ ‘ਪਖਾਨਾ ਟੈਕਸ’ : ਸੁੱਖੂ Read More »

FIFA ਨੇ ਇਜ਼ਰਾਇਲੀ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਤੋਂ ਕੀਤਾ ਇਨਕਾਰ

ਵਿਸ਼ਵ ਫੁਟਬਾਲ ਦੀ ਗਵਰਨਿੰਗ ਬਾਡੀ ਫੀਫਾ ਨੇ ਵੀਰਵਾਰ ਨੂੰ ਇੱਥੇ ਹੋਈ ਆਪਣੀ ਸਿਖਰ ਪ੍ਰੀਸ਼ਦ ਦੀ ਬੈਠਕ ਵਿੱਚ ਇਜ਼ਰਾਈਲੀ ਫੁਟਬਾਲ ਫੈਡਰੇਸ਼ਨ ਨੂੰ ਮੁਅੱਤਲ ਨਹੀਂ ਕੀਤਾ, ਪਰ ਫਲਸਤੀਨੀ ਅਧਿਕਾਰੀਆਂ ਦੁਆਰਾ ਕਥਿਤ ਵਿਤਕਰੇ ਦੇ ਦੋਸ਼ਾਂ ਦੀ ਅਨੁਸ਼ਾਸਨੀ ਜਾਂਚ ਦੇ ਆਦੇਸ਼ ਦਿੱਤੇ। ਫੀਫਾ ਨੇ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਇਕ ਸੀਨੀਅਰ ਪੈਨਲ ਇਜ਼ਰਾਈਲੀ ਮੁਕਾਬਲਿਆਂ ‘ਚ ਫਲਸਤੀਨੀ ਖੇਤਰ ‘ਚ ਸਥਿਤ ਇਜ਼ਰਾਈਲੀ ਫੁੱਟਬਾਲ ਟੀਮਾਂ ਦੀ ਭਾਗੀਦਾਰੀ ਦੀ ਜਾਂਚ ਕਰੇਗਾ। ਫਲਸਤੀਨ ਫੁਟਬਾਲ ਫੈਡਰੇਸ਼ਨ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਫੀਫਾ ਨੂੰ ਵੈਸਟ ਬੈਂਕ ਦੀਆਂ ਬਸਤੀਆਂ ਦੀਆਂ ਟੀਮਾਂ ਨੂੰ ਆਪਣੀ ਲੀਗ ਵਿੱਚ ਸ਼ਾਮਲ ਕਰਨ ਲਈ ਇਜ਼ਰਾਈਲੀ ਫੁੱਟਬਾਲ ਸੰਸਥਾ ਵਿਰੁੱਧ ਕਾਰਵਾਈ ਕਰਨ ਲਈ ਬੁਲਾ ਰਿਹਾ ਹੈ। ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਦਾ ਇਹ ਫੈਸਲਾ ਚਾਰ ਮਹੀਨੇ ਬਾਅਦ ਆਇਆ ਹੈ ਜਦੋਂ ਫਲਸਤੀਨ ਨੇ ਮਈ ਵਿੱਚ ਫੀਫਾ ਦੀ ਮੀਟਿੰਗ ਵਿੱਚ ਇਜ਼ਰਾਈਲ ਦੀ ਮੈਂਬਰਸ਼ਿਪ ਨੂੰ ਮੁਅੱਤਲ ਕਰਨ ਦੀ ਬੇਨਤੀ ਕੀਤੀ ਸੀ।

FIFA ਨੇ ਇਜ਼ਰਾਇਲੀ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਤੋਂ ਕੀਤਾ ਇਨਕਾਰ Read More »

ਛੋਟੀ ਉਮਰੇ ਮਾਂ ਨਾਲ ਸੜਕਾਂ ’ਤੇ ਮੰਗਦੀ ਸੀ ਭੀਖ, ਹੁਣ ਡਾਕਟਰ ਬਣ ਕੇ ਪਰਤੀ ਘਰ

ਹਿਮਾਚਲ ਪ੍ਰਦੇਸ਼, 5 ਅਕਤੂਬਰ – ਜਿਹੜੀ ਧੀ ਕਦੇ ਆਪਣੀ ਮਾਂ ਨਾਲ ਸੜਕਾਂ ‘ਤੇ ਭੀਖ ਮੰਗਦੀ ਸੀ, ਅੱਜ ਡਾਕਟਰ ਬਣ ਕੇ ਘਰ ਪਰਤ ਆਈ ਹੈ। ਇਹ ਕਹਾਣੀ ਕਿਸੇ ਫਿਲਮ ਦੀ ਸਕ੍ਰਿਪਟ ਵਰਗੀ ਲੱਗਦੀ ਹੈ। ਪਰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੀ ਰਹਿਣ ਵਾਲੀ ਬੇਟੀ ਪਿੰਕੀ ਹਰਿਆਣ ਨੇ ਅਸਲ ਜ਼ਿੰਦਗੀ ‘ਚ ਅਜਿਹਾ ਕੀਤਾ ਹੈ। ਜਿਹੜੇ ਹੱਥ ਕਦੇ ਭੀਖ ਮੰਗਣ ਲਈ ਉਠਾਏ ਜਾਂਦੇ ਸਨ, ਉਹ ਹੁਣ ਲੱਖਾਂ ਮਰੀਜ਼ਾਂ ਨੂੰ ਠੀਕ ਕਰਨਗੇ। ਸਕੂਲ ਜਾਣ ਦੀ ਉਮਰ ਵਿੱਚ ਭੀਖ ਮੰਗਣ ਵਾਲੀ ਧੀ ਹੁਣ ਇੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਲਿਖਦੀ ਅਤੇ ਬੋਲਦੀ ਹੈ ਕਿ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਪਿੰਕੀ ਦੀ ਜ਼ਿੰਦਗੀ ਬਦਲਣ ਵਾਲਾ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਸਿਰਫ਼ ਸਾਢੇ ਚਾਰ ਸਾਲ ਦੀ ਸੀ। ਉਸ ਸਮੇਂ ਪਿੰਕੀ ਆਪਣੀ ਮਾਂ ਨਾਲ ਮੈਕਲਿਓਡ ਗੰਜ ਦੀਆਂ ਸੜਕਾਂ ‘ਤੇ ਭੀਖ ਮੰਗਦੀ ਸੀ। ਇਸ ਮੁਸ਼ਕਲ ਸਥਿਤੀ ਵਿੱਚ, ਤਿੱਬਤੀ ਸੰਸਥਾ ਟੋਂਗ-ਲੇਨ ਨੇ ਪਿੰਕੀ ਲਈ ਮਦਦ ਦਾ ਹੱਥ ਵਧਾਇਆ ਅਤੇ ਉਸ ਨੂੰ ਆਪਣੇ ਹੋਸਟਲ ਵਿੱਚ ਰਹਿਣ ਲਈ ਜਗ੍ਹਾ ਦਿੱਤੀ। ਇੱਥੋਂ ਹੀ ਪਿੰਕੀ ਦੀ ਜ਼ਿੰਦਗੀ ‘ਚ ਨਵਾਂ ਮੋੜ ਆਇਆ ਅਤੇ ਉਸ ਨੇ ਪੜ੍ਹਾਈ ‘ਚ ਖੁਦ ਨੂੰ ਸਾਬਤ ਕੀਤਾ। 2018 ਵਿੱਚ, ਸੰਸਥਾ ਨੇ ਪਿੰਕੀ ਨੂੰ ਚੀਨ ਦੇ ਇੱਕ ਵੱਕਾਰੀ ਮੈਡੀਕਲ ਕਾਲਜ ਵਿੱਚ ਦਾਖਲਾ ਦਿਵਾਇਆ, ਜਿੱਥੋਂ ਉਸ ਨੇ ਛੇ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਐਮਬੀਬੀਐਸ ਪੂਰੀ ਕੀਤੀ। ਹੁਣ ਪਿੰਕੀ ਆਪਣੀ ਡਿਗਰੀ ਪੂਰੀ ਕਰ ਕੇ ਡਾਕਟਰ ਬਣ ਗਈ ਹੈ। ਵੀਰਵਾਰ ਨੂੰ ਪਿੰਕੀ ਨੇ ਆਪਣੀ ਐਮਬੀਬੀਐਸ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਦੇਸ਼ ਤੋਂ ਪਰਤਣ ਤੋਂ ਬਾਅਦ ਧਰਮਸ਼ਾਲਾ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਇੱਥੇ ਪਿੰਕੀ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਉਤਰਾਅ-ਚੜ੍ਹਾਅ ਨੂੰ ਸਾਂਝਾ ਕਰਦੀ ਹੈ। ਪਿੰਕੀ ਨੇ ਦੱਸਿਆ ਕਿ ਉਸ ਦੀ ਯਾਤਰਾ ਵਿੱਚ ਤਿੱਬਤੀ ਸ਼ਰਨਾਰਥੀ ਭਿਕਸ਼ੂ ਜਾਮਯਾਂਗ ਦਾ ਅਹਿਮ ਯੋਗਦਾਨ ਸੀ। ਜਾਮਯਾਂਗ ਟੋਂਗ-ਲੇਨ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਹਨ। ਉਨ੍ਹਾਂ ਨੇ ਪਿੰਕੀ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ, ਪਿੰਕੀ ਦਾ ਰਾਹ ਹਮੇਸ਼ਾ ਆਸਾਨ ਨਹੀਂ ਸੀ। ਉਸ ਨੇ NEET ਦੀ ਪ੍ਰੀਖਿਆ ਤਾਂ ਪਾਸ ਕਰ ਲਈ ਸੀ, ਪਰ ਪ੍ਰਾਈਵੇਟ ਕਾਲਜ ਦੀਆਂ ਭਾਰੀ ਫੀਸਾਂ ਦਾ ਬੋਝ ਪਰਿਵਾਰ ਲਈ ਝੱਲਣਾ ਸੰਭਵ ਨਹੀਂ ਸੀ। ਇਸ ਔਖੀ ਘੜੀ ਵਿੱਚ ਮੋਨਕ ਜਾਮਯਾਂਗ ਅਤੇ ਹੋਰ ਦਾਨੀ ਸੱਜਣਾਂ ਨੇ ਉਸ ਦੀ ਮਦਦ ਕੀਤੀ, ਜਿਸ ਕਾਰਨ ਪਿੰਕੀ ਦਾ ਸੁਪਨਾ ਸਾਕਾਰ ਹੋ ਸਕਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਿੰਕੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ‘ਚ ਸਭ ਤੋਂ ਵੱਡਾ ਬਦਲਾਅ 2005 ‘ਚ ਆਇਆ, ਜਦੋਂ ਉਸ ਨੂੰ ਸਿੱਖਿਆ ਦੀ ਮਹੱਤਤਾ ਸਮਝ ਆਈ। ਉਸ ਨੇ ਆਪਣੇ ਮਾਤਾ-ਪਿਤਾ ਅਤੇ ਉਸ ਦੀ ਮਦਦ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ। ਅੱਜ ਪਿੰਕੀ ਦਾ ਪਰਿਵਾਰ ਵੀ ਬਿਹਤਰ ਹਾਲਤ ਵਿਚ ਹੈ ਅਤੇ ਉਸ ਦਾ ਛੋਟਾ ਭਰਾ ਅਤੇ ਭੈਣ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਟੋਂਗ-ਲੇਨ ਸਕੂਲ ਵਿਚ ਪੜ੍ਹ ਰਹੇ ਹਨ। ਸਕੂਲ ਦਾ ਉਦਘਾਟਨ ਦਲਾਈ ਲਾਮਾ ਨੇ 2011 ਵਿੱਚ ਕੀਤਾ ਸੀ।m ਪਿੰਕੀ ਨੇ ਦੱਸਿਆ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਡਾਕਟਰ ਕਿਵੇਂ ਬਣਦੇ ਹਨ। ਪਰ ਸੰਸਥਾ ਅਤੇ ਉੱਥੇ ਦੇ ਲੋਕ ਉਸ ਦੀ ਮਦਦ ਲਈ ਹਮੇਸ਼ਾ ਮੌਜੂਦ ਸਨ। ਪਿੰਕੀ ਹਰਿਆਣ ਦੀ ਕਾਮਯਾਬੀ ਨਾ ਸਿਰਫ਼ ਧਰਮਸ਼ਾਲਾ ਬਲਕਿ ਪੂਰੇ ਹਿਮਾਚਲ ਪ੍ਰਦੇਸ਼ ਲਈ ਮਾਣ ਵਾਲੀ ਗੱਲ ਹੈ।

ਛੋਟੀ ਉਮਰੇ ਮਾਂ ਨਾਲ ਸੜਕਾਂ ’ਤੇ ਮੰਗਦੀ ਸੀ ਭੀਖ, ਹੁਣ ਡਾਕਟਰ ਬਣ ਕੇ ਪਰਤੀ ਘਰ Read More »

ਜੇਲ੍ਹਾਂ ’ਚ ਜਾਤੀ ਭੇਦ-ਭਾਵ

ਸੁਪਰੀਮ ਕੋਰਟ ਨੇ ਹਾਲੀਆ ਫ਼ੈਸਲੇ ਵਿੱਚ ਜੇਲ੍ਹਾਂ ਵਿੱਚ ਕੈਦੀਆਂ ਨਾਲ ਜਾਤੀ ਭੇਦਭਾਵ ’ਤੇ ਰੋਕ ਲਗਾਈ ਹੈ ਜੋ ਗਹਿਰੀਆਂ ਸਮਾਜਿਕ ਅਸਮਾਨਤਾਵਾਂ ਨੂੰ ਖ਼ਤਮ ਕਰਨ ਵੱਲ ਮਿਸਾਲੀ ਕਦਮ ਸਾਬਿਤ ਹੋ ਸਕਦਾ ਹੈ। ਇਸ ਫ਼ੈਸਲੇ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਕੈਦੀਆਂ ਨੂੰ ਵੀ ਆਤਮ-ਸਨਮਾਨ ਨਾਲ ਜਿਊਣ ਦਾ ਓਨਾ ਹੀ ਹੱਕ ਹੈ ਜਿੰਨਾ ਕਿਸੇ ਆਮ ਨਾਗਰਿਕ ਨੂੰ ਹੁੰਦਾ ਹੈ। ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਆਪੋ-ਆਪਣੇ ਜੇਲ੍ਹ ਮੈਨੁਅਲਾਂ/ਨਿਯਮਾਂ ਦੀ ਸੁਧਾਈ ਕਰ ਕੇ ਵੇਲਾ ਵਿਹਾਅ ਚੁੱਕੀਆਂ ਉਨ੍ਹਾਂ ਸਾਰੀਆਂ ਵਿਵਸਥਾਵਾਂ ਨੂੰ ਖਤਮ ਕਰਨ ਲਈ ਕਿਹਾ ਹੈ ਜੋ ਕੰਮ ਦੀ ਵੰਡ ਜਾਂ ਰਿਹਾਇਸ਼ੀ ਪ੍ਰਬੰਧਾਂ ਦੇ ਮਾਮਲੇ ਵਿੱਚ ਜਾਤ ਆਧਾਰਿਤ ਪੱਖਪਾਤ ਕਰਦੀਆਂ ਹਨ। ਜੇਲ੍ਹਾਂ ਅੰਦਰ ਹੁੰਦਾ ਜਾਤੀ ਭੇਦਭਾਵ ਵਡੇਰੇ ਸਮਾਜਿਕ ਪੱਖਪਾਤਾਂ ਦੀ ਝਲਕ ਪੇਸ਼ ਕਰਦਾ ਹੈ। ਇਤਿਹਾਸਕ ਤੌਰ ’ਤੇ ਕਥਿਤ ਨੀਵੀਆਂ ਜਾਤੀਆਂ ਦੇ ਲੋਕਾਂ ਕੋਲੋਂ ਜੇਲ੍ਹਾਂ ਵਿੱਚ ਪਖਾਨਿਆਂ ਦੀ ਸਾਫ਼-ਸਫ਼ਾਈ ਜਿਹੇ ਕੰਮ ਕਰਵਾਏ ਜਾਂਦੇ ਰਹੇ ਹਨ ਜਦੋਂਕਿ ਉੱਚ ਜਾਤੀਆਂ ਨਾਲ ਸਬੰਧਿਤ ਲੋਕਾਂ ਨੂੰ ਖਾਣਾ ਪਕਾਉਣ ਜਿਹੇ ਕੰਮਾਂ ’ਤੇ ਲਗਾਇਆ ਜਾਂਦਾ ਹੈ। ਅਦਾਲਤ ਨੇ ਪੁਖ਼ਤਗੀ ਨਾਲ ਐਲਾਨ ਕੀਤਾ ਹੈ ਕਿ ਕੋਈ ਵੀ ਸਮਾਜਿਕ ਸਮੂਹ ਜਨਮ ਤੋਂ ਸਫ਼ਾਈ ਸੇਵਕ ਨਹੀਂ ਹੁੰਦਾ ਅਤੇ ਇਹ ਧਾਰਨਾ ਕਿ ਕੁਝ ਕਿੱਤਿਆਂ ਨੂੰ ਛੂਆਛਾਤ ਦੀ ਨਜ਼ਰ ਤੋਂ ਹੀਣੇ ਸਮਝਣ ਨੂੰ ਭਾਰਤੀ ਸੰਵਿਧਾਨ ਦੀ ਧਾਰਾ-17 ਤਹਿਤ ਮਨਾਹੀ ਕੀਤੀ ਗਈ ਹੈ। ਇਸ ਫ਼ੈਸਲੇ ਵਿੱਚ ਜੇਲ੍ਹ ਮੈਨੁਅਲਾਂ ਦੀਆਂ ਅਜਿਹੀਆਂ ਕੁਝ ਵਿਧੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਨ੍ਹਾਂ ’ਚੋਂ ਛੂਆਛਾਤ ਦੀ ਝਲਕ ਪੈਂਦੀ ਹੈ। ਮਿਸਾਲ ਦੇ ਤੌਰ ’ਤੇ ਉੱਤਰ ਪ੍ਰਦੇਸ਼, ਤਾਮਿਲ ਨਾਡੂ ਅਤੇ ਪੱਛਮੀ ਬੰਗਾਲ ਜਿਹੇ ਸੂਬਿਆਂ ਵਿੱਚ ਜੇਲ੍ਹ ਮੈਨੁਅਲਾਂ ਵਿੱਚ ਜ਼ਾਹਿਰਾ ਤੌਰ ’ਤੇ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਖਾਣਾ ਕੁਝ ਢੁਕਵੀਆਂ ਜਾਤਾਂ ਦੇ ਲੋਕਾਂ ਤੋਂ ਹੀ ਤਿਆਰ ਕਰਵਾਇਆ ਜਾਵੇ ਅਤੇ ਇਹ ਵੀ ਕਿ ਨੀਵੀਆਂ ਜਾਤੀਆਂ ਦੇ ਸਮੂਹਾਂ ਨੂੰ ਸਾਫ਼-ਸਫਾਈ ਦੇ ਕੰਮ ਸੌਂਪੇ ਜਾਣ। ਸੁਪਰੀਮ ਕੋਰਟ ਨੇ ਢੁਕਵੇਂ ਰੂਪ ’ਚ ਇਨ੍ਹਾਂ ਵਿਵਸਥਾਵਾਂ ਦੀ ਨਿੰਦਾ ਕੀਤੀ ਹੈ ਅਤੇ ਇਨ੍ਹਾਂ ਨੂੰ ਗ਼ੈਰ-ਸੰਵਿਧਾਨਕ ਐਲਾਨਣ ਦੇ ਨਾਲ-ਨਾਲ ਸਮਾਨਤਾ ਤੇ ਮਰਿਆਦਾ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਦੱਸਿਆ ਹੈ। ਫ਼ੈਸਲੇ ’ਚ ਵਿਮੁਕਤ ਜਨਜਾਤੀਆਂ ਦੇ ਆਦਤਨ ਅਪਰਾਧੀਆਂ ਵਜੋਂ ਵਰਗੀਕਰਨ ਦੀ ਵੀ ਨਿਖੇਧੀ ਕੀਤੀ ਗਈ ਹੈ। ਅਦਾਲਤ ਮੁਤਾਬਿਕ ਇਹ ਪਹਿਲਾਂ ਤੋਂ ਲੱਗੇ ਨੁਕਸਾਨਦੇਹ ਠੱਪਿਆਂ ਨੂੰ ਹੋਰ ਗੂੜ੍ਹਾ ਕਰਦਾ ਹੈ ਜਿਸ ਨਾਲ ਇਹ ਭਾਈਚਾਰੇ ਹੋਰ ਹਾਸ਼ੀਏ ’ਤੇ ਧੱਕੇ ਜਾਂਦੇ ਹਨ। ਅਜਿਹੇ ਅਮਲਾਂ ਦੀ ਮਨੁੱਖੀ ਅਧਿਕਾਰ ਜਥੇਬੰਦੀਆਂ ਲੰਮੇ ਸਮੇਂ ਤੋਂ ਨਿਖੇਧੀ ਕਰਦੀਆਂ ਰਹੀਆਂ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਇਸ ਨੇ ਜਾਤੀ ਵਰਗੀਕਰਨ ਨੂੰ ਹੋਰ ਪਕੇਰਾ ਕੀਤਾ ਹੈ ਅਤੇ ਕਮਜ਼ੋਰ ਵਰਗਾਂ ਦੇ ਕੈਦੀਆਂ ਦੀ ਇੱਜ਼ਤ ਖੋਹੀ ਹੈ। ਹੁਣ ਜਦੋਂ ਸੂਬੇ ਦਿੱਤੇ ਗਏ ਤਿੰਨ ਮਹੀਨਿਆਂ ਵਿੱਚ ਆਪਣੇ ਜੇਲ੍ਹ ਨਿਯਮਾਂ ਨੂੰ ਸੋਧ ਰਹੇ ਹਨ, ਇਹ ਫ਼ੈਸਲਾ ਉਸ ਦਮਨਕਾਰੀ ਢਾਂਚੇ ਨੂੰ ਢਹਿ-ਢੇਰੀ ਕਰਨ ਵੱਲ ਚੁੱਕਿਆ ਗਿਆ ਮਹੱਤਵਪੂਰਨ ਕਦਮ ਬਣ ਗਿਆ ਹੈ ਜਿਸ ਨੇ ਲਗਾਤਾਰ ਵੱਧ ਕਮਜ਼ੋਰ ਵਰਗਾਂ ਦਾ ਨੁਕਸਾਨ ਕੀਤਾ ਹੈ। ਇਹ ਫ਼ੈਸਲਾ ਚੇਤੇ ਕਰਾਉਂਦਾ ਹੈ ਕਿ ਨਿਆਂ ਤੇ ਸਮਾਨਤਾ ਸਾਰਿਆਂ ਤੱਕ ਪਹੁੰਚਣੇ ਚਾਹੀਦੇ ਹਨ, ਉਨ੍ਹਾਂ ਤੱਕ ਵੀ ਜੋ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਬੈਠੇ ਹਨ। ਇਸ ਤਰ੍ਹਾਂ ਦੇ ਫ਼ੈਸਲੇ ਭਾਰਤ ਨੂੰ ਆਪਣੇ ਸਾਰੇ ਨਾਗਰਿਕਾਂ ਨੂੰ ਇੱਜ਼ਤ-ਮਾਣ ਬਖ਼ਸ਼ਣ ਦੇ ਸੰਵਿਧਾਨਕ ਵਾਅਦੇ ਦੇ ਹੋਰ ਨੇੜੇ ਲੈ ਜਾਣਗੇ।

ਜੇਲ੍ਹਾਂ ’ਚ ਜਾਤੀ ਭੇਦ-ਭਾਵ Read More »