October 5, 2024

ਮਜਬੂਰੀ ਦਾ ਸੌਦਾ

ਬਰਤਾਨੀਆ ਦੀ ਸਰਕਾਰ ਨੇ ਚਾਗੋਸ ਦੀਪ ਸਮੂਹ ਦੀ ਪ੍ਰਭੂਸੱਤਾ ਮੌਰੀਸ਼ਸ ਨੂੰ ਸੌਂਪ ਦੇਣ ਦਾ ਜੋ ਫ਼ੈਸਲਾ ਕੀਤਾ ਹੈ, ਉਸ ਪਿੱਛੇ ਕੂਟਨੀਤਕ ਫਰਾਖ਼ਦਿਲੀ ਦੀ ਬਜਾਇ ਭੂ-ਰਾਜਸੀ ਮਜਬੂਰੀਆਂ ਜਿ਼ਆਦਾ ਨਜ਼ਰ ਆ ਰਹੀਆਂ ਹਨ। ਦੋਵਾਂ ਦੇਸ਼ਾਂ ਵਿਚਾਲੇ ਹੋਈ ਸੰਧੀ ਤਹਿਤ ਬਰਤਾਨੀਆ ਅਤੇ ਅਮਰੀਕਾ ਦੇ ਡੀਏਗੋ ਗਾਰਸੀਆ ਫ਼ੌਜੀ ਅੱਡੇ ਦੇ ਭਵਿੱਖ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ ਜਿਸ ਦਾ ਦਰਜਾ ਨਿਰਵਿਵਾਦ ਹੋ ਗਿਆ ਹੈ। ਜੇ ਬਰਤਾਨੀਆ ਨੇ ਵਾਕਈ ਫਰਾਖ਼ਦਿਲੀ ਤੋਂ ਕੰਮ ਲਿਆ ਹੁੰਦਾ ਤਾਂ ਡੀਏਗੋ ਗਾਰਸੀਆ ਦਾ ਚਾਰਜ ਵੀ ਮੌਰੀਸ਼ਸ ਨੂੰ ਸੌਂਪ ਦੇਣਾ ਸੀ ਪਰ ਇਸ ਨੇ ਰਣਨੀਤਕ ਤੌਰ ’ਤੇ ਅਹਿਮ ਇਹ ਟਾਪੂ ਆਪਣੇ ਹੱਥਾਂ ਵਿੱਚ ਹੀ ਰੱਖ ਲਿਆ ਹੈ ਅਤੇ ਇਸ ਸਬੰਧ ਵਿੱਚ ਦਲੀਲ ਪੇਸ਼ ਕੀਤੀ ਹੈ ਕਿ ਕੌਮਾਂਤਰੀ ਸੁਰੱਖਿਆ ਨੂੰ ਕਾਇਮ ਰੱਖਣ ਅਤੇ ਹਿੰਦ ਮਹਾਸਾਗਰ ਤੇ ਹਿੰਦ ਪ੍ਰਸ਼ਾਂਤ ਖਿੱਤੇ ਅੰਦਰ ਅਮਨ ਨੂੰ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਰੋਕਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਬਹਰਹਾਲ, ਇਹ ਸਾਰਾ ਬਿਰਤਾਂਤ ਇਸ ਤੱਥ ਨੂੰ ਨਹੀਂ ਲੁਕਾ ਸਕਦਾ ਕਿ ਉਹ ਸਮਾਂ ਬੀਤ ਚੁੱਕਿਆ ਹੈ ਜਦੋਂ ਸਮੁੰਦਰੀ ਲਹਿਰਾਂ ’ਤੇ ਬਰਤਾਨੀਆ ਦਾ ਝੰਡਾ ਝੁੱਲਦਾ ਹੁੰਦਾ ਸੀ। ਵਰਲਡ ਡਾਇਰੈਕਟਰੀ ਆਫ ਮਾਡਰਨ ਮਿਲਟਰੀ ਵਾਰਸ਼ਿਪਜ਼ ਮੁਤਾਬਕ ਦੁਨੀਆ ਦੀਆਂ ਸਭ ਤੋਂ ਤਾਕਤਵਰ ਜਲ ਸੈਨਾਵਾਂ ਦੀ ਸੂਚੀ ਵਿੱਚ ਬ੍ਰਿਟਿਸ਼ ਰਾਇਲ ਨੇਵੀ ਨੌਵੇਂ ਮੁਕਾਮ ’ਤੇ ਹੈ। ਇੱਥੋਂ ਤੱਕ ਕਿ ਲੜਾਕੂ ਸਮੱਰਥਾ ਦੇ ਲਿਹਾਜ਼ ਤੋਂ ਭਾਰਤੀ ਜਲ ਸੈਨਾ ਦੀ ਦਰਜਾਬੰਦੀ ਇਸ ਨਾਲੋਂ ਬਿਹਤਰ ਗਿਣੀ ਜਾਂਦੀ ਹੈ। ਇਸ ਸੂਚੀ ਵਿੱਚ ਅੱਵਲ ਮੁਕਾਮ ਅਮਰੀਕਾ ਦਾ ਹੈ; ਚੀਨ ਵੀ ਇਸ ਦੇ ਨੇੜੇ ਤੇੜੇ ਆ ਢੁੱਕਿਆ ਹੈ। ਸਮੁੰਦਰਾਂ ’ਚ ਜਿ਼ਆਦਾਤਰ ਅਮਰੀਕਾ ’ਤੇ ਨਿਰਭਰ ਬਰਤਾਨੀਆ, ਡੀਏਗੋ ਗਾਰਸ਼ੀਆ ਤੋਂ ਵੱਖ ਹੋ ਕੇ ਆਪਣੇ ਕਰੀਬੀ ਸਾਥੀ ਨੂੰ ਨਾਰਾਜ਼ ਨਹੀਂ ਕਰ ਸਕਦਾ ਸੀ। ਬਰਤਾਨੀਆ ਦੀ ਸਥਿਤੀ 2019 ਵਿੱਚ ਉਦੋਂ ਹੀ ਅਸਥਿਰ ਹੋ ਗਈ ਸੀ ਜਦੋਂ ਕੌਮਾਂਤਰੀ ਨਿਆਂ ਅਦਾਲਤ ਨੇ ਕਿਹਾ ਸੀ ਕਿ ਚਾਗੋਸ ਦੀਪ ਸਮੂਹ ’ਤੇ ਇਸ ਦਾ ਲਗਾਤਾਰ ਕਬਜ਼ਾ ਸਹੀ ਨਹੀਂ ਹੈ। ਅਦਾਲਤ ਨੇ ਕਿਹਾ ਸੀ ਕਿ ਇਹ ਉਸ ਥਾਂ ਦੀ ਕੌਮਾਂਤਰੀ ਜਿ਼ੰਮੇਵਾਰੀ ਦੇ ਪੱਖ ਤੋਂ ਗ਼ਲਤ ਹੈ। ਖ਼ੁਦ ਨੂੰ ਜਿ਼ੰਮੇਵਾਰ ਪੱਛਮੀ ਤਾਕਤ ਸਾਬਿਤ ਕਰਨ ਲਈ ਕਾਹਲੇ ਬਰਤਾਨੀਆ ਨੇ ਇਹ ਸਮਝੌਤਾ ਲਿਆਂਦਾ ਜੋ ਬਿਲਕੁਲ ਨਿਸ਼ਾਨੇ ਉੱਤੇ ਲੱਗੇ। ਇਸ ਸਮਝੌਤੇ ਦੇ ਉਦੇਸ਼ਾਂ ਵਿੱਚ ਹਿੰਦ ਮਹਾਸਾਗਰ ਨੂੰ ਯੂਕੇ ਤੱਕ ਗ਼ੈਰ-ਕਾਨੂੰਨੀ ਪਰਵਾਸ ਦਾ ਰੂਟ ਬਣਨ ਤੋਂ ਰੋਕਣਾ ਵੀ ਸ਼ਾਮਿਲ ਹੈ। ਬਰਤਾਨੀਆ ਨੇ ਸਮਝਦਾਰੀ ਵਰਤਦਿਆਂ ਡੀਏਗੋ ਗਾਰਸ਼ੀਆ ’ਤੇ ਪਹੁੰਚਣ ਵਾਲੇ ਪ੍ਰਵਾਸੀਆਂ ਦੀ ਜਿ਼ੰਮੇਵਾਰੀ ਮੌਰੀਸ਼ਸ ਸਿਰ ਪਾ ਦਿੱਤੀ ਹੈ ਜੋ ਉੱਥੇ ਪਹੁੰਚ ਕੇ ਸ਼ਰਨ ਮੰਗਦੇ ਰਹੇ ਹਨ। ਹਿੰਦ ਮਹਾਸਾਗਰ ਖੇਤਰ ਵਿੱਚ ਚੀਨ ਦੇ ਵਧਦੇ ਦਖ਼ਲ ਦੇ ਮੱਦੇਨਜ਼ਰ, ਯੂਕੇ ਮੌਰੀਸ਼ਸ ਨੂੰ ਵੀ ਆਪਣੇ ਨਾਲ ਰੱਖਣਾ ਚਾਹੁੰਦਾ ਹੈ ਜਿਸ (ਮੌਰੀਸ਼ਸ) ਦੇ ਪੇਈਚਿੰਗ ਨਾਲ ਕਰੀਬੀ ਵਪਾਰਕ ਰਿਸ਼ਤੇ ਹਨ। ਭਾਰਤ ਨੇ ਚਾਗੋਸ ਮਾਮਲੇ ’ਚ ਹੋਈ ਕਾਰਵਾਈ ਦਾ ਭਾਵੇਂ ਸਵਾਗਤ ਕੀਤਾ ਹੈ ਪਰ ਇਸੇ ਖੇਤਰ ਵਿੱਚ ਚੀਨੀ ਖ਼ਤਰੇ ਦਾ ਟਾਕਰਾ ਕਰਨ ਲਈ ਇਸ ਨੂੰ ਆਪਣੇ ਰਣਨੀਤਕ ਹਿੱਤਾਂ ’ਤੇ ਵੀ ਲਗਾਤਾਰ ਗ਼ੌਰ ਕਰਦੇ ਰਹਿਣਾ ਚਾਹੀਦਾ ਹੈ। ਇਹ ਤਰਜੀਹਾਂ ’ਚ ਹੋਣਾ ਚਾਹੀਦਾ ਹੈ ਤੇ ਸਲਾਹ-ਮਸ਼ਵਰਾ ਕਰਦੇ ਰਹਿਣਾ ਚਾਹੀਦਾ ਹੈ।

ਮਜਬੂਰੀ ਦਾ ਸੌਦਾ Read More »

ਲੋੜ ਪੇੈਣ ਤੇ ਇਜ਼ਰਾਈਲ ’ਤੇ ਦੁਬਾਰਾ ਹਮਲਾ ਕਰਾਂਗੇ : ਸੁਪਰੀਮ ਲੀਡਰ ਖਾਮੇਨੇਈ

ਤੇਹਰਾਨ, 5 ਅਕਤੂਬਰ – ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਸ਼ੁਕਰਵਾਰ ਨੂੰ ਇਜ਼ਰਾਈਲ ’ਤੇ ਅਪਣੇ ਦੇਸ਼ ਦੇ ਤਾਜ਼ਾ ਮਿਜ਼ਾਈਲ ਹਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਦੁਬਾਰਾ ਅਜਿਹਾ ਕਰਨ ਲਈ ਤਿਆਰ ਹੈ। ਇਹ ਜਾਣਕਾਰੀ ਸਰਕਾਰੀ ਟੈਲੀਵਿਜ਼ਨ ਦੀਆਂ ਖ਼ਬਰਾਂ ’ਚ ਦਿਤੀ ਗਈ। ਪੰਜ ਸਾਲਾਂ ਵਿਚ ਪਹਿਲੀ ਵਾਰ ਸ਼ੁਕਰਵਾਰ ਦੀ ਨਮਾਜ਼ ਦੌਰਾਨ ਨੇਤਾ ਦੇ ਤੌਰ ’ਤੇ ਅਪਣੀ ਮੌਜੂਦਗੀ ਦਰਜ ਕਰਨ ਵਾਲੇ ਖਾਮੇਨੇਈ ਨੇ ਮਿਜ਼ਾਈਲ ਹਮਲੇ ਨੂੰ ਈਰਾਨ ਦੇ ਹਥਿਆਰਬੰਦ ਬਲਾਂ ਦਾ ‘ਸ਼ਾਨਦਾਰ’ ਕੰਮ ਦਸਿਆ।ਮੰਗਲਵਾਰ ਨੂੰ ਈਰਾਨ ਨੇ ਇਜ਼ਰਾਈਲ ’ਤੇ ਘੱਟੋ-ਘੱਟ 180 ਮਿਜ਼ਾਈਲਾਂ ਦਾਗੀਆਂ, ਜੋ ਦੋਹਾਂ ਦੇਸ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਚਾਲੇ ਤੇਜ਼ੀ ਨਾਲ ਚੱਲ ਰਹੇ ਹਮਲਿਆਂ ਦੀ ਲੜੀ ਵਿਚ ਤਾਜ਼ਾ ਹੈ। ਇਸ ਦੇ ਨਾਲ ਹੀ ਪਛਮੀ ਏਸ਼ੀਆ ਪੂਰੇ ਇਲਾਕੇ ’ਚ ਫੈਲੀ ਜੰਗ ਦੇ ਕੰਢੇ ’ਤੇ ਹੈ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਕਈ ਮਿਜ਼ਾਈਲਾਂ ਨੂੰ ਤਬਾਹ ਕਰ ਦਿਤਾ ਹੈ। ਜਦਕਿ ਵਾਸ਼ਿੰਗਟਨ ਵਿਚ ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਜੰਗੀ ਜਹਾਜ਼ਾਂ ਨੇ ਇਜ਼ਰਾਈਲ ਦੀ ਰੱਖਿਆ ਵਿਚ ਸਹਾਇਤਾ ਕੀਤੀ। ਈਰਾਨ ਨੇ ਕਿਹਾ ਕਿ ਉਸ ਦੀਆਂ ਜ਼ਿਆਦਾਤਰ ਮਿਜ਼ਾਈਲਾਂ ਨੇ ਉਨ੍ਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਖਾਮੇਨੇਈ (80) ਨੇ ਤਹਿਰਾਨ ਦੀ ਮੁੱਖ ਨਮਾਜ਼ ਸਥਾਨ ਮੁਸੱਲਾ ਮਸਜਿਦ ’ਚ ਹਜ਼ਾਰਾਂ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ 40 ਮਿੰਟ ਦੇ ਭਾਸ਼ਣ ’ਚ ਕਿਹਾ ਕਿ ਕਰੀਬ ਇਕ ਸਾਲ ਪਹਿਲਾਂ 7 ਅਕਤੂਬਰ 2023 ਨੂੰ ਦਖਣੀ ਇਜ਼ਰਾਈਲ ’ਤੇ ਹਮਾਸ ਦੀ ਅਗਵਾਈ ਵਾਲਾ ਹਮਲਾ ਫਲਸਤੀਨੀ ਲੋਕਾਂ ਦੀ ਜਾਇਜ਼ ਕਾਰਵਾਈ ਸੀ। ਉਨ੍ਹਾਂ ਕਿਹਾ ਕਿ ਮੰਗਲਵਾਰ ਦਾ ਮਿਜ਼ਾਈਲ ਹਮਲਾ ਕੌਮਾਂਤਰੀ ਕਾਨੂੰਨ, ਸੂਬੇ ਦੇ ਕਾਨੂੰਨ ਅਤੇ ਇਸਲਾਮਿਕ ਵਿਸ਼ਵਾਸਾਂ ’ਤੇ ਅਧਾਰਤ ਸੀ। ਉਨ੍ਹਾਂ ਨੇ ਅਫਗਾਨਿਸਤਾਨ ਤੋਂ ਲੈ ਕੇ ਯਮਨ ਅਤੇ ਈਰਾਨ ਤੋਂ ਲੈ ਕੇ ਗਾਜ਼ਾ ਅਤੇ ਯਮਨ ਤਕ ਦੇ ਦੇਸ਼ਾਂ ਨੂੰ ਦੁਸ਼ਮਣ ਵਿਰੁਧ ਕਾਰਵਾਈ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਅਜਿਹੀ ਕਾਰਵਾਈ ਕਰਦਿਆਂ ਅਪਣੀਆਂ ਜਾਨਾਂ ਗੁਆਉਣ ਵਾਲਿਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਲੇਬਨਾਨ ਅਤੇ ਫਲਸਤੀਨ ’ਚ ਵਿਰੋਧ ਕਰ ਰਹੇ ਸਾਡੇ ਲੋਕ, ਤੁਸੀਂ ਬਹਾਦਰ ਲੜਾਕੇ, ਵਫ਼ਾਦਾਰ ਅਤੇ ਸ਼ਾਂਤ ਹੋ। ਇਹ ਸ਼ਹਾਦਤਾਂ ਅਤੇ ਜੋ ਖੂਨ ਵਹਾਇਆ ਗਿਆ ਹੈ, ਉਹ ਤੁਹਾਡੇ ਦ੍ਰਿੜ ਇਰਾਦੇ ਨੂੰ ਨਹੀਂ ਹਿਲਾ ਸਕਦਾ, ਬਲਕਿ ਤੁਹਾਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ।ਆਪਣੇ ਭਾਸ਼ਣ ’ਚ ਖਾਮੇਨੇਈ ਨੇ ਕਿਹਾ ਕਿ ਜੇਕਰ ਮੁਸਲਮਾਨ ਇਕੱਠੇ ਰਹਿਣਗੇ ਤਾਂ ਰੱਬ ਉਨ੍ਹਾਂ ਦੇ ਨਾਲ ਹੋਵੇਗਾ। ਉਨ੍ਹਾਂ ਨੇ ਸਾਰੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਰਾਨ ਮੁਤਾਬਕ ਜੇਕਰ ਮੁਸਲਮਾਨ ਇਕਜੁੱਟ ਹੋ ਜਾਂਦੇ ਹਨ ਤਾਂ ਉਹ ਆਪਣੇ ਦੁਸ਼ਮਣਾਂ ’ਤੇ ਜਿੱਤ ਹਾਸਲ ਕਰ ਸਕਦੇ ਹਨ। ਖਾਮੇਨੇਈ ਨੇ ਅਰਬ ਦੇਸ਼ਾਂ ਨੂੰ ਸੰਬੋਧਨ ਕਰਦਿਆਂ ਅਪਣਾ ਅੱਧਾ ਭਾਸ਼ਣ ਅਰਬੀ ਭਾਸ਼ਾ ਵਿਚ ਦਿਤਾ। ਖਾਮੇਨੇਈ ਨੇ ਪਿਛਲੀ ਵਾਰ ਰੈਵੋਲਿਊਸ਼ਨਰੀ ਗਾਰਡ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਸ਼ੁਕਰਵਾਰ ਦੀ ਨਮਾਜ਼ ਵਿਚ ਹਿੱਸਾ ਲਿਆ ਸੀ। ਸੁਲੇਮਾਨੀ 2020 ’ਚ ਬਗਦਾਦ ’ਚ ਅਮਰੀਕੀ ਡਰੋਨ ਹਮਲੇ ’ਚ ਮਾਰਿਆ ਗਿਆ ਸੀ। ਖਾਮੇਨੀ ਦੇ ਭਾਸ਼ਣ ਤੋਂ ਪਹਿਲਾਂ ਇਜ਼ਰਾਇਲੀ ਹਮਲੇ ’ਚ ਮਾਰੇ ਗਏ ਹਿਜ਼ਬੁੱਲਾ ਨੇਤਾ ਹਸਨ ਨਸਰੱਲਾ ਦੀ ਯਾਦ ’ਚ ਇਕ ਯਾਦਗਾਰੀ ਪ੍ਰੋਗਰਾਮ ਕੀਤਾ ਗਿਆ। ਇਸ ਵਿਚ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਅਤੇ ਰੈਵੋਲਿਊਸ਼ਨਰੀ ਗਾਰਡ ਦੇ ਚੋਟੀ ਦੇ ਅਧਿਕਾਰੀਆਂ ਸਮੇਤ ਈਰਾਨ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ। ਈਰਾਨ ਹਿਜ਼ਬੁੱਲਾ ਦਾ ਮੁੱਖ ਸਮਰਥਕ ਹੈ ਅਤੇ ਉਸ ਨੇ ਹਾਲ ਹੀ ਦੇ ਸਾਲਾਂ ਵਿਚ ਇਸ ਨੂੰ ਹਥਿਆਰ ਅਤੇ ਅਰਬਾਂ ਅਮਰੀਕੀ ਡਾਲਰ ਦਿਤੇ ਹਨ। ਇਸ ਤੋਂ ਇਲਾਵਾ ਸ਼ੁਕਰਵਾਰ ਨੂੰ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਬੇਰੂਤ ਪਹੁੰਚੇ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਲੜਾਈ ’ਤੇ ਲੇਬਨਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।  ਬੁਲਾਰੇ ਇਸਮਾਈਲ ਬਾਗੇਹੀ ਨੇ ਕਿਹਾ ਕਿ ਈਰਾਨ ਨੇ ਅਪਣੀ ਪਹਿਲੀ ਖੇਪ ਲੇਬਨਾਨ ਭੇਜੀ ਹੈ, ਜਿਸ ਵਿਚ 10 ਟਨ ਭੋਜਨ ਅਤੇ ਦਵਾਈਆਂ ਹਨ। ਇਜ਼ਰਾਈਲ ਨੇ ਬੇਰੂਤ ਦੇ ਦਖਣੀ ਉਪਨਗਰਾਂ ਵਿਚ ਰਾਤ ਭਰ ਕਈ ਦੌਰ ਦੇ ਹਵਾਈ ਹਮਲੇ ਕੀਤੇ, ਜਿਸ ਨਾਲ ਲੇਬਨਾਨ ਅਤੇ ਸੀਰੀਆ ਵਿਚਾਲੇ ਮੁੱਖ ਸੜਕ ਸੰਪਰਕ ਟੁੱਟ ਗਿਆ। ਇਜ਼ਰਾਈਲ ਨੇ ਦਖਣੀ ਲੇਬਨਾਨ ਵਿਚ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਦੀ ਚੇਤਾਵਨੀ ਤੋਂ ਬਾਅਦ ਨਵੇਂ ਹਮਲੇ ਸ਼ੁਰੂ ਕੀਤੇ ਜੋ ਸੰਯੁਕਤ ਰਾਸ਼ਟਰ ਵਲੋਂ ਐਲਾਨ ਬਫਰ ਜ਼ੋਨ ਤੋਂ ਬਾਹਰ ਹਨ। ਇਜ਼ਰਾਈਲ ਅਤੇ ਲੇਬਨਾਨ ਦੇ ਕੱਟੜਪੰਥੀ ਸਮੂਹ ਹਿਜ਼ਬੁੱਲਾ ਵਿਚਾਲੇ ਸਾਲ ਭਰ ਚੱਲੀ ਜੰਗ ਤੇਜ਼ ਹੋ ਗਈ ਹੈ। ਇਜ਼ਰਾਈਲ ਨੇ ਮੰਗਲਵਾਰ ਨੂੰ ਲੈਬਨਾਨ ’ਚ ਜ਼ਮੀਨੀ ਫੌਜੀ ਹਮਲਾ ਸ਼ੁਰੂ ਕੀਤਾ ਅਤੇ ਸਰਹੱਦ ਦੇ ਇਕ ਤੰਗ ਹਿੱਸੇ ’ਚ ਹਿਜ਼ਬੁੱਲਾ ਅਤਿਵਾਦੀਆਂ ਨਾਲ ਮੁਕਾਬਲਾ ਕੀਤਾ। ਜ਼ਮੀਨੀ ਫੌਜੀ ਕਾਰਵਾਈ ਤੋਂ ਪਹਿਲਾਂ, ਇਜ਼ਰਾਈਲ ਨੇ ਕਈ ਹਮਲਿਆਂ ’ਚ ਅਤਿਵਾਦੀ ਸਮੂਹ ਦੇ ਕੁੱਝ ਪ੍ਰਮੁੱਖ ਮੈਂਬਰਾਂ ਨੂੰ ਮਾਰ ਦਿਤਾ ਸੀ, ਜਿਸ ’ਚ ਇਸਦੇ ਲੰਮੇ ਸਮੇਂ ਤੋਂ ਨੇਤਾ ਹਸਨ ਨਸਰਾਲਾ ਵੀ ਸ਼ਾਮਲ ਸੀ। ਬੇਰੂਤ ਦੇ ਦਖਣੀ ਉਪਨਗਰਾਂ ਵਿਚ ਰਾਤ ਭਰ ਹੋਏ ਧਮਾਕੇ ਹੋਏ। ਹਵਾਈ ਬੰਬਾਰੀ ਕਾਰਨ ਰਾਤ ਦੇ ਅਸਮਾਨ ’ਚ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਗਈਆਂ। ਧਮਾਕੇ ਇੰਨੇ ਸ਼ਕਤੀਸ਼ਾਲੀ ਸਨ ਕਿ ਲੇਬਨਾਨ ਦੀ ਰਾਜਧਾਨੀ ਤੋਂ ਕਈ ਕਿਲੋਮੀਟਰ ਦੂਰ ਇਮਾਰਤਾਂ ਹਿੱਲ ਗਈਆਂ। ਇਜ਼ਰਾਈਲੀ ਫੌਜ ਨੇ ਅਜੇ ਤਕ ਇਹ ਨਹੀਂ ਦਸਿਆ ਹੈ ਕਿ ਉਸ ਦਾ ਨਿਸ਼ਾਨਾ ਕੀ ਸੀ। ਜਾਨੀ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਲੇਬਨਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਵੀਰਵਾਰ ਦੇਰ ਰਾਤ ਖੇਤਰ ਵਿਚ ਲਗਾਤਾਰ 10 ਤੋਂ ਵੱਧ ਹਵਾਈ ਹਮਲੇ ਕੀਤੇ ਗਏ। ਏਜੰਸੀ ਨੇ ਕਿਹਾ ਕਿ ਇਜ਼ਰਾਇਲੀ ਹਵਾਈ ਹਮਲੇ ਨੇ ਵਿਅਸਤ ਮਸਨਾ ਸਰਹੱਦੀ ਕਰਾਸਿੰਗ ਨੇੜੇ ਸੜਕ ਸੰਪਰਕ ਤੋੜ ਦਿਤਾ, ਜਿੱਥੋਂ ਲੈਬਨਾਨ ਵਿਚ ਲੜਾਈ ਕਾਰਨ ਪਿਛਲੇ ਦੋ ਹਫਤਿਆਂ ਵਿਚ ਹਜ਼ਾਰਾਂ ਲੋਕ ਸੀਰੀਆ ਭੱਜ ਗਏ ਹਨ। ਇਜ਼ਰਾਇਲੀ ਫੌਜ ਦੇ ਇਕ ਬੁਲਾਰੇ ਨੇ ਕਿਹਾ ਸੀ ਕਿ ਹਿਜ਼ਬੁੱਲਾ ਸਰਹੱਦ ਪਾਰ ਫੌਜੀ ਸਾਜ਼ੋ-ਸਾਮਾਨ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਹਿਜ਼ਬੁੱਲਾ ਨੇ ਅਪਣੇ ਜ਼ਿਆਦਾਤਰ ਹਥਿਆਰ ਸੀਰੀਆ ਦੇ ਰਸਤੇ ਈਰਾਨ ਤੋਂ ਪ੍ਰਾਪਤ ਕੀਤੇ ਸਨ। ਇਸ ਸੰਗਠਨ ਦੀ ਸਰਹੱਦ ਦੇ ਦੋਵੇਂ ਪਾਸੇ ਮੌਜੂਦਗੀ ਹੈ, ਇਕ ਅਜਿਹਾ ਖੇਤਰ ਜਿੱਥੇ ਇਹ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਦੀਆਂ ਫੌਜਾਂ ਨਾਲ ਲੜ ਰਿਹਾ ਹੈ। ਸਰਕਾਰ ਸਮਰਥਕ ਸੀਰੀਆਈ ਮੀਡੀਆ ਆਊਟਲੈਟ ਦਾਮਾ ਪੋਸਟ ਨੇ ਕਿਹਾ ਕਿ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਦੋ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਲੇਬਨਾਨ ਵਿਚ ਮਾਸਨਾ ਸਰਹੱਦ ਪਾਰ ਕਰਨ ਅਤੇ ਸੀਰੀਆ ਦੇ ਕ੍ਰਾਸਿੰਗ ਪੁਆਇੰਟ ਜਡੇਟ ਯਾਬੋਸ ਵਿਚਾਲੇ ਸੜਕ ਨੂੰ ਨੁਕਸਾਨ ਪਹੁੰਚਿਆ। ਜੰਗ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਸ ਵੱਡੇ ਸਰਹੱਦ ਪਾਰ ਸੰਪਰਕ ਨੂੰ ਕੱਟਿਆ ਗਿਆ ਹੈ। ਲੇਬਨਾਨ ਦੀ ਜਨਰਲ ਸਕਿਓਰਿਟੀ ਨੇ ਰੀਕਾਰਡ ਕੀਤਾ ਹੈ ਕਿ 23 ਸਤੰਬਰ ਤੋਂ 30 ਸਤੰਬਰ ਦੇ ਵਿਚਕਾਰ (ਜਦੋਂ ਇਜ਼ਰਾਈਲ ਨੇ ਦਖਣੀ ਅਤੇ ਪੂਰਬੀ ਲੇਬਨਾਨ ’ਤੇ ਭਾਰੀ ਬੰਬਾਰੀ ਕੀਤੀ), 256,614 ਸੀਰੀਆਈ ਨਾਗਰਿਕ ਅਤੇ 82,264 ਲੇਬਨਾਨੀ ਨਾਗਰਿਕ ਸੀਰੀਆ ਦੇ ਖੇਤਰ ’ਚ ਦਾਖਲ ਹੋਏ।

ਲੋੜ ਪੇੈਣ ਤੇ ਇਜ਼ਰਾਈਲ ’ਤੇ ਦੁਬਾਰਾ ਹਮਲਾ ਕਰਾਂਗੇ : ਸੁਪਰੀਮ ਲੀਡਰ ਖਾਮੇਨੇਈ Read More »

ਪੰਜਾਬੀ ਪ੍ਰਸਿੱਧ ਗਾਇਕਾ “ਹੇਮਲਤਾ ਖਿਵਾਨੀ” ਦਾ ਹੋਇਆ ਦਿਹਾਂਤ, ਪੰਜਾਬੀ ਸੰਗੀਤ ਜਗਤ ‘ਚ ਛਾਇਆ ਸੋਗ ਦਾ ਮਾਹੋਲ

ਪੰਜਾਬੀ ਸੰਗੀਤ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਗਾਇਕਾ ਹੇਮਲਤਾ ਖਿਵਾਨੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਹੇਮਲਤਾ ਨੇ ਸੰਗੀਤ ਜਗਤ ਦੀ ਝੋਲੀ ‘ਚ ਕਈ ਹਿੱਟ ਪਾਏ। ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਸਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਿਆਰ ਮਿਲਿਆ। ਧਾਰਮਿਕ ਗੀਤਾਂ ਦੀ ਗੱਲ ਕਰੀਏ ਤਾਂ ਇਸ ‘ਚ ‘ਦਾਤਾ ਜੀ’, ‘ਫਰੀਦਾ ਕਰੀਏ ਨਾ ਹੰਕਾਰ’ ਵਰਗੇ ਗੀਤ ਸ਼ਾਮਲ ਸਨ।

ਪੰਜਾਬੀ ਪ੍ਰਸਿੱਧ ਗਾਇਕਾ “ਹੇਮਲਤਾ ਖਿਵਾਨੀ” ਦਾ ਹੋਇਆ ਦਿਹਾਂਤ, ਪੰਜਾਬੀ ਸੰਗੀਤ ਜਗਤ ‘ਚ ਛਾਇਆ ਸੋਗ ਦਾ ਮਾਹੋਲ Read More »

ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਨੂੰ ਰੋਕਣ ਲਈ ਐਸ.ਜੀ.ਪੀ.ਸੀ ਨੇ ਲਿਆ ਸਖ਼ਤ ਨੋਟਿਸ

  ਅੰਮ੍ਰਿਤਸਰ, 5 ਅਕਤੂਬਰ – ਆਨਲਾਈਨ ਵਪਾਰਕ ਵੈੱਬਸਾਈਟ ਐਮਾਜ਼ਾਨ ਵੱਲੋਂ ਪਾਵਨ ਗੁਰਬਾਣੀ ਦੀਆਂ ਸੈਂਚੀਆਂ ਤੇ ਗੁਟਕਾ ਸਾਹਿਬ ਵੇਚਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਗੁਟਕਾ ਸਾਹਿਬ ਦੀ ਵਿਕਰੀ ਤੁਰੰਤ ਰੋਕਣ ਲਈ ਆਖਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਪੋਥੀਆਂ ਅਤੇ ਪਵਿੱਤਰ ਗੁਟਕਾ ਸਾਹਿਬ ਨੂੰ ਇਸ ਐਪ ’ਤੇ ਆਨਲਾਈਨ ਵੇਚਣਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਦੇ ਸਟੋਰਾਂ ’ਤੇ ਪਾਵਨ ਪੋਥੀਆਂ ਦਾ ਸਤਿਕਾਰ ਕਾਇਮ ਨਹੀਂ ਰਹਿ ਸਕਦਾ। ਜਦੋਂ ਪਾਰਸਲ ਰਾਹੀਂ ਇਹ ਇਕ ਤੋਂ ਦੂਜੀ ਥਾਂ ’ਤੇ ਪੁੱਜਦੇ ਹਨ ਤਾਂ ਕੁਦਰਤੀ ਹੈ ਕਿ ਇਸ ਦੇ ਸਤਿਕਾਰ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਮਨਾਂ ਅੰਦਰ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਹੈ ਅਤੇ ਐਮਾਜ਼ੋਨ ਵੱਲੋਂ ਆਨਲਾਈਨ ਗੁਟਕਾ ਸਾਹਿਬਾਨ ਦੀ ਵਿਕਰੀ ਨਾਲ ਸਿੱਖ ਮਨਾਂ ਅੰਦਰ ਭਾਰੀ ਰੋਸ ਦੀ ਲਹਿਰ ਹੈ। ਐਡਵੋਕੇਟ ਧਾਮੀ ਨੇ ਐਮਾਜ਼ੋਨ ਨੂੰ ਆਪਣੀ ਵੈੱਬਸਾਈਟ ਤੋਂ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਤੁਰੰਤ ਹਟਾਉਣ ਲਈ ਕਿਹਾ। ਉਨ੍ਹਾਂ ਪਬਲੀਸ਼ਰਾਂ ਨੂੰ ਅਪੀਲ ਕੀਤੀ ਕਿ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਉਹ ਗੁਟਕਾ ਸਾਹਿਬ ਅਤੇ ਪਾਵਨ ਪੋਥੀਆਂ ਨੂੰ ਆਨਲਾਈਨ ਵੇਚਣ ਤੋਂ ਗੁਰੇਜ ਕਰਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ, ਜਿਸ ਨੂੰ ਧਰਮ ਪ੍ਰਚਾਰ ਕਮੇਟੀ ਦੀ ਆਉਣ ਵਾਲੀ ਇਕੱਤਰਤਾ ਵਿਚ ਵੀ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਣ ‘’ਤੇ ਐਮਾਜ਼ੋਨ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ, ਜਿਸ ਮਗਰੋਂ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਬੰਦ ਕਰ ਦਿੱਤੀ ਗਈ ਸੀ। ਇਸ ਸਬੰਧੀ ਐਮਾਜ਼ੋਨ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਕਿ ਉਹ ਤੁਰੰਤ ਵੈੱਬਸਾਈਟ ਤੋਂ ਗੁਰਬਾਣੀ ਦੇ ਗੁਟਕਾ ਸਾਹਿਬਾਨ ਨੂੰ ਹਟਾ ਕੇ ਆਪਣਾ ਸਪੱਸ਼ਟੀਕਰਨ ਸ਼੍ਰੋਮਣੀ ਕਮੇਟੀ ਨੂੰ ਭੇਜਣ।

ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਨੂੰ ਰੋਕਣ ਲਈ ਐਸ.ਜੀ.ਪੀ.ਸੀ ਨੇ ਲਿਆ ਸਖ਼ਤ ਨੋਟਿਸ Read More »

ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਹੋਈ ‘ਨਾਸਤਿਕ’

ਨਿਊਜ਼ੀਲੈਂਡ , 5 ਅਕਤੂਬਰ – ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਹੁਣ ‘ਨਾਸਤਿਕ’ ਹੋ ਗਈ ਹੈ। ਦੇਸ਼ ਦੇ ਮਰਦਮਸ਼ੁਮਾਰੀ ਵਿਭਾਗ ਅਨੁਸਾਰ ਇਥੇ ਵਸਦੇ ਅੱਧੇ ਤੋਂ ਵੱਧ (51.6%) ਲੋਕਾਂ ਦਾ ਕੋਈ ਧਰਮ ਨਹੀਂ ਹੈ। ਅੰਕੜੇ ਦਸਦੇ ਹਨ ਕਿ ਇਸਾਈ ਧਰਮੀਆਂ ਦੀ ਆਬਾਦੀ 36.5% (2018) ਤੋਂ ਘਟ ਕੇ 32.3% (2023) ਰਹਿ ਗਈ ਹੈ। ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਧਰਮ ਨਹੀਂ ਹੈ। ਇਕ ਮਾਹਰ ਦੇ ਕਹਿਣ ਮੁਤਾਬਕ ਇਹ ਨਵੀਂ ਪੀੜ੍ਹੀ ਦੀ ਸੋਚਣੀ ਦੇ ਫ਼ਰਕ ਕਾਰਣ ਹੋਇਆ ਹੈ। ਹੁਣ ਨਿਊਜ਼ੀਲੈਂਡ ਵਿਚ ਧਾਰਮਿਕ ਨਾ ਅਖਵਾਉਣ ਵਾਲੇ ਲੋਕਾਂ ਦੀ ਗਿਣਤੀ 48.2% (2018) ਤੋਂ ਵਧ ਕੇ 51.6% (2023) ਹੋ ਗਈ ਹੈ ਭਾਵ ਸੰਨ 2023 ਵਿਚ ਧਾਰਮਿਕ ਨਾ ਅਖਵਾਉਣ ਵਾਲਿਆਂ ਦੀ ਗਿਣਤੀ 25,76,049 ਹੋ ਗਈ ਹੈ। ਧਾਰਮਕ ਲੋਕਾਂ ਵਿਚ ਅਜੇ ਵੀ ਇਸਾਈ ਲੋਕਾਂ ਦੀ ਬਹੁਤਾਤ ਹੈ ਜੋ ਕਿ ਘਟ ਕੇ 36.5% (2018) ਤੋਂ 32.3% (2023) ਤੱਕ ਰਹਿ ਗਈ ਹੈ। ਮੈਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰਿਟਸ ਆਫ ਹਿਸਟਰੀ ਪੀਟਰ ਲਿਨਹਿਮ ਨੇ ਕਿਹਾ ਕਿ ਬਾਕੀ ਧਰਮਾਂ ਦੇ ਮੁਕਾਬਲੇ ਈਸਾਈ ਧਰਮ ਦੀ ਪਕੜ ਲੰਬੇ ਸਮੇਂ ਤੋਂ ਖ਼ਾਸ ਤੌਰ ਤੇ ਘਟੀ ਹੈ। ਨੌਜਵਾਨ ਪੀੜ੍ਹੀ ਇਹ ਮਹਿਸੂਸ ਕਰਦੀ ਹੈ ਕਿ ਧਾਰਮਿਕ ਸੰਸਥਾਵਾਂ ਨਾਲ ਓਨਾ ਚਿਰ ਜੁੜਨ ਦਾ ਕੋਈ ਫ਼ਾਇਦਾ ਨਹੀਂ ਹੈ ਜਦ ਤੱਕ ਧਾਰਮਿਕ ਸੰਸਥਾਵਾਂ ਦੀ ਕੋਈ ਮਜ਼ਬੂਤ ਪ੍ਰਤੀਬੱਧਤਾ ਨਹੀਂ ਹੈ। ਪ੍ਰੋ. ਲਿਨਹਿਮ ਨੇ ਕਿਹਾ ਕਿ ‘‘ਪਿਛਲੇ ਸਮੇਂ ਦੌਰਾਨ ਨੌਜਵਾਨ ਪੀੜ੍ਹੀ ਨੂੰ ‘ਐਤਵਾਰ ਦਾ ਸਕੂਲ’ ਕਹਿ ਕੇ ਧਰਮ ਨਾਲ ਜੋੜਿਆ ਗਿਆ ਸੀ। ਇਹ ਵਿਛਾਇਆ ਹੋਇਆ ਜਾਲ ਨਵੀਂ ਪੀੜ੍ਹੀ ਤੇ ਹੁਣ ਕੰਮ ਨਹੀਂ ਕਰਦਾ ਹੈ ਕਿਉਂਕਿ ਹੁਣ ਚਰਚ ਵਿਚ ਲਗਣ ਵਾਲੇ ‘ਐਤਵਾਰ ਦੇ ਸਕੂਲ’ ਨਹੀਂ ਹਨ। ਮਾਪੇ ਵੀ ਅਪਣੇ ਬੱਚਿਆਂ ਨੂੰ ‘ਐਤਵਾਰ ਸਕੂਲ’ ਵਿੱਚ ਨਹੀਂ ਭੇਜਣਾ ਚਾਹੁੰਦੇ, ਉੱਥੇ ਬੱਚਿਆਂ ਨੂੰ ਖਿਚਣ ਲਈ ਬਹੁਤ ਘੱਟ ਕੁਦਰਤੀ ਖਿੱਚ ਬਚੀ ਹੈ। ਬੀਤੇ ਸਮੇਂ ਦੌਰਾਨ ‘ਐਤਵਾਰ ਸਕੂਲ’ ਬੱਚਿਆਂ ਨੂੰ ਚੰਗੇ ਮਾੜੇ ਦਾ ਫ਼ਰਕ ਦੱਸਣ ਦੇ ਕੰਮ ਆਉਂਦੇ ਸਨ ਪਰੰਤੂ ਹੁਣ ਕਮਿਊਨਟੀ ਵਿਚ ਤਬਦੀਲੀ ਦੇਖਣ ਨੂੰ ਮਿਲਿਆ ਹੈ। ਐਤਵਾਰ ਦੀ ਪਵਿੱਤਰਤਾ ਜਾਂਦੀ ਲੱਗੀ ਹੈ ਅਤੇ ਧਰਮ ਅਪਣੇ-ਆਪ ਵਧੀਆ ਕਰਨ ਵਾਲਾ ਨਹੀਂ ਸਮਝਿਆ ਜਾਂਦਾ। ਹੋਰ ਵੱਡੇ ਧਾਰਮਿਕ ਸਮੂਹਾਂ ਵਿਚ ਹਿੰਦੂ 2.6% (2018) ਤੋਂ 2.9% (2023) ਅਤੇ ਇਸਲਾਮ 1.3% ਤੋਂ 1.5% ਵਧੇ ਹਨ। ਪ੍ਰੋ. ਲਿਨਹਿਮ ਮੁਤਾਬਿਕ ਇਹ ਵਾਧਾ ਵਿਦੇਸ਼ਾਂ ਵਿੱਚੋਂ ਨਵੇਂ ਆਉਣ ਵਾਲੇ ਪ੍ਰਵਾਸੀਆਂ ਕਾਰਨ ਹੋਇਆ ਹੈ ਜਿਨ੍ਹਾਂ ਵਿੱਚੋਂ ਜਿਆਦਾ ਭਾਰਤ ਵਿਚੋਂ ਆਏ ਹਨ। ਐਂਗਲਿਕਨ ਚਰਚ ਨਿਊਜ਼ੀਲੈਂਡ ਅਤੇ ਪੌਲੀਨੇਸ਼ੀਆ ਦੇ ਤਿੰਨਾਂ ਵਿਚੋਂ ਇਕ ਆਰਕਬਿਸ਼ਪ ਜਸਟਿਨ ਡਕਵਰਥ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਈਸਾਈ ਧਰਮ ਵਿਚ ਯਕੀਨ ਦੀ ‘ਕਲਚਰ ਨੌਰਮੈਲਿਟੀ’ ਤੋਂ ਮੂੰਹ ਮੋੜ ਲਿਆ ਹੈ। ਲੋਕਾਂ ਨੇ ਇਸ ਤਰਾਂ ਕਿਉਂ ਕੀਤਾ ਬਾਰੇ ਡਕਵਰਥ ਨੇ ਕਿਹਾ ਕਿ ਮਾਓਰੀ ਭਾਸ਼ਾ (ਤੀ ਆਓ ਮਾਓਰੀ ਦੀ ਪਹਿਚਾਣ ਵਧੀ ਹੈ ਜੋ ਕਿ ਚੰਗੀ ਗੱਲ ਹੈ। ਪੱਛਮੀ ਦੁਨੀਆ ਵਿਚ ਆਪਣੇ ਪੁਰਾਣੇ ਧਾਰਮਿਕ ਯਕੀਨ ਛੱਡ ਕੇ ਸੈਕੂਲਰ (ਕਿਸੇ ਵੀ ਧਰਮ ਵਿੱਚ ਯਕੀਨ ਨਾ ਕਰਨ ਵਾਲਾ) ਹੋਣ ਦਾ ਰੁਝਾਨ ਵਧਿਆ ਹੈ।

ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਹੋਈ ‘ਨਾਸਤਿਕ’ Read More »

ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਨੂੰ ਕਰੰਟ ਲੱਗਣ ਨਾਲ ਦੋ ਦੀ ਹੋਈ ਮੋਕੇ ਤੇ ਮੌਤ

ਕੋਟ ਈਸੇ ਖਾਂ ਦੇ ਨੇੜਲੇ ਪਿੰਡ ਕੋਟ ਸਦਰ ਖਾਂ ਵਿਚ ਉਸ ਸਮੇ ਭਗਦੜ ਮਿਚ ਗਈ ਜਦੋਂ ਨਗਰ ਕੀਰਤਨ ਦੌਰਾਨ ਪਾਲਕੀ ਸਹਿਬ ਦੇ ਨੀਲੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਇਕ ਔਰਤ ਅਤੇ ਇਕ ਆਦਮੀ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੋ ਹੋਰ ਸਮੇਤ ਕਰੀਬ ਇਕ ਦਰਜਨ ਔਰਤਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਨੂੰ ਕੋਟ ਈਸੇ ਖਾਂ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਐਸ ਐਚ ਓ ਕੋਟ ਈਸੇ ਖਾਂ ਮੈਡਮ ਗਰੇਵਾਲ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਇਸ ਹਾਦਸੇ ਤੋ ਬਾਅਦ ਤੁਰੰਤ ਬਾਅਦ ਬਚਾਅ ਕਾਰਜ ਆਰੰਭ ਕਰ ਦਿਤੇ ਗਏ ਸਨ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਨੂੰ ਕਰੰਟ ਲੱਗਣ ਨਾਲ ਦੋ ਦੀ ਹੋਈ ਮੋਕੇ ਤੇ ਮੌਤ Read More »

ਕੈਨੇਡਾ ‘ਚ ਬੇਰੁਜ਼ਗਾਰੀ ਕਾਰਨ ਵੇਟਰ ਦੀ ਜਾਬ ਲਈ ਹਜ਼ਾਰਾਂ ਦੀ ਕਤਾਰ ‘ਚ ਲੱਗੇ ਪੰਜਾਬੀ

ਕੈਨੇਡਾ, 5 ਅਕਤੂਬਰ – ਕੈਨੇਡਾ ਵਿਚ ਬੇਰੁਜ਼ਗਾਰੀ ਸੰਕਟ ਵਧਦਾ ਜਾ ਰਿਹਾ ਹੈ। ਇਸ ਮਾੜੀ ਸਥਿਤੀ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਲੱਖਾਂ ਰੁਪਇਆ ਦੀ ਫੀਸ ਭਰਕੇ ਕੈਨੇਡਾ ਗਏ ਵਿਗਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ। ਅਜਿਹੀ ਹੀ ਇਕ ਵੀਡੀਓ ਕੈਨੇਡਾ ਦੇ ਬਰੈਂਪਟਨ ਤੋਂ ਸਾਹਮਣੇ ਆਈ ਹੈ। ਜਿਥੇ ‘ਵੇਟਰ’ ਦੀ ਜੌਬ ਲਈ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਪਹੁੰਚੇ। ਹਜ਼ਾਰਾਂ ਵਿਦਿਆਰਥੀ ਵੇਟਰ ਬਣਨ ਲਈ ਇੰਟਰਵਿਊ ਲਈ ਪਹੁੰਚੇ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਸਨ। ਇਸ ਵੀਡੀਓ ਨਾਲ ਉਨ੍ਹਾਂ ਹਜ਼ਾਰਾਂ ਭਾਰਤੀਆਂ ਦੀ ਚਿੰਤਾ ਵਧ ਗਈ ਹੈ ਜੋ ਕਿਸੇ ਵੀ ਤਰੀਕੇ ਨਾਲ ਕੈਨੇਡਾ ਜਾਣ ਦਾ ਸੁਪਨਾ ਦੇਖਦੇ ਹਨ। ਵੇਟਰ ਦੀ ਜੌਬ ਲਈ ਹਜ਼ਾਰਾਂ ਲੋਕਾਂ ਦਾ ਪਹੁੰਚਣਾ ਦਰਸਾਉਂਦਾ ਹੈ ਕਿ ਕੈਨੇਡਾ ਵਿੱਚ ਚੰਗੀ ਸਥਿਤੀ ਨਹੀਂ ਬਚੀ ਹੈ। ਕੈਨੇਡਾ ‘ਚ ਵੇਟਰ ਦੀ ਨੌਕਰੀ ਲਈ ਲਾਈਨ ‘ਚ ਖੜ੍ਹੇ ਭਾਰਤੀ ਵਿਦਿਆਰਥੀਆਂ ਦੀ ਇਹ ਵੀਡੀਓ ਐਕਸ ‘ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘ਬਰੈਂਪਟਨ ਦੇ ਇੱਕ ਰੈਸਟੋਰੈਂਟ ਨੇ ਕੁਝ ਵੇਟਰ ਦੀਆਂ ਨੌਕਰੀਆਂ ਲਈ ਇਸ਼ਤਿਹਾਰ ਦਿੱਤਾ। ਇਸ ਤੋਂ ਬਾਅਦ ਕਰੀਬ 3000 ਵਿਦਿਆਰਥੀ ਇੰਟਰਵਿਊ ਲਈ ਆਏ। ਨੌਕਰੀ ਲਈ ਆਏ ਇਨ੍ਹਾਂ ਵਿਦਿਆਰਥੀਆਂ ‘ਚੋਂ ਜ਼ਿਆਦਾਤਰ ਭਾਰਤੀ ਹਨ। ਰੁਜ਼ਗਾਰ ਦੀ ਭਾਲ ਕਰ ਰਹੇ ਪੰਜਾਬ ਦੇ ਇਕ ਵਿਦਿਆਰਥੀ ਅਗਮਵੀਰ ਸਿੰਘ ਨੇ ਕਿਹਾ, ‘ਵੱਡੀ ਗਿਣਤੀ ‘ਚ ਵਿਦਿਆਰਥੀ ਰੋਜ਼ੀ-ਰੋਟੀ ਅਤੇ ਰਹਿਣ ਸਹਿਣ ਖਰਚਿਆਂ ਵਰਗੇ ਮੁਸ਼ਕਿਲ ਹਾਲਾਤ ਤੋਂ ਨਿਕਲ ਰਹੇ ਹਨ। ਉਸ ਨੇ ਕਿਹਾ ਕਿ ਉਹ ਪਿਛਲੇ ਦੋ ਹਫ਼ਤਿਆਂ ‘ਚ 70 ਨੌਕਰੀਆਂ ਲਈ ਅਰਜ਼ੀਆਂ ਦੇ ਚੁੱਕਾ ਹੈ ਪਰ ਸਿਰਫ਼ ਤਿੰਨ ਥਾਵਾਂ ਤੋਂ ਇੰਟਰਵਿਊ ਲਈ ਸੱਦਿਆ ਗਿਆ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਮੇਰੇ ਮਾਪਿਆਂ ਨੇ ਮੈਨੂੰ ਜ਼ਮੀਨ ਵੇਚ ਕੇ ਬਾਹਰ ਭੇਜਿਆ ਹੈ। ਉਹ ਆਪਣੇ ਮਾਪਿਆਂ ਨੂੰ ਕੈਨੇਡਾ ‘ਚ ਆ ਰਹੀਆਂ ਮੁਸ਼ਕਲਾਂ ਬਾਰੇ ਨਹੀਂ ਦੱਸਣਾ ਚਾਹੁੰਦਾ। ਉਸ ਨੇ ਕਿਹਾ ਕਿ ਉਸ ਦੇ ਜ਼ਿਆਦਾਤਰ ਦੋਸਤ ਬੇਰੁਜ਼ਗਾਰ ਹਨ ਅਤੇ ਅੱਗੇ ਕੀ ਕਰਨਾ ਹੈ, ਇਸ ਦਾ ਕੁਝ ਪਤਾ ਨਹੀਂ ਹੈ। ਕੈਨੇਡਾ ਲੰਬੇ ਸਮੇਂ ਤੋਂ ਭਾਰਤੀਆਂ ਲਈ ਪਸੰਦੀਦਾ ਸਥਾਨ ਰਿਹਾ ਹੈ। ਸਟੂਡੈਂਟ ਵੀਜ਼ਾ, ਵਰਕ ਪਰਮਿਟ, ਸਥਾਈ ਨਿਵਾਸ ਅਤੇ ਫਿਰ ਨਾਗਰਿਕਤਾ ਪ੍ਰਾਪਤ ਕਰਕੇ ਕੈਨੇਡਾ ਵਿੱਚ ਸੈਟਲ ਹੋਣਾ ਵੀ ਆਸਾਨ ਹੋ ਗਿਆ ਹੈ। ਇਨ੍ਹਾਂ ਗੱਲਾਂ ਨੇ ਕੈਨੇਡਾ ਨੂੰ ਸੁਪਨਿਆਂ ਦਾ ਦੇਸ਼ ਬਣਾ ਦਿੱਤਾ ਹੈ ਜਿੱਥੇ ਕੋਈ ਜਾ ਕੇ ਚੰਗੀ ਜ਼ਿੰਦਗੀ ਜੀ ਸਕਦਾ ਹੈ। ਅਜਿਹੇ ‘ਚ ਪਿਛਲੇ ਸਾਲਾਂ ‘ਚ ਵੱਡੀ ਗਿਣਤੀ ‘ਚ ਭਾਰਤੀ ਨੌਜਵਾਨ ਕੈਨੇਡਾ ਗਏ ਹਨ।

ਕੈਨੇਡਾ ‘ਚ ਬੇਰੁਜ਼ਗਾਰੀ ਕਾਰਨ ਵੇਟਰ ਦੀ ਜਾਬ ਲਈ ਹਜ਼ਾਰਾਂ ਦੀ ਕਤਾਰ ‘ਚ ਲੱਗੇ ਪੰਜਾਬੀ Read More »

ਮੋਦੀ ਦੀ ਥਾਂ ਜੈਸ਼ੰਕਰ ਪਾਕਿਸਤਾਨ ਜਾਣਗੇ

ਨਵੀਂ ਦਿੱਲੀ, 5 ਅਕਤੂਬਰ – ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸ ਸੀ ਓ) ਦੇ ਪਾਕਿਸਤਾਨ ਵਿਚ 15 ਤੇ 16 ਅਕਤੂਬਰ ਨੂੰ ਹੋਣ ਵਾਲੇ ਸਿਖਰ ਸੰਮੇਲਨ ਵਿਚ ਭਾਰਤੀ ਵਫਦ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕਰਨਗੇ | ਇਸ ਜਥੇਬੰਦੀ ਵਿਚ ਪਾਕਿਸਤਾਨ ਤੇ ਭਾਰਤ ਤੋਂ ਇਲਾਵਾ ਰੂਸ ਤੇ ਚੀਨ ਮੈਂਬਰ ਹਨ | ਪਾਕਿਸਤਾਨ ਨੇ ਮੋਦੀ ਨੂੰ ਸੱਦਾ ਘੱਲਿਆ ਸੀ | ਜਦੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਤੋਂ ਪੁੱਛਿਆ ਗਿਆ ਕਿ ਕੀ ਜੈਸ਼ੰਕਰ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਵੱਖਰੀ ਮੁਲਾਕਾਤ ਵੀ ਕਰਨਗੇ ਤਾਂ ਉਨ੍ਹਾ ਕਿਹਾ ਕਿ ਦੌਰਾ ਖਾਸ ਤੌਰ ‘ਤੇ ਸਿਖਰ ਸੰਮੇਲਨ ਲਈ ਹੈ | ਭਾਰਤ ਐੱਸ ਸੀ ਓ ਚਾਰਟਰ ਪ੍ਰਤੀ ਪ੍ਰਤੀਬੱਧ ਹੈ, ਇਸ ਕਰਕੇ ਵਿਦੇਸ਼ ਮੰਤਰੀ ਜਾ ਰਹੇ ਹਨ | ਇਸ ਦਾ ਕੋਈ ਹੋਰ ਮਤਲਬ ਨਾ ਕੱਢਿਆ ਜਾਵੇ | ਇਸ ਤੋਂ ਪਹਿਲਾਂ 2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਲਾਹੌਰ ਪੁੱਜੇ ਸਨ | ਉਦੋਂ ਉਨ੍ਹਾ ਵੇਲੇ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ ਸੀ | ਉਸ ਤੋਂ ਬਾਅਦ ਦਸੰਬਰ 2015 ਵਿਚ ਵੇਲੇ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ਗਈ ਸੀ |

ਮੋਦੀ ਦੀ ਥਾਂ ਜੈਸ਼ੰਕਰ ਪਾਕਿਸਤਾਨ ਜਾਣਗੇ Read More »

ਹਰਿਆਣਾ ‘ਚ ਅੱਜ ਵੋਟਰਾਂ ਦਾ ਦਿਨ, ਕੱਚਾ ਨਤੀਜਾ ਸ਼ਾਮੀਂ

ਚੰਡੀਗੜ੍ਹ, 5 ਅਕਤੂਬਰ – 90 ਮੈਂਬਰੀ ਹਰਿਆਣਾ ਅਸੰਬਲੀ ਲਈ ਸ਼ਨੀਵਾਰ ਵੋਟਾਂ ਪੈਣਗੀਆਂ | 101 ਮਹਿਲਾਵਾਂ ਸਣੇ 1031 ਉਮੀਦਵਾਰ ਮੈਦਾਨ ਵਿਚ ਹਨ | ਮੁੱਖ ਮੁਕਾਬਲੇਬਾਜ਼ ਕਾਂਗਰਸ, ਭਾਜਪਾ, ਆਪ, ਇਨੈਲੋ-ਬਸਪਾ ਗੱਠਜੋੜ ਤੇ ਜੇ ਜੇ ਪੀ-ਆਜ਼ਾਦ ਸਮਾਜ ਪਾਰਟੀ ਗੱਠਜੋੜ ਹਨ | ਬਾਗੀ ਵੀ ਕਾਫੀ ਹਨ, ਜਿਹੜੇ ਖੇਡ ਵਿਗਾੜਨ ਦੀ ਤਾਕਤ ਰੱਖਦੇ ਹਨ | ਪਿਛਲੇ 10 ਸਾਲ ਤੋਂ ਭਾਜਪਾ ਸੱਤਾ ਵਿਚ ਹੈ, ਜਿਸ ਨੂੰ ਉਖਾੜਨ ਲਈ ਕਾਂਗਰਸ ਨੇ ਪੂਰਾ ਜ਼ੋਰ ਲਾਇਆ ਹੈ | ਇਸ ਤੋਂ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਸੰਬਲੀ ਲਈ ਇਕ ਅਕਤੂਬਰ ਨੂੰ ਵੋਟਾਂ ਪਈਆਂ ਸਨ | ਦੋਹਾਂ ਦੇ ਨਤੀਜੇ 8 ਅਕਤੂਬਰ ਨੂੰ ਨਿਕਲਣੇ ਹਨ |ਉਂਜ ਹਰਿਆਣਾ ਵਿਚ ਵੋਟਾਂ ਖਤਮ ਹੋਣ ਤੋਂ ਬਾਅਦ ਸ਼ਾਮ ਨੂੰ ਦੋਹਾਂ ਰਾਜਾਂ ਦੇ ਐਗਜ਼ਿਟ ਪੋਲ ਆ ਜਾਣਗੇ, ਜਿਸ ਵਿਚ ਅੰਦਾਜ਼ਾ ਲੱਗ ਜਾਵੇਗਾ ਕਿ ਕਿਹੜੀ ਪਾਰਟੀ ਤੇ ਗੱਠਜੋੜ ਜਿੱਤਦੇ ਲੱਗਦੇ ਹਨ |

ਹਰਿਆਣਾ ‘ਚ ਅੱਜ ਵੋਟਰਾਂ ਦਾ ਦਿਨ, ਕੱਚਾ ਨਤੀਜਾ ਸ਼ਾਮੀਂ Read More »

ਅਦਾਲਤ ਨੂੰ ‘ਸਿਆਸੀ ਮੈਦਾਨ-ਏ-ਜੰਗ’ ਬਣਾਉਣ ਖਿਲਾਫ ਚਿਤਾਵਨੀ

ਨਵੀਂ ਦਿੱਲੀ, 5 ਅਕਤੂਬਰ – ਤਿਰੂਪਤੀ ਲੱਡੂਆਂ ਵਿਚ ਕਥਿਤ ਤੌਰ ‘ਤੇ ਪਸ਼ੂਆਂ ਦੀ ਚਰਬੀ ਮਿਲਾਏ ਜਾਣ ਦੇ ਦੋਸ਼ਾਂ ਦੇ ਮਾਮਲੇ ਦੀ ਤਫਤੀਸ਼ ਲਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਉਣ ਦਾ ਫੈਸਲਾ ਕੀਤਾ | ਇਸ ਟੀਮ ਵਿਚ ਸੀ ਬੀ ਆਈ, ਆਂਧਰਾ ਪ੍ਰਦੇਸ਼ ਪੁਲਸ ਅਤੇ ਖੁਰਾਕ ਸੰਬੰਧੀ ਭਾਰਤੀ ਅਦਾਰੇ (ਫਸਾਇ) ਦੇ ਇਕ-ਇਕ ਅਧਿਕਾਰੀ ਸ਼ਾਮਲ ਹੋਣਗੇ | ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਇਸ ਜਾਂਚ ਦੀ ਨਿਗਰਾਨੀ ਸੀ ਬੀ ਆਈ ਦੇ ਡਾਇਰੈਕਟਰ ਰੱਖਣਗੇ | ਬੈਂਚ ਨੇ ਨਾਲ ਹੀ ਸਾਫ ਕਰ ਦਿੱਤਾ ਕਿ ਅਦਾਲਤ ਨੂੰ ‘ਸਿਆਸੀ ਮੈਦਾਨ-ਏ-ਜੰਗ’ ਵਜੋਂ ਵਰਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਬੈਂਚ ਨੇ ਇਹ ਫੈਸਲਾ ਇਸ ਸੰਬੰਧੀ ਦਾਇਰ ਵੱਖੋ-ਵੱਖ ਪਟੀਸ਼ਨਾਂ ਉਤੇ ਸੁਣਾਇਆ ਹੈ, ਜਿਨ੍ਹਾਂ ਵਿਚ ਉਹ ਪਟੀਸ਼ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਕਰਾਉਣ ਦੀ ਮੰਗ ਕੀਤੀ ਗਈ ਸੀ | ਬੈਂਚ ਨੇ ਕਿਹਾ-ਅਸੀਂ ਨਹੀਂ ਚਾਹੁੰਦੇ ਕਿ ਇਹ ਮਾਮਲਾ ਕੋਈ ਸਿਆਸੀ ਡਰਾਮਾ ਬਣ ਜਾਵੇ |

ਅਦਾਲਤ ਨੂੰ ‘ਸਿਆਸੀ ਮੈਦਾਨ-ਏ-ਜੰਗ’ ਬਣਾਉਣ ਖਿਲਾਫ ਚਿਤਾਵਨੀ Read More »