ਹਿਮਾਚਲ ਪ੍ਰਦੇਸ਼ ਵਿੱਚ ਨਹੀਂ ਲੱਗੇਗਾ ‘ਪਖਾਨਾ ਟੈਕਸ’ : ਸੁੱਖੂ

ਨਵੀਂ ਦਿੱਲੀ, 5 ਅਕਤੂਬਰ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ’ਚ ਸੂਬੇ ਵਿੱਚ 25 ਰੁਪਏ ਪਖਾਨਾ ਟੈਕਸ ਲਾਗੂ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਸ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਪ੍ਰਤੀ ਪਰਿਵਾਰ ਪਾਣੀ ਦੇ ਕੁਨੈਕਸ਼ਨ ਲਈ ਸੌ ਰੁਪਏ ਲੈ ਰਹੇ ਹਾਂ ਅਤੇ ਇਹ ਵੀ ਲਾਜ਼ਮੀ ਨਹੀਂ ਹੈ। ਪਖਾਨਾ ਟੈਕਸ ਜਿਹੀ ਕੋਈ ਗੱਲ ਨਹੀਂ ਹੈ।’ ਸੁੱਖੂ ਦੀ ਇਹ ਟਿੱਪਣੀ ਉਨ੍ਹਾਂ ਰਿਪੋਰਟਾਂ ’ਤੇ ਹੰਗਾਮੇ ਮਗਰੋਂ ਆਈ ਹੈ ਕਿ ਸ਼ਹਿਰੀ ਇਲਾਕੇ ’ਚ ਰਹਿਣ ਵਾਲੇ ਲੋਕਾਂ ਦੇ ਘਰਾਂ ’ਚ ਪ੍ਰਤੀ ਪਖਾਨਾ 25 ਰੁਪਏ ਟੈਕਸ ਲਾਗੂ ਕੀਤਾ ਜਾਵੇਗਾ। ਸੁੱਖੂ ਸਰਕਾਰ ਨੇ ਬੀਤੇ ਦਿਨ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਉਹ ਸੂਬੇ ਦੇ ਵਸਨੀਕਾਂ ਤੋਂ ਪਾਣੀ ਦੇ ਸੀਵਰੇਜ ਦੇ ਬਿੱਲ ਵਸੂਲ ਕਰਨ ਜਾ ਰਹੀ ਹੈ।

ਇਸ ਕਦਮ ਦਾ ਭਾਜਪਾ ਤੋਂ ਇਲਾਵਾ ਕੇਂਦਰੀ ਮੰਤਰੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਕਸ ’ਤੇ ਕਿਹਾ, ‘ਜੇ ਸੱਚ ਹੈ ਤਾਂ ਇਸ ’ਤੇ ਯਕੀਨ ਨਹੀਂ ਹੋ ਰਿਹਾ। ਪ੍ਰਧਾਨ ਮੰਤਰੀ ਮੋਦੀ ਜੀ ਜਿੱਥੇ ਸਵੱਛਤਾ ਨੂੰ ਲੋਕ ਅੰਦੋਲਨ ਬਣਾਉਂਦੇ ਹਨ, ਉੱਥੇ ਹੀ ਕਾਂਗਰਸ ਪਖਾਨਿਆਂ ਲਈ ਲੋਕਾਂ ’ਤੇ ਟੈਕਸ ਲਗਾ ਰਹੀ ਹੈ। ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਆਪਣੇ ਕਾਰਜਕਾਲ ’ਚ ਸਵੱਛਤਾ ਮੁਹੱਈਆ ਨਹੀਂ ਕਰਵਾਈ ਪਰ ਇਹ ਕਦਮ ਦੇਸ਼ ਨੂੰ ਸ਼ਰਮਸਾਰ ਕਰੇਗਾ।’ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਮਾਲਵੀਆ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ, ‘ਇੱਕ ਬੇਕਾਰ ਸਰਕਾਰ ਇਹੀ ਕਰਦੀ ਹੈ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...