ਬਰੈੱਪਟਨ ਤੋਂ ਅੰਤਰਰਾਸ਼ਟਰੀ ਆਨਲਾਇਨ ਕਵੀ ਦਰਬਾਰ ਤੇ ਪਰਿਵਾਰਕ ਮਿਲਣੀ

ਮੋਗਾ/ਬਰੈੱਪਟਨ 1 ਜੁਲਾਈ (ਏ.ਡੀ.ਪੀ ਨਿਯੂਜ਼) ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਰਹਿਨੁਮਾਈ ਹੇਠ ਬੀਤੀ ਸ਼ਾਮ ਸਭਾ ਦੀ ਹਫ਼ਤਾਵਾਰੀ ਪਰਿਵਾਰਿਕ ਮਿਲਣੀ ਅਤੇ ਕਵੀ ਦਰਬਾਰ ਜ਼ੂਮ ਮੀਟਿੰਗ ਦੇ ਜ਼ਰੀਏ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਕਵੀ/ਲੇਖਕ/ਵਿਦਵਾਨ ਸ਼ਾਮਿਲ ਹੋਏ। ਪਰਿਵਾਰਕ ਮਿਲਣੀ ਤੇ ਕਵੀ ਦਰਬਾਰ ਦੇ ਮੰਚ ਦਾ ਸੰਚਾਲਨ ਮੈਡਮ ਰਾਏਕੋਟੀ ਨੇ ਕੀਤਾ।ਡਾ. ਦਲਬੀਰ ਸਿੰਘ ਕਥੂਰੀਆ ਨੇ ਸਭਾ ਵਿਚ ਆਨਲਾਇਨ ਜੁੜੇ ਹੋਏ ਲੇਖਕਾਂ/ਵਿਦਵਾਨਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦੇ ਹੋਏ ਸਾਰੇ ਲੇਖਕ/ਵਿਦਿਵਾਨਾਂ ਦਾ ਸਵਾਗਤ ਕੀਤਾ।
ਇਸ ਕਵੀ ਦਰਬਾਰ ਅਤੇ ਪਰਿਵਾਰਿਕ ਮਿਲਣੀ ਵਿੱਚ 16,17,18 ਅਗਸਤ ਨੂੰ ਬਰੈਂਪਟਨ ਵਿਖੇ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਸਭਾ ਵਿਚ ਸਾਮਲ ਮੈਂਬਰਾਂ ਨੇ ਆਪਣੇ-ਆਪਣੇ ਸੁਝਾਅ ਦਿੱਤੇ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ-ਪਸਾਰ ਬਾਰੇ ਚਰਚਾ ਕੀਤੀ। ਕਵੀ ਦਰਬਾਰ ਵਿੱਚ ਕਵੀਆਂ ਨੇ ਆਪਣੀਆਂ ਕਵਿਤਾਵਾਂ/ਗੀਤਾਂ ਨਾਲ ਸਾਂਝ ਪਾਈ । ਜਿਸ ਵਿੱਚ ਹਾਜ਼ਿਰ ਕਵੀ ਸਾਹਿਬਾਨ ਵਿੱਚ ਦੇਸ਼-ਵਿਦੇਸ਼ ਤੋਂ ਜੁੜੇ ਮੈਡਮ ਰੂਪ ਕਾਹਲੋਂ (ਪ੍ਰਧਾਨ ਇਸਤਰੀ ਵਿੰਗ ਕੈਨੇਡਾ), ਗਿਆਨ ਸਿੰਘ ਘਈ, ਦਲਬੀਰ ਸਿੰਘ ਰਿਆੜ, ਸੋਹਣ ਸਿੰਘ ਗੇਂਦੂ, ਡਾ. ਰਵਿੰਦਰ ਕੌਰ ਭਾਟੀਆ, ਸੰਦੀਪ ਕੌਰ ਚੀਮਾ, ਗੁਰਪ੍ਰੀਤ ਕੌਰ, ਸਾਹਿਬਾ ਜੀਟਨ ਕੌਰ ਬਾਂਸਲ, ਮਹਿਮੂਦ ਅਹਿਮਦ ਥਿੰਦ, ਡਾ. ਰਮਨਦੀਪ ਸਿੰਘ, ਬਲਰਾਜ ਸਿੰਘ ਸਰਾ, ਮੰਗਤ ਖਾਨ, ਰਮਨਦੀਪ ਕੌਰ ਅਤੇ ਬੱਬੀ ਬਾਜਾਖਾਨਾ, ਡਾ. ਗੁਰਪ੍ਰੀਤ ਕੌਰ, ਅਨੀਤਾ ਪਟਿਆਲਵੀਂ, ਗੁਰਮਿੰਦਰ ਕੌਰ, ਰਾਜਮਿੰਦਰਪਾਲ ਸਿੰਘ ਪਰਮਾਰ, ਹਰਜਿੰਦਰ ਸਿੰਘ ਜਿੰਦੀ, ਪ੍ਰਿੰਸੀਪਲ ਲਵਲੀ ਸਲੂਜਾ, ਅਮਨਬੀਰ ਸਿੰਘ ਧਾਮੀ, ਵੀਨਾ ਬਟਾਲਵੀ, ਪਰਮਿੰਦਰ ਸਿੰਘ, ਰੋਬਨਦੀਪ ਕੌਰ ਸੈਣੀ, ਦਲਜਿੰਦਰ ਰੇਹਲ ਇਟਲੀ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ ਸ਼ੇਰਗਿੱਲ, ਕਾਸ਼ਿਫ ਮਲੇਰਕੋਟਲਾ, ਰਣਜੀਤ ਸਿੰਘ ਸਿਰਸਾ, ਮਨੀ ਹਾਠੂਰ, ਡਾ. ਨਸੀਬ ਸਿੰਘ, ਬਲਦੇਵ ਸਿੰਘ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਕੁਲਵਿੰਦਰ ਸਿੰਘ ਗਾਖ਼ਲ, ਜਾਗ੍ਰਿਤਿ ਗੌਰ, ਹਰਜਿੰਦਰ ਕੌਰ ਸੱਧਰ, ਕਿਰਨਦੀਪ ਕੌਰ, ਅਮਨਦੀਪ ਕੌਰ ਮੋਗਾ, ਹਰਪ੍ਰੀਤ ਸਿੰਘ ਪ੍ਰੀਤ, ਪਰਮਿੰਦਰ ਕੌਰ ਜੈਪੁਰ, ਹਰਭਜਨ ਸਿੰਘ ਨਾਹਲ, ਅਮਨ ਸੂਫੀ, ਅਜ਼ੀਮ ਕਾਜ਼ੀ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਇਸ ਦੇ ਨਾਲ ਹੀ ਜਸਪਾਲ ਸਿੰਘ ਕਥੂਰੀਆ ਅਤੇ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਭਾ ਦੇ ਕੈਨੇਡਾ ਪ੍ਰਧਾਨ ਅਤੇ ਜਨਰਲ ਸੱਕਤਰ ਗੁਰਮਿੰਦਰ ਆਹਲੂਵਾਲੀਆ, ਰਜਿੰਦਰ ਸੈਣੀ ਮੀਡੀਆ ਇੰਨਚਾਰਜ ਨੇ ਭਵਿੱਖ ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਅਗਲੇ ਐਤਵਾਰ ਫਿਰ ਮਿਲਣ ਦੇ ਵਾਅਦੇ ਨਾਲ ਸਭਾ ਸਮਾਪਤ ਹੋਈ।

ਸਾਂਝਾ ਕਰੋ