June 14, 2024

ਕੁਵੈਤ ਦੁਖਾਂਤ

ਕੁਵੈਤ ਵਿੱਚ ਵਿਦੇਸ਼ੀ ਕਾਮਿਆਂ ਲਈ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ 49 ਜਣੇ ਮਾਰੇ ਗਏ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਭਾਰਤੀ ਕਾਮੇ ਸਨ। ਇਸ ਤੋਂ ਪਤਾ ਲਗਦਾ ਹੈ ਕਿ ਨਾ ਕੇਵਲ ਖਾੜੀ ਸਗੋਂ ਸਮੁੱਚੇ ਖ਼ਿੱਤੇ ਵਿੱਚ ਇਹ ਕਾਮੇ ਕਿਨ੍ਹਾਂ ਹਾਲਤਾਂ ਵਿੱਚ ਰਹਿ ਰਹੇ ਹਨ। ਕੁਵੈਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਫਾਹਦ ਯੂਸਫ਼ ਸਾਊਦ ਅਲ-ਸਬਾਹ ਨੇ ਇਮਾਰਤ ਦਾ ਦੌਰਾ ਕਰ ਕੇ ਇਸ ਘਟਨਾ ਲਈ ਲੋਭੀ ਰੀਅਲ ਅਸਟੇਟ ਮਾਲਕਾਂ ਨੂੰ ਕਸੂਰਵਾਰ ਠਹਿਰਾਇਆ ਅਤੇ ਇਸ ਦੇ ਨਾਲ ਹੀ ਬੇਨੇਮੀਆਂ ਦੀ ਨਿਸ਼ਾਨਦੇਹੀ ਅਤੇ ਜਵਾਬਦੇਹੀ ਤੈਅ ਕਰਨ ਲਈ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਾਰਤ ਦੀ ਫੌਰੀ ਤਰਜੀਹ ਇਹ ਹੈ ਕਿ ਲਾਸ਼ਾਂ ਦੀ ਸ਼ਨਾਖਤ ਕਰ ਕੇ ਇਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾਣ ਤਾਂ ਕਿ ਉਹ ਅੰਤਮ ਸੰਸਕਾਰ ਕਰ ਸਕਣ ਤੇ ਇਸ ਦੇ ਨਾਲ ਹੀ ਪੀੜਤ ਪਰਿਵਾਰਾਂ ਲਈ ਫ਼ੌਰੀ ਰਾਹਤ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਹੀ ਨਵੀਂ ਦਿੱਲੀ ਨੂੰ ਜਾਂਚ ਵਿੱਚ ਸਰਗਰਮੀ ਨਾਲ ਜੁੜੇ ਰਹਿਣ ਦੀ ਲੋੜ ਹੈ ਤਾਂ ਕਿ ਇਸ ਦੁਖਾਂਤ ਲਈ ਕਸੂਰਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ। ਇਸ ਮਾਮਲੇ ਵਿੱਚ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਵਾਲੀਆਂ ਕੰਪਨੀਆਂ ਤੇ ਟਰੈਵਲ ਏਜੰਟ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ ਵਾਲੇ ਰੀਅਲ ਅਸਟੇਟ ਕਾਰੋਬਾਰੀ ਜਾਂਚ ਦੇ ਘੇਰੇ ਹੇਠ ਆ ਗਏ ਹਨ। ਰਿਪੋਰਟਾਂ ਅਨੁਸਾਰ ਕੁਵੈਤ ਵਿੱਚ ਭਾਰਤੀ ਦੂਤਾਵਾਸ ਨੂੰ ਮਾਰਚ 2021 ਤੋਂ ਦਸੰਬਰ 2023 ਤੱਕ ਉੱਥੇ ਰਹਿੰਦੇ ਭਾਰਤੀ ਨਾਗਰਿਕਾਂ ਵੱਲੋਂ 16 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਤਨਖਾਹਾਂ ਮਿਲਣ ’ਚ ਦੇਰੀ, ਹੇਠਲੇ ਦਰਜੇ ਦੇ ਰਹਿਣ-ਸਹਿਣ ਅਤੇ ਮਾਲਕਾਂ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਸਾਹਮਣਾ ਕਰ ਰਹੇ ਹਨ। ਫ਼ਿਕਰਮੰਦ ਕਰਨ ਵਾਲੇ ਅੰਕੜਿਆਂ ਮੁਤਾਬਿਕ, 2022 ਤੇ 2023 ਵਿੱਚ ਕੁਵੈਤ ’ਚ 1400 ਤੋਂ ਵੱਧ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਬਹੁਤੇ ਪਰਵਾਸੀ ਕਾਮੇ ਸਨ। ਇਹ ਜਾਣਕਾਰੀ ਇਸੇ ਸਾਲ ਦੇ ਸ਼ੁਰੂ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸੰਸਦ ਵਿੱਚ ਸਾਂਝੀ ਕੀਤੀ ਸੀ। ਇਸ ਤੋਂ ਜਾਪਦਾ ਹੈ ਕਿ ਵਰਕਰਾਂ ਦੀਆਂ ਚਿੰਤਾਵਾਂ ਦੂਰ ਕਰਨ ਵਿੱਚ ਭਾਰਤੀ ਏਜੰਸੀਆਂ ਨੇ ਢਿੱਲ ਵਰਤੀ ਹੈ। ਵਿਦੇਸ਼ਾਂ ਤੋਂ ਘੱਲੀ ਗਈ ਰਕਮ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਭਾਰਤ ਦੁਨੀਆ ’ਚ ਮੋਹਰੀ ਹੈ। ਪਿਛਲੇ ਸਾਲ ਹੀ ਪੂਰੀ ਦੁਨੀਆ ਵਿੱਚ ਰਹਿੰਦੇ ਭਾਰਤੀਆਂ ਨੇ ਪਿੱਛੇ ਆਪਣੇ ਪਰਿਵਾਰਾਂ ਨੂੰ ਕਰੀਬ 125 ਅਰਬ ਡਾਲਰ ਭੇਜੇ ਹਨ। ਖਾੜੀ ਸਹਿਯੋਗ ਕੌਂਸਲ ਦੇ ਮੁਲਕਾਂ ਤੋਂ ਭਾਰਤ ਨੂੰ ਸਭ ਤੋਂ ਵੱਧ ਪੈਸੇ ਭੇਜੇ ਜਾਂਦੇ ਹਨ। ਨਵੀਂ ਦਿੱਲੀ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਮੁਲਕਾਂ ’ਤੇ ਦਬਾਅ ਬਣਾਏ ਕਿ ਉਹ ਉਨ੍ਹਾਂ ਬੇਈਮਾਨ ਮਾਲਕਾਂ ਖ਼ਿਲਾਫ਼ ਕਾਰਵਾਈ ਕਰਨ ਜੋ ਕਾਮਿਆਂ ਦੀ ਸਲਾਮਤੀ ਨਾਲ ਸਮਝੌਤਾ ਕਰਦੇ ਹਨ।

ਕੁਵੈਤ ਦੁਖਾਂਤ Read More »

ਕਹਾਣੀ ੫ ਅੱਥਰੀ/ਜਨਮੇਜਾ ਸਿੰਘ ਜੌਹਲ

ਅਚਾਨਕ ਹੀ ਸੜਕ ਤੇ ਵਿਪਨ ਸਾਇਕਲ ਮੂਹਰੇ ਆ ਗਿਆ। ਮਸੀਂ ਬਰੇਕ ਲੱਗੀ । – ਯਾਰ , ਆਪਾਂ ਸ਼ਮੀਰੋ ਦੇ ਘਰ ਜਾਣਾ , ਉਹਦੇ ਬਾਪੂ ਨੂੰ ਸ਼ਕੈਤ ਕਰਨੀ ਹੈ । – ਕਾਹਦੀ ਸ਼ਕੈਤ? – ਯਾਰ ਆ ਹਾਕੀ ਆਲੀ ਸ਼ਮੀਰੋ ਦੀ , ਇਹ ਤਾਂ ਗਾਹਲਾਂ ਬਹੁਤ ਕੱਢਦੀ ਆ , ਮੈਨੂੰ ਤਾਂ ਇਹਨੇ ਹਾਕੀ ਨਾਲ ਭੰਨ ਦੇਣਾ ਸੀ , ਜੇ ਨਾ ਭੱਜਦਾ । – ਤੂੰ ਭਰਿੰਡ ਜਰੂਰ ਛੇੜੀ ਹੋਣੀ ? – ਲੈ ਇੰਨਾਂ ਕੁ ਤਾਂ ਚੱਲਦਾ, ਕਾਲਜ ਚ। – ਹੁਣ ਐਂ ਕਰ, ਚੁੱਪ ਕਰਕੇ ਹੋਸਟਲ ਚੱਲੇ ਜਾ, ਅੱਜ ਹੱਡ ਬਚ ਗਏ ਤੇਰੇ । ਸ਼ਮੀਰੋ ਨਾਲ ਸਾਲਾਨਾ ਖੇਡ ਮੇਲੇ ਤੇ ਵਾਕਫੀ ਹੋਈ ਸੀ, ਜਦੋਂ ਉਸਦੀ ਇਕ ਜਿੱਤ ਵੇਲੇ ਵਧਾਈ ਦਿੱਤੀ ਸੀ । ਕਦੇ ਕਦੇ ਰਾਹ ਖਣੇ ਮੁਸਕਰਾਹਟ ਸਾਂਝੀ ਹੋ ਜਾਣੀ । ਸ਼ਮੀਰੋ ਸੋਹਣੀ ਹੋਣ ਕਰਕੇ ਕੁੜੀਆਂ ਦੀ ਲੀਡਰ ਸੀ । ਇਕ ਵਾਰ ਉਸਦੀ ਗਰਮ ਚਾਹ ਕੰਨਟੀਨ ਵਿਚ ਡੁੱਲ ਗਈ । ਵਾਲ ਵਾਲ ਬਚੇ। ਉਸ ਦਿਨ ਤੋਂ ਬਾਅਦ ਹਾਏ ਹੈਲੋ ਵੱਧ ਗਈ । ਕਈ ਵਾਰੀ ਇਕੱਠੇ ਚਾਹ ਪੀਣ ਬੈਠ ਜਾਣਾ । ਪੜ੍ਹਾਈ ਦੀਆਂ, ਕੈਰੀਅਰ ਦੇ ਸੁਪਨੇ ਦੀਆਂ , ਫਿਲਮਾਂ ਦੀਆਂ ਤੇ ਕਦੇ ਕਦੇ ਕਾਲਜ ਵਿਚ ਬਣੀਆਂ ਜੋੜੀਆਂ ਦੀਆਂ ਗੱਲਾਂ ਕਰਨੀਆਂ । ਜਿਸਨੇ ਵੀ ਬੈਠੇ ਦੇਖਣਾ ਬੜੇ ਹੈਰਾਨ ਹੋਣਾ , ਕਿਉਂਕੇ ਸ਼ਮੀਰੋ ਦੇ ਅਥਰੇ ਸੁਭਾਅ ਤੋਂ ਸਭ ਵਾਕਫ ਸਨ। ਇਕ ਦੋ ਮੁੰਡਿਆਂ ਦੀ ਤਾਂ ਉਹ ਮੁਰੰਮਤ ਵੀ ਕਰ ਚੁੱਕੀ ਸੀ , ਜਿਸ ਕਰਕੇ ਡੀਨ ਆਫਿਸ ਵਿਚ ਹਾਲੇ ਵੀ ਪੇਸ਼ੀਆਂ ਪੈਂਦੀਆਂ ਸਨ । ਕਾਲਜ ਦੀਆਂ ਬਾਕੀ ਕੁੜੀਆਂ ਵੀ ਹੱਸਣ ਖੇਡਣ ਲੱਗ ਪਈਆਂ । ਕਿਸੇ ਕਿਸੇ ਨੇ ਕਹਿ ਵੀ ਦੇਣਾ ਕਿ ਫਲਾਣੇ ਨਾਲ ਗੱਲ ਕਰਵਾ ਦਿਓ। ਪਰ ਇਹ ਔਖਾ ਕੰਮ ਕਦੇ ਨਾ ਕੀਤਾ । ਕਾਲਜ ਦਾ ਆਖਰੀ ਸਾਲ ਸੀ । ਇਕ ਦਿਨ ਸ਼ਮੀਰੋ ਕਹਿੰਦੀ ਕਿ -ਇਕ ਗੱਲ ਦੱਸਣੀ ਹੈ। -ਦੱਸ ਅੰਦਰੋ ਧੂੜਕੇ ਲੱਗਾ ਕੇ ਕਿਤੇ ਓਹੀ ਗੱਲ ਨਾ ਹੋਵੇ । – ਤੁਸੀਂ ਦੀਪੀ ਨੂੰ ਜਾਣਦੇ ਹੋ ਨਾ, ਤੁਹਾਡਾ ਅੱਛਾ ਦੋਸਤ ਹੈ । – ਹਾਂ ਦੱਸਵੀਂ ਤੋਂ ਜਾਣਦਾਂ। ਕੀ ਹੋਇਆ ਉਹਨੂੰ ? – ਮੈਨੂੰ ਚੰਗਾ ਲੱਗਦਾ । ਦੀਪੀ ਨਾਲ ਜਦੋਂ ਕਿਸੇ ਬਹਾਨੇ ਗੱਲ ਕੀਤੀ ਤਾਂ ਉਸਨੇ ਕਿਸੇ ਹੋਰ ਲਈ ਹੀ ਸਿਫਾਰਸ਼ ਪਾ ਦਿੱਤੀ । ਸ਼ਮੀਰੋ ਸ਼ਾਇਦ ਨਿਰਾਸ਼ ਹੋ ਗਈ। ਹੁਣ ਉਹ ਚਾਹ ਪੀਣ ਵੀ ਆਉਣੋ ਹਟ ਗਈ, ਸ਼ਾਇਦ ਉਸਦੀ ਪੌੜ੍ਹੀ ਟੁੱਟ ਗਈ ਸੀ । ਸਮੇਂ ਨੇ ਚਾਲ ਚੱਲੀ ਤੇ ਸੁਣਿਆ ਕੇ ਉਹ ਵੱਡੀ ਅਫਸਰ ਬਣ ਗਈ । ਉਸਦਾ ਕਿਸੇ ਵਿਦੇਸ਼ੀ ਨਾਲ ਵਿਆਹ ਹੋ ਗਿਆ ਸੀ। ਨੌਕਰੀ ਕਰਕੇ ਉਹ ਵਿਦੇਸ਼ ਨਹੀਂ ਗਈ , ਘਰਵਾਲਾ ਸਾਲ ਦੋ ਸਾਲ ਬਾਅਦ ਗੇੜਾ ਮਾਰ ਜਾਂਦਾ ਸੀ । ਕਾਫੀ ਸਾਲਾਂ ਬਾਅਦ ਇਕ ਦਿਨ ਉਹ ਵਿਦੇਸ਼ੀ ਬਜ਼ਾਰ ਵਿਚ ਮਿਲ ਗਿਆ। – ਸਾਸਰੀ ਕਾਲ, ਕਿਵੇਂ ਓ? -ਠੀਕ ਹਾਂ, – ਕਦੋਂ ਆਏ ? – ਹੋ ਗਿਆ ਮਹੀਨਾ , – ਅੱਛਾ ਮਿਲੇ ਹੀ ਨਹੀਂ! – ਬਸ ਕਚਿਹਰੀ ਦੇ ਚੱਕਰ ਨੀ ਮੁੱਕਦੇ – ਕੀ ਹੋਇਆ ? – ਸ਼ਮੀਰੋ ਨਾਲ ਤਲਾਕ ਦਾ ਕੇਸ ਚੱਲਦਾ । ਮੇਰੇ ਮਗਰੋਂ ਕਿਸੇ ਹੋਰ ਨਾਲ ਰਹਿਣ ਲੱਗ ਪਈ । ਹੁਣ ਰੱਟਣ ਪਾਈ ਬੈਠੀ ਆ ਕਿ ਉਹ ਤਾਂ ਮੇਰੇ ਪਿਓ ਦੀ ਥਾਂ ਆ। ਬੜੀ ਅੱਥਰੀ ਔਰਤ ਹੈ । ਫਤਿਹ ਬੁਲਾ ਕੇ ਮੈਂ ਸਕੂਟਰ ਵਿਪਨ ਦੇ ਘਰ ਵੱਲ ਨੂੰ ਤੋਰ ਲਿਆ। ਸ਼ਮੀਰੋ ਕਿਤਾਬ ਵਿਚੋਂ

ਕਹਾਣੀ ੫ ਅੱਥਰੀ/ਜਨਮੇਜਾ ਸਿੰਘ ਜੌਹਲ Read More »

ਦਿਲ ਦੀ ਸਿਹਤ ਲਈ ਵਰਦਾਨ ਹੈ ਆਯੁਰਵੈਦਿਕ ਇਲਾਜ

ਵਿਗੜਦੀ ਜੀਵਨਸ਼ੈਲੀ ਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਛੋਟੀ ਉਮਰੇ ਦਿਲ ਦੇ ਰੋਗਾਂ ਦੀ ਸਮੱਸਿਆ ਵਧਣ ਲੱਗਦੀ ਹੈ ਪਰ ਲੋਕ ਇਸ ਬਾਰੇ ਜਾਗਰੂਕ ਨਹੀਂ ਹੋ ਰਹੇ। ਹਾਰਟ ਬਲਾਕੇਜ ਦੇ ਮਾਮਲੇ ਵਧਣ ਲੱਗੇ ਹਨ। ਆਯੁਰਵੇਦ ‘ਚ ਬਲਾਕੇਜ ਘਟਾਉਣ ਦਾ ਇਲਾਜ ਕਾਰਗਰ ਹੈ। 70 ਪ੍ਰਤੀਸ਼ਤ ਤਕ ਦੀ ਬਲਾਕੇਜ ਨੂੰ ਆਯੁਰਵੈਦਿਕ ਇਲਾਜ ਜ਼ਰੀਏ ਘਟਾ ਸਕਦੇ ਹਾਂ। ਇਸ ਦੇ ਲਈ ਆਯੁਰਵੈਦਿਕ ਦਵਾਈਆਂ ਦੇ ਨਾਲ ਹੀ ਪੰਚਕਰਮ ਕੀਤਾ ਜਾਂਦਾ ਹੈ। 70 ਫੀਸਦੀ ਤੋਂ ਵੱਧ ਰੁਕਾਵਟ ਹੋਣ ‘ਤੇ ਵੀ ਮਰੀਜ਼ ਦੀ ਸਿਹਤ ਦਾ ਧਿਆਨ ਰੱਖ ਕੇ ਆਯੁਰਵੈਦਿਕ ਇਲਾਜ ਕੀਤਾ ਜਾਂਦਾ ਹੈ। ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਲਈ ਲਸਣ ਫਾਇਦੇਮੰਦ ਹੁੰਦਾ ਹੈ। ਸਾਰੇ ਲੋਕਾਂ ਨੂੰ ਆਪਣੇ ਸਿਹਤਮੰਦ ਜੀਵਨ ਲਈ ਆਯੁਰਵੈਦਿਕ ਰੁਟੀਨ ਅਪਣਾਉਣੀ ਚਾਹੀਦੀ ਹੈ। ਬ੍ਰਹਮ ਮਹੂਰਤ ‘ਚ ਰੋਜ਼ਾਨਾ ਉੱਠਣ ਨਾਲ ਸਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਤੋਂ ਬਾਅਦ ਨਿਯਮਤ ਕਸਰਤ ਕਰੋ। ਸਵੇਰੇ 9 ਵਜੇ ਨਾਸ਼ਤਾ ਕਰਨਾ ਚਾਹੀਦਾ ਹੈ, ਫਲ, ਅਲਸੀ ਆਦਿ ਦਾ ਸੇਵਨ ਕਰਨਾ, ਭੋਜਨ ਹਮੇਸ਼ਾ ਨਿਸ਼ਚਤ ਸਮੇਂ ‘ਤੇ ਕਰਨਾ, ਚਾਰ ਵਜੇ ਛੋਲੇ, ਬਿਸਕੁਟ ਆਦਿ ਖਾਣਾ ਤੇ ਰਾਤ ਨੌਂ ਵਜੇ ਤੋਂ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਹੈ। ਇਸ ਨਾਲ ਜ਼ਿਆਦਾਤਰ ਬਿਮਾਰੀਆਂ ਘਟ ਸਕਦੀਆਂ ਹਨ। ਇਹ ਗੱਲ ਅਸ਼ਟਾਂਗ ਆਯੁਰਵੇਦ ਕਾਲਜ ਅਤੇ ਹਸਪਤਾਲ ਦੇ ਅਸਿਸਟੈਂਟ ਪ੍ਰੋਫੈਸਰ ਡਾ. ਨੀਰਜ ਕਾਨੂਨਗੋ ਨੇ ਕਹੀ। ਉਹ ਬੁੱਧਵਾਰ ਨੂੰ ਨਈਦੁਨੀਆ ਦੇ ਹੈਲੋ ਡਾਕਟਰ ਪ੍ਰੋਗਰਾਮ ‘ਚ ਦਿਲ ਦੇ ਰੋਗਾਂ ਤੋਂ ਬਚਾਅ ਲਈ ਆਯੁਰਵੇਦ ਇਲਾਜ ਬਾਰੇ ਪਾਠਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਡਾ. ਕਾਨੂੰਨਗੋ ਨੇ ਕਿਹਾ ਕਿ ਅੱਜ ਦੇ ਸਮੇਂ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਆਯੁਰਵੈਦ ਨਾਲ ਹੋਣ ਲੱਗ ਪਿਆ ਹੈ | ਲੋਕਾਂ ‘ਚ ਇਹ ਭੁਲੇਖਾ ਹੈ ਕਿ ਇਹ ਇਕ ਹੌਲੀ ਇਲਾਜ ਹੈ, ਪਰ ਅਜਿਹਾ ਨਹੀਂ ਹੈ। ਫੈਟੀ ਲਿਵਰ ਦੀ ਸਮੱਸਿਆ ਲਈ ਨਿੰਬੂ ਤੇ ਸ਼ਹਿਦ ਮਿਲਾ ਕੇ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ।

ਦਿਲ ਦੀ ਸਿਹਤ ਲਈ ਵਰਦਾਨ ਹੈ ਆਯੁਰਵੈਦਿਕ ਇਲਾਜ Read More »

BHEL ਨੂੰ Adani Group ਤੋਂ ਮਿਲਿਆ ਵੱਡਾ ਆਰਡਰ

ਭਾਰਤ ਹੈਵੀ ਇਲੈਕਟ੍ਰੀਕਲਜ਼ (BHEL) ਦੇ ਸ਼ੇਅਰ ਐਕਸ਼ਨ ਮੋਡ ਵਿੱਚ ਹਨ। ਕੰਪਨੀ ਦਾ ਸਟਾਕ ਅੱਜ ਕਰੀਬ 2 ਫੀਸਦੀ ਵਧਿਆ ਹੈ। ਸਵੇਰੇ 9.15 ਵਜੇ ਕੰਪਨੀ ਦੇ ਸ਼ੇਅਰ 305.55 ਰੁਪਏ ‘ਤੇ ਖੁੱਲ੍ਹੇ ਅਤੇ ਕਰੀਬ 9.30 ਵਜੇ ਕੰਪਨੀ ਦੇ ਸ਼ੇਅਰ ਦੀ ਕੀਮਤ 301 ਰੁਪਏ ਹੋ ਗਈ ਸੀ। ਦੁਪਹਿਰ 12 ਵਜੇ ਤੋਂ ਬਾਅਦ ਕੰਪਨੀ ਦੇ ਸ਼ੇਅਰ ਐਕਸ਼ਨ ਮੋਡ ਵਿੱਚ ਆ ਗਏ। ਦੁਪਹਿਰ 1 ਵਜੇ ਦੇ ਕਰੀਬ ਕੰਪਨੀ ਦੇ ਸ਼ੇਅਰ 3 ਰੁਪਏ ਤੋਂ ਜ਼ਿਆਦਾ ਵਧ ਕੇ 309 ਰੁਪਏ ਪ੍ਰਤੀ ਸ਼ੇਅਰ ‘ਤੇ ਪਹੁੰਚ ਗਏ ਸਨ। BHEL ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਨੂੰ ਅਡਾਨੀ ਗਰੁੱਪ ਤੋਂ 7,000 ਕਰੋੜ ਰੁਪਏ ਦੇ ਦੋ ਪਾਵਰ ਪਲਾਂਟਾਂ ਦਾ ਆਰਡਰ ਮਿਲਿਆ ਹੈ। ਅਡਾਨੀ ਸਮੂਹ ਨੇ ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਵਿੱਚ ਸਥਾਪਤ ਕੀਤੇ ਜਾ ਰਹੇ 2×800 ਮੈਗਾਵਾਟ ਦੇ ਰਾਏਪੁਰ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਲਈ ਪਹਿਲਾ ਆਰਡਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ 5 ਜੂਨ, 2024 ਨੂੰ ਅਡਾਨੀ ਗਰੁੱਪ ਨੇ BHEL ਨੂੰ ਲਗਭਗ 3,500 ਕਰੋੜ ਰੁਪਏ ਦਾ ਆਰਡਰ ਦਿੱਤਾ ਸੀ। ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਿਡ ਨੇ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਉਸਨੇ ਬਿਜਲੀ ਪਲਾਂਟ ਲਈ ਉਪਕਰਣਾਂ ਦੀ ਸਪਲਾਈ ਅਤੇ ਨਿਰਮਾਣ ਅਤੇ ਚਾਲੂ ਕਰਨ ਦੀ ਨਿਗਰਾਨੀ ਲਈ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹਨ। BHEL ਨੂੰ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਅਤੇ ਹਰਿਦੁਆਰ ਪਲਾਂਟ ਦੋਵਾਂ ਲਈ ਆਰਡਰ ਪ੍ਰਾਪਤ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ BHEL ਇੱਕ ਸਰਕਾਰੀ ਕੰਪਨੀ ਹੈ। ਇਸ ਦੇ ਸ਼ੇਅਰਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਕੰਪਨੀ ਨੇ ਪਿਛਲੇ 1 ਸਾਲ ‘ਚ 266.13 ਫੀਸਦੀ ਦਾ ਰਿਟਰਨ ਦਿੱਤਾ ਹੈ। ਪਿਛਲੇ 6 ਮਹੀਨਿਆਂ ‘ਚ ਕੰਪਨੀ ਦੇ ਸ਼ੇਅਰਾਂ ‘ਚ 125.60 ਰੁਪਏ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਸਮਝੋ, ਕੰਪਨੀ ਦੇ ਸ਼ੇਅਰ ਦੀ ਕੀਮਤ 14 ਦਸੰਬਰ 2024 ਨੂੰ 181.40 ਰੁਪਏ ਪ੍ਰਤੀ ਸ਼ੇਅਰ ਸੀ, ਜੋ ਕਿ 14 ਜੂਨ, 2024 ਨੂੰ 307 ਰੁਪਏ ਹੋ ਗਈ ਹੈ। BHEL ਦਾ ਬਾਜ਼ਾਰ ਕੈਪਟਲਾਈਜੇਸ਼ਨ 1,06,829.70 ਕਰੋੜ ਰੁਪਏ ਹੈ।

BHEL ਨੂੰ Adani Group ਤੋਂ ਮਿਲਿਆ ਵੱਡਾ ਆਰਡਰ Read More »

Maruti Swift 2024 ਲਾਂਚ ਤੋਂ ਬਾਅਦ ਗਾਹਕਾਂ ਦੀ ਬਣੀ ਪਹਿਲੀ ਪਸੰਦ

ਮਾਰੂਤੀ ਸਵਿਫਟ 2024, ਭਾਰਤ ਦੀਆਂ ਸਭ ਤੋਂ ਪਸੰਦੀਦਾ ਕਾਰਾਂ ਵਿੱਚੋਂ ਇੱਕ, ਨੂੰ ਲਾਂਚ ਹੋਣ ਤੋਂ ਬਾਅਦ ਤੋਂ ਹੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਕੰਪਨੀ ਨੂੰ ਕੁਝ ਹੀ ਦਿਨਾਂ ‘ਚ ਇਸ ਕਾਰ ਲਈ 40 ਹਜ਼ਾਰ ਤੋਂ ਜ਼ਿਆਦਾ ਬੁਕਿੰਗ ਮਿਲ ਚੁੱਕੀ ਹੈ। ਇਸ ਕਾਰ ਦੇ ਕਿਹੜੇ ਵੇਰੀਐਂਟ ਦੀ ਮਾਰਕੀਟ ਵਿੱਚ ਸਭ ਤੋਂ ਵੱਧ ਮੰਗ ਹੈ? ਅਸੀਂ ਤੁਹਾਨੂੰ ਇਸ ਖਬਰ ਵਿੱਚ ਦੱਸ ਰਹੇ ਹਾਂ। ਮਾਰੂਤੀ ਨੇ 9 ਮਈ 2024 ਨੂੰ ਭਾਰਤੀ ਬਾਜ਼ਾਰ ਵਿੱਚ ਚੌਥੀ ਪੀੜ੍ਹੀ ਦੀ ਸਵਿਫਟ 2024 ਲਾਂਚ ਕੀਤੀ ਹੈ। ਇਸ ਤੋਂ ਪਹਿਲਾਂ ਇਸ ਦੀ ਤੀਜੀ ਜਨਰੇਸ਼ਨ ਭਾਰਤੀ ਬਾਜ਼ਾਰ ‘ਚ ਪੇਸ਼ ਕੀਤੀ ਗਈ ਸੀ। ਇਸ ਦੇ ਲਾਂਚ ਹੋਣ ਤੋਂ ਬਾਅਦ, ਨਵੀਂ ਪੀੜ੍ਹੀ ਦੀ ਸਵਿਫਟ ਦੀ ਮਾਰਕੀਟ ਵਿੱਚ ਬਹੁਤ ਜ਼ਿਆਦਾ ਮੰਗ ਹੈ। ਮਾਰੂਤੀ ਸੁਜ਼ੂਕੀ ਦੀ ਹੈਚਬੈਕ ਸਵਿਫਟ 2024 ਨੂੰ ਕੁੱਲ ਪੰਜ ਵੇਰੀਐਂਟ ‘ਚ ਲਾਂਚ ਕੀਤਾ ਗਿਆ ਹੈ। ਪਰ ਇਸਦੇ VXI ਅਤੇ VXI (O) ਵੇਰੀਐਂਟਸ ਦੀ ਮਾਰਕੀਟ ਵਿੱਚ ਸਭ ਤੋਂ ਵੱਧ ਮੰਗ ਹੈ। ਕਾਰ ਦੀ ਕੁੱਲ ਬੁਕਿੰਗ ‘ਚ ਇਨ੍ਹਾਂ ਦੋਵਾਂ ਵੇਰੀਐਂਟਸ ਦੀ ਹਿੱਸੇਦਾਰੀ 60 ਫੀਸਦੀ ਤੋਂ ਜ਼ਿਆਦਾ ਹੈ। ਜਦੋਂ ਕਿ ਬੇਸ ਵੇਰੀਐਂਟ LXI ਦੀ ਹਿੱਸੇਦਾਰੀ 11 ਫੀਸਦੀ ਹੈ ਅਤੇ ਚੋਟੀ ਦੇ ਵੇਰੀਐਂਟ ZXI ਅਤੇ ZXI+ ਦੀ ਹਿੱਸੇਦਾਰੀ 19 ਫੀਸਦੀ ਤੋਂ ਵੱਧ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਕਾਰ ਦੀ ਲਾਂਚਿੰਗ ਤੋਂ ਪਹਿਲਾਂ ਹੀ 10 ਹਜ਼ਾਰ ਤੋਂ ਵੱਧ ਬੁਕਿੰਗ ਹੋ ਚੁੱਕੀ ਸੀ। ਇਸ ਦੇ ਲਾਂਚ ਹੋਣ ਤੋਂ ਕੁਝ ਹੀ ਦਿਨਾਂ ‘ਚ 40 ਹਜ਼ਾਰ ਤੋਂ ਵੱਧ ਆਰਡਰ ਪੈਂਡਿੰਗ ਹਨ। ਮਾਰੂਤੀ ਨੇ ਸਵਿਫਟ ਦੀ ਚੌਥੀ ਜਨਰੇਸ਼ਨ ‘ਚ Z ਸੀਰੀਜ਼ ਦਾ ਨਵਾਂ ਇੰਜਣ ਦਿੱਤਾ ਹੈ। ਜਿਸ ਵਿੱਚ ਤਿੰਨ ਸਿਲੰਡਰ ਉਪਲਬਧ ਹਨ। ਨਵੇਂ ਇੰਜਣ ਤੋਂ ਇਸ ਨੂੰ 60 kW ਦੀ ਪਾਵਰ ਅਤੇ 111.7 ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਇਸ ‘ਚ 5 ਸਪੀਡ ਮੈਨੂਅਲ ਅਤੇ AMT ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਇਸ ਵਾਹਨ ਨੂੰ AGS ਟਰਾਂਸਮਿਸ਼ਨ ਨਾਲ ਇੱਕ ਲੀਟਰ ਪੈਟਰੋਲ ‘ਤੇ 25.75 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸ ਦੇ ਮੈਨੂਅਲ ਵੇਰੀਐਂਟ ਨਾਲ ਵਾਹਨ ਨੂੰ 24.80 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਕੰਪਨੀ ਨੇ ਮਾਰੂਤੀ ਨਿਊ ਸਵਿਫਟ 2024 ‘ਚ ਕਈ ਸ਼ਾਨਦਾਰ ਫੀਚਰਸ ਦਿੱਤੇ ਹਨ। ਇਸ ਵਿੱਚ ਛੇ ਸਪੀਕਰ ਸੈਟਅਪ, ਫਰੰਟ ਵਿੱਚ ਟਵਿਟਰ, ਨੌਂ ਇੰਚ ਟੱਚਸਕਰੀਨ, ਸਾਰਾ ਨਵਾਂ ਸਸਪੈਂਸ਼ਨ ਸਿਸਟਮ, ਵਾਇਰਲੈੱਸ ਐਂਡਰਾਇਡ ਆਟੋ, ਐਪਲ ਕਾਰ ਪਲੇ, ਸੁਜ਼ੂਕੀ ਕਨੈਕਟ, ਹਾਈਡ੍ਰੌਲਿਕ ਕਲਚ, ਰੀਅਰ ਏਸੀ ਵੈਂਟਸ, ਪਿਛਲੇ ਯਾਤਰੀਆਂ ਲਈ ਆਪਣੇ ਫੋਨ ਚਾਰਜ ਕਰਨ ਲਈ ਦੋ ਚਾਰਜਿੰਗ ਪੋਰਟ, ਡਿਜੀਟਲ। ਇੰਸਟਰੂਮੈਂਟ ਕਲੱਸਟਰ, ਸਟੀਅਰਿੰਗ ‘ਤੇ ਆਡੀਓ ਕੰਟਰੋਲ ਤੋਂ ਇਲਾਵਾ, ਇਸ ਨੂੰ ਕਰੂਜ਼ ਕੰਟਰੋਲ ਦੇ ਨਾਲ-ਨਾਲ ਛੇ ਏਅਰਬੈਗਸ ਵਰਗੇ ਫੀਚਰਸ ਨਾਲ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਸੁਰੱਖਿਆ ਲਈ ਇਸ ‘ਚ ਹਿੱਲ ਹੋਲਡ ਅਸਿਸਟ, ESP, ਰਿਵਰਸ ਪਾਰਕਿੰਗ ਕੈਮਰਾ, ABS, EBD ਵਰਗੇ ਸੁਰੱਖਿਆ ਫੀਚਰਸ ਦਿੱਤੇ ਗਏ ਹਨ। ਮਰੂਤੀ ਸਵਿਫਟ 2024 ਨੂੰ ਕੰਪਨੀ ਨੇ ਪੰਜ ਵੇਰੀਐਂਟ ‘ਚ ਪੇਸ਼ ਕੀਤਾ ਹੈ। ਇਸ ਦੇ ਬੇਸ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 6.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਜਦਕਿ ਇਸ ਦੇ ਟਾਪ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 9.64 ਲੱਖ ਰੁਪਏ ਰੱਖੀ ਗਈ ਹੈ। ਇਸਦੇ VXI ਮੈਨੂਅਲ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 7.29 ਲੱਖ ਰੁਪਏ ਹੈ ਅਤੇ VXI (O) ਮੈਨੂਅਲ ਦੀ ਐਕਸ-ਸ਼ੋਰੂਮ ਕੀਮਤ 7.56 ਲੱਖ ਰੁਪਏ ਹੈ।

Maruti Swift 2024 ਲਾਂਚ ਤੋਂ ਬਾਅਦ ਗਾਹਕਾਂ ਦੀ ਬਣੀ ਪਹਿਲੀ ਪਸੰਦ Read More »

16 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਸਰਕਾਰ (Punjab Govt) ਵੱਲੋਂ ਬਿਜਲੀ ਦਰਾਂ ‘ਚ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ। ਹਾਲਾਂਕਿ 300 ਯੂਨਿਟ ਮੁਫ਼ਤ ਦੀ ਸਹੂਲਤ ਜਾਰੀ ਰਹੇਗੀ। ਨਵੀਆਂ ਦਰਾਂ ਅਨੁਸਾਰ 7 ਕਿਲੋਵਾਟ ਤਕ ਦੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਤੋਂ ਉੱਪਰ ਬਿਜਲੀ ਖਪਤ ਕਰਨ ‘ਤੇ ਪ੍ਰਤੀ ਯੂਨਿਟ 10 ਤੋਂ 12 ਪੈਸੇ ਜ਼ਿਆਦਾ ਭੁਗਤਾਨ ਕਰਨਾ ਪਵੇਗਾ। 7 ਕਿਲੋਵਾਟ ਤੋਂ 100 ਕਿਲੋਵਾਟ ਤਕ ਬਿਜਲੀ ਦਰਾਂ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। 16 ਜੂਨ ਤੋਂ ਕਿਸਾਨਾਂ ਨੂੰ ਵੀ ਬਿਜਲੀ ਮਹਿੰਗੀ ਮਿਲੇਗੀ। ਟਿਊਬਵੈੱਲ ਕੁਨੈਕਸ਼ਨਾਂ ਦੀਆਂ ਦਰਾਂ ‘ਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੀ ਇੰਡਸਟਰੀ ਲਈ ਵੀ ਬਿਜਲੀ ਦਰਾਂ ‘ਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਹੋਇਆ ਹੈ।

16 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ Read More »

ਮਈ ਦੌਰਾਨ ਦੇਸ਼ ’ਚ ਥੋਕ ਮਹਿੰਗਾਈ ਦਰ ਵੱਧ ਕੇ 2.61 ਫ਼ੀਸਦ ਤੱਕ ਪੁੱਜੀ

ਖੁਰਾਕੀ ਵਸਤਾਂ, ਖਾਸ ਕਰਕੇ ਸਬਜ਼ੀਆਂ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮਈ ਵਿੱਚ ਥੋਕ ਮਹਿੰਗਾਈ ਦਰ ਲਗਾਤਾਰ ਤੀਜੇ ਮਹੀਨੇ ਵਧ ਕੇ 2.61 ਫੀਸਦੀ ਹੋ ਗਈ। ਥੋਕ ਮੁੱਲ ਸੂਚਕ ਅੰਕ (ਡਬਲਿਯੂਪੀਆਈ) ਆਧਾਰਿਤ ਮਹਿੰਗਾਈ ਦਰ ਅਪਰੈਲ ‘ਚ 1.26 ਫੀਸਦੀ ਰਹੀ। ਮਈ 2023 ਵਿੱਚ ਇਹ ਮਨਫ਼ੀ 3.61 ਫੀਸਦੀ ਸੀ।

ਮਈ ਦੌਰਾਨ ਦੇਸ਼ ’ਚ ਥੋਕ ਮਹਿੰਗਾਈ ਦਰ ਵੱਧ ਕੇ 2.61 ਫ਼ੀਸਦ ਤੱਕ ਪੁੱਜੀ Read More »

ਭਾਰਤ ਤੇ ਕੈਨੇਡਾ ਵਿਚਾਲੇ ਮੁਕਾਬਲਾ 15 ਨੂੰ

ਭਾਰਤ ਜਦੋਂ ਸ਼ਨਿਚਰਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਦੇ ਆਪਣੇ ਆਖ਼ਰੀ ਮੈਚ ਵਿਚ ਕੈਨੇਡਾ ਨਾਲ ਭਿੜੇਗਾ ਤਾਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਪਿਛਲੇ ਕੁਝ ਮੈਚਾਂ ਵਿਚ ਘੱਟ ਸਕੋਰ ਚਿੰਤਾ ਦਾ ਵਿਸ਼ਾ ਹੋਵੇਗਾ। ਟੀਮ ਇਹ ਵੀ ਉਮੀਦ ਕਰੇਗੀ ਕਿ ਮੀਂਹ ਮੈਚ ਵਿੱਚ ਰੁਕਾਵਟ ਨਾ ਪਾਵੇ, ਕਿਉਂਕਿ ਫਲੋਰੀਡਾ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਭਾਰਤ ਪਹਿਲਾਂ ਹੀ ਸੁਪਰ ਅੱਠ ਵਿੱਚ ਥਾਂ ਬਣਾ ਚੁੱਕਾ ਹੈ, ਜਿਸ ਦੇ ਸਾਰੇ ਮੈਚ ਵੈਸਟਇੰਡੀਜ਼ ਵਿੱਚ ਹੋਣਗੇ।

ਭਾਰਤ ਤੇ ਕੈਨੇਡਾ ਵਿਚਾਲੇ ਮੁਕਾਬਲਾ 15 ਨੂੰ Read More »

ਗਰਮੀ ਕਾਰਨ ਘਟਿਆ ਮੂੰਗੀ ਦਾ ਝਾੜ ਅਤੇ ਸਬਜ਼ੀਆਂ ਵੀ ਮੁਰਝਾਈਆਂ

ਅਤਿ ਦੀ ਗਰਮੀ ਦਾ ਅਸਰ ਹੁਣ ਫ਼ਸਲਾਂ ’ਤੇ ਸਾਫ਼ ਦਿਖਾਈ ਦੇਣ ਲੱਗਿਆ ਹੈ। ਕਣਕ ਤੋਂ ਬਾਅਦ ਬੀਜੀ ਸੱਠੀ ਮੂੰਗੀ ਦਾ ਝਾੜ ਇਸ ਵਾਰ ਤਿੰਨ ਤੋਂ ਚਾਰ ਕੁਇੰਟਲ ਪ੍ਰਤੀ ਏਕੜ ਘੱਟ ਨਿਕਲਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਮੱਕੀ ਦੀ ਫ਼ਸਲ ਹਾਲੇ ਵੱਢੀ ਨਹੀਂ ਗਈ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਦਾ ਝਾੜ ਵੀ ਘੱਟ ਹੀ ਨਿਕਲਣ ਦੇ ਆਸਾਰ ਹਨ। ਇਸ ਤੋਂ ਇਲਾਵਾ ਸਬਜ਼ੀਆਂ ਅਤੇ ਖ਼ਰਬੂਜ਼ੇ ਦੀ ਫ਼ਸਲ ਵੀ ਗਰਮੀ ਦੇ ਅਸਰ ਤੋਂ ਬਚ ਨਹੀਂ ਸਕੀ, ਉਨ੍ਹਾਂ ਦੇ ਫੁੱਲ ਅਤੇ ਫਲ਼ ਵੀ ਮੁਰਝਾ ਕੇ ਡਿੱਗ ਰਹੇ ਹਨ। ਪਿੰਡ ਐਤੀਆਣਾ ਦੇ ਕਿਸਾਨ ਸਾਬਕਾ ਸਰਪੰਚ ਗੁਰਮੀਤ ਸਿੰਘ ਅਨੁਸਾਰ ਉਸ ਨੇ 50 ਏਕੜ ਵਿੱਚ ਮੂੰਗੀ ਅਤੇ ਇੰਨੀ ਹੀ ਮੱਕੀ ਬੀਜੀ ਸੀ। ਇਸ ਵਾਰ ਅਤਿ ਦੀ ਗਰਮੀ ਤੇ ਗਰਮ ਹਵਾਵਾਂ ਕਾਰਨ ਮੂੰਗੀ ਦਾ ਝਾੜ ਘਟ ਕੇ 6 ਕੁੁਇੰਟਲ ਹੀ ਰਹਿ ਗਿਆ ਹੈ, ਜਿਹੜਾ ਪਹਿਲਾਂ 9 ਕੁਇੰਟਲ ਅਸਾਨੀ ਨਾਲ ਮਿਲ ਜਾਂਦਾ ਸੀ। ਉੱਧਰ, ਰਾਏਕੋਟ ਨੇੜਲੇ ਪਿੰਡ ਗੋਂਦਵਾਲ ਦੇ ਕਿਸਾਨ ਰਛਪਾਲ ਸਿੰਘ ਅਨੁਸਾਰ ਪਿਛਲੇ ਸਾਲ ਮੂੰਗੀ ਦੀ ਫ਼ਸਲ ਦਾ 9 ਕੁੁਇੰਟਲ ਝਾੜ ਨਿਕਲਿਆ ਸੀ, ਜਿਹੜਾ ਗਰਮੀ ਦੀ ਮਾਰ ਕਾਰਨ ਇਸ ਵਾਰ 6 ਕੁਇੰਟਲ ਹੀ ਰਹਿ ਗਿਆ ਹੈ। ਅਗਾਂਹਵਧੂ ਕਿਸਾਨ ਰਛਪਾਲ ਸਿੰਘ ਅਨੁਸਾਰ ਉਹ ਆਪਣੀ 35 ਏਕੜ ਜ਼ਮੀਨ ਵਿੱਚ ਹਰ ਸਾਲ ਮੂੰਗੀ, ਮੱਕੀ ਅਤੇ ਆਲੂ ਬੀਜਣ ਨੂੰ ਤਰਜੀਹ ਦਿੰਦਾ ਸੀ, ਪਰ ਇਸ ਵਾਰ ਮੂੰਗੀ ਨੇ ਭਾਰੀ ਨੁਕਸਾਨ ਕੀਤਾ ਹੈ। ਰਾਏਕੋਟ ਦੇ ਹੀ ਕਿਸਾਨ ਮਨਜਿੰਦਰ ਸਿੰਘ ਅਨੁਸਾਰ ਗਰਮੀ ਕਾਰਨ ਉਸ ਦੀ ਮੂੰਗੀ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ, ਇਸ ਵਾਰ ਝਾੜ ਕੇਵਲ 5 ਕੁਇੰਟਲ ਹੀ ਨਿਕਲਿਆ ਹੈ। ਖੇਤੀ ਅਫ਼ਸਰ ਸੁਖਵਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਅਤਿ ਦੀ ਗਰਮੀ ਤੋਂ ਇਲਾਵਾ ਹੋਰ ਕਈ ਕਾਰਨਾਂ ਕਰਕੇ ਵੀ ਮੂੰਗੀ ਦੇ ਝਾੜ ’ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਕਣਕ ਦੀ ਫ਼ਸਲ ਵੱਢਣ ਤੋਂ ਬਾਅਦ ਦੇਰੀ ਨਾਲ ਮੂੰਗੀ ਬੀਜਦੇ ਹਨ ਉਸ ਦਾ ਵੀ ਅਸਰ ਪੈਂਦਾ ਹੈ ਅਤੇ ਮਾਹਿਰਾਂ ਦੀ ਸਿਫ਼ਾਰਸ਼ਾਂ ਅਨੁਸਾਰ ਖਾਦਾਂ ਅਤੇ ਨਦੀਨ-ਨਾਸ਼ਕ ਦੀ ਵਰਤੋਂ ਨਾ ਕਰਨ ਦਾ ਵੀ ਅਸਰ ਝਾੜ ’ਤੇ ਪੈਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਕਿਸਾਨਾਂ ਨਾਲ ਗੱਲਬਾਤ ਕਰਨ ’ਤੇ ਰਲਿਆ-ਮਿਲਿਆ ਪ੍ਰਤੀਕਰਮ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਨੇ ਗਰਮੀ ਕਾਰਨ ਝਾੜ ਘਟਣ ਦੀ ਸ਼ਿਕਾਇਤ ਕੀਤੀ ਹੈ, ਪਰ ਕਈ ਕਿਸਾਨਾਂ ਨੇ ਮੂੰਗੀ ਦੇ ਝਾੜ ’ਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ ਹੈ।

ਗਰਮੀ ਕਾਰਨ ਘਟਿਆ ਮੂੰਗੀ ਦਾ ਝਾੜ ਅਤੇ ਸਬਜ਼ੀਆਂ ਵੀ ਮੁਰਝਾਈਆਂ Read More »

ਜੀ-7 ਆਗੂ ਰੂਸੀ ਸੰਪਤੀਆਂ ਨਾਲ ਯੂਕਰੇਨ ਦੀ ਮਦਦ ਲਈ ਤਿਆਰ

ਜੀ-7 ਮੁਲਕਾਂ ਦੇ ਸਿਖਰ ਸੰਮੇਲਨ ’ਚ ਆਗੂ ਅਮਰੀਕੀ ਤਜਵੀਜ਼ ’ਤੇ ਰਾਜ਼ੀ ਹੋ ਗਏ ਹਨ ਕਿ ਜ਼ਬਤ ਕੀਤੀਆਂ ਗਈਆਂ ਰੂਸੀ ਸੰਪਤੀਆਂ ਤੋਂ ਹਾਸਲ 50 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਰਕਮ ਯੂਕਰੇਨ ਨੂੰ ਦਿੱਤੀ ਜਾਵੇ। ਯੂਰੋਪ ’ਚ ਸਿਆਸੀ ਹਾਲਾਤ ਭਾਵੇਂ ਬਦਲ ਰਹੇ ਹਨ ਪਰ ਜੀ-7 ਦੀ ਮੀਟਿੰਗ ਦੌਰਾਨ ਯੂਕਰੇਨ ਨੂੰ ਡਟ ਕੇ ਹਮਾਇਤ ਦੇਣ ਦਾ ਅਹਿਦ ਲਿਆ ਗਿਆ। ਉਂਜ ਇਹ ਸਹਾਇਤਾ ਦੇਣ ਲਈ ਕਾਨੂੰਨੀ ਨੁਕਤੇ ਤੋਂ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਆਉਂਦੇ ਸਮੇਂ ’ਚ ਰੂਸ-ਯੂਕਰੇਨ ਜੰਗ ਖ਼ਤਮ ਹੋ ਗਈ ਤਾਂ ਫਿਰ ਜ਼ਬਤ ਸੰਪਤੀਆਂ ਮੋੜਨੀਆਂ ਪੈ ਸਕਦੀਆਂ ਹਨ। ਉਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ 24.2 ਕਰੋੜ ਪੌਂਡ ਦੀ ਸਹਾਇਤਾ ਯੂਕਰੇਨ ਨੂੰ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਵੀ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਰੂਸ ਖ਼ਿਲਾਫ਼ ਪਾਬੰਦੀਆਂ ਦਾ ਘੇਰਾ ਵਧਾ ਦਿੱਤਾ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਆਲੀਸ਼ਾਨ ਰਿਜ਼ੌਰਟ ’ਚ ਜੀ-7 ਮੁਲਕਾਂ ਦੇ ਮੁਖੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਸ ਮੀਟਿੰਗ ਰਾਹੀਂ ਆਲਮੀ ਦੱਖਣ ਨਾਲ ਵਾਰਤਾ ਅਤੇ ਏਕਤਾ ਦੇ ਪ੍ਰਗਟਾਵੇ ਦਾ ਸੁਨੇਹਾ ਦੇਣਾ ਚਾਹੁੰਦੀ ਹੈ। ਉਨ੍ਹਾਂ ਜੀ-7 ਦੀ ਤੁਲਨਾ ਪ੍ਰਾਚੀਨ ਜੈਤੂਨ ਦੇ ਦਰੱਖਤਾਂ ਨਾਲ ਕੀਤੀ ਜੋ ਪੁਗਲੀਆ ਖੇਤਰ ਦਾ ਪ੍ਰਤੀਕ ਹਨ ਜਿਸ ਦਾ ਮਤਲਬ ਹੈ,‘ਠੋਸ ਜੜ੍ਹਾਂ ਅਤੇ ਸ਼ਾਖਾਵਾਂ ਭਵਿੱਖ ਵੱਲ ਇਸ਼ਾਰਾ ਕਰਦੀਆਂ ਹਨ।’ ਪੋਪ ਫਰਾਂਸਿਸ ਜੀ-7 ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਪੋਪ ਬਣਨਗੇ। ਉਹ ਸ਼ੁੱਕਰਵਾਰ ਨੂੰ ਮਸਨੂਈ ਬੌਧਿਕਤਾ (ਏਆਈ) ਦੇ ਵਾਅਦਿਆਂ ਅਤੇ ਖਤਰਿਆਂ ਸਬੰਧੀ ਵਿਸ਼ੇ ’ਤੇ ਸੰਬੋਧਨ ਕਰਨਗੇ। ਇਸ ਦੌਰਾਨ ਉਨ੍ਹਾਂ ਵੱਲੋਂ ਰੂਸ-ਯੂਕਰੇਨ ਅਤੇ ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਜੰਗ ਦੇ ਖ਼ਾਤਮੇ ਲਈ ਨਵੇਂ ਸਿਰੇ ਤੋਂ ਅਪੀਲ ਕੀਤੇ ਜਾਣ ਦੀ ਸੰਭਾਵਨਾ ਹੈ। ਇਟਲੀ, ਜੋ ਇਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਨੇ ਕਈ ਅਫ਼ਰੀਕੀ ਆਗੂਆਂ ਅਲਜੀਰੀਆ ਦੇ ਰਾਸ਼ਟਰਪਤੀ ਅਬਦੇਲਮਾਦਜਿਦ ਟੇਬੂਨ, ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਅਤੇ ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੂੰ ਸੱਦੇ ਭੇਜੇ ਹਨ। ਹੋਰ ਮਹਿਮਾਨਾਂ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਸ ਇਨਾਸੀਓ ਲੂਲਾ ਡਾ ਸਿਲਵਾ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੌਗਾਂ ਸ਼ਾਮਲ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਚੋਣਾਂ ਦਾ ਸਾਹਮਣਾ ਕਰਨਗੇ ਤਾਂ ਜੀ-7 ’ਤੇ ਦਬਾਅ ਹੈ ਕਿ ਉਹ ਕੁਝ ਪੁਖ਼ਤਾ ਕਦਮ ਚੁੱਕ ਸਕੇ।

ਜੀ-7 ਆਗੂ ਰੂਸੀ ਸੰਪਤੀਆਂ ਨਾਲ ਯੂਕਰੇਨ ਦੀ ਮਦਦ ਲਈ ਤਿਆਰ Read More »