ਦਿਲ ਦੀ ਸਿਹਤ ਲਈ ਵਰਦਾਨ ਹੈ ਆਯੁਰਵੈਦਿਕ ਇਲਾਜ

ਵਿਗੜਦੀ ਜੀਵਨਸ਼ੈਲੀ ਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਛੋਟੀ ਉਮਰੇ ਦਿਲ ਦੇ ਰੋਗਾਂ ਦੀ ਸਮੱਸਿਆ ਵਧਣ ਲੱਗਦੀ ਹੈ ਪਰ ਲੋਕ ਇਸ ਬਾਰੇ ਜਾਗਰੂਕ ਨਹੀਂ ਹੋ ਰਹੇ। ਹਾਰਟ ਬਲਾਕੇਜ ਦੇ ਮਾਮਲੇ ਵਧਣ ਲੱਗੇ ਹਨ। ਆਯੁਰਵੇਦ ‘ਚ ਬਲਾਕੇਜ ਘਟਾਉਣ ਦਾ ਇਲਾਜ ਕਾਰਗਰ ਹੈ। 70 ਪ੍ਰਤੀਸ਼ਤ ਤਕ ਦੀ ਬਲਾਕੇਜ ਨੂੰ ਆਯੁਰਵੈਦਿਕ ਇਲਾਜ ਜ਼ਰੀਏ ਘਟਾ ਸਕਦੇ ਹਾਂ।

ਇਸ ਦੇ ਲਈ ਆਯੁਰਵੈਦਿਕ ਦਵਾਈਆਂ ਦੇ ਨਾਲ ਹੀ ਪੰਚਕਰਮ ਕੀਤਾ ਜਾਂਦਾ ਹੈ। 70 ਫੀਸਦੀ ਤੋਂ ਵੱਧ ਰੁਕਾਵਟ ਹੋਣ ‘ਤੇ ਵੀ ਮਰੀਜ਼ ਦੀ ਸਿਹਤ ਦਾ ਧਿਆਨ ਰੱਖ ਕੇ ਆਯੁਰਵੈਦਿਕ ਇਲਾਜ ਕੀਤਾ ਜਾਂਦਾ ਹੈ। ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਲਈ ਲਸਣ ਫਾਇਦੇਮੰਦ ਹੁੰਦਾ ਹੈ। ਸਾਰੇ ਲੋਕਾਂ ਨੂੰ ਆਪਣੇ ਸਿਹਤਮੰਦ ਜੀਵਨ ਲਈ ਆਯੁਰਵੈਦਿਕ ਰੁਟੀਨ ਅਪਣਾਉਣੀ ਚਾਹੀਦੀ ਹੈ। ਬ੍ਰਹਮ ਮਹੂਰਤ ‘ਚ ਰੋਜ਼ਾਨਾ ਉੱਠਣ ਨਾਲ ਸਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਤੋਂ ਬਾਅਦ ਨਿਯਮਤ ਕਸਰਤ ਕਰੋ।

ਸਵੇਰੇ 9 ਵਜੇ ਨਾਸ਼ਤਾ ਕਰਨਾ ਚਾਹੀਦਾ ਹੈ, ਫਲ, ਅਲਸੀ ਆਦਿ ਦਾ ਸੇਵਨ ਕਰਨਾ, ਭੋਜਨ ਹਮੇਸ਼ਾ ਨਿਸ਼ਚਤ ਸਮੇਂ ‘ਤੇ ਕਰਨਾ, ਚਾਰ ਵਜੇ ਛੋਲੇ, ਬਿਸਕੁਟ ਆਦਿ ਖਾਣਾ ਤੇ ਰਾਤ ਨੌਂ ਵਜੇ ਤੋਂ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਹੈ। ਇਸ ਨਾਲ ਜ਼ਿਆਦਾਤਰ ਬਿਮਾਰੀਆਂ ਘਟ ਸਕਦੀਆਂ ਹਨ। ਇਹ ਗੱਲ ਅਸ਼ਟਾਂਗ ਆਯੁਰਵੇਦ ਕਾਲਜ ਅਤੇ ਹਸਪਤਾਲ ਦੇ ਅਸਿਸਟੈਂਟ ਪ੍ਰੋਫੈਸਰ ਡਾ. ਨੀਰਜ ਕਾਨੂਨਗੋ ਨੇ ਕਹੀ। ਉਹ ਬੁੱਧਵਾਰ ਨੂੰ ਨਈਦੁਨੀਆ ਦੇ ਹੈਲੋ ਡਾਕਟਰ ਪ੍ਰੋਗਰਾਮ ‘ਚ ਦਿਲ ਦੇ ਰੋਗਾਂ ਤੋਂ ਬਚਾਅ ਲਈ ਆਯੁਰਵੇਦ ਇਲਾਜ ਬਾਰੇ ਪਾਠਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਡਾ. ਕਾਨੂੰਨਗੋ ਨੇ ਕਿਹਾ ਕਿ ਅੱਜ ਦੇ ਸਮੇਂ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਆਯੁਰਵੈਦ ਨਾਲ ਹੋਣ ਲੱਗ ਪਿਆ ਹੈ | ਲੋਕਾਂ ‘ਚ ਇਹ ਭੁਲੇਖਾ ਹੈ ਕਿ ਇਹ ਇਕ ਹੌਲੀ ਇਲਾਜ ਹੈ, ਪਰ ਅਜਿਹਾ ਨਹੀਂ ਹੈ। ਫੈਟੀ ਲਿਵਰ ਦੀ ਸਮੱਸਿਆ ਲਈ ਨਿੰਬੂ ਤੇ ਸ਼ਹਿਦ ਮਿਲਾ ਕੇ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ।

ਸਾਂਝਾ ਕਰੋ