April 21, 2025

ਆਧਾਰ ਨਾਲ ਬਾਇਓਮੈਟ੍ਰਿਕ ਜਾਂਚ ਕਰੇਗਾ SSC, ਅਗਲੇ ਮਹੀਨੇ ਤੋਂ ਹੋਵੇਗਾ ਲਾਗੂ

ਨਵੀਂ ਦਿੱਲੀ, 21 ਅਪ੍ਰੈਲ – ਮੁਲਾਜ਼ਮ ਚੋਣ ਕਮਿਸ਼ਨ ਨੇ ਆਪਣੀਆਂ ਆਉਣ ਵਾਲੀਆਂ ਪ੍ਰੀਖਿਆਵਾਂ ‘ਚ ਆਧਾਰ-ਆਧਾਰਿਤ ਬਾਇਓਮੈਟ੍ਰਿਕ ਪ੍ਰਮਾਣੀਕਰਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਵਾਂ ਨਿਯਮ ਅਗਲੇ ਮਹੀਨੇ ਤੋਂ ਹੋਣ ਵਾਲੀਆਂ ਭਰਤੀ ਪ੍ਰੀਖਿਆਵਾਂ ਲਈ ਲਾਗੂ ਹੋਵੇਗਾ। ਭਰਤੀ ਸੰਸਥਾ ਵੱਲੋਂ ਹਾਲ ਹੀ ‘ਚ ਜਾਰੀ ਕੀਤੇ ਗਏ ਇਕ ਜਨਤਕ ਨੋਟਿਸ ‘ਚ ਕਿਹਾ ਗਿਆ ਹੈ, “ਪ੍ਰੀਖਿਆਰਥੀ ਮਈ 2025 ਤੋਂ ਆਨਲਾਈਨ ਰਜਿਸਟ੍ਰੇਸ਼ਨ ਦੇ ਸਮੇਂ, ਪ੍ਰੀਖਿਆਵਾਂ ਲਈ ਆਨਲਾਈਨ ਅਰਜ਼ੀ ਭਰਦੇ ਸਮੇਂ ਅਤੇ ਕਮਿਸ਼ਨ ਵੱਲੋਂ ਕਰਵਾਈਆਂ ਗਈਆਂ ਪ੍ਰੀਖਿਆਵਾਂ ‘ਚ ਬੈਠਣ ਲਈ ਪ੍ਰੀਖਿਆ ਕੇਂਦਰ ‘ਤੇ ਮੌਜੂਦਗੀ ਸਮੇਂ ਆਧਾਰ ਦੀ ਵਰਤੋਂ ਕਰ ਕੇ ਖੁ਼ਦ ਨੂੰ ਪ੍ਰਮਾਣਿਤ ਕਰ ਸਕਣਗੇ। ਕਿਵੇਂ ਹੋਵੇਗੀ ਆਧਾਰ ਨਾਲ ਪਛਾਣ ? ਐੱਸਐੱਸਸੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਆਧਾਰ ਪ੍ਰਮਾਣੀਕਰਨ ਸਵੈ-ਇੱਛੁਕ ਹੈ ਅਤੇ ਇਸ ਦਾ ਟੀਚਾ ਪ੍ਰੀਖਿਆ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣਾ ਹੈ। ਆਧਾਰ ਇਕ 12 ਅੰਕਾਂ ਦੀ ਸੰਖਿਆ ਹੈ ਜੋ ਭਾਰਤੀ ਵਿਸ਼ੇਸ਼ ਪਛਾਣ ਪ੍ਰਾਧਿਕਾਰ ਵੱਲੋਂ ਸਾਰੇ ਯੋਗ ਨਾਗਰਿਕਾਂ ਨੂੰ ਬਾਇਓਮੈਟ੍ਰਿਕ ਤੇ ਸਟੈਟੇਸਟਿਕਸ ਡੇਟਾ ਦੇ ਆਧਾਰ ‘ਤੇ ਜਾਰੀ ਕੀਤੀ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਆਧਾਰ-ਆਧਾਰਿਤ ਪ੍ਰਮਾਣੀਕਰਨ ਨਾਲ ਇਹ ਯਕੀਨੀ ਬਣਾਉਣ ‘ਚ ਵੀ ਮਦਦ ਮਿਲੇਗੀ ਕਿ ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰ ਆਪਣੀ ਪਛਾਣ ਨੂੰ ਗਲਤ ਨਾ ਦੱਸਣ ਜਾਂ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਭਰਤੀ ਪ੍ਰੀਖਿਆ ‘ਚ ਬੈਠਣ ਲਈ ਹੋਰ ਧੋਖਾਧੜੀ ਦੇ ਸਾਧਨਾਂ ਦੀ ਵਰਤੋਂ ਨਾ ਕਰਨ। ਪਿਛਲੇ ਸਾਲ ਜਾਰੀ ਹੋਇਆ ਸੀ ਨੋਟੀਫਿਕੇਸ਼ਨ ਪਿਛਲੇ ਸਾਲ 12 ਸਤੰਬਰ ਨੂੰ ਜਾਰੀ ਕੀਤੀ ਗਈ ਇਕ ਨੋਟੀਫਿਕੇਸ਼ਨ ‘ਚ ਕੇਂਦਰੀ ਅਮਲਾ ਮੰਤਰਾਲੇ ਨੇ ਕਿਹਾ ਸੀ ਕਿ ਐੱਸਐੱਸਸੀ ਨੂੰ ਸਵੈ-ਇੱਛਾ ਆਧਾਰ ਪ੍ਰਮਾਣੀਕਰਨ ਕਰਨ ਦੀ ਇਜਾਜ਼ਤ ਹੈ। ਇਹ ਵੀ ਜਾਣਨ ਯੋਗ ਹੈ ਕਿ ਅਮਲਾ ਮੰਤਰਾਲੇ ਨੇ ਪਿਛਲੇ ਸਾਲ 28 ਅਗਸਤ ਨੂੰ ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਆਧਾਰ-ਆਧਾਰਿਤ ਪ੍ਰਮਾਣੀਕਰਨ ਨੂੰ ਮਨਜ਼ੂਰੀ ਦੇਣ ਲਈ ਇਕ ਸਮਾਨ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜੋ ਕਿਸੇ ਵੀ ਭਰਤੀ ਏਜੰਸੀ ਲਈ ਪਹਿਲੀ ਵਾਰ ਸੀ। ਐੱਸਐੱਸਸੀ ਤੇ ਯੂਪੀਐਸਸੀ ਵੱਲੋਂ ਦੇਸ਼ ਭਰ ਵਿਚ ਕਰਵਾਈਆਂ ਜਾਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰੀਖਿਆਵਾਂ ‘ਚ ਲੱਖਾਂ ਉਮੀਦਵਾਰ ਸ਼ਾਮਲ ਹੁੰਦੇ ਹਨ। UPSC ਕਿੰਨੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ ? ਯੂਪੀਐਸਸੀ ਨੇ ਪਿਛਲੇ ਸਾਲ ਵੀ ਆਪਣੇ ਵੱਖ-ਵੱਖ ਟੈਸਟਾਂ ‘ਚ ਧੋਖਾਧੜੀ ਅਤੇ ਨਕਲ ਨੂੰ ਰੋਕਣ ਲਈ ਫੇਸ ਅਥੈਂਟੀਕੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਸੀ। UPSC ਸਾਲਾਨਾ 14 ਪ੍ਰਮੁੱਖ ਪ੍ਰੀਖਿਆੲਾਂ ਕਰਵਾਉਂਦਾ ਹੈ, ਜਿਸ ਵਿਚ ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਵਿਦੇਸ਼ ਸੇਵਾ (IFS) ਅਤੇ ਭਾਰਤੀ ਪੁਲਿਸ ਸੇਵਾ (IPS) ਦੇ ਅਧਿਕਾਰੀਆਂ ਦੀ ਚੋਣ ਕਰਨ ਲਈ ਵੱਕਾਰੀ ਸਿਵਲ ਸੇਵਾ ਪ੍ਰੀਖਿਆ ਸ਼ਾਮਲ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਗਰੁੱਪ ‘ਏ’ ਅਤੇ ਗਰੁੱਪ ‘ਬੀ’ ਪੋਸਟਾਂ ‘ਤੇ ਭਰਤੀ ਲਈ ਹਰ ਸਾਲ ਕਈ ਭਰਤੀ ਪ੍ਰੀਖਿਆਵਾਂ ਤੇ ਇੰਟਰਵਿਊਜ਼ ਵੀ ਹੁੰਦੇ ਹਨ।

ਆਧਾਰ ਨਾਲ ਬਾਇਓਮੈਟ੍ਰਿਕ ਜਾਂਚ ਕਰੇਗਾ SSC, ਅਗਲੇ ਮਹੀਨੇ ਤੋਂ ਹੋਵੇਗਾ ਲਾਗੂ Read More »

ਪੰਜਾਬ ‘ਚ ਵਧਾਈ ਗਈ ਸਖ਼ਤੀ, ਵਧਿਆ ਪ੍ਰਾਪਰਟੀ ਸੀਲ ਹੋਣ ਦਾ ਖਤਰਾ

ਜਲੰਧਰ, 21 ਅਪ੍ਰੈਲ – ਜਲੰਧਰ ਵਾਸੀਆਂ ਵਿਚਾਲੇ ਇਸ ਸਮੇਂ ਹਲਚਲ ਮੱਚੀ ਹੋਈ ਹੈ। ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਫੜਨ ਲਈ ਕਈ ਠੋਸ ਯੋਜਨਾਵਾਂ ਤਿਆਰ ਕੀਤੀਆਂ ਹਨ। ਸ਼ਹਿਰ ਦੇ ਹਜ਼ਾਰਾਂ ਲੋਕ ਪ੍ਰਾਪਰਟੀ ਟੈਕਸ ਨਹੀਂ ਦਿੰਦੇ ਜਾਂ ਗਲਤ/ਘੱਟ ਟੈਕਸ ਅਦਾ ਕਰਦੇ ਹਨ, ਜਿਸ ਕਾਰਨ ਨਿਗਮ ਨੂੰ ਮਾਲੀਆ ਨੁਕਸਾਨ ਹੋ ਰਿਹਾ ਹੈ। ਹੁਣ ਨਿਗਮ ਨੇ ਅਜਿਹੇ ਡਿਫਾਲਟਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਨਵੇਂ ਕਦਮ ਚੁੱਕੇ ਹਨ। ਕਾਰਪੋਰੇਸ਼ਨ ਨੇ ਸ਼ਹਿਰ ਵਿੱਚ ਲਗਭਗ 3 ਲੱਖ ਜਾਇਦਾਦਾਂ ‘ਤੇ ਯੂ.ਆਈ.ਡੀ. ਨੰਬਰ ਪਲੇਟਾਂ ਨੂੰ ਟੈਕਸ ਕਲੈਕਸ਼ਨ ਸਿਸਟਮ ਨਾਲ ਜੋੜਿਆ ਗਿਆ ਹੈ। ਸਾਰੀਆਂ ਜਾਇਦਾਦਾਂ ਦੀਆਂ ਗੂਗਲ ਸ਼ੀਟਾਂ ਤਿਆਰ ਕੀਤੀਆਂ ਗਈਆਂ ਹਨ, ਜਿਸ ਰਾਹੀਂ ਨਿਗਮ ਦੇ ਕਰਮਚਾਰੀ ਕਿਸੇ ਵੀ ਜਾਇਦਾਦ ਦਾ ਦੌਰਾ ਕਰ ਸਕਣਗੇ ਅਤੇ ਜਾਂਚ ਕਰ ਸਕਣਗੇ ਕਿ ਕਿੰਨਾ ਟੈਕਸ ਜਮ੍ਹਾ ਹੋਇਆ ਹੈ ਅਤੇ ਕਿੰਨਾ ਜਮ੍ਹਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਡੀਸੀ ਦਫ਼ਤਰ ਅਤੇ ਮਾਲ ਵਿਭਾਗ ਤੋਂ ਕਿਰਾਏ ਦੇ ਦਸਤਾਵੇਜ਼ ਮੰਗੇ ਜਾ ਰਹੇ ਹਨ ਤਾਂ ਜੋ ਕਿਰਾਏ ਦੀ ਜਾਣਕਾਰੀ ਲੁਕਾ ਕੇ ਘੱਟ ਟੈਕਸ ਅਦਾ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ। ਅਜਿਹੇ ਡਿਫਾਲਟਰਾਂ ਤੋਂ ਟੈਕਸ ਦੇ ਨਾਲ-ਨਾਲ ਜੁਰਮਾਨੇ ਦੀ ਵਸੂਲੀ ਕੀਤੀ ਜਾਵੇਗੀ। ਨਿਗਮ ਰਿਹਾਇਸ਼ੀ ਜਾਇਦਾਦਾਂ ‘ਤੇ ਵੀ ਸਖ਼ਤ ਕਾਰਵਾਈ ਕਰੇਗਾ ਅਤੇ ਟੈਕਸ ਨਾ ਦੇਣ ਵਾਲਿਆਂ ਵਿਰੁੱਧ ਕਾਰਵਾਈ ਤੇਜ਼ ਕਰੇਗਾ। ਪਹਿਲਾਂ ਜਾਰੀ ਕੀਤੇ ਗਏ ਨੋਟਿਸਾਂ ਨੂੰ ਵੀ ਹੁਣ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਜਾਇਦਾਦ ਨੂੰ ਸੀਲ ਕਰਨ ਦੀ ਕਾਰਵਾਈ ਵੀ ਸ਼ਾਮਲ ਹੈ। ਨਿਗਮ ਕਮਿਸ਼ਨਰ ਗੌਤਮ ਜੈਨ, ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ, ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ, ਸੁਪਰਡੈਂਟ ਮਹੀਪ ਸਰੀਨ, ਰਾਜੀਵ ਰਿਸ਼ੀ ਅਤੇ ਭੂਪੇਂਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪੂਰਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾ ਕਰਵਾਉਣ, ਤਾਂ ਜੋ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਹੋਵੇ।

ਪੰਜਾਬ ‘ਚ ਵਧਾਈ ਗਈ ਸਖ਼ਤੀ, ਵਧਿਆ ਪ੍ਰਾਪਰਟੀ ਸੀਲ ਹੋਣ ਦਾ ਖਤਰਾ Read More »

ਨਜ਼ਮ/ਸੁਖਦੇਵ ਫਗਵਾੜਾ

ਰਿਹਾ ਨਾ ਇਤਬਾਰ ਜ਼ਰਾ ਵੀ ਪੰਛੀਆਂ ਬਾਗਵਾਨ ਉਤੇ ਆਹਲਣੇ ਢਾਹ ਦਿੱਤੇ,ਜਿਸ ਬਿਰਖ ਕੱਟਵਾ ਦਿੱਤੇ ਹਮਦਰਦ ਅਖਵਾਉਂਦਾ ਹਾਕਮ ਫਿਰ ਵੀ,ਪੀੜਤ ਔਰਤਾਂ ਦਾ ਬਲਾਤਕਾਰੀਏ ਕਾਤਲ ਜ਼ੇਹਲ ਚੋ,ਜਿਸ ਰਿਹਾਅ ਕਰਵਾ ਦਿੱਤੇ ਕਿੰਨਾ ਕੁ ਫਿਕਰਮੰਦ ਹੋਵੇਗਾ ਉਹ ਸਿਆਸਤਦਾਨ,ਪਰਾਏ ਧਰਮਾਂ ਦਾ ਸਤਾਹ ਦੀ ਹਵਸ ਚ,ਜਿੰਨਾਂ ਦੀਆਂ ਭਾਵਨਾਵਾਂ ਦੇ ਉਸ ਆਹੂ ਲਾਹ ਦਿੱਤੇ ਫੜੇ ਨੇ ਤਸ਼ਕਰ ਬਹੁਤ,ਨੂੜੇ ਰਿਸ਼ਵਤਖੋਰ ਅਣਗਿਣਤ ਭਲਾ ਦੱਸੋ ਤਾਂ ਸਹੀ ਸਰਕਾਰ ਜੀ, ਫ਼ੜੀ ਇੰਨਾਂ ਦੀ ਮਾਂ ਕਿਉ ਨਹੀ ਜਿਸ ਇਹ ਪੈਦਾ ਕੀਤੇ ਵਿਕਾਸਸ਼ੀਲ ਤੋਂ ਵਿਕਸਤ ਦੇਸ਼ ਬਣੇ,ਖ਼ੁਸ਼ੀ ਹੋਵੇਗੀ ਸਭਨੂੰ ਕਿਵੇ ਵਿਸਵਾਸ਼ ਕਰੀਏ,ਪਰ ਤੁਹਾਡੀ ਸੋਚ ‘ਤੇ ਜਿਸ ਅੱਸੀ ਕਰੋੜ ਲੋਕ ਮੰਗਤੇ ਬਣਾ ਦਿੱਤੇ ਸਿਰਾਂ ਵਾਲਿਓ,ਅਕਲਾਂ ਵਾਲਿਓ,ਕਲਮਾਂ ਵਾਲਿਓ ਜੁੜ ਬੈਠੋ ਜਿਉਂਣਜ਼ੋਗ ਬਣਾਈਏ ਆਓ ਇਸ ਧਰਤ ਨੂੰ ਊਧਮ, ਭਗਤ,ਸਰਾਭੇ ਜਿਸ ਸਾਨੂੰ ਦਿੱਤੇ ਸੁਖਦੇਵ ਫਗਵਾੜਾ 9872636037

ਨਜ਼ਮ/ਸੁਖਦੇਵ ਫਗਵਾੜਾ Read More »

ਨਵੀਂ ਸੂਹੀ ਸਵੇਰ/ਸੁਖਦੇਵ ਫਗਵਾੜਾ

ਲਹਿਰਾਂ ਸਾਗਰ ਦੀਆਂ ਚਲਦੀਆਂ ਨੇ ਅਰੁਕ ਜਿਸ ਤਰ੍ਹਾਂ ਸਿਰਫ਼ ਦਿਸ਼ਾ ਬਦਲਦੀਆਂ ਨੇ ਹਵਾਵਾਂ ਪਰ ਵਗਦੀਆਂ ਨੇ ਹਰ ਪਲ ਜਿਸ ਤਰ੍ਹਾਂ ਦਿਨ, ਮਹੀਨੇ, ਸਾਲ ਵੀ ਬਣਦੇ ਨੇ ਸਦੀਆਂ ਉਸ ਤਰ੍ਹਾਂ ਮੁਨਾਸਿਬ ਨਹੀਂ ਲੱਗਦਾ ਲਹਿਰਾਂ, ਹਵਾਵਾਂ ਤੇ ਸਦੀਆਂ ਨੂੰ ਕਹਿਣਾ ਅਲਵਿਦਾ ਇਹ ਤਾਂ ਹੈ ਯਾਰੋ ਕੁਦਰਤੀ ਬਦਲਾਅ ਆਓ ਅਹਿਦ ਕਰੀਏ ਕੁਝ ਨਵਾਂ ਸਿਰਜਣ ਲਈ ਜੂਝ ਰਹੇ ਭਾਈ ਲਾਲੋਆਂ ਸੰਗ ਖੜ੍ਹਨ ਦਾ ਮਲਕ ਭਾਗੋ ਦੇ ਝੂਠ ਖਿਲਾਫ ਲੜਨ ਦਾ ਨਫ਼ਰਤ ਸਿਖਾਉਂਦੀ, ਅੰਧਵਿਸ਼ਵਾਸ ਫਲਾਉਂਦੀ ਸਿਆਸਤ ਨੂੰ ਠੀਕ ਸਮਾਂ ਹੈ ਅਲਵਿਦਾ ਕਹਿਣ ਦਾ ਚਾਹਤ ਨਵੀਂ ਸਵੇਰ ਹੈ ਸਿਰਫ਼ ਕਿਰਤੀਆਂ, ਸਾਧਨਹੀਨਾਂ ਤੇ ਪੀੜਾਂ ਹੰਢਾਉਂਦੀ ਜੱਗਜਨਨੀ ਨੂੰ ਸਵਾਗਤ ਕਰਾਂਗੇ ਖੁਸ਼ਆਮਦੀਦ ਵੀ ਕਹਾਂਗੇ ਬੇਗਮਪੁਰੇ ਵਾਲੀ ਉਸ ਨਵੀਂ ਸੂਹੀ ਸਵੇਰ ਨੂੰ ਸੁਖਦੇਵ ਫਗਵਾੜਾ 9872636037

ਨਵੀਂ ਸੂਹੀ ਸਵੇਰ/ਸੁਖਦੇਵ ਫਗਵਾੜਾ Read More »

ਕਵਿਤਾ/ਨਜ਼ਮ/ਸੁਖਦੇਵ ਫਗਵਾੜਾ

ਕਿੰਤੂ ਪ੍ਰੰਤੂ ਕਰਨਾ ਜੇ ਤੂੰ ਸਿੱਖ ਜਾਏਗਾ ਹੋਣੀ ਨੂੰ ਅਣਹੋਣੀ, ਅਣਹੋਣੀ ਨੂੰ ਹੋਣੀ ਚ ਬਦਲਣਾ ਤੂੰ ਸਿੱਖ ਜਾਏਗਾ ਪੱਥਰ ਪਾੜ੍ਹ ਕਰੂੰਬਲਾਂ ਉਗ ਪੈਣਾ ਇਹੀ ਫਿਤਰਤ ਸੱਚ ਦੀ ਏ ਮਿਥ ਮਿੱਥ ਕਰੂੰਬਲਾਂ ਮਿੱਧਦਾ ਜੋ ਬਾਗਵਾਨ ਕਹਾਉਣ ਦਾ ਉਹਨੂੰ ਹੱਕ ਕੀ ਏ ਇਹ ਸੱਚ ਕਹਿਣਾ ਤੂੰ ਸਿੱਖ ਜਾਏਗਾ ਕਿੰਤੂ ਪ੍ਰੰਤੂ…….. ਉਹਨਾਂ ਤਰੀਕਾ ਖੋਜਿਆ, ਜੰਗਲ ਉਜਾੜਨ ਦਾ, ਅਸੀਂ ਸਲੀਕਾ ਸਿੱਖਿਆ, ਲੱਗੀਆਂ ਕਲਮਾਂ ਬਚਾਵਨ ਦਾ ਦੋਸਤ -ਦੁਸ਼ਮਣ ਚਂ ਅੰਤਰ ਕਰਨਾ ਫਿਰ ਤੂੰ ਵੀ ਸਿੱਖ ਜਾਏਗਾ ਕਿੰਤੂ – ਪ੍ਰੰਤੂ ਕਰਨਾ……. ਹੋਣਾ ਓਹੀ, ਉਹ ਕਹਿੰਦੇ ਜੋ ਲਿਖਿਆ ਏ ਪਰ ਹੁਣ ਹੋਣਾ ਓਹੀ, ਜੋ ਲੋਕਾਂ ਨੇ ਮਿਥੇਆ ਹੈ ਕਾਰਨ ਬਿਨਾਂ ਕੋਈ ਕਾਰਜ ਨਾ ਹੋਵੇ ਏਦਾਂ ਸੋਚਣਾ ਤੂੰ ਵੀ ਸਿੱਖ ਜਾਏਗਾ ਕਿੰਤੂ -ਪ੍ਰੰਤੂ ਕਰਨਾ….. ਸੁਖਦੇਵ ਫਗਵਾੜਾ 9872636037

ਕਵਿਤਾ/ਨਜ਼ਮ/ਸੁਖਦੇਵ ਫਗਵਾੜਾ Read More »

ਇਸ ਵਾਰ ‘ਆਪ’ ਦਿੱਲੀ ‘ਚ ਮੇਅਰ ਨਹੀਂ ਲੜੇਗੀ ਚੋਣਾਂ

  ਨਵੀਂ ਦਿੱਲੀ, 21 ਅਪ੍ਰੈਲ – ਆਮ ਆਦਮੀ ਪਾਰਟੀ ਨੇ ਮੇਅਰ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਹੈ ਕਿ ਉਹ ਇਸ ਵਾਰ ਮੇਅਰ ਦੀਆਂ ਚੋਣਾਂ ਨਹੀਂ ਲੜੇਗੀ। ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ, ਇਸ ਸਮੇਂ, ਢਾਹੁਣ ਤੋਂ ਬਾਅਦ, ਭਾਜਪਾ ਕੋਲ ਐਮਸੀਡੀ ਵਿਚ ਬਹੁਮਤ ਹੈ। ਅਸੀਂ ਤਬਾਹੀ ਦੀ ਰਾਜਨੀਤੀ ਨਹੀਂ ਕਰਦੇ। ਇਸ ਲਈ ਅਸੀਂ ਇਸ ਵਾਰ ਚੋਣਾਂ ਨਹੀਂ ਲੜ ਰਹੇ। ਭਾਜਪਾ ਨੂੰ ਅਪਣੀ ਟ੍ਰਿਪਲ ਇੰਜਣ ਸਰਕਾਰ ਚਲਾਉਣੀ ਚਾਹੀਦੀ ਹੈ। ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ, ਇਸ ਸਮੇਂ, ਢਾਹੁਣ ਤੋਂ ਬਾਅਦ, ਭਾਜਪਾ ਕੋਲ ਐਮਸੀਡੀ ਵਿਚ ਬਹੁਮਤ ਹੈ। ਅਸੀਂ ਤਬਾਹੀ ਦੀ ਰਾਜਨੀਤੀ ਨਹੀਂ ਕਰਦੇ। ਇਸ ਲਈ ਅਸੀਂ ਇਸ ਵਾਰ ਚੋਣਾਂ ਨਹੀਂ ਲੜ ਰਹੇ। ਭਾਜਪਾ ਨੂੰ ਅਪਣੀ ਟ੍ਰਿਪਲ ਇੰਜਣ ਸਰਕਾਰ ਚਲਾਉਣੀ ਚਾਹੀਦੀ ਹੈ। ਦਿੱਲੀ ਵਿਚ ਕਾਨੂੰਨ ਵਿਵਸਥਾ ਤੋਂ ਲੈ ਕੇ ਸਫ਼ਾਈ ਤਕ ਹਰ ਚੀਜ਼ ਦੀ ਜ਼ਿੰਮੇਵਾਰੀ ਲੈਣਾ ਪਵੇਗੀ। ਅਸੀਂ ਇਕ ਮਜ਼ਬੂਤ ​​ਵਿਰੋਧੀ ਧਿਰ ਦੀ ਰਾਜਨੀਤੀ ਖੇਡਾਂਗੇ। ਆਤਿਸ਼ੀ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ, ਭਾਜਪਾ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਤੋੜ ਕੇ ਉਨ੍ਹਾਂ ਨੂੰ ਖੋਹ ਰਹੀ ਹੈ। ਅਸੀਂ ਕਿਸੇ ਵੀ ਵਿਧਾਇਕ ਜਾਂ ਕੌਂਸਲਰ ਨੂੰ ਖ਼ਰੀਦਣ ਜਾਂ ਵੇਚਣ ਵਿਚ ਵਿਸ਼ਵਾਸ ਨਹੀਂ ਰੱਖਦੇ। ਭਾਜਪਾ ਨੇ ਨਿਗਮ ਵਿਚ ਜੋੜ-ਤੋੜ ਕਰ ਕੇ ਅਪਣੀ ਗਿਣਤੀ ਵਧਾਈ ਹੈ, ਜੇ ਸਾਨੂੰ ਚੋਣ ਜਿੱਤਣੀ ਹੈ ਤਾਂ ਸਾਨੂੰ ਜੋੜ-ਤੋੜ ਕਰਨੀ ਪਵੇਗੀ ਜੋ ਅਸੀਂ ਨਹੀਂ ਕਰ ਸਕਦੇ। ਆਮ ਆਦਮੀ ਪਾਰਟੀ ਵਲੋਂ ਮੇਅਰ ਚੋਣਾਂ ਵਿਚ ਹਿੱਸਾ ਨਾ ਲੈਣ ਦੇ ਫ਼ੈਸਲੇ ਤੋਂ ਬਾਅਦ, ਹੁਣ ਭਾਜਪਾ ‘ਆਪ’ ਦੇ ਇਸ ਕਦਮ ਨੂੰ ਨਿਸ਼ਾਨਾ ਬਣਾ ਰਹੀ ਹੈ। ਭਾਜਪਾ ਦੇ ਦਿੱਲੀ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ, ਆਮ ਆਦਮੀ ਪਾਰਟੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਸ ਨੇ ਨਾ ਸਿਰਫ਼ ਦਿੱਲੀ ਨਗਰ ਨਿਗਮ ਵਿਚ ਬਹੁਮਤ ਗੁਆ ਦਿਤਾ ਹੈ, ਸਗੋਂ ਪਿਛਲੇ ਢਾਈ ਸਾਲਾਂ ਵਿਚ ਨਗਰ ਨਿਗਮ ਦੇ ਪ੍ਰਸ਼ਾਸਨਿਕ ਅਤੇ ਰੱਖ-ਰਖਾਅ ਦੇ ਕੰਮ ਨੂੰ ਵੀ ਠੱਪ ਕਰ ਦਿਤਾ ਹੈ। ਇਸ ਕਾਰਨ ਆਮ ਆਦਮੀ ਪਾਰਟੀ ਹੁਣ ਤਿਆਗ ਦਾ ਦਿਖਾਵਾ ਕਰ ਰਹੀ ਹੈ। ਭਾਜਪਾ ਬੁਲਾਰੇ ਨੇ ਮੇਅਰ ਚੋਣਾਂ ਤੋਂ ਪਿੱਛੇ ਹਟਣ ‘ਤੇ ਆਮ ਆਦਮੀ ਪਾਰਟੀ ਨੂੰ ਘੇਰ ਲਿਆ ਹੈ। ਦੂਜੇ ਪਾਸੇ, ਉਨ੍ਹਾਂ ਨੇ ਕਾਂਗਰਸ ਅਤੇ ‘ਆਪ’ ਦੇ ਗੱਠਜੋੜ ਬਾਰੇ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ, ਇਹ ਸੰਭਵ ਹੈ ਕਿ ਇੱਥੋਂ ‘ਆਪ’ ਅਤੇ ਕਾਂਗਰਸ ਗੱਠਜੋੜ ਬਣਾਉਣ। ਹਾਲਾਂਕਿ, ਇਸ ਤੋਂ ਪਹਿਲਾਂ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਗੱਠਜੋੜ ਨਹੀਂ ਬਣਾਇਆ ਸੀ ਅਤੇ ਇਕੱਲੇ ਹੀ ਚੋਣ ਲੜੀ ਸੀ। ਦਰਅਸਲ, ਸੋਮਵਾਰ ਯਾਨੀ 21 ਅਪ੍ਰੈਲ ਦਿੱਲੀ ਵਿਚ ਐਮਸੀਡੀ ਮੇਅਰ ਅਤੇ ਡਿਪਟੀ ਮੇਅਰ ਚੋਣਾਂ ਲਈ ਨਾਮਜ਼ਦਗੀ ਦਾ ਆਖ਼ਰੀ ਦਿਨ ਹੈ। ਉਸੇ ਦਿਨ, ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ। ਦਿੱਲੀ ਵਿਚ ਮੇਅਰ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਹਨ, ਇਸ ਲਈ ਨਾਮਜ਼ਦਗੀ ਦੇ ਆਖ਼ਰੀ ਦਿਨ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਮੇਅਰ ਅਤੇ ਡਿਪਟੀ ਮੇਅਰ ਲਈ ਅਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸੀ, ਪਰ ਹੁਣ ‘ਆਪ’ ਨੇ ਐਲਾਨ ਕੀਤਾ ਹੈ ਕਿ ਉਹ ਚੋਣ ਨਹੀਂ ਲੜੇਗੀ।

ਇਸ ਵਾਰ ‘ਆਪ’ ਦਿੱਲੀ ‘ਚ ਮੇਅਰ ਨਹੀਂ ਲੜੇਗੀ ਚੋਣਾਂ Read More »

ਜਥੇਦਾਰ ਗੁਰਚਰਨ ਸਿੰਘ ਟੌਹੜਾ ਇਤਿਹਾਸਕ ਦਸਤਾਵੇਜ਼ ਅਤੇ ਮੁਲਾਕਾਤਾਂ ਪੁਸਤਕ : ਵਿਲੱਖਣ ਦਸਤਾਵੇਜ਼/ਉਜਾਗਰ ਸਿੰਘ

ਸਿੱਖ ਸਿਆਸਤਦਾਨਾ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਨਾਮ ਸੁਨਹਿਰੀ ਸ਼ਬਦਾਂ ਵਿੱਚ ਲਿਖਿਆ ਜਾਵੇਗਾ। ਉਸ ਵਿੱਚ ਜਿਤਨੀ ਸਿਆਸੀ ਅਤੇ ਧਾਰਮਿਕ ਕਾਬਲੀਅਤ ਦਾ ਸੁਮੇਲ ਸੀ, ਹੋਰ ਕਿਸੇ ਸਿੱਖ ਵਿਦਵਾਨ ਵਿੱਚ ਵੇਖਣ ਨੂੰ ਨਹੀਂ ਮਿਲਦਾ। ਬੇਸ਼ੱਕ ਉਹ ਸਿਆਸਤਦਾਨ ਨਾਲੋਂ ਧਾਰਮਿਕ ਰਹਿਨੁਮਾ ਬਿਹਤਰੀਨ ਸਨ ਪ੍ਰੰਤੂ ਉਨ੍ਹਾਂ ਦੀ ਸਿਆਸੀ ਸੂਝ-ਬੂਝ ਦਾ ਮੁਕਾਬਲਾ ਕਰਨਾ ਵੀ ਅਸੰਭਵ ਹੈ। ਉਹ ਮਿਕਨਾਤੀਸੀ ਸੋਚ ਦਾ ਮੁਜੱਸਮਾ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪੰਥ ਰਤਨ ਵੀ ਕਿਹਾ ਜਾਂਦਾ ਸੀ, ਕਿਉਂਕਿ ਪੰਥ ਲਈ ਉਹ ਜ਼ਿੰਦ ਜਾਨ ਵਾਰਨ ਨੂੰ ਤਿਆਰ ਰਹਿੰਦੇ ਸਨ। ਉਨ੍ਹਾਂ ਜਿਤਨਾ ਪੰਥ ਹਿਤੈਸ਼ੀ ਸਿੱਖ ਸਿਆਸਤਦਾਨ ਨਾ ਕੋਈ ਹੋਇਆ ਅਤੇ ਨਾ ਹੀ ਵਰਤਮਾਨ ਹਾਲਾਤ ਵਿੱਚ ਹੁੰਦਾ ਲੱਗਦਾ ਹੈ। ਇਸੇ ਕਰਕੇ ਉਨ੍ਹਾਂ ਨੂੰ ਸਿਆਸੀ ਅਤੇ ਧਾਰਮਿਕਤਾ ਦਾ ਸੁਮੇਲ ਕਿਹਾ ਜਾਂਦਾ ਸੀ। ਉਨ੍ਹਾਂ ਦੇ 100ਵੇਂ ਜਨਮ ਦਿਨ ਉਪਰ ਬਹੁਤ ਸਾਰੇ ਵਿਦਵਾਨਾ ਨੇ ਪੁਸਤਕਾਂ ਤੇ ਖੋਜ ਪੱਤਰ ਲਿਖੇ ਹਨ। ਪੰਥ ਅਤੇ ਪੰਥਕ ਸਿਆਸਤ ਨੂੰ ਪ੍ਰਣਾਏ ਹਰਵਿੰਦਰ ਸਿੰਘ ਖ਼ਾਲਸਾ ਨੇ ਇੱਕ ਪੁਸਤਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਯੋਗਦਾਨ ਬਾਰੇ ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਇਤਿਹਾਸਕ ਮੁਲਾਕਾਤਾਂ ਅਤੇ ਦਸਤਾਵੇਜ਼’ ਸੰਪਾਦਤ ਕੀਤੀ ਹੈ, ਜਿਸ ਵਿੱਚ ਜਥੇਦਾਰ ਟੌਹੜਾ ਨਾਲ ਵੱਖ-ਵੱਖ ਵਿਦਵਾਨਾ ਤੇ ਪੱਤਰਕਾਰਾਂ ਵੱਲੋਂ ਕੀਤੀਆਂ ਮੁਲਾਕਾਤਾਂ ਸ਼ਾਮਲ ਹਨ। ਹਰਵਿੰਦਰ ਸਿੰਘ ਖ਼ਾਲਸਾ ਧਾਰਮਿਕ ਖੋਜੀ ਇਤਿਹਾਸਕਾਰ ਹੈ। ਉਸ ਦੀਆਂ ਸਿੱਖ ਇਤਿਹਾਸ ਨਾਲ ਸੰਬੰਧਤ ਦੋ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਸੱਚਾ-ਸੁੱਚਾ ਸਿੱਖ ਹੈ, ਜਿਸ ਕਰਕੇ ਸਿੱਖੀ ਸੋਚ ‘ਤੇ ਪਹਿਰਾ ਦੇਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਹਰਵਿੰਦਰ ਸਿੰਘ ਖ਼ਾਲਸਾ ਸਿੱਖੀ ਨੂੰ ਵਰੋਸਾਇਆ ਹੋਇਆ ਇਤਿਹਾਸਕਾਰ ਹੈ। ਉਹ ਲਗਾਤਾਰ ਸਿੱਖ ਧਰਮ ਤੇ ਇਤਿਹਾਸ ਬਾਰੇ ਲਗਨ, ਦ੍ਰਿੜ੍ਹਤਾ ਅਤੇ ਖੋਜੀ ਪਹੁੰਚ ਨਾਲ ਜਾਣਕਾਰੀ ਇਕੱਤਰ ਕਰਦਾ ਤੇ ਵੰਡਦਾ ਰਹਿੰਦਾ ਹੈ। ਉਸਦੀ ਜ਼ਿੰਦਗੀ ਦਾ ਮੰਤਵ ਸਿੱਖ ਸੋਚ ਨੂੰ ਸਿੱਖ ਜਗਤ ਵਿੱਚ ਤੱਥਾਂ ਸਮੇਤ ਪਹੁੰਚਾਉਣਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਹੀ ਤੇ ਸੁਚੱਜੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਉਹ ਬਚਪਨ ਤੋਂ ਹੀ ਸਿੱਖ ਸਟੂਡੈਂਟ ਫ਼ੈਡਰੇਸ਼ਨ ਨਾਲ ਜੁੜਿਆ ਹੋਇਆ ਹੈ। ਉਹ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦਾ ਪ੍ਰਧਾਨ ਵੀ ਰਿਹਾ ਹੈ। ਉਸਨੇ ਦੇਸ਼-ਵਿਦੇਸ਼ ਵਿੱਚ ਗੁਰਮਤਿ ਦੇ ਕੈਂਪ ਲਗਾਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਹਰਵਿੰਦਰ ਸਿੰਘ ਖ਼ਾਲਸਾ ਨੇ ਸੱਚੇ-ਸੁੱਚੇ ਤੇ ਇਮਾਨਦਾਰ ਸਿੱਖ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਇਹ ਪੁਸਤਕ ਸੰਪਾਦਤ ਕਰਕੇ ਇੱਕ ਵਿਲੱਖਣ ਕਾਰਜ਼ ਕੀਤਾ ਹੈ, ਜੋ ਸਿੱਖ ਇਤਿਹਾਸ ਦਾ ਹਿੱਸਾ ਬਣ ਗਿਆ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਆਪਣੇ ਸਾਰੇ ਸਿਆਸੀ ਅਤੇ ਧਾਰਮਿਕ ਜੀਵਨ ਵਿੱਚ ਵਾਦ-ਵਿਵਾਦਾਂ ਦਾ ਵਿਸ਼ਾ ਬਣਿਆਂ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਸਿਆਸੀ ਅਤੇ ਧਾਰਮਿਕ ਵਿਰੋਧੀ ਲਗਾਤਾਰ ਉਨ੍ਹਾਂ ਨੂੰ ਨੀਵਾਂ ਵਿਖਾਉਣ ਲਈ ਕਾਰਜਸ਼ੀਲ ਰਹਿੰਦੇ ਸਨ ਪ੍ਰੰਤੂ ਸੂਰਜ ਦੀ ਰੌਸ਼ਨੀ ਨੂੰ ਮੱਧਮ ਕਰਨਾ ਇਨਸਾਨ ਦੇ ਵਸ ਵਿੱਚ ਨਹੀਂ ਹੁੰਦਾ। ਇਨ੍ਹਾਂ ਮੁਲਾਕਾਤਾਂ ਵਿੱਚ ਉਨ੍ਹਾਂ ਬਾਰੇ ਸਾਰੇ ਸ਼ੰਕੇ ਅਤੇ ਲੋਕਾਂ ਵੱਲੋਂ ਲਗਾਏ ਗਏ ਇਲਜ਼ਾਮਾ ਦਾ ਖੰਡਨ ਹੋ ਜਾਂਦਾ ਹੈ ਕਿਉਂਕਿ ਇਹ ਕਿਸੇ ਹੋਰ ਵਿਅਕਤੀ ਵੱਲੋਂ ਪ੍ਰਗਟ ਕੀਤੇ ਵਿਚਾਰ ਨਹੀਂ, ਸਗੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਆਪਣੀ ਜ਼ੁਬਾਨੀ ਪ੍ਰਗਟ ਕੀਤੇ ਵਿਚਾਰ ਹਨ। ਇਹ ਮੁਲਾਕਾਤਾਂ ਅਖ਼ਬਾਰਾਂ ਅਤੇ ਮੈਗਜ਼ੀਨਾ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਪੁਸਤਕ ਰੂਪ ਵਿੱਚ ਪਹਿਲੀ ਵਾਰੀ ਪ੍ਰਕਾਸ਼ਤ ਹੋਈਆਂ ਹਨ। ਇਹ ਪੁਸਤਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜ਼ਿੰਦਗੀ ਤੇ ਵਿਚਰਧਾਰਾ ਦਾ ਨਚੋੜ ਹੈ। ਹਰਵਿੰਦਰ ਸਿੰਘ ਖ਼ਾਲਸਾ ਵੱਲੋਂ ਇਸ ਪੁਸਤਕ ਵਿੱਚ ਸ਼ਾਮਲ ਕੀਤੀਆਂ ਮੁਲਾਕਾਤਾਂ ਜਥੇਦਾਰ ਟੌਹੜਾ ਦੀ ਸਿੱਖੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ। ਜਿਹੜੀਆਂ ਊਜਾਂ ਜਥੇਦਾਰ ਟੌਹੜਾ ਉਪਰ ਉਸ ਦੇ ਧਾਰਮਿਕ ਅਤੇ ਸਿਆਸੀ ਵਿਰੋਧੀ ਲਾਉਂਦੇ ਸਨ, ਉਨ੍ਹਾਂ ਦਾ ਨਿਪਟਾਰਾ ਹੋ ਜਾਂਦਾ ਹੈ, ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਬੇਸ਼ਕ ਸਿਆਸੀ ਬੁੱਧੀਮਾਨ ਵੀ ਸੀ ਪ੍ਰੰਤੂ ਜਿਹੜੀ ਪਕੜ ਉਸਦੀ ਸਿੱਖ ਵਿਚਾਰਧਾਰਾ ਉਪਰ ਸੀ, ਉਸਦਾ ਕੋਈ ਜਵਾਬ ਨਹੀਂ। ਕਈ ਵਾਰ ਅਖ਼ਬਾਰਾਂ ਵਿੱਚ ਉਨ੍ਹਾਂ ਦੇ ਵਿਅਕਤਿਵ ਨਾਲ ਗ਼ੈਰ ਜ਼ਰੂਰੀ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਬਾਰੇ ਅਖ਼ਬਾਰ ਪੜ੍ਹਨ ਵਾਲੇ ਸਾਰੇ ਪਾਠਕਾਂ ਨੂੰ ਅਸਲੀਅਤ ਦਾ ਪਤਾ ਨਹੀਂ ਹੁੰਦਾ ਸੀ। ਇਸ ਪੁਸਤਕ ਨੇ ਉਹ ਸਾਰੇ ਵਾਦ-ਵਿਵਾਦਾਂ ਤੋਂ ਟੌਹੜਾ ਸਾਹਿਬ ਦਾ ਖਹਿੜਾ ਛੁਡਾ ਦਿੱਤਾ ਹੈ, ਜਿਵੇਂ ਬਲਿਊ ਸਟਾਰ ਅਪ੍ਰੇਸ਼ਨ ਮੌਕੇ ਹੱਥ ਖੜ੍ਹੇ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਬਾਹਰ ਆਉਣਾ, ਕੇਂਦਰ ਨਾਲ ਮੀਟਿੰਗਾਂ ਵਿੱਚ ਬਲਿਊ ਸਟਾਰ ਕਰਨ ਲਈ ਕਹਿਣਾ, ਕਾਮਰੇਡ ਸੁਰਜੀਤ ਨਾਲ ਮਿਲੇ ਹੋਣਾ, ਉਨ੍ਹਾਂ ਦੇ ਵਿਅਕਤਿਵ ‘ਤੇ ਚਿਕੜ ਸੁੱਟਣਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ‘ਤੇ ਭੇਜਣਾ, ਸ੍ਰੀ ਹਰਿਮੰਦਰ ਸਾਹਿਬ ਤੋਂ ਹਥਿਆਰਾਂ ਦਾ ਬਰਾਮਦ ਹੋਣਾ ਆਦਿ। ਇਸ ਤੋਂ ਇਲਾਵਾ ਜਿਹੜੇ ਸੁਧਾਰ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਕੀਤੇ , ਉਨ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ। ਖਾਲਸਾ ਸਾਜਨਾ ਦੇ ਤਿੰਨ ਸੌ ਸਾਲਾ ਸਮਾਗਮ ਸਮੇਂ ਕਿਨ੍ਹਾਂ ਹਾਲਾਤ ਵਿੱਚ ਜਥੇਦਾਰ ਟੌਹੜਾ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ, ਕਿਸ ਪ੍ਰਕਾਰ ਸਰਕਾਰ ਨੇ ਅਕਾਲ ਤਖ਼ਤ ‘ਤੇ ਕਬਜ਼ਾ ਕਰ ਲਿਆ, ਕਿਵੇਂ ਸਰਕਾਰ ਪੰਥਕਤਾ ਤੋਂ ਦੂਰ ਹੁੰਦੀ ਰਹੀ ਆਦਿ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਮਿਲਦੀ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਪੰਥ ਨੂੰ ਢਾਹ ਲਾਉਣ ਦੀ ਕੋਈ ਕੋਸ਼ਿਸ਼ ਬਾਕੀ ਨਹੀਂ ਛੱਡੀ। ਸਿੱਖ ਸਿਆਸਤ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਕਿਰਦਾਰ ਇਸ ਪੁਸਤਕ ਵਿੱਚੋਂ ਉਘੜਕੇ ਸਾਹਮਣੇ ਆਉਂਦਾ ਹੈ ਕਿ ਉਸਨੇ ਸਿੱਖ ਪੰਥ ਦੀ ਥਾਂ ਆਪਣੀ ਮੁੱਖ ਮੰਤਰੀ ਦੀ ਗੱਦੀ ਦਾ ਜ਼ਿਆਦਾ ਫ਼ਿਕਰ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਆਪ ਨੂੰ ਕੌਮੀ ਨੇਤਾ ਸਥਾਪਤ ਕਰਵਾਉਣ ਲਈ ਪੰਥ ਨੂੰ ਦਾਅ ‘ਤੇ ਲਾ ਕੇ ਸਿਆਸੀ ਰਾਹ ਸਾਫ ਕੀਤਾ। 28 ਤੰਬਰ 1979 ਨੂੰ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਸਤੀਫ਼ਿਆਂ ਦੇ ਤੱਥਾਂ ਸਮੇਤ, ਕਾਰਨ ਪੁਸਤਕ ਵਿੱਚ ਸ਼ਾਮਲ ਕਰਨਾ ਪੰਥ ਨੂੰ ਅਸਲੀਅਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਈ ਵਾਰ ਆਮ ਸੰਗਤ ਨੂੰ ਅੰਦਰੂਨੀ ਸਰਗਰਮੀਆਂ ਅਤੇ ਚਾਲਾਂ ਬਾਰੇ ਜਾਣਕਾਰੀ ਨਹੀਂ ਹੁੰਦੀ। 29 ਅਕਤੂਬਰ 1978 ਨੂੰ 18ਵੀਂ ਸਰਬ-ਹਿੰਦ ਅਕਾਲੀ ਕਾਨਫ਼ਰੰਸ ਲੁਧਿਆਣਾ ਵਿਖੇ ਹੋਈ। ਇਸ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਦਿੱਤਾ ਗਿਆ ਭਾਸ਼ਣ ਅਤੇ ਗੁਰਦੁਆਰਾ ਤਰਮੀਮੀ ਬਿਲ ਦੀ ਵਿਰੋਧਤਾ ਕਿਉਂ? ਵਿੱਚ ਦਿੱਤੇ ਗਏ ਭਾਸ਼ਣ ਪੜ੍ਹਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਦਵਤਾ ਅਤੇ ਦੂਰ ਅੰਦੇਸ਼ੀ ਨੂੰ ਦਾਦ ਦੇਣੀ ਬਣਦੀ ਹੈ। ਹਰਵਿੰਦਰ ਸਿੰਘ ਖਾਲਸਾ ਨੇ ਇਹ ਪੁਸਤਕ ਸੰਪਾਦਤ ਕਰਕੇ ਸਿੱਖ ਜਗਤ ਨੂੰ ਜਾਗਰੂਕ ਕਰਨ ਦਾ ਬਿਹਤਰੀਨ ਕਾਰਜ ਕੀਤਾ ਹੈ ਤਾਂ ਜੋ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵਿਅਤਿਤਵ ਬਾਰੇ ਹਰ ਗੁਰਸਿੱਖ ਪ੍ਰੇਰਨਾ ਲੈ ਸਕੇ। ਸੰਪਾਦਕ ਨੇ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਪ੍ਰਸਿੱਧ ਪੱਤਰਕਾਰਾਂ ਹਰਬੀਰ ਸਿੰਘ ਭੰਵਰ, ਰਜਤ ਸ਼ਰਮਾ, ਕਰਮਜੀਤ ਸਿੰਘ, ਦਰਬਾਰਾ ਸਿੰਘ ਕਾਹਲੋਂ, ਜਗਤਾਰ ਸਿੰਘ, ਦਲਜੀਤ ਸਿੰਘ ਬੇਦੀ ਨਾਲ ਮੁਲਾਕਾਤਾਂ ਦਾ ਵੇਰਵਾ ਦਿੱਤਾ ਗਿਆ ਹੈ। ਇੱਕ ਲੇਖ ਪੰਜ ਦਰਿਆ ਵਿੱਚੋਂ ਧੰਨਵਾਦ ਸਹਿਤ ਲੈ ਕੇ ਛਾਪਿਆ ਗਿਆ ਹੈ। ਦੂਜੇ ਭਾਗ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਮਹੱਤਵਪੂਰਨ ਵਿਸ਼ਿਆਂ ਤੇ ਦਿੱਤੇ ਭਾਸ਼ਣ, ਪੰਥਕ ਸੋਚ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਕਿਨਾਰਾ ਕਰਨ ਸਮੇਂ ਦਿੱਤੇ ਅਸਤੀਫ਼ੇ, ਪੰਥਕ ਕਨਵੈਨਸ਼ਨ ਮੌਕੇ ਬਾਦਲ ‘ਤੇ ਲਗਾਏ ਦੋਸ਼ ਸਬੂਤਾਂ ਸਮੇਤ, ਸ਼ਰਧਾਂਜ਼ਲੀ ਅਤੇ ਜੀਵਨ ਬਿਓਰਾ ਦਿੱਤੇ ਗਏ ਹਨ। ਪੁਸਤਕ ਦੇ 25 ਪੰਨਿਆਂ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧਾਰਮਿਕ ਤੇ ਸਿਆਸੀ ਜ਼ਿੰਦਗੀ ਦੇ ਬਿਹਤਰੀਨ ਮੌਕਿਆਂ ਦੀਆਂ ਸਰਗਰਮੀਆਂ ਸੰਬੰਧੀ ਰੇਅਰ ਤਸਵੀਰਾਂ ਹਨ, ਜਿਨ੍ਹਾਂ ਵਿੱਚ ਕੁਝ ਕੁ ਪਹਿਲੀ ਵਾਰ ਪ੍ਰਕਾਸ਼ਤ ਹੋਈਆਂ ਹਨ। ਇਹ

ਜਥੇਦਾਰ ਗੁਰਚਰਨ ਸਿੰਘ ਟੌਹੜਾ ਇਤਿਹਾਸਕ ਦਸਤਾਵੇਜ਼ ਅਤੇ ਮੁਲਾਕਾਤਾਂ ਪੁਸਤਕ : ਵਿਲੱਖਣ ਦਸਤਾਵੇਜ਼/ਉਜਾਗਰ ਸਿੰਘ Read More »

ਪੋਪ ਫਰਾਂਸਿਸ ਦਾ ਹੋਇਆ ਦੇਹਾਂਤ, 88 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

21, ਅਪ੍ਰੈਲ – ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਦੇਹਾਂਤ ਹੋ ਗਿਆ ਹੈ। ਫੇਫੜਿਆਂ ਦੀ ਇਨਫੈਕਸ਼ਨ ਕਾਰਨ ਉਹ 5 ਹਫ਼ਤਿਆਂ ਲਈ ਹਸਪਤਾਲ ਵਿੱਚ ਭਰਤੀ ਸਨ। ਉਸਨੂੰ 14 ਫਰਵਰੀ ਨੂੰ ਰੋਮ ਦੇ ਜੈਮੈਲੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਨਮੂਨੀਆ ਤੇ ਅਨੀਮੀਆ ਦਾ ਵੀ ਇਲਾਜ ਕਰਵਾ ਰਿਹਾ ਸੀ। ਇਲਾਜ ਦੌਰਾਨ ਕੈਥੋਲਿਕ ਚਰਚ ਦੇ ਮੁੱਖ ਦਫਤਰ ਵੈਟੀਕਨ ਨੇ ਕਿਹਾ ਸੀ ਕਿ ਪੋਪ ਦੀ ਖੂਨ ਦੀ ਜਾਂਚ ਰਿਪੋਰਟ ਵਿੱਚ ਗੁਰਦੇ ਫੇਲ੍ਹ ਹੋਣ ਦੇ ਲੱਛਣ ਦਿਖਾਈ ਦਿੱਤੇ ਹਨ। ਇਸ ਤੋਂ ਇਲਾਵਾ, ਪਲੇਟਲੈਟਸ ਦੀ ਕਮੀ ਦਾ ਵੀ ਪਤਾ ਲੱਗਿਆ। ਹਾਲਾਂਕਿ, ਬਾਅਦ ਵਿੱਚ ਉਸਨੂੰ ਛੁੱਟੀ ਦੇ ਦਿੱਤੀ ਗਈ। 1000 ਸਾਲਾਂ ਵਿੱਚ ਪੋਪ ਬਣਨ ਵਾਲਾ ਪਹਿਲਾ ਗ਼ੈਰ-ਯੂਰਪੀਅਨ ਪੋਪ ਫਰਾਂਸਿਸ ਇੱਕ ਅਰਜਨਟੀਨਾ ਦੇ ਜੇਸੁਇਟ ਪਾਦਰੀ ਸਨ ਜੋ 2013 ਵਿੱਚ ਰੋਮਨ ਕੈਥੋਲਿਕ ਚਰਚ ਦੇ 266ਵੇਂ ਪੋਪ ਬਣੇ ਸਨ। ਉਨ੍ਹਾਂ ਨੂੰ ਪੋਪ ਬੇਨੇਡਿਕਟ XVI ਦਾ ਉੱਤਰਾਧਿਕਾਰੀ ਚੁਣਿਆ ਗਿਆ ਸੀ। ਪੋਪ ਫਰਾਂਸਿਸ ਪਿਛਲੇ 1000 ਸਾਲਾਂ ਵਿੱਚ ਪਹਿਲੇ ਵਿਅਕਤੀ ਸਨ ਜੋ ਗੈਰ-ਯੂਰਪੀਅਨ ਸਨ ਪਰ ਕੈਥੋਲਿਕ ਧਰਮ ਵਿੱਚ ਸਭ ਤੋਂ ਉੱਚੇ ਅਹੁਦੇ ‘ਤੇ ਪਹੁੰਚੇ। ਪੋਪ ਦਾ ਜਨਮ 17 ਦਸੰਬਰ 1936 ਨੂੰ ਫਲੋਰੈਂਸ, ਅਰਜਨਟੀਨਾ ਵਿੱਚ ਹੋਇਆ ਸੀ। ਪੋਪ ਬਣਨ ਤੋਂ ਪਹਿਲਾਂ, ਉਹ ਜੋਰਜ ਮਾਰੀਓ ਬਰਗੋਗਲੀਓ ਦੇ ਨਾਮ ਨਾਲ ਜਾਣੇ ਜਾਂਦੇ ਸਨ। ਪੋਪ ਫਰਾਂਸਿਸ ਦੇ ਦਾਦਾ-ਦਾਦੀ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਤੋਂ ਬਚਣ ਲਈ ਇਟਲੀ ਛੱਡ ਕੇ ਅਰਜਨਟੀਨਾ ਚਲੇ ਗਏ। ਪੋਪ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਵਿੱਚ ਬਿਤਾਇਆ ਹੈ। ਉਹ ਸੋਸਾਇਟੀ ਆਫ਼ ਜੀਸਸ ਦਾ ਮੈਂਬਰ ਬਣਨ ਵਾਲਾ ਪਹਿਲਾ ਪੋਪ ਸੀ ਅਤੇ ਅਮਰੀਕਾ ਤੋਂ ਆਉਣ ਵਾਲਾ ਪਹਿਲਾ ਪੋਪ ਸੀ। ਉਸਨੇ ਬਿਊਨਸ ਆਇਰਸ ਯੂਨੀਵਰਸਿਟੀ ਤੋਂ ਦਰਸ਼ਨ ਅਤੇ ਧਰਮ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। 1998 ਵਿੱਚ, ਉਹ ਬਿਊਨਸ ਆਇਰਸ ਦਾ ਆਰਚਬਿਸ਼ਪ ਬਣਿਆ। 2001 ਵਿੱਚ, ਪੋਪ ਜੌਨ ਪਾਲ ਦੂਜੇ ਨੇ ਉਸਨੂੰ ਕਾਰਡੀਨਲ ਬਣਾਇਆ।

ਪੋਪ ਫਰਾਂਸਿਸ ਦਾ ਹੋਇਆ ਦੇਹਾਂਤ, 88 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ Read More »

ਸਾਊਦੀ ਅਰਬ ਨੇ 4700 ਗ਼ੈਰ ਕਾਨੂੰਨੀ ਵੀਜ਼ੇ ਵਾਲੇ ਪਾਕਿਸਤਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ

ਇਸਲਾਮਾਬਾਦ, 21 ਅਪ੍ਰੈਲ –  ਇਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਪਾਕਿਸਤਾਨ ਦੀ ਬੇਇੱਜ਼ਤੀ ਹੋਈ ਹੈ। ਹਾਲ ਹੀ ਵਿਚ ਪਾਕਿਸਤਾਨ ਦੇ ਰਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਦਸਿਆ ਹੈ ਕਿ ਸਾਊਦੀ ਅਰਬ ਨੇ 4,700 ਤੋਂ ਵੱਧ ਪਾਕਿਸਤਾਨੀ ਭਿਖਾਰੀਆਂ ਨੂੰ ਫੜ ਕੇ ਦੇਸ਼ ਨਿਕਾਲਾ ਦਿਤਾ ਹੈ। ਇਹ ਲੋਕ ਵੱਖ-ਵੱਖ ਵੀਜ਼ਿਆਂ ‘ਤੇ ਸਾਊਦੀ ਗਏ ਸਨ ਅਤੇ ਉਥੇ ਗ਼ੈਰ-ਕਾਨੂੰਨੀ ਤੌਰ ‘ਤੇ ਭੀਖ ਮੰਗ ਰਹੇ ਸਨ।

ਸਾਊਦੀ ਅਰਬ ਨੇ 4700 ਗ਼ੈਰ ਕਾਨੂੰਨੀ ਵੀਜ਼ੇ ਵਾਲੇ ਪਾਕਿਸਤਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ Read More »

ਪੰਜਾਬ ਬੋਰਡ ਵਲੋਂ ਅੱਠਵੀਂ ਜਮਾਤ ਦੀ ਰੀ-ਅਪੀਅਰ ਪ੍ਰੀਖਿਆ ਦਾ ਸ਼ਡਿਊਲ ਜਾਰੀ

ਚੰਡੀਗੜ੍ਹ, 21 ਅਪ੍ਰੈਲ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੀ-ਅਪੀਅਰ ਪ੍ਰੀਖਿਆ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਜਿਹੜੇ ਵਿਦਿਆਰਥੀਆਂ ਦੀ ਅੱਠਵੀਂ ਜਮਾਤ ਵਿੱਚ ਕਮਪਾਰਟਮੈਂਟ ਆਈ ਸੀ, ਉਨ੍ਹਾਂ ਦੀ ਰੀ-ਅਪੀਅਰ ਪ੍ਰੀਖਿਆ ਜੂਨ ਵਿੱਚ ਕਰਵਾਈ ਜਾਵੇਗੀ। ਬੋਰਡ ਦੀ ਫੀਸ ਭਰੀ ਜਾਵੇਗੀ ਆਨਲਾਈਨ  ਬੋਰਡ ਦੀ ਫੀਸ ਆਨਲਾਈਨ ਭਰੀ ਜਾਵੇਗੀ। ਇਸ ਦੇ ਨਾਲ ਹੀ ਬੋਰਡ ਨੇ ਸਾਫ ਕਹਿ ਦਿੱਤਾ ਹੈ ਕਿ ਵਿਦਿਆਰਥੀਆਂ ਨੂੰ ਇੱਕ ਵਾਰ ਪਾਸ ਹੋਣ ਦਾ ਮੌਕਾ ਦਿੱਤਾ ਜਾਵੇਗਾ, ਜਿਹੜੇ ਵਿਦਿਆਰਥੀ ਪਾਸ ਨਹੀਂ ਹੋ ਸਕਣਗੇ, ਉਨ੍ਹਾਂ ਨੂੰ ਨੋਟ ਪ੍ਰਮੋਟਿਡ ਐਲਾਨ ਦਿੱਤਾ ਜਾਵੇਗਾ। ਉਨ੍ਹਾਂ ਨੂੰ ਦੁਬਾਰਾ ਅੱਠਵੀਂ ਜਮਾਤ ਵਿੱਚ ਬੈਠਣਾ ਪਵੇਗਾ। ਦੇਰੀ ਕੀਤੀ ਤਾਂ 1500 ਰੁਪਏ ਤੱਕ ਲੇਟ ਫੀਸ ਭਰਨੀ ਪਵੇਗੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਾਖਲਾ ਫੀਸ 1050 ਰੁਪਏ ਰੱਖੀ ਗਈ ਹੈ, ਜਦੋਂ ਕਿ ਸਰਟੀਫਿਕੇਟ ਦੀ ਹਾਰਡ ਕਾਪੀ ਪ੍ਰਾਪਤ ਕਰਨ ਲਈ 200 ਰੁਪਏ ਵਾਧੂ ਦੇਣੇ ਪੈਣਗੇ। ਦਾਖਲਾ ਫਾਰਮ 5 ਮਈ ਤੱਕ ਬਿਨਾਂ ਲੇਟ ਫੀਸ ਤੋਂ ਭਰੇ ਜਾਣੇ ਹਨ। ਇਸ ਤੋਂ ਬਾਅਦ, 12 ਮਈ ਤੱਕ 500 ਰੁਪਏ ਲੇਟ ਫੀਸ ਅਤੇ 15 ਮਈ ਤੱਕ 1500 ਰੁਪਏ ਲੇਟ ਫੀਸ ਨਿਰਧਾਰਤ ਕੀਤੀ ਗਈ ਹੈ। ਨਿਰਧਾਰਤ ਸਮੇਂ ਤੋਂ ਬਾਅਦ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ ਜਾਵੇਗਾ। ਇਦਾਂ ਭਰਨਾ ਪਵੇਗਾ ਦਾਖ਼ਲਾ ਫਾਰਮ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਨੁਸਾਰ, ਪ੍ਰੀਖਿਆ ਫਾਰਮ ਭਰਨ ਲਈ, ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ ਜਾਂ ਸਕੂਲ ਦੀ ਲੌਗਇਨ ਆਈਡੀ ‘ਤੇ ਜਾਣਾ ਪਵੇਗਾ। ਤੁਹਾਨੂੰ ਉੱਥੋਂ ਦਾਖਲਾ ਫਾਰਮ ਭਰਨਾ ਪਵੇਗਾ। ਇਸ ਤੋਂ ਬਾਅਦ ਸਾਰੀ ਪ੍ਰਕਿਰਿਆ ਵੈੱਬਸਾਈਟ (Website) ‘ਤੇ ਪੂਰੀ ਹੋ ਜਾਵੇਗੀ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ https://www.pseb.ac.in/ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਵੈਬਸਾਈਟ ‘ਤੇ ਤੁਹਾਨੂੰ ਸਾਰੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ ਅਤੇ ਤੁਹਾਨੂੰ ਖੱਜਲ-ਖੁਆਰ ਹੋਣਾ ਨਹੀਂ ਪਵੇਗਾ।

ਪੰਜਾਬ ਬੋਰਡ ਵਲੋਂ ਅੱਠਵੀਂ ਜਮਾਤ ਦੀ ਰੀ-ਅਪੀਅਰ ਪ੍ਰੀਖਿਆ ਦਾ ਸ਼ਡਿਊਲ ਜਾਰੀ Read More »