ਨਜ਼ਮ/ਸੁਖਦੇਵ ਫਗਵਾੜਾ

ਰਿਹਾ ਨਾ ਇਤਬਾਰ ਜ਼ਰਾ ਵੀ ਪੰਛੀਆਂ ਬਾਗਵਾਨ ਉਤੇ
ਆਹਲਣੇ ਢਾਹ ਦਿੱਤੇ,ਜਿਸ ਬਿਰਖ ਕੱਟਵਾ ਦਿੱਤੇ
ਹਮਦਰਦ ਅਖਵਾਉਂਦਾ ਹਾਕਮ ਫਿਰ ਵੀ,ਪੀੜਤ ਔਰਤਾਂ ਦਾ
ਬਲਾਤਕਾਰੀਏ ਕਾਤਲ ਜ਼ੇਹਲ ਚੋ,ਜਿਸ ਰਿਹਾਅ ਕਰਵਾ ਦਿੱਤੇ
ਕਿੰਨਾ ਕੁ ਫਿਕਰਮੰਦ ਹੋਵੇਗਾ ਉਹ ਸਿਆਸਤਦਾਨ,ਪਰਾਏ ਧਰਮਾਂ ਦਾ
ਸਤਾਹ ਦੀ ਹਵਸ ਚ,ਜਿੰਨਾਂ ਦੀਆਂ ਭਾਵਨਾਵਾਂ ਦੇ ਉਸ ਆਹੂ ਲਾਹ ਦਿੱਤੇ
ਫੜੇ ਨੇ ਤਸ਼ਕਰ ਬਹੁਤ,ਨੂੜੇ ਰਿਸ਼ਵਤਖੋਰ ਅਣਗਿਣਤ
ਭਲਾ ਦੱਸੋ ਤਾਂ ਸਹੀ ਸਰਕਾਰ ਜੀ,
ਫ਼ੜੀ ਇੰਨਾਂ ਦੀ ਮਾਂ ਕਿਉ ਨਹੀ
ਜਿਸ ਇਹ ਪੈਦਾ ਕੀਤੇ
ਵਿਕਾਸਸ਼ੀਲ ਤੋਂ ਵਿਕਸਤ ਦੇਸ਼ ਬਣੇ,ਖ਼ੁਸ਼ੀ ਹੋਵੇਗੀ ਸਭਨੂੰ
ਕਿਵੇ ਵਿਸਵਾਸ਼ ਕਰੀਏ,ਪਰ ਤੁਹਾਡੀ ਸੋਚ ‘ਤੇ
ਜਿਸ ਅੱਸੀ ਕਰੋੜ ਲੋਕ ਮੰਗਤੇ ਬਣਾ ਦਿੱਤੇ
ਸਿਰਾਂ ਵਾਲਿਓ,ਅਕਲਾਂ ਵਾਲਿਓ,ਕਲਮਾਂ ਵਾਲਿਓ ਜੁੜ ਬੈਠੋ
ਜਿਉਂਣਜ਼ੋਗ ਬਣਾਈਏ ਆਓ ਇਸ ਧਰਤ ਨੂੰ
ਊਧਮ, ਭਗਤ,ਸਰਾਭੇ ਜਿਸ ਸਾਨੂੰ ਦਿੱਤੇ
ਸੁਖਦੇਵ ਫਗਵਾੜਾ
9872636037

ਸਾਂਝਾ ਕਰੋ

ਪੜ੍ਹੋ

ਹਿੰਦੂ ਨੇਤਾ ਦਾ ਗੋਲੀਆਂ ਮਾਰ ਕੇ ਕਤਲ

ਜਮਸ਼ੇਦਪੁਰ, 21 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਜ਼ਿਲ੍ਹੇ ਤੋਂ ਇੱਕ...