admin

ਕਵਿਤਾ/ਆ ਵੇ ਸਾਵਣ/ਰਵੇਲ ਸਿੰਘ ਇਟਲੀ

ਜੇ ਆਇਆਂ ਤਾਂ ਵਰ੍ਹ  ਵੇ ਸਾਵਣ। ਕੁੱਝ ਨਾ ਕੁੱਝ ਤੇ ਕਰ ਵੇ ਸਾਵਣ। ਠੰਡੀਆਂ ਪੌਣਾਂ ਨਾਲ  ਛਰਾਟੇ, ਧਰਤੀ ਜਾਵੇ ਠਰ ਵੇ ਸਾਵਣ। ਕਿਣ ਮਿਣ ਕਰਦੀ ਝੜੀ ਲਗਾ ਦੇ, ਧਰਤੀ ਕਰਦੇ ਤਰ ਵੇ ਸਾਵਣ। ਲਾ ਬਰਸਾਤਾਂ, ਸਭ ਧਰਤੀ ਤੇ, ਹਰਿਆਵਲ ਨੂੰ ਭਰ ਵੇ ਸਾਵਣ। ਸੱਭ ਦੀਆਂ ਸੁੱਖਾਂ ਮੰਗਣ ਖਾਤਰ, ਗਏ ਗੁਰੂ ਦੇ ਦਰ ਵੇ ਸਾਵਣ। ਖਸਮਾਂ ਖਾਣਾ ਜਾਏ ਕਰੋਨਾ, ਮਾਹੀ ਪਰਤੇ ਘਰ ਵੇ ਸਾਵਣ। ਵੇਖ ਘਟਾਵਾਂ, ਵਿੱਚ ਆਕਾਸ਼ਾਂ, ਹਿਜਰ ਨਾ ਹੁੰਦਾ ਜਰ ਵੇ ਸਾਵਣ। ਮਾਰ ਲਿਆ ਬਿਜਲੀ ਦਿਆਂ ਕੱਟਾਂ, ਜਾਂਦਾ ਹੈ ਮਨ ਡਰ ਵੇ ਸਾਵਣ। ਮਹਿਕੀ ਹੈ ਜੋਬਣ ਦੀ ਖੇਤੀ, ਜਾਵੇ ਨਾ ਕੋਈ ਚਰ ਵੇ ਸਾਵਣ। ਚਾਰ ਚਫੇਰੇ, ਮਸਤ ਬਹਾਰਾਂ, ਉੱਡਣ ਲਾ ਜਦ ਪਰ ਵੇ ਸਾਵਣ। ਰੱਖੀਆਂ ਸਾਂਭ ਅਵੱਲੀਆਂ ਰੀਝਾਂ, ਸੁਪਨੇ ਜਾਣ ਨਾ ਖਰ ਵੇ ਸਾਵਣ। ਮੁੱਕ ਜਾਵੇ ਕਿਰਸਾਣ ਅੰਦੋਲਣ, ਕੇਂਦਰ ਜਾਏ ਸੁਧਰ ਵੇ ਸਾਵਣ, ਜੇ ਆਇਆਂ  ਤਾਂ ਵਰ੍ਹ ਵੇ ਸਾਵਣ, ਕੁਝ ਨਾ ਕੁੱਝ ਤੇ  ਕਰ ਵੇ ਸਾਵਣ। ਰਵੇਲ ਸਿੰਘ ਇਟਲੀ

ਕਵਿਤਾ/ਆ ਵੇ ਸਾਵਣ/ਰਵੇਲ ਸਿੰਘ ਇਟਲੀ Read More »

ਐੱਸ ਸੀ ਵਿੰਗ ਕਾਗਰਸ ਪਾਰਟੀ ਬਲਾਕ ਸਰਦੂਲਗਡ਼੍ਹ ਦੇ ਅੰਮ੍ਰਿਤਪਾਲ ਸਿੰਘ ਦਹੀਆ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ  :ਦਹੀਆ ਗੁਰਜੰਟ ਸਿੰਘ ਬਾਜੇਵਾਲੀਆ  ਮਾਨਸਾ 19 ਜੁਲਾਈ ਸਰਦੂਲਗੜ੍ਹ  ਪੰਜਾਬ ਚ ਹੋਣ ਵਾਲੀਆਂ 2022 ਦੀਆਂ ਵਿਧਾਨ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕਾਮਯਾਬ ਹੋਣ ਲਈ ਹਰ ਵਰਗ ਦੇ ਲੋਕਾਂ ਦਾ ਮਾਣ ਸਨਮਾਨ ਕਰਨਾ ਆਰੰਭ ਦਿੱਤਾ ਹੈ ।ਕੱਲ੍ਹ ਦਲਿਤ ਸਮਾਜ ਦੇ ਭਾਈਆਂ ਦੀ ਬਲਾਕ ਪੱਧਰੀ  ਇੱਕ ਮੀਟਿੰਗ ਹੋਈ। ਜਿਸ ਵਿਚ ਸਰਬਸੰਮਤੀ ਨਾਲ ਅੰਮ੍ਰਿਤਪਾਲ ਸਿੰਘ  ਦਹੀਆ ਨੂੰ ਬਲਾਕ ਸਰਦੂਲਗੜ੍ਹ ਦੇ ਐਸ ਸੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ।ਉਨ੍ਹਾਂ ਦੀ ਇਸ ਨਿਯੁਕਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਮੋਫਰ ਅਤੇ ਓ ਬੀ ਸੀ ਸੈੱਲ ਦੇ ਜਿਲਾ ਚੇਅਰਮੈਨ ਸੱਤਪਾਲ ਵਰਮਾ ਨੇ ਹਾਰ ਪਾ ਕੇ ਸਨਮਾਨ ਕੀਤਾ  lਇਸ ਮੌਕੇ ਉਨ੍ਹਾਂ ਦੇ ਨਾਲ ਤਰਸੇਮ ਸਿੰਘ ਆਲੀਕੇ ,ਰਜਿੰਦਰ ਖੈਰਾ,ਰਮਨ ਲੋਹਚੱਬ,ਦਰਸ਼ਨ ਲੋਹਚੱਬ,ਰਾਜਿੰਦਰ ਸਾਧੂਵਾਲਾ,ਬੱਗਾ ਰੋੜਕੀ ਦੀ ਕਮੇਟੀ ਬਣਾਈ ਗਈ ਹੈ।ਇਸ ਮੌਕੇ ਐਸ ਸੀ ਵਿੰਗ ਦੇ ਚੁਣੇਂ ਗਏ ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਦਹੀਆ ਨੇ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਅਤੇ 2022 ਦੀਆਂ ਵਿਧਾਨਸਭਾ ਚੋਣਾਂ ਚ ਕਾਂਗਰਸ ਪਾਰਟੀ ਨੂੰ ਹਰ ਪੱਖੋਂ ਮਜ਼ਬੂਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਗੇ।ਉਨ੍ਹਾਂ ਦੀ ਇਸ ਨਿਯੁਕਤੀ ਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ,ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਚੇਅਰਮੈਨ ਕੁਲਵੰਤ ਸਿੰਘ ਸੰਘਾ ,ਸਾਬਕਾ ਵਾਈਸ ਚੇਅਰਮੈਨ ਰਜੇਸ਼ ਗਰਗ ,ਟਰੱਕ ਯੂਨੀਅਨ ਸਰਦੂਲਗਡ਼੍ਹ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਮੀਰਪੁਰ  ਆੜ੍ਹਤੀਆ ਐਸੋਸੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਸਾਹਿਲ ਕੁਮਾਰ ਚੌਧਰੀ,ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ ,ਬਲਾਕ ਸਮਿਤੀ ਦੇ ਚੇਅਰਮੈਨ ਅਜੈਬ ਸਿੰਘ ਚਚੋਹਰ,ਸੁਖੀ ਸੰਧੂ ਸਰਦੂਲਗੜ੍ਹ ,ਅਮਨ ਵਰਮਾ ਆਦਿ ਤੋ ਇਸ ਤੋਂ ਇਲਾਵਾ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ।

ਐੱਸ ਸੀ ਵਿੰਗ ਕਾਗਰਸ ਪਾਰਟੀ ਬਲਾਕ ਸਰਦੂਲਗਡ਼੍ਹ ਦੇ ਅੰਮ੍ਰਿਤਪਾਲ ਸਿੰਘ ਦਹੀਆ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ Read More »

ਮਾਨਸਾ ਪੁਲਿਸ ਨੇ ਗੈਰ-ਕਾਨੂੰਨੀ ਠੇਕੇ ਦਾ ਪਰਦਾਫਾਸ ਕਰਦਿਆਂ ਮੁਲਜਿਮ ਨੂੰ ਕਾਬੂ ਕਰਕੇ 590 ਬੋਤਲਾਂ ਸ਼ਰਾਬ ਠੇਕਾ ਕੀਤੀ ਬਰਾਮਦ

ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲੰਿਗ ਕਰਨ ਵਾਲੇ 2 ਮੁਲਜਿਮਾਂ ਨੂੰ ਕਾਰ ਸਮੇਤ ਕਾਬੂ ਕਰਕੇ 240 ਬੋਤਲਾ ਸ਼ਰਾਬ ਦੀ ਬਰਾਮਦਗੀ ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ, 19 ਜੁਲਾਈ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਗੈਰ^ਕਾਨੂੰਨੀ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਅਤੇ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲੰਿਗ ਵਿਰੁੱਧ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਮਾਨਸਾ ਪੁਲਿਸ ਵੱਲੋੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਵਿਰੁੱਧ ਨਕੇਲ ਕਸਦਿਆਂ ਅਸਰਦਾਰ ਢੰਗ ਨਾਲ ਗਸ਼ਤਾ ਕੱਢੀਆ ਜਾ ਰਹੀਆ ਹਨ ਅਤੇ ਦਿਨ$ਰਾਤ ਦੇ ਨਾਕੇ ਲਗਾ ਕੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜਿਲਾ ਦੇ ਵੱਖ ਵੱਖ ਥਾਣਿਆਂ ਵੱਲੋੋਂ ਆਬਕਾਰੀ ਐਕਟ ਦੇ 2 ਮੁਕੱਦਮੇ ਦਰਜ਼ ਕਰਕੇ 3 ਮੁਲਜਿਮਾਂ ਨੂੰ ਕਾਬੂ ਕਰਕੇ ਸ਼ਰਾਬ ਦੀ ਵੱਡੇ ਪੱਧਰ ਤੇ ਬਰਾਮਦਗੀ ਕੀਤੀ ਗਈ ਹੈ। ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋੋਂ ਆਬਕਾਰੀ ਐਕਟ ਤਹਿਤ ਵੱਡੀ ਕਾਰਵਾਈ ਕਰਦਿਆ ਹਮੀਰਗੜ ਢੈਪਈ ਵਿਖੇ ਬਿਨਾ ਪਰਮਿਟ/ਲਾਇਸੰਸ ਤੋਂ ਗੈਰ^ਕਾਨੂੰਨੀ ਠੇਕਾ ਚਲਾਉਣ ਵਾਲੇ ਠੇਕੇ ਦੇ ਕਰਿੰਦੇ ਮੁਲਜਿਮ ਧਨੀ ਰਾਮ ਪੁੱਤਰ ਅਭੈ ਰਾਮ ਵਾਸੀ ਖਸੀਪੁਰਾ, ਜਿਲਾ  ਮਨੀਪੁਰੀ (ਯੂ,ਪੀ,) ਨੂੰ ਕਾਬੂ ਕੀਤਾ ਗਿਆ ਹੈ, ਜਿਸਦੇ ਕਬਜਾਂ ਵਿੱਚੋਂ ਵੱਖ ਵੱਖ ਮਾਰਕੇ ਦੀਆ 590 ਬੋਤਲਾਂ ਸ਼ਰਾਬ ਠੇਕਾ (ਅੰਗਰੇਜੀ/ਦੇਸੀ ਸ਼ਰਾਬ ਦੀਆ 506 ਬੋਤਲਾਂ O 84 ਬੋਤਲਾਂ ਬੀਅਰ) ਬਰਾਮਦ ਕੀਤੀਆ ਗਈਆ ਹਨ। ਜਿਸਦੇ ਵਿਰੁੱਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਲਜਿਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਤੇ ਮੁਕੱਦਮਾ ਵਿੱਚ ਹੋੋਰ ਮੁਲਜਿਮਾਂ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਮੁਕੱਦਮਾ ਦੀ ਤਫਤੀਸ ਜਾਰੀ ਹੈ। ਇਸੇ ਤਰਾ ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋੋਂ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲਿੰਗ ਵਿਰੁੱਧ ਕਾਰਵਾਈ ਕਰਦੇ ਹੋੋਏ ਬਲਕਾਰ ਸਿੰਘ ਪੁੱਤਰ ਭੋੋਲਾ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ ਬੂਰਾ ਪੁੱਤਰ ਜਗਸੀਰ ਸਿੰਘ ਵਾਸੀਅਨ ਲੱਧੂਵਾਸ (ਹਰਿਆਣਾ) ਨੂੰ ਹੌੌਡਾ ਸਿਟੀ ਕਾਰ ਨੰ: ਡੀ,ਐਲ,4ਸੀਏਬੀ^3100 ਸਮੇਤ ਕਾਬੂ ਕਰਕੇ ਉਹਨਾਂ ਪਾਸੋੋਂ 240 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕੀਤੀ, ਜਿਹਨਾਂ ਦੇ ਵਿਰੁੱਧ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।ਐਸ,ਐਸ,ਪੀ, ਮਾਨਸਾ ਡਾ,ਨਰਿੰਦਰ ਭਾਰਗਵ, ਆਈ,ਪੀ,ਐਸ, ਵੱਲੋੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

ਮਾਨਸਾ ਪੁਲਿਸ ਨੇ ਗੈਰ-ਕਾਨੂੰਨੀ ਠੇਕੇ ਦਾ ਪਰਦਾਫਾਸ ਕਰਦਿਆਂ ਮੁਲਜਿਮ ਨੂੰ ਕਾਬੂ ਕਰਕੇ 590 ਬੋਤਲਾਂ ਸ਼ਰਾਬ ਠੇਕਾ ਕੀਤੀ ਬਰਾਮਦ Read More »

ਫਾਦਰ ਸਟੈਨ ਸਵਾਮੀ, ਅਸੀਂ ਤੇਰੇ ਦੋਸ਼ੀ ਹਾਂ !/ਅਵਿਜੀਤ ਪਾਠਕ

ਮੈਂ ਅਕਸਰ ਮਹਿਸੂਸ ਕਰਦਾ ਹਾਂ ਕਿ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਹੋਣੀ ਲਾਜ਼ਮੀ ਸੀ ਕਿਉਂਕਿ ਫਿਰਕੂ ਅਤੇ ਹਿੰਸਕ ਬਣ ਚੁੱਕਿਆ ਭਾਰਤੀ ਸਮਾਜ ਮਹਾਤਮਾ ਦੀ ਜ਼ਮੀਰ – ਉਨ੍ਹਾਂ ਦੀ ਆਤਮਿਕ ਰਾਜਨੀਤੀ ਲਈ ਤਾ-ਜ਼ਿੰਦਗੀ ਖੋਜ ਅਤੇ ਤਾਕਤਾਂ ਦੇ ਵਿਕੇਂਦਰੀਕਰਨ ਲਈ ਸਵਰਾਜ ਜਾਂ ਫਿਰ ਸਾਦਗੀ ਭਰਪੂਰ ਤੇ ਵਾਤਾਵਰਨ ਜ਼ਾਵੀਏ ਤੋਂ ਹੰਢਣਸਾਰ ਤੌਰ ਤਰੀਕੇ ਮੁਤਾਬਕ ਜ਼ਿੰਦਗੀ ਜਿਊਣ ਲਈ ਤਿਆਰ ਨਹੀਂ ਸੀ। ਇਸ ਲਿਹਾਜ਼ ਤੋਂ ਨਾਥੂਰਾਮ ਗੋਡਸੇ ਉਸ ਵਹਿਸ਼ੀ ਤਾਕਤ, ਆਧੁਨਿਕ ਰਾਸ਼ਟਰਵਾਦ ਦੇ ਧੱਕੜ ਸੁਪਨੇ ਅਤੇ ਵਿਕਾਸ ਦੇ ਧਾਵੇ ਦਾ ਪ੍ਰਤੀਕ ਬਣ ਗਿਆ ਸੀ। ਇਸ ਲਿਹਾਜ਼ ਤੋਂ ਗਾਂਧੀ ਦੇ ਸੁਪਨਿਆਂ ਨੂੰ ਮਲੀਆਮੇਟ ਕਰਨਾ ਜ਼ਰੂਰੀ ਸੀ। ਸੱਤਾ ਦੀ ਭੁੱਖੀ ਸਿਆਸੀ ਜਮਾਤ, ਠੇਕੇਦਾਰਾਂ, ਵਪਾਰੀਆਂ ਦੇ ਗਰੋਹਾਂ ਅਤੇ ਉਭਰਦੇ ਕੁਲੀਨ ਵਰਗ ਲਈ ਗਾਂਧੀ ਸ਼ਰਮਿੰਦਗੀ ਦਾ ਵਾਇਸ ਬਣ ਗਏ ਸਨ। ਇਸੇ ਤਰ੍ਹਾਂ ਅੱਜ ਕੱਲ੍ਹ ਇਕ ਹੋਰ ਸਵਾਲ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ: ਕੀ ਸਮਾਜ ਦੇ ਤੌਰ ‘ਤੇ ਅਸੀਂ ਇਸ ਗੱਲ ਦੇ ਲਾਇਕ ਹਾਂ ਕਿ ਫਾਦਰ ਸਟੈਨ ਸਵਾਮੀ ਵਰਗਾ ਕੋਈ ਸ਼ਖ਼ਸ ਸਾਡੇ ਦਰਮਿਆਨ ਰਹੇ? ਉਸ ਦੀ ਮੌਤ ਜਾਂ ਫਿਰ ਉਸ ਦੀ ਅਥਾਹ ਨਿਰਸਵਾਰਥ ਅਤੇ ਸਮਾਜਿਕ ਤੌਰ ‘ਤੇ ਪ੍ਰਤੀਬੱਧ ਜ਼ਿੰਦਗੀ ਦੀ ਪਰਵਾਜ਼ – ਇਕੋ ਸਮੇਂ ਬਹੁਤ ਸਾਰੀਆਂ ਸ਼ੈਆਂ ਦਾ ਖੁਲਾਸਾ ਕਰਦੀ ਹੈ; ਮਸਲਨ, ਰਹੱਸਮਈ ਤੇ ਗੁੰਝਲਦਾਰ ਕਾਨੂੰਨੀ ਪ੍ਰਣਾਲੀ ਦੀ ਬੇਹੂਦਗੀ (ਸੋਚੋ ਕਿਵੇਂ ਹਿੰਦ ਸਵਰਾਜ ਨੇ ਇਸ ਵੱਲ ਧਿਆਨ ਖਿੱਚਿਆ ਸੀ ਤੇ ਗਾਂਧੀ ਨੇ ਇਸ ਨੂੰ ਕਿੰਨਾ ਖ਼ੂਬਸੂਰਤ ਚਿਤਰਿਆ ਸੀ) ਜਾਂ ਉਹ ਮਨਹੂਸ ਤੇ ਦਮਨਕਾਰੀ ਨੌਕਰਸ਼ਾਹੀ ਦਾ ਕਹਿਰ (ਕੀ ਸਟੈਨ ਸਵਾਮੀ ਫਰਾਂਜ਼ ਕਾਫ਼ਕਾ ਦੀ ਰਚਨਾ ‘ਦਿ ਟ੍ਰਾਇਲ’ ਦੇ ਪਾਤਰ ਜੋਸਫ ਕੇ ਵਾਂਗ ਸੀ?), ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੇ ਰੂਪ ਵਿਚ ਸਾਕਾਰ ਹੋ ਰਹੀ ਸੱਤਾ ਦੀ ਤਾਨਾਸ਼ਾਹੀ, ਸੰਵੇਦਨਹੀਣਤਾ ਜਾਂ ਅਮਾਨਵੀਕਰਨ ਦੀ ਪ੍ਰਕਿਰਿਆ ਜਿਸ ਨੇ ਛੋਟੇ ਮੋਟੇ ਅਫ਼ਸਰਾਂ ਨੂੰ ਭ੍ਰਿਸ਼ਟ ਕਰ ਕੇ ਰੱਖ ਦਿੱਤਾ ਅਤੇ ਸਭ ਤੋਂ ਵਧ ਕੇ ਲੋਕਰਾਜ ਦੀਆਂ ਸਾਰੀਆਂ ਰਹੁ-ਰੀਤਾਂ ਦੇ ਹੁੰਦੇ ਸੁੰਦੇ ਨਿਰੰਕੁਸ਼ਵਾਦ ਦਾ ਪਸਾਰ। ਜੀ ਹਾਂ, ਯਕੀਨ ਕਰੋ ਕਿ ਸਵਾਮੀ ਨੇ ਮਰਨਾ ਹੀ ਸੀ। ਗਾਂਧੀ ਵਾਂਗ ਉਹ ਵੀ ਸਾਡੇ ਲਈ ਨਮੋਸ਼ੀ ਦਾ ਸਬਬ ਸੀ। ਮੈਂ ਪੂਰੀ ਤਰ੍ਹਾਂ ਨਹੀਂ ਜਾਣਦਾ ਕਿ ਸਿਆਸੀ ਸਮੀਖਿਅਕ ਉਸ ਨੂੰ ਗਾਂਧੀਵਾਦੀ ਜਾਂ ਅੰਬੇਡਕਰਵਾਦੀ ਆਖਣਗੇ ਜਾਂ ਨਹੀਂ; ਉਂਜ, ਸਟੇਟ ਦੀਆਂ ਨਜ਼ਰਾਂ ਵਿਚ ਉਹ ਕਿਸੇ ‘ਦਹਿਸ਼ਤਗਰਦ’ ਵਾਂਗ ਹੀ ਸੀ ਜਿਸ ਦੇ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨਾਲ ਸਬੰਧ ਸਨ। ਖ਼ੈਰ, ਮੇਰੇ ਲਈ ਇਹ ਗੱਲ ਲੇਬਲਾਂ ਤੇ ਵੰਨਗੀਆਂ ਤੋਂ ਕਿਤੇ ਪਰ੍ਹੇ ਹੈ। ਗਾਂਧੀ ਵਾਂਗ ਉਹ ਵੀ ਨੇਕ ਰੂਹ ਸੀ। ਆਦਿਵਾਸੀਆਂ ਅਤੇ ਹੋਰਨਾਂ ਮਹਿਰੂਮ ਤਬਕਿਆਂ ਦੇ ਹੱਕਾਂ ਲਈ ਲੜਨ ਦਾ ਉਸ ਦਾ ਸਿਰੜ, ਜ਼ਮੀਨ, ਜੰਗਲਾਂ ਅਤੇ ਕਿਰਤੀਆਂ ਦੇ ਹੱਕਾਂ ਦੇ ਮੁਤੱਲਕ ਉਸ ਵਲੋਂ ਬੁਲੰਦ ਕੀਤੀ ਜਾਣ ਵਾਲੀ ਗਰਜਵੀਂ ਆਵਾਜ਼, ਨਜ਼ਰਬੰਦਾਂ (ਜਿਨ੍ਹਾਂ ਨਾਲ ਸਾਡੀਆਂ ਪਹਿਲਾਂ ਤੋਂ ਹੀ ਤੂੜੀਆਂ ਪਈਆਂ ਜੇਲ੍ਹਾਂ ਭਰੀਆਂ ਪਈਆਂ ਹਨ) ਦੀ ਰਿਹਾਈ ਲਈ ਉਸ ਦੀ ਗਹਿਰੀ ਮਾਨਵਵਾਦੀ/ਰੂਹਾਨੀ ਧੂਹ ਜਾਂ ਉਸ ਦੀ ਸਾਦਗੀ ਅਤੇ ਇਮਾਨਦਾਰੀ ਦੀ ਰੂਹਾਨੀ ਤਾਕਤ ਨੂੰ ਵਿੰਹਦਿਆਂ ਆਪਣੇ ਵਿਕਾਸ ਦੇ ਡਾਢੇ ਏਜੰਡੇ ਦੀ ਹੋੜ ਵਿਚ ਜੁਟਿਆ ਸਾਡਾ ਬਾਹੂਬਲੀ ਰਾਸ਼ਟਰ, ਫਾਦਰ ਸਟੈਨ ਸਵਾਮੀ ਦੇ ਇਸ ਰਾਜਸੀ-ਰੂਹਾਨੀ ਖਜ਼ਾਨੇ ਦੀ ਕਦਰ ਜਾਣਨ ਦੇ ਸਮੱਰਥ ਨਹੀਂ ਹੈ। ਇਸ ਕਰ ਕੇ 84 ਸਾਲਾਂ ਦੇ ਪਾਰਕਿਨਸਨ ਦੀ ਬਿਮਾਰੀ ਤੋਂ ਪੀੜਤ ਇਸ ਜੀਸਸਵਾਦੀ ਪਾਦਰੀ ਨੂੰ ਸਾਜਿ਼ਸ਼ਕਾਰ, ਤਾਕਤਵਰ ਭਾਰਤੀ ਸਟੇਟ ਲਈ ਖ਼ਤਰੇ ਵਜੋਂ ਦੇਖਿਆ ਜਾ ਰਿਹਾ ਸੀ। ਉਸ ਨੂੰ ਤਾਂ ਮਰਨਾ ਹੀ ਪੈਣਾ ਸੀ। ਫਿਰ ਭਾਵੇਂ ਇਹ ਕੋਵਿਡ ਕਰ ਕੇ ਆਮ ਮੌਤ ਹੁੰਦੀ ਜਾਂ ਫਿਰ ਮੁੰਬਈ ਦੇ ਹੋਲੀ ਫੈਮਿਲੀ ਹਸਪਤਾਲ ਦੇ ਬਿਸਤਰ ‘ਤੇ ਫ਼ੌਤ ਹੋ ਜਾਣਾ – ਇਹ ਤਾਂ ਸਰਕਾਰੀ ਅੰਕੜਿਆਂ ਵਿਚ ਮਹਿਜ਼ ਇਕ ਵਾਧਾ ਹੈ; ਜਾਂ ਫਿਰ ਐੱਨਆਈਏ ਅਫਸਰਾਂ, ਜੇਲ੍ਹ ਜਾਂ ਅਦਾਲਤਾਂ ਦੇ ਅਹਿਲਕਾਰਾਂ ਨੇ ਮਿਲ ਜੁਲ ਕੇ ਉਸ ਦਾ ਮਰਨਾ ਸੌਖਾ ਬਣਾ ਦਿੱਤਾ ਸੀ? ਇਸ ਸਵਾਲ ਤੋਂ ਅੱਖਾਂ ਚੁਰਾਉਣੀਆਂ ਸੰਭਵ ਨਹੀਂ। ਇਸ ਬਾਰੇ ਸੋਚੋ। ਸਵਾਮੀ ਨੇ ਪਾਣੀ ਪੀਣ ਲਈ ਸਿਰਫ਼ ਇਕ ਨਲੀ (ਸਟ੍ਰਾਅ) ਮੰਗੀ ਸੀ ਅਤੇ ਐੱਨਆਈਏ ਨੇ ਇਸ ਦਾ ਜਵਾਬ ਦੇਣ ਲਈ ਵੀਹ ਦਿਨ ਲਾ ਦਿੱਤੇ ਸਨ। ਫਾਦਰ ਸਵਾਮੀ ਨੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਤਾਂ ਕੇਸ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੇ ਦਲੀਲਾਂ ਸੁਣਨ ਲਈ ਚਾਰ ਮਹੀਨੇ ਲਾ ਦਿੱਤੇ ਤੇ ਅੰਤ ਨੂੰ ਅਰਜ਼ੀ ਰੱਦ ਕਰ ਦਿੱਤੀ। ਇਹੀ ਨਹੀਂ, ਐੱਨਆਈਏ ਨੇ ਤਾਂ ਇਹ ਗੱਲ ਮੰਨਣ ਤੋਂ ਵੀ ਨਾਂਹ ਕਰ ਦਿੱਤੀ ਕਿ ਪਾਰਕਿਨਸਨ ਜਿਹੀ ਨਾਮੁਰਾਦ ਬਿਮਾਰੀ ਦਾ ਉਨ੍ਹਾਂ ਦੇ ਕਮਜ਼ੋਰ ਸਰੀਰ ‘ਤੇ ਕਿੰਨਾ ਘਾਤਕ ਅਸਰ ਪੈ ਰਿਹਾ ਸੀ। ਬਹਰਹਾਲ, ਇਕ ਹੋਰ ਸਵਾਲ ਹੈ ਜੋ ਸਾਨੂੰ ਪੁੱਛਣ ਦੀ ਲੋੜ ਹੈ। ਕੀ ਸਮਾਜ ਦੇ ਨਾਤੇ ਸਾਡਾ ਨਿਘਾਰ ਮੁਕੰਮਲ ਹੋ ਚੁੱਕਿਆ ਹੈ, ਜਾਂ ਸਾਡੀਆਂ ਕਦਰਾਂ ਕੀਮਤਾਂ, ਖ਼ਾਹਸ਼ਾਂ ਹੀ ਬਿਲਕੁੱਲ ਬਦਲ ਗਈਆਂ ਹਨ ਅਤੇ ਸਾਡਾ ਨੈਤਿਕ ਅੰਬਰ ਪੂਰੀ ਤਰ੍ਹਾਂ ਬਿਖਰ ਚੁੱਕਿਆ ਹੈ? ਦੇਖੋ ਧੜਵੈਲ ਰਾਸ਼ਟਰਵਾਦ ਦੇ ਪ੍ਰਵਚਨ ਨੇ ਸਭ ਕੁਝ ਉਲਟਾ ਕਰ ਕੇ ਰੱਖ ਦਿੱਤਾ ਹੈ: ਖਰੂਦੀ/ਹਿੰਸਕ ਮਰਦ ਜੈ ਸ਼੍ਰੀਰਾਮ ਦੇ ਨਾਅਰਿਆਂ ਨਾਲ ਮਦਹੋਸ਼ ਹੋਈ ਭੀੜ ਵਿਚ ਪੱਥਰ ਦਿਲ ਬਣਿਆ ਆਦਮੀ ਸੱਚਾ ਦੇਸ਼ਭਗਤ ਗਿਣਿਆ ਜਾਂਦਾ ਹੈ ਜਦਕਿ ਫਾਦਰ ਸਵਾਮੀ ਵਰਗਿਆਂ ਨੂੰ ਦੇਸ਼-ਧ੍ਰੋਹੀ ਤੇ ਸਾਜਿ਼ਸ਼ਘਾੜਿਆਂ ਦਾ ਲਕਬ ਦਿੱਤਾ ਜਾਂਦਾ ਹੈ। ਦੇਖੋ ਅਸੀਂ ਕਿਵੇਂ ਹਰ ਬੜਬੋਲੀ, ਸ਼ੋਰੀਲੀ ਅਤੇ ਬੱਜਰ ਚੀਜ਼ ਜਿਵੇਂ ਸ਼ੋਰੀਲੇ ਧਰਮ, ਸ਼ੋਰੀਲੇ ਰਾਸ਼ਟਰਵਾਦ, ਸ਼ੋਰੀਲੀ ਭਾਸ਼ਣਬਾਜ਼ੀ, ਬੜਬੋਲੇ ਸਿਆਸਤਦਾਨ ਅਤੇ ਬੜਬੋਲੇ ਟੈਲੀਵਿਜ਼ਨ ਐਂਕਰਾਂ ਦੀ ਬੇਹੱਦ ਕਦਰ ਕਰਨ ਲੱਗ ਪਏ ਹਾਂ। ਇਸ ਸ਼ੋਰ ਸ਼ਰਾਬੇ ਵਿਚ ਅਸੀਂ ਸਵਾਮੀ ਨੂੰ ਕਿਵੇਂ ਸੁਣ ਸਕਦੇ ਸਾਂ, ਜਾਂ ਸੁਧਾ ਭਾਰਦਵਾਜ ਤੇ ਪ੍ਰੋਫੈਸਰ ਹਨੀ ਬਾਬੂ ਦਾ ਗੁੱਸਾ ਕਿਵੇਂ ਸਮਝ ਸਕਦੇ ਹਾਂ? ਤੇ ਦੇਖੋ ਕਿਵੇਂ ਅਸੀਂ ਅਡਾਨੀਆਂ ਅਤੇ ਅੰਬਾਨੀਆਂ ਨੂੰ ਸਾਡੇ ਵਿਕਾਸ ਦੇ ਪ੍ਰਵਚਨ ਨੂੰ ਵਿਉਂਤਣ ਦਾ ਜ਼ਿੰਮਾ ਸੌਂਪ ਦਿੱਤਾ ਹੈ। ਫਿਰ ਸਟੈਨ ਸਵਾਮੀ ਨਾਲ ਸੰਵਾਦ ਅਤੇ ਉਸ ਦੀ ਸਬਾਲਟਰਨ ਦੀ ਦਲੀਲ ਲਈ ਗੁੰਜਾਇਸ਼ ਕਿੱਥੇ ਬਚੀ ਹੈ? ਤੇ ਦੇਖੋ ਅਸੀਂ, ਭਾਵ ਮੱਧ ਵਰਗ ਕਿਵੇਂ ਬਦਲ ਗਿਆ ਹੈ: ਕਿਵੇਂ ਅਸੀਂ ਆਪਣੇ ਆਪ ਨੂੰ ਮਾਨਸਿਕ ਜ਼ਹਿਰ ਨਾਲ ਭ੍ਰਿਸ਼ਟ ਕਰ ਲਿਆ ਹੈ, ਉਸ ਵਾਇਰਸ ਨਾਲ ਜੋ ਸੱਤਾਧਾਰੀ ਨਿਜ਼ਾਮ ਦੀ ਪ੍ਰਾਪੇਗੰਡਾ ਮਸ਼ੀਨਰੀ ਫੈਲਾਉਂਦੀ ਹੈ, ਜਾਂ ਕਿਵੇਂ ਅਸੀਂ ਖ਼ੁਦਪ੍ਰਸਤੀ ਦੇ ਬਿੰਬ ਨੂੰ ਸਾਡੀ ਮੌਲਿਕ ਤੇ ਆਲੋਚਨਾਤਮਿਕ ਸੋਚ ਨੂੰ ਖੁੰਢਾ ਕਰਨ ਦੀ ਆਗਿਆ ਦੇ ਦਿੱਤੀ। ਦੇਖੋ ਕਿਵੇਂ ਅਸੀਂ ਇਮਾਨਦਾਰੀ ‘ਤੇ ਪੈਸੇ ਨੂੰ, ਲਾਹੇਵੰਦੀ ਨੂੰ ਨੈਤਿਕਤਾ ‘ਤੇ, ਫੋਕੀ ਦਲੀਲਬਾਜ਼ੀ ਨੂੰ ਕਿਸੇ ਨੇਕ ਕਾਜ ਪ੍ਰਤੀ ਜ਼ਿੰਦਗੀ ਭਰ ਦੀ ਪ੍ਰਤੀਬੱਧਤਾ ‘ਤੇ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ। ਮੰਨ ਲਵੋ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਟੈਨ ਸਵਾਮੀ ਜਾਂ ਮੇਧਾ ਪਟਕਰ ਵਰਗੇ ਬਣਨ; ਨਾ ਹੀ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਗਾਂਧੀ ਵਾਂਗ ਸੱਚ ਨਾਲ ਅੱਖਾਂ ਮਿਲਾਉਣ ਜਾਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇ ਪੰਨੇ ਪਲਟ ਕੇ ਦੇਖਣ। ਇਸ ਦੀ ਬਜਾਇ ਅਸੀਂ ਚਾਹੁੰਦੇ ਹਾਂ ਕਿ ਉਹ ਬਹੁਤ ਹੀ ਚਤਰ ਚਲਾਕ ਅਤੇ ਸਫ਼ਲ ਬਣਨ – ਜੀ ਹਾਂ, ਚੰਗਾ ਖਾ, ਪੀ ਤੇ ਪਹਿਨ ਕੇ ਦਿਓਕੱਦ ਕਾਰਪੋਰੇਟ ਕੰਪਨੀਆਂ ਦੇ ਗ਼ੁਲਾਮ ਬਣਨ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਉਹੀ ਕੁਝ ਪਾਇਆ ਹੈ ਜਿਸ ਦੇ ਅਸੀਂ ਹੱਕਦਾਰ ਹਾਂ: ਸੰਤਾਂ ਦੇ ਭੇਸ ਵਿਚ ਗੁੰਡੇ ਬਦਮਾਸ਼, ਦਾਨਵੀਰ ਦਾ ਸਵਾਂਗ ਰਚਦੇ ਲਾਲਚ ਵਿਚ ਅੰਨ੍ਹੇ ਪੂੰਜੀਪਤੀ ਅਤੇ ਟੈਕਨੋ-ਕਾਰਪੋਰੇਟ ਸਾਮਰਾਜ ਦੇ ਲਫਟੈਣ ਬਣੇ ਫਿਰਦੇ ਮੁੱਖਧਾਰਾ ਦੇ ਸਿਆਸਤਦਾਨ। ਸੰਭਵ ਹੈ ਕਿ ਅਸੀਂ ਆਉਣ ਵਾਲੇ ਸਾਲਾਂ ਵਿਚ ਵੀ ਆਪਣੇ ਆਕਾਵਾਂ ਨੂੰ ਚੁਣਦੇ ਰਹਾਂਗੇ; ਅਸੀਂ ਅਰਬਾਂਪਤੀਆਂ, ਫਿਲਮੀ ਸਿਤਾਰਿਆਂ, ਕ੍ਰਿਕਟਰਾਂ, ਖ਼ੁਦਪ੍ਰਸਤ ਸਿਆਸਤਦਾਨਾਂ ਅਤੇ ਇਹੋ ਜਿਹੇ ਹਰ

ਫਾਦਰ ਸਟੈਨ ਸਵਾਮੀ, ਅਸੀਂ ਤੇਰੇ ਦੋਸ਼ੀ ਹਾਂ !/ਅਵਿਜੀਤ ਪਾਠਕ Read More »

ਸਰਬ ਨੌਜਵਾਨ ਸਭਾ ਵਲੋਂ ਤੀਆਂ ਦਾ ਤਿਓਹਾਰ ਸਮਾਗਮ 7 ਅਗਸਤ ਨੂੰ

ਫਗਵਾੜਾ 19 ਜੁਲਾਈ (ਏ.ਡੀ.ਪੀ. ਨਿਊਜ਼ ) ਸਾਉਣ ਦੇ ਮਹੀਨੇ ਵਿਚ ਔਰਤਾਂ ਅਤੇ ਮੁਟਿਆਰਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਪੰਜਾਬ ਦਾ ਪ੍ਰਸਿੱਧ ਰਵਾਇਤੀ ਤੀਆਂ ਦਾ ਤਿਓਹਾਰ ਮਨਾਉਣ ਸਬੰਧੀ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਪ੍ਰਧਾਨਗੀ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ ਅਤੇ ਸਮਾਜ ਸੇਵਿਕਾ ਪਿ੍ਰਤਪਾਲ ਕੌਰ ਤੁਲੀ ਨੇ ਸਾਂਝੇ ਤੌਰ ਤੇ ਕੀਤੀ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ 7 ਅਗਸਤ ਨੂੰ ਗੁਰੂ ਹਰਗੋਬਿੰਦ ਨਗਰ ਸਥਿਤ ਨਗਰ ਸੁਧਾਰ ਟਰੱਸਟ ਦੀ ਇਮਾਰਤ ਦੇ ਵਿਹੜੇ ‘ਚ ਇਹ ਸਮਾਗਮ ਕਰਵਾਉਣ ਦੀ ਸਹਿਮਤੀ ਪ੍ਰਗਟਾਈ ਗਈ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬ ਨੌਜਵਾਨ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੇ ਸਟਾਫ ਅਤੇ ਸਿੱਖਿਆਰਥਣਾ ਦੇ ਵਿਸ਼ੇਸ਼ ਸਹਿਯੋਗ ਨਾਲ ਪਹਿਲੀ ਵਾਰ ਤੀਆਂ ਦਾ ਤਿਓਹਾਰ ਸਮਾਗਮ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਤਿਆਰੀਆਂ ਦੀ ਜਿੰਮੇਵਾਰੀ ਸ੍ਰੀਮਤੀ ਤਿ੍ਰਪਤਾ ਸ਼ਰਮਾ ਅਤੇ ਪਿ੍ਰਤਪਾਲ ਕੌਰ ਤੁਲੀ ਨੂੰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਬ ਨੌਜਵਾਨ ਸਭਾ ਨੇ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਇਸ ਸਮਾਗਮ ਵਿਚ ਵੀ ਗਿੱਧਾ, ਕਿਕਲੀ, ਭੰਗੜਾ, ਲੋਕ ਬੋਲੀਆਂ ਤੇ ਪੰਜਾਬ ਦੇ ਲੋਕ ਗੀਤ ਮੁੱਖ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਮੈਨੇਜਰ ਜਗਜੀਤ ਸੇਠ, ਮੈਡਮ ਗੁਰਪ੍ਰੀਤ ਕੌਰ, ਸੁਖਜੀਤ ਕੌਰ, ਕੁਲਬੀਰ ਬਾਵਾ, ਮਨਮੀਤ ਮੇਵੀ, ਬਲਜੀਤ ਕੌਰ ਬੁੱਟਰ, ਨੀਤੂ ਗੁਡਿੰਗ, ਡਾ. ਨਰੇਸ਼ ਬਿੱਟੂ, ਹੈੱਪੀ ਬਰੋਕਰ, ਚੇਤਨਾ ਰਾਜਪੂਤ, ਸੇਜਲ, ਨੇਹਾ, ਪ੍ਰੀਆ, ਸੋਨੀਆ, ਤਿ੍ਰਸ਼ਾ, ਮਨਦੀਪ ਕੌਰ, ਨੇਹਾ ਵਿਰਕ, ਭਾਵਨਾ, ਸੋਨਾਲੀ ਆਦਿ ਹਾਜਰ ਸਨ।

ਸਰਬ ਨੌਜਵਾਨ ਸਭਾ ਵਲੋਂ ਤੀਆਂ ਦਾ ਤਿਓਹਾਰ ਸਮਾਗਮ 7 ਅਗਸਤ ਨੂੰ Read More »

ਗ਼ਜ਼ਲ/ਦੀਪ ਲੱਖਾਂ /ਮਹਿੰਦਰ ਸਿੰਘ ਮਾਨ

ਮੇਰੇ ਦਿਲ ਵਿੱਚ ਜਗ ਰਹੇ ਨੇ ਦੀਪ ਲੱਖਾਂ, ਦੇਖ ਕੇ ਨੇ੍ਹ੍ਰਰਾ ਭਰਾਂ ਕਾਹਤੋਂ ਮੈਂ ਅੱਖਾਂ? ਦਿਲ ਮੇਰਾ ਤਾਂ ਤਪ ਰਿਹੈ ਤੰਦੂਰ ਵਾਂਗੂੰ , ਕੋਲ ਇਸ ਦੇ ਪਹੁੰਚਣਾ ਕੀ ਗ਼ਮ ਦੇ ਕੱਖਾਂ? ਗਲਤ ਰਾਹ ਤੇ ਤੁਰਨ ਵਾਲਾ ਖ਼ੁਦ ਹੀ ਡੁੱਬੇ, ਠੀਕ ਰਾਹ ਤੇ ਤੁਰਨ ਵਾਲਾ ਤਾਰੇ ਲੱਖਾਂ। ਕਾਹਤੋਂ ਗ਼ਮ ਉਸ ਦੀ ਜੁਦਾਈ ਦਾ ਕਰਾਂ ਮੈਂ? ਰੋਲਿਆ ਹੈ ਜਿਸ ਨੇ ਮੈਨੂੰ ਵਾਂਗ ਕੱਖਾਂ । ਤਾਂ ਕਿ ਮੇਰੇ ਕੋਲ ਨਾ ਆਵੇ ਨਿਰਾਸ਼ਾ, ਆਸ਼ਾ ਦਾ ਪੱਲਾ ਸਦਾ ਮੈਂ ਫੜ ਕੇ ਰੱਖਾਂ। ਯਾਰ ਜੇ ਹੋਵੇ ਕਿਸੇ ਦਾ, ਹੋਵੇ ਚੰਗਾ, ਨਾ ਕਿਸੇ ਵੀ ਕੰਮ ਝੂਠੇ ਯਾਰ ਲੱਖਾਂ। *** ਰਾਹ ਵਿੱਚ ਕੰਡੇ /ਗ਼ਜ਼ਲ ਲ਼ੋਕ ਸਮੇਂ ਦੇ ਹਾਕਮ ਤੋਂ ਅੱਕੇ, ਸੜਕਾਂ ਤੇ ਆ ਗਏ ਹੋ ਕੇ ਕੱਠੇ। ਰਾਹ ਵਿੱਚ ਕੰਡੇ, ਨਾਲੇ ਘੁੱਪ ਨ੍ਹੇਰਾ, ਦਿਲ ਵਾਲੇ ਹੀ ਤੁਰ ਸਕਦੇ ਅੱਗੇ। ਫੇਰ ਹਰਾ ਛੇਤੀ ਹੀ ਹੋਏਗਾ, ਝੜ ਚੁੱਕੇ ਨੇ ਜਿਸ ਰੁੱਖ ਦੇ ਪੱਤੇ। ਜਾਂ ਫਿਰ ਫਾਡੀ ਨੂੰ ਕੁਝ ਨ੍ਹੀ ਮਿਲਦਾ, ਜਾਂ ਫਿਰ ਫਾਡੀ ਨੂੰ ਮਿਲਦੇ ਗੱਫੇ। ਕਹਿੰਦੇ ਦਿਲ ਦੇ ਵਿੱਚ ਰੱਬ ਹੈ ਵਸਦਾ, ਸਾਨੂੰ ਦਿਲ ਆਪਣਾ ਮੰਦਰ ਲੱਗੇ। ਨੀਂਦ ਜਰੂਰੀ ਤਾਂ ਹੈ ਸਿਹਤ ਲਈ, ਪਰ ਬਹੁਤਾ ਸੌਣਾ ਮਾੜਾ ਲੱਗੇ। ਕਿੰਜ ਤਰੱਕੀ ਸਾਡਾ ਦੇਸ਼ ਕਰੇ, ਜਦ ਮੰਗਣ ਬੰਦੇ ਹੱਟੇ, ਕੱਟੇ। ਮਹਿੰਦਰ ਸਿੰਘ ਮਾਨ ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼ ਨਵਾਂ ਸ਼ਹਿਰ(9915803554)

ਗ਼ਜ਼ਲ/ਦੀਪ ਲੱਖਾਂ /ਮਹਿੰਦਰ ਸਿੰਘ ਮਾਨ Read More »

ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ

  ਚੰਡੀਗੜ੍ਹ, 19 ਜੁਲਾਈ- ਕਾਂਗਰਸ ਹਾਈਕਮਾਨ ਨੇ ਪੰਜਾਬ ਵਿਚ ਪਾਰਟੀ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਦਰਕਿਨਾਰ ਕਰਦਿਆਂ ਆਖ਼ਰਕਾਰ  ਦੇਰ ਸ਼ਾਮ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ। ਹਾਈਕਮਾਨ ਨੇ  ਪੰਜਾਬ ਵਿਚ ਨਵਜੋਤ ਸਿੱਧੂ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ ਹੈ। ਮੁੱਖ ਮੰਤਰੀ ਵੱਲੋਂ  ਸੰਸਦ ਮੈਂਬਰਾਂ ਰਾਹੀਂ ਚੱਲਿਆ ਗਿਆ ਸਿਆਸੀ ਦਾਅ ਵੀ ਕੰਮ ਨਹੀਂ ਕਰ ਸਕਿਆ। ਨਵੇਂ ਪ੍ਰਧਾਨ ਦਾ ਐਲਾਨ ਹੋਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੋਮਵਾਰ ਨੂੰ ਸੱਦੀ ਵਿਧਾਇਕਾਂ ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪਟਿਆਲਾ ਪਹੁੰਚੇ। ਇੱਥੇ ਉਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਏ.ਵੇਣੂਗੋਪਾਲ ਦੇ ਦਸਤਖ਼ਤਾਂ ਹੇਠ ਦੇਰ ਸ਼ਾਮ ਜਾਰੀ ਪੱਤਰ ਅਨੁਸਾਰ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ ਜਦੋਂ ਕਿ ਉਨ੍ਹਾਂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਲਗਾਏ ਗਏ ਹਨ ਜਿਨ੍ਹਾਂ ਵਿੱਚ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਸ਼ਾਮਲ ਹਨ। ਹਾਈਕਮਾਨ ਨੇ ਜਾਰੀ ਪੱਤਰ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਕਾਰਗੁਜ਼ਾਰੀ ’ਤੇ ਤਸੱਲੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ। ਨਵੇਂ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੂੰ ਸਿੱਕਮ, ਨਾਗਾਲੈਂਡ ਤੇ ਤ੍ਰਿਪਰਾ ਵਿਚ ਇੰਚਾਰਜ ਦੀ ਸੌਂਪੀ ਗਈ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ। ਨਵੇਂ ਐਲਾਨਾਂ ਤੋਂ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫ਼ਾਰਿਸ਼ਾਂ ਨੂੰ ਹਾਈਕਮਾਨ ਨੇ ਬਹੁਤੀ ਤਵੱਜੋ ਨਹੀਂ ਦਿੱਤੀ ਹੈ। ਹਾਈਕਮਾਨ ਦੇ ਇਸ ਐਲਾਨ ਨਾਲ ਪੰਜਾਬ ਕਾਂਗਰਸ ਵਿੱਚ ਉੱਠਿਆ ਵਰੋਲਾ ਇੱਕ ਵਾਰ ਤਾਂ ਸ਼ਾਂਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਾਂਗਰਸ ਦੇ ਬਹੁਗਿਣਤੀ ਵਿਧਾਇਕ ਪਹਿਲਾਂ ਹੀ ਨਵਜੋਤ ਸਿੱਧੂ ਨਾਲ ਤੁਰ ਪਏ ਹਨ। ਹਾਈਕਮਾਨ ਵੱਲੋਂ ਅਗਲੀਆਂ ਚੋਣਾਂ ਜਿੱਤਣ ਲਈ ਇਹ ਕਵਾਇਦ ਕੀਤੀ ਗਈ ਹੈ। ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਖ਼ਿਲਾਫ਼ ਬਾਗੀ ਵਿਧਾਇਕਾਂ ਤੇ ਵਜ਼ੀਰਾਂ ਦੇ ਉਤਰਨ ਨਾਲ ਨਵੀਂ ਪ੍ਰਧਾਨਗੀ ਦਾ ਮੁੱਢ ਬੱਝ ਗਿਆ ਸੀ। ਕਾਰਜਕਾਰੀ ਪ੍ਰਧਾਨਾਂ ’ਤੇ ਝਾਤ ਮਾਰੀਏ ਤਾਂ ਹਾਈਕਮਾਨ ਨੇ ਸੰਗਤ ਸਿੰਘ ਗਿਲਜ਼ੀਆਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਜਿੱਥੇ ਓਬੀਸੀ ਕੈਟਾਗਿਰੀ ਨੂੰ ਨੁਮਾਇੰਦਗੀ ਦਿੱਤੀ ਹੈ, ਉੱਥੇ ਹੀ ਦੋਆਬੇ ਨੂੰ ਵੀ ਪੰਜਾਬ ਕਾਂਗਰਸ ਦੀ ਮੁੱਖ ਧਾਰਾ ਵਿੱਚ ਰੱਖਿਆ ਹੈ। ਮਾਝੇ ’ਚੋਂ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਜੱਟ ਸਿੱਖ ਵਜੋਂ ਕੁਲਜੀਤ ਸਿੰਘ ਨਾਗਰਾ ਨੂੰ ਪਾਰਟੀ ’ਚ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ। ਹਿੰਦੂ ਚਿਹਰੇ ਵਜੋਂ ਜੈਤੋ ਮੰਡੀ ਦੇ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਵਿੱਚ ਹੁਣ ਮਾਲਵੇ ’ਚੋਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੁਲਜੀਤ ਨਾਗਰਾ ਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਥਾਪ ਕੇ ਮਲਵਈ ਸਿਆਸਤ ਦੇ ਦਾਬੇ ਨੂੰ ਸਵੀਕਾਰਿਆ ਗਿਆ ਹੈ। ਸੂਤਰਾਂ ਅਨੁਸਾਰ ਚਾਰ ਕਾਰਜਕਾਰੀ ਪ੍ਰਧਾਨਾਂ ’ਚੋਂ ਸਿਰਫ਼ ਸੁਖਵਿੰਦਰ ਡੈਨੀ ਹੀ ਕੈਪਟਨ ਖੇਮੇ ਦੀ ਗਿਣਤੀ ਵਿੱਚ ਆਉਂਦੇ ਹਨ। ਹਾਲਾਂਕਿ, ਮੁੱਖ ਮੰਤਰੀ ਅਮਰਿੰਦਰ ਸਿੰਘ ਪਿਛਲੇ ਦਿਨਾਂ ’ਚ ਇਹ ਦਬਾਅ ਬਣਾ ਰਹੇ ਸਨ ਕਿ ਕਾਰਜਕਾਰੀ ਪ੍ਰਧਾਨ ਉਨ੍ਹਾਂ ਦੀ ਪਸੰਦ ਵਾਲੇ ਆਗੂ ਲਗਾਏ ਜਾਣ। ਕੈਪਟਨ ਖੇਮੇ ਵੱਲੋਂ ਕਾਰਜਕਾਰੀ ਪ੍ਰਧਾਨਾਂ ਲਈ ਜਿਹੜੇ ਨਾਮ  ਉਭਾਰੇ ਜਾ ਰਹੇ ਸਨ, ਉਨ੍ਹਾਂ ਵਿੱਚ ਵਿਜੈਇੰਦਰ ਸਿੰਗਲਾ, ਚੌਧਰੀ ਸੰਤੋਖ ਸਿੰਘ ਆਦਿ ਸ਼ਾਮਲ ਸਨ। ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਰ ਹੁਣ ਵੱਡੀ ਜ਼ਿੰਮੇਵਾਰੀ ਪਈ ਹੈ।

ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ Read More »

ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟਾਉਣ ਬਾਰੇ ਪੁਲੀਸ ਦੀ ਅਪੀਲ ਕਿਸਾਨਾਂ ਵੱਲੋਂ ਰੱਦ

ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਦਿੱਲੀ ਪੁਲੀਸ ਨੇ ਕਿਸਾਨ ਯੂਨੀਅਨਾਂ ਨੂੰ ਕਿਹਾ ਕਿ ਉਹ 22 ਜੁਲਾਈ ਤੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਸਦ ਦੇ ਸਾਹਮਣੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਇਕੱਠੇ ਹੋਣ ਵਾਲਿਆਂ ਦੀ ਗਿਣਤੀ ਘਟਾਉਣ ਪਰ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਹੈ। ਰਾਸ਼ਟਰੀ ਕਿਸਾਨ ਮਜ਼ਦੂਰ ਮਹਾਂਸੰਘ ਦੇ ਕੌਮੀ ਪ੍ਰਧਾਨ ਸ਼ਿਵ ਕੁਮਾਰ ਕੱਕਾ ਨੇ ਕਿਹਾ, “ਅਸੀਂ ਪੁਲੀਸ ਨੂੰ ਦੱਸਿਆ ਕਿ ਹਰ ਰੋਜ਼ 200 ਕਿਸਾਨ ਮੌਨਸੂਨ ਸੈਸ਼ਨ ਦੌਰਾਨ ਸਿੰਘੂ ਬਾਰਡਰ ਤੋਂ ਸੰਸਦ ਜਾਣਗੇ। ਇਹ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਹੋਵੇਗਾ ਅਤੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੀ ਪਛਾਣ ਲਈ ਉਨ੍ਹਾਂ ਦੇ ਬੈਜ ਲੱਗੇ ਹੋਣਗੇ।” ਸੰਸਦ ਦਾ ਮੌਨਸੂਨ ਇਜਲਾਸ ਸੋਮਵਾਰ ਨੂੰ ਸ਼ੁਰੂ ਹੋਵੇਗਾ ਅਤੇ 13 ਅਗਸਤ ਨੂੰ ਸਮਾਪਤ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਹਰ ਪ੍ਰਦਰਸ਼ਨਕਾਰੀ ਬਾਰੇ ਵੇਰਵਾ ਪੁਲੀਸ ਨੂੰ ਦਿੱਤਾ ਜਾਵੇਗਾ, ਜਿਸ ਵਿੱਚ ਪ੍ਰਦਰਸ਼ਨਕਾਰੀ ਦਾ ਆਧਾਰ ਕਾਰਡ ਅਤੇ ਮੋਬਾਈਲ ਫੋਨ ਨੰਬਰ ਵੀ ਸ਼ਾਮਲ

ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟਾਉਣ ਬਾਰੇ ਪੁਲੀਸ ਦੀ ਅਪੀਲ ਕਿਸਾਨਾਂ ਵੱਲੋਂ ਰੱਦ Read More »

ਜਾਖੜ ਨੇ 19 ਨੂੰ ਸੱਦੀ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ 19 ਜੁਲਾਈ ਨੂੰ ਬਾਅਦ ਦੁਪਹਿਰ 3 ਵਜੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਾਰਟੀ ਦੇ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਬੁਲਾਈ ਹੈ। ਇਸ ਬੈਠਕ ਵਿੱਚ ਸਮੂਹ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਮਤਾ ਪਾ ਕੇ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਭੇਜਿਆ ਜਾਵੇਗਾ ਕਿ ਪਾਰਟੀ ਹਾਈ ਕਮਾਂਡ ਪੰਜਾਬ ਸਬੰਧੀ ਜੋ ਵੀ ਫੈਸਲਾ ਲਵੇਗੀ ਪੰਜਾਬ ਦੀ ਸਮੁੱਚੀ ਜਥੇਬੰਦੀ ਨੂੰ ਉਹ ਪ੍ਰਵਾਨ ਹੋਵੇਗਾ। ਇਸ ਦੇ ਨਾਲ ਇਹ ਵੀ ਅਪੀਲ ਕੀਤੀ ਜਾਵੇਗੀ ਕਿ ਉਹ ਪੰਜਾਬ ਸਬੰਧੀ ਜੋ ਵੀ ਫ਼ੈਸਲਾ ਲੈਣਾ ਚਾਹੁੰਦੇ ਹਨ, ਉਹ ਛੇਤੀ ਲਿਆ ਜਾਵੇ ਤਾਂ ਜੋ ਪਾਰਟੀ ਪੰਜਾਬ ਦੇ ਲੋਕਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਨੂੰ ਜਲਦ ਹੱਲ ਕਰ ਸਕੇ। ਇਹ ਜਾਣਕਾਰੀ ਅੱਜ ਇਥੇ ਪਿੰਡ ਜਲਾਲਪੁਰ ਵਿਖੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਰਿਹਾਇਸ਼ ਤੇ ਕੁਝ ਵਿਧਾਇਕਾਂ ਅਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਗੁਰਦੀਪ ਸਿੰਘ ਊਧਮਪੁਰ ਸਮੇਤ ਕਈ ਹੋਰ ਆਗੂਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੁਨੀਲ ਜਾਖੜ ਨੇ ਪਾਰਟੀ ਦੇ ਸਮੂਹ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਹੁੰਚਣ

ਜਾਖੜ ਨੇ 19 ਨੂੰ ਸੱਦੀ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ Read More »

ਪਾਰਟੀ ਦੇ ਦਸ ਵਿਧਾਇਕਾਂ ਨੇ ਕੈਪਟਨ ਦਾ ਸਮਰਥਨ ਕੀਤਾ

ਚੰਡੀਗੜ੍ਹ, 19 ਜੁਲਾਈ- ਇਕ ਪਾਸੇ ਨਵਜੋਤ ਸਿੰਘ ਸਿੱਧੂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦਾ ਮਿਲਣ ਦੀਆਂ ਸੰਭਾਵਨਾਵਾਂ ਦੌਰਾਨ ਜਿਥੇ 30 ਤੋਂ ਵੱਧ ਵਿਧਾਇਕਾਂ ਤੋਂ ‘ਅਸ਼ੀਰਵਾਦ’ ਲੈਣ ਲਈ ਗੇੜੇ ਮਾਰ ਚੁੱਕੇ ਹਨ, ਉਥੇ ਪਾਰਟੀ ਦੇ ਘੱਟੋ-ਘੱਟ 10 ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿਚ ਆ ਗਏ ਹਨ। ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ, ਜੋ ਹਾਲ ਹੀ ਵਿੱਚ ‘ਆਪ’ ਤੋਂ ਕਾਂਗਰਸ ਵਿੱਚ ਦਾਖਲ ਹੋਏ ਹਨ, ਨੇ ਆਪਣੇ ਸਾਥੀਆਂ ਹਰਮਿੰਦਰ ਗਿੱਲ, ਫਤਹਿ ਬਾਜਵਾ, ਗੁਰਪ੍ਰੀਤ ਜੀਪੀ, ਕੁਲਦੀਪ ਵੈਦ, ਬਲਵਿੰਦਰ ਲੱਡੂ, ਸੰਤੋਖ ਸਿੰਘ ਭਲਾਈਪੁਰ, ਜੋਗਿੰਦਰ ਭੋਆ, ਜਗਦੇਵ ਕਮਾਲੂ, ਪ੍ਰਿਮਲ ਖਾਲਸਾ ਨਾਲ ਸਾਂਝੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਪਟਨ ਦੇ ਸਖਤ ਯਤਨ ਸਦਕਾ ਪਾਰਟੀ ਦੇ ਪੰਜਾਬ ਵਿੱਚ ਪੈਰ ਲੱਗੇ

ਪਾਰਟੀ ਦੇ ਦਸ ਵਿਧਾਇਕਾਂ ਨੇ ਕੈਪਟਨ ਦਾ ਸਮਰਥਨ ਕੀਤਾ Read More »