ਫਗਵਾੜਾ:4 ਅਪ੍ਰੈਲ 2025-ਉੱਘੇ ਪੰਜਾਬੀ ਆਲੋਚਕ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਰਾਈਟਰਜ਼ ਕੋਅਪਰੇਟਿਵ ਸੋਸਾਇਟੀ ਦੇ ਸਕੱਤਰ ਡਾਕਟਰ ਹਰਜਿੰਦਰ ਸਿੰਘ ਅਟਵਾਲ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਚਾਹੜਕੇ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਹਰਮਿੰਦਰ ਸਿੰਘ ਅਟਵਾਲ ਨੇ ਦਿਖਾਈ। ਡਾਕਟਰ ਹਰਜਿੰਦਰ ਸਿੰਘ ਅਟਵਾਲ ਦਾ ਦਿਲ ਦਾ ਦੌਰਾ ਪੈਣ ਨਾਲ 31 ਮਾਰਚ ਨੂੰ ਦੇਹਾਂਤ ਹੋ ਗਿਆ ਸੀ ਉਹ ਆਪਣੇ ਪਿੱਛੇ ਆਪਣੀ ਪਤਨੀ ਅਮਨਜੀਤ ਕੌਰ, ਬੇਟੀ ਅਜਿੰਦਰ ਕੌਰ ਬੈਂਸ ਅਤੇ ਬੇਟਾ ਹਰਮਿੰਦਰ ਸਿੰਘ ਛੱਡ ਗਏ ਹਨ। ਉਹਨਾਂ ਦੇ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਸਾਹਿਤਕਾਰ, ਪੱਤਰਕਾਰ, ਰਾਜਸੀ ਆਗੂ, ਉਹਨਾਂ ਦੇ ਰਿਸ਼ਤੇਦਾਰ ਅਤੇ ਦੋਸਤ ਪੁੱਜੇ ਹੋਏ ਸਨ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਵਿੱਚ ਸਾਬਕਾ ਮੰਤਰੀ ਅਤੇ ਇਲਾਕੇ ਦੇ ਵਿਧਾਇਕ ਬਲਕਾਰ ਸਿੰਘ, ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਦੇ ਕੌਮੀ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ,ਬੀ. ਐਸ. ਪੀ. ਆਗੂ ਬਲਵਿੰਦਰ ਕੁਮਾਰ,ਸਿਰਮੌਰ ਪੰਜਾਬੀ ਗਲਪਕਾਰ ਡਾਕਟਰ ਵਰਿਆਮ ਸਿੰਘ ਸੰਧੂ, ਦੂਰਦਰਸ਼ਨ ਜਲੰਧਰ ਦੇ ਸਾਬਕਾ ਡਾਇਰੈਕਟਰ ਡਾਕਟਰ ਦਲਜੀਤ ਸਿੰਘ, ਨਵਾਂ ਜ਼ਮਾਨਾ ਜਲੰਧਰ ਦੇ ਟਰੱਸਟੀ ਗੁਰਮੀਤ ਸਿੰਘ, ਰਾਜਿੰਦਰ ਮੰਡ, ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਮੈਂਬਰ ਅਮੋਲਕ ਸਿੰਘ, ਸੁਰਿੰਦਰ ਕੁਮਾਰੀ ਕੋਛੜ,ਕੇਸਰ ਪੰਜਆਬ, ਪੰਜਾਬੀ ਕਵੀ ਵਿਸ਼ਾਲ, ਦੀਪਕ ਮਹਿਤਾ,ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਖਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਸੁਰਿੰਦਰ ਮੰਡ, ਦੁਆਬਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਉਮਿੰਦਰ ਸਿੰਘ ਜੌਹਲ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਸੈਂਟਰ ਜਲੰਧਰ ਦੇ ਸਾਬਕਾ ਮੁਖੀ ਡਾਕਟਰ ਸੁਖਵਿੰਦਰ ਸਿੰਘ ਸੰਘਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਉੱਘੇ ਲੇਖਕ ਬਲਵੀਰ ਪਰਵਾਨਾ, ਅਮਰੀਕ ਡੋਗਰਾ, ਉਮਰਾਓ ਸਿੰਘ ਸਿੱਧੂ, ਡਾ. ਸੁਰਿੰਦਰ ਸਿੰਘ ਸਿੱਧੂ, ਸਰਬਜੀਤ ਸਿੰਘ ਸਿੱਧੂ, ਸੁਰਜੀਤ ਸੁਮਨ, ਡਾਕਟਰ ਲਾਭ ਸਿੰਘ ਖੀਵਾ, ਕੁਲਵੰਤ ਸਿੰਘ ਔਜਲਾ, ਡਾਕਟਰ ਜਸਪਾਲ ਸਿੰਘ ਸਾਬਕਾ ਪ੍ਰਿੰਸੀਪਲ, ਡਾਕਟਰ ਸਤੀਸ਼ ਕਪੂਰ ਸਾਬਕਾ ਪ੍ਰਿੰਸੀਪਲ, ਜੁਝਾਰ ਸਿੰਘ ਦੁਸਾਂਝ, ਕੁਲਦੀਪ ਕੌਰ ਦੁਸਾਂਝ, ਹਰੀ ਓਮ ਵਰਮਾ, ਸੰਦੀਪ ਅਹੂਜਾ, ਦੂਰਦਰਸ਼ਨ ਦੇ ਸਾਬਕਾ ਪ੍ਰੋਡਿਊਸਰ ਜਸਵੀਰ ਸਿੰਘ, ਗੋਪਾਲ ਸਿੰਘ ਬੁੱਟਰ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋਫ਼ੈਸਰ ਸੁਰਜੀਤ ਜੱਜ, ਸੁਰਿੰਦਰ ਸਿੰਘ ਨੇਕੀ, ਪ੍ਰੋਫ਼ੈਸਰ ਜਸਲੀਨ ਜੌਹਲ ਰੰਧਾਵਾ,ਪੰਮੀ ਦਵੇਦੀ, ਮੱਖਣ ਮਾਨ, ਮੱਖਣ ਕੁਹਾੜ,ਸਤਨਾਮ ਚਾਨਾ, ਭਗਵੰਤ ਰਸੂਲਪੁਰੀ, ਨਵਤੇਜ ਗੜ੍ਹਦੀਵਾਲਾ, ਪ੍ਰੋਫ਼ੈਸਰ ਜਸ਼ਨਜੋਤ ਸਿੰਘ ਜੌਹਲ, ਮਲਕੀਤ ਸਿੰਘ ਜੌੜਾ, ਸੁਰਿੰਦਰ ਸਿੰਘ ਸੁੰਨੜ, ਸੰਤੋਖ ਸਿੰਘ ਜਗਪਾਲ, ਪ੍ਰੋਫ਼ੈਸਰ ਭੁਪਿੰਦਰ ਕੌਰ, ਗੁਰਦੀਸ਼ ਪੰਨੂ ਆਰਟਿਸਟ, ਏਕਮ ਸਿੰਘ ਪੰਨੂ, ਡਾਕਟਰ ਰੁਮਿੰਦਰ ਕੌਰ, ਪੰਜਾਬੀ ਕਵੀ ਬਲਵਿੰਦਰ ਸੰਧੂ ਅਦਿ ਸ਼ਾਮਿਲ ਸਨ।
ਡਾਕਟਰ ਅਟਵਾਲ ਦੀ ਅੰਤਿਮ ਅਰਦਾਸ 9 ਅਪ੍ਰੈਲ 2025 ਨੂੰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਪਿੰਡ ਚਾਹੜਕੇ ਵਿਖੇ ਹੋਵੇਗੀ।