ਕੋਲਕਾਤਾ ਨੇ ਹੈਦਰਾਬਾਦ ਨੂੰ 80 ਦੌੜਾਂ ਨਾਲ ਹਰਾਇਆ

ਕੋਲਕਾਤਾ, 4 ਅਪ੍ਰੈਲ – ਸਨਰਾਈਜ਼ਰਸ ਹੈਦਰਾਬਾਦ ਨੂੰ ਆਈਪੀਐਲ 2025 ਵਿੱਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਨੂੰ ਵੀਰਵਾਰ ਨੂੰ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੇ 80 ਦੌੜਾਂ ਨਾਲ ਹਰਾਇਆ। ਇਹ ਕੇਕੇਆਰ ਦੀ 4 ਮੈਚਾਂ ‘ਚ ਦੂਜੀ ਜਿੱਤ ਹੈ, ਜਦਕਿ ਹੈਦਰਾਬਾਦ ਦੀ 4 ਮੈਚਾਂ ‘ਚ ਤੀਜੀ ਹਾਰ ਹੈ। ਇਸ ਮੈਚ ਵਿੱਚ ਕੋਲਕਾਤਾ ਲਈ ਅੰਗਕ੍ਰਿਸ਼ ਰਘੂਵੰਸ਼ੀ ਨੇ 50 ਦੌੜਾਂ ਅਤੇ ਵੈਂਕਟੇਸ਼ ਅਈਅਰ ਨੇ 60 ਦੌੜਾਂ ਦੀ ਪਾਰੀ ਖੇਡੀ। ਕਪਤਾਨ ਅਜਿੰਕਿਆ ਰਹਾਣੇ ਨੇ ਵੀ 38 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਦੀ ਬਦੌਲਤ ਕੇਕੇਆਰ ਨੇ ਹੈਦਰਾਬਾਦ ਨੂੰ ਜਿੱਤ ਲਈ 201 ਦੌੜਾਂ ਦਾ ਟੀਚਾ ਦਿੱਤਾ।

ਹੈਦਰਾਬਾਦ ਦੀ ਟੀਮ 16.3 ਓਵਰਾਂ ‘ਚ 120 ਦੌੜਾਂ ‘ਤੇ ਆਲ ਆਊਟ ਹੋ ਗਈ

ਈਡਨ ਗਾਰਡਨ ਸਟੇਡੀਅਮ ‘ਚ 201 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ 16.3 ਓਵਰਾਂ ‘ਚ 120 ਦੌੜਾਂ ‘ਤੇ ਆਲ ਆਊਟ ਹੋ ਗਈ। ਵਰੁਣ ਚੱਕਰਵਰਤੀ ਅਤੇ ਵੈਭਵ ਅਰੋੜਾ ਨੇ 3-3 ਵਿਕਟਾਂ ਲਈਆਂ। ਰਸੇਲ ਨੇ 2 ਵਿਕਟਾਂ ਹਾਸਿਲ ਕੀਤੀਆਂ। ਹੈਦਰਾਬਾਦ ਵੱਲੋਂ ਹੇਨਰਿਕ ਕਲਾਸੇਨ ਨੇ 33 ਦੌੜਾਂ, ਕਮਿੰਡੂ ਮੈਂਡਿਸ ਨੇ 27 ਦੌੜਾਂ, ਨਿਤੀਸ਼ ਰੈਡੀ ਨੇ 19 ਦੌੜਾਂ ਅਤੇ ਪੈਟ ਕਮਿੰਸ ਨੇ 14 ਦੌੜਾਂ ਬਣਾਈਆਂ। ਹਾਰ ਦਾ ਕਾਰਨ ਟੀਮ ਦੇ ਬੱਲੇਬਾਜ਼ਾਂ ਦਾ ਕੇਕੇਆਰ ਦੇ ਗੇਂਦਬਾਜ਼ਾਂ ਅੱਗੇ ਝੁਕਣਾ ਸੀ।ਕੋਲਕਾਤਾ ਨੇ ਟਾਸ ਹਾਰ ਕੇ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 200 ਦੌੜਾਂ ਬਣਾਈਆਂ। ਵੈਂਕਟੇਸ਼ ਅਈਅਰ ਨੇ 29 ਗੇਂਦਾਂ ‘ਤੇ 60 ਦੌੜਾਂ ਬਣਾਈਆਂ।

ਜਦਕਿ ਅੰਗਕ੍ਰਿਸ਼ ਰਘੂਵੰਸ਼ੀ ਨੇ 32 ਗੇਂਦਾਂ ‘ਤੇ 50 ਦੌੜਾਂ ਬਣਾਈਆਂ। ਕਪਤਾਨ ਅਜਿੰਕਿਆ ਰਹਾਣੇ ਨੇ 38 ਅਤੇ ਰਿੰਕੂ ਸਿੰਘ ਨੇ ਨਾਬਾਦ 32 ਦੌੜਾਂ ਬਣਾਈਆਂ। ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਣ ‘ਤੇ ਵੈਭਵ ਅਰੋੜਾ ਨੇ ਕਿਹਾ, ‘ਮੈਂ ਆਪਣੇ ਆਪ ਨੂੰ ਪ੍ਰਭਾਵੀ ਖਿਡਾਰੀ ਦੇ ਤੌਰ ‘ਤੇ ਆਉਣ ਲਈ ਤਿਆਰ ਰੱਖਦਾ ਹਾਂ। ਮੈਂ ਬਾਹਰੋਂ ਮੁਲਾਂਕਣ ਕਰਦਾ ਹਾਂ ਕਿ ਪਿੱਚ ਕੀ ਕਰ ਰਹੀ ਹੈ, ਸਵਿੰਗ ਕੀ ਹੈ, ਗੇਂਦ ਹਿੱਟ ਕਰ ਰਹੀ ਹੈ ਜਾਂ ਨਹੀਂ। ਪੰਜਵੇਂ-ਛੇਵੇਂ ਓਵਰ ਵਿੱਚ ਯਾਰਕਰ ਅਤੇ ਕਟਰ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਉਦੋਂ ਤੱਕ ਗੇਂਦ ਸਵਿੰਗ ਨਹੀਂ ਹੁੰਦੀ। ਅਸੀਂ ਆਪਣੀਆਂ ਮੀਟਿੰਗਾਂ ਵਿੱਚ ਵੱਖ-ਵੱਖ ਬੱਲੇਬਾਜ਼ਾਂ ਲਈ ਯੋਜਨਾ ਬਣਾਉਂਦੇ ਹਾਂ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਬੱਲੇਬਾਜ਼ ਕੌਣ ਹੈ, ਕੀ ਉਹ ਚਾਰਜ ਦੇਣ ਦੀ ਸੰਭਾਵਨਾ ਰੱਖਦਾ ਹੈ’।

ਮੈਚ ਤੋਂ ਬਾਅਦ ਅੰਕ ਸੂਚੀ

ਕੋਲਕਾਤਾ ਨੂੰ ਚਾਰ ਮੈਚਾਂ ਵਿੱਚ ਦੂਜੀ ਜਿੱਤ ਮਿਲੀ ਹੈ। ਟੀਮ 4 ਅੰਕਾਂ ਨਾਲ 5ਵੇਂ ਸਥਾਨ ‘ਤੇ ਹੈ। ਹੈਦਰਾਬਾਦ ਨੇ ਚਾਰ ਵਿੱਚੋਂ 3 ਮੈਚ ਹਾਰੇ ਹਨ। ਇਹ ਲਗਾਤਾਰ ਤੀਜੀ ਹਾਰ ਹੈ। ਟੀਮ 10ਵੇਂ ਨੰਬਰ ‘ਤੇ ਹੈ।

ਇਮਪੈਕਟ: ਟ੍ਰੈਵਿਸ ਹੈੱਡ.

ਕੋਲਕਾਤਾ ਨਾਈਟ ਰਾਈਡਰਜ਼: ਅਜਿੰਕਿਆ ਰਹਾਣੇ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਸੁਨੀਲ ਨਰਾਇਣ, ਅੰਗਕ੍ਰਿਸ਼ ਰਘੂਵੰਸ਼ੀ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਮੋਈਨ ਅਲੀ, ਆਂਦਰੇ ਰਸਲ, ਰਮਨਦੀਪ ਸਿੰਘ, ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ।

ਸਾਂਝਾ ਕਰੋ

ਪੜ੍ਹੋ

ਹਰਜਿੰਦਰ ਸਿੰਘ ਅਟਵਾਲ ਦਾ ਅੰਤਿਮ ਸੰਸਕਾਰ 

ਫਗਵਾੜਾ:4 ਅਪ੍ਰੈਲ 2025-ਉੱਘੇ ਪੰਜਾਬੀ ਆਲੋਚਕ ਕੇਂਦਰੀ ਪੰਜਾਬੀ ਲੇਖਕ ਸਭਾ ਦੇ...