ਸਰਬ ਨੌਜਵਾਨ ਸਭਾ ਵਲੋਂ ਤੀਆਂ ਦਾ ਤਿਓਹਾਰ ਸਮਾਗਮ 7 ਅਗਸਤ ਨੂੰ

ਫਗਵਾੜਾ 19 ਜੁਲਾਈ (ਏ.ਡੀ.ਪੀ. ਨਿਊਜ਼ ) ਸਾਉਣ ਦੇ ਮਹੀਨੇ ਵਿਚ ਔਰਤਾਂ ਅਤੇ ਮੁਟਿਆਰਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਪੰਜਾਬ ਦਾ ਪ੍ਰਸਿੱਧ ਰਵਾਇਤੀ ਤੀਆਂ ਦਾ ਤਿਓਹਾਰ ਮਨਾਉਣ ਸਬੰਧੀ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਪ੍ਰਧਾਨਗੀ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ ਅਤੇ ਸਮਾਜ ਸੇਵਿਕਾ ਪਿ੍ਰਤਪਾਲ ਕੌਰ ਤੁਲੀ ਨੇ ਸਾਂਝੇ ਤੌਰ ਤੇ ਕੀਤੀ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ 7 ਅਗਸਤ ਨੂੰ ਗੁਰੂ ਹਰਗੋਬਿੰਦ ਨਗਰ ਸਥਿਤ ਨਗਰ ਸੁਧਾਰ ਟਰੱਸਟ ਦੀ ਇਮਾਰਤ ਦੇ ਵਿਹੜੇ ‘ਚ ਇਹ ਸਮਾਗਮ ਕਰਵਾਉਣ ਦੀ ਸਹਿਮਤੀ ਪ੍ਰਗਟਾਈ ਗਈ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬ ਨੌਜਵਾਨ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੇ ਸਟਾਫ ਅਤੇ ਸਿੱਖਿਆਰਥਣਾ ਦੇ ਵਿਸ਼ੇਸ਼ ਸਹਿਯੋਗ ਨਾਲ ਪਹਿਲੀ ਵਾਰ ਤੀਆਂ ਦਾ ਤਿਓਹਾਰ ਸਮਾਗਮ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਤਿਆਰੀਆਂ ਦੀ ਜਿੰਮੇਵਾਰੀ ਸ੍ਰੀਮਤੀ ਤਿ੍ਰਪਤਾ ਸ਼ਰਮਾ ਅਤੇ ਪਿ੍ਰਤਪਾਲ ਕੌਰ ਤੁਲੀ ਨੂੰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਬ ਨੌਜਵਾਨ ਸਭਾ ਨੇ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਇਸ ਸਮਾਗਮ ਵਿਚ ਵੀ ਗਿੱਧਾ, ਕਿਕਲੀ, ਭੰਗੜਾ, ਲੋਕ ਬੋਲੀਆਂ ਤੇ ਪੰਜਾਬ ਦੇ ਲੋਕ ਗੀਤ ਮੁੱਖ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਮੈਨੇਜਰ ਜਗਜੀਤ ਸੇਠ, ਮੈਡਮ ਗੁਰਪ੍ਰੀਤ ਕੌਰ, ਸੁਖਜੀਤ ਕੌਰ, ਕੁਲਬੀਰ ਬਾਵਾ, ਮਨਮੀਤ ਮੇਵੀ, ਬਲਜੀਤ ਕੌਰ ਬੁੱਟਰ, ਨੀਤੂ ਗੁਡਿੰਗ, ਡਾ. ਨਰੇਸ਼ ਬਿੱਟੂ, ਹੈੱਪੀ ਬਰੋਕਰ, ਚੇਤਨਾ ਰਾਜਪੂਤ, ਸੇਜਲ, ਨੇਹਾ, ਪ੍ਰੀਆ, ਸੋਨੀਆ, ਤਿ੍ਰਸ਼ਾ, ਮਨਦੀਪ ਕੌਰ, ਨੇਹਾ ਵਿਰਕ, ਭਾਵਨਾ, ਸੋਨਾਲੀ ਆਦਿ ਹਾਜਰ ਸਨ।

ਸਾਂਝਾ ਕਰੋ

ਪੜ੍ਹੋ

ਮੈਡੀਕਲ ਕਾਲਜ ਦੇ ਪ੍ਰੋਫ਼ੈਸਰਾਂ ਦੀ ਸੇਵਾਮੁਕਤੀ ਦੀ

ਚੰਡੀਗੜ੍ਹ, 11 ਅਪ੍ਰੈਲ – ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ...