ਮੇਰੇ ਦਿਲ ਵਿੱਚ ਜਗ ਰਹੇ ਨੇ ਦੀਪ ਲੱਖਾਂ,
ਦੇਖ ਕੇ ਨੇ੍ਹ੍ਰਰਾ ਭਰਾਂ ਕਾਹਤੋਂ ਮੈਂ ਅੱਖਾਂ?
ਦਿਲ ਮੇਰਾ ਤਾਂ ਤਪ ਰਿਹੈ ਤੰਦੂਰ ਵਾਂਗੂੰ ,
ਕੋਲ ਇਸ ਦੇ ਪਹੁੰਚਣਾ ਕੀ ਗ਼ਮ ਦੇ ਕੱਖਾਂ?
ਗਲਤ ਰਾਹ ਤੇ ਤੁਰਨ ਵਾਲਾ ਖ਼ੁਦ ਹੀ ਡੁੱਬੇ,
ਠੀਕ ਰਾਹ ਤੇ ਤੁਰਨ ਵਾਲਾ ਤਾਰੇ ਲੱਖਾਂ।
ਕਾਹਤੋਂ ਗ਼ਮ ਉਸ ਦੀ ਜੁਦਾਈ ਦਾ ਕਰਾਂ ਮੈਂ?
ਰੋਲਿਆ ਹੈ ਜਿਸ ਨੇ ਮੈਨੂੰ ਵਾਂਗ ਕੱਖਾਂ ।
ਤਾਂ ਕਿ ਮੇਰੇ ਕੋਲ ਨਾ ਆਵੇ ਨਿਰਾਸ਼ਾ,
ਆਸ਼ਾ ਦਾ ਪੱਲਾ ਸਦਾ ਮੈਂ ਫੜ ਕੇ ਰੱਖਾਂ।
ਯਾਰ ਜੇ ਹੋਵੇ ਕਿਸੇ ਦਾ, ਹੋਵੇ ਚੰਗਾ,
ਨਾ ਕਿਸੇ ਵੀ ਕੰਮ ਝੂਠੇ ਯਾਰ ਲੱਖਾਂ।
***
ਰਾਹ ਵਿੱਚ ਕੰਡੇ /ਗ਼ਜ਼ਲ
ਲ਼ੋਕ ਸਮੇਂ ਦੇ ਹਾਕਮ ਤੋਂ ਅੱਕੇ,
ਸੜਕਾਂ ਤੇ ਆ ਗਏ ਹੋ ਕੇ ਕੱਠੇ।
ਰਾਹ ਵਿੱਚ ਕੰਡੇ, ਨਾਲੇ ਘੁੱਪ ਨ੍ਹੇਰਾ,
ਦਿਲ ਵਾਲੇ ਹੀ ਤੁਰ ਸਕਦੇ ਅੱਗੇ।
ਫੇਰ ਹਰਾ ਛੇਤੀ ਹੀ ਹੋਏਗਾ,
ਝੜ ਚੁੱਕੇ ਨੇ ਜਿਸ ਰੁੱਖ ਦੇ ਪੱਤੇ।
ਜਾਂ ਫਿਰ ਫਾਡੀ ਨੂੰ ਕੁਝ ਨ੍ਹੀ ਮਿਲਦਾ,
ਜਾਂ ਫਿਰ ਫਾਡੀ ਨੂੰ ਮਿਲਦੇ ਗੱਫੇ।
ਕਹਿੰਦੇ ਦਿਲ ਦੇ ਵਿੱਚ ਰੱਬ ਹੈ ਵਸਦਾ,
ਸਾਨੂੰ ਦਿਲ ਆਪਣਾ ਮੰਦਰ ਲੱਗੇ।
ਨੀਂਦ ਜਰੂਰੀ ਤਾਂ ਹੈ ਸਿਹਤ ਲਈ,
ਪਰ ਬਹੁਤਾ ਸੌਣਾ ਮਾੜਾ ਲੱਗੇ।
ਕਿੰਜ ਤਰੱਕੀ ਸਾਡਾ ਦੇਸ਼ ਕਰੇ,
ਜਦ ਮੰਗਣ ਬੰਦੇ ਹੱਟੇ, ਕੱਟੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)