ਕਵਿਤਾ/ਆ ਵੇ ਸਾਵਣ/ਰਵੇਲ ਸਿੰਘ ਇਟਲੀ

ਜੇ ਆਇਆਂ ਤਾਂ ਵਰ੍ਹ  ਵੇ ਸਾਵਣ।

ਕੁੱਝ ਨਾ ਕੁੱਝ ਤੇ ਕਰ ਵੇ ਸਾਵਣ।

ਠੰਡੀਆਂ ਪੌਣਾਂ ਨਾਲ  ਛਰਾਟੇ,

ਧਰਤੀ ਜਾਵੇ ਠਰ ਵੇ ਸਾਵਣ।

ਕਿਣ ਮਿਣ ਕਰਦੀ ਝੜੀ ਲਗਾ ਦੇ,

ਧਰਤੀ ਕਰਦੇ ਤਰ ਵੇ ਸਾਵਣ।

ਲਾ ਬਰਸਾਤਾਂ, ਸਭ ਧਰਤੀ ਤੇ,

ਹਰਿਆਵਲ ਨੂੰ ਭਰ ਵੇ ਸਾਵਣ।

ਸੱਭ ਦੀਆਂ ਸੁੱਖਾਂ ਮੰਗਣ ਖਾਤਰ,

ਗਏ ਗੁਰੂ ਦੇ ਦਰ ਵੇ ਸਾਵਣ।

ਖਸਮਾਂ ਖਾਣਾ ਜਾਏ ਕਰੋਨਾ,

ਮਾਹੀ ਪਰਤੇ ਘਰ ਵੇ ਸਾਵਣ।

ਵੇਖ ਘਟਾਵਾਂ, ਵਿੱਚ ਆਕਾਸ਼ਾਂ,

ਹਿਜਰ ਨਾ ਹੁੰਦਾ ਜਰ ਵੇ ਸਾਵਣ।

ਮਾਰ ਲਿਆ ਬਿਜਲੀ ਦਿਆਂ ਕੱਟਾਂ,

ਜਾਂਦਾ ਹੈ ਮਨ ਡਰ ਵੇ ਸਾਵਣ।

ਮਹਿਕੀ ਹੈ ਜੋਬਣ ਦੀ ਖੇਤੀ,

ਜਾਵੇ ਨਾ ਕੋਈ ਚਰ ਵੇ ਸਾਵਣ।

ਚਾਰ ਚਫੇਰੇ, ਮਸਤ ਬਹਾਰਾਂ,

ਉੱਡਣ ਲਾ ਜਦ ਪਰ ਵੇ ਸਾਵਣ।

ਰੱਖੀਆਂ ਸਾਂਭ ਅਵੱਲੀਆਂ ਰੀਝਾਂ,

ਸੁਪਨੇ ਜਾਣ ਨਾ ਖਰ ਵੇ ਸਾਵਣ।

ਮੁੱਕ ਜਾਵੇ ਕਿਰਸਾਣ ਅੰਦੋਲਣ,

ਕੇਂਦਰ ਜਾਏ ਸੁਧਰ ਵੇ ਸਾਵਣ,

ਜੇ ਆਇਆਂ  ਤਾਂ ਵਰ੍ਹ ਵੇ ਸਾਵਣ,

ਕੁਝ ਨਾ ਕੁੱਝ ਤੇ  ਕਰ ਵੇ ਸਾਵਣ।

ਰਵੇਲ ਸਿੰਘ ਇਟਲੀ

ਸਾਂਝਾ ਕਰੋ

ਪੜ੍ਹੋ

ਮੈਡੀਕਲ ਕਾਲਜ ਦੇ ਪ੍ਰੋਫ਼ੈਸਰਾਂ ਦੀ ਸੇਵਾਮੁਕਤੀ ਦੀ

ਚੰਡੀਗੜ੍ਹ, 11 ਅਪ੍ਰੈਲ – ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ...