
ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲੰਿਗ ਕਰਨ ਵਾਲੇ 2 ਮੁਲਜਿਮਾਂ ਨੂੰ ਕਾਰ ਸਮੇਤ ਕਾਬੂ ਕਰਕੇ 240 ਬੋਤਲਾ ਸ਼ਰਾਬ ਦੀ ਬਰਾਮਦਗੀ
ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ, 19 ਜੁਲਾਈ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਗੈਰ^ਕਾਨੂੰਨੀ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਅਤੇ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲੰਿਗ ਵਿਰੁੱਧ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਮਾਨਸਾ ਪੁਲਿਸ ਵੱਲੋੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਵਿਰੁੱਧ ਨਕੇਲ ਕਸਦਿਆਂ ਅਸਰਦਾਰ ਢੰਗ ਨਾਲ ਗਸ਼ਤਾ ਕੱਢੀਆ ਜਾ ਰਹੀਆ ਹਨ ਅਤੇ ਦਿਨ$ਰਾਤ ਦੇ ਨਾਕੇ ਲਗਾ ਕੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜਿਲਾ ਦੇ ਵੱਖ ਵੱਖ ਥਾਣਿਆਂ ਵੱਲੋੋਂ ਆਬਕਾਰੀ ਐਕਟ ਦੇ 2 ਮੁਕੱਦਮੇ ਦਰਜ਼ ਕਰਕੇ 3 ਮੁਲਜਿਮਾਂ ਨੂੰ ਕਾਬੂ ਕਰਕੇ ਸ਼ਰਾਬ ਦੀ ਵੱਡੇ ਪੱਧਰ ਤੇ ਬਰਾਮਦਗੀ ਕੀਤੀ ਗਈ ਹੈ।
ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋੋਂ ਆਬਕਾਰੀ ਐਕਟ ਤਹਿਤ ਵੱਡੀ ਕਾਰਵਾਈ ਕਰਦਿਆ ਹਮੀਰਗੜ ਢੈਪਈ ਵਿਖੇ ਬਿਨਾ ਪਰਮਿਟ/ਲਾਇਸੰਸ ਤੋਂ ਗੈਰ^ਕਾਨੂੰਨੀ ਠੇਕਾ ਚਲਾਉਣ ਵਾਲੇ ਠੇਕੇ ਦੇ ਕਰਿੰਦੇ ਮੁਲਜਿਮ ਧਨੀ ਰਾਮ ਪੁੱਤਰ ਅਭੈ ਰਾਮ ਵਾਸੀ ਖਸੀਪੁਰਾ, ਜਿਲਾ ਮਨੀਪੁਰੀ (ਯੂ,ਪੀ,) ਨੂੰ ਕਾਬੂ ਕੀਤਾ ਗਿਆ ਹੈ, ਜਿਸਦੇ ਕਬਜਾਂ ਵਿੱਚੋਂ ਵੱਖ ਵੱਖ ਮਾਰਕੇ ਦੀਆ 590 ਬੋਤਲਾਂ ਸ਼ਰਾਬ ਠੇਕਾ (ਅੰਗਰੇਜੀ/ਦੇਸੀ ਸ਼ਰਾਬ ਦੀਆ 506 ਬੋਤਲਾਂ O 84 ਬੋਤਲਾਂ ਬੀਅਰ) ਬਰਾਮਦ ਕੀਤੀਆ ਗਈਆ ਹਨ। ਜਿਸਦੇ ਵਿਰੁੱਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਲਜਿਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਤੇ ਮੁਕੱਦਮਾ ਵਿੱਚ ਹੋੋਰ ਮੁਲਜਿਮਾਂ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਮੁਕੱਦਮਾ ਦੀ ਤਫਤੀਸ ਜਾਰੀ ਹੈ।
ਇਸੇ ਤਰਾ ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋੋਂ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲਿੰਗ ਵਿਰੁੱਧ ਕਾਰਵਾਈ ਕਰਦੇ ਹੋੋਏ ਬਲਕਾਰ ਸਿੰਘ ਪੁੱਤਰ ਭੋੋਲਾ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ ਬੂਰਾ ਪੁੱਤਰ ਜਗਸੀਰ ਸਿੰਘ ਵਾਸੀਅਨ ਲੱਧੂਵਾਸ (ਹਰਿਆਣਾ) ਨੂੰ ਹੌੌਡਾ ਸਿਟੀ ਕਾਰ ਨੰ: ਡੀ,ਐਲ,4ਸੀਏਬੀ^3100 ਸਮੇਤ ਕਾਬੂ ਕਰਕੇ ਉਹਨਾਂ ਪਾਸੋੋਂ 240 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕੀਤੀ, ਜਿਹਨਾਂ ਦੇ ਵਿਰੁੱਧ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।ਐਸ,ਐਸ,ਪੀ, ਮਾਨਸਾ ਡਾ,ਨਰਿੰਦਰ ਭਾਰਗਵ, ਆਈ,ਪੀ,ਐਸ, ਵੱਲੋੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।