May 3, 2025

ਉੱਤਰੀ ਗੋਆ ਵਿਚ ਮੰਦਰ ਉਤਸਵ ਦੌਰਾਨ ਮਚੀ ਭਗਦੜ, 4 ਦੀ ਮੌਤ

ਪਣਜੀ, 3 ਮਈ – ਉੱਤਰੀ ਗੋਆ ਵਿਚ ਇਕ ਮੰਦਰ ਉਤਸਵ ਦੌਰਾਨ ਭਗਦੜ ਮਚਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਸ਼ਿਰਗਾਓ ਪਿੰਡ ਦੇ ਸ੍ਰੀ ਲੈਰਾਈ ਦੇਵੀ ਮੰਦਰ ਵਿੱਚ ਵਾਪਰੀ। ਉਨ੍ਹਾਂ ਕਿਹਾ ਕਿ ਗੋਆ, ਮਹਾਰਾਸ਼ਟਰ ਅਤੇ ਕਰਨਾਟਕ ਤੋਂ ਹਜ਼ਾਰਾਂ ਸ਼ਰਧਾਲੂ ਤਿਉਹਾਰ ਲਈ ਮੰਦਰ ਵਿਚ ਇਕੱਠੇ ਹੋਏ ਸਨ, ਹਾਲਾਂਕਿ ਭਗਦੜ ਦੇ ਸਹੀ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਲਗਾਇਆ ਜਾਵੇਗਾ। ਸੂਬੇ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਘੱਟੋ-ਘੱਟ 30 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਅੱਠ ਦੀ ਹਾਲਤ ਗੰਭੀਰ ਹੈ ਅਤੇ ਦੋ ਨੂੰ ਬੰਬੋਲੀਮ ਦੇ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਪੁਸਾ ਦੇ ਉੱਤਰੀ ਗੋਆ ਜ਼ਿਲ੍ਹਾ ਹਸਪਤਾਲ ਵਿੱਚ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਮ੍ਰਿਤਕ ਲਿਆਂਦਾ ਗਿਆ।

ਉੱਤਰੀ ਗੋਆ ਵਿਚ ਮੰਦਰ ਉਤਸਵ ਦੌਰਾਨ ਮਚੀ ਭਗਦੜ, 4 ਦੀ ਮੌਤ Read More »

ਮੋਗਾ ‘ਚ ਵਾਹਨਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ! ਲੱਗੀਆਂ ਸਖਤ ਪਾਬੰਦੀਆਂ

ਮੋਗਾ, 3 ਮਈ – ਪੰਜਾਬ ਦੇ ਮੋਗਾ ਵਾਸੀਆਂ ਲਈ ਸਖਤ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜਦਾਰੀ ਜਾਬਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ, ਜੋ ਕਿ 30 ਜੂਨ 2025 ਤੱਕ ਲਾਗੂ ਰਹਿਣਗੀਆਂ। ਇਨ੍ਹਾਂ ਪਾਬੰਦੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦੇ ਮੇਨ ਬਾਜ਼ਾਰ (ਲਾਈਟਸ ਚੌਕ ਤੋਂ ਦੇਵ ਹੋਟਲ ਚੌਕ) ਵਿੱਚ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖਲੇ ਕਾਰਨ ਆਮ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਵਾਹਨ ਇੱਕ-ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਟੱਕਰ ਅਤੇ ਝਗੜੇ ਦੀ ਸਥਿਤੀ ਵੀ ਪੈਦਾ ਕਰ ਸਕਦੇ ਹਨ। ਇਸ ਲਈ, ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖਲੇ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਹ ਵਾਹਨ ਇਸ ਸਮੇਂ ਗਾਂਧੀ ਰੋਡ ਤੋਂ ਰੇਲਵੇ ਰੋਡ/ਪ੍ਰਤਾਪ ਰੋਡ, ਚੈਂਬਰ ਰੋਡ, ਸਟੇਡੀਅਮ ਰੋਡ ਦੇ ਸਾਹਮਣੇ ਵਾਲੀ ਗਲੀ ਨੰਬਰ 9 ਤੋਂ ਦੇਵ ਹੋਟਲ ਚੌਕ ਤੱਕ ਜੀਟੀ ਰੋਡ ਰਾਹੀਂ ਜਾ ਸਕਣਗੇ। ਇਸ ਤੋਂ ਇਲਾਵਾ, ਮੋਗਾ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਖੋਖਲੇ ਖੂਹਾਂ ਦੀ ਖੁਦਾਈ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। ਅਜਿਹੇ ਹਾਦਸਿਆਂ ਨੂੰ ਰੋਕਣ ਲਈ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ, ਮੋਗਾ ਦੇ ਕਾਰਜਕਾਰੀ ਇੰਜੀਨੀਅਰ ਦੀ ਲਿਖਤੀ ਇਜਾਜ਼ਤ ਅਤੇ ਨਿਗਰਾਨੀ ਤੋਂ ਬਿਨਾਂ ਖੋਖਲੇ ਖੂਹ ਪੁੱਟਣ ਜਾਂ ਪੁੱਟੇ ਜਾਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ।

ਮੋਗਾ ‘ਚ ਵਾਹਨਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ! ਲੱਗੀਆਂ ਸਖਤ ਪਾਬੰਦੀਆਂ Read More »

ਐਨਐਮਸੀ ਵੱਲੋਂ 14 ਵਿਦਿਆਰਥੀਆਂ ਦੇ ਦਾਖਲੇ ਰੱਦ

ਨਵੀਂ ਦਿੱਲੀ, 3 ਮਈ – ਨੈਸ਼ਨਲ ਮੈਡੀਕਲ ਕਮਿਸ਼ਨ ਐਨਐਮਸੀ ਨੇ ਨੀਟ-ਯੂਜੀ 2024 ਪ੍ਰੀਖਿਆ ਬੇਨੇਮੀਆਂ ਵਿਚ ਸ਼ਾਮਲ ਪਾਏ ਗਏ 14 ਵਿਦਿਆਰਥੀਆਂ ਦੇ ਐਮਬੀਬੀਐਸ ਦੇ ਦਾਖਲੇ ਰੱਦ ਕਰ ਦਿੱਤੇ ਹਨ ਤੇ 26 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਸੈਸ਼ਨ 2024-25 ਦੇ ਵਿਦਿਆਰਥੀਆਂ ’ਤੇ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਨੀਟ ਪੇਪਰ ਲੀਕ ਦੀ ਕਈ ਏਜੰਸੀਆਂ ਵਲੋਂ ਜਾਂਚ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬੋਰਡ ਨੇ 42 ਵਿਦਿਆਰਥੀਆਂ ਨੂੰ ਤਿੰਨ ਸਾਲਾਂ ਲਈ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਸੀ। ਕਮਿਸ਼ਨ ਨੇ ਕਿਹਾ ਕਿ ਸੀਬੀਆਈ ਦੀ ਜਾਂਚ ਦੇ ਆਧਾਰ ’ਤੇ 215 ਵਿਦਿਆਰਥੀਆਂ ਨੂੰ 2024-25 ਸੈਸ਼ਨ ਦੀ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਸੀ।

ਐਨਐਮਸੀ ਵੱਲੋਂ 14 ਵਿਦਿਆਰਥੀਆਂ ਦੇ ਦਾਖਲੇ ਰੱਦ Read More »

ਕਿਸਾਨ ਮਸਲੇ

ਕਿਸਾਨ ਜਥੇਬੰਦੀਆਂ ਨਾਲ ਚਾਰ ਮਈ ਦੀ ਮੀਟਿੰਗ ਮੁਲਤਵੀ ਕਰਨ ਦੇ ਫ਼ੈਸਲੇ ਤੋਂ ਸੰਕੇਤ ਮਿਲਿਆ ਹੈ ਕਿ ਐੱਮਐੱਸਪੀ ਅਤੇ ਹੋਰ ਕਿਸਾਨ ਮੰਗਾਂ ਮੁਤੱਲਕ ਕੇਂਦਰ ਸਰਕਾਰ ਸੰਭਲ ਕੇ ਕਦਮ ਪੁੱਟਣਾ ਚਾਹੁੰਦੀ ਹੈ। ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਨੇ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਸ਼ਮੂਲੀਅਤ ’ਤੇ ਉਜ਼ਰ ਕੀਤਾ ਸੀ ਜਿਸ ਤੋਂ ਬਾਅਦ ਕੇਂਦਰ ਨੇ ਮੀਟਿੰਗ ਟਾਲਦਿਆਂ ਆਖਿਆ ਹੈ ਕਿ ਦੇਸ਼ ਦੇ ਫੈਡਰਲ ਢਾਂਚੇ ਦੇ ਤਕਾਜ਼ਿਆਂ ਮੁਤਾਬਿਕ ਖੇਤੀਬਾੜੀ ਨਾਲ ਸਬੰਧਿਤ ਕਿਸੇ ਵੀ ਮੀਟਿੰਗ ਵਿੱਚ ਰਾਜ ਸਰਕਾਰ ਦੀ ਸ਼ਮੂਲੀਅਤ ਲਾਜ਼ਮੀ ਹੈ, ਇਸੇ ਕਰ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਮੀਟਿੰਗ ਵਿੱਚ ਸੱਦਿਆ ਜਾਂਦਾ ਰਿਹਾ ਹੈ। ਲੰਘੀ 19 ਮਾਰਚ ਦੀ ਮੀਟਿੰਗ ਤੋਂ ਬਾਅਦ ਵੱਡੀ ਪੱਧਰ ’ਤੇ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਬਾਅਦ ਰਾਤ ਨੂੰ ਪੁਲੀਸ ਕਾਰਵਾਈ ਰਾਹੀਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਕਿਸਾਨ ਮੋਰਚਿਆਂ ਨੂੰ ਚੁੱਕੇ ਜਾਣ ਕਰ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਚਾਰ ਮਈ ਦੀ ਮੀਟਿੰਗ ਵਿੱਚ ਤਦ ਹੀ ਸ਼ਿਰਕਤ ਕਰਨਗੇ, ਜੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਇਸ ਵਿੱਚ ਸ਼ਾਮਿਲ ਨਾ ਕੀਤਾ ਜਾਵੇ। ਸ਼ੰਭੂ ਅਤੇ ਖਨੌਰੀ ਮੋਰਚਿਆਂ ’ਤੇ ਕਿਸਾਨਾਂ ਨਾਲ ਹੋਈ ਧੱਕੇਸ਼ਾਹੀ ਅਤੇ ਟਰਾਲੀਆਂ ਤੇ ਹੋਰ ਸਾਮਾਨ ਨਾ ਮਿਲਣ ਕਰ ਕੇ ਸਰਕਾਰ ਖ਼ਿਲਾਫ਼ ਜਥੇਬੰਦੀਆਂ ਵਿੱਚ ਰੋਸ ਸੀ। ਪਿਛਲੇ ਦਿਨੀਂ ਸ੍ਰੀ ਡੱਲੇਵਾਲ ਦੀ ਅਗਵਾਈ ਹੇਠਲੇ ਮੋਰਚੇ ਵਿੱਚ ਸ਼ਾਮਿਲ ਕੁਝ ਕਿਸਾਨ ਆਗੂਆਂ ਨੇ ਇਸ ਸਮੁੱਚੇ ਘਟਨਾਕ੍ਰਮ ਮੁਤੱਲਕ ਕੁਝ ਗੰਭੀਰ ਸਵਾਲ ਉਠਾਏ ਸਨ; ਇਸ ਤੋਂ ਇਲਾਵਾ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਦੇ ਵਤੀਰੇ ਨੂੰ ਲੈ ਕੇ ਵੱਖਰੀ ਸੁਰ ਅਪਣਾਈ ਜਾ ਰਹੀ ਹੈ ਜਿਸ ਤੋਂ ਸੰਕੇਤ ਮਿਲੇ ਹਨ ਕਿ ਇਨ੍ਹਾਂ ਮੋਰਚਿਆਂ ਦੀ ਲੀਡਰਸ਼ਿਪ ਵਿਚਕਾਰ ‘ਸਭ ਅੱਛਾ’ ਨਹੀਂ। ਚਾਰ ਮਈ ਦੀ ਮੀਟਿੰਗ ਮੁਲਤਵੀ ਕਰਨ ਤੋਂ ਕਿਸਾਨਾਂ ਅੰਦਰ ਇਹ ਪ੍ਰਭਾਵ ਵੀ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਅਤੇ ਮਸਲਿਆਂ ਪ੍ਰਤੀ ਟਾਲਮਟੋਲ ਦਾ ਰਵੱਈਆ ਅਪਣਾ ਰਹੀ ਹੈ। ਕਿਸਾਨਾਂ ਅਤੇ ਕੇਂਦਰ ਸਰਕਾਰ ਹੁਣ ਤੱਕ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਅਤੇ ਇਸ ਦੇ ਅਧਿਕਾਰੀ ਵੀ ਸ਼ਾਮਿਲ ਹੁੰਦੇ ਰਹੇ ਹਨ ਪਰ ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਇਨ੍ਹਾਂ ਮੀਟਿੰਗਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਬਾਰੇ ਕੋਈ ਠੋਸ ਵਿਚਾਰ ਚਰਚਾ ਹੋਈ ਹੈ। ਇਹ ਰਿਪੋਰਟਾਂ ਵੀ ਮਿਲੀਆਂ ਹਨ ਕਿ ਕੇਂਦਰ ਨੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੀਆਂ ਵਿੱਤੀ ਅਤੇ ਹੋਰ ਜਟਿਲਤਾਵਾਂ ਦੀ ਨਿੱਠ ਕੇ ਘੋਖ ਕਰਨ ਅਤੇ ਹਿੱਤ ਧਾਰਕਾਂ ਨਾਲ ਸਲਾਹ ਮਸ਼ਵਰਾ ਕਰਨ ਲਈ ਸੰਯੁਕਤ ਸਕੱਤਰ ਨੂੰ ਨਿਯੁਕਤ ਕੀਤਾ ਹੈ ਜਿਨ੍ਹਾਂ ਵਿੱਚ ਖੇਤੀ ਮਾਹਿਰ, ਖੇਤੀ ਅਰਥ ਸ਼ਾਸਤਰੀ ਅਤੇ ਕਿਸਾਨ ਆਗੂ ਸ਼ਾਮਿਲ ਹੋਣਗੇ। ਇਸ ਮਾਮਲੇ ਵਿੱਚ ਸਰਕਾਰ ਇਹ ਤਰਕ ਦਿੰਦੀ ਰਹੀ ਹੈ ਕਿ ਐਮਐੱਸਪੀ ਦੇ ਮੁੱਦੇ ਨਾਲ ਕਈ ਵਡੇਰੇ ਸਰੋਕਾਰ ਜੁੜੇ ਹੋਏ ਹਨ ਜਿਵੇਂ ਇਸ ਨਾਲ ਬੇਤਹਾਸ਼ਾ ਉਤਪਾਦਨ ਹੋਣ, ਭੰਡਾਰਨ ਦੀ ਸਮੱਸਿਆ ਅਤੇ ਬਾਜ਼ਾਰ ਵਿੱਚ ਵਿਘਨ ਜਿਹੇ ਸਵਾਲ ਸ਼ਾਮਿਲ ਹਨ।

ਕਿਸਾਨ ਮਸਲੇ Read More »

ਬੰਗਲਾਦੇਸ਼ੀ ਬਾਂਗ

ਢਾਕਾ, 3 ਮਈ – ਬੰਗਲਾਦੇਸ਼ ਦੇ ਰਿਟਾਇਰਡ ਮੇਜਰ ਜਨਰਲ ਏ ਐੱਲ ਐੱਮ ਫਜ਼ਲੁਰ ਰਹਿਮਾਨ ਨੇ ਆਪਣੀ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜੇ ਭਾਰਤ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ’ਤੇ ਹਮਲਾ ਕਰਦਾ ਹੈ ਤਾਂ ਬੰਗਲਾਦੇਸ਼ ਨੂੰ ਵੀ ਭਾਰਤ ਵਿੱਚ ਵੜ ਕੇ ਸਾਰੇ ਸੱਤ ਉੱਤਰ-ਪੂਰਬੀ ਰਾਜਾਂ ’ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਬੰਗਲਾਦੇਸ਼ ਰਾਈਫਲਜ਼ (ਜਿਸ ਨੂੰ ਅੱਜਕੱਲ੍ਹ ਬਾਰਡਰ ਗਾਰਡ ਬੰਗਲਾਦੇਸ਼ ਕਹਿੰਦੇ ਹਨ) ਦੇ ਸਾਬਕਾ ਮੁਖੀ ਰਹਿਮਾਨ ਨੂੰ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਦਾ ਕਰੀਬੀ ਸਮਝਿਆ ਜਾਂਦਾ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਇਸ ਕੰਮ ਵਿੱਚ ਚੀਨ ਦਾ ਸਹਿਯੋਗ ਲਿਆ ਜਾਣਾ ਚਾਹੀਦਾ ਹੈ। ਰਹਿਮਾਨ ਨੇ ਫੇਸਬੁੱਕ ’ਤੇ ਬੰਗਾਲੀ ਵਿੱਚ ਲਿਖਿਆ ਹੈ, ‘‘ਜੇ ਭਾਰਤ ਪਾਕਿਸਤਾਨ ’ਤੇ ਹਮਲਾ ਕਰਦਾ ਹੈ ਤਾਂ ਬੰਗਲਾਦੇਸ਼ ਨੂੰ ਭਾਰਤ ਦੇ ਸੱਤ ਉੱਤਰ-ਪੂਰਬੀ ਰਾਜ ਹੜੱਪ ਲੈਣੇ ਚਾਹੀਦੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਇਸ ਲਈ ਚੀਨ ਨਾਲ ਸਾਂਝਾ ਮਿਲਟਰੀ ਗੱਠਜੋੜ ਕਰਨ ਲਈ ਵਿਚਾਰ ਸ਼ੁਰੂ ਕਰ ਦੇਣੀ ਜ਼ਰੂਰੀ ਹੈ। ਰਹਿਮਾਨ ਦੀ ਇਹ ਟਿੱਪਣੀ ਉਦੋਂ ਸਾਹਮਣੇ ਆਈ ਹੈ, ਜਦੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਦੇ ਬੰਗਲਾਦੇਸ਼ ਵਿੱਚੋਂ ਭੱਜ ਕੇ ਭਾਰਤ ਆਉਣ ਤੇ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹਮਲਿਆਂ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਨਿੱਘਰੇ ਸੰਬੰਧਾਂ ਨੂੰ ਲੀਹ ’ਤੇ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਮੁਹੰਮਦ ਯੂਨਸ ਨੇ ਵੀ ਮਾਰਚ ’ਚ ਚੀਨ ਦੇ ਦੌਰੇ ਦੌਰਾਨ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦਾ ਜ਼ਿਕਰ ਕੀਤਾ ਸੀ। ਉਸ ਨੇ ਕਿਹਾ ਸੀ, ‘‘ਭਾਰਤ ਦੇ ਪੂਰਬ ਵਿੱਚ ਸੱਤ ਰਾਜਾਂ ਨੂੰ ਸੱਤ ਭੈਣਾਂ ਕਹਿੰਦੇ ਹਨ। ਇਹ ਭਾਰਤ ਦਾ ਪਹਾੜਾਂ ਨਾਲ ਘਿਰਿਆ ਇਲਾਕਾ ਹੈ। ਇਨ੍ਹਾਂ ਦੀ ਸਮੁੰਦਰ ਤੱਕ ਪਹੁੰਚ ਨਹੀਂ ਹੈ। ਬੰਗਲਾਦੇਸ਼ ਹੀ ਖਿੱਤੇ ਵਿੱਚ ਸਮੁੰਦਰ ਦਾ ਇਕੱਲਾ ਰਾਖਾ ਹੈ ਅਤੇ ਇਹ ਚੀਨ ਨੂੰ ਆਰਥਿਕ ਲਾਭ ਲੈਣ ਲਈ ਵੱਡਾ ਮੌਕਾ ਬਣ ਸਕਦਾ ਹੈ।

ਬੰਗਲਾਦੇਸ਼ੀ ਬਾਂਗ Read More »

ਵਕਫ ਕਾਨੂੰਨ ਖਿਲਾਫ ਨਵੀਂ ਪਟੀਸ਼ਨ ਦਾਖਲ ਕਰਨ ਤੋਂ ਨਾਂਹ

ਨਵੀਂ ਦਿੱਲੀ, 3 ਮਈ – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਵਕਫ ਸੋਧ ਐਕਟ 2025 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੰਦੀ ਸੱਜਰੀ ਪਟੀਸ਼ਨ ’ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ। ਚੀਫ ਜਸਟਿਸ ਸੰਜੀਵ ਖੰਨਾ, ਜਸਟਿਸ ਸੰਜੈ ਕੁਮਾਰ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ 5 ਮਈ ਨੂੰ ਇਸ ਮੁੱਦੇ ਨਾਲ ਸੰਬੰਧਤ ਪਟੀਸ਼ਨਾਂ ’ਤੇ ਸੁਣਵਾਈ ਕਰਨ ਵਾਲੀ ਹੈ। ਚੀਫ ਜਸਟਿਸ ਨੇ ਪਟੀਸ਼ਨਰ ਮੁਹੰਮਦ ਸੁਲਤਾਨ ਦੇ ਵਕੀਲ ਨੂੰ ਕਿਹਾ, ‘‘ਜੇਕਰ ਤੁਹਾਡੇ ਕੋਲ ਕੁਝ ਵਾਧੂ ਆਧਾਰ ਹਨ, ਤਾਂ ਤੁਸੀਂ ਦਖਲ ਬਾਰੇ ਅਰਜ਼ੀ ਦਾਇਰ ਕਰ ਸਕਦੇ ਹੋ।

ਵਕਫ ਕਾਨੂੰਨ ਖਿਲਾਫ ਨਵੀਂ ਪਟੀਸ਼ਨ ਦਾਖਲ ਕਰਨ ਤੋਂ ਨਾਂਹ Read More »

ਹੁਣ ਡਰੋਨ ਰਾਹੀਂ ਕਰਿਆਨੇ ਦਾ ਸਮਾਨ ਤੁਹਾਡੇ ਘਰਾਂ ਤੱਕ

ਬੇਂਗਲੁਰੂ, 3 ਮਈ – ਸ਼ਹਿਰ ਵਿੱਚ ਕਰਿਆਨੇ ਦਾ ਸਮਾਨ ਪਹੁੰਚਾਉਣ ਲਈ ਡਰੋਨ ਸੇਵਾ ਸ਼ੁਰੂ ਹੋ ਗਈ ਹੈ। ਦੱਖਣੀ ਬੇਂਗਲੁਰੂ ਵਿੱਚ ਪ੍ਰੈਸਟਿਜ ਫਾਲਕਨ ਸਿਟੀ ਐਸੋਸੀਏਸ਼ਨ ਨੇ ਬਿੱਗ ਬਾਸਕਟ ਤੇ ਡਰੋਨ ਕੰਪਨੀ ਸਕਾਈ ਏਅਰ ਮੋਬਿਲਿਟੀ ਨਾਲ ਕਰਾਰ ਕੀਤਾ ਹੈ ਤੇ ਉਸਦੇ ਨਿਵਾਸੀਆਂ ਨੂੰ ਕਰਿਆਨਾ, ਦਵਾਈਆਂ ਤੇ ਰੋਜ਼ਾਨਾ ਲੋੜ ਦੀਆਂ ਹੋਰ ਚੀਜ਼ਾਂ 5-10 ਮਿੰਟਾਂ ਵਿੱਚ ਮਿਲਣ ਲੱਗ ਪਈਆਂ ਹਨ। ਇਸ ਨਾਲ ਇਲਾਕੇ ਵਿੱਚ ਸਮਾਨ ਲੈ ਕੇ ਆਉਣ ਵਾਲੇ ਦੋ ਪਹੀਆ ਵਾਹਨਾਂ ਤੇ ਹੋਰ ਗੱਡੀਆਂ ਦਾ ਆਉਣਾ-ਜਾਣਾ ਘੱਟ ਗਿਆ ਹੈ। ਪ੍ਰਦੂਸ਼ਣ ਤੋਂ ਵੀ ਕੁਝ ਰਾਹਤ ਮਿਲੀ ਹੈ। ਡਰੋਨ ਸਵੇਰੇ 7 ਵਜੇ ਤੋਂ ਰਾਤ 8 ਵਜੇ ਤਕ ਉੱਡਦਾ ਹੈ। ਕੰਪਨੀ ਇਸ ਵੇਲੇ ਦੋ ਡਰੋਨ ਚਲਾ ਰਹੀ ਹੈ ਤੇ ਹੋਰ ਇਲਾਕੇ ਕਵਰ ਕਰਨ ਲਈ ਇਨ੍ਹਾਂ ਦੀ ਗਿਣਤੀ 25-30 ਕਰਨ ਦੀ ਯੋਜਨਾ ਹੈ।

ਹੁਣ ਡਰੋਨ ਰਾਹੀਂ ਕਰਿਆਨੇ ਦਾ ਸਮਾਨ ਤੁਹਾਡੇ ਘਰਾਂ ਤੱਕ Read More »

ਜਾਤੀ ਜਨਗਣਨਾ ਜਾਂ ਮਿ੍ਰਗਤਿ੍ਰਸ਼ਨਾ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਯੁੱਧ ਦਾ ਮਾਹੌਲ ਬਣਾਇਆ ਗਿਆ ਸੀ। ਇਸ ਦਾ ਮਕਸਦ ਪਾਕਿਸਤਾਨ ਨੂੰ ਸਬਕ ਸਿਖਾਉਣਾ ਨਹੀਂ, ਸਗੋਂ ਪਿਛਲੇ 11 ਸਾਲਾਂ ਤੋਂ ਹਿੰਦੂ-ਮੁਸਲਿਮ ਵਿਚਕਾਰ ਫੈਲਾਈ ਜਾ ਰਹੀ ਨਫ਼ਰਤ ਨੂੰ ਅੰਜਾਮ ਤੱਕ ਪੁਚਾਉਣਾ ਸੀ। ਇਸੇ ਲਈ ਇਹ ਗੱਲ ਪ੍ਰਚਾਰੀ ਗਈ ਕਿ ਅੱਤਵਾਦੀਆਂ ਨੇ ਧਰਮ ਪੁੱਛ ਕੇ ਹਿੰਦੂ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਨਿਰਦਈ ਹਮਲੇ ਵਿਰੁੱਧ ਜਦੋਂ ਸਾਰਾ ਕਸ਼ਮੀਰ ਇੱਕਜੁੱਟ ਹੋ ਕੇ ਖੜ੍ਹਾ ਹੋ ਗਿਆ ਤੇ ਤਿੰਨ ਦਿਨ ਸਮੁੱਚਾ ਕਾਰੋਬਾਰ ਠੱਪ ਕਰਕੇ ਕਸ਼ਮੀਰੀਆਂ ਨੇ ਅੱਤਵਾਦੀਆਂ ਵਿਰੁੱਧ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਤਾਂ ਹਿੰਦੂਤਵੀ ਸ਼ਕਤੀਆਂ ਦੇ ਫਿਰਕੂ ਮਨਸੂਬਿਆਂ ਨੂੰ ਤਹਿਸ-ਨਹਿਸ ਕਰ ਦਿੱਤਾ। ਦੇਸ਼ ਦੀਆਂ ਦੋ ਦਰਜਨ ਦੇ ਕਰੀਬ ਥਾਵਾਂ ਉੱਤੇ ਕਸ਼ਮੀਰੀ ਵਿਦਿਆਰਥੀ ਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਨੂੰ ਵੀ ਆਮ ਲੋਕਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਊਦੀ ਅਰਬ ਦਾ ਦੌਰਾ ਵਿੱਚੇ ਛੱਡ ਕੇ ਦਿੱਲੀ ਏਅਰਪੋਰਟ ਉੱਤੇ ਹੀ ਉੱਚ ਪੱਧਰੀ ਮੀਟਿੰਗ ਲਾਉਣਾ, ਬਿਹਾਰ ਦੇ ਮਧੂਬਨੀ ਵਿੱਚ ਜਨਤਕ ਇਕੱਠ ਵਿੱਚ ਅੱਤਵਾਦੀਆਂ ਤੇ ਉਨ੍ਹਾਂ ਦੇ ਪਿ੍ਰਤਪਾਲਕਾਂ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਤੇ ਫਿਰ ਦਿੱਲੀ ਆ ਕੇ ਤਿੰਨਾਂ ਫੌਜਾਂ ਦੇ ਜਨਰਲਾਂ ਨਾਲ ਲਾਈ ਮੀਟਿੰਗ ਨੇ ਦੇਸ਼ ਭਰ ਵਿੱਚ ਇਹ ਮਹੌਲ ਸਿਰਜ ਦਿੱਤਾ ਕਿ ਕੁਝ ਨਾ ਕੁਝ ਵੱਡਾ ਹੋਣ ਵਾਲਾ ਹੈ। ਸਾਰਾ ‘ਡੌਗੀ ਮੀਡੀਆ’ ਤਾਂ ਪਹਿਲੇ ਦਿਨ ਤੋਂ ਹੀ ਇਹ ਸ਼ੋਰ ਮਚਾਉਂਦਾ ਰਿਹਾ ਕਿ ਬਸ ਪਾਕਿਸਤਾਨ ਦਾ ਮਲੀਆਮੇਟ ਹੋਣ ਵਾਲਾ ਹੈ ਤੇ ਪਾਕਿਸਤਾਨੀ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਇਸ ਬਣਾਏ ਗਏ ਗੁਬਾਰੇ ਦੀ ਹਵਾ ਉਸ ਵੇਲੇ ਨਿਕਲ ਗਈ, ਜਦੋਂ ਪ੍ਰਧਾਨ ਮੰਤਰੀ ਦਾ ਇਹ ਬਿਆਨਾ ਆ ਗਿਆ, ‘ਅਸੀਂ ਤਿੰਨਾਂ ਫੌਜਾਂ ਨੂੰ ਕਹਿ ਦਿੱਤਾ ਹੈ ਕਿ ਉਹ ਜਿਵੇਂ ਚਾਹੁਣ ਤੇ ਜਿਸ ਤਰ੍ਹਾਂ ਠੀਕ ਸਮਝਣ, ਉਨ੍ਹਾਂ ਨੂੰ ਖੁੱਲ੍ਹੀ ਛੁੱਟੀ ਹੈ।’ ਇਹ ਬਿਆਨ ਸਿਰਫ਼ ਹਾਸੋਹੀਣਾ ਹੀ ਨਹੀਂ, ਮੂਰਖਾਨਾ ਵੀ ਸੀ। ਯੁੱਧਾਂ ਦੇ ਫੈਸਲੇ ਫੌਜਾਂ ਨਹੀਂ, ਰਾਜਨੀਤਕ ਅਗਵਾਈ ਕਰਦੀ ਹੁੰਦੀ ਹੈ। ਫੌਜ ਤਾਂ ਆਪਣੀ ਰਾਇ ਦੇ ਸਕਦੀ ਹੈ, ਫੈਸਲਾ ਤਾਂ ਸੱਤਾਧਾਰੀ ਲੀਡਰਸ਼ਿਪ ਨੇ ਕਰਨਾ ਹੁੰਦਾ ਹੈ ਤੇ ਫੌਜ ਦਾ ਕੰਮ ਉਸ ਉੱਤੇ ਫੁੱਲ ਚੜ੍ਹਾਉਣਾ ਹੁੰਦਾ ਹੈ। ਅਸਲ ਵਿੱਚ ਸੱਤਾਧਾਰੀ ਜੰਗ ਦਾ ਮਹੌਲ ਸਿਰਜ ਕੇ ਫਸ ਚੁੱਕੇ ਸਨ ਤੇ ਇਸ ਵਿੱਚੋਂ ਬਾਹਰ ਨਿਕਲਣ ਦਾ ਰਾਹ ਲੱਭ ਰਹੇ ਸਨ। ਇਸੇ ਪਿਛੋਕੜ ਵਿੱਚ ਕੈਬਨਿਟ ਵੱਲੋਂ ਜਾਤੀ ਜਨਗਣਨਾ ਕਰਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਕੁਝ ਲੋਕ ਮੋਦੀ ਦੇ ਇਸ ਫੈਸਲੇ ਨੂੰ ਰਾਹੁਲ ਗਾਂਧੀ ਦੀ ਜਿੱਤ ਵਜੋਂ ਪੇਸ਼ ਕਰ ਰਹੇ ਹਨ। ਇਹ ਸੱਚ ਹੈ ਕਿ ਆਰ ਐੱਸ ਐੱਸ ਤੇ ਭਾਜਪਾ ਜਾਤੀ ਜਨਗਣਨਾ ਦੀ ਹਮੇਸ਼ਾ ਵਿਰੋਧੀ ਰਹੀ ਹੈ। ਪ੍ਰਧਾਨ ਮੰਤਰੀ ਸਮੇਤ ਭਾਜਪਾਈ ਆਗੂਆਂ ਦੇ ਪਿਛਲੇ ਬਿਆਨ, ‘ਏਕ ਹਾਂ ਤਾਂ ਸੇਫ ਹਾਂ, ਬਟੇਂਗੇ ਤੋਂ ਕਟੇਂਗੇ’ ਇਸ ਦੀ ਗਵਾਹੀ ਭਰਦੇ ਹਨ। ਇਹ ਨਹੀਂ ਭੁੱਲਣਾ ਚਾਹੀਦਾ ਕਿ ਸੱਤਾਧਾਰੀ ਕਦੇ ਪਿਛਲੀਆਂ ਗੱਲਾਂ ਨੂੰ ਚੇਤੇ ਨਹੀਂ ਰੱਖਦੇ, ਉਹ ਅੱਗੇ ਦੀ ਸੋਚਦੇ ਹਨ। ਸਾਡੀ ਸਮਝ ਵਿੱਚ ਇਸ ਪੈਂਤੜੇ ਨਾਲ ਭਾਜਪਾ ਨੇ ਵਿਰੋਧੀ ਧਿਰਾਂ ਕੋਲੋਂ ਇੱਕ ਵਾਰ ਤਾਂ ਜਾਤੀ ਜਨਗਣਨਾ ਦਾ ਏਜੰਡਾ ਖੋਹ ਲਿਆ ਹੈ। ਅਗਲੀ ਗੱਲ ਇਹ ਕਿ ਜਾਤੀ ਜਨਗਣਨਾ ਹੋਵੇਗੀ ਜਾਂ ਨਹੀਂ ਹੋਵੇਗੀ, ਇਸ ਦੀ ਕੋਈ ਗਰੰਟੀ ਨਹੀਂ ਦੇ ਸਕਦਾ। ਮਰਦਮਸ਼ੁਮਾਰੀ 2021 ’ਚ ਹੋਣੀ ਸੀ, ਕੋਰੋਨਾ ਵੀ ਮੁੱਕ ਗਿਆ, ਸਾਰੇ ਕੰਮ ਹੋ ਰਹੇ ਹਨ, ਪਰ ਮਰਦਮ-ਸ਼ੁਮਾਰੀ ਦੀ ਬਾਈ-ਧਾਈ ਨਹੀਂ। ਜਾਤੀ ਜਨਗਣਨਾ ਵੀ ਤਾਂ ਉਸੇ ਨਾਲ ਹੋਣੀ ਹੈ। ਔਰਤਾਂ ਲਈ 33 ਫੀਸਦੀ ਰਿਜ਼ਰਵੇਸ਼ਨ ਦੇ ਫੈਸਲੇ ਦਾ ਹਸ਼ਰ ਜੋ ਹੋਇਆ ਹੈ, ਉਹ ਭੁੱਲਣਾ ਨਹੀਂ ਚਾਹੀਦਾ। ਬਿਹਾਰ, ਕਰਨਾਟਕ ਤੇ ਤੇਲੰਗਾਨਾ ਦੀਆਂ ਸਰਕਾਰਾਂ ਜਾਤੀ ਸਰਵੇਖਣ ਕਰਾ ਕੇ ਜਾਤ ਵਾਰ ਅੰਕੜੇ ਜਾਰੀ ਕਰ ਚੁੱਕੀਆਂ ਹਨ। ਅਸਲ ਮਸਲਾ ਰਿਜ਼ਰਵੇਸ਼ਨ ਬਾਰੇ ਲੱਗਾ ਹੋਇਆ 50 ਫ਼ੀਸਦੀ ਦਾ ਬੰਨ੍ਹ ਹੈ। ਜਿਨ੍ਹਾਂ ਰਾਜਾਂ ਨੇ ਜਾਤੀ ਸਰਵੇਖਣ ਕਰਾ ਲਏ ਹਨ, ਉਹ ਮੰਗ ਕਰ ਰਹੇ ਹਨ ਕਿ 50 ਫ਼ੀਸਦੀ ਵਾਲੀ ਹੱਦ ਨੂੰ ਖ਼ਤਮ ਕੀਤਾ ਜਾਵੇ, ਪਰ ਕੇਂਦਰ ਸਰਕਾਰ ਇਸ ਲਈ ਤਿਆਰ ਨਹੀਂ।

ਜਾਤੀ ਜਨਗਣਨਾ ਜਾਂ ਮਿ੍ਰਗਤਿ੍ਰਸ਼ਨਾ Read More »