ਤਿੰਨ ਦਿਨ ਪਹਿਲਾਂ ਹੀ ਖੁਫੀਆ ਸੂਹ ਮਿਲਣ ’ਤੇ ਮੋਦੀ ਨੇ ਕਸ਼ਮੀਰ ਦੌਰਾ ਕੀਤਾ ਸੀ ਰੱਦ : ਖੜਗੇੇੇ

ਰਾਂਚੀ, 7 ਮਈ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਇੰਕਸ਼ਾਫ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਤਿੰਨ ਦਿਨ ਪਹਿਲਾਂ ਇੱਕ ਖੁਫੀਆ ਰਿਪੋਰਟ ਮਿਲਣ ਕਾਰਨ ਆਪਣਾ ਕਸ਼ਮੀਰ ਦੌਰਾ ਰੱਦ ਕਰ ਦਿੱਤਾ ਸੀ। ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ‘ਸੰਵਿਧਾਨ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਪਹਿਲਗਾਮ ਅੱਤਵਾਦੀ ਹਮਲੇ ਨੂੰ ਦੇਸ਼ ਦੇ ਖੁਫੀਆ ਤੰਤਰ ਦੀ ਨਾਕਾਮੀ ਕਰਾਰ ਦਿੱਤਾ। ਉਨ੍ਹਾ ਕਿਹਾ, ‘ਸਰਕਾਰ ਨੇ ਇਸ ਨੂੰ ਕਬੂਲ ਕਰ ਲਿਆ ਹੈ ਅਤੇ ਉਹ ਇਸ ਨੂੰ ਹੱਲ ਕਰਨਗੇ। ਜੇ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ, ਤਾਂ ਉਨ੍ਹਾਂ ਕਾਰਵਾਈ ਕਿਉਂ ਨਹੀਂ ਕੀਤੀ? ਮੈਨੂੰ ਜਾਣਕਾਰੀ ਮਿਲੀ ਹੈ ਕਿ ਹਮਲੇ ਤੋਂ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਖੁਫੀਆ ਰਿਪੋਰਟ ਭੇਜੀ ਗਈ ਸੀ।

ਚੇਤਾਵਨੀ ਮਿਲਣ ਤੋਂ ਬਾਅਦ ਉਨ੍ਹਾ ਕਸ਼ਮੀਰ ਦਾ ਆਪਣਾ ਤੈਅਸ਼ੁਦਾ ਦੌਰਾ ਰੱਦ ਕਰ ਦਿੱਤਾ। ਮੈਂ ਇਹ ਇੱਕ ਅਖਬਾਰ ਵਿੱਚ ਵੀ ਪੜ੍ਹਿਆ ਹੈ। ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ, ‘ਜਦੋਂ ਖੁਫੀਆ ਏਜੰਸੀਆਂ ਨੇ ਤੁਹਾਨੂੰ ਆਪਣੀ ਸੁਰੱਖਿਆ ਲਈ ਨਾ ਜਾਣ ਦੀ ਸਲਾਹ ਦਿੱਤੀ ਸੀ, ਤਾਂ ਤੁਸੀਂ ਆਮ ਲੋਕਾਂ ਦੀ ਸੁਰੱਖਿਆ ਲਈ ਸੁਰੱਖਿਆ ਬਲਾਂ ਅਤੇ ਪੁਲਿਸ ਨਾਲ ਉਹ ਜਾਣਕਾਰੀ ਕਿਉਂ ਨਹੀਂ ਸਾਂਝੀ ਕੀਤੀ?

ਸਾਂਝਾ ਕਰੋ

ਪੜ੍ਹੋ