
7, ਮਈ – ਕਿਸੇ ਨੂੰ ਵੀ ਆਪਣਾ ਘਰ ਛੱਡਣ ਕੇ ਜਾਣਾ ਚੰਗਾ ਨਹੀਂ ਲੱਗਦਾ, ਉਹ ਵੀ ਉਸ ਵੇਲੇ ਜਦੋਂ ਪਤਾ ਨਹੀਂ ਹੈ ਕਿ ਜਦੋਂ ਵਾਪਿਸ ਆਵਾਂਗਾ ਉਦੋਂ ਘਰ ਸਹੀ ਸਲਾਮਤ ਰਹਿਣਗੇ ਜਾਂ ਨਹੀਂ…ਬਾਰਡਰ ਨੇੜਲੇ ਪਿੰਡਾਂ ਦੇ ਲੋਕਾਂ ਦਾ ਇਹੀ ਦਰਦ ਇਹੀ ਕਹਾਣੀ ਹੈ। ਜੋ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲਣ ਰਹੇ ਤਣਾਅ ਕਾਰਨ ਆਪਣੇ ਘਰ ਛੱਡਕੇ ਕਿਸੇ ਦੂਜੀ ਥਾਂ ਜਾਣ ਲਈ ਮਜ਼ਬੂਰ ਹਨ। ਪੰਜਾਬ ਦੇ ਫਾਜਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਪੱਕਾ ਚਿਸਤੀ ਤੋਂ ਤਸਵੀਰਾਂ ਆਈਆਂ ਸਾਹਮਣੇ ਜਿੱਥੇ ਲੋਕ ਆਪਣਾ ਸਮਾਨ ਬੱਚੇ ਅਤੇ ਪਸ਼ੂ ਡੰਗਰ ਲੈ ਸੁਰੱਖਿਤ ਥਾਵਾਂ ਵੱਲ ਜਾਂਦੇ ਹੋਏ ਦਿਖਾਈ ਦਿੱਤੇ। ਹਾਲਾਂਕਿ ਲੋਕਾਂ ਦਾ ਕਹਿਣਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਅਧਿਕਾਰਿਕ ਤੌਰ ਤੇ ਪਿੰਡ ਖਾਲੀ ਕਰਨ ਦੇ ਲਈ ਨਹੀਂ ਕਿਹਾ ਗਿਆ ਲੇਕਿਨ ਉਹ ਬੀਤੀਆਂ ਦੋ ਜੰਗਾਂ 65 ਅਤੇ 71 ਦੀ ਜੰਗ ਦੇ ਮੱਦੇਨਜ਼ਰ ਆਪਣਾ ਸਮਾਨ ਸੁਰੱਖਿਅਤ ਕਰ ਰਹੇ ਹਨ।
ਪਾਕਿਸਤਾਨੀ ਲੁੱਟ ਕੇ ਲੈ ਗਏ ਸੀ ਸਮਾਨ
ਉਹਨਾਂ ਦਾ ਕਹਿਣਾ ਹੈ ਕਿ ਜਦੋਂ 1971 ਸਮੇਂ ਉਹ ਘਰ ਛੱਡ ਕੇ ਗਏ ਸੀ ਤਾਂ ਪਿੱਛੇ ਉਹਨਾਂ ਦਾ ਸਾਰਾ ਸਮਾਨ ਪਾਕਿਸਤਾਨੀ ਲੁੱਟ ਕੇ ਲੈ ਗਏ ਸਨ। ਇਸ ਲਈ ਦੁਬਾਰਾ ਇਸ ਤਰ੍ਹਾਂ ਨਾ ਹੋਵੇ ਇਸ ਲਈ ਉਹ ਇਹਿਤਾਬ ਦੇ ਤੌਰ ਤੇ ਆਪਣੇ ਸਮਾਨ ਨੂੰ ਸੁਰੱਖਿਤ ਥਾਵਾਂ ਤੇ ਸ਼ਿਫਟ ਕਰ ਰਹੇ ਹਨ।