March 30, 2025

ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਪਿੰਡਾਂ ‘ਚ ਲਾਈਬ੍ਰੇਰੀਆਂ ਖੋਲ੍ਹਣ ਦੀ ਮੰਗ

ਫਗਵਾੜਾ (ਏ.ਡੀ.ਪੀ.ਨਿਊਜ਼) – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਦੇ ਫਗਵਾੜਾ ਵਿਖੇ ਹੋਏ ਜਨਰਲ ਇਜਲਾਸ ਨੇ ਅੱਜ ਪੰਜਾਬ ਦੇ ਪਿੰਡਾਂ ‘ਚ ਲਾਇਬ੍ਰੇਰੀਆਂ ਖੋਲ੍ਹਣ ਦੀ ਮੰਗ ਕੀਤੀ। ਸੁਸਾਇਟੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਪੰਜਾਬ ਲਾਇਬ੍ਰੇਰੀ ਐਕਟ ਦਾ ਡਰਾਫਟ ਡੀ.ਪੀ ਆਈ (ਕਾਲਜਾਂ) ਵਲੋਂ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਇਸ ਨੂੰ ਪੰਜਾਬ ਵਿਧਾਨ ਸਭਾ ‘ਚ ਪਾਸ ਕਰਵਾਉਣ ਦੀ ਲੋੜ ਹੈ। ਇਜਲਾਸ ਵਿੱਚ ਡਾ. ਲਖਵਿੰਦਰ ਸਿੰਘ ਜੌਹਲ, ਡਾ. ਬਿਕਰਮ ਸਿੰਘ ਘੁੰਮਣ, ਡਾ. ਹਰਜਿੰਦਰ ਸਿੰਘ ਅਟਵਾਲ, ਜੋਗਿੰਦਰ ਸਿੰਘ ਸੇਖੋਂ, ਕੁਲਵਿੰਦਰ ਕੌਰ ਮਿਨਹਾਸ, ਗੁਰਮੀਤ ਸਿੰਘ ਪਲਾਹੀ, ਡਾ. ਰਣਜੀਤ ਕੌਰ, ਮੁਖਤਿਆਰ ਸਿੰਘ (ਕਹਾਣੀਕਾਰ), ਰਵਿੰਦਰ ਸਿੰਘ ਚੋਟ, ਪੰਮੀ ਦ੍ਰਵੇਦੀ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਰਾਜਵੰਤ ਕੌਰ ਪੰਜਾਬੀ, ਚਰਨਜੀਤ ਸਿੰਘ ਗੁਮਟਾਲਾ, ਗੁਰਦੀਸ਼ ਆਰਟਿਸਟ, ਡਾ.ਇੰਦਰਜੀਤ ਸਿੰਘ ਵਾਸੂ, ਡਾ. ਉਮਿੰਦਰ ਸਿੰਘ ਜੌਹਲ, ਸੁਰਜੀਤ ਜੱਜ, ਡਾ. ਭੁਪਿੰਦਰ ਕੌਰ, ਪਰਮਜੀਤ ਕੌਰ, ਰਾਜਿੰਦਰ ਕੌਰ, ਜਸ਼ਨਜੋਤ ਸਿੰਘ ਜੌਹਲ, ਜਸਲੀਨ ਜੌਹਲ ਰੰਧਾਵਾ, ਸੁਖਵੰਤ ਸਿੰਘ ਰੰਧਾਵਾ, ਸੰਜਮਜੀਤ ਕੌਰ, ਡਾ.ਰੁਮਿੰਦਰ ਕੌਰ, ਏਕਮ ਸਿੰਘ ਪੰਨੂ, ਮਨਦੀਪ ਕੌਰ, ਸੁਖਨਜੋਤ ਸਿੰਘ ਜੌਹਲ, ਹਰਮਿੰਦਰ ਸਿੰਘ ਅਟਵਾਲ, ਅਮਨਜੀਤ ਕੌਰ, ਜਸਪਾਲ ਸੋਨਾ ਪੁਰੇਵਾਲ, ਕਮਲੇਸ਼ ਸੰਧੂ, ਸੁਰਿੰਦਰ ਸਿੰਘ ਨੇਕੀ, ਪਰਵਿੰਦਰਜੀਤ ਸਿੰਘ ਆਦਿ ਸ਼ਾਮਲ ਹੋਏ।  

ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਪਿੰਡਾਂ ‘ਚ ਲਾਈਬ੍ਰੇਰੀਆਂ ਖੋਲ੍ਹਣ ਦੀ ਮੰਗ Read More »

ਪ੍ਰੇਮ ਪ੍ਰਕਾਸ਼ ਖੰਨਵੀ ਨਹੀਂ ਰਹੇ: ਲੇਖਕਾਂ ਵਲੋਂ ਦੁੱਖ ਦਾ ਪ੍ਰਗਟਾਵਾ*

ਫਗਵਾੜਾ (ਏ.ਡੀ.ਪੀ. ,ਨਿਊਜ਼) ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨਹੀਂ ਰਹੇ। ਉਹ ਜਲੰਧਰ ਵਿਖੇ ਨਿਵਾਸ ਰੱਖਦੇ ਸਨ। ਉਹਨਾਂ ਦੇ ਇਸ ਦੁਨੀਆ ਤੋਂ ਤੁਰ ਜਾਣ ‘ਤੇ ਪੰਜਾਬ ਚੇਤਨਾ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ,ਸੁਸ਼ੀਲ ਦੁਸਾਂਝ,ਹਰਜਿੰਦਰ ਸਿੰਘ,ਪਰਵਿੰਦਰ ਜੀਤ ਸਿੰਘ,ਦਵਿੰਦਰ ਸਿੰਘ ਜੱਸਲ,ਕਮਲੇਸ਼ ਸੰਧੂ,ਜਨਕ ਪਲਾਹੀ, ਜਸਵਿੰਦਰ ਫਗਵਾੜਾ ਸਮੇਤ ਕਈ ਲੇਖਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰੇਮ ਪ੍ਰਕਾਸ਼ ਖੰਨਵੀ ਨਹੀਂ ਰਹੇ: ਲੇਖਕਾਂ ਵਲੋਂ ਦੁੱਖ ਦਾ ਪ੍ਰਗਟਾਵਾ* Read More »

ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਪ੍ਰੇਮ ਪ੍ਰਕਾਸ਼ ਖੰਨਵੀ ਦੇ ਵਿਛੋੜੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਫਗਵਾੜਾ 30 ਮਾਰਚ(ਏ.ਡੀ.ਪੀ. ਨਿਊਜ਼)ਪੰਜਾਬੀ ਸਾਹਿਤਕ ਜਗਤ ਦੇ ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਵਿਛੋੜਾ ਬਹੁਤ ਦੁਖਦਾਈ ਹੈ। ਜਲੰਧਰ ਸ਼ਹਿਰ ਦੇ ਮੋਤਾ ਸਿੰਘ ਨਗਰ ਵਿੱਚ ਉਨ੍ਹਾਂ ਆਪਣੇ ਸਵਾਸ ਤਿਆਗੇ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਉਨ੍ਹਾਂ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਕਮਾਲ ਦੇ ਕਹਾਣੀਕਾਰ ਹੋਣ ਤੋਂ ਇਲਾਵਾ ਬਹੁਤ ਮੋਹਵੰਤੇ ਇਨਸਾਨ ਸਨ, ਭਾਵੇਂ ਉਨ੍ਹਾਂ ਦੀ ਪਸੰਦ ਵਿੱਚ ਸ਼ਾਮਲ ਹੋਣਾ ਸੌਖਾ ਕਾਰਜ ਨਹੀਂ ਸੀ। ਪ੍ਰੋ. ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਪੜ੍ਹਨ ਤੇ ਸੁਣਨ ਦਾ ਮੌਕਾ 1972 ਵਿੱਚ ਮਿਲਿਆ ਜਦ ਉਹ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿੱਚ ਡਾ. ਸ ਪ ਸਿੰਘ ਜੀ ਦੇ ਬੁਲਾਵੇ ਤੇ ਪੰਜਾਬੀ ਲੇਖਕ ਸਭਾ ਦੇ ਸਮਾਗਮ ਵਿੱਚ” ਮੈਂ ਕਿਵੇਂ ਲਿਖਦਾ ਹਾਂ” ਲੜੀ ਅਧੀਨ ਬੋਲਣ ਆਏ ਸਨ। ਉਦੋਂ ਤੀਕ ਉਨ੍ਹਾਂ ਦੇ ਦੋ ਕਹਾਣੀ ਸੰਗ੍ਰਹਿ “ਕਚਕੜੇ” ਤੇ “ਨਮਾਜ਼ੀ” ਹੀ ਛਪੇ ਸਨ। ਉਸ ਵਕਤ ਉਹ ਹਿੰਦ ਸਮਾਚਾਰ ਉਰਦੂ ਅਖ਼ਬਾਰ ਵਿੱਚ ਕੰਮ ਕਰਨ ਦੇ ਨਾਲ ਨਾਲ “ਲਕੀਰ “ਨਾਮੀ ਮੈਗਜ਼ੀਨ ਜਲੰਧਰ ਤੋਂ ਸੰਪਾਦਿਤ ਕਰਦੇ ਸਨ। ਉਨ੍ਹਾਂ ਦੇ ਉਸ ਵੇਲੇ ਬੋਲੇ ਸ਼ਬਦ ਮੈਨੂੰ ਅੱਜ ਵੀ ਯਾਦ ਨੇ ਕਿ ਮੈਂ ਤਾਂ ਹੁਣ ਕਹਾਣੀ ਲਿਖਣੀ ਲਗਪਗ ਛੱਡ ਦਿੱਤੀ ਸੀ, ਪਰ ਮੇਰੇ ਕਦਰਦਾਨਾਂ ਨੇ ਮੈਨੂੰ ਹਲੂਣ ਕੇ ਜਗਾਇਆ ਤੇ ਕਿਹਾ ਹੈ ਕਿ ਮੇਰੀ ਸਮਰੱਥਾ ਹੋਰ ਵਡੇਰੇ ਕਾਰਜਾਂ ਦੀ ਹੈ। ਇਸ ਮਗਰੋਂ ਉਨ੍ਹਾਂ ਮੁਕਤੀ(1980)ਸ਼ਵੇਤਾਂਬਰ ਨੇ ਕਿਹਾ ਸੀ (1983)ਤੋਂ ਬਾਅਦ ਕੁਝ ਅਣਕਿਹਾ ਵੀ (1990) ਕਹਾਣੀ ਸੰਗ੍ਰਹਿ ਲਿਖਿਆ ਜਿਸ ਲਈ ਇਨ੍ਹਾਂ ਨੂੰ ਸਾਹਿਤ ਅਕਾਦਮੀ ਸਨਮਾਨ ਵੀ ਮਿਲਿਆ|ਇਸ ਉਪਰੰਤ ਰੰਗਮੰਚ ਉੱਤੇ ਭਿਕਸ਼ੂ (1995)ਸੁਣਦੈਂ ਖ਼ਲੀਫ਼ਾ (2001)ਪ੍ਰੇਮ ਕਹਾਣੀਆਂ (ਮੁਕਤੀ ਰੰਗ ਦੀਆਂ ਵਿਸ਼ੇਸ਼ ਕਹਾਣੀਆਂ) 1985 ਤੋਂ ਇਲਾਵਾ ਉਨ੍ਹਾਂ ਦੀਆਂ ਚੋਣਵੀਆਂ ਕਹਾਣੀਆਂ (ਭਾਸ਼ਾ ਵਿਭਾਗ ਪੰਜਾਬ ਵੱਲੋਂ 1993 ਵਿੱਚ ਛਾਪੀਆਂ ਗਈਆਂ। ਨਵਯੁਗ ਪਬਲਿਸ਼ਰਜ਼ ਦਿੱਲੀ ਨੇ “ਕਥਾ ਅਨੰਤ”(ਉਦੋਂ ਤਕ ਦੀਆਂ ਕੁਲ 80 ਕਹਾਣੀਆਂ ਦਾ ਸੰਗ੍ਰਹਿ) 1995 ਵੀ ਛਾਪੀਆਂ। ਇਸ ਉਪਰੰਤ ਉਨ੍ਹਾਂ ਦੇ ਦੋ ਕਹਾਣੀ ਸੰਗ੍ਰਹਿ ਪ੍ਰੇਮ ਪ੍ਰਕਾਸ਼ ਦੀਆਂ ਚੋਣਵੀਆਂ ਕਹਾਣੀਆਂ (ਮੁਕਤੀ ਰੰਗ ਤੋਂ ਬਾਹਰ ਦੀਆਂ ਕਹਾਣੀਆਂ) 1999 ਡੈੱਡਲਾਈਨ ਤੇ ਹੋਰ ਕਹਾਣੀਆਂ (2001) ਵਿੱਚ ਛਪੀਆਂ। ਪ੍ਰੇਮ ਪ੍ਰਕਾਸ਼ ਜੀ ਨੇ ਇੱਕੋ ਇੱਕ ਨਾਵਲ “ਦਸਤਾਵੇਜ਼”ਪੰਜਾਬ ਦੀ ਨਕਸਲੀ ਲਹਿਰ ਬਾਰੇ ਲਿਖਿਆ ਜੋ ਪਹਿਲਾਂ ਤਪਾ ਮੰਡੀ ਤੋਂ ਛਪਦੇ ਮੈਗਜ਼ੀਨ ਦੇ ਵਿਸ਼ੇਸ਼ ਅੰਕ ਰੂਪ ਵਿੱਚ ਸੀ ਮਾਰਕੰਡਾ ਨੇ ਛਾਪਿਆ ਜੋ ਬਾਦ ਵਿੱਚ ਪੁਸਤਕ ਰੂਪ ਵਿੱਚ ਵੀ ਛਪਿਆ। ਬਾਰਾਂ ਕੁ ਸਾਲ ਪਹਿਲਾਂ ਉਨ੍ਹਾਂ ਦੇ ਕਦਰਦਾਨ ਕਹਾਣੀਕਾਰਾਂ ਨੇ ਡਾ. ਜੋਗਿੰਦਰ ਸਿੰਘ ਨਿਰਾਲਾ ਤੇ ਨਿਰਮਲ ਜਸਵਾਲ ਦੀ ਅਗਵਾਈ ਹੇਠ ਪ੍ਰੇਮ ਪ੍ਰਕਾਸ਼ ਜੀ ਦਾ 80ਵਾਂ ਜਨਮ ਦਿਨ ਪੰਜਾਬੀ ਭਵਨ ਲੁਧਿਆਣਾ ਵਿੱਚ ਮਨਾਇਆ ਗਿਆ ਸੀ। ਮੇਰਾ ਸੁਭਾਗ ਸੀ ਕਿ ਅਕਾਡਮੀ ਪ੍ਰਧਾਨ ਹੋਣ ਨਾਤੇ ਮੈਂ ਵੀ ਉਸ ਸਮਾਗਮ ਵਿੱਚ ਪ੍ਰਬੰਧਕ ਵਜੋਂ ਸ਼ਾਮਿਲ ਸਾਂ। ਸਾਹਿੱਤਕ ਪੱਤਰਕਾਰੀ ਤੇ ਪੰਜਾਬੀ ਕਹਾਣੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਪ੍ਰੇਮ ਪ੍ਰਕਾਸ਼ ਜੀ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ।

ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਪ੍ਰੇਮ ਪ੍ਰਕਾਸ਼ ਖੰਨਵੀ ਦੇ ਵਿਛੋੜੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ Read More »

ਚਿੰਤਾਜਨਕ ਹਨ ਜੰਮੂ ਖਿੱਤੇ ’ਚ ਵਧੇ ਦਹਿਸ਼ਤੀ ਕਾਰੇ

ਕਠੂਆ ਜ਼ਿਲ੍ਹੇ ਵਿਚ ਵੀਰਵਾਰ ਤੇ ਸ਼ੁੱਕਰਵਾਰ ਨੂੰ ਹੋਏ ਮੁਕਾਬਲੇ ਵਿਚ ਚਾਰ ਪੁਲੀਸ ਮੁਲਾਜ਼ਮਾਂ ਦੀ ਸ਼ਹਾਦਤ ਅਤੇ ਇਕ ਉਪ ਪੁਲੀਸ ਕਪਤਾਨ ਸਮੇਤ 7 ਹੋਰਨਾਂ ਦੇ ਜ਼ਖ਼ਮੀ ਹੋਣ ਦੀ ਵਾਰਦਾਤ ਦਰਸਾਉਂਦੀ ਹੈ ਕਿ ਕੇਂਦਰੀ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ‘ਸਭ ਅੱਛਾ’ ਵਾਲੀ ਸਥਿਤੀ ਅਜੇ ਵਜੂਦ ਵਿਚ ਨਹੀਂ ਆਈ। 2019 ਵਿਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਵਾਲਾ ਦਰਜਾ ਸਮਾਪਤ ਕੀਤੇ ਜਾਣ ਅਤੇ ਲੱਦਾਖ ਨੂੰ ਅਲਹਿਦਾ ਕਰ ਕੇ ਇਸ ਸੂਬੇ ਨੂੰ ਦੋ ਕੇਂਦਰੀ ਪ੍ਰਦੇਸ਼ਾਂ ਵਿਚ ਬਦਲਣ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਹ ਕਦਮ ਉਸ ਸਮੁੱਚੇ ਖੇਤਰ ਵਿਚ ਦਹਿਸ਼ਤਵਾਦ ਦੇ ਖ਼ਾਤਮੇ ਅਤੇ ਕਸ਼ਮੀਰੀ ਲੋਕਾਂ ਦੀ ਭਾਰਤ ਨਾਲ ਵੱਧ ਇਕਸੁਰਤਾ ਲਈ ਸਾਜ਼ਗਾਰ ਸਾਬਤ ਹੋਵੇਗਾ। ਇਹ ਦਾਅਵਾ ਅਜੇ ਤਕ ਹਕੀਕਤ ਵਿਚ ਨਹੀਂ ਬਦਲਿਆ। ਇਹ ਸਹੀ ਹੈ ਕਿ ਦਹਿਸ਼ਤਵਾਦੀ ਘਟਨਾਵਾਂ ਅਤੇ ਮੌਤਾਂ ਦੀ ਗਿਣਤੀ ਵਿਚ ਜ਼ਿਕਰਯੋਗ ਕਮੀ ਆਈ ਹੈ, ਫਿਰ ਵੀ ਦਹਿਸ਼ਤੀਆਂ ਵਲੋਂ ਸਮੇਂ ਸਮੇਂ ਅਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣਾ ਅਤੇ ਕੋਈ ਨਾ ਕੋਈ ਸਨਸਨੀਖੇਜ਼ ਕਾਰਾ ਕੀਤਾ ਜਾਣਾ ਅਜੇ ਅਤੀਤ ਦੀ ਗੱਲ ਨਹੀਂ ਬਣਿਆ। ਉਨ੍ਹਾਂ ਦੀ ਰਣਨੀਤੀ ਵਿਚ ਵੀ ਤਬਦੀਲੀ ਆਈ ਹੈ। ਉਹ ਕਸ਼ਮੀਰ ਵਾਦੀ ਦੀ ਥਾਂ ਹੁਣ ਜੰਮੂ ਖਿੱਤੇ ਨੂੰ ਅਪਣੇ ਹਮਲਿਆਂ ਦਾ ਨਿਸ਼ਾਨਾ ਬਣਾ ਰਹੇ ਹਨ। ਕਠੂਆ ਜ਼ਿਲ੍ਹੇ ਦੇ ਰਾਜਬਾਗ਼ ਵਣ-ਖੇਤਰ ਵਿਚ ਦੋ ਦਿਨ ਚੱਲਿਆ ਹਾਲੀਆ ਮੁਕਾਬਲਾ ਇਸ ਦੀ ਤਾਜ਼ਾਤਰੀਨ ਮਿਸਾਲ ਹੈ। ਦਰਅਸਲ, ਇਸ ਵਰ੍ਹੇ ਹੁਣ ਤਕ ਹੋਈਆਂ 22 ਦਹਿਸ਼ਤੀ ਵਾਰਦਾਤਾਂ ਵਿਚੋਂ 20 ਜੰਮੂ ਖਿੱਤੇ ਦੇ ਸਰਹੱਦੀ ਇਲਾਕਿਆਂ ਵਿਚ ਹੋਣਾ ਇਸ ਤੱਥ ਦਾ ਪ੍ਰਮਾਣ ਹੈ ਕਿ ਦਹਿਸ਼ਤੀ ਅਨਸਰ, ਕਸ਼ਮੀਰ ਵਾਦੀ ਦੇ ਮੁਕਾਬਲੇ ਜੰਮੂ ਡਿਵੀਜ਼ਨ ਵਿਚ ਸੁਰੱਖਿਆ ਬਲਾਂ ਦੀ ਤਾਇਨਾਤੀ ਖਿੰਡਵੀਂ ਹੋਣ ਦਾ ਪੂਰਾ ਲਾਭ ਲੈ ਰਹੇ ਹਨ। ਅੰਦਰੂਨੀ ਸੁਰੱਖਿਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਵਰ੍ਹੇ 21 ਅਕਤੂਬਰ ਤੋਂ ਬਾਅਦ ਰਾਜੌਰੀ-ਪੁਣਛ ਪੱਟੀ ਵਿਚ ਦਹਿਸ਼ਤੀਆਂ ਦੀਆਂ ਸਰਗਰਮੀਆਂ ਤੋਂ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਆਭਾਸ ਹੋ ਜਾਣਾ ਚਾਹੀਦਾ ਸੀ ਕਿ ਜੰਮੂ ਡਿਵੀਜ਼ਨ ਵਿਚੋਂ ਸੁਰੱਖਿਆ ਬਲਾਂ ਦੀ ਨਫ਼ਰੀ ਘਟਾਈ ਰੱਖਣ ਦਾ ਅਜੇ ਵੇਲਾ ਨਹੀਂ ਆਇਆ। ਰਾਜੌਰੀ-ਪੁਣਛ ਪੱਟੀ ਇਕ ਦਹਾਕੇ ਤੋਂ ਦਹਿਸ਼ਤਵਾਦੀ ਹਿੰਸਾ ਤੋਂ ਤਕਰੀਬਨ ਮੁਕਤ ਹੀ ਰਹੀ ਸੀ। 21 ਅਕਤੂਬਰ ਨੂੰ ਇਸ ਪੱਟੀ ਵਿਚ ਫ਼ੌਜ ਦੀ ਗਸ਼ਤੀ ਟੋਲੀ ਉਪਰ ਹਮਲਾ ਕਰ ਕੇ ਪੰਜ ਫ਼ੌਜੀਆਂ ਦੀਆਂ ਜਾਨਾਂ ਲੈਣੀਆਂ, ਦਹਿਸ਼ਤੀ ਗੁਟਾਂ ਦੀ ਬਦਲੀ ਰਣਨੀਤੀ ਦਾ ਸੰਕੇਤ ਸੀ। ਇਸ ਸੰਕੇਤ ਨੂੰ ਓਨੀ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿੰਨੀ ਗੰਭੀਰਤਾ ਦੀ ਲੋੜ ਸੀ। ਰਾਜੌਰੀ-ਪੁਣਛ ਖੇਤਰ ਤੋਂ ਬਾਅਦ ਕਠੂਆ ਜ਼ਿਲ੍ਹੇ ਦਾ ਅਮਨ-ਚੈਨ ਭੰਗ ਹੋਣਾ ਸੂਹੀਆ-ਤੰਤਰ ਦੀਆਂ ਕਮਜ਼ੋਰੀਆਂ ਵੱਲ ਵੀ ਸਿੱਧੀ ਸੈਨਤ ਹੈ ਅਤੇ ਸੁਰੱਖਿਆ ਪ੍ਰਬੰਧਾਂ ਪ੍ਰਤੀ ਅਵੇਸਲੇਪਣ ਵਲ ਵੀ। ਜੰਮੂ-ਕਸ਼ਮੀਰ ਵਿਚ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ’ਤੇ ਕੰਡਿਆਲੀ ਵਾੜ ਭਾਵੇਂ ਬਹੁਤੀ ਥਾਈਂ ਲੱਗੀ ਹੋਈ ਹੈ, ਫਿਰ ਵੀ ਡੂੰਘੀਆਂ ਖੱਡਾਂ-ਖਦਾਨਾਂ ਤੇ ਉਚੇਰੇ ਪਹਾੜਾਂ ਉਪਰ ਵਾੜਬੰਦੀ ਸੰਭਵ ਨਹੀਂ। ਸਰਦੀਆਂ ਘਟਦਿਆਂ ਹੀ ਪਾਕਿਸਤਾਨੀ ਪਾਸਿਉਂ ਇਨ੍ਹਾਂ ਥਾਵਾਂ ਰਾਹੀਂ ਦਹਿਸ਼ਤੀਆਂ ਦੀ ਘੁਸਪੈਠ ਵੱਧ ਜਾਂਦੀ ਹੈ। ਇਸ ਵਾਰ ਘੁਸਪੈਠ ਜ਼ਿਆਦਾ ਹੋਣ ਦੇ ਖ਼ਦਸ਼ੇ ਹਨ ਕਿਉਂਕਿ ਪਾਕਿਸਤਾਨੀ ਏਜੰਸੀਆਂ ਬਲੋਚਿਸਤਾਨ ਤੇ ਖ਼ੈਬਰ-ਪਖ਼ਤੂਨਖ਼ਵਾ ਵਿਚ ਵਧੀ ਹੋਈ ਦਹਿਸ਼ਤਗਰਦੀ ਤੋਂ ਪਾਕਿਸਤਾਨੀ ਅਵਾਮ ਦਾ ਧਿਆਨ ਹਟਾਉਣਾ ਚਾਹੁੰਦੀਆਂ ਹਨ। ਧਿਆਨ ਹਟਾਉਣ ਦਾ ਉਨ੍ਹਾਂ ਲਈ ਇਕ ਆਸਾਨ ਰਾਹ ਹੈ ਜੰਮੂ-ਕਸ਼ਮੀਰ ਵਿਚ ਹਿੰਸਾ ਨੂੰ ਹਵਾ ਦੇਣਾ। ਅਜਿਹੀ ਸੂਰਤੇਹਾਲ ਵਿਚ ਜ਼ਰੂਰੀ ਹੈ ਕਿ ਭਾਰਤੀ ਹਕੂਮਤ, ਖ਼ਾਸ ਕਰ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਵਿਚੋਂ ਦਹਿਸ਼ਤਵਾਦ ਦੇ ਸਫ਼ਾਏ ਦੀਆਂ ਟਾਹਰਾਂ ਮਾਰਨੀਆਂ ਤਿਆਗਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਕਸਵਾਂ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ। ਜੰਮੂ ਕਸ਼ਮੀਰ ਬਾਰੇ ਧਾਰਾ 370 ਦਾ ਖ਼ਾਤਮਾ ਇਕ ਦਰੁਸਤ ਕਦਮ ਸੀ, ਪਰ ਉਸ ਸਮੁੱਚੇ ਖਿੱਤੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੀਨੇ ਫੁਲਾਉਣ ਦਾ ਅਜੇ ਸਮਾਂ ਨਹੀਂ ਆਇਆ।

ਚਿੰਤਾਜਨਕ ਹਨ ਜੰਮੂ ਖਿੱਤੇ ’ਚ ਵਧੇ ਦਹਿਸ਼ਤੀ ਕਾਰੇ Read More »

ਪਿਤਾ ਬਣਨ ਤੋਂ ਬਾਅਦ ਮੈਦਾਨ ‘ਚ ਆਏ KL Rahul

ਨਵੀਂ ਦਿੱਲੀ, 30 ਮਾਰਚ – ਇੰਡੀਅਨ ਪ੍ਰੀਮੀਅਰ ਲੀਗ 2025 ਦੇ 10ਵੇਂ ਮੈਚ ‘ਚ ਦਿੱਲੀ ਕੈਪੀਟਲਜ਼ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਕਰ ਰਹੀ ਹੈ। ਦਿੱਲੀ ਅਤੇ ਲਖਨਊ ਨੇ ਆਪਣੇ ਪਿਛਲੇ ਮੈਚ ਜਿੱਤੇ ਸਨ। ਅਜਿਹੇ ‘ਚ ਡਾ. ਵਾਈ.ਐੱਸ. ਵਿਸ਼ਾਖਾਪਟਨਮ ਅਤੇ ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ‘ਚ ਦੋਵੇਂ ਟੀਮਾਂ ਅੱਜ ਜਿੱਤਣ ਦੇ ਇਰਾਦੇ ਨਾਲ ਆਈਆਂ ਹਨ। ਦੋਵਾਂ ਟੀਮਾਂ ਦੇ ਪਲੇਇੰਗ 11 ‘ਚ ਵੱਡਾ ਬਦਲਾਅ ਹੋਇਆ ਹੈ। ਹਾਲ ਹੀ ‘ਚ ਪਿਤਾ ਬਣੇ ਕੇਐਲ ਰਾਹੁਲ (KL Rahul) ਦੀ ਦਿੱਲੀ ਟੀਮ ‘ਚ ਵਾਪਸੀ ਹੋਈ ਹੈ। ਹੈਦਰਾਬਾਦ ਨੇ ਵੀ ਅੰਤਿਮ 11 ‘ਚ ਇੱਕ ਬਦਲਾਅ ਕੀਤਾ ਹੈ। ਜ਼ੀਸ਼ਾਨ ਅੰਸਾਰੀ ਨੂੰ ਮੌਕਾ ਮਿਲਿਆ ਹੈ। ਹੈਦਰਾਬਾਦ ਨੇ ਜਿੱਤਿਆ ਟਾਸ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਕਿਹਾ, “ਅਸੀਂ ਬੱਲੇਬਾਜ਼ੀ ਕਰਾਂਗੇ। ਇਹ ਦੁਪਹਿਰ ਦਾ ਮੈਚ ਹੈ, ਮੌਸਮ ਗਰਮ ਹੋਣ ਦੀ ਸੰਭਾਵਨਾ ਹੈ। ਇੱਕ ਚੰਗੀ ਵਿਕਟ ਲੱਗ ਰਹੀ ਹੈ, ਉਮੀਦ ਹੈ ਕਿ ਅਸੀਂ ਵੱਡਾ ਸਕੋਰ ਕਰਾਂਗੇ। ਪਿਛਲੇ ਸਾਲ ਵੀ ਰੁਝਾਨ ਇਹੀ ਸੀ। ਅਸੀਂ ਕੁਝ ਵੱਡੇ ਸਕੋਰ ਬਣਾਏ। ਇਸ ਲਈ ਆਪਣੀ ਤਾਕਤ ਦੇ ਅਨੁਸਾਰ ਖੇਡਣਾ। ਅਸੀਂ ਕਿਸੇ ਵੀ ਤਰ੍ਹਾਂ ਬਹੁਤ ਚਿੰਤਤ ਨਹੀਂ ਸੀ। ਜਿਸ ਤਰ੍ਹਾਂ ਅਸੀਂ ਖੇਡਦੇ ਹਾਂ, ਤੁਹਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਕੁਝ ਮੈਚ ਕੰਮ ਨਹੀਂ ਕਰਨਗੇ। ਪਿਛਲੇ ਮੈਚ ਤੋਂ ਇੱਕ ਸਕਾਰਾਤਮਕ ਗੱਲ ਇਹ ਹੈ ਕਿ ਅਸੀਂ ਆਪਣੇ ਸਰਵੋਤਮ ਪ੍ਰਦਰਸ਼ਨ ਤੋਂ ਬਹੁਤ ਦੂਰ ਸੀ, ਕੁਝ ਚੀਜ਼ਾਂ ਗਲਤ ਹੋਈਆਂ ਅਤੇ ਫਿਰ ਵੀ ਅਸੀਂ ਲਗਭਗ 200 ਦੌੜਾਂ ਬਣਾਈਆਂ। ਖਿਡਾਰੀ ਅਜੇ ਵੀ ਸਕਾਰਾਤਮਕ ਹਨ। ਉਹ ਉੱਥੇ ਖੇਡਣ ਲਈ ਉਤਸੁਕ ਹਨ। ਜ਼ੀਸ਼ਾਨ ਅੰਸਾਰੀ ਨੂੰ ਸਿਮਰਜੀਤ ਸਿੰਘ ਦੀ ਜਗ੍ਹਾ ਪਲੇਇੰਗ 11 ‘ਚ ਜਗ੍ਹਾ ਮਿਲੀ ਹੈ।” KL Rahul ਦੀ ਵਾਪਸੀ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਕਿਹਾ, “ਅਸੀਂ ਚੰਗੀ ਬੱਲੇਬਾਜ਼ੀ ਕਰਦੇ ਕਿਉਂਕਿ ਇਹ ਦੁਪਹਿਰ ਦਾ ਮੈਚ ਸੀ। ਪਿਛਲੇ ਮੈਚ ‘ਚ, ਦੂਜੀ ਪਾਰੀ ‘ਚ ਗੇਂਦ ਵਧੀਆ ਕਰ ਰਹੀ ਸੀ। ਅਸੀਂ ਉਨ੍ਹਾਂ ਨੂੰ ਘੱਟ ਸਕੋਰ ‘ਤੇ ਰੋਕਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਇੱਥੇ ਇੱਕ ਮੈਚ ਖੇਡਿਆ ਹੈ, ਅਸੀਂ ਆਪਣੇ ਵਿਰੋਧੀਆਂ ਦੇ ਆਧਾਰ ‘ਤੇ ਆਪਣੀਆਂ ਯੋਜਨਾਵਾਂ ‘ਤੇ ਕੰਮ ਕਰ ਰਹੇ ਸੀ। ਸਾਨੂੰ ਗੇਂਦਬਾਜ਼ੀ ਇਕਾਈ ਵਜੋਂ ਬਹਾਦਰ ਬਣਨ ਦੀ ਲੋੜ ਹੈ। ਸਾਡੇ ਕੋਲ ਕੁਝ ਯੋਜਨਾਵਾਂ ਹਨ ਅਤੇ ਸਾਡੀ ਮਾਨਸਿਕਤਾ ਹਮਲਾਵਰ ਹੈ। ਇੱਕ ਤਬਦੀਲੀ ਇਹ ਹੈ ਕਿ ਕੇ. ਐੱਲ. ਰਾਹੁਲ ਨੂੰ ਸਮੀਰ ਰਿਜ਼ਵੀ ਦੀ ਜਗ੍ਹਾ ਮੌਕਾ ਮਿਲਿਆ ਹੈ।” ਸਨਰਾਈਜ਼ਰਜ਼ ਹੈਦਰਾਬਾਦ ਪਲੇਇੰਗ ਇਲੈਵਨ ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਨਿਤੀਸ਼ ਕੁਮਾਰ ਰੈੱਡੀ, ਹੇਨਰਿਕ ਕਲਾਸੇਨ (ਵਿਕਟਕੀਪਰ), ਅਨਿਕੇਤ ਵਰਮਾ, ਅਭਿਨਵ ਮਨੋਹਰ, ਪੈਟ ਕਮਿੰਸ (ਕਪਤਾਨ), ਜ਼ੀਸ਼ਾਨ ਅੰਸਾਰੀ, ਹਰਸ਼ਲ ਪਟੇਲ, ਮੁਹੰਮਦ ਸ਼ਮੀ। ਦਿੱਲੀ ਕੈਪੀਟਲਜ਼ ਪਲੇਇੰਗ ਇਲੈਵਨ ਜੇਕ ਫਰੇਜ਼ਰ-ਮੈਕਗੁਰਕ, ਫਾਫ ਡੂ ਪਲੇਸਿਸ, ਅਭਿਸ਼ੇਕ ਪੋਰੇਲ (ਵਿਕਟਕੀਪਰ), ਕੇ. ਐੱਲ. ਰਾਹੁਲ, ਅਕਸ਼ਰ ਪਟੇਲ (ਕਪਤਾਨ), ਟ੍ਰਿਸਟਨ ਸਟੱਬਸ, ਵਿਪ੍ਰਜ ਨਿਗਮ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਮੋਹਿਤ ਸ਼ਰਮਾ, ਮੁਕੇਸ਼ ਕੁਮਾਰ।

ਪਿਤਾ ਬਣਨ ਤੋਂ ਬਾਅਦ ਮੈਦਾਨ ‘ਚ ਆਏ KL Rahul Read More »

IPL ਇਤਿਹਾਸ ‘ਚ ਸਭ ਤੋਂ ਹੌਲੀ ਗੇਂਦ ਕਿਸ ਨੇ ਸੁੱਟੀ

ਨਵੀਂ ਦਿੱਲੀ, 30 ਮਾਰਚ – ਮੁੰਬਈ ਇੰਡੀਅਨਜ਼ ਦੇ ਨੌਜਵਾਨ ਗੇਂਦਬਾਜ਼ ਸੱਤਿਆਨਾਰਾਇਣ ਰਾਜੂ ਨੇ ਗੁਜਰਾਤ ਟਾਈਟਨਜ਼ ਵਿਰੁੱਧ ਆਪਣੇ ਪਹਿਲੇ ਓਵਰ ‘ਚ ਇੰਡੀਅਨ ਪ੍ਰੀਮੀਅਰ ਲੀਗ ਦੀ ਸਭ ਤੋਂ ਹੌਲੀ ਗੇਂਦ ਸੁੱਟੀ। ਹੌਲੀ ਬਾਊਂਸਰ ਨੂੰ ਜੋਸ ਬਟਲਰ ਤੱਕ ਪਹੁੰਚਣ ‘ਚ ਬਹੁਤ ਸਮਾਂ ਲੱਗਿਆ, ਜਿਸ ਨੇ ਇਸ ਨੂੰ ਸੀਮਾ ਦੇ ਪਾਰ ਕਰ ਦਿੱਤਾ। ਗੇਂਦ ਇੰਨੀ ਹੌਲੀ ਸੀ ਕਿ ਸਪੀਡ ਗਨ ਇਸ ਦੀ ਗਤੀ ਨੂੰ ਮਾਪ ਨਾ ਸਕੀ। ਮੁੰਬਈ ਇੰਡੀਅਨਜ਼ ਵੱਲੋਂ ਡੈਬਿਊ ਕਰਨ ਵਾਲੇ ਸੱਤਿਆਨਾਰਾਇਣ ਰਾਜੂ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਗੁਜਰਾਤ ਟਾਈਟਨਜ਼ ਖ਼ਿਲਾਫ਼ ਆਈਪੀਐੱਲ 2025 ਦੇ ਮੈਚ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ ‘ਚ ਸਭ ਤੋਂ ਹੌਲੀ ਗੇਂਦਾਂ ‘ਚੋਂ ਇੱਕ ਸੁੱਟੀ। ਆਂਧਰਾ ਪ੍ਰਦੇਸ਼ ਦੇ 25 ਸਾਲਾ ਤੇਜ਼ ਗੇਂਦਬਾਜ਼ ਨੇ ਗੁਜਰਾਤ ਦੇ ਜੋਸ ਬਟਲਰ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਪਾਰੀ ਦੇ 13ਵੇਂ ਓਵਰ ‘ਚ ਬੈਕ-ਆਫ-ਦ-ਹੈਂਡ ਵੇਰੀਏਸ਼ਨ ਗੇਂਦਬਾਜ਼ੀ ਕੀਤੀ। ਦੱਸ ਦੇਈਏ ਕਿ ਸਪੀਡ ਗਨ ਨੇ ਇਸ ਗੇਂਦ ਨੂੰ ਛੱਡ ਕੇ ਓਵਰ ‘ਚ ਸਾਰੀਆਂ ਗੇਂਦਾਂ ਦੀ ਗਤੀ ਦਿਖਾਈ ਪਰ ਇਹ ਇਸ ਗੇਂਦ ਦੀ ਗਤੀ ਨੂੰ ਰਿਕਾਰਡ ਨਹੀਂ ਕਰ ਸਕੀ। ਇਸ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ। ਚੇਨਈ ਖ਼ਿਲਾਫ਼ ਆਈਪੀਐੱਲ ‘ਚ ਕੀਤਾ ਡੈਬਿਊ ਦੱਸ ਦੇਈਏ ਕਿ ਸੱਤਿਆਨਾਰਾਇਣ ਰਾਜੂ ਨੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਮੈਚ ‘ਚ ਸਿਰਫ਼ ਇੱਕ ਓਵਰ ਗੇਂਦਬਾਜ਼ੀ ਕੀਤੀ, ਜੋ ਕਿ ਐਤਵਾਰ 23 ਮਾਰਚ ਨੂੰ ਉਸ ਦਾ ਆਈਪੀਐੱਲ ਡੈਬਿਊ ਸੀ। ਆਪਣੇ ਇੱਕੋ ਇੱਕ ਓਵਰ ‘ਚ 13 ਦੌੜਾਂ ਦੇਣ ਦੇ ਬਾਵਜੂਦ, ਆਂਧਰਾ ਦੇ ਇਸ ਤੇਜ਼ ਗੇਂਦਬਾਜ਼ ਨੇ ਟੀਮ ‘ਚ ਆਪਣੀ ਜਗ੍ਹਾ ਬਣਾਈ ਰੱਖੀ। ਰਾਜੂ ਨੇ ਗੁਜਰਾਤ ਵਿਰੁੱਧ ਤਿੰਨ ਓਵਰ ਸੁੱਟੇ। ਇਸ ‘ਚ ਉਸ ਨੇ ਪਹਿਲੇ ਓਵਰ ‘ਚ 13 ਦੌੜਾਂ ਦਿੱਤੀਆਂ। ਉਸ ਨੂੰ ਡੈਥ ਓਵਰਾਂ ‘ਚ ਵਾਪਸ ਬੁਲਾਇਆ ਗਿਆ, ਜਿੱਥੇ ਉਸ ਨੇ 19 ਦੌੜਾਂ ਦਿੱਤੀਆਂ।

IPL ਇਤਿਹਾਸ ‘ਚ ਸਭ ਤੋਂ ਹੌਲੀ ਗੇਂਦ ਕਿਸ ਨੇ ਸੁੱਟੀ Read More »

1 ਅਪ੍ਰੈਲ ਤੋਂ UPI ਦੀ ਵਰਤੋਂ ਨਹੀਂ ਕਰ ਸਕਣਗੇ ਇਹ ਲੋਕ

ਨਵੀਂ ਦਿੱਲੀ, 30 ਮਾਰਚ – 1 ਅਪ੍ਰੈਲ, 2025 ਤੋਂ, ਅਕਿਰਿਆਸ਼ੀਲ ਮੋਬਾਈਲ ਨੰਬਰਾਂ ਵਾਲੇ ਖਪਤਕਾਰ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਰਾਹੀਂ ਭੁਗਤਾਨ ਨਹੀਂ ਕਰ ਸਕਣਗੇ। ਇਸਦਾ ਕਾਰਨ ਇਹ ਹੈ ਕਿ ਅਜਿਹੇ ਖਪਤਕਾਰਾਂ ਦਾ ਮੋਬਾਈਲ ਨੰਬਰ ਵੀ UPI ID ਤੋਂ ਅਣਲਿੰਕ ਹੋ ਜਾਵੇਗਾ।ਇਸ ਸੰਬੰਧੀ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਸੰਖਿਆਤਮਕ UPI ਆਈਡੀ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਰਦੇਸ਼ਾਂ ਦੇ ਅਨੁਸਾਰ, ਜੇਕਰ ਕਿਸੇ UPI ਉਪਭੋਗਤਾ ਦਾ ਬੈਂਕ ਨਾਲ ਰਜਿਸਟਰਡ ਮੋਬਾਈਲ ਨੰਬਰ ਲੰਬੇ ਸਮੇਂ ਤੱਕ ਅਕਿਰਿਆਸ਼ੀਲ ਰਹਿੰਦਾ ਹੈ, ਤਾਂ ਉਪਭੋਗਤਾ ਦਾ UPI ID ਵੀ ਅਨਲਿੰਕ ਹੋ ਜਾਵੇਗਾ ਅਤੇ ਵਿਅਕਤੀ UPI ਸੇਵਾ ਦੀ ਵਰਤੋਂ ਨਹੀਂ ਕਰ ਸਕੇਗਾ। ਮੋਬਾਈਲ ਨੰਬਰ ਨੂੰ ਕਿਰਿਆਸ਼ੀਲ ਰੱਖਣਾ ਜ਼ਰੂਰੀ ਅਜਿਹੀ ਸਥਿਤੀ ਵਿੱਚ, UPI ਸੇਵਾ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਸਦਾ ਬੈਂਕ ਵਿੱਚ ਰਜਿਸਟਰਡ ਮੋਬਾਈਲ ਨੰਬਰ ਕਿਰਿਆਸ਼ੀਲ ਹੋਵੇ। UPI ਸੇਵਾ ਬਿਨਾਂ ਕਿਸੇ ਪਰੇਸ਼ਾਨੀ ਦੇ ਤਾਂ ਹੀ ਵਰਤੀ ਜਾ ਸਕਦੀ ਹੈ ਜੇਕਰ ਬੈਂਕ ਰਿਕਾਰਡ ਸਹੀ ਮੋਬਾਈਲ ਨੰਬਰ ਨਾਲ ਅਪਡੇਟ ਰੱਖੇ ਜਾਣ। UPI ਸੇਵਾ ਵਿੱਚ ਸਮੱਸਿਆਵਾਂ ਅਕਿਰਿਆਸ਼ੀਲ ਜਾਂ ਮੁੜ-ਨਿਰਧਾਰਤ ਮੋਬਾਈਲ ਨੰਬਰਾਂ ਨਾਲ ਜੁੜੀਆਂ ਹੋ ਸਕਦੀਆਂ ਹਨ। ਦੂਰਸੰਚਾਰ ਵਿਭਾਗ ਦੇ ਨਿਯਮਾਂ ਅਨੁਸਾਰ, ਕੋਈ ਵੀ ਮੋਬਾਈਲ ਨੰਬਰ ਜੋ ਇੱਕ ਵਾਰ ਬੰਦ ਹੋ ਜਾਂਦਾ ਹੈ, 90 ਦਿਨਾਂ ਬਾਅਦ ਹੀ ਨਵੇਂ ਗਾਹਕ ਨੂੰ ਦਿੱਤਾ ਜਾ ਸਕਦਾ ਹੈ। ਜੇਕਰ ਕਿਸੇ ਗਾਹਕ ਦਾ ਮੋਬਾਈਲ ਨੰਬਰ ਕਾਲਾਂ, ਸੁਨੇਹਿਆਂ ਜਾਂ ਡੇਟਾ ਲਈ ਨਹੀਂ ਵਰਤਿਆ ਜਾ ਰਿਹਾ ਹੈ, ਤਾਂ ਕੰਪਨੀਆਂ ਦੁਆਰਾ ਅਜਿਹੇ ਨੰਬਰਾਂ ਨੂੰ ਅਯੋਗ ਕਰ ਦਿੱਤਾ ਜਾਂਦਾ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਉਪਭੋਗਤਾ ਦਾ ਬੈਂਕ-ਪ੍ਰਮਾਣਿਤ ਮੋਬਾਈਲ ਨੰਬਰ UPI ਪਛਾਣਕਰਤਾ ਵਜੋਂ ਕੰਮ ਕਰੇਗਾ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸਾਰੇ ਬੈਂਕਾਂ, UPI ਐਪਸ ਅਤੇ ਤੀਜੀ ਧਿਰ ਸੇਵਾ ਪ੍ਰਦਾਤਾਵਾਂ ਨੂੰ ਕਰਨੀ ਪਵੇਗੀ। ਇਹ ਬਦਲਾਅ ਵੀ 1 ਅਪ੍ਰੈਲ ਤੋਂ ਹੋਣਗੇ SBI ਅਤੇ IDFC ਫਸਟ ਬੈਂਕ ਵੀ 1 ਅਪ੍ਰੈਲ ਤੋਂ ਆਪਣੀ ਕ੍ਰੈਡਿਟ ਨੀਤੀ ਬਦਲ ਰਹੇ ਹਨ। SBI ਦੇ SimplyClick ਕਾਰਡ ਨਾਲ ਕੀਤੇ ਗਏ Swiggy ਲੈਣ-ਦੇਣ ‘ਤੇ 10X ਦੀ ਬਜਾਏ 5X ਰਿਵਾਰਡ ਪੁਆਇੰਟ ਮਿਲਣਗੇ। ਏਅਰ ਇੰਡੀਆ ਐਸਬੀਆਈ ਕਾਰਡ ਰਾਹੀਂ ਟਿਕਟਾਂ ਬੁੱਕ ਕਰਨ ‘ਤੇ, ਤੁਹਾਨੂੰ ਪ੍ਰਤੀ 100 ਰੁਪਏ ‘ਤੇ 15 ਦੀ ਬਜਾਏ 5 ਰਿਵਾਰਡ ਪੁਆਇੰਟ ਮਿਲਣਗੇ।

1 ਅਪ੍ਰੈਲ ਤੋਂ UPI ਦੀ ਵਰਤੋਂ ਨਹੀਂ ਕਰ ਸਕਣਗੇ ਇਹ ਲੋਕ Read More »

Income Tax ਵਿਭਾਗ ਨੇ ਇੰਡੀਗੋ ‘ਤੇ ਲਗਾਇਆ 944 ਕਰੋੜ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ, 30 ਮਾਰਚ – ਇਨਕਮ ਟੈਕਸ ਵਿਭਾਗ ਨੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ‘ਤੇ ਭਾਰੀ ਜੁਰਮਾਨਾ ਲਗਾਇਆ ਹੈ। ਆਮਦਨ ਕਰ ਵਿਭਾਗ ਨੇ ਇੰਡੀਗੋ ‘ਤੇ 944.20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਲਾਂਕਿ, ਕੰਪਨੀ ਨੇ ਇਸ ਤੋਂ ਇਨਕਾਰ ਕੀਤਾ ਹੈ। ਇੰਡੀਗੋ ਨੇ ਕਿਹਾ ਕਿ ਉਹ ਆਰਡਰ ਨੂੰ ਚੁਣੌਤੀ ਦੇਵੇਗੀ। ਦੱਸ ਦੇਈਏ ਕਿ ਇਹ ਆਰਡਰ ਸ਼ਨੀਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਨੂੰ ਪ੍ਰਾਪਤ ਹੋਇਆ ਸੀ। ਦਰਅਸਲ, ਐਤਵਾਰ ਨੂੰ ਇੱਕ ਰੈਗੂਲੇਟਰੀ ਫਾਈਲਿੰਗ ‘ਚ ਇੰਡੀਗੋ ਨੇ ਕਿਹਾ ਕਿ ਆਮਦਨ ਕਰ ਵਿਭਾਗ (ਇਨਕਮ ਟੈਕਸ ਅਥਾਰਟੀ) ਦੀ ਮੁਲਾਂਕਣ ਇਕਾਈ ਨੇ ਮੁਲਾਂਕਣ ਸਾਲ 2021-22 ਲਈ 944.20 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦਾ ਆਦੇਸ਼ ਪਾਸ ਕੀਤਾ ਹੈ। ਇੰਡੀਗੋ ਨੇ ਕਿਹਾ- ਗਲਤ ਸੀ ਜੁਰਮਾਨਾ ਇੰਡੀਗੋ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਹੁਕਮ ਇਸ ਗਲਤ ਸਮਝ ਦੇ ਆਧਾਰ ‘ਤੇ ਪਾਸ ਕੀਤਾ ਗਿਆ ਹੈ ਕਿ ਕੰਪਨੀ ਵੱਲੋਂ ਆਮਦਨ ਕਰ ਕਮਿਸ਼ਨਰ (CET) A ਦੇ ਸਾਹਮਣੇ ਧਾਰਾ 143 (3) ਦੇ ਤਹਿਤ ਮੁਲਾਂਕਣ ਆਦੇਸ਼ ਦੇ ਵਿਰੁੱਧ ਦਾਇਰ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਹ ਅਜੇ ਵੀ ਜਾਰੀ ਹੈ ਅਤੇ ਮਾਮਲੇ ਦਾ ਫੈਸਲਾ ਆਉਣਾ ਬਾਕੀ ਹੈ। ਆਈਟੀ ਜੁਰਮਾਨੇ ਦੇ ਹੁਕਮ ਨੂੰ ਚੁਣੌਤੀ ਦੇਵੇਗੀ ਕੰਪਨੀ ਕੰਪਨੀ ਵੱਲੋਂ ਦਾਇਰ ਕੀਤੀ ਗਈ ਫਾਈਲਿੰਗ ਦੇ ਅਨੁਸਾਰ, ਕੰਪਨੀ ਦਾ ਦ੍ਰਿੜ ਵਿਸ਼ਵਾਸ ਹੈ ਕਿ ਆਮਦਨ ਕਰ ਅਥਾਰਟੀ ਵੱਲੋਂ ਪਾਸ ਕੀਤਾ ਗਿਆ ਹੁਕਮ ਕਾਨੂੰਨ ਦੇ ਅਨੁਸਾਰ ਨਹੀਂ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਝੂਠਾ ਅਤੇ ਬੇਤੁਕਾ ਹੈ। ਇੰਡੀਗੋ ਨੇ ਕਿਹਾ ਕਿ ਉਹ ਆਰਡਰ ਦਾ ਵਿਰੋਧ ਕਰੇਗੀ।

Income Tax ਵਿਭਾਗ ਨੇ ਇੰਡੀਗੋ ‘ਤੇ ਲਗਾਇਆ 944 ਕਰੋੜ ਰੁਪਏ ਦਾ ਜੁਰਮਾਨਾ Read More »

ਜਰਮਨ ਦੇ ਸ਼ਹਿਰ ਲਾਇਪਸ਼ਿਗ ਵਿੱਚ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਸਜਾਏ ਗਏ ਮਹਾਨ ਨਗਰ ਕੀਰਤਨ

ਜਰਮਨ, 30 ਮਾਰਚ – ਖਾਲਸਾਈ ਜਾਹੋ-ਜਲਾਲ ਦਾ ਪ੍ਰਗਟਾਵਾ, ਸਿੱਖ ਕੌਮ ਦੀ ਵਿਲੱਖਣਤਾ ਸਰਬੱਤ ਦਾ ਭਲਾ ਗੁਰੂ ਸਿਧਾਂਤ ਨੂੰ ਦਰਸਾਉਣ ਲਈ ਸਮੂਹ ਸਾਧ ਸੰਗਤ ਦੇ ਉੱਦਮ ਨਾਲ ਜਰਮਨੀ ਦੇ ਸ਼ਹਿਰ ਲਾਇਪਸ਼ਿਗ ਵਿੱਚ ਅਲੌਕਿਕ ਨਗਰ ਕੀਰਤਨ 24 ਮਾਰਚ ਦਿਨ ਸੋਮਵਾਰ ਨੂੰ ਸਜਾਇਆ ਗਿਆ। ਲਾਇਪਸ਼ਿਗ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੀ ਆਰੰਭਤਾ ਸੰਨ 1994 ਈ. ਨੂੰ ਹੋਈ ਜੋ 21 ਮਾਰਚ 2004 ਤੋਂ  ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਬਿਲਡਿੰਗ ਵਿੱਚ ਅੱਜ ਤੋਂ ਇੱਕੀ ਸਾਲ ਪਹਿਲੇ ਹੋਏ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਪਹਿਲਾ ਮਹਾਨ ਨਗਰ ਕੀਰਤਨ ਬਹੁਤ ਹੀ ਸ਼ਰਧਾਪੂਰਵਕ  ਲਾਇਪਸ਼ਿਗ , ਕੈਮਨਿਸ਼ਟ , ਡਰੈਸਡਨ,  ਏਰਫੋਰਟ , ਫਰਾਈਟਾਲ , ਬਰਲੀਨ ਆਦਿ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਅਤੇ ਹਾਲੇ, ਮੈਗਡੇਬਰਗ, ਗਰੀਮਾ ਆਦਿ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਵੱਲੋ ਖਾਲਸਾਈ ਪ੍ਰਪੰਰਾ ਅਨੁਸਾਰ ਨਾਗਰੇ ਦੀ ਚੋਟ , ਰਣਸਿੰਘੇ ਦੀ ਧੁੰਨ , ਨਿਸ਼ਾਨਚੀ, ਪੰਜ ਪਿਆਰੇ ਸਾਹਿਬਾਨ ਦੀ ਅਗਵਾਈ  ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ਹਿਰ ਦੇ ਸੈਂਟਰ ਵਿੱਚ ਸਜਾਇਆ ਗਿਆ । ਜਿਸ ਵਿੱਚ ਪੰਥ ਪ੍ਰਸਿੱਧ ਇੰਟਰਨੈਸ਼ਨਲ ਢਾਡੀ ਭਾਈ ਹਰਜਿੰਦਰ ਸਿੰਘ ਪ੍ਰਵਾਨਾ ਦੇ ਜੱਥੇ ਨੇ ਢਾਡੀ ਕਲਾ , ਭਾਈ ਜਗਜੀਤ ਸਿੰਘ ਜੇ ਕੇ ਡਰੈਸਡਨ , ਭਾਈ ਜਸਵੀਰ ਸਿੰਘ ਜੱਸੀ  ਨੇ ਕਵਿਸ਼ਰੀ ਅਤੇ ਭਾਈ ਭੁਪਿੰਦਰ ਸਿੰਘ , ਭਾਈ ਅਮਨਪ੍ਰੀਤ ਸਿੰਘ  ਨੇ ਸ਼ਬਦ ਕੀਰਤਨ ਨਾਲ ਸਾਧ ਸੰਗਤ ਨੂੰ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਜੋੜਿਆ । ਸਮੂਹ ਬੱਚਿਆਂ ਵੱਲੋ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਨਾਲ ਸੰਬੰਧਿਤ ਵੱਖ ਵੱਖ ਵਿਸ਼ਿਆਂ ਤੇ ਜਰਮਨੀ ਭਾਸ਼ਾ ਵਿੱਚ ਲੈਕਚਰ, ਕਵਿਤਾ ਆਦਿ ਦੀ  ਸੰਗਤ ਨਾਲ ਸਾਂਝ ਪਾਈ ਗਈ।

ਜਰਮਨ ਦੇ ਸ਼ਹਿਰ ਲਾਇਪਸ਼ਿਗ ਵਿੱਚ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਸਜਾਏ ਗਏ ਮਹਾਨ ਨਗਰ ਕੀਰਤਨ Read More »

CBSE 10ਵੀਂ, 12ਵੀਂ ਦਾ ਨਵਾਂ ਸਿਲੇਬਸ 2025-26 ਜਾਰੀ, ਸਾਲ ‘ਚ ਦੋ ਵਾਰ ਹੋਣਗੀਆਂ ਮੈਟ੍ਰਿਕ ਦੀਆਂ ਪ੍ਰੀਖਿਆਵਾਂ

ਨਵੀਂ ਦਿੱਲੀ, 30 ਮਾਰਚ – ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਅਕਾਦਮਿਕ ਸਾਲ 2025-26 ਲਈ 10ਵੀਂ ਅਤੇ 12ਵੀਂ ਜਮਾਤ ਲਈ ਨਵਾਂ ਸਿਲੇਬਸ ਜਾਰੀ ਕੀਤਾ ਹੈ। CBSE 10ਵੀਂ ਅਤੇ 12ਵੀਂ ਦਾ ਨਵਾਂ ਸਿਲੇਬਸ 2025-26 ਸਰਕਾਰੀ ਵੈੱਬਸਾਈਟ cbse.gov.in ‘ਤੇ ਉਪਲਬਧ ਹੈ। CBSE 10ਵੀਂ ਅਤੇ 12ਵੀਂ ਦਾ ਨਵਾਂ ਸਿਲੇਬਸ 2025-26 PDF ਅਕਾਦਮਿਕ ਸਮੱਗਰੀ ਅਤੇ ਸਿੱਖਣ ਦੇ ਨਤੀਜਿਆਂ ‘ਤੇ ਵਿਆਪਕ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ। ਇਹਨਾਂ ਅੱਪਡੇਟਾਂ ਦਾ ਉਦੇਸ਼ ਸਿੱਖਣ ਦੇ ਨਤੀਜਿਆਂ ਨੂੰ ਵਧਾਉਣਾ ਹੈ, ਵਿਦਿਆਰਥੀਆਂ ਨੂੰ ਉਹਨਾਂ ਦੇ ਅਕਾਦਮਿਕ ਹੁਨਰ ਨੂੰ ਨਿਖਾਰਨ ਦੇ ਨਵੇਂ ਮੌਕੇ ਪ੍ਰਦਾਨ ਕਰਦੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਵੱਖ-ਵੱਖ ਸੁਧਾਰਾਂ ਦਾ ਪ੍ਰਸਤਾਵ ਹੈ। CBSE ਕਲਾਸ 10ਵੀਂ ਸਿਲੇਬਸ 2025-26 ਜੇਕਰ ਕੋਈ ਵਿਦਿਆਰਥੀ ਮੁੱਖ ਵਿਸ਼ਿਆਂ ਜਿਵੇਂ ਕਿ ਵਿਗਿਆਨ, ਗਣਿਤ, ਜਾਂ ਸਮਾਜਿਕ ਵਿਗਿਆਨ, ਜਾਂ ਭਾਸ਼ਾ ਦੇ ਪੇਪਰ ਵਿੱਚ ਫੇਲ੍ਹ ਹੋ ਜਾਂਦਾ ਹੈ, ਪਰ ਇੱਕ ਹੁਨਰ ਵਿਸ਼ੇ ਜਾਂ ਆਪਸ਼ਨ ਭਾਸ਼ਾ ਦਾ ਵਿਸ਼ਾ ਪਾਸ ਕਰਦਾ ਹੈ, ਤਾਂ ਫੇਲ੍ਹ ਹੋਏ ਵਿਸ਼ੇ ਨੂੰ ਨਤੀਜਿਆਂ ਦੀ ਗਣਨਾ ਲਈ ਯੋਗ ਹੁਨਰ ਜਾਂ ਭਾਸ਼ਾ ਵਿਸ਼ੇ ਨਾਲ ਬਦਲ ਦਿੱਤਾ ਜਾਵੇਗਾ। CBSE ਕਲਾਸ 12 ਸਿਲੇਬਸ 2025: ਨਵੇਂ ਚੋਣਵੇਂ ਵਿਸ਼ੇ 2026 ਲਈ CBSE ਕਲਾਸ 12 ਦੀ ਬੋਰਡ ਪ੍ਰੀਖਿਆ ਦਾ ਮੁਲਾਂਕਣ ਵੀ 9-ਪੁਆਇੰਟ ਗਰੇਡਿੰਗ ਸਕੇਲ ਦੀ ਵਰਤੋਂ ਕਰਕੇ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਚਾਰ ਨਵੇਂ ਹੁਨਰ ਚੋਣਵੇਂ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲੈਂਡ ਟ੍ਰਾਂਸਪੋਰਟੇਸ਼ਨ ਐਸੋਸੀਏਟ, ਇਲੈਕਟ੍ਰਾਨਿਕਸ ਅਤੇ ਹਾਰਡਵੇਅਰ, ਫਿਜ਼ੀਕਲ ਐਕਟੀਵਿਟੀ ਟ੍ਰੇਨਰ, ਅਤੇ ਡਿਜ਼ਾਈਨ ਥਿੰਕਿੰਗ ਅਤੇ ਇਨੋਵੇਸ਼ਨ ਸ਼ਾਮਲ ਹਨ।

CBSE 10ਵੀਂ, 12ਵੀਂ ਦਾ ਨਵਾਂ ਸਿਲੇਬਸ 2025-26 ਜਾਰੀ, ਸਾਲ ‘ਚ ਦੋ ਵਾਰ ਹੋਣਗੀਆਂ ਮੈਟ੍ਰਿਕ ਦੀਆਂ ਪ੍ਰੀਖਿਆਵਾਂ Read More »