March 30, 2025

ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਦੇ ਕਤਲ ਦੇ ਮੁਲਜ਼ਮਾਂ ਦੀ ਹੋਈ ਪਛਾਣ

ਚੰਡੀਗੜ੍ਹ, 30 ਮਾਰਚ – 28 ਮਾਰਚ ਨੂੰ ਪੰਜਾਬ ਯੂਨੀਵਰਸਿਟੀ ‘ਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਵਿਦਿਆਰਥੀ ਅਦਿਤਿਆ ਠਾਕੁਰ ਦਾ ਕਤਲ ਹੋਣ ਦੀ ਘਟਨਾ ਨੇ ਸਾਰੇ ਵਿਦਿਆਰਥੀ ਵਰਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕਰ ਲਈ ਹੈ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ। ਇਸ ਦੌਰਾਨ, ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਅਦਿਤਿਆ ਠਾਕੁਰ ਦੇ ਇਨਸਾਫ਼ ਲਈ ਧਰਨਾ ਲਗਾਇਆ ਗਿਆ। ਵਿਦਿਆਰਥੀਆਂ ਨੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੀ ਤੁਰੰਤ ਗਿਰਫ਼ਤਾਰੀ ਦੀ ਮੰਗ ਕੀਤੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਵਧਾਉਣ ਦੀ ਗੁਹਾਰ ਲਗਾਈ। ਪੁਲਿਸ ਨੇ ਦੱਸਿਆ ਕਿ ਜਾਂਚ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਨੂੰਨ ਦੇ ਹੱਥ ਲਿਆਉਣ ਦੀ ਗੱਲ ਕਹੀ ਜਾ ਰਹੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਵੀ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਹੋਰ ਪੱਕੇ ਉਪਾਅ ਕੀਤੇ ਜਾਣਗੇ।

ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਦੇ ਕਤਲ ਦੇ ਮੁਲਜ਼ਮਾਂ ਦੀ ਹੋਈ ਪਛਾਣ Read More »

ਪੰਜਾਬ ਸਰਕਾਰ ਕਣਕ ਖਰੀਦਣ ਲਈ ਪੂਰੀ ਤਰ੍ਹਾਂ ਤਿਆਰ, ਕਿਸਾਨਾਂ ਨੂੰ ਮੰਡੀਆਂ ਵਿੱਚ ਮਾਨ ਸਰਕਾਰ ਦੇਵੇਗੀ ਹਰ ਇਕ ਸਹੂਲਤ

ਚੰਡੀਗੜ੍ਹ, 30 ਮਾਰਚ – ਪੰਜਾਬ ਵਿੱਚ 1 ਅਪ੍ਰੈਲ ਤੋਂ ਹੋਣ ਵਾਲੀ ਕਣਕ ਦੀ ਖਰੀਦ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਸਰਕਾਰ ਦੇ ਖੁਰਾਕ ਵਿਤਰਨ ਤੇ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਦੱਸਿਆ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹੁਣ ਸਿਰਫ਼ ਕਿਸਾਨਾਂ ਦੇ ਆਉਣ ਦੀ ਉਡੀਕ ਹੈ। ਕਟਾਰੂਚੱਕ ਨੇ ਕਿਹਾ ਕਿ ਕਣਕ ਦੀ ਖਰੀਦ ਲਈ ਪੰਜਾਬ ਸਰਕਾਰ ਨੇ 28 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਿਟ (ਸੀ.ਸੀ.ਐਲ.) ਆਦਿ ਲਈ ਠੋਸ ਪ੍ਰਬੰਧ ਕਰ ਲਏ ਹਨ। ਇਸ ਲਈ ਕਿਸਾਨਾਂ ਨੂੰ ਇਸ ਵਾਰ ਆਪਣੀ ਫ਼ਸਲ ਦੇ ਪੈਸੇ ਲੈਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਕਟਾਰੂਚੱਕ ਨੇ ਦੱਸਿਆ ਕਿ ਸਾਰੀਆਂ ਮੰਡੀਆਂ ਵਿੱਚ ਬਾਰਦਾਨੇ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਇਹ ਹਰ ਥਾਂ ਢੁਕਵੀਂ ਮਾਤਰਾ ਵਿੱਚ ਪਹੁੰਚਾਇਆ ਗਿਆ ਹੈ। ਸਾਰੀਆਂ 1864 ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਪਾਣੀ ਤੋਂ ਲੈ ਕੇ ਮੈਡੀਕਲ ਤੱਕ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮੰਡੀਆਂ ਵਿੱਚ ਕਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ 700 ਦੇ ਕਰੀਬ ਕੱਚੀ ਮੰਡੀਆਂ ਨੂੰ ਆਰਜੀ ਮੰਡੀ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਲੋੜ ਪੈਣ ‘ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਦੇ ਨਾਲ ਹੀ ਸਰਕਾਰ ਵੱਲੋਂ ਖਰੀਦ ਪ੍ਰਕਿਰਿਆ ਨਾਲ ਸਬੰਧਤ ਸਾਰੇ ਵਿਭਾਗਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਇੱਥੋਂ ਦੀ ਆਰਥਿਕਤਾ ਅਤੇ ਪਿੰਡਾਂ ਦਾ ਵਿਕਾਸ ਖੇਤੀਬਾੜੀ ‘ਤੇ ਆਧਾਰਿਤ ਹੈ। ਇਸ ਲਈ ਪੰਜਾਬ ਸਰਕਾਰ ਕਿਸਾਨਾਂ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਬਿਜਲੀ ਬੋਰਡ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਡੀਜੀਪੀ ਪੰਜਾਬ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਤਾਂ ਜੋ ਕਿਸਾਨ ਭਰਾਵਾਂ ਨੂੰ ਖਰੀਦ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਦਾ ਹਵਾਲਾ ਦਿੰਦਿਆਂ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਦਾ ਸਪੱਸ਼ਟ ਹੁਕਮ ਹੈ ਕਿ ਕਿਸਾਨਾਂ ਦੀਆਂ ਫਸਲਾਂ ਦੀ ਪੂਰੀ ਕੀਮਤ ਘੱਟੋ-ਘੱਟ ਸਮਰਥਨ ਮੁੱਲ ਅਨੁਸਾਰ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਪੁੱਜ ਜਾਵੇ। ਕਟਾਰੂਚੱਕ ਨੇ ਕਿਹਾ ਕਿ ਮੰਡੀਆਂ ਵਿੱਚ ਚੰਗੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਮੈਂ ਇੱਕ ਮੰਤਰੀ ਵਜੋਂ ਲਗਾਤਾਰ ਵੱਖ-ਵੱਖ ਮੰਡੀਆਂ ਦਾ ਦੌਰਾ ਕਰ ਰਿਹਾ ਹਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਿਹਾ ਹਾਂ। ਇਸ ਵਾਰ ਅਸੀਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦੇਵਾਂਗੇ। ਕਟਾਰੂਚੱਕ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਇਸ ਵਾਰ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਕਿਸਾਨਾਂ ਲਈ ਪੂਰੀ ਤਰ੍ਹਾਂ ਆਸਾਨ ਅਤੇ ਸੁਵਿਧਾਜਨਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖਰੀਦ ਪ੍ਰਕਿਰਿਆ ਦੌਰਾਨ ਲਾਪਰਵਾਹੀ ਵਰਤਣ ਵਾਲੇ ਵਿਭਾਗਾਂ ਅਤੇ ਅਧਿਕਾਰੀਆਂ ਖਿਲਾਫ ਸਰਕਾਰ ਸਖਤ ਕਾਰਵਾਈ ਕਰੇਗੀ।

ਪੰਜਾਬ ਸਰਕਾਰ ਕਣਕ ਖਰੀਦਣ ਲਈ ਪੂਰੀ ਤਰ੍ਹਾਂ ਤਿਆਰ, ਕਿਸਾਨਾਂ ਨੂੰ ਮੰਡੀਆਂ ਵਿੱਚ ਮਾਨ ਸਰਕਾਰ ਦੇਵੇਗੀ ਹਰ ਇਕ ਸਹੂਲਤ Read More »

ਪ੍ਰੇਮ ਪ੍ਰਕਾਸ਼ ਨਹੀਂ ਰਹੇ

*ਲੇਖਕਾਂ ਵਲੋਂ ਦੁੱਖ ਦਾ ਪ੍ਰਗਟਾਵਾ ਫਗਵਾੜਾ, 30 ਮਾਰਚ (ਏ.ਡੀ.ਪੀ ਨਿਊਜ਼) ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨਹੀਂ ਰਹੇ। ਉਹ ਜਲੰਧਰ ਵਿਖੇ ਨਿਵਾਸ ਰੱਖਦੇ ਸਨ। ਉਹਨਾਂ ਦੇ ਇਸ ਦੁਨੀਆਂ ਤੋਂ ਤੁਰ ਜਾਣ ‘ਤੇ ਪੰਜਾਬ ਚੇਤਨਾ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ, ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰੇਮ ਪ੍ਰਕਾਸ਼ ਨਹੀਂ ਰਹੇ Read More »

ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਪਿੰਡਾਂ ‘ਚ ਲਾਈਬ੍ਰੇਰੀਆਂ ਖੋਲਣ ਦੀ ਮੰਗ

ਫਗਵਾੜਾ, 30 ਮਾਰਚ (ਏ.ਡੀ.ਪੀ ਨਿਊਜ਼) – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਦੇ ਫਗਵਾੜਾ ਵਿਖੇ ਹੋਏ ਜਨਰਲ ਇਜਲਾਸ ਨੇ ਅੱਜ ਪੰਜਾਬ ਦੇ ਪਿੰਡਾਂ ‘ਚ ਲਾਇਬ੍ਰੇਰੀਆਂ ਖੋਲ੍ਹਣ ਦੀ ਮੰਗ ਕੀਤੀ। ਸੁਸਾਇਟੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਪੰਜਾਬ ਲਾਇਬ੍ਰੇਰੀ ਐਕਟ ਦਾ ਡਰਾਫਟ ਡੀ.ਪੀ ਆਈ (ਕਾਲਜਾਂ) ਵਲੋਂ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਇਸ ਨੂੰ ਪੰਜਾਬ ਵਿਧਾਨ ਸਭਾ ‘ਚ ਪਾਸ ਕਰਵਾਉਣ ਦੀ ਲੋੜ ਹੈ। ਇਜਲਾਸ ਵਿੱਚ ਡਾ. ਲਖਵਿੰਦਰ ਸਿੰਘ ਜੌਹਲ, ਡਾ. ਬਿਕਰਮ ਸਿੰਘ ਘੁੰਮਣ, ਡਾ. ਹਰਜਿੰਦਰ ਸਿੰਘ ਅਟਵਾਲ, ਜੋਗਿੰਦਰ ਸਿੰਘ ਸੇਖੋਂ, ਕੁਲਵਿੰਦਰ ਕੌਰ ਮਿਨਹਾਸ, ਗੁਰਮੀਤ ਸਿੰਘ ਪਲਾਹੀ, ਡਾ. ਰਣਜੀਤ ਕੌਰ, ਮੁਖਤਿਆਰ ਸਿੰਘ (ਕਹਾਣੀਕਾਰ), ਰਵਿੰਦਰ ਸਿੰਘ ਚੋਟ, ਪੰਮੀ ਦ੍ਰਵੇਦੀ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਰਾਜਵੰਤ ਕੌਰ ਪੰਜਾਬੀ, ਚਰਨਜੀਤ ਸਿੰਘ ਗੁਮਟਾਲਾ, ਗੁਰਦੀਸ਼ ਆਰਟਿਸਟ, ਡਾ.ਇੰਦਰਜੀਤ ਸਿੰਘ ਵਾਸੂ, ਡਾ. ਉਮਿੰਦਰ ਸਿੰਘ ਜੌਹਲ, ਸੁਰਜੀਤ ਜੱਜ, ਡਾ. ਭੁਪਿੰਦਰ ਕੌਰ, ਪਰਮਜੀਤ ਕੌਰ, ਰਾਜਿੰਦਰ ਕੌਰ, ਜਸ਼ਨਜੋਤ ਸਿੰਘ ਜੌਹਲ, ਜਸਲੀਨ ਜੌਹਲ ਰੰਧਾਵਾ, ਸੁਖਵੰਤ ਸਿੰਘ ਰੰਧਾਵਾ, ਸੰਜਮਜੀਤ ਕੌਰ, ਡਾ.ਰੁਮਿੰਦਰ ਕੌਰ, ਏਕਮ ਸਿੰਘ ਪੰਨੂ, ਮਨਦੀਪ ਕੌਰ, ਸੁਖਨਜੋਤ ਸਿੰਘ ਜੌਹਲ, ਹਰਮਿੰਦਰ ਸਿੰਘ ਅਟਵਾਲ, ਅਮਨਜੀਤ ਕੌਰ, ਜਸਪਾਲ ਸੋਨਾ ਪੁਰੇਵਾਲ, ਕਮਲੇਸ਼ ਕੁਮਾਰੀ, ਸੁਰਿੰਦਰ ਸਿੰਘ ਨੇਕੀ, ਪਰਵਿੰਦਰਜੀਤ ਸਿੰਘ ਆਦਿ ਸ਼ਾਮਲ ਹੋਏ।

ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਪਿੰਡਾਂ ‘ਚ ਲਾਈਬ੍ਰੇਰੀਆਂ ਖੋਲਣ ਦੀ ਮੰਗ Read More »

ਪੰਜਾਬ ‘ਚ 1 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲੁਆਈ

ਚੰਡੀਗੜ੍ਹ, 30 ਮਾਰਚ – ਪੰਜਾਬ ਸਰਕਾਰ ਨੇ ਐਤਕੀਂ ਪਹਿਲੀ ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਹਰ ਸਾਲ ਜੂਨ ਦੇ ਅੱਧ ਵਿੱਚ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਂਦੀ ਸੀ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਨੂੰ 4 ਜ਼ੋਨਾਂ ਵਿੱਚ ਵੰਡਿਆ ਜਾਵੇਗਾ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ੋਨ ਵਾਰ ਝੋਨਾ ਲਾਇਆ ਜਾਵੇਗਾ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿੱਚ ‘ਸਕੂਲ ਆਫ ਐਮੀਨੈਂਸ’ ਵਿੱਚ ਮਾਪੇ-ਅਧਿਆਪਕ ਮਿਲਣੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਝੋਨੇ ਦੀ ਫ਼ਸਲ ਵੇਚਣ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੂਬਾ ਸਰਕਾਰ ਨੇ ਕਿਸਾਨਾਂ ਨੂੰ ਮੁਸ਼ਕਲਾਂ ਤੋਂ ਬਚਾਉਣ ਲਈ ਝੋਨੇ ਦੀ ਲਵਾਈ 10-15 ਦਿਨ ਪਹਿਲਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਮਾਨ ਨੇ ਕਿਹਾ ਕਿ ਝੋਨੇ ਦੀ ਲਵਾਈ ਦੌਰਾਨ ਕਿਸਾਨਾਂ ਨੂੰ ਨਹਿਰੀ ਪਾਣੀ ਤੇ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਸੂਬਾ ਸਰਕਾਰ ਵੱਲੋਂ ਮੁਕੰਮਲ ਰਣਨੀਤੀ ਤਿਆਰ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਹਿਲਾਂ ਜੂਨ ਦੇ ਪਹਿਲੇ ਹਫ਼ਤੇ ਤੋਂ ਝੋਨੇ ਦੀ ਲੁਆਈ ਸ਼ੁਰੂ ਕੀਤੀ ਜਾਂਦੀ ਸੀ, ਪਰ ਉਸ ਸਮੇਂ ਕਿਸਾਨਾਂ ਨੂੰ ਬਿਜਲੀ ਸਪਲਾਈ ਤੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੱਤਾ ਵਿੱਚ ਆਉਣ ਤੋਂ ਬਾਅਦ ਝੋਨੇ ਦੀ ਲੁਆਈ ਜੂਨ ਦੇ ਅੱਧ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਕਰਕੇ ਕਿਸਾਨਾਂ ਨੂੰ ਫ਼ਸਲਾਂ ਦੀ ਵਿਕਰੀ ਅਕਤੂਬਰ ਮਹੀਨੇ ਵਿੱਚ ਕਰਨੀ ਪੈ ਰਹੀ ਸੀ।

ਪੰਜਾਬ ‘ਚ 1 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲੁਆਈ Read More »

ਕਵਿਤਾ/ਕੀ ਜਾਤੀ ਹੁੰਦੀ ਹੈ ਸਿੰਘਾਸਨ ਦੀ?/ਯਸ਼ ਪਾਲ

*ਜਦ ਪਰਜਾ* *ਇਹ ਮੰਨਦੀ ਸੀ* *ਕਿ* *ਸਭ ਦੁਸ਼ਟ ਰਾਜੇ* *ਇੱਕ ਦਿਨ ਜਾਣਗੇ* *ਨਰਕ ‘ਚ* *ਤਾਂ ਉਹ* *ਨਹੀਂ ਸੀ ਮਨਾਉਂਦੀ* *ਕੋਈ ਸੋਗ਼ ਜਾਂ ਖੁਸ਼ੀ* *ਉਨ੍ਹਾਂ ਦੇ* *ਹਾਰਨ ਜਾਂ ਜਿੱਤਣ ਦੀ* *ਸਗੋਂ* *ਭਲੀ ਗੁਜ਼ਰ ਜਾਂਦੀ ਸੀ* *ਉਨ੍ਹਾਂ ਦੀ ਜਿੰਦਗੀ* *ਇੱਕ ਦਿਨ* *ਉਨ੍ਹਾਂ ਨੂੰ* *ਸਮਝਾਇਆ ਗਿਆ* *ਕਿ* *ਜੋ ਰਾਜਾ ਹੈ* *ਆਪਣੀ ਜਾਤੀ ਦਾ* *ਉਹ ਨਹੀਂ ਹੋ ਸਕਦਾ* *ਦੁਸ਼ਟ* *ਫਿਰ ਕੀ!* *ਸਿੰਘਾਸਨ ‘ਤੇ ਬੈਠਿਆ* *ਰਾਜਾ* *ਜਿਸ ਜਾਤੀ ਦਾ* *ਲੋਕ ਲੱਗੇ* *ਉਸ ਜਾਤੀ ਦੇ* *ਖ਼ੁਸ਼ੀ ਮਨਾਉਣ* *ਉਸ ਰਾਜੇ ਦੀ* *ਇਹ ਸੋਚੇ ਬਿਨਾਂ* *ਕਿ* *ਰਾਜੇ ਦੀ ਤਾਂ* *ਭਲੇ ਹੀ* *ਕੋਈ ਜਾਤੀ* *ਹੁੰਦੀ ਹੋਵੇ* *ਪਰ ਸਿੰਘਾਸਨ ਦੀ* *ਕੀ ਹੁੰਦੀ ਹੈ ਜਾਤੀ?* *ਸਿੰਘਾਸਨ ਦੀ ਤਾਂ* *ਹੁੰਦੀ ਹੈ ਸ਼ਰਤ* *ਕਿ* *ਉਸ ‘ਤੇ ਬੈਠਦੇ ਹੀ* *ਸਭ ਤੋਂ ਪਹਿਲਾਂ* *ਹਰ ਰਾਜਾ ਹੋਵੇ* *ਸਭ ਦੇ ਲਈ* *ਭਲਾ ਤੇ ਨਿਆਂਈ* *ਅੱਜ ਮੈਂ ਸਮਝਦੀ ਹਾਂ* *ਰਾਜਾ ਭਾਵੇਂ* *ਕਿਉਂ ਨਾ ਹੋਵੇ* *ਮੇਰੀ ਹੀ ਜਾਤੀ ਦਾ* *ਪਰ* *ਜੇ ਉਹ* *ਸਿਰਜਦਾ ਹੋਵੇ* *ਮਾਹੌਲ* *ਮੇਰੇ ਹੀ* *ਪੜੋਸੀਆਂ ਦੀ* *ਹੱਤਿਆ ਦਾ* *ਜਿਨ੍ਹਾਂ ਦੇ ਭਰੋਸੇ* *ਜਾਂਦੀ ਹਾਂ* *ਮੈਂ ਦਫ਼ਤਰ* *ਬੱਚਿਆਂ ਨੂੰ ਛੱਡਕੇ* *ਜਿਨ੍ਹਾਂ ਨਾਲ* *ਮੈਂ ਸਾਂਝਾ ਕਰਦੀ ਹਾਂ* *ਆਪਣਾ ਦੁਖ-ਸੁਖ* *ਤਾਂ ਫਿਰ* *ਮੈਂ ਬੋਲੂੰਗੀ* *ਖਿਲਾਫ਼* *ਉਸ ਰਾਜੇ ਦੇ* *ਜੇ ਉਹ* *ਚਾਹੁੰਦਾ ਹੋਵੇ* *ਖ਼ਤਮ ਕਰਨਾ* *ਭਲੇ ਆਦਮੀਆਂ ਨੂੰ* *ਜਾਤੀ ਜਾਨਵਰ ਦੇ* *ਨਾਂ ‘ਤੇ* *ਤੇ* *ਦਿੰਦਾ ਹੋਵੇ* *ਪਨਾਹ* *ਅਪਰਾਧੀਆਂ ਨੂੰ* *ਤਾਂ* *ਮੈਂ ਬੋਲੂੰਗੀ* *ਖਿਲਾਫ਼* *ਉਸ ਰਾਜੇ ਦੇ* *ਜੇ ਉਹ* *ਮਾਨਵਤਾ ਦੀ* *ਗੈਰਤ ਨੂੰ* *ਰੋਲਦਾ ਹੋਵੇ* *ਮਿੱਟੀ ‘ਚ* *ਤੇ* *ਅੱਗ ‘ਚ ਸੜ ਰਹੇ* *ਮੁਲਕ ਨੂੰ* *ਕਹਿੰਦਾ ਹੋਵੇ* *ਕਰਨ ਲਈ* *ਗਰਵ* *ਚੰਦ ‘ਤੇ ਪਾਣੀ* *ਮਿਲ ਜਾਣ ‘ਤੇ* *ਤਾਂ ਫਿਰ* *ਮੈਂ ਬੋਲੂੰਗੀ* *ਖਿਲਾਫ਼* *ਉਸ ਰਾਜੇ ਦੇ* *ਮੈਂ ਬੋਲੂੰਗੀ* *ਖਿਲਾਫ਼* *ਹਰ ਉਸ ਰਾਜੇ ਦੇ* *ਜੋ* *ਕਰ ਸਕਦਾ ਹੈ* *ਹੱਤਿਆ* *ਇਨਸਾਨਾਂ ਦੀ* *ਮੇਰੇ ਨਾਂ ‘ਤੇ* *ਅਜਿਹਾ ਰਾਜਾ* *ਭਲਾ* *ਕਿਵੇਂ ਹੋ ਸਕਦਾ ਹੈ* *ਇਨਸਾਨ* *–ਜਸਿੰਤਾ ਕੇਰਕੇੱਟਾ* (ਆਦਿਵਾਸੀ ਕਵਿੱਤਰੀ) ਹਿੰਦੀ ਤੋਂ ਪੰਜਾਬੀ ਰੂਪ: *ਯਸ਼ ਪਾਲ ਵਰਗ ਚੇਤਨਾ* (98145 35005)

ਕਵਿਤਾ/ਕੀ ਜਾਤੀ ਹੁੰਦੀ ਹੈ ਸਿੰਘਾਸਨ ਦੀ?/ਯਸ਼ ਪਾਲ Read More »

ਰੋਟਰੀ ਕਲੱਬ ਵੱਲੋਂ ਪਿੰਡ ਸੰਧਵਾਂ ’ਚ ਮੁਫ਼ਤ ਮੈਡੀਕਲ ਚੈੱਕਅੱਪ ਅਤੇ ਕੈਂਸਰ ਚੈੱਕਅੱਪ ਕੈਂਪ ਦੌਰਾਨ 144 ਲੋਕਾਂ ਦੀ ਜਾਂਚ ਕੀਤੀ

*ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਹਿਯੋਗ ਸਦਕਾ ਜ਼ਿਲੇ ਦੇ ਹਰ ਪਿੰਡ ’ਚ ਹੋਵੇਗੀ ਕੈਂਸਰ ਦੀ ਮੁਫ਼ਤ ਜਾਂਚ : ਮਨਪ੍ਰੀਤ ਬਰਾੜ ਫ਼ਰੀਦਕੋਟ, 30 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਸਿਵਲ ਹਸਤਪਾਲ ਫ਼ਰੀਦਕੋਟ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਦੇ ਸਹਿਯੋਗ ਨਾਲ ਆਮ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਵਾਸਤੇ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਦੇ ਸਹਿਯੋਗ ਸਦਕਾ ਆਰੰਭ ਕੀਤੀ ਲੜੀ ਤਹਿਤ ਪਿੰਡ ਸੰਧਵਾਂ ਵਿਖੇ ਕੈਂਸਰ ਦੀ ਜਾਂਚ ਅਤੇ ਹੋਰ ਬੀਮਾਰੀਆਂ ਦੀ ਜਾਂਚ ਵਾਸਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਉਚੇਚੇ ਤੌਰ ’ਤੇ ਕੈਂਪ ਦੌਰਾਨ ਪਹੁੰਚੇ। ਉਨ੍ਹਾਂ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਸਾਨੂੰ ਇਨ੍ਹਾਂ ਕੈਂਪਾਂ ਦੌਰਾਨ ਆਪਣਾ ਚੈੱਕਅੱਪ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੈਂਸਰ ਰੋਗ ਦਾ ਕੋਈ ਲੱਛਣ ਆਉਣ ’ਤੇ ਜੇਕਰ ਚੈੱਕਅੱਪ ਕਰਵਾ ਕੇ ਇਸ ਦਾ ਪਹਿਲੀ ਸਟੇਜ ’ਤੇ ਪਤਾ ਲੱਗ ਜਾਵੇ ਤਾਂ ਮਰੀਜ਼ ਦਾ ਇਲਾਜ ਜਲਦੀ ਹੋ ਜਾਂਦਾ ਹੈ ਅਤੇ ਉਹ ਦੀ ਜਾਨ ਬਚ ਜਾਂਦੀ ਹੈ। ਉੁਨ੍ਹਾਂ ਕਿਹਾ ਕੈਂਸਰ ਦੀ ਜਾਂਚ ਲਈ ਭਵਿੱਖ ’ਚ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲਾਏ ਜਾਣਗੇ। ਕੈਂਪ ਦੌਰਾਨ ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਪਿ੍ਤਪਾਲ ਸਿੰਘ ਕੋਹਲੀ, ਸੰਜੀਵ ਗਰਗ ਵਿੱਕੀ, ਕੇਵਲ ਕਿ੍ਰਸ਼ਨ ਕਟਾਰੀਆ, ਅਰਵਿੰਦ ਛਾਬੜਾ, ਐਡਵੋਕੇਟ ਜੈਪਾਲ ਸ਼ਰਮਾ ਕੋਟਕਪੂਰਾ ਨੇ ਕੈਂਪ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਅਦਾ ਕੀਤੀ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ ਨੇ ਦੱਸਿਆ ਕਿ ਗੁਣਵੰਤੀ ਬਾਂਸਲ ਕੈਂਸਰ ਚੈੱਕਅੱਪ ਵੈਨ ਜੋ ਰੋਟਰੀ ਕਲੱਬ ਵੱਲੋਂ 2 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਗਈ ਰਾਹੀਂ 144 ਲੋਕਾਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ 67 ਮਰਦਾਂ, 77 ਔਰਤਾਂ ਨੇ ਆਪਣੇ ਟੈਸਟ ਕਰਵਾਏ। ਪੀ.ਐਸ.ਏ. ਦੇ 16, ਸੀ.ਬੀ.ਸੀ.ਟੈਸਟ 63, ਪੈਪ ਸਮੀਰ ਟੈਸਟ 06 ਕੀਤੇ ਗਏ। ਕੈਂਪ ਦੌਰਾਨ ਕੈਂਸਰ ਦੀ ਜਾਂਚ ਲਈ ਪੀ.ਐਸ.ਏ ਟੈਸਟ, ਪੈਪ ਸਮੀਰ, ਐਚ.ਵੀ.ਸੀ. ਅਤੇ ਐਚਬੀਐਸਏਜੀ, ਆਰ.ਬੀ.ਐਸ.ਟੈਸਟ ਮੁਫ਼ਤ ਕੀਤੇ ਗਏ। ਇਸ ਮੌਕੇ ਖੂਨ ਦੇ ਅਲੱਗ-ਅਲੱਗ ਟੈਸਟ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਵੀ ਮੁਫ਼ਤ ਜਾਂਚ ਕੀਤੀ ਗਈ। ਇਸ ਮੌਕੇ ਮਰੀਜ਼ਾਂ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਾਂ। ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਇਸ ਮੌਕੇ ਦੱਸਿਆ ਸਿਵਲ ਹਸਪਤਾਲ ਫ਼ਰੀਦਕੋਟ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਨਾਲ ਮਿਲ ਕੇ ਫ਼ਰੀਦਕੋਟ ਜ਼ਿਲੇ ਦੇ ਹਰ ਪਿੰਡ ਅੰਦਰ ਕੈਂਸਰ ਦੀ ਜਾਂਚ ਦੇ ਮੁਫ਼ਤ ਕੈਂਪ ਲਗਾਉਣ ਦਾ ਰੋਟਰੀ ਕਲੱਬ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਦੀ ਜਾਂਚ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਆਉਂਦੇ ਦਿਨ ਕੈਂਸਰ ਵੈਨ ਨੂੰ ਫ਼ਰੀਦਕੋਟ ਜ਼ਿਲੇ ਦੇ ਹੋਰ ਪਿੰਡਾਂ ’ਚ ਲਿਜਾ ਕੇ ਕੈਂਸਰ ਦੀ ਜਾਂਚ ਕੀਤੀ ਜਾਵੇਗੀ। ਇਸ ਕੈਂਪ ਦੌਰਾਨ ਡਾ.ਬਬੀਤਾ, ਡਾ ਰੂਹੀ ਬਾਨੋ, ਡਾ.ਅਮੋਲਕ ਸਿੰਘ, ਡਾ. ਸ਼ਿਤਿਜ਼ ਤਿਆਗੀ, ਡਾ.ਸੋਬੀਆ ਸੰਧੂ, ਡਾ.ਅਨਾਮਿਕਾ ਗੁਪਤਾ, ਡਾ.ਅਮੀਰ ਸੋਹਲ, ਰੇਡੀਓ ਟੈਕਨੀਸ਼ਨ ਲਵਪ੍ਰੀਤ ਕੌਰ-ਮਨਦੀਪ ਕੌਰ, ਏ.ਐਨ.ਐਮ. ਗਗਨਦੀਪ ਕੌਰ, ਰਣਜੀਤ ਸਿੰਘ ਨੇ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਸਮੇਤ ਗੁਰਪ੍ਰੀਤ ਸਿੰਘ ਸਰਪੰਚ, ਮੁਖਤਿਆਰ ਸਿੰਘ ਬਸਤੀ ਨਾਨਕਸਰ, ਅਮਰਜੀਤ ਸਿੰਘ ਬਰਾੜ, ਹਰਪ੍ਰੀਤ ਸਿੰਘ ਮੈਂਬਰ, ਪ੍ਰਤਾਪ ਸਿੰਘ, ਡਾ.ਗੋਪਾਲ ਕਿ੍ਰਸ਼ਨ ਸੰਧਵਾਂ, ਸਰਬਜੀਤ ਸਿੰਘ ਮਚਾਕੀ, ਜਗਜੀਤ ਸਿੰਘ ਮੈਂਬਰ, ਡਾ. ਸਤੀਸ਼ ਤਿਆਗੀ, ਅਮਰਪ੍ਰੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਮਾਤਾ ਦਯਾ ਕੌਰ, ਅਮਰਜੀਤ ਸਿੰਘ ਟੀਟੂ, ਅਮਨਦੀਪ ਸਿੰਘ ਸੰਧੂ, ਜਗਸੀਰ ਸਿੰਘ ਗਿੱਲ, ਗੁਰਟੇਕ ਸਿੰਘ, ਪਿੰਦਰ ਗਿੱਲ ਅਤੇ ਪਿੰਡ ਨਿਵਾਸੀਆਂ ਵੱਡੇ ਪੱਧਰ ’ਤੇ ਕੈਂਪ ਲਈ ਸਹਿਯੋਗ ਕੀਤਾ।

ਰੋਟਰੀ ਕਲੱਬ ਵੱਲੋਂ ਪਿੰਡ ਸੰਧਵਾਂ ’ਚ ਮੁਫ਼ਤ ਮੈਡੀਕਲ ਚੈੱਕਅੱਪ ਅਤੇ ਕੈਂਸਰ ਚੈੱਕਅੱਪ ਕੈਂਪ ਦੌਰਾਨ 144 ਲੋਕਾਂ ਦੀ ਜਾਂਚ ਕੀਤੀ Read More »

ਯੂਪੀ ‘ਚ ਧਾਰਮਿਕ ਸਥਾਨਾਂ ਤੋਂ 500 ਮੀਟਰ ਦੇ ਦਾਇਰੇ ‘ਚ ਮੀਟ ਦੀ ਵਿਕਰੀ ‘ਤੇ ਪਾਬੰਦੀ

ਲਖਨਊ, 30 ਮਾਰਚ – ਉੱਤਰ ਪ੍ਰਦੇਸ਼ ‘ਚ ਧਾਰਮਿਕ ਸਥਾਨਾਂ ਦੇ ਨੇੜੇ ਗ਼ੈਰ-ਕਾਨੂੰਨੀ ਬੁੱਚੜਖਾਨੇ ਅਤੇ ਮੀਟ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਯੋਗੀ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦਿਆਂ ਧਾਰਮਿਕ ਸਥਾਨਾਂ ਦੇ 500 ਮੀਟਰ ਦੇ ਦਾਇਰੇ ‘ਚ ਮੀਟ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ੈਸਲਾ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ। ਨਾਜਾਇਜ਼ ਬੁੱਚੜਖਾਨਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਅੰਮ੍ਰਿਤ ਅਭਿਜਾਤ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ, ਪੁਲਿਸ ਕਮਿਸ਼ਨਰਾਂ ਅਤੇ ਮਿਉਂਸਪਲ ਕਮਿਸ਼ਨਰਾਂ ਨੂੰ ਬੁੱਚੜਖਾਨੇ ਤੁਰੰਤ ਬੰਦ ਕਰਨ ਅਤੇ ਧਾਰਮਿਕ ਸਥਾਨਾਂ ਨੇੜੇ ਮੀਟ ਦੀ ਵਿਕਰੀ ‘ਤੇ ਪਾਬੰਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਪੁਲਿਸ, ਸਿਹਤ, ਟਰਾਂਸਪੋਰਟ ਅਤੇ ਫੂਡ ਸੇਫ਼ਟੀ ਦੇ ਅਧਿਕਾਰੀ ਗ਼ੈਰ-ਕਾਨੂੰਨੀ ਬੁੱਚੜਖਾਨਿਆਂ ਅਤੇ ਮੀਟ ਦੀ ਵਿਕਰੀ ‘ਤੇ ਨਜ਼ਰ ਰੱਖਣਗੇ। ਸਰਕਾਰ ਨੇ ਇਸ ਲਈ ਇੱਕ ਵਿਸ਼ੇਸ਼ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਰਾਮ ਨੌਮੀ ‘ਤੇ ਵਿਸ਼ੇਸ਼ ਸਖ਼ਤੀ ਦੇ ਹੁਕਮ ਦਿੱਤੇ ਗਏ ਹਨ। 6 ਅਪ੍ਰੈਲ ਨੂੰ ਪਸ਼ੂਆਂ ਦੇ ਵੱਢਣ ਅਤੇ ਮੀਟ ਦੀ ਵਿਕਰੀ ‘ਤੇ ਪੂਰਨ ਤੌਰ ‘ਤੇ ਪਾਬੰਦੀ ਹੋਵੇਗੀ। ਉਲੰਘਣ ਕਰਨ ਵਾਲਿਆਂ ਵਿਰੁੱਧ ਯੂਪੀ ਮਿਉਂਸਪਲ ਕਾਰਪੋਰੇਸ਼ਨ ਐਕਟ ਅਤੇ ਫੂਡ ਸੇਫ਼ਟੀ ਐਕਟ ਦੇ ਤਹਿਤ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। 2014 ਅਤੇ 2017 ‘ਚ ਜਾਰੀ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਯੋਗੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਧਾਰਮਿਕ ਸਥਾਨਾਂ ਦੇ ਨੇੜੇ ਗ਼ੈਰ-ਕਾਨੂੰਨੀ ਜਾਨਵਰਾਂ ਦੇ ਕਤਲੇਆਮ ਅਤੇ ਮੀਟ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਇਸ ਫ਼ੈਸਲੇ ਨੂੰ ਪ੍ਰਭਾਵੀ ਬਣਾਉਣ ਲਈ ਜ਼ਿਲ੍ਹਾ ਮੈਜਿਸਟਰੇਟਾਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੁਲਿਸ, ਪ੍ਰਦੂਸ਼ਣ ਕੰਟਰੋਲ ਬੋਰਡ, ਪਸ਼ੂ ਪਾਲਣ ਵਿਭਾਗ, ਟਰਾਂਸਪੋਰਟ ਵਿਭਾਗ, ਲੇਬਰ ਵਿਭਾਗ, ਸਿਹਤ ਵਿਭਾਗ ਅਤੇ ਫੂਡ ਸੇਫਟੀ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਣਗੇ।

ਯੂਪੀ ‘ਚ ਧਾਰਮਿਕ ਸਥਾਨਾਂ ਤੋਂ 500 ਮੀਟਰ ਦੇ ਦਾਇਰੇ ‘ਚ ਮੀਟ ਦੀ ਵਿਕਰੀ ‘ਤੇ ਪਾਬੰਦੀ Read More »

ਦੇਰ ਰਾਤ ਨੂੰ ਹੋਇਆ ਪੱਤਰਕਾਰ ਸੁਰਜੀਤ ਭਗਤ ਦਾ ਦਿਹਾਂਤ

ਚੰਡੀਗੜ੍ਹ, 30 ਮਾਰਚ – ਪੱਤਰਕਾਰ ਸੁਰਜੀਤ ਭਗਤ ਦਾ ਅੱਜ ਰਾਤ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੇ ਭਤੀਜੇ ਰਾਜਵਿੰਦਰ ਟੋਨੀ ਇਹ ਦੁੱਖਦਾਈ ਖ਼ਬਰ ਸਾਂਝੀ ਕੀਤੀ ਹੈ। ਬਹੁਤ ਹੀ ਨਿਮਰ ਅਤੇ ਸ਼ਾਂਤ ਸੁਭਾਅ ਦੇ ਮਾਲਕ ਸੁਰਜੀਤ ਭਗਤ ਨਾਲ ਰੋਜ਼ਾਨਾ ਅਜੀਤ ਵਿੱਚ ਕਈ ਵਰ੍ਹਿਆਂ ਤੋਂ ਕੰਮ ਕਰ ਰਹੇ ਸਨ। ਸੁਰਜੀਤ ਭਗਤ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਸਪੁੱਤਰ ਦੇ ਬਾਹਰੋਂ ਆਉਣ ’ਤੇ ਸੋਮਵਾਰ 31 ਮਾਰਚ ਨੂੰ ਹੋਵੇਗਾ।

ਦੇਰ ਰਾਤ ਨੂੰ ਹੋਇਆ ਪੱਤਰਕਾਰ ਸੁਰਜੀਤ ਭਗਤ ਦਾ ਦਿਹਾਂਤ Read More »

ਅਮਰੀਕਾ ’ਚ ਰਿਫਿਊਜੀਆਂ ਲਈ ਹੁਣ ਗ੍ਰੀਨ ਕਾਰਡ ਪ੍ਰੋਸੈਸਿੰਗ ਬੰਦ, ਨੇਪਾਲ ਜਾਣਾ ਵੀ ਔਖਾ

ਵਾਸ਼ਿੰਗਟਨ, 30 ਮਾਰਚ – ਜਿਨ੍ਹਾਂ ਲੋਕਾਂ ਨੇ ਗ੍ਰੀਨ ਕਾਰਡ ਅਪਲਾਈ ਕੀਤੇ ਹਨ ਤੇ ਰਿਫ਼ਿਊਜੀ ਸਟੇਟਸ ਜਾਂ ਪੋਲੀਟੀਕਲ ਅਸਾਈਲਮ ਕੀਤੀ ਹੈ, ਉਨ੍ਹਾਂ ਨੂੰ ਅਸਾਈਲਮ ਜਾਂ ਰਿਫ਼ਿਊਜੀ ਸਟੇਟਸ ਇੱਥੇ ਮਿਲਿਆ ਹੈ, ਉਨ੍ਹਾਂ ਦੇ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਉੱਤੇ ਟਰੰਪ ਸਰਕਾਰ ਨੇ ਹੁਣ ਲੰਮੇ ਸਮੇਂ ਲਈ ਰੋਕ ਲਾ ਦਿੱਤੀ ਹੈ। ਇਸ ਦੀ ਜਾਣਕਾਰੀ ਅਮਰੀਕਾ ਦੇ ਉੱਘੇ ਅਟਾਰਨੀ ਜਸਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਵਲੋਂ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਹੜੇ-ਜਿਹੜੇ ਲੋਕਾਂ ਦੇ ਕੇਸ ਪਾਸ ਹੁੰਦੇ ਹਨ, ਉਹ ਬਾਅਦ ਵਿਚ ਨੇਪਾਲ ਰਾਹੀਂ ਭਾਰਤ ਚਲੇ ਜਾਂਦੇ ਹਨ। ਹੁਣ ਉਨ੍ਹਾਂ ਦੀ ਵਾਪਸੀ ਵਿਚ ਵੀ ਮੁਸ਼ਕਿਲ ਆ ਗਈ ਹੈ। ਕੁਝ ਕਲਾਇਂਟਾਂ ਦੀਆਂ ਫੋਨ ਕਾਲਾਂ ਵੀ ਉਨ੍ਹਾਂ ਨੂੰ ਆਈਆਂ ਹਨ। ਜਿਹੜੇ ਨੇਪਾਲ ਗਏ ਹਨ ਉਨ੍ਹਾਂ ਨੇ ਅਮਰੀਕਾ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਗਿਆ। ਭਾਰਤੀ ਲੋਕਾਂ ਨੂੰ ਹੁਣ ਨੇਪਾਲ ਰਾਹੀਂ ਆਪਣੇ ਦੇਸ਼ ਵਿਚਜਾਣਾ ਔਖਾ ਹੋ ਗਿਆ ਹੈ। ਅਟਾਰਨੀ ਨੇ ਦੱਸਿਆ ਕਿ ਜਿਹੜੇ ਲੋਕ ਇੰਡੀਆ ਪੰਜਾਬ ਜਾਂ ਹਰਿਆਣਾ ਦੇ ਹਨ। ਜਿਹਨਾਂ ਦੇ ਕੇਸ ਪਾਸ ਹੋਏ ਹਨ। ਉਹਨਾਂ ਵਿਚੋਂ ਕਾਫ਼ੀ ਦੇ ਗਰੀਨ ਕਾਰਡ ਅਪਲਾਈ ਹੋਏ ਹਨ। ਜੋ ਸਾਰੇ ਪ੍ਰੋਸੈਗਿੰਗ ਦੇ ਅਧੀਨ ਹਨ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਚਾਹੇ ਉਹ ਕਿਸੇ ਵੀ ਦੇਸ਼ ਦੇ ਲੋਕਾਂ ਨੇ ਅਸਾਈਲਮ ਕੀਤੀ ਹੋਵੇ। ਇਸ ਤੋ ਇਲਾਵਾ ਜਸਪ੍ਰੀਤ ਸਿੰਘ ਅਟਾਰਨੀ ਨੇ ਇਹ ਵੀ ਦੱਸਿਆ ਕਿ ਜਿਹੜੇ ਜਿਹੜੇ ਲੋਕਾਂ ਦੇ ਕੇਸ ਪਾਸ ਹੁੰਦੇ ਹਨ ਅਤੇ ਉਹ ਬਾਅਦ ਵਿੱਚ ਨੇਪਾਲ ਰਾਹੀਂ ਭਾਰਤ ਚਲੇ ਜਾਂਦੇ ਹਨ। ਹੁਣ ਉਹਨਾਂ ਦੀ ਵਾਪਸੀ ਵਿੱਚ ਵੀ ਮੁਸ਼ਕਲ ਆ ਗਈ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੁਝ ਕਲਾਇੰਟਾਂ ਦੀਆਂ ਫੋਨ ਕਾਲਾਂ ਵੀ ਉਹਨਾਂ ਨੂੰ ਆਈਆਂ ਹਨ।

ਅਮਰੀਕਾ ’ਚ ਰਿਫਿਊਜੀਆਂ ਲਈ ਹੁਣ ਗ੍ਰੀਨ ਕਾਰਡ ਪ੍ਰੋਸੈਸਿੰਗ ਬੰਦ, ਨੇਪਾਲ ਜਾਣਾ ਵੀ ਔਖਾ Read More »