ਕਵਿਤਾ/ਕੀ ਜਾਤੀ ਹੁੰਦੀ ਹੈ ਸਿੰਘਾਸਨ ਦੀ?/ਯਸ਼ ਪਾਲ

*ਜਦ ਪਰਜਾ*
*ਇਹ ਮੰਨਦੀ ਸੀ*
*ਕਿ*
*ਸਭ ਦੁਸ਼ਟ ਰਾਜੇ*
*ਇੱਕ ਦਿਨ ਜਾਣਗੇ*
*ਨਰਕ ‘ਚ*

*ਤਾਂ ਉਹ*
*ਨਹੀਂ ਸੀ ਮਨਾਉਂਦੀ*
*ਕੋਈ ਸੋਗ਼ ਜਾਂ ਖੁਸ਼ੀ*
*ਉਨ੍ਹਾਂ ਦੇ*
*ਹਾਰਨ ਜਾਂ ਜਿੱਤਣ ਦੀ*
*ਸਗੋਂ*
*ਭਲੀ ਗੁਜ਼ਰ ਜਾਂਦੀ ਸੀ*
*ਉਨ੍ਹਾਂ ਦੀ ਜਿੰਦਗੀ*

*ਇੱਕ ਦਿਨ*
*ਉਨ੍ਹਾਂ ਨੂੰ*
*ਸਮਝਾਇਆ ਗਿਆ*
*ਕਿ*
*ਜੋ ਰਾਜਾ ਹੈ*
*ਆਪਣੀ ਜਾਤੀ ਦਾ*
*ਉਹ ਨਹੀਂ ਹੋ ਸਕਦਾ*
*ਦੁਸ਼ਟ*

*ਫਿਰ ਕੀ!*
*ਸਿੰਘਾਸਨ ‘ਤੇ ਬੈਠਿਆ*
*ਰਾਜਾ*
*ਜਿਸ ਜਾਤੀ ਦਾ*
*ਲੋਕ ਲੱਗੇ*
*ਉਸ ਜਾਤੀ ਦੇ*
*ਖ਼ੁਸ਼ੀ ਮਨਾਉਣ*
*ਉਸ ਰਾਜੇ ਦੀ*

*ਇਹ ਸੋਚੇ ਬਿਨਾਂ*
*ਕਿ*
*ਰਾਜੇ ਦੀ ਤਾਂ*
*ਭਲੇ ਹੀ*
*ਕੋਈ ਜਾਤੀ*
*ਹੁੰਦੀ ਹੋਵੇ*
*ਪਰ ਸਿੰਘਾਸਨ ਦੀ*
*ਕੀ ਹੁੰਦੀ ਹੈ ਜਾਤੀ?*

*ਸਿੰਘਾਸਨ ਦੀ ਤਾਂ*
*ਹੁੰਦੀ ਹੈ ਸ਼ਰਤ*
*ਕਿ*
*ਉਸ ‘ਤੇ ਬੈਠਦੇ ਹੀ*
*ਸਭ ਤੋਂ ਪਹਿਲਾਂ*
*ਹਰ ਰਾਜਾ ਹੋਵੇ*
*ਸਭ ਦੇ ਲਈ*
*ਭਲਾ ਤੇ ਨਿਆਂਈ*

*ਅੱਜ ਮੈਂ ਸਮਝਦੀ ਹਾਂ*
*ਰਾਜਾ ਭਾਵੇਂ*
*ਕਿਉਂ ਨਾ ਹੋਵੇ*
*ਮੇਰੀ ਹੀ ਜਾਤੀ ਦਾ*

*ਪਰ*
*ਜੇ ਉਹ*
*ਸਿਰਜਦਾ ਹੋਵੇ*
*ਮਾਹੌਲ*

*ਮੇਰੇ ਹੀ*
*ਪੜੋਸੀਆਂ ਦੀ*
*ਹੱਤਿਆ ਦਾ*
*ਜਿਨ੍ਹਾਂ ਦੇ ਭਰੋਸੇ*
*ਜਾਂਦੀ ਹਾਂ*
*ਮੈਂ ਦਫ਼ਤਰ*
*ਬੱਚਿਆਂ ਨੂੰ ਛੱਡਕੇ*
*ਜਿਨ੍ਹਾਂ ਨਾਲ*
*ਮੈਂ ਸਾਂਝਾ ਕਰਦੀ ਹਾਂ*
*ਆਪਣਾ ਦੁਖ-ਸੁਖ*

*ਤਾਂ ਫਿਰ*
*ਮੈਂ ਬੋਲੂੰਗੀ*
*ਖਿਲਾਫ਼*
*ਉਸ ਰਾਜੇ ਦੇ*

*ਜੇ ਉਹ*
*ਚਾਹੁੰਦਾ ਹੋਵੇ*
*ਖ਼ਤਮ ਕਰਨਾ*
*ਭਲੇ ਆਦਮੀਆਂ ਨੂੰ*
*ਜਾਤੀ ਜਾਨਵਰ ਦੇ*
*ਨਾਂ ‘ਤੇ*

*ਤੇ*
*ਦਿੰਦਾ ਹੋਵੇ*
*ਪਨਾਹ*
*ਅਪਰਾਧੀਆਂ ਨੂੰ*

*ਤਾਂ*
*ਮੈਂ ਬੋਲੂੰਗੀ*
*ਖਿਲਾਫ਼*
*ਉਸ ਰਾਜੇ ਦੇ*

*ਜੇ ਉਹ*
*ਮਾਨਵਤਾ ਦੀ*
*ਗੈਰਤ ਨੂੰ*
*ਰੋਲਦਾ ਹੋਵੇ*
*ਮਿੱਟੀ ‘ਚ*

*ਤੇ*
*ਅੱਗ ‘ਚ ਸੜ ਰਹੇ*
*ਮੁਲਕ ਨੂੰ*
*ਕਹਿੰਦਾ ਹੋਵੇ*
*ਕਰਨ ਲਈ*
*ਗਰਵ*
*ਚੰਦ ‘ਤੇ ਪਾਣੀ*
*ਮਿਲ ਜਾਣ ‘ਤੇ*

*ਤਾਂ ਫਿਰ*
*ਮੈਂ ਬੋਲੂੰਗੀ*
*ਖਿਲਾਫ਼*
*ਉਸ ਰਾਜੇ ਦੇ*

*ਮੈਂ ਬੋਲੂੰਗੀ*
*ਖਿਲਾਫ਼*
*ਹਰ ਉਸ ਰਾਜੇ ਦੇ*
*ਜੋ*
*ਕਰ ਸਕਦਾ ਹੈ*
*ਹੱਤਿਆ*
*ਇਨਸਾਨਾਂ ਦੀ*
*ਮੇਰੇ ਨਾਂ ‘ਤੇ*

*ਅਜਿਹਾ ਰਾਜਾ*
*ਭਲਾ*
*ਕਿਵੇਂ ਹੋ ਸਕਦਾ ਹੈ*
*ਇਨਸਾਨ*

*–ਜਸਿੰਤਾ ਕੇਰਕੇੱਟਾ*
(ਆਦਿਵਾਸੀ ਕਵਿੱਤਰੀ)

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

ਸਾਂਝਾ ਕਰੋ

ਪੜ੍ਹੋ