April 1, 2025

3 ਅਪ੍ਰੈਲ ਨੂੰ ਪਿੰਡ ਡੱਲੇਵਾਲਾ ’ਚ ਹੋਵੇਗੀ SKM ਗੈਰਰਾਜਨੀਤਿਕ ਦੀ ਵੱਡੀ ਕਿਸਾਨ ਪੰਚਾਇਤ

ਫਰੀਦਕੋਟ, 1 ਅਪ੍ਰੈਲ – 3 ਅਪ੍ਰੈਲ ਨੂੰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲਾ ਦੇ ਪਿੰਡ ਤੋਂ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰ ’ਤੇ ਹੋਣ ਵਾਲੀਆਂ ਕਿਸਾਨ ਪੰਚਾਇਤਾਂ ਦਾ ਆਗਾਜ਼ ਹੋਵੇਗਾ। ਜ਼ਿਲ੍ਹਾ ਪੱਧਰ ’ਤੇ ਪੰਜਾਬ ਭਰ ’ਚ ਕਿਸਾਨ ਪੰਚਾਇਤਾਂ ਕੀਤੀਆਂ ਜਾਣਗੀਆਂ। ਡੱਲੇਵਾਲ ਦੇ ਆਪਣੇ ਪਿੰਡ ਵਿਚ ਹੋਣ ਜਾ ਰਹੀ ਇਸ ਕਿਸਾਨ ਪੰਚਾਇਤ ਨੂੰ ਜਗਜੀਤ ਸਿੰਘ ਡੱਲੇਵਾਲਾ ਸੰਬੋਧਨ ਕਰਨਗੇ। ਕਿਸਾਨਾਂ ਨਾਲ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਹੋਏ ਕਥਿਤ ਧੱਕੇਸ਼ਾਹੀ ਦੇ ਖਿਲਾਫ਼ ਅਗਲੇ ਸੰਘਰਸ਼ ਦਾ ਐਲਾਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਫਰੀਦਕੋਟ ਤੋਂ BKU ਸਿੱਧੂਪੁਰ ਦੇ ਪ੍ਰਧਾਨ ਬੋਹੜ ਸਿੰਘ ਰੁਪਈਆਂ ਵਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਹਿਲੀ ਕਿਸਾਨ ਮਹਾਂ ਪੰਚਾਇਤ ਪਿੰਡ ਡੱਲੇਵਾਲਾ ਵਿਚ ਕੀਤੀ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

3 ਅਪ੍ਰੈਲ ਨੂੰ ਪਿੰਡ ਡੱਲੇਵਾਲਾ ’ਚ ਹੋਵੇਗੀ SKM ਗੈਰਰਾਜਨੀਤਿਕ ਦੀ ਵੱਡੀ ਕਿਸਾਨ ਪੰਚਾਇਤ Read More »

ਪੰਜਾਬ ਬੋਰਡ ਦੇ 5ਵੀਂ ਤੇ 8ਵੀਂ ਜਮਾਤ ਦੇ ਨਤੀਜਿਆਂ ਬਾਰੇ ਵੱਡਾ ਅਪਡੇਟ

ਨਵੀਂ ਦਿੱਲੀ, 1 ਅਪ੍ਰੈਲ – ਪੰਜਾਬ ਬੋਰਡ ਦੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇੱਕ ਵੱਡੀ ਅਪਡੇਟ ਹੈ। ਦੋਵਾਂ ਜਮਾਤਾਂ ਦੇ ਨਤੀਜੇ ਜਲਦੀ ਹੀ ਜਾਰੀ ਹੋਣ ਦੀ ਸੰਭਾਵਨਾ ਹੈ। ਇਹ ਉਮੀਦ ਇਸ ਲਈ ਹੈ ਕਿਉਂਕਿ ਪਿਛਲੇ ਸਾਲਾਂ ਵਿੱਚ, 5ਵੀਂ ਅਤੇ 8ਵੀਂ ਜਮਾਤ ਦੇ ਨਤੀਜੇ ਅਪ੍ਰੈਲ ਮਹੀਨੇ ਵਿੱਚ ਹੀ ਐਲਾਨੇ ਜਾਂਦੇ ਸਨ। ਹਾਲਾਂਕਿ, ਹੁਣ ਤੱਕ PSEB ਨੇ ਇਸ ਸਬੰਧ ਵਿੱਚ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਇਸ ਲਈ, ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੋਰਟਲ ‘ਤੇ ਨਜ਼ਰ ਰੱਖਣ। ਪੰਜਾਬ ਬੋਰਡ ਵੱਲੋਂ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ 7ਵੀਂ ਤੋਂ 13 ਮਾਰਚ 2025 ਤੱਕ ਲਈਆਂ ਗਈਆਂ ਸਨ। ਇਸ ਦੇ ਨਾਲ ਹੀ, 8ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ 7 ਮਾਰਚ 2025 ਤੱਕ ਲਈਆਂ ਗਈਆਂ ਸਨ। ਹੁਣ, ਉਮੀਦਵਾਰ ਨਤੀਜੇ ਦੀ ਉਡੀਕ ਕਰ ਰਹੇ ਹਨ, ਜੋ ਜਲਦੀ ਹੀ ਜਾਰੀ ਕੀਤਾ ਜਾ ਸਕਦਾ ਹੈ। ਨਤੀਜਾ ਜਾਰੀ ਹੋਣ ਤੋਂ ਬਾਅਦ, ਵਿਦਿਆਰਥੀ ਹੇਠਾਂ ਦਿੱਤੇ ਆਸਾਨ ਸਟੈਪਸ ਦੀ ਪਾਲਣਾ ਕਰਕੇ ਵੀ ਆਪਣੇ ਨਤੀਜੇ ਦੇਖ ਸਕਦੇ ਹਨ। ਪੰਜਾਬ ਬੋਰਡ 5ਵੀਂ ਅਤੇ 8ਵੀਂ ਜਮਾਤ ਦੇ ਨਤੀਜੇ ਦੀ ਜਾਂਚ ਕਰਨ ਲਈ ਇਹਨਾਂ ਆਸਾਨ ਸਟੈਪਸ ਦੀ ਪਾਲਣਾ ਕਰੋ :- 1. ਸਭ ਤੋਂ ਪਹਿਲਾਂ, ਵਿਦਿਆਰਥੀ ਜਾਂ ਮਾਪਿਆਂ ਨੂੰ PSEB ਦੀ ਅਧਿਕਾਰਤ ਸਾਈਟ www.pseb.ac.in ‘ਤੇ ਜਾਣਾ ਚਾਹੀਦਾ ਹੈ। 2. ਹੁਣ ਹੋਮ ਪੇਜ ‘ਤੇ ਉਪਲਬਧ PSEB ਕਲਾਸ 5ਵੀਂ ਜਾਂ 8ਵੀਂ ਦੇ ਨਤੀਜੇ 2022 ਲਿੰਕ ‘ਤੇ ਕਲਿੱਕ ਕਰੋ। 3. ਇੱਥੇ ਲੌਗਇਨ ਪ੍ਰਮਾਣ ਪੱਤਰ ਦਰਜ ਕਰੋ ਅਤੇ ਸਬਮਿਟ ‘ਤੇ ਕਲਿੱਕ ਕਰੋ। 4. ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ। 5. ਨਤੀਜਾ ਦੇਖੋ ਅਤੇ ਪੰਨਾ ਡਾਊਨਲੋਡ ਕਰੋ।6। ਭਵਿੱਖ ਵਿੱਚ ਵਰਤੋਂ ਲਈ ਇਸਦੀ ਇੱਕ ਹਾਰਡ ਕਾਪੀ ਰੱਖੋ। PSEB Class 5th Result 2025: ਪਿਛਲੇ ਸਾਲਾਂ ਵਿੱਚ ਪੰਜਵੀਂ ਜਮਾਤ ਦਾ ਨਤੀਜਾ ਇਸ ਤਰ੍ਹਾਂ ਰਿਹਾ ਹੈ ਸਾਲ 2024 ਵਿੱਚ, PSEB 5ਵੀਂ ਜਮਾਤ ਦਾ ਨਤੀਜਾ 1 ਅਪ੍ਰੈਲ ਨੂੰ ਘੋਸ਼ਿਤ ਕੀਤਾ ਗਿਆ ਸੀ। ਸਕੋਰਕਾਰਡ 2 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ।

ਪੰਜਾਬ ਬੋਰਡ ਦੇ 5ਵੀਂ ਤੇ 8ਵੀਂ ਜਮਾਤ ਦੇ ਨਤੀਜਿਆਂ ਬਾਰੇ ਵੱਡਾ ਅਪਡੇਟ Read More »

ChatGPT ‘ਤੇ ਤਸਵੀਰਾਂ ਬਣਾਉਣਾ ਹੁਣ ਸਾਰੇ ਯੂਜ਼ਰਸ ਲਈ ਹੋਇਆ ਫ੍ਰੀ

ਹੈਦਰਾਬਾਦ, 1 ਅਪ੍ਰੈਲ – ਅੱਜਕੱਲ੍ਹ Ghibli ਸੋਸ਼ਲ ਮੀਡੀਆ ‘ਤੇ ਬਹੁਤ ਟ੍ਰੈਂਡ ਕਰ ਰਿਹਾ ਹੈ। ਹਰ ਵਿਅਕਤੀ ਆਪਣੀ ਫੋਟੋ ਦਾ Ghibli ਵਰਜ਼ਨ ਬਣਾਉਣਾ ਚਾਹੁੰਦਾ ਹੈ ਅਤੇ ਫਿਰ ਇਸਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਚਾਹੁੰਦਾ ਹੈ। ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ Ghibli ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਲਗਭਗ ਹਰ ਪਲੇਟਫਾਰਮ ‘ਤੇ ਟ੍ਰੈਂਡ ਕਰ ਰਹੀਆਂ ਹਨ। ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨਏਆਈ ਨੇ ਆਪਣੇ ਯੂਜ਼ਰਸ ਨੂੰ ਆਪਣੇ ਏਆਈ ਮਾਡਲ ਚੈਟਜੀਪੀਟੀ ‘ਤੇ ਹੀ Ghibli ਤਸਵੀਰਾਂ ਬਣਾਉਣ ਦੀ ਸਹੂਲਤ ਦਿੱਤੀ ਹੈ। ਓਪਨਏਆਈ ਦੇ ਸੀਈਓ ਨੇ ਕੀਤਾ ਐਲਾਨ ਹੁਣ ਓਪਨਏਆਈ ਦੇ ਸੀਈਓ ਨੇ ਐਲਾਨ ਕੀਤਾ ਹੈ ਕਿ ਚੈਟਜੀਪੀਟੀ ਸਾਰੇ ਯੂਜ਼ਰਸ ਲਈ ਮੁਫਤ ਹੋਵੇਗਾ। ਇਸਦਾ ਮਤਲਬ ਹੈ ਕਿ ਹੁਣ ਯੂਜ਼ਰਸ ਸਿੱਧੇ ਚੈਟਜੀਪੀਟੀ ‘ਤੇ ਜਾ ਸਕਦੇ ਹਨ ਅਤੇ ਆਪਣੀ ਕਿਸੇ ਵੀ ਤਸਵੀਰ ਦੀ ਇੱਕ Ghibli ਤਸਵੀਰ ਪ੍ਰਾਪਤ ਕਰ ਸਕਦੇ ਹਨ। ਅਸੀਂ ਇਹ ਕਰਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਸਵੀਰ ਦੀ Ghibli ਤਸਵੀਰ ਤਾਂ ਬਣ ਰਹੀ ਹੈ ਪਰ ਉਸ ਤੋਂ ਬਾਅਦ ਇਸ ‘ਚ ਐਡਿਟ ਨਹੀਂ ਹੋ ਰਿਹਾ ਸੀ ਅਤੇ Ghibli ਤਸਵੀਰ ਦੀ ਸਮਾਨਤਾ ਵੀ ਪਹਿਲਾਂ ਵਰਗੀ ਨਹੀਂ ਰਹੀ। ਸੈਮ ਆਲਟਮੈਨ ਨੇ X ‘ਤੇ ਪੋਸਟ ਕਰਦੇ ਹੋਏ ਕਿਹਾ ਕਿ ChatGPT ਤਸਵੀਰ ਜਨਰੇਸ਼ਨ ਹੁਣ ਸਾਰੇ ਉਪਭੋਗਤਾਵਾਂ ਲਈ ਮੁਫਤ ਵਿੱਚ ਰੋਲ ਆਊਟ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਚੈਟਜੀਪੀਟੀ ‘ਤੇ ਮੁਫ਼ਤ ਵਿੱਚ ਤਸਵੀਰਾਂ ਬਣਾਉਣ ਦੀ ਸਹੂਲਤ ਨਹੀਂ ਦਿੱਤੀ ਗਈ ਸੀ ਪਰ ਕੁਝ ਦਿਨ ਪਹਿਲਾਂ ਕੰਪਨੀ ਨੇ ਸਟੂਡੀਓ Ghibli ਇਮੇਜ ਫੀਚਰ ਜਾਰੀ ਕੀਤਾ, ਜੋ ਇੱਕ ਵਾਇਰਲ ਟ੍ਰੈਂਡ ਬਣ ਗਿਆ। 31 ਮਾਰਚ ਨੂੰ ChatGPT ਵਿੱਚ ਉਪਭੋਗਤਾ ਗਤੀਵਿਧੀ ਵਿੱਚ ਭਾਰੀ ਵਾਧਾ ਦੇਖਿਆ ਗਿਆ। 1 ਘੰਟੇ ਵਿੱਚ 10 ਲੱਖ ਨਵੇਂ ਉਪਭੋਗਤਾ ਸੈਮ ਆਲਟਮੈਨ ਨੇ ਕਿਹਾ ਕਿ ਚੈਟਜੀਪੀਟੀ ਨੇ ਇੱਕ ਘੰਟੇ ਵਿੱਚ 10 ਲੱਖ ਉਪਭੋਗਤਾ ਜੋੜੇ, ਜਿੰਨੇ ਪਹਿਲਾਂ ਇਹ 5 ਦਿਨ ਵਿੱਚ ਜੋੜਦਾ ਸੀ। ਸੈਮ ਆਲਟਮੈਨ ਦੁਆਰਾ 31 ਮਾਰਚ ਨੂੰ X ‘ਤੇ ਪੋਸਟ ਕੀਤਾ ਗਿਆ ਕਿ 26 ਮਹੀਨੇ ਪਹਿਲਾਂ ChatGPT ਲਾਂਚ ਕਰਨ ਤੋਂ ਬਾਅਦ ਸਭ ਤੋਂ ਵਾਇਰਲ ਪਲਾਂ ਵਿੱਚੋਂ ਇੱਕ ਮੌਜੂਦਾ ਪਲ ਹੈ। ਪਹਿਲਾਂ ਅਸੀਂ 5 ਦਿਨਾਂ ਵਿੱਚ 10 ਲੱਖ ਉਪਭੋਗਤਾ ਜੋੜ ਰਹੇ ਸੀ ਪਰ ਹੁਣ ਅਸੀਂ ਪਿਛਲੇ ਇੱਕ ਘੰਟੇ ਵਿੱਚ 10 ਲੱਖ ਉਪਭੋਗਤਾ ਜੋੜ ਲਏ ਹਨ। ਪਿਛਲੇ ਹਫ਼ਤੇ OpenAI ਨੇ ChatGPT ਵਿੱਚ ਇੱਕ ਤਸਵੀਰ ਜਨਰੇਸ਼ਨ ਵਿਸ਼ੇਸ਼ਤਾ ਸ਼ਾਮਲ ਕੀਤੀ, ਜਿਸ ਨਾਲ ਉਪਭੋਗਤਾਵਾਂ ਨੂੰ GPT-4o ਤਰਕ ਮਾਡਲ ਦੀ ਵਰਤੋਂ ਕਰਕੇ ਐਪ ਦੇ ਅੰਦਰ ਸਿੱਧੇ ਚਿੱਤਰ ਤਿਆਰ ਕਰਨ ਦੀ ਆਗਿਆ ਦਿੱਤੀ ਗਈ। ਇਹ ਵਿਸ਼ੇਸ਼ਤਾ ਕੁਝ ਹੀ ਸਮੇਂ ਵਿੱਚ ਬਹੁਤ ਮਸ਼ਹੂਰ ਹੋ ਗਈ। ਉਸ ਤੋਂ ਬਾਅਦ ਸੋਸ਼ਲ ਮੀਡੀਆ ਜਾਪਾਨ ਦੇ ਮਸ਼ਹੂਰ ਐਨੀਮੇਸ਼ਨ ਸਟੂਡੀਓ Ghibli ਦੀ ਸ਼ੈਲੀ ਵਿੱਚ ਬਣੀਆਂ ਤਸਵੀਰਾਂ ਨਾਲ ਭਰ ਗਿਆ।

ChatGPT ‘ਤੇ ਤਸਵੀਰਾਂ ਬਣਾਉਣਾ ਹੁਣ ਸਾਰੇ ਯੂਜ਼ਰਸ ਲਈ ਹੋਇਆ ਫ੍ਰੀ Read More »

OnePlus 13T ਸਮਾਰਟਫੋਨ ਇਸੇ ਮਹੀਨੇ ਹੋਵੇਗਾ ਲਾਂਚ

ਨਵੀਂ ਦਿੱਲੀ, 1 ਅਪ੍ਰੈਲ – OnePlus ਇਸ ਸਮੇਂ ਆਪਣੇ ਕੰਪੈਕਟ ਸਮਾਰਟਫੋਨ ‘ਤੇ ਕੰਮ ਕਰ ਰਿਹਾ ਹੈ। ਕੰਪਨੀ ਨੇ ਆਪਣੇ ਅਧਿਕਾਰਕ Weibo ਹੈਂਡਲ ‘ਤੇ OnePlus 13T ਦੇ ਲਾਂਚ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਇਸ ਵੇਲੇ ਕੰਪਨੀ ਨੇ ਲਾਂਚ ਦੀ ਤਰੀਕ ਦਾ ਐਲਾਨ ਨਹੀਂ ਕੀਤਾ। ਰਿਪੋਰਟਾਂ ਅਨੁਸਾਰ, OnePlus ਦਾ ਇਹ ਫੋਨ ਪਾਵਰਫੁੱਲ ਸਪੈਕਸ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। 2022 ਤੋਂ ਬਾਅਦ OnePlus ਹੁਣ T-ਸੀਰੀਜ਼ ਦਾ ਫੋਨ ਲਾਂਚ ਕਰਨ ਜਾ ਰਿਹਾ ਹੈ। OnePlus 13T ਹੋਇਆ ਕਨਫਰਮ OnePlus ਨੇ Weibo ‘ਤੇ ਇਕ ਵੀਡੀਓ ਪੋਸਟ ਕਰ ਕੇ ਆਪਣੇ ਆਉਣ ਵਾਲੇ ਫੋਨ ਨੂੰ ਟੀਜ਼ ਕੀਤਾ ਹੈ। ਇਸ ਵਿਚ OnePlus ਨੇ “small-screen powerhouse” ਲਿਖਿਆ ਹੈ। OnePlus ਦਾ ਇਹ ਫੋਨ ਕੰਪੈਕਟ ਡਿਜ਼ਾਈਨ ਦੇ ਨਾਲ ਪਾਵਰਫੁੱਲ ਪਰਫਾਰਮੈਂਸ ਫੀਚਰਜ਼ ਆਫਰ ਕਰੇਗਾ। ਇਸ ਵੀਡੀਓ ਦੇ ਅਖੀਰ ‘ਚ ਫੋਨ ਦੇ ਬਾਕਸ ‘ਤੇ OnePlus 13T ਲਿਖਿਆ ਹੋਇਆ ਦਿਖਾਈ ਦਿੰਦਾ ਹੈ ਜਿਸ ਨਾਲ ਇਸ ਦਾ ਨਾਂ ਕਨਫਰਮ ਹੁੰਦਾ ਹੈ। OnePlus ਦੇ ਇਸ ਆਉਣ ਵਾਲੇ ਫੋਨ ਬਾਰੇ ਕਿਹਾ ਜਾ ਰਿਹਾ ਹੈ ਕਿ ਇਸਨੂੰ ਚੀਨ ਵਿਚ ਇਸ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ ਬਾਰੇ ਕੰਪਨੀ ਨੇ ਹੁਣ ਤਕ ਕੋਈ ਵੀ ਡਿਟੇਲ ਸ਼ੇਅਰ ਨਹੀਂ ਕੀਤੀ ਹੈ। ਕੰਪਨੀ ਦੇ ਪ੍ਰੈਜ਼ੀਡੈਂਟ ਨੇ ਕੁਝ ਦਿਨ ਪਹਿਲਾਂ ਹੀ ਦੱਸਿਆ ਸੀ ਕਿ OnePlus ਛੋਟੀ ਸਕ੍ਰੀਨ ਵਾਲੇ ਫਲੈਗਸ਼ਿਪ ਸਮਾਰਟਫੋਨ ‘ਤੇ ਕੰਮ ਕਰ ਰਿਹਾ ਹੈ। OnePlus 13T ਦੇ ਸੰਭਾਵੀ ਫੀਚਰਜ਼ ਅਪਕਮਿੰਗ OnePlus 13T ਸਮਾਰਟਫੋਨ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਇਕ ਸਕਵਾਇਰਿਸ਼ ਕੈਮਰਾ ਆਇਲੈਂਡ ਮਿਲੇਗਾ। ਇਸ ਵਿਚ ਪਿਲ-ਸ਼ੇਪ ਕੱਟਆਉਟ ਦਿੱਤਾ ਗਿਆ ਹੈ ਜਿਸ ਵਿਚ 50 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸ ਫੋਨ ‘ਚ ਫਲੈਟ ਫਰੇਮ ਦਿੱਤਾ ਗਿਆ ਹੈ। ਇਸ ਫੋਨ ਵਿਚ ਫਲੈਟ ਫਰੇਮ ਦਿੱਤਾ ਜਾਵੇਗਾ ਜਿਸ ਵਿਚ ਅਲਰਟ ਸਲਾਈਡਰ ਦੀ ਜਗ੍ਹਾ ਕਸਟਮਾਈਜੇਬਲ ਬਟਨ ਦਿੱਤਾ ਜਾ ਸਕਦਾ ਹੈ। OnePlus 13T ਬਾਰੇ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਚ 6.3-ਇੰਚ ਦੀ ਡਿਸਪਲੇਅ ਮਿਲੇਗੀ, ਜਿਸਦੀ ਰੈਜ਼ੋਲਿਊਸ਼ਨ 1.5K ਅਤੇ ਰਿਫ੍ਰੇਸ਼ ਰੇਟ 120Hz ਹੋਣਗੇ। OnePlus ਦਾ ਇਹ ਫੋਨ ਕਵਾਲਕੋਮ ਦੇ Snapdragon 8 Elite ਪ੍ਰੋਸੈੱਸਰ ਨਾਲ 6,200mAh ਦੀ ਬੈਟਰੀ ਨਾਲ ਆਵੇਗਾ। ਇਹ 80W ਫਾਸਟ ਚਾਰਜਿੰਗ ਦਾ ਸਮਰਥਨ ਕਰੇਗਾ।

OnePlus 13T ਸਮਾਰਟਫੋਨ ਇਸੇ ਮਹੀਨੇ ਹੋਵੇਗਾ ਲਾਂਚ Read More »

ਤਕਨੀਕੀ ਮੁਕਾਬਲੇਬਾਜ਼ੀ ਦਾ ਰੋਮਾਂਚਕ ਦੌਰ

ਅਮਰੀਕੀ ਵੋਟਰਾਂ ਨੇ ਸੱਤ ਨਵੰਬਰ 2024 ਨੂੰ ਇਕ ਵੱਡਾ ਫ਼ੈਸਲਾ ਲਿਆ। ਨਵੇਂ ਰਾਸ਼ਟਰਪਤੀ ਦੀ ਚੋਣ ਤੋਂ ਕਿਤੇ ਜ਼ਿਆਦਾ ਇਹ ਖੱਬੇ-ਪੱਖੀ ਅਤੇ ਵਿਸ਼ਵਵਾਦ ਤੋਂ ਹਟ ਕੇ ‘ਅਮਰੀਕਾ ਫਸਟ’ ਯਾਨੀ ਅਮਰੀਕੀ ਹਿੱਤਾਂ ਨੂੰ ਤਰਜੀਹ ਦੇਣ ਲਈ ਵੋਟ ਪਾਉਣ ਦਾ ਫ਼ੈਸਲਾ ਸੀ। ਇਹ ਬਦਲਾਅ ਆਲਮੀ ਤਕਨੀਕੀ ਮੁਹਾਂਦਰੇ ਅਤੇ ਟੈਕਨਾਲੋਜੀ ਦੇ ਆਗਾਮੀ ਦਹਾਕੇ ਅਰਥਾਤ ‘ਟੇਕੇਡ’ ਨੂੰ ਵੀ ਨਵੇਂ ਸਿਰੇ ਤੋਂ ਪਰਿਭਾਸ਼ਤ ਕਰਦਾ ਹੈ। ਰਾਸ਼ਟਰਪਤੀ ਦੇ ਤੌਰ ’ਤੇ ਡੋਨਾਲਡ ਟਰੰਪ ਦੀ ਦੂਜੀ ਪਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਉਹ ਨਿਰੰਤਰ ਸੁਰਖੀਆਂ ਵਿਚ ਬਣੇ ਹੋਏ ਹਨ। ਇਸ ਲੜੀ ਵਿਚ ਉਹ ਆਪਣੀਆਂ ਨਵੀਆਂ ਰਣਨੀਤੀਆਂ ਨੂੰ ਅਮਲੀਜਾਮਾ ਪੁਆਉਂਦੇ ਜਾ ਰਹੇ ਹਨ ਜਾਂ ਉਨ੍ਹਾਂ ਪ੍ਰਤੀ ਸੰਕਲਪ ਦੁਹਰਾਈ ਜਾ ਰਹੇ ਹਨ। ਇਸ ਵਿਚ ਪਹਿਲਾਂ ਵਾਲੇ ਰਾਸ਼ਟਰਪਤੀਆਂ ਦੀ ਸੋਝੀ, ਸੂਖਮਤਾ, ਤਰਜੀਹਾਂ ਅਤੇ ਵਿਸ਼ਵਵਾਦ ਦਾ ਕੋਈ ਅੰਸ਼ ਨਹੀਂ ਹੈ ਅਤੇ ਨਾ ਹੀ ਕੋਈ ਬੇਯਕੀਨੀ ਵਾਲਾ ਭਾਵ ਮੌਜੂਦ ਹੈ। ਇਲੈਕਟ੍ਰਾਨਿਕਸ ਦੇ ਮੁਹਾਜ਼ ’ਤੇ ਐਪਲ ਇੰਕ ਦੁਆਰਾ 500 ਅਰਬ ਡਾਲਰ ਦਾ ਨਿਵੇਸ਼, ਸੈਮੀਕਾਨ ਫੈਬਜ਼ ਵਿਚ ਟੀਐੱਸਐੱਮਸੀ ਦੁਆਰਾ 100 ਅਰਬ ਡਾਲਰ ਦਾ ਨਿਵੇਸ਼, ਮਾਸਾਯੋਸ਼ੀ ਸੋਮ ਸਹਿਤ ਇਕ ਸਮੂਹ ਦਾ 500 ਅਰਬ ਡਾਲਰ ਦਾ ਸਟਾਰਗੇਟ ਏਆਈ ਨਿਵੇਸ਼, ਰਾਸ਼ਟਰਪਤੀ ਟਰੰਪ ਦੀ ਟੈਰਿਫ ਰਣਨੀਤੀ ਆਪਣੇ ਸਮੁੱਚੇ ਪ੍ਰਭਾਵਾਂ ’ਚ ਆਲਮੀ ਅਰਥਚਾਰੇ ਵਿਚ ਤੇਜ਼ ਰਫ਼ਤਾਰ ਨਾਲ ਵਿਸਥਾਰ ਲੈ ਰਹੀ ਤਕਨੀਕੀ ਅਤੇ ਨਵੀਨ ਅਰਥ-ਵਿਵਸਥਾ ਵਿਚ ਡੂੰਘੀਆਂ ਤਬਦੀਲੀਆਂ ਦਾ ਆਧਾਰ ਬਣ ਰਹੀ ਹੈ। ਸਪਸ਼ਟ ਹੈ ਕਿ ਅਗਲਾ ਟੇਕੇਡ ਬੀਤੇ ਦਹਾਕੇ ਵਰਗਾ ਨਹੀਂ ਰਹੇਗਾ। ਤਕਨਾਲੋਜੀ ਨੂੰ ਵਿਸ਼ਵ-ਪੱਧਰੀ ਸਹਿਯੋਗ ਦੇ ਖੇਤਰ ਦੇ ਰੂਪ ਵਿਚ ਦੇਖਿਆ ਜਾਂਦਾ ਸੀ ਜਿਸ ਵਿਚ ਖ਼ਾਸ ਤੌਰ ’ਤੇ ਇੰਟਰਨੈੱਟ ਪੂਰੀ ਦੁਨੀਆ ਨੂੰ ਜੋੜਨ ਦਾ ਆਧਾਰ ਬਣਿਆ। ਵਿਸ਼ਵ ਵਪਾਰ ਸੰਗਠਨ ਯਾਨੀ ਡਬਲਯੂਟੀਓ ਤੋਂ ਇਕ ਅਰਥ ਵਿਚ ਇਲੈਕਟ੍ਰਾਨਿਕਸ ਅਤੇ ਸੈਮੀਕੰਡਕਟਰ ਕੀਮਤਾਂ ਲੜੀਆਂ ਦੇ ਇਸ ਤਰ੍ਹਾਂ ਦੇ ਰਚਨਾਤਮਕ ਦ੍ਰਿਸ਼ਟੀਕੋਣ ਨੂੰ ਹੱਲਾਸ਼ੇਰੀ ਮਿਲੀ। ਹਾਲਾਂਕਿ ਇਨ੍ਹਾਂ ਸਾਰੇ ਸੰਕੇਤਾਂ ਅਤੇ ਅਸਪਸ਼ਟ ਟੀਚਿਆਂ ਤੋਂ ਇਲਾਵਾ ਇਕ ਪਹਿਲੂ ਇਹ ਵੀ ਹੈ ਕਿ ਚੀਨ ਦਾ ਆਪਣਾ ਇਕ ਵੱਡਾ ਇੰਟਰਨੈੱਟ ਅਤੇ ਡਾਟਾ ਇਕੋਮਨੀ-ਈਕੋ ਸਿਸਟਮ ਹੈ ਜਿਸ ਵਿਚ ਉਸ ਦੇ ਆਪਣੇ ਬਾਜ਼ਾਰਾਂ ਤੱਕ ਸੀਮਤ ਪਹੁੰਚ ਹੈ। ਚੀਨ ਨੇ ਪੱਛਮ ਤੋਂ ਟੈਕ ਆਰਐਂਡਡੀ ਅਪਣਾ ਕੇ ਆਪਣੇ ਸ਼ੱਕੀ ਤੌਰ-ਤਰੀਕਿਆਂ ਨਾਲ ਆਲਮੀ ਜੀਵੀਸੀ ਵਿਚ ਪਹਿਲਾਂ ਮਜ਼ਬੂਤੀ ਨਾਲ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਸਮਾਂ ਬੀਤਣ ਦੇ ਨਾਲ ਟੈਕਨਾਲੋਜੀ ਮੁਹਾਂਦਰੇ ’ਤੇ ਲੰਬੇ ਸਮੇਂ ਤੋਂ ਮੋਹਰੀ ਰਹਿਣ ਵਾਲੇ ਅਮਰੀਕਾ ਲਈ ਇਕ ਮੁਕਾਬਲੇਬਾਜ਼ੀ ਦੇ ਰੂਪ ਵਿਚ ਵੀ ਉਹ ਉੱਭਰਿਆ ਹੈ। ਇਸੇ ਲੜੀ ਵਿਚ ਉੱਭਰਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਰਥਾਤ ਏਆਈ ਵਰਗੀ ਨਵੀਂ ਤਕਨੀਕ ਵਿਚ ਚੀਨੀ ਡੀਪਸੀਕ ਨੇ ਅਮਰੀਕਾ ਦੀ ਸੰਭਾਵੀ ਚੜ੍ਹਤ ਨੂੰ ਚੁਣੌਤੀ ਦੇਣ ਦਾ ਕੰਮ ਕੀਤਾ ਹੈ। ਅਮਰੀਕਾ ਚੀਨੀ ਡੀਪਸੀਕ ਤੋਂ ਇਸ ਕਦਰ ਖ਼ੌਫ਼ਜ਼ਦਾ ਹੈ ਕਿ ਉਸ ਨੇ ਆਪਣੇ ਇੱਥੇ ਕਈ ਪੱਧਰਾਂ ’ਤੇ ਡੀਪਸੀਕ ਏਆਈ ਦੀ ਮਨਾਹੀ ਕੀਤੀ ਹੋਈ ਹੈ। ਟੈਕਸਾਸ ਦੇ ਗਵਰਨਰ ਗ੍ਰੈਗ ਐਬੋਟ ਨੇ ਸਰਕਾਰੀ ਡਿਵਾਈਸਿਜ਼ ’ਤੇ ਡੀਪਸੀਕ ’ਤੇ ਪਾਬੰਦੀ ਲਗਾ ਦਿੱਤੀ ਸੀ ਤੇ ਮਗਰੋਂ ਇਸੇ ਤਰ੍ਹਾਂ ਦੇ ਹੁਕਮ ਵਰਜੀਨੀਆ ਤੇ ਨਿਊਯਾਰਕ ਵਿਚ ਵੀ ਜਾਰੀ ਕਰ ਦਿੱਤੇ ਗਏ। ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਕਾਬਿਲੇਗ਼ੌਰ ਹੈ ਕਿ ਸੰਨ 2022 ਵਿਚ ਐਬੋਟ ਨੇ ਹੀ ਟਿਕਟਾਕ ’ਤੇ ਪਾਬੰਦੀ ਲਾਉਣ ਦੀ ਸ਼ੁਰੂਆਤ ਕੀਤੀ ਸੀ ਤੇ ਮਗਰੋਂ ਰੈੱਡਨੋਟ, ਵੀਬੁਲ, ਮੂਮੋ ਅਤੇ ਲੈਮਨ 8 ਸਮੇਤ ਹੋਰ ਕਈ ਚੀਨੀ ਮਲਕੀਅਤ ਵਾਲੀਆਂ ਐਪਸ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਉਕਤ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਤਕਨਾਲੋਜੀ ਆਧਾਰਤ ਜੰਗ ਕਿਸ ਕਦਰ ਤੇਜ਼ ਹੋਈ ਪਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਤਕਨਾਲੋਜੀ ਬਦਲਾਅ-ਮੁਖੀ ਹੁੰਦੀ ਹੈ ਅਤੇ ਇਹ ਨਵੀਂ ਵਿਵਸਥਾ ਦੀ ਉਸਾਰੀ ਕਰੇਗੀ। ਉਸ ਤੋਂ ਇਹੀ ਉਮੀਦ ਵੀ ਹੈ ਪਰ ਦੁਨੀਆ ਦੇ ਜ਼ਿਆਦਾਤਰ ਮੁਲਕਾਂ ਦੀਆਂ ਸਰਕਾਰਾਂ ਇਸ ਨੂੰ ਮਹਿਜ਼ ਸਮਰੱਥ ਬਣਾਉਣ ਦੀ ਭੂਮਿਕਾ ਵਿਚ ਰਹੀਆਂ ਹਨ। ਸ਼ਾਇਦ ਚੀਨ ਨੂੰ ਛੱਡ ਕੇ, ਜਿਸ ਨੇ ਬੀਤੇ ਦੋ ਦਹਾਕਿਆਂ ਤੋਂ ਅਦ੍ਰਿਸ਼ ਹੋ ਕੇ ਅਰਥਾਤ ਗੋਰੀਲਾ ਰਣਨੀਤੀ ਨਾਲ ਟੈਕਨਾਲੋਜੀ ’ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਹਾਲ ਹੀ ਵਿਚ ਅਮਰੀਕਾ ਦੁਆਰਾ ਬਰਾਮਦ ਨਿਯੰਤਰਣ ਵਿਵਸਥਾ ਕਾਇਮ ਕਰਨ ਦੇ ਬਾਅਦ ਇਸ ਦੀ ਗਤੀ ਤੇਜ਼ ਕਰ ਦਿੱਤੀ ਹੈ। ਡਬਲਯੂਟੀਓ ਦੀ ਅਗਵਾਈ ਵਾਲੀਆਂ ਆਲਮੀ ਸਪਲਾਈ ਲੜੀਆਂ ਨੂੰ ਹੁਣ ਇਕ ਭੂ-ਰਾਜਨੀਤਕ ਜੰਗ ਦੇ ਮੈਦਾਨ ਨਾਲ ਬਦਲਿਆ ਜਾ ਰਿਹਾ ਹੈ ਜਿੱਥੇ ਇਹ ਮੁਕਾਬਲਾ ਚੱਲ ਰਿਹਾ ਹੈ ਕਿ ਤਕਨੀਕ ਦੇ ਭਵਿੱਖ, ਇਸ ਦੇ ਮਾਪਦੰਡਾਂ ਅਤੇ ਇਸ ਦੀ ਪਹੁੰਚ ਨੂੰ ਆਕਾਰ ਦੇਣ ਵਿਚ ਕੌਣ ਬਾਜ਼ੀ ਮਾਰੇਗਾ। ਇਸ ਅਣ-ਐਲਾਨੀ ਜੰਗ ਦੇ ਮੈਦਾਨ ਨੂੰ ਸਮਝਣ ਦੀ ਜ਼ਰੂਰਤ ਹੈ। ਇਸ ਵਿਚ ਨਾ ਤਾਂ ਇਹ ਦੇਖਿਆ ਜਾ ਰਿਹਾ ਹੈ ਕਿ ਕੌਣ ਆਈਪੀ ਰਜਿਸਟਰ ਕਰਦਾ ਹੈ, ਨਾ ਹੀ ਇਹ ਵਿਗਿਆਨਕ ਮਾਨਤਾ ਦੀ ਮੁਕਾਬਲੇਬਾਜ਼ੀ ਹੈ। ਇਸ ਨੂੰ ਮਹਿਜ਼ ਬੁੱਧੀ ਜਾਂ ਵਿਚਾਰਾਂ ਦੀ ਲੜਾਈ ਵੀ ਨਹੀਂ ਕਿਹਾ ਜਾ ਸਕਦਾ। ਇਸ ਨਵੀਂ ਦੌੜ ਦਾ ਮੁੱਖ ਉਦੇਸ਼ ਨਵੇਂ ਤਰ੍ਹਾਂ ਦੇ ਹਥਿਆਰਾਂ ਦੀ ਦੌੜ ਹੈ। ਦਰਅਸਲ, ਇਹ ਅਰਥ-ਵਿਵਸਥਾ ਅਤੇ ਆਰਥਿਕ ਵਿਕਾਸ ਦੀ ਦੌੜ ਵਿਚ ਸਫਲ ਅਤੇ ਅਸਫਲ ਰਹਿਣ ਵਾਲਿਆਂ ਦੀ ਮੁਕਾਬਲੇਬਾਜ਼ੀ ਹੈ। ਦੁਨੀਆ ਕੋਵਿਡ ਮਹਾਮਾਰੀ ਤੋਂ ਬਾਅਦ ਵੀ ਹੁਣ ਤੱਕ ਉਸ ਦੀ ਮਾਰ ਅਤੇ ਅਸਰ ਤੋਂ ਉੱਭਰ ਨਹੀਂ ਸਕੀ ਕਿ ਯੂਰਪ ਅਤੇ ਪੱਛਮੀ ਏਸ਼ੀਆ ਦੇ ਹਿੰਸਕ ਟਕਰਾਅ ਨੇ ਉਸ ਨੂੰ ਹੋਰ ਜ਼ਿਆਦਾ ਅਸਥਿਰ ਕੀਤਾ ਹੈ। ਅਜਿਹੀ ਹਾਲਤ ਵਿਚ ਟੈਕਨਾਲੋਜੀ ਹੀ ਆਰਥਿਕ ਵਿਕਾਸ, ਖ਼ੁਸ਼ਹਾਲੀ ਅਤੇ ਰੁਜ਼ਗਾਰ ਸਿਰਜਣਾ ਨੂੰ ਵਾਪਸ ਪਟੜੀ ’ਤੇ ਲਿਆਉਣ ਅਤੇ ਲਾਗਤ ਘੱਟ ਕਰਨ ਦੇ ਮੌਕੇ ਦੇ ਸਕਦੀ ਹੈ। ਆਮ ਤੌਰ ’ਤੇ ਉੱਭਰਦੀ ਹੋਈ ਤਕਨੀਕ ਬਾਰੇ ਵਧਾ-ਚੜ੍ਹਾਅ ਕੇ ਪ੍ਰਚਾਰ ਹੁੰਦਾ ਹੈ। ਖ਼ਾਸ ਤੌਰ ’ਤੇ ਏਆਈ ਬਾਰੇ ਇਹ ਜਾਣਨਾ ਜ਼ਰੂਰੀ ਹੈ ਕਿ ਏਆਈ ਲਈ ਅਸਲ ਬੈਂਚਮਾਰਕ ਕਿਸੇ ਉੱਦਮ ਅਤੇ ਰਾਸ਼ਟਰ ਦੇ ਆਰਥਿਕ ਵਿਕਾਸ ਤੇ ਸਮੁੱਚੇ ਮੁੱਲ ਵਾਧੇ ਯਾਨੀ ਜੀਵੀਏ ਨੂੰ ਪ੍ਰਭਾਵਿਤ ਕਰਦਾ ਹੈ। ਏਆਈ ਦੀ ਇਹੀ ਦਸ਼ਾ-ਦਿਸ਼ਾ ਆਗਾਮੀ ਟੇਕੇਡ ਦੀ ਨੀਅਤੀ ਨੂੰ ਨਿਰਧਾਰਤ ਕਰੇਗੀ। ਇਹ ਅਜਿਹਾ ਟੇਕੇਡ ਹੈ ਜਿਸ ਵਾਸਤੇ ਹੁਣ ਸਿਰਫ਼ ਆਮ ਕੌਸ਼ਲ ਅਤੇ ਵਿੱਦਿਅਕ ਯੋਗਤਾ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਵਾਸਤੇ ਬਹੁਤ ਉੱਚ ਪੱਧਰ ਦੇ ਤਜਰਬਿਆਂ ਅਤੇ ਸਮਰੱਥਾਵਾਂ ਦੀ ਜ਼ਰੂਰਤ ਹੋਵੇਗੀ। ਬੇਸ਼ੱਕ ਬਦਲਦੇ ਹਾਲਾਤ ਵਿਚ ਭਾਰਤ ਦੇ ਟੀਚਿਆਂ ਅਤੇ ਖ਼ਾਹਿਸ਼ਾਂ ’ਤੇ ਅਸਰ ਦੇਖਣ ਨੂੰ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2015 ਵਿਚ ਡਿਜੀਟਲ ਇੰਡੀਆ ਲਾਂਚ ਕਰਨ ਤੋਂ ਬਾਅਦ ਮੈਂ ਉਨ੍ਹਾਂ ਲੋਕਾਂ ’ਚੋਂ ਇਕ ਹਾਂ ਜੋ ਤਕਨੀਕ ਅਤੇ ਨਵੀਨੀਕਰਨ ਵਿਚ ਭਾਰਤੀ ਦੀ ਤਰੱਕੀ ਅਤੇ ਵਿਕਾਸ ਦੇ ਭਵਿੱਖ ਨੂੰ ਦੇਖ ਰਹੇ ਹਨ। ਆਰਥਿਕਤਾ ਦੇ ਵਿਕਾਸ ਅਤੇ ਇਸ ਨੂੰ ਵਿਸ਼ਵ ਪੱਧਰੀ ਤੌਰ ’ਤੇ ਮੁਕਾਬਲੇਬਾਜ਼ੀ ਵਾਲੀ ਅਤੇ ਪ੍ਰਭਾਵਸ਼ਾਲੀ ਬਣਾਉਣ ਨੂੰ ਲੈ ਕੇ ਭਾਰਤ ਦੀਆਂ ਦੋਵੇਂ ਖ਼ਾਹਿਸ਼ਾਂ ਵਿਚ ਏਆਈ, ਸੈਮੀਕਾਨ ਅਤੇ ਇਲੈਕਟ੍ਰਾਨਿਕਸ ਵਿਚ ਤਕਨੀਕੀ ਨਵੇਂਪਣ ਦੀ ਵੀ ਇਕ ਵੱਡੀ ਭਾਗੀਦਾਰੀ ਹੋਵੇਗੀ। ਭਾਰਤ ਨੇ ਬੀਤੇ ਅੱਠ-ਨੌਂ ਸਾਲਾਂ ਦੌਰਾਨ ਆਪਣੇ ਨਵੀਨੀਕਰਨ ਅਤੇ ਡਿਜੀਟਲ ਅਰਥਚਾਰੇ ਦੇ ਪਹਿਲੇ ਗੇੜ ਨੂੰ ਸਫਲਤਾ ਨਾਲ ਅੱਗੇ ਵਧਾਇਆ ਅਤੇ ਹੁਣ ਦੂਜੇ ਗੇੜ ਵਿਚ ਦਾਖ਼ਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਡੀ ਆਪਣੀ ਆਰਥਿਕ ਰਣਨੀਤੀ ਜੋ ਐੱਫਡੀਆਈ ਅਤੇ ਜਨਤਕ ਨਿਵੇਸ਼ ’ਤੇ ਆਧਾਰਤ ਸੀ, ਉਹ ਆਉਣ ਵਾਲੇ ਸਾਲਾਂ ਵਿਚ ਨਿੱਜੀ ਖਪਤ ਅਤੇ ਨਿੱਜੀ ਨਿਵੇਸ਼ ਨਾਲ ਜ਼ਿਆਦਾ ਸੰਚਾਲਿਤ ਹੋਵੇਗੀ। ਤਕਨੀਕ ਅਤੇ ਨਵਾਂਪਣ ਖ਼ਾਸ ਤੌਰ ’ਤੇ ਡੂੰਘੀ ਟੈਕਨਾਲੋਜੀ, ਸਮਰੱਥਾਵਾਂ ਅਤੇ ਹੁਨਰ ਜਿਵੇਂ ਏਆਈ, ਸੈਮੀਕਾਨ, ਇਲੈਕਟ੍ਰਾਨਿਕਸ ਦੇ ਇਨ੍ਹਾਂ ਨਵੇਂ ਖੇਤਰਾਂ ਵਿਚ ਪੂੰਜੀ ਅਤੇ ਨਿਵੇਸ਼ ਲਈ ਹੋਰ ਦੇਸ਼ਾਂ ਨਾਲ ਸਖ਼ਤ ਮੁਕਾਬਲੇਬਾਜ਼ੀ ਕਰਨੀ ਹੋਵੇਗੀ ਪਰ ਸਾਡੀ ਪ੍ਰਤਿਭਾ ਇਕ ਅਜਿਹੀ ਸੰਪਤੀ ਹੈ ਜੋ

ਤਕਨੀਕੀ ਮੁਕਾਬਲੇਬਾਜ਼ੀ ਦਾ ਰੋਮਾਂਚਕ ਦੌਰ Read More »

ਈਦ ਤੇ ਸਿਆਸਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲੇਰਕੋਟਲਾ ’ਚ ਆਪਣੇ ਈਦ ਦੇ ਭਾਸ਼ਣ ਮੌਕੇ ਏਕੇ ਤੇ ਤਰੱਕੀ ਦਾ ਸੁਨੇਹਾ ਦਿੰਦਿਆਂ ਬਾਕੀ ਰਾਜਾਂ ’ਚ ਉਪਜ ਰਹੇ ਫ਼ਿਰਕੂ ਤਣਾਅ ਨਾਲੋਂ ਵੱਖਰੀ ਉਦਾਹਰਨ ਪੇਸ਼ ਕੀਤੀ ਹੈ। ਸ਼ਹਿਰ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਸ਼ੇਰ ਖ਼ਾਨ ਨੂੰ ਉਨ੍ਹਾਂ ਦੇ ਨਿਆਂਪੂਰਨ ਰੁਖ਼ ਲਈ ਅਸੀਸ ਦਿੱਤੀ ਸੀ, ਮਾਨ ਨੇ ਸਦਭਾਵਨਾ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦਾ ਮੁਜ਼ਾਹਰਾ ਕੀਤਾ। ਮੁੱਖ ਮੰਤਰੀ ਦਾ ਐਲਾਨ ਕਿ “ਪੰਜਾਬ ਵਿੱਚ ਨਫ਼ਰਤ ਦੇ ਬੀਜ ਨਹੀਂ ਪੁੰਗਰਨ ਦਿੱਤੇ ਜਾਣਗੇ”, ਉਸ ਵੰਡਪਾਊ ਰਾਜਨੀਤੀ ਦਾ ਸਪੱਸ਼ਟ ਖੰਡਨ ਸੀ ਜਿਸ ਨੇ ਅਤੀਤ ’ਚ ਸੂਬੇ ਦੇ ਅਮਨ ਚੈਨ ਨੂੰ ਖ਼ਰਾਬ ਕੀਤਾ। ਇੱਕ ਪਾਸੇ ਪੰਜਾਬ ਸ਼ਾਂਤੀ ਨੂੰ ਹੁਲਾਰਾ ਦੇਣਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਗੁਆਂਢੀ ਰਾਜ ਹਰਿਆਣਾ ਨੇ ਈਦ ਨੂੰ ਸੀਮਤ ਛੁੱਟੀ ਦਾ ਦਰਜਾ ਦੇ ਕੇ ਖ਼ੁਦ ਨੂੰ ਨਵੇਂ ਵਿਵਾਦ ਵਿੱਚ ਉਲਝਾ ਲਿਆ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੂਰੀ ਗਜ਼ਟਿਡ ਛੁੱਟੀ ਦੇਣ ਤੋਂ ਪਹਿਲਾਂ ਕੀਤੇ ਇਨਕਾਰ ਦੀ ਆਲੋਚਨਾ ਹੋਈ ਤਾਂ ਬਿਲਕੁਲ ਆਖ਼ਿਰੀ ਮੌਕੇ ਇਸ ਫ਼ੈਸਲੇ ਨੂੰ ਪਲਟ ਦਿੱਤਾ ਗਿਆ। ਕਾਂਗਰਸੀ ਆਗੂਆਂ ਵੱਲੋਂ ਪਾਏ ਸਿਆਸੀ ਰੌਲੇ-ਰੱਪੇ ਕਾਰਨ ਇੱਕ ਵਾਰ ਫਿਰ ਦਿਸਿਆ ਕਿ ਕਿਵੇਂ ਧਾਰਮਿਕ ਤਿਉਹਾਰਾਂ ’ਤੇ ਅਕਸਰ ਪੱਖਪਾਤੀ ਦਾਅ ਖੇਡੇ ਜਾਂਦੇ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਸੜਕਾਂ ’ਤੇ ਨਮਾਜ਼ ਅਦਾ ਕਰਨ ’ਤੇ ਲੱਗੀਆਂ ਰੋਕਾਂ ਨੇ ਤਣਾਅ ਸਿਖ਼ਰਾਂ ’ਤੇ ਪਹੁੰਚਾ ਦਿੱਤਾ। ਯੋਗੀ ਆਦਿੱਤਿਆਨਾਥ ਸਰਕਾਰ ਦੇ ਹੁਕਮ ਤੋਂ ਬਾਅਦ ਰੋਸ ਮੁਜ਼ਾਹਰੇ ਹੋਏ ਤੇ ਇੱਕ ਫ਼ਿਰਕੇ ਨੂੰ ਚੋਣਵੇਂ ਢੰਗ ਨਾਲ ਨਿਸ਼ਾਨਾ ਬਣਾਉਣ ਦੇ ਦੋਸ਼ ਲੱਗੇ। ਸੱਤਾਧਾਰੀ ਭਾਜਪਾ ਇਸ ਤਰ੍ਹਾਂ ਦੀਆਂ ਰੋਕਾਂ ਨੂੰ ਕਾਨੂੰਨ ਵਿਵਸਥਾ ਸੁਚਾਰੂ ਰੱਖਣ ਲਈ ਚੁੱਕੇ ਕਦਮ ਦੱਸਦੀ ਹੈ ਜਿਸ ਦਾ ਸਮਾਜਵਾਦੀ ਪਾਰਟੀ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਅਖਿਲੇਸ਼ ਯਾਦਵ ਨੇ ਇਸ ਨੂੰ ‘ਅਣਐਲਾਨੀ ਐਮਰਜੈਂਸੀ’ ਗਰਦਾਨਿਆ ਹਾਲਾਂਕਿ ਉੱਤਰ ਪ੍ਰਦੇਸ਼ ਵਿੱਚ ਵਾਪਰੀ ਇਹ ਕੋਈ ਅਲੋਕਾਰੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਤਿਉਹਾਰਾਂ ਮੌਕੇ ਫ਼ਿਰਕੂ ਤਣਾਅ ਭੜਕਦਾ ਰਿਹਾ ਹੈ। ਧਾਰਮਿਕ ਥਾਵਾਂ ਦੀ ਸ਼ਨਾਖ਼ਤ ’ਤੇ ਸੂਬੇ ਵਿੱਚ ਪਹਿਲਾਂ ਹੀ ਸਿਆਸਤ ਭਖੀ ਹੋਈ ਹੈ ਅਤੇ ਟਕਰਾਅ ਮੌਤਾਂ ਦਾ ਕਾਰਨ ਵੀ ਬਣਿਆ ਹੈ।

ਈਦ ਤੇ ਸਿਆਸਤ Read More »

ਰਾਜਮਾਰਗਾਂ ‘ਤੇ ਯਾਤਰਾ ਕਰਨੀ ਹੋਈ ਮਹਿੰਗੀ, NHAI ਨੇ ਟੋਲ ਟੈਕਸ ਵਿੱਚ 4-5 ਫੀਸ਼ਦ ਕੀਤਾ ਵਾਧਾ

ਨਵੀਂ ਦਿੱਲੀ, 1 ਅਪ੍ਰੈਲ – ਮੰਗਲਵਾਰ ਤੋਂ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ‘ਤੇ ਯਾਤਰਾ ਕਰਨਾ ਮਹਿੰਗਾ ਹੋ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਦੇਸ਼ ਭਰ ਦੇ ਹਾਈਵੇਅ ਸਟ੍ਰੈਚਾਂ ‘ਤੇ ਟੋਲ ਚਾਰਜਾਂ ਵਿੱਚ ਔਸਤਨ ਚਾਰ ਤੋਂ ਪੰਜ ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਹਾਈਵੇਅ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਵਾਹਨ ਚਾਲਕਾਂ ਲਈ ਸੋਧੇ ਹੋਏ ਟੋਲ ਚਾਰਜ ਮੰਗਲਵਾਰ ਤੋਂ ਲਾਗੂ ਹੋ ਗਏ ਹਨ। NHAI ਨੇ ਸਾਰੇ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ਲਈ ਟੋਲ ਦਰਾਂ ਵਿੱਚ ਵਾਧੇ ਨੂੰ ਵੱਖਰੇ ਤੌਰ ‘ਤੇ ਸੂਚਿਤ ਕੀਤਾ ਹੈ। ਅਧਿਕਾਰੀ ਦੇ ਅਨੁਸਾਰ, ਟੋਲ ਚਾਰਜਾਂ ਵਿੱਚ ਸੋਧ ਸਾਲਾਨਾ ਅਭਿਆਸ ਦਾ ਹਿੱਸਾ ਹੈ। ਇਹ ਥੋਕ ਮੁੱਲ ਸੂਚਕਾਂਕ ਅਧਾਰਤ ਮੁਦਰਾਸਫੀਤੀ ਵਿੱਚ ਬਦਲਾਅ ਨਾਲ ਜੁੜਿਆ ਹੋਇਆ ਹੈ। ਹਰ ਸਾਲ ਇਸਨੂੰ 1 ਅਪ੍ਰੈਲ ਤੋਂ ਲਾਗੂ ਕੀਤਾ ਜਾਂਦਾ ਹੈ। ਨੈਸ਼ਨਲ ਹਾਈਵੇ ਨੈੱਟਵਰਕ ‘ਤੇ ਲਗਭਗ 855 ਉਪਭੋਗਤਾ ਫੀਸ ਪਲਾਜ਼ਾ ਹਨ, ਜਿਨ੍ਹਾਂ ‘ਤੇ ਨੈਸ਼ਨਲ ਹਾਈਵੇ ਫੀਸ (ਦਰਾਂ ਦਾ ਨਿਰਧਾਰਨ ਅਤੇ ਸੰਗ੍ਰਹਿ) ਨਿਯਮ, 2008 ਦੇ ਅਨੁਸਾਰ ਫੀਸ ਲਗਾਈ ਜਾਂਦੀ ਹੈ। ਇਨ੍ਹਾਂ ਵਿੱਚੋਂ, ਲਗਭਗ 675 ਜਨਤਕ ਤੌਰ ‘ਤੇ ਫੰਡ ਪ੍ਰਾਪਤ ਫੀਸ ਪਲਾਜ਼ਾ ਹਨ ਅਤੇ 180 ਟੋਲ ਪਲਾਜ਼ਾ ਹਨ ਜੋ ਹਾਈਵੇ ਵਿਕਾਸ ਕੰਪਨੀਆਂ ਦੁਆਰਾ ਚਲਾਏ ਜਾਂਦੇ ਹਨ।

ਰਾਜਮਾਰਗਾਂ ‘ਤੇ ਯਾਤਰਾ ਕਰਨੀ ਹੋਈ ਮਹਿੰਗੀ, NHAI ਨੇ ਟੋਲ ਟੈਕਸ ਵਿੱਚ 4-5 ਫੀਸ਼ਦ ਕੀਤਾ ਵਾਧਾ Read More »

ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ

ਚੰਡੀਗੜ੍ਹ, 1 ਅਪ੍ਰੈਲ – ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਈ.ਆਰ.ਓ.), ਜ਼ਿਲ੍ਹਾ ਚੋਣ ਅਧਿਕਾਰੀ (ਡੀ.ਈ.ਓ.), ਅਤੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਪੱਧਰ ‘ਤੇ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। 31 ਮਾਰਚ 2025 ਤੱਕ 25 ਦੌਰਾਨ ਕੁੱਲ 4,719 ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 40 ਮੀਟਿੰਗਾਂ ਸੀ.ਈ.ਓਜ਼ ਵੱਲੋਂ, 800 ਮੀਟਿੰਗਾਂ ਡੀ.ਈ.ਓਜ਼ ਵੱਲੋਂ ਅਤੇ 3,879 ਮੀਟਿੰਗਾਂ ਈ.ਆਰ.ਓਜ਼ ਵੱਲੋਂ ਕੀਤੀਆਂ ਗਈਆਂ ਹਨ, ਜਿਸ ਵਿੱਚ ਦੇਸ਼ ਭਰ ਵਿੱਚ ਸਿਆਸੀ ਪਾਰਟੀਆਂ ਦੇ 28,000 ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ। ਇਹ ਮੀਟਿੰਗਾਂ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਸ੍ਰੀ ਗਿਆਨੇਸ਼ ਕੁਮਾਰ ਵੱਲੋਂ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੇ ਨਾਲ 4 ਤੇ 5 ਮਾਰਚ 2025 ਨੂੰ ਆਈ.ਆਈ.ਆਈ.ਡੀ.ਈ.ਐਮ., ਨਵੀਂ ਦਿੱਲੀ ਵਿਖੇ ਹੋਈ ਮੁੱਖ ਚੋਣ ਅਧਿਕਾਰੀਆਂ ਦੀ ਕਾਨਫਰੰਸ ਦੌਰਾਨ ਜਾਰੀ ਨਿਰਦੇਸ਼ਾਂ ਮੁਤਾਬਕ ਕੀਤੀਆਂ ਗਈਆਂ ਹਨ। ਇਹਨਾਂ ਯਤਨਾਂ ਦਾ ਉਦੇਸ਼ ਸਬੰਧਤ ਸਮਰੱਥ ਅਧਿਕਾਰੀ ਜਿਵੇਂ ਕਿ ਈਆਰਓ ਜਾਂ ਡੀਈਓ ਜਾਂ ਸੀਈਓ ਵੱਲੋਂ ਕਿਸੇ ਵੀ ਲੰਬਿਤ ਮੁੱਦੇ ਨੂੰ ਲੋਕ ਪ੍ਰਤੀਨਿਧਤਾ ਐਕਟ 1950 ਅਤੇ 1951; ਵੋਟਰਾਂ ਦੀ ਰਜਿਸਟ੍ਰੇਸ਼ਨ ਨਿਯਮ, 1960; ਚੋਣ ਆਚਰਣ ਨਿਯਮ, 1961 ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੇ ਗਏ ਮੈਨੂਅਲ, ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੇ ਮੌਜੂਦਾ ਕਾਨੂੰਨੀ ਢਾਂਚੇ ਤਹਿਤ ਹੱਲ ਕਰਨਾ ਹੈ। ਹੋਰ ਮੁਲਾਂਕਣ ਲਈ ਸਾਰੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਤੋਂ ਇੱਕ ਕਾਰਵਾਈ ਰਿਪੋਰਟ ਮੰਗੀ ਗਈ ਹੈ ਅਤੇ ਜੇਕਰ ਕੋਈ ਵੀ ਮੁੱਦਾ, ਮੌਜੂਦਾ ਕਾਨੂੰਨੀ ਢਾਂਚੇ ਦੇ ਅੰਦਰ ਹੱਲ ਨਹੀਂ ਹੁੰਦਾ ਹੈ, ਤਾਂ ਕਮਿਸ਼ਨ ਦੁਆਰਾ ਚੁੱਕਿਆ ਜਾਵੇਗਾ।

ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ Read More »

ਗਰਮੀ ਦੇ ਮੱਦੇਨਜ਼ਰ ਅਟਾਰੀ ਵਾਹਗਾ ਰੀਟਰੀਟ ਸੈਰਮਨੀ ਦੇ ਸਮੇਂ ‘ਚ ਕੀਤਾ ਬਦਲਾਅ

1, ਅਪ੍ਰੈਲ – ਪੰਜਾਬ ‘ਚ ਲਗਾਤਾਰ ਵਧ ਰਹੀ ਗਰਮੀ ਨੂੰ ਦੇਖਦਿਆਂ ਅਟਾਰੀ-ਵਾਹਗਾ ਸਰਹੱਦ ‘ਤੇ ਰੀਟਰੀਟ ਸੈਰਮਨੀ ਦਾ ਸਮਾਂ ਬਦਲਿਆ ਗਿਆ ਹੈ। ਬੀਐਸਐਫ਼ ਵੱਲੋਂ ਸੈਲਾਨੀਆਂ ਨੂੰ ਵੇਖਦੇ ਹੋਏ ਇਸ ‘ਚ ਤਬਦੀਲੀ ਕੀਤੀ ਗਈ ਹੈ। ਬੀਐਸਐਫ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਦੇ ਕਾਰਨ ਹੁਣ ਰੀਟਰੀਟ ਸੈਰਮਨੀ ਦਾ ਸਮਾਂ ਸ਼ਾਮ 6 ਵਜੇ ਦਾ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਸਮਾਂ ਸ਼ਾਮ ਸਾਢੇ 5: 30 ਵਜੇ ਦਾ ਸੀ ਜਿਸ ਵਿੱਚ ਤਬਦੀਲੀ ਲਿਆਂਦੇ ਹੋਏ ਹੁਣ 6 ਵਜੇ ਤੱਕ ਦਿੱਤਾ ਗਿਆ ਹੈ। ਪੂਰੇ ਦੇਸ਼ ‘ਚੋਂ ਰੋਜ਼ ਹਜ਼ਾਰਾਂ ਸੈਲਾਨੀ ਵਾਹਗਾ-ਸਰਹੱਦ ‘ਤੇ ਰੀਟਰੀਟ ਸੈਰਾਮਨੀ ਵੇਖਣ ਦੇ ਲਈ ਪਹੁੰਚਦੇ ਹਨ।

ਗਰਮੀ ਦੇ ਮੱਦੇਨਜ਼ਰ ਅਟਾਰੀ ਵਾਹਗਾ ਰੀਟਰੀਟ ਸੈਰਮਨੀ ਦੇ ਸਮੇਂ ‘ਚ ਕੀਤਾ ਬਦਲਾਅ Read More »

ਪਾਕਿਸਤਾਨ ਦੇ EX-PM ਇਮਰਾਨ ਖਾਨ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ

ਲਾਹੌਰ, 1 ਅਪ੍ਰੈਲ – ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਲਈ ਉਨ੍ਹਾਂ ਦੇ ਸੰਘਰਸ਼ਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਪਾਕਿਸਤਾਨ ਵਰਲਡ ਅਲਾਇੰਸ ਦੇ ਮੈਂਬਰਾਂ, ਜੋ ਕਿ ਪਿਛਲੇ ਸਾਲ ਦਸੰਬਰ ਵਿੱਚ ਸਥਾਪਿਤ ਇੱਕ ਵਕਾਲਤ ਸਮੂਹ ਹੈ, ਜੋ ਕਿ ਨਾਰਵੇਈ ਰਾਜਨੀਤਿਕ ਪਾਰਟੀ ਪਾਰਟੀਏਟ ਸੈਂਟਰਮ ਨਾਲ ਵੀ ਜੁੜਿਆ ਹੋਇਆ ਹੈ, ਨੇ ਇਮਰਾਨ ਖਾਨ ਦੀ ਨਾਮਜ਼ਦਗੀ ਦਾ ਐਲਾਨ ਕੀਤਾ। ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੀ ਰੱਖਿਆ ਲਈ ਮਹੱਤਵਪੂਰਨ ਕੰਮ ਪਾਰਟੀ ਸੈਂਟਰਮ ਨੇ ਕ੍ਰਿਸਮਸ ‘ਤੇ 72 ਸਾਲਾ ਸਾਬਕਾ ਖਿਡਾਰੀ ਅਤੇ ਹੁਣ ਸਿਆਸਤਦਾਨ ਇਮਰਾਨ, ਜਿਨ੍ਹਾਂ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਖਿਤਾਬ ਦਿਵਾਇਆ, ਨੂੰ ਨੋਬਲ ਲਈ ਨਾਮਜ਼ਦ ਕਰਨ ਸੰਬੰਧੀ ਇੱਕ ਬਿਆਨ ਜਾਰੀ ਕੀਤਾ। Partiet Sentrum ਨੇ ਕੱਲ੍ਹ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਣੀ ਪੋਸਟ ਵਿੱਚ ਕਿਹਾ, “ਸਾਨੂੰ ਪਾਰਟੀਟ ਸੈਂਟਰਮ ਵੱਲੋਂ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ, ਨਾਮਜ਼ਦ ਕਰਨ ਦੇ ਅਧਿਕਾਰ ਵਾਲੇ ਕਿਸੇ ਵੀ ਵਿਅਕਤੀ ਨਾਲ ਗੱਠਜੋੜ ਵਿੱਚ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਲਈ ਉਨ੍ਹਾਂ ਦੇ ਕੰਮ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। 2019 ਵਿੱਚ ਨੋਬਲ ਲਈ ਵੀ ਨਾਮਜ਼ਦ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਸਾਲ 2019 ਵਿੱਚ, ਇਮਰਾਨ ਖਾਨ ਨੂੰ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਹਰ ਸਾਲ, ਨਾਰਵੇਈ ਨੋਬਲ ਕਮੇਟੀ ਨੂੰ ਸੈਂਕੜੇ ਨਾਮਜ਼ਦਗੀਆਂ ਪ੍ਰਾਪਤ ਹੁੰਦੀਆਂ ਹਨ, ਜਿਸ ਤੋਂ ਬਾਅਦ ਉਹ 8 ਮਹੀਨਿਆਂ ਦੀ ਲੰਬੀ ਪ੍ਰਕਿਰਿਆ ਰਾਹੀਂ ਜੇਤੂ ਦੀ ਚੋਣ ਕਰਦੇ ਹਨ।

ਪਾਕਿਸਤਾਨ ਦੇ EX-PM ਇਮਰਾਨ ਖਾਨ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ Read More »