OnePlus 13T ਸਮਾਰਟਫੋਨ ਇਸੇ ਮਹੀਨੇ ਹੋਵੇਗਾ ਲਾਂਚ

ਨਵੀਂ ਦਿੱਲੀ, 1 ਅਪ੍ਰੈਲ – OnePlus ਇਸ ਸਮੇਂ ਆਪਣੇ ਕੰਪੈਕਟ ਸਮਾਰਟਫੋਨ ‘ਤੇ ਕੰਮ ਕਰ ਰਿਹਾ ਹੈ। ਕੰਪਨੀ ਨੇ ਆਪਣੇ ਅਧਿਕਾਰਕ Weibo ਹੈਂਡਲ ‘ਤੇ OnePlus 13T ਦੇ ਲਾਂਚ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਇਸ ਵੇਲੇ ਕੰਪਨੀ ਨੇ ਲਾਂਚ ਦੀ ਤਰੀਕ ਦਾ ਐਲਾਨ ਨਹੀਂ ਕੀਤਾ। ਰਿਪੋਰਟਾਂ ਅਨੁਸਾਰ, OnePlus ਦਾ ਇਹ ਫੋਨ ਪਾਵਰਫੁੱਲ ਸਪੈਕਸ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। 2022 ਤੋਂ ਬਾਅਦ OnePlus ਹੁਣ T-ਸੀਰੀਜ਼ ਦਾ ਫੋਨ ਲਾਂਚ ਕਰਨ ਜਾ ਰਿਹਾ ਹੈ।

OnePlus 13T ਹੋਇਆ ਕਨਫਰਮ

OnePlus ਨੇ Weibo ‘ਤੇ ਇਕ ਵੀਡੀਓ ਪੋਸਟ ਕਰ ਕੇ ਆਪਣੇ ਆਉਣ ਵਾਲੇ ਫੋਨ ਨੂੰ ਟੀਜ਼ ਕੀਤਾ ਹੈ। ਇਸ ਵਿਚ OnePlus ਨੇ “small-screen powerhouse” ਲਿਖਿਆ ਹੈ। OnePlus ਦਾ ਇਹ ਫੋਨ ਕੰਪੈਕਟ ਡਿਜ਼ਾਈਨ ਦੇ ਨਾਲ ਪਾਵਰਫੁੱਲ ਪਰਫਾਰਮੈਂਸ ਫੀਚਰਜ਼ ਆਫਰ ਕਰੇਗਾ। ਇਸ ਵੀਡੀਓ ਦੇ ਅਖੀਰ ‘ਚ ਫੋਨ ਦੇ ਬਾਕਸ ‘ਤੇ OnePlus 13T ਲਿਖਿਆ ਹੋਇਆ ਦਿਖਾਈ ਦਿੰਦਾ ਹੈ ਜਿਸ ਨਾਲ ਇਸ ਦਾ ਨਾਂ ਕਨਫਰਮ ਹੁੰਦਾ ਹੈ। OnePlus ਦੇ ਇਸ ਆਉਣ ਵਾਲੇ ਫੋਨ ਬਾਰੇ ਕਿਹਾ ਜਾ ਰਿਹਾ ਹੈ ਕਿ ਇਸਨੂੰ ਚੀਨ ਵਿਚ ਇਸ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ ਬਾਰੇ ਕੰਪਨੀ ਨੇ ਹੁਣ ਤਕ ਕੋਈ ਵੀ ਡਿਟੇਲ ਸ਼ੇਅਰ ਨਹੀਂ ਕੀਤੀ ਹੈ। ਕੰਪਨੀ ਦੇ ਪ੍ਰੈਜ਼ੀਡੈਂਟ ਨੇ ਕੁਝ ਦਿਨ ਪਹਿਲਾਂ ਹੀ ਦੱਸਿਆ ਸੀ ਕਿ OnePlus ਛੋਟੀ ਸਕ੍ਰੀਨ ਵਾਲੇ ਫਲੈਗਸ਼ਿਪ ਸਮਾਰਟਫੋਨ ‘ਤੇ ਕੰਮ ਕਰ ਰਿਹਾ ਹੈ।

OnePlus 13T ਦੇ ਸੰਭਾਵੀ ਫੀਚਰਜ਼

ਅਪਕਮਿੰਗ OnePlus 13T ਸਮਾਰਟਫੋਨ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਇਕ ਸਕਵਾਇਰਿਸ਼ ਕੈਮਰਾ ਆਇਲੈਂਡ ਮਿਲੇਗਾ। ਇਸ ਵਿਚ ਪਿਲ-ਸ਼ੇਪ ਕੱਟਆਉਟ ਦਿੱਤਾ ਗਿਆ ਹੈ ਜਿਸ ਵਿਚ 50 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸ ਫੋਨ ‘ਚ ਫਲੈਟ ਫਰੇਮ ਦਿੱਤਾ ਗਿਆ ਹੈ। ਇਸ ਫੋਨ ਵਿਚ ਫਲੈਟ ਫਰੇਮ ਦਿੱਤਾ ਜਾਵੇਗਾ ਜਿਸ ਵਿਚ ਅਲਰਟ ਸਲਾਈਡਰ ਦੀ ਜਗ੍ਹਾ ਕਸਟਮਾਈਜੇਬਲ ਬਟਨ ਦਿੱਤਾ ਜਾ ਸਕਦਾ ਹੈ। OnePlus 13T ਬਾਰੇ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਚ 6.3-ਇੰਚ ਦੀ ਡਿਸਪਲੇਅ ਮਿਲੇਗੀ, ਜਿਸਦੀ ਰੈਜ਼ੋਲਿਊਸ਼ਨ 1.5K ਅਤੇ ਰਿਫ੍ਰੇਸ਼ ਰੇਟ 120Hz ਹੋਣਗੇ। OnePlus ਦਾ ਇਹ ਫੋਨ ਕਵਾਲਕੋਮ ਦੇ Snapdragon 8 Elite ਪ੍ਰੋਸੈੱਸਰ ਨਾਲ 6,200mAh ਦੀ ਬੈਟਰੀ ਨਾਲ ਆਵੇਗਾ। ਇਹ 80W ਫਾਸਟ ਚਾਰਜਿੰਗ ਦਾ ਸਮਰਥਨ ਕਰੇਗਾ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ...