
ਨਵੀਂ ਦਿੱਲੀ, 30 ਮਾਰਚ – ਮੁੰਬਈ ਇੰਡੀਅਨਜ਼ ਦੇ ਨੌਜਵਾਨ ਗੇਂਦਬਾਜ਼ ਸੱਤਿਆਨਾਰਾਇਣ ਰਾਜੂ ਨੇ ਗੁਜਰਾਤ ਟਾਈਟਨਜ਼ ਵਿਰੁੱਧ ਆਪਣੇ ਪਹਿਲੇ ਓਵਰ ‘ਚ ਇੰਡੀਅਨ ਪ੍ਰੀਮੀਅਰ ਲੀਗ ਦੀ ਸਭ ਤੋਂ ਹੌਲੀ ਗੇਂਦ ਸੁੱਟੀ। ਹੌਲੀ ਬਾਊਂਸਰ ਨੂੰ ਜੋਸ ਬਟਲਰ ਤੱਕ ਪਹੁੰਚਣ ‘ਚ ਬਹੁਤ ਸਮਾਂ ਲੱਗਿਆ, ਜਿਸ ਨੇ ਇਸ ਨੂੰ ਸੀਮਾ ਦੇ ਪਾਰ ਕਰ ਦਿੱਤਾ। ਗੇਂਦ ਇੰਨੀ ਹੌਲੀ ਸੀ ਕਿ ਸਪੀਡ ਗਨ ਇਸ ਦੀ ਗਤੀ ਨੂੰ ਮਾਪ ਨਾ ਸਕੀ।
ਮੁੰਬਈ ਇੰਡੀਅਨਜ਼ ਵੱਲੋਂ ਡੈਬਿਊ ਕਰਨ ਵਾਲੇ ਸੱਤਿਆਨਾਰਾਇਣ ਰਾਜੂ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਗੁਜਰਾਤ ਟਾਈਟਨਜ਼ ਖ਼ਿਲਾਫ਼ ਆਈਪੀਐੱਲ 2025 ਦੇ ਮੈਚ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ ‘ਚ ਸਭ ਤੋਂ ਹੌਲੀ ਗੇਂਦਾਂ ‘ਚੋਂ ਇੱਕ ਸੁੱਟੀ। ਆਂਧਰਾ ਪ੍ਰਦੇਸ਼ ਦੇ 25 ਸਾਲਾ ਤੇਜ਼ ਗੇਂਦਬਾਜ਼ ਨੇ ਗੁਜਰਾਤ ਦੇ ਜੋਸ ਬਟਲਰ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਪਾਰੀ ਦੇ 13ਵੇਂ ਓਵਰ ‘ਚ ਬੈਕ-ਆਫ-ਦ-ਹੈਂਡ ਵੇਰੀਏਸ਼ਨ ਗੇਂਦਬਾਜ਼ੀ ਕੀਤੀ। ਦੱਸ ਦੇਈਏ ਕਿ ਸਪੀਡ ਗਨ ਨੇ ਇਸ ਗੇਂਦ ਨੂੰ ਛੱਡ ਕੇ ਓਵਰ ‘ਚ ਸਾਰੀਆਂ ਗੇਂਦਾਂ ਦੀ ਗਤੀ ਦਿਖਾਈ ਪਰ ਇਹ ਇਸ ਗੇਂਦ ਦੀ ਗਤੀ ਨੂੰ ਰਿਕਾਰਡ ਨਹੀਂ ਕਰ ਸਕੀ। ਇਸ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ।
ਚੇਨਈ ਖ਼ਿਲਾਫ਼ ਆਈਪੀਐੱਲ ‘ਚ ਕੀਤਾ ਡੈਬਿਊ
ਦੱਸ ਦੇਈਏ ਕਿ ਸੱਤਿਆਨਾਰਾਇਣ ਰਾਜੂ ਨੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਮੈਚ ‘ਚ ਸਿਰਫ਼ ਇੱਕ ਓਵਰ ਗੇਂਦਬਾਜ਼ੀ ਕੀਤੀ, ਜੋ ਕਿ ਐਤਵਾਰ 23 ਮਾਰਚ ਨੂੰ ਉਸ ਦਾ ਆਈਪੀਐੱਲ ਡੈਬਿਊ ਸੀ। ਆਪਣੇ ਇੱਕੋ ਇੱਕ ਓਵਰ ‘ਚ 13 ਦੌੜਾਂ ਦੇਣ ਦੇ ਬਾਵਜੂਦ, ਆਂਧਰਾ ਦੇ ਇਸ ਤੇਜ਼ ਗੇਂਦਬਾਜ਼ ਨੇ ਟੀਮ ‘ਚ ਆਪਣੀ ਜਗ੍ਹਾ ਬਣਾਈ ਰੱਖੀ। ਰਾਜੂ ਨੇ ਗੁਜਰਾਤ ਵਿਰੁੱਧ ਤਿੰਨ ਓਵਰ ਸੁੱਟੇ। ਇਸ ‘ਚ ਉਸ ਨੇ ਪਹਿਲੇ ਓਵਰ ‘ਚ 13 ਦੌੜਾਂ ਦਿੱਤੀਆਂ। ਉਸ ਨੂੰ ਡੈਥ ਓਵਰਾਂ ‘ਚ ਵਾਪਸ ਬੁਲਾਇਆ ਗਿਆ, ਜਿੱਥੇ ਉਸ ਨੇ 19 ਦੌੜਾਂ ਦਿੱਤੀਆਂ।