February 17, 2025

ਲੁਧਿਆਣਾ ‘ਚ ਸਾਈਕਲ ਦੀਆਂ ਸੀਟਾਂ ਬਣਾਉਣ ਵਾਲੀ ਫ਼ੈਕਟਰੀ ‘ਚ ਲੱਗੀ ਅੱਗ

ਲੁਧਿਆਣਾ, 17 ਫਰਵਰੀ – ਲੁਧਿਆਣਾ ਦੇ ਵਿਸ਼ਕਰਮਾ ਚੌਂਕ ਨੇੜੇ ਸਾਈਕਲ ਦੀਆਂ ਸੀਟਾਂ ਬਣਾਉਣ ਵਾਲੀ ਫ਼ੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਘਟਨਾ ਵਿਚ ਫ਼ੈਕਟਰੀ ਵਿੱਚ ਕੰਮ ਕਰ ਰਹੇ ਤਿੰਨ ਵਿਅਕਤੀ ਅੱਗ ਦੀ ਚਪੇਟ ਵਿੱਚ ਆ ਗਏ। ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਗੰਭੀਰ ਰੂਪ ਵਿਚ ਝੁਲਸ ਗਿਆ। ਮੌਕੇ ‘ਤੇ ਪਹੁੰਚੀਆਂ ਫ਼ਾਇਰ ਟੈਂਡਰ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ ਪ੍ਰੰਤੂ ਅੱਗ ਇੰਨੀ ਜ਼ਿਆਦਾ ਤੇਜ਼ੀ ਨਾਲ ਫੈਲੀ ਜਿਸ ਕਾਰਨ ਅੱਗ ਦੀ ਚਪੇਟ ਵਿੱਚ ਆਏ ਦੋ ਵਿਅਕਤੀਆ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਨਾਂ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।

ਲੁਧਿਆਣਾ ‘ਚ ਸਾਈਕਲ ਦੀਆਂ ਸੀਟਾਂ ਬਣਾਉਣ ਵਾਲੀ ਫ਼ੈਕਟਰੀ ‘ਚ ਲੱਗੀ ਅੱਗ Read More »

90 ਫੀਸਦ ਲੋਕ ਸੰਤਰੇ ਤੇ ਕਿੰਨੂ ਖਰੀਦਣ ਸਮੇਂ ਕਰਦੇ ਹਨ ਇਹ ਗਲਤੀ

ਨਵੀਂ ਦਿੱਲੀ, 17 ਫਰਵਰੀ – ਸੰਤਰੇ ਤੇ ਕਿੰਨੂ ਦੋਵੇਂ ਮਿੱਠੇ ਤੇ ਖੱਟੇ ਸੁਆਦ ਵਾਲੇ ਫਲ ਹਨ। ਜੋ ਸਰਦੀਆਂ ਦੇ ਮੌਸਮ ਵਿੱਚ ਬਾਜ਼ਾਰ ਵਿੱਚ ਆਸਾਨੀ ਨਾਲ ਮਿਲਦੇ ਹਨ। ਇਹ ਫਲ ਨਾ ਸਿਰਫ਼ ਸੁਆਦੀ ਹੁੰਦੇ ਹਨ, ਸਗੋਂ ਵਿਟਾਮਿਨ ਸੀ ਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਵੀ ਹੁੰਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਹਾਲਾਂਕਿ ਤੁਸੀਂ ਜਾਣਦੇ ਹੋ ਕਿ ਸੰਤਰਾ ਤੇ ਕਿੰਨੂ ਦੋਵੇਂ ਵੱਖ-ਵੱਖ ਫਲ ਹਨ? ਹਾਂ, ਅਕਸਰ ਲੋਕ ਇਨ੍ਹਾਂ ਦੋਵਾਂ ਨੂੰ ਇੱਕੋ ਜਿਹਾ ਸਮਝਦੇ ਹਨ ਤੇ ਖਰੀਦਦਾਰੀ ਕਰਦੇ ਸਮੇਂ ਗਲਤੀ ਕਰਦੇ ਹਨ। ਮੂਲ ਤੇ ਪ੍ਰਜਾਤੀ ਸੰਤਰਾ ਤੇ ਕਿੰਨੂ ਦੋਵੇਂ ਹੀ ਸਿਟਰਸ ਪਰਿਵਾਰ ਨਾਲ ਸਬੰਧਤ ਰੱਖਦੇ ਹਨ ਪਰ ਇਨ੍ਹਾਂ ਦੀ ਪ੍ਰਜਾਤੀ ਤੇ ਮੂਲ ਵੱਖ-ਵੱਖ ਹੈ। ਸੰਤਰੇ ਜਿਸ ਨੂੰ ਵਿਗਿਆਨੀ ਭਾਸ਼ਾ ‘ਚ ਸਿਟਰਸ ਸਾਈਨੇਨਸਿਸ ਕਿਹਾ ਜਾਂਦਾ ਹੈ, ਚੀਨ ਤੇ ਦੱਖਣ-ਪੂਰਬੀ ਏਸ਼ੀਆ ਵਿੱਚ ਪੈਦਾ ਹੋਇਆ ਸੀ। ਇਸ ਦੇ ਨਾਲ ਹੀ ਕਿੰਨੂ (ਸਿਟਰਸ ਰੈਟੀਕੁਲੇਟਾ ਜਾਂ ਸਿਟਰਸ ਨੋਬਿਲਿਸ) ਇੱਕ ਹਾਈਬ੍ਰਿਡ ਪ੍ਰਜਾਤੀ ਹੈ, ਜੋ ਸੰਤਰੇ ਤੇ ਮੈਂਡਰਿਨ ਦੇ ਸੁਮੇਲ ਤੋਂ ਬਣਿਆ ਹੈ। ਕਿੰਨੂ ਦੀ ਉਤਪਤੀ ਭਾਰਤੀ ਉਪ ਮਹਾਂਦੀਪ ਤੇ ਦੱਖਣੀ ਏਸ਼ੀਆ ਵਿੱਚ ਹੋਈ ਮੰਨੀ ਜਾਦੀ ਹੈ। ਆਕਾਰ ਤੇ ਰੰਗ ਸੰਤਰੇ ਤੇ ਕਿੰਨੂ ਦੇ ਆਕਾਰ ਤੇ ਰੰਗ ਵਿੱਚ ਵੀ ਬਹੁਤ ਅੰਤਰ ਹੁੰਦਾ ਹੈ। ਸੰਤਰੇ ਆਮ ਤੌਰ ‘ਤੇ ਗੋਲ ਤੇ ਥੋੜ੍ਹੇ ਵੱਡੇ ਹੁੰਦੇ ਹਨ, ਜਦ ਕਿ ਕਿੰਨੋ ਛੋਟੇ ਤੇ ਥੋੜ੍ਹੇ ਜਿਹੇ ਚਪਟੇ ਹੁੰਦੇ ਹਨ। ਸੰਤਰੇ ਦਾ ਛਿਲਕਾ ਮੋਟਾ ਤੇ ਥੋੜ੍ਹਾ ਖੁਰਦਰਾ ਹੁੰਦਾ ਹੈ, ਕਿੰਨੂ ਦਾ ਛਿਲਕਾ ਪਤਲਾ ਤੇ ਮੁਲਾਇਮ ਹੁੰਦਾ ਹੈ। ਰੰਗ ਦੇ ਮਾਮਲੇ ਵਿੱਚ ਸੰਤਰੇ ਦਾ ਰੰਗ ਗੂੜਾ ਨਰੰਗੀ ਹੁੰਦਾ ਹੈ ਤੇ ਕਿੰਨੂ ਹਲਕੇ ਨਰੰਗੀ ਜਾਂ ਪੀਲੇ ਰੰਗ ਦੇ ਹੋ ਸਕਦੇ ਹਨ। ਛਿੱਲਕਾ ਉਤਾਰਨ ‘ਚ ਆਸਾਨੀ ਸੰਤਰੇ ਦਾ ਛਿਲਕਾ ਉਤਾਰਨਾ ਸੰਤਰੇ ਦੀ ਤੁਲਨਾ ਵਿੱਚ ਬਹੁਤ ਆਸਾਨ ਹੁੰਦਾ ਹੈ। ਕਿੰਨੂ ਦਾ ਛਿਲਕਾ ਪਤਲਾ ਤੇ ਢਿੱਲਾ ਹੁੰਦਾ ਹੈ, ਜਿਸ ਨੂੰ ਆਸਾਨੀ ਨਾਲ ਹੱਥਾ ਨਾਲ ਲਾਇਆ ਜਾ ਸਕਦਾ ਹੈ। ਦੂਜੇ ਪਾਸੇ ਸੰਤਰੇ ਦਾ ਛਿਲਕਾ ਮੋਟਾ ਤੇ ਚਿਪਚਿਪਾ ਹੁੰਦਾ ਹੈ, ਜਿਸ ਨੂੰ ਲਾਉਣ ਲਈ ਚਾਕੂ ਦੀ ਵਰਤੋਂ ਕਰਨੀ ਪੈ ਸਕਦੀ ਹੈ। ਇਹੀ ਕਾਰਨ ਹੈ ਕਿ ਕਿੰਨੂ ਨੂੰ ਬੱਚਿਆਂ ਤੇ ਬਜ਼ੁਰਗਾਂ ਲਈ ਵਧੇਰੇ ਸੁਵਿਧਾਜਨਕ ਮੰਨਿਆ ਜਾਂਦਾ ਹੈ। ਸੁਆਦ ‘ਚ ਫ਼ਰਕ ਸੁਆਦ ਦੇ ਮਾਮਲੇ ਵਿੱਚ ਦੋਵਾਂ ਫਲਾਂ ਵਿੱਚ ਅੰਤਰ ਹੁੰਦਾ ਹੈ। ਸੰਤਰੇ ਦਾ ਸੁਆਦ ਮਿੱਠਾ ਤੇ ਖੱਟਾ ਹੁੰਦਾ ਹੈ ਤੇ ਇਸ ਵਿੱਚ ਰਸ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਦੇ ਨਾਲ ਹੀ ਕਿੰਨੂ ਦਾ ਸੁਆਦ ਸੰਤਰੇ ਨਾਲੋਂ ਮਿੱਠਾ ਤੇ ਘੱਟ ਖੱਟਾ ਹੁੰਦਾ ਹੈ। ਕਿੰਨੂ ਵਿੱਚ ਰਸ ਦੀ ਮਾਤਰਾ ਥੋੜ੍ਹੀ ਘੱਟ ਹੁੰਦੀ ਹੈ ਪਰ ਇਸ ਦਾ ਸੁਆਦ ਵਧੇਰੇ ਖੁਸ਼ਬੂਦਾਰ ਤੇ ਤਾਜ਼ਾ ਹੁੰਦਾ ਹੈ। ਕਿਸ ‘ਚ ਹੁੰਦੇ ਹਨ ਜ਼ਿਆਦਾ ਬੀਜ ਸੰਤਰੇ ਤੇ ਕਿੰਨੂ ਵਿੱਚ ਬੀਜਾਂ ਦੀ ਗਿਣਤੀ ਵੀ ਵੱਖ-ਵੱਖ ਹੁੰਦੀ ਹੈ। ਸੰਤਰੇ ਵਿੱਚ ਬੀਜਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਜਦੋਂ ਕਿ ਕਿੰਨੂ ਵਿੱਚ ਘੱਟ ਜਾਂ ਬਿਲਕੁਲ ਵੀ ਬੀਜ ਨਹੀਂ ਹੁੰਦੇ ਹਨ। ਇਹੀ ਕਾਰਨ ਹੈ ਕਿ ਕਿੰਨੂ ਨੂੰ ਖਾਣ ਲਈ ਵਧੇਰੇ ਸੁਵਿਧਾਜਨਕ ਮੰਨਿਆ ਜਾਂਦਾ ਹੈ। ਪੌਸ਼ਟਿਕ ਤੱਤਾਂ ‘ਚ ਅੰਤਰ ਦੋਵਾਂ ਫਲਾਂ ਵਿੱਚ ਵਿਟਾਮਿਨ ਸੀ, ਫਾਈਬਰ ਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਹਾਲਾਂਕਿ ਸੰਤਰੇ ਵਿੱਚ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ, ਜਦੋਂ ਕਿ ਕਿੰਨੂ ਵਿੱਚ ਜ਼ਿਆਦਾ ਸ਼ੂਗਰ ਹੁੰਦੀ ਹੈ। ਇਸ ਲਈ ਜੇ ਤੁਹਾਨੂੰ ਮਿੱਠਾ ਸੁਆਦ ਪਸੰਦ ਹੈ ਤਾਂ ਕਿੰਨੂ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ। ਖਰੀਦਦਾਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਸੰਤਰੇ ਖਰੀਦਣ ਸਮੇਂ: ਸੰਤਰੇ ਦਾ ਛਿਲਕਾ ਚਮਕਦਾਰ ਤੇ ਗੂੜ੍ਹਾ ਨਰੰਗੀ ਰੰਗ ਦਾ ਹੋਣਾ ਚਾਹੀਦਾ ਹੈ। ਫਲ ਨੂੰ ਹਲਕਾ ਜਿਹਾ ਦਬਾਓ, ਜੇ ਇਹ ਥੋੜ੍ਹਾ ਜਿਹਾ ਨਰਮ ਮਹਿਸੂਸ ਹੋਵੇ ਤਾਂ ਇਹ ਪੱਕਿਆ ਹੋਇਆ ਤੇ ਰਸੀਲਾ ਹੋਵੇਗਾ। ਛਿਲਕਾ ਮੋਟਾ ਤੇ ਖੁਰਦਰਾ ਹੋਣਾ ਚਾਹੀਦਾ ਹੈ।

90 ਫੀਸਦ ਲੋਕ ਸੰਤਰੇ ਤੇ ਕਿੰਨੂ ਖਰੀਦਣ ਸਮੇਂ ਕਰਦੇ ਹਨ ਇਹ ਗਲਤੀ Read More »

240 ਗ੍ਰਾਮ ਤੋਂ ਜ਼ਿਆਦਾ ਸਬਜ਼ੀ ਖਾਣ ਨਾਸ 65 ਫੀਸਦ ਨਾਲ ਘਟਦਾ ਹੈ ਲਿਵਰ ਕੈਂਸਰ ਦਾ ਖਤਰਾ

ਨਵੀਂ ਦਿੱਲੀ, 17 ਫਰਵਰੀ – ਸਬਜ਼ੀਆਂ ਦਾ ਭੋਜਨ ਵਿੱਚ ਬਹੁਤ ਮਹੱਤਵ ਹੈ। ਜੇਕਰ ਇਸਨੂੰ ਚੰਗੀ ਤਰ੍ਹਾਂ ਤਿਆਰ ਨਾ ਕੀਤਾ ਜਾਵੇ ਤਾਂ ਖਾਣੇ ਦਾ ਸਾਰਾ ਸੁਆਦ ਹੀ ਖਰਾਬ ਹੋ ਜਾਂਦਾ ਹੈ। ਸਬਜ਼ੀਆਂ ਸਾਨੂੰ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦੀਆਂ ਹਨ। ਇੱਕ ਅਧਿਐਨ ਦੇ ਅਨੁਸਾਰ, ਕਾਫ਼ੀ ਸਬਜ਼ੀਆਂ ਖਾਣ ਨਾਲ ਜਿਗਰ ਦੇ ਕੈਂਸਰ ਦਾ ਖ਼ਤਰਾ 65 ਪ੍ਰਤੀਸ਼ਤ ਘੱਟ ਸਕਦਾ ਹੈ। ਫਰਾਂਸ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੈਡੀਕਲ ਰਿਸਰਚ ਦੇ ਖੋਜਕਰਤਾਵਾਂ ਦੀ ਅਗਵਾਈ ਹੇਠ ਕੀਤੇ ਗਏ ਇਸ ਅਧਿਐਨ ਵਿੱਚ ਸਿਰੋਸਿਸ ਤੋਂ ਪੀੜਤ ਮਰੀਜ਼ਾਂ ‘ਤੇ ਖੋਜ ਸ਼ਾਮਲ ਸੀ। ਇਨ੍ਹਾਂ ਮਰੀਜ਼ਾਂ ਵਿੱਚ ਸਬਜ਼ੀਆਂ ਅਤੇ ਫਲ ਖਾਣ ਦੇ ਫਾਇਦਿਆਂ ਦੀ ਜਾਂਚ ਕੀਤੀ। 42.5% ਮਰੀਜ਼ ਕਾਫ਼ੀ ਸਬਜ਼ੀਆਂ ਨਹੀਂ ਖਾ ਰਹੇ ਵਿਸ਼ਲੇਸ਼ਣ ਕੀਤੇ ਗਏ 179 ਮਰੀਜ਼ਾਂ ਵਿੱਚੋਂ, 20 ਨੂੰ ਹੈਪੇਟੋਸੈਲੂਲਰ ਕਾਰਸੀਨੋਮਾ (ਜਿਗਰ ਦਾ ਕੈਂਸਰ) ਦਾ ਪਤਾ ਲੱਗਿਆ। ਟੀਮ ਨੇ ਪਾਇਆ ਕਿ ਸਿਰੋਸਿਸ ਵਾਲੇ 42.5 ਪ੍ਰਤੀਸ਼ਤ ਮਰੀਜ਼ ਕਾਫ਼ੀ ਫਲ ਅਤੇ ਸਬਜ਼ੀਆਂ ਨਹੀਂ ਖਾ ਰਹੇ ਸਨ। ਖੋਜਕਰਤਾਵਾਂ ਨੇ ਕਿਹਾ ਕਿ ਸਿਰੋਸਿਸ ਦੇ ਮਰੀਜ਼ ਜੋ ਰੋਜ਼ਾਨਾ 240 ਗ੍ਰਾਮ ਤੋਂ ਵੱਧ ਸਬਜ਼ੀਆਂ ਖਾਂਦੇ ਸਨ, ਉਨ੍ਹਾਂ ਵਿੱਚ ਜਿਗਰ ਦੇ ਕੈਂਸਰ ਦੇ ਮਾਮਲਿਆਂ ਵਿੱਚ 65 ਪ੍ਰਤੀਸ਼ਤ ਦੀ ਕਮੀ ਆਈ। ਜਾਣਕਾਰੀ ਜੋ ਉਪਯੋਗੀ ਸਾਬਤ ਹੋਈ ਟੀਮ ਨੇ ਕਿਹਾ ਕਿ ਸਿਰੋਸਿਸ ਵਾਲੇ ਮਰੀਜ਼ਾਂ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਖਪਤ ਅਤੇ ਹੈਪੇਟੋਸੈਲੂਲਰ ਕਾਰਸੀਨੋਮਾ ਦੇ ਜੋਖਮ ਵਿਚਕਾਰ ਸਬੰਧ ਚੰਗੀ ਤਰ੍ਹਾਂ ਦਸਤਾਵੇਜ਼ੀ ਨਹੀਂ ਹੈ। ਅਜਿਹੀ ਜਾਣਕਾਰੀ ਹੈਪੇਟੋਸੈਲੂਲਰ ਕਾਰਸਿਨੋਮਾ ਦੀ ਰੋਕਥਾਮ ਵਿੱਚ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ। ਇਹ ਖੋਜ JHEP ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ। ਜਿਗਰ ਦਾ ਕੈਂਸਰ ਛੇਵਾਂ ਸਭ ਤੋਂ ਆਮ ਕੈਂਸਰ ਜਿਗਰ ਦਾ ਕੈਂਸਰ ਦੁਨੀਆ ਭਰ ਵਿੱਚ ਛੇਵਾਂ ਸਭ ਤੋਂ ਆਮ ਕੈਂਸਰ ਹੈ, ਜੋ ਮੁੱਖ ਤੌਰ ‘ਤੇ ਹੈਪੇਟੋਸੈਲੂਲਰ ਕਾਰਸੀਨੋਮਾ ਦੁਆਰਾ ਦਰਸਾਇਆ ਜਾਂਦਾ ਹੈ, ਜੋ ਲਗਭਗ 85-90 ਪ੍ਰਤੀਸ਼ਤ ਹੈ।

240 ਗ੍ਰਾਮ ਤੋਂ ਜ਼ਿਆਦਾ ਸਬਜ਼ੀ ਖਾਣ ਨਾਸ 65 ਫੀਸਦ ਨਾਲ ਘਟਦਾ ਹੈ ਲਿਵਰ ਕੈਂਸਰ ਦਾ ਖਤਰਾ Read More »

ਕੀ ਪਲਾਸਟਿਕ ਦੇ ਡੱਬਿਆਂ ‘ਚ ਭੋਜਨ ਖਾਣ ਨਾਲ ਵੱਧ ਸਕਦਾ ਹੈ ਹਾਰਟ ਅਟੈਕ ਦਾ ਖਤਰਾ

17, ਫਰਵਰੀ – ਚੀਨੀ ਖੋਜਕਾਰਾਂ ਦੁਆਰਾ ਕੀਤੇ ਗਏ ਇੱਕ ਨਵੇਂ ਅਧਿਐਨ ਰਾਹੀਂ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਇਸ ਅਧਿਐਨ ‘ਚ ਪਾਇਆ ਗਿਆ ਹੈ ਕਿ ਪਲਾਸਟਿਕ ਦੇ ਡੱਬਿਆਂ ਵਿੱਚ ਨਿਯਮਿਤ ਤੌਰ ‘ਤੇ ਖਾਣਾ ਖਾਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਸਕਦਾ ਹੈ। ਖੋਜ ਦਰਸਾਉਂਦੀ ਹੈ ਕਿ ਪਲਾਸਟਿਕ ਦੇ ਡੱਬਿਆਂ ਵਿੱਚ ਖਾਣਾ ਖਾਣ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। 2018 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪਲਾਸਟਿਕ ਦੇ ਡੱਬਿਆਂ ਵਿੱਚ ਖਾਣਾ ਖਾਣ ਨਾਲ ਸਰੀਰ ਵਿੱਚ ਬਿਸਫੇਨੋਲ-ਏ (ਬੀਪੀਏ) ਵਰਗੇ ਰਸਾਇਣਾਂ ਦਾ ਸੰਪਰਕ ਵੱਧ ਜਾਂਦਾ ਹੈ, ਜੋ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ। 3,000 ਤੋਂ ਵੱਧ ਲੋਕਾਂ ‘ਤੇ ਕੀਤਾ ਗਿਆ ਅਧਿਐਨ 3,000 ਤੋਂ ਵੱਧ ਲੋਕਾਂ ‘ਤੇ ਕੀਤੇ ਗਏ ਪ੍ਰਯੋਗਾਂ ਵਿੱਚ ਪਾਇਆ ਗਿਆ ਹੈ ਕਿ ਪਲਾਸਟਿਕ ਤੋਂ ਨਿਕਲਣ ਵਾਲੇ ਹਾਨੀਕਾਰਕ ਰਸਾਇਣ ਦਿਲ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪਲਾਸਟਿਕ ਦੇ ਡੱਬਿਆਂ ਵਿੱਚ ਖਾਣਾ ਖਾਣ ਨਾਲ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਅੰਤੜੀਆਂ ਦੇ ਬਾਇਓਮ ਵਿੱਚ ਬਦਲਾਅ ਸੋਜਸ਼ ਦਾ ਕਾਰਨ ਬਣ ਸਕਦੇ ਹਨ ਅਤੇ ਸੰਚਾਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪਲਾਸਟਿਕ ਦੇ ਡੱਬੇ ‘ਚ ਭੋਜਨ ਖਾਣਾ ਦਿਲ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ? ਦਰਅਸਲ, ਪਲਾਸਟਿਕ ਦੇ ਡੱਬਿਆਂ ਵਿੱਚ ਗਰਮ ਭੋਜਨ ਰੱਖਣ ਨਾਲ ਮਾਈਕ੍ਰੋਪਲਾਸਟਿਕਸ ਨਿਕਲਦੇ ਹਨ। ਇਹ ਸਾਡੇ ਖਾਣ ਵਾਲੇ ਭੋਜਨ ਵਿੱਚ ਰਲ ਜਾਂਦੇ ਹਨ ਅਤੇ ਫਿਰ ਅੰਤੜੀਆਂ ਵਿੱਚ ਚਲੇ ਜਾਂਦੇ ਹਨ। ਇਸ ਨਾਲ ਅੰਤੜੀਆਂ ਦੀ ਪਰਤ ਨੂੰ ਸਰੀਰਕ ਨੁਕਸਾਨ ਹੁੰਦਾ ਹੈ ਅਤੇ ਅੰਤੜੀਆਂ ਬਿਮਾਰ ਹੋ ਜਾਂਦੀਆਂ ਹਨ। ਨਤੀਜੇ ਵਜੋਂ, ਨੁਕਸਾਨਦੇਹ ਸੈੱਲ ਖੂਨ ਵਿੱਚ ਦਾਖਲ ਹੋ ਜਾਂਦੇ ਹਨ। ਇਸ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ, ਜੋ ਸੰਚਾਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਤਰ੍ਹਾਂ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਨਵੇਂ ਅਧਿਐਨ ਵਿੱਚ ਖੋਜਕਾਰਾਂ ਨੇ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਪਲਾਸਟਿਕ ਵਿੱਚੋਂ ਕਿਹੜੇ ਰਸਾਇਣ ਲੀਕ ਹੋ ਰਹੇ ਸਨ ਪਰ ਉਨ੍ਹਾਂ ਨੇ ਆਮ ਪਲਾਸਟਿਕ ਮਿਸ਼ਰਣਾਂ ਅਤੇ ਦਿਲ ਦੀ ਬਿਮਾਰੀ ਵਿਚਕਾਰ ਇੱਕ ਸਬੰਧ ਪਾਇਆ ਹੈ ਅਤੇ ਅੰਤੜੀਆਂ ਦੇ ਬਾਇਓਮ ਅਤੇ ਦਿਲ ਦੀ ਬਿਮਾਰੀ ਵਿਚਕਾਰ ਪਹਿਲਾਂ ਅਣਜਾਣ ਸਬੰਧ ਵੀ ਪਾਇਆ ਹੈ। ਕਿਵੇਂ ਬਚਾਅ ਕਰੀਏ? ਖਾਣ-ਪੀਣ ਦੀਆਂ ਚੀਜ਼ਾਂ ਲਈ ਸਿਰਫ਼ ਕੱਚ ਜਾਂ ਸਟੀਲ ਦੇ ਡੱਬੇ ਚੁਣੋ। ਜਿੱਥੋਂ ਤੱਕ ਹੋ ਸਕੇ, ਖਾਣ-ਪੀਣ ਦੀਆਂ ਚੀਜ਼ਾਂ ਨੂੰ ਸਿਰਫ਼ ਗੈਰ-ਪਲਾਸਟਿਕ ਡੱਬਿਆਂ ਜਾਂ ਵਸਤੂਆਂ ਵਿੱਚ ਹੀ ਸਟੋਰ ਕਰੋ। ਪਲਾਸਟਿਕ ਦੇ ਡੱਬਿਆਂ ਵਿੱਚ ਭੋਜਨ ਗਰਮ ਕਰਨ ਤੋਂ ਬਚੋ। ਪਲਾਸਟਿਕ ਦੇ ਡੱਬਿਆਂ ਵਿੱਚ ਭੋਜਨ ਗਰਮ ਕਰਨ ਨਾਲ ਇਸ ਵਿੱਚ ਹੋਰ ਮਾਈਕ੍ਰੋਪਲਾਸਟਿਕਸ ਇਕੱਠੇ ਹੋ ਸਕਦੇ ਹਨ। ਸਿਰਫ਼ ਉਨ੍ਹਾਂ ਰੈਸਟੋਰੈਂਟਾਂ ਦੀ ਚੋਣ ਕਰੋ ਜੋ ਵਾਤਾਵਰਣ ਅਨੁਕੂਲ ਕੰਟੇਨਰਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਰੈਸਟੋਰੈਂਟਾਂ ਦਾ ਸਮਰਥਨ ਕਰੋ ਜੋ ਸਥਿਰਤਾ ਨੂੰ ਤਰਜੀਹ ਦਿੰਦੇ ਹਨ ਅਤੇ ਬਾਇਓਡੀਗ੍ਰੇਡੇਬਲ ਜਾਂ ਗੈਰ-ਪਲਾਸਟਿਕ ਕੰਟੇਨਰਾਂ ਦੀ ਵਰਤੋਂ ਕਰਦੇ ਹਨ। ਪਲਾਸਟਿਕ ਦੀ ਵਰਤੋਂ ਸਿਰਫ਼ ਭੋਜਨ ਲਈ ਹੀ ਨਹੀਂ ਸਗੋਂ ਛੋਟੇ ਕੰਮਾਂ ਲਈ ਵੀ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਧਾਤ ਦੀਆਂ ਵਸਤੂਆਂ ਨੂੰ ਤਰਜੀਹ ਦਿਓ।

ਕੀ ਪਲਾਸਟਿਕ ਦੇ ਡੱਬਿਆਂ ‘ਚ ਭੋਜਨ ਖਾਣ ਨਾਲ ਵੱਧ ਸਕਦਾ ਹੈ ਹਾਰਟ ਅਟੈਕ ਦਾ ਖਤਰਾ Read More »

ਪੁੱਤ ਨੂੰ ਸਕੂਲ ਛੱਡ ਕੇ ਆ ਰਹੀ ਮਹਿਲਾ ਦੀ ਸਕੂਟੀ ਦਾ ਕਾਰ ਨਾਲ ਹੋਈ ਟੱਕਰ

ਖੰਨ੍ਹਾ, 17 ਫਰਵਰੀ – ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਲਾਲਹੇੜੀ ਰੋਡ ਰੇਲਵੇ ਪੁਲ ‘ਤੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਸਕੂਟਰ ਸਵਾਰ ਔਰਤ ਦੀ ਮੌਤ ਹੋ ਗਈ। ਉਹ ਆਪਣੇ ਪੁੱਤਰ ਨੂੰ ਸਕੂਲ ਛੱਡਣ ਤੋਂ ਬਾਅਦ ਵਾਪਸ ਆ ਰਹੀ ਸੀ। ਮ੍ਰਿਤਕਾ ਦੀ ਪਛਾਣ ਹਰਪ੍ਰੀਤ ਕੌਰ (34) ਵਜੋਂ ਹੋਈ ਹੈ, ਜੋ ਕੌਰ ਨੰਦੀ ਕਲੋਨੀ ਦੀ ਰਹਿਣ ਵਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਛੋਟੇ ਪੁੱਤਰ ਨੂੰ ਅਮਲੋਹ ਰੋਡ ‘ਤੇ ਸਥਿਤ ਸਕੂਲ ਛੱਡਣ ਤੋਂ ਬਾਅਦ ਵਾਪਸ ਆ ਰਹੀ ਸੀ, ਜਦੋਂ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਹਰਪ੍ਰੀਤ ਦਾ ਸਿਰ ਖੰਭੇ ਨਾਲ ਟਕਰਾ ਗਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਔਰਤ ਆਪਣੇ ਪੁੱਤਰ ਨੂੰ ਗਈ ਸੀ ਸਕੂਲ ਛੱਡਣ ਮ੍ਰਿਤਕ ਦੀ ਸੱਸ ਬਲਜੀਤ ਕੌਰ ਨੇ ਦੱਸਿਆ ਕਿ ਹਰਪ੍ਰੀਤ ਦਾ ਪਤੀ ਕਲਕੱਤਾ ਵਿੱਚ ਰਹਿੰਦਾ ਹੈ ਅਤੇ ਉਹ ਆਪਣੇ ਛੋਟੇ ਪੁੱਤਰ ਨਾਲ ਖੰਨਾ ਵਿੱਚ ਰਹਿੰਦੀ ਸੀ। ਉਸਦਾ ਪੁੱਤਰ, ਜੋ ਕੇਜੀ ਕਲਾਸ ਵਿੱਚ ਪੜ੍ਹਦਾ ਹੈ, ਇੱਕ ਮਹੀਨਾ ਪਹਿਲਾਂ ਤੱਕ ਸਕੂਲ ਵੈਨ ਰਾਹੀਂ ਸਕੂਲ ਜਾਂਦਾ ਸੀ। ਪਰ ਵੈਨ ਸੇਵਾ ਬੰਦ ਹੋਣ ਤੋਂ ਬਾਅਦ, ਹਰਪ੍ਰੀਤ ਹਰ ਰੋਜ਼ ਆਪਣੇ ਪੁੱਤਰ ਨੂੰ ਆਪਣੇ ਸਕੂਟਰ ‘ਤੇ ਸਕੂਲ ਛੱਡਦੀ ਸੀ। ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਤਰਵਿੰਦਰ ਬੇਦੀ ਦੇ ਅਨੁਸਾਰ, ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਆਪਣੀ ਗੱਡੀ ਲੈ ਕੇ ਭੱਜ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ। ਇਹ ਘਟਨਾ ਇੱਕ ਅਜਿਹੇ ਪਰਿਵਾਰ ਦੀ ਤ੍ਰਾਸਦੀ ਹੈ ਜਿੱਥੇ ਇੱਕ ਛੋਟਾ ਬੱਚਾ ਆਪਣੀ ਮਾਂ ਤੋਂ ਹਮੇਸ਼ਾ ਲਈ ਵਿਛੜ ਗਿਆ।

ਪੁੱਤ ਨੂੰ ਸਕੂਲ ਛੱਡ ਕੇ ਆ ਰਹੀ ਮਹਿਲਾ ਦੀ ਸਕੂਟੀ ਦਾ ਕਾਰ ਨਾਲ ਹੋਈ ਟੱਕਰ Read More »

ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵੱਲੋਂ ਹਲਕਾ ਵਿਧਾਇਕ ਧਰਮਕੋਟ ਨੂੰ ਦਿੱਤਾ ਗਿਆ ਮੰਗ ਪੱਤਰ

*ਵਿਧਾਇਕ ਨੇ ਮੰਗਾਂ ਬੱਜਟ ਸੈਸਨ ਵਿੱਚ ਰੱਖਣ ਦਾ ਦਿੱਤਾ ਭਰੋਸਾ : ਸਾਂਝਾ ਫਰੰਟ ਆਗੂ *ਸੁਖਦੇਵ ਸਿੰਘ ਮੋਗਾ ਮੋਗਾ 17 ਫਰਵਰੀ (ਏ.ਡੀ.ਪੀ ਨਿਊਜ਼) – ਪੰਜਾਬ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਜਿਲ੍ਹਾ ਇਕਾਈ ਮੋਗਾ ਦੇ ਮੁਲਾਜਮ ਪੈਨਸ਼ਨਰ ਵੱਡੀ ਗਿਣਤੀ ਵਿੱਚ ਹਲਕਾ ਧਰਮਕੋਟ ਦੇ ਐਮ ਐਲ ਏ ਦਵਿੰਦਰ ਜੀਤ ਸਿੰਘ ਲਾਡੀ ਢੋਸ ਨੂੰ ਮੁਲਾਜਮਾਂ ਪੈਨਸ਼ਨਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਬੱਜਟ ਸੈਸ਼ਨ ਦੌਰਾਨ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਪਹੁੰਚੇ ਤੇ ਉਹਨਾਂ ਮੰਗ ਪੱਤਰ ਲਾਡੀ ਢੋਸ ਨੂੰ ਦਿੱਤਾ। ਹਲਕਾ ਧਰਮਕੋਟ ਦੇ ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਾਰੀਆਂ ਮੰਗਾਂ ਪੜ੍ਕੇ ਬੜੇ ਧਿਆਨ ਨਾਲ ਆਗੂਆਂ ਨਾਲ ਵਿਚਾਰ ਵਟਾਂਦਰਾਂ ਕਰਨ ਉਪਰੰਤ ਕਿਹਾ ਕਿ ਉਹ ਬੱਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਮੰਗ ਉਠਾਉਗੇ ਅਤੇ ਮੰਗਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ। ਉਹਨਾਂ ਸਾਰੇ ਮੁਲਾਜਮਾਂ ਪੈਨਸ਼ਨਰਾਂ ਨੂੰ ਜੀਅ ਆਇਆ ਕਿਹਾ ਅਤੇ ਗੱਲਬਾਤ ਬੜੇ ਸੁਖਾਵੇਂ ਮਹੌਲ ਵਿੱਚ ਹੋਈ। ਐਮ ਐਲ ਏ ਨੂੰ ਮਿਲਣ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸਿੰਘ ਕਾਰਜ ਕਾਰੀ ਪ੍ਰਧਾਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ , ਸੁਖਮੰਦਰ ਸਿੰਘ , ਫੈਡਰੇਸ਼ਨ ਆਗੂ ਜਗਦੀਸ਼ ਸਿੰਘ ਚਹਿਲ , ਪਿਆਰਾ ਸਿੰਘ ਚੀਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪੈਨਸ਼ਨਰਾਂ ਦੇ ਸਾਢੇ ਪੰਜ ਸਾਲ ਦੇ ਬਕਾਏ ਨੂੰ ਸਾਢੇ ਤਿੰਨ ਸਾਲ ਵਿੱਚ ਭੋਰ – ਖੋਰ ਦੇ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੁਲਾਜਮਾਂ ਦੇ ਬਕਾਏ ਨੂੰ 2029 ਤੱਕ ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਮੁਲਾਜਮਾਂ ਦੇ ਜਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ | ਲੀਵ ਇਨਕੈਸ਼ਮੈਂਟ ਦੇ ਬਕਾਏ ਚਾਰ ਛਮਾਹੀ ਕਿਸ਼ਤਾਂ ਦੋ ਸਾਲ ਵਿੱਚ ਦੇਣ ਦਾ ਫੈਸਲਾ ਵੀ ਮੁਲਾਜਮਾਂ ਪੈਨਸ਼ਨਰਾਂ ਦੇ ਅੱਖੀਂ ਘੱਟਾ ਪਾਉਣ ਬਰਾਬਰ ਹੈ। ਬੁਲਾਰਿਆ ਨੇ ਮੰਗ ਕੀਤੀ ਕਿ ਸਾਰੇ ਬਕਾਏ ਯੱਕ ਮੁਸ਼ਤ ਜਾਰੀ ਕਰਕੇ ਮੁਲਾਜਮਾਂ ਪੈਨਸ਼ਨਰਾਂ ਦੇ ਜਖਮਾਂ ਤੇ ਮੱਲ੍ਹਮ ਲਗਾਈ ਜਾਵੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ , ਖੋਰੇ ਹੋਏ ਭੱਤੇ ਬਹਾਲ ਕੀਤੇ ਜਾਣ , ਆਊਟ ਸੋਰਸ ਅਤੇ ਠੇਕੇ ਤੇ ਕੰਮ ਕਰਦੇ ਸਾਰੇ ਕਾਮੇਂ ਪੱਕੇ ਕੀਤੇ ਜਾਣ ਅਤੇ ਹੋਰ ਲਟਕਦੀਆਂ ਮੰਗਾਂ ਅਤੇ ਮਹਿੰਗਾਈ ਭੱਤਾ ਕੇਂਦਰ ਦੇ ਬਰਾਬਰ 53 % ਕੀਤਾ ਜਾਵੇ। ਬੁਲਾਰਿਆਂ ਬਿੱਕਰ ਸਿੰਘ ਮਾਛੀਕੇ , ਗੁਰਜੰਟ ਸਿੰਘ ਸੰਘਾ , ਪੋਹਲਾ ਸਿੰਘ ਬਰਾੜ , ਮਨਜੀਤ ਸਿੰਘ ਧਰਮਕੋਟ , ਭੂਪਿੰਦਰ ਸਿੰਘ, ਕੇਹਰ ਸਿੰਘ ਕਿਸ਼ਨਪੁਰਾ , ਇੰਦਰਜੀਤ ਮੋਗਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗਾਂ ਦਾ ਨਿਪਟਾਰਾ ਬੱਜਟ ਸੈਸ਼ਨ ਤੋਂ ਪਹਿਲਾਂ ਨਾ ਕੀਤਾ ਤਾਂ ਬੱਜਟ ਸੈਸ਼ਨ ਦੌਰਾਨ ਲਗਾਤਾਰ ਚਾਰ ਦਿਨ ਧਰਨੇ ਰੈਲੀਆਂ ਅਤੇ ਵਿਧਾਨ ਸਭਾ ਵੱਲ ਮਾਰਚ ਕਰਨ ਲਈ ਹਜ਼ਾਰਾਂ ਮੁਲਾਜਮ ਪੈਨਸ਼ਨਰ ਪਹੁੰਚਣਗੇ ਅਤੇ ਆਪਣੇ ਰੋਸ ਅਤੇ ਗੁੱਸੇ ਦਾ ਇਜ਼ਹਾਰ ਕਰਨਗੇ ਇਸ ਦੀ ਕੜੀ ਵਜੋ ਪਹਿਲੇ ਦਿਨ ਦੀ ਸ਼ੁਰੂਆਤ ਇੱਕਲੇ ਪੈਨਸ਼ਨਰਾਂ ਵੱਲੋਂ ਮੋਹਾਲੀ ਵਿਖੇ ਵਿਸ਼ਾਲ ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਉਪਰੋਕਤ ਮੰਗਾਂ ਦੇ ਨਾਲ *ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਦੇ ਗੁਣਾਕ ਅਤੇ ਨੈਸ਼ਨਲ ਵਿਧੀ ਨਾਲ ਸੋਧ ਕੇ ਹੁਣ ਤੱਕ ਬਣਦਾ ਬਕਾਇਆ ਜਾਰੀ ਕੀਤਾ ਜਾਵੇ , ਮਾਨਯੋਗ ਹਾਈ ਕੋਰਟ ਦੇ ਪੈਨਸ਼ਨਰ ਪੱਖੀ ਫੈਸਲੇ ਜਨਰਲਾਈਜ ਕਰਕੇ ਲਾਗੂ ਕੀਤੇ ਜਾਣ , ਸਾਢੇ ਪੰਜ ਸਾਲ ਦੇ ਬਕਾਏ ਬਿਨਾਂ ਉਮਰ ਦੀਆਂ ਕੈਟਾਗਰੀਆਂ ਬਣਾਉਣ ਦੇ ਸਾਰਿਆਂ ਨੂੰ ਇੱਕਸਾਰ ਬੱਕ ਮੁਸ਼ਤ ਦੇਣ ਲਈ ਬੱਜਟ 2025 ਵਿੱਚ ਪ੍ਰਬੰਧ ਕੀਤਾ ਜਾਵੇ ਅਤੇ ਅਪ੍ਰੈਲ ਵਿੱਚ ਸਾਰੇ ਬਕਾਇਆ ਦਾ ਭੁਗਤਾਨ ਕੀਤਾ ਜਾਵੇ। ਅੱਜ ਦੇ ਇਕੱਠ ਵਿੱਚ ਅਮਰਜੀਤ ਸਿੰਘ ਮਾਣੂਕੇ , ਜਸਵੰਤ ਸਿੰਘ ਬਿਲਾਸਪੁਰ , ਜਸਪਾਲ ਸਿੰਘ ਮਾਣੂਕੇ , ਸੁਰਜਾ ਰਾਮ , ਪ੍ਰੀਤਮ ਸਿੰਘ ਕੰਡਿਆਲ , ਗੁਰਮਤਿ ਸਿੰਘ ਕਮਾਲਕੇ , ਸੱਤਪਾਲ ਸਹਿਗਲ ਰਾਕੇਸ਼ ਕੁਮਾਰ , ਬਲਦੇਵ ਸਿੰਘ , ਸਮਸ਼ੇਰ ਸਿੰਘ ‘ ਕ੍ਰਿਸ਼ਨ ਸਿੰਘ , ਬੇਅੰਤ ਸਿੰਘ , ਵਿਰਸਾ ਸਿੰਘ , ਪਵਨ ਕੁਮਾਰ ਗੁਰਦਿਆਲ ਸਿੰਘ ਅਤੇ ਕ੍ਰਿਪਾਲ ਸਿੰਘ ਸਮੇਤ ਜਿਲ੍ਹੇ ਦੇ ਬਹੁਤ ਸਾਰੇ ਮੁਲਾਜਮ ਪੈਨਸ਼ਨਰ ਆਗੂ ਵਰਕਰ ਸ਼ਾਮਲ ਹੋਏ। ਪ੍ਰੈਸ ਬਿਆਨ ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ ਡੀ. ਪੀ ਆਰ ਓ ਵਲੋ ਜਾਰੀ ਕੀਤਾ ਗਿਆ।

ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵੱਲੋਂ ਹਲਕਾ ਵਿਧਾਇਕ ਧਰਮਕੋਟ ਨੂੰ ਦਿੱਤਾ ਗਿਆ ਮੰਗ ਪੱਤਰ Read More »

SYL ਨਹਿਰ ਵਿਚ ਡਿੱਗੀ ਬੱਚਿਆਂ ਨਾਲ ਭਰੀ ਹੋਈ ਸਕੂਲ ਬੱਸ

ਕੈਥਲ, 17 ਫਰਵਰੀ – ਹਰਿਆਣਾ ਦੇ ਕੈਥਲ ਵਿੱਚ ਇਕ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਸਕੂਲ ਬੱਸ ਐਸਵਾਈਐਲ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਰੀਬ 8 ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿੰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਬੱਸ ਵਿੱਚ ਘੱਟ ਵਿਦਿਆਰਥੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਸੰਤੁਲਨ ਵਿਗੜਨ ਕਾਰਨ ਬੱਸ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਬੱਸ ਡਰਾਈਵਰ ਅਤੇ ਮਹਿਲਾ ਕੰਡਕਟਰ ਵੀ ਜ਼ਖਮੀ ਹੋ ਗਏ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪ੍ਰਸ਼ਾਸਨਕ ਅਧਿਕਾਰੀ ਮੌਕੇ ਉਤੇ ਪਹੁੰਚ ਗਈ। ਸਾਰੇ ਜ਼ਖਮੀਆਂ ਨੂੰ ਕੱਢਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

SYL ਨਹਿਰ ਵਿਚ ਡਿੱਗੀ ਬੱਚਿਆਂ ਨਾਲ ਭਰੀ ਹੋਈ ਸਕੂਲ ਬੱਸ Read More »

ਗੁਲਵੀਰ ਨੇ 3000 ਮੀਟਰ ਇਨਡੋਰ ’ਚ ਕੌਮੀ ਰਿਕਾਰਡ ਤੋੜਿਆ

ਨਵੀਂ ਦਿੱਲੀ, 17 ਫਰਵਰੀ – ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਗੁਲਵੀਰ ਸਿੰਘ ਨੇ ਬੋਸਟਨ ਵਿੱਚ ਬੀਯੂ ਡੇਵਿਡ ਹੇਮਰੀ ਵੈਲੇਨਟਾਈਨ ਇਨਵੀਟੇਸ਼ਨਲ ਟੂਰਨਾਮੈਂਟ ਵਿੱਚ ਪੁਰਸ਼ਾਂ ਦੀ 3000 ਮੀਟਰ ਇਨਡੋਰ ਦੌੜ ਵਿੱਚ 16 ਸਾਲ ਪੁਰਾਣਾ ਕੌਮੀ ਰਿਕਾਰਡ ਤੋੜ ਕੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ।  26 ਸਾਲਾ ਆਰਮੀ ਦੌੜਾਕ ਨੇ 7 ਮਿੰਟ 38.26 ਸੈਕਿੰਡ ਦਾ ਸਮਾਂ ਲੈ ਕੇ ਸੁਰੇਂਦਰ ਸਿੰਘ ਵੱਲੋਂ 2008 ਵਿੱਚ ਬਣਾਇਆ 7 ਮਿੰਟ 49.47 ਸੈਕਿੰਡ ਦਾ ਰਿਕਾਰਡ ਤੋੜਿਆ। ਸੁਰੇਂਦਰ ਹੁਣ ਕੋਚ ਹੈ। ਗੁਲਵੀਰ ਦੀ ਨਜ਼ਰ ਹੁਣ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2025 ਵਿੱਚ ਪੁਰਸ਼ਾਂ ਦੀ 10,000 ਮੀਟਰ ਦੌੜ ਲਈ ਕੁਆਲੀਫਾਈ ਕਰਨ ’ਤੇ ਹੈ। ਇਸ ਲਈ ਕੁਆਲੀਫਾਈ ਕਰਨ ਦਾ ਸਮਾਂ 27 ਮਿੰਟ ਹੈ।

ਗੁਲਵੀਰ ਨੇ 3000 ਮੀਟਰ ਇਨਡੋਰ ’ਚ ਕੌਮੀ ਰਿਕਾਰਡ ਤੋੜਿਆ Read More »

ਭਾਰਤੀ ਪੁਰਸ਼ਾਂ ਨੇ ਸਪੇਨ ਨੂੰ 2-0 ਨਾਲ ਹਰਾਇਆ

ਭੁਬਨੇਸ਼ਵਰ, 17 ਫਰਵਰੀ – ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਦੇ ਇੱਕ ਮੈਚ ਵਿੱਚ ਅੱਜ ਇੱਥੇ ਸਪੇਨ ਨੂੰ 2-0 ਨਾਲ ਹਰਾ ਕੇ ਇਕ ਸ਼ਾਨਦਾਰ ਵਾਪਸੀ ਕੀਤੀ। ਸ਼ਨਿਚਰਵਾਰ ਨੂੰ ਹੋਏ ਇਸ ਗੇੜ ਦੇ ਪਹਿਲੇ ਮੈਚ ਵਿੱਚ ਭਾਰਤ ਸੁਖਜੀਤ ਸਿੰਘ ਦੇ ਗੋਲ ਰਾਹੀਂ ਲੀਡ ਲੈਣ ਦੇ ਬਾਵਜੂਦ ਸਪੇਨ ਤੋਂ 1-3 ਨਾਲ ਹਾਰ ਗਿਆ ਸੀ। ਹਾਲਾਂਕਿ, ਅੱਜ ਐਤਵਾਰ ਨੂੰ ਭਾਰਤੀ ਟੀਮ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆਈ। ਇਸ ਮੈਚ ਵਿੱਚ ਜ਼ਿਆਦਾਤਰ ਸਮਾਂ ਭਾਰਤ ਨੇ ਵਿਰੋਧੀ ਟੀਮ ’ਤੇ ਦਬਾਅ ਬਣਾ ਕੇ ਰੱਖਿਆ ਅਤੇ ਟੀਮ ਵੱਲੋਂ ਮਨਦੀਪ ਸਿੰਘ (32ਵੇਂ ਮਿੰਟ) ਤੇ ਦਿਲਪ੍ਰੀਤ ਸਿੰਘ (39ਵੇਂ ਮਿੰਟ) ਰਾਹੀਂ ਦੋ ਗੋਲ ਕੀਤੇ ਗਏ। ਭਾਰਤ ਦਾ ਅਗਲਾ ਮੈਚ ਮੰਗਲਵਾਰ ਨੂੰ ਜਰਮਨੀ ਨਾਲ ਹੋਵੇਗਾ। ਐੱਫਆਈਐੱਚ ਪ੍ਰੋ ਲੀਗ: ਭਾਰਤੀ ਮਹਿਲਾ ਟੀਮ ਸ਼ੂਟ-ਆਊਟ ’ਚ ਇੰਗਲੈਂਡ ਤੋਂ ਹਾਰੀ ਭੁਬਨੇਸ਼ਵਰ: ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ ਦੇ ਮੈਚ ’ਚ ਅੱਜ ਇੰਗਲੈਂਡ ਤੋਂ ਸ਼ੂਟ-ਆਊਟ ’ਚ 1 ਦੇ ਮੁਕਾਬਲੇ 2 ਗੋਲਾਂ ਨਾਲ ਹਾਰ ਗਈ ਜਦਕਿ ਨਿਰਧਾਰਤ ਸਮੇਂ ਤੱਕ ਸਕੋਰ 2-2 ਗੋਲਾਂ ਨਾਲ ਬਰਾਬਰ ਸੀ। ਇੰਗਲੈਂਡ ਲਈ ਨਿਰਧਾਰਤ ਸਮੇਂ ’ਚ ਪੇਜੀ ਗਿਲਟ ਅਤੇ ਟੈਸਾ ਹਾਵਰਡ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਭਾਰਤ ਵੱਲੋਂ ਨਵਨੀਤ ਕੌਰ ਨੇ ਪੈਨਲਟੀ ਸਟਰੋਕ ’ਤੇ ਗੋਲ ਕੀਤਾ ਜਦਕਿ ਰੁਤੁਜਾ ਦਾਦੋਸਾ ਪਿਸਲ ਨੇ ਫੀਲਡ ਗੋਲ ਕੀਤਾ। ਸ਼ੂਟ-ਆਊਟ ’ਚ ਨਵਨੀਤ ਹੀ ਭਾਰਤ ਲਈ ਗੋਲ ਕਰ ਸਕੀ ਜਦਕਿ ਕਪਤਾਨ ਸਲੀਮਾ ਟੇਟੇ, ਸੁਨੇਲਿਤਾ ਟੋਪੋ ਅਤੇ ਲਾਲਰੇਮਸਿਆਮੀ ਨਾਕਾਮ ਰਹੇ। -ਪੀਟੀਆਈ ਪ੍ਰੋ ਲੀਗ ਹਾਕੀ: ਸਪੇਨ ਨੇ ਜਰਮਨੀ ਨੂੰ ਹਰਾਇਆ ਭੁਬਨੇਸ਼ਵਰ: ਸਪੇਨ ਨੇ ਐੱਫਆਈਐੱਚ ਮਹਿਲਾ ਪ੍ਰੋ ਲੀਗ ’ਚ ਅੱਜ ਜਰਮਨੀ ਨੂੰ 2-1 ਨਾਲ ਹਰਾ ਦਿੱਤਾ। ਲੂਸੀਆਨਾ ਮੋਲਿਨਾ ਨੇ ਤੀਜੇ ਕੁਆਰਟਰ ਵਿੱਚ ਜੇਤੂ ਗੋਲ ਦਾਗ ਕੇ ਸਪੇਨ ਨੂੰ ਜਿੱਤ ਦਿਵਾਈ।

ਭਾਰਤੀ ਪੁਰਸ਼ਾਂ ਨੇ ਸਪੇਨ ਨੂੰ 2-0 ਨਾਲ ਹਰਾਇਆ Read More »

ਯੁਜ਼ਵੇਂਦਰ ਚਾਹਲ ਧਨਸ਼੍ਰੀ ਵਰਮਾ ਨੂੰ ਦੇਣਗੇ 60 ਕਰੋੜ ਦਾ ਗੁਜ਼ਾਰਾ ਭੱਤਾ

17, ਫਰਵਰੀ – ਭਾਰਤੀ ਕ੍ਰਿਕਟਰ ਯੁਜ਼ਵੇਂਦਰ ਚਾਹਲ ਆਪਣੀ ਪਤਨੀ ਧਨਸ੍ਰੀ ਵਰਮਾ ਨੂੰ ਤਲਾਕ ਤੋਂ ਬਾਅਦ 60 ਕਰੋੜ ਦਾ ਗੁਜ਼ਾਰਾ ਭੱਤਾ ਦੇਣ ਲਈ ਤਿਆਰ ਹੈ। ਇਹ ਜੋੜਾ, ਜੋ ਕਦੇ ਸੋਸ਼ਲ ਮੀਡੀਆ ਰੋਮਾਂਸ ਦਾ ਪ੍ਰਤੀਕ ਸੀ, ਕਥਿਤ ਤੌਰ ’ਤੇ ਨਾ-ਮੁੜਨਯੋਗ ਮਤਭੇਦਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦੇ ਵੱਖ ਹੋਣ ਨੇ ਮਸ਼ਹੂਰ ਹਸਤੀਆਂ ਦੇ ਸਬੰਧਾਂ ਅਤੇ ਹਾਈ-ਪ੍ਰੋਫ਼ਾਈਲ ਤਲਾਕ ਵਿਚ ਵਿੱਤੀ ਸਮਝੌਤੇ ਬਾਰੇ ਵਿਆਪਕ ਚਰਚਾ ਛੇੜ ਦਿਤੀ ਹੈ। ਹਾਲਾਂਕਿ ਚਾਹਲ ਅਤੇ ਨਾ ਹੀ ਵਰਮਾ ਨੇ ਵੇਰਵਿਆਂ ’ਤੇ ਜਨਤਕ ਤੌਰ ’ਤੇ ਟਿੱਪਣੀ ਕੀਤੀ ਹੈ, ਕਾਨੂੰਨੀ ਮਾਹਰਾਂ ਦਾ ਸੁਝਾਅ ਹੈ ਕਿ ਇਹ ਭਾਰਤੀ ਖੇਡ ਇਤਿਹਾਸ ਵਿਚ ਸਭ ਤੋਂ ਮਹਿੰਗੇ ਤਲਾਕ ਸਮਝੌਤੇ ਵਿਚੋਂ ਇਕ ਹੋ ਸਕਦਾ ਹੈ। ਫ਼ਿਲਹਾਲ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਭਾਰਤੀ ਕ੍ਰਿਕਟਰ ਯੁਜ਼ਵੇਂਦਰ ਚਾਹਲ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ਵਿਚ ਹਨ। ਯੁਜਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਧਨਸ੍ਰੀ ਵਰਮਾ ਨੂੰ ਅਨਫ਼ਾਲੋ ਕਰ ਦਿਤਾ। ਇੰਨਾ ਹੀ ਨਹੀਂ, ਯੁਜਵੇਂਦਰ ਚਾਹਲ ਨੇ ਆਪਣੇ ਇੰਸਟਾ ਤੋਂ ਧਨਸ਼੍ਰੀ ਦੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ। ਯੂਜੀ ਦੀ ਇਸ ਹਰਕਤ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। ਯੁਜਵੇਂਦਰ ਚਾਹਲ ਅਤੇ ਧਨਸ੍ਰੀ ਨੇ ਇਸ ਮੁੱਦੇ ’ਤੇ ਕੋਈ ਬਿਆਨ ਨਹੀਂ ਦਿਤਾ ਹੈ।

ਯੁਜ਼ਵੇਂਦਰ ਚਾਹਲ ਧਨਸ਼੍ਰੀ ਵਰਮਾ ਨੂੰ ਦੇਣਗੇ 60 ਕਰੋੜ ਦਾ ਗੁਜ਼ਾਰਾ ਭੱਤਾ Read More »