ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਐਪਲ ਨੇ ਬੰਦ ਕੀਤੇ ਤਿੰਨ ਮਾਡਲ

ਨਵੀਂ ਦਿੱਲੀ, 20 ਫਰਵਰੀ – ਐਪਲ ਨੇ ਹਾਲ ਹੀ ਵਿੱਚ ਨਵਾਂ ਆਈਫੋਨ ਆਈਫੋਨ 16e ਲਾਂਚ ਕੀਤਾ ਹੈ, ਪਰ ਇਸ ਦੇ ਨਾਲ ਹੀ ਕੰਪਨੀ ਨੇ ਇੱਕ ਵੱਡਾ ਝਟਕਾ ਵੀ ਦਿੱਤਾ ਹੈ। ਆਈਫੋਨ 16e ਐਪਲ ਦਾ ਇੱਕ ਐਂਟਰੀ-ਲੈਵਲ ਆਈਫੋਨ ਹੈ ਜੋ ਵਰਤਮਾਨ ਵਿੱਚ ਸਭ ਤੋਂ ਘੱਟ ਕੀਮਤ ਵਾਲਾ ਨਵਾਂ ਮਾਡਲ ਹੈ। ਆਈਫੋਨ 16e 6.1-ਇੰਚ OLED ਸਕ੍ਰੀਨ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ A18 ਬਾਇਓਨਿਕ ਚਿੱਪਸੈੱਟ ਹੈ ਜੋ ਕੰਪਨੀ ਦਾ ਫਲੈਗਸ਼ਿਪ ਚਿੱਪਸੈੱਟ ਹੈ। ਆਈਫੋਨ 16e ਦੇ ਲਾਂਚ ਦੇ ਨਾਲ ਹੀ ਐਪਲ ਨੇ ਦੋ ਮਾਡਲ ਬੰਦ ਕਰ ਦਿੱਤੇ ਹਨ।

ਐਪਲ ਦੀ ਅਧਿਕਾਰਤ ਵੈੱਬਸਾਈਟ ਤੋਂ ਆਈਫੋਨ ਐਸਈ (ਤੀਜੀ ਪੀੜ੍ਹੀ), ਆਈਫੋਨ 14 ਤੇ ਆਈਫੋਨ 14 ਪਲੱਸ ਨੂੰ ਹਟਾ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਐਪਲ ਦੀ ਅਧਿਕਾਰਤ ਵੈੱਬਸਾਈਟ ਤੋਂ ਸਿਰਫ਼ iPhone 16, iPhone 16 Plus, iPhone 16 Pro, iPhone 16 Pro Max, iPhone 16e (28 ਫਰਵਰੀ ਤੋਂ ਬਾਅਦ), iPhone 15 ਤੇ iPhone 15 Plus ਹੀ ਖਰੀਦ ਸਕਦੇ ਹੋ।

ਹਮੇਸ਼ਾ ਵਾਂਗ ਆਈਫੋਨ 16 ਸੀਰੀਜ਼ ਦੇ ਲਾਂਚ ਤੋਂ ਬਾਅਦ ਆਈਫੋਨ 15 ਪ੍ਰੋ ਮਾਡਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਆਈਫੋਨ ਐਸਈ 3, ਆਈਫੋਨ 14, ਤੇ ਆਈਫੋਨ 14 ਪਲੱਸ ਪੂਰੀ ਤਰ੍ਹਾਂ ਬੰਦ ਨਹੀਂ ਹੋਏ। ਇਹ ਡਿਵਾਈਸ ਅਜੇ ਵੀ ਫਲਿੱਪਕਾਰਟ ਤੇ ਐਮਾਜ਼ਾਨ ਵਰਗੀਆਂ ਈ-ਕਾਮਰਸ ਵੈੱਬਸਾਈਟਾਂ ‘ਤੇ ਉਪਲਬਧ ਹੋਣਗੇ, ਪਰ ਇਨ੍ਹਾਂ ਨੂੰ ਐਪਲ ਦੀ ਅਧਿਕਾਰਤ ਵੈੱਬਸਾਈਟ ਤੋਂ ਨਹੀਂ ਖਰੀਦਿਆ ਜਾ ਸਕਦਾ।

ਆਈਫੋਨ 16e ਦੀ ਕੀਮਤ ਜ਼ਿਆਦਾ, ਪਰ SE 4 ਦੀ ਬਜਾਏ ਨਵਾਂ ਨਾਂ
ਐਪਲ ਦੀ ਇਸ ਰਣਨੀਤੀ ਨੂੰ ਦਿਲਚਸਪ ਮੰਨਿਆ ਜਾ ਰਿਹਾ ਹੈ ਕਿਉਂਕਿ ਆਈਫੋਨ 16e, ਜਿਸ ਨੂੰ ਪਹਿਲਾਂ ਆਈਫੋਨ SE 4 ਕਿਹਾ ਜਾਣ ਦੀ ਉਮੀਦ ਸੀ, ਨੂੰ ਸਾਰੇ ਬੰਦ ਕੀਤੇ ਮਾਡਲਾਂ ਨਾਲੋਂ ਵੱਧ ਕੀਮਤ ‘ਤੇ ਲਾਂਚ ਕੀਤਾ ਗਿਆ ਹੈ। ਭਾਰਤ ਵਿੱਚ iPhone 16e ਦੀ ਸ਼ੁਰੂਆਤੀ ਕੀਮਤ 59,900 ਰੁਪਏ ਰੱਖੀ ਗਈ ਹੈ, ਜਦੋਂਕਿ iPhone SE 3 ਲਗਪਗ 47,900 ਰੁਪਏ, iPhone 14 ਦੀ 53,999 ਰੁਪਏ ਤੇ iPhone 14 Plus ਦੀ 69,900 ਰੁਪਏ ਕੀਮਤ ਹੈ। ਇਹ ਕੀਮਤ iPhone 16e ਦੇ 256GB ਵੇਰੀਐਂਟ ਦੇ ਬਰਾਬਰ ਹੈ।

ਆਈਫੋਨ 16e ਦੇ ਸਪੈਸੀਫਿਕੇਸ਼ਨ
ਆਈਫੋਨ 16e ਵਿੱਚ ਡਿਊਲ ਸਿਮ (ਨੈਨੋ+ਈਸਿਮ) ਸਪੋਰਟ ਹੈ ਤੇ ਇਹ iOS 18 ‘ਤੇ ਚੱਲਦਾ ਹੈ। ਇਸ ਵਿੱਚ 6.1-ਇੰਚ ਦੀ ਸੁਪਰ ਰੈਟੀਨਾ XDR (1,170×2,532 ਪਿਕਸਲ) OLED ਸਕ੍ਰੀਨ ਹੈ ਜਿਸ ਦੀ ਰਿਫਰੈਸ਼ ਰੇਟ 60Hz ਤੇ ਪੀਕ ਬ੍ਰਾਈਟਨੈੱਸ 800nits ਹੈ। ਡਿਸਪਲੇਅ ਐਪਲ ਦੇ ਸਿਰੇਮਿਕ ਸ਼ੀਲਡ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ।

ਐਪਲ ਨੇ ਆਈਫੋਨ 16e ਵਿੱਚ 3nm A18 ਚਿੱਪ ਦੀ ਵਰਤੋਂ ਕੀਤੀ ਹੈ, ਜੋ ਪਹਿਲੀ ਵਾਰ ਸਤੰਬਰ 2024 ਵਿੱਚ ਆਈਫੋਨ 16 ਨਾਲ ਦੇਖੀ ਗਈ ਸੀ। ਇਸ ਦੇ ਨਾਲ 512GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਆਈਫੋਨ 16e ਵਿੱਚ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਦੇ ਨਾਲ ਪਿਛਲੇ ਪੈਨਲ ‘ਤੇ 48-ਮੈਗਾਪਿਕਸਲ ਦਾ ਕੈਮਰਾ ਹੈ ਤੇ ਹੈਂਡਸੈੱਟ ਵਿੱਚ ਸੈਲਫੀ ਅਤੇ ਵੀਡੀਓ ਕਾਲਾਂ ਲਈ ਫਰੰਟ ‘ਤੇ 12-ਮੈਗਾਪਿਕਸਲ ਦਾ ਟਰੂਡੈਪਥ ਕੈਮਰਾ ਵੀ ਹੈ। ਇਸ ਵਿੱਚ ਫੇਸ ਆਈਡੀ ਲਈ ਲੋੜੀਂਦੇ ਸੈਂਸਰ ਵੀ ਸ਼ਾਮਲ ਹਨ।

ਆਈਫੋਨ 16e ਵਿੱਚ ਸਟੀਰੀਓ ਸਪੀਕਰ ਹਨ ਅਤੇ ਹੈਂਡਸੈੱਟ 5G, 4G LTE, Wi-Fi 6, ਬਲੂਟੁੱਥ 5.3, NFC ਤੇ GPS ਕਨੈਕਟੀਵਿਟੀ ਦੀ ਪੇਸ਼ਕਸ਼ ਕਰਦਾ ਹੈ। ਇਹ ਚੋਣਵੇਂ ਖੇਤਰਾਂ ਵਿੱਚ ਐਪਲ ਦੇ ਐਮਰਜੈਂਸੀ ਐਸਓਐਸ ਵਾਇਆ ਸੈਟੇਲਾਈਟ ਫੀਚਰ ਦਾ ਵੀ ਸਮਰਥਨ ਕਰਦਾ ਹੈ। ਇਸ ਵਿੱਚ ਇੱਕ USB ਟਾਈਪ-ਸੀ ਪੋਰਟ ਹੈ, ਜੋ 18W ਵਾਇਰਡ ਚਾਰਜਿੰਗ ਅਤੇ 7.5W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

ਆਈਫੋਨ 16e ਦੀ ਕੀਮਤ
ਭਾਰਤ ਵਿੱਚ iPhone 16e ਦੀ ਸ਼ੁਰੂਆਤੀ ਕੀਮਤ 59,900 ਰੁਪਏ ਹੈ। ਇਸ ਕੀਮਤ ‘ਤੇ ਬੇਸ ਮਾਡਲ ਯਾਨੀ 128GB ਮਾਡਲ ਉਪਲਬਧ ਹੋਵੇਗਾ। 256GB ਦੀ ਕੀਮਤ 69,900 ਰੁਪਏ ਤੇ 512GB ਦੀ ਕੀਮਤ 89,900 ਰੁਪਏ ਹੈ। ਆਈਫੋਨ 16e ਦੀ ਪ੍ਰੀ-ਬੁਕਿੰਗ 21 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਵਿਕਰੀ 28 ਫਰਵਰੀ ਤੋਂ ਸ਼ੁਰੂ ਹੋਵੇਗੀ। ਆਈਫੋਨ 16e ਨੂੰ ਕਾਲੇ ਤੇ ਚਿੱਟੇ ਰੰਗਾਂ ਵਿੱਚ ਖਰੀਦਿਆ ਜਾ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

*ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੇ

*ਮਾਰਚ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀਆਂ ਨੇ...