
ਮਿਰਜ਼ਾਪੁਰ, 21 ਫਰਵਰੀ – ਕਰਨਾਟਕ ਤੋਂ ਪ੍ਰਯਾਗਰਾਜ ਜਾ ਰਹੇ ਸ਼ਰਧਾਲੂਆਂ ਦੇ ਵਾਹਨ ਦੀ ਟੱਕਰ ਇੱਕ ਟਰੱਕ ਨਾਲ ਹੋ ਗਈ। ਇਸ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਜ਼ਖਮੀ ਹੋ ਗਏ। ਲੋਕਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸ਼ੁੱਕਰਵਾਰ ਸਵੇਰੇ 7 ਵਜੇ ਦੇ ਕਰੀਬ ਪ੍ਰਯਾਗਰਾਜ ਹਾਈਵੇਅ ‘ਤੇ ਮਿਰਜ਼ਾਮੁਰਾਦ ਨੇੜੇ ਇੱਕ ਸੜਕ ਹਾਦਸੇ ਵਿੱਚ ਕਰਨਾਟਕ ਦੇ ਛੇ ਸ਼ਰਧਾਲੂਆਂ ਜਿਨ੍ਹਾਂ ਵਿੱਚ ਇੱਕ ਪਤੀ-ਪਤਨੀ ਸ਼ਾਮਲ ਹਨ ਦੀ ਮੌਤ ਹੋ ਗਈ ਤੇ ਪੰਜ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਬੀਐਚਯੂ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਕਰਨਾਟਕ ਦੇ ਬਿਦਰ ਤੋਂ 11 ਲੋਕ ਇੱਕ ਕਰੂਜ਼ਰ ਕਾਰ ਵਿੱਚ ਯਾਤਰਾ ਲਈ ਰਵਾਨਾ ਹੋਏ ਸਨ। ਤੇ ਮਹਾਂਕੁੰਭ ਇਸ਼ਨਾਨ ਲਈ ਪ੍ਰਯਾਗਰਾਜ ਜਾ ਰਹੇ ਸਨ। ਹਾਈਵੇਅ ‘ਤੇ ਰੂਪਾਪੁਰ ਪਿੰਡ ਦੇ ਨੇੜੇ ਡਰਾਈਵਰ ਨੂੰ ਨੀਂਦ ਆ ਗਈ ਤੇ ਤੇਜ਼ ਰਫ਼ਤਾਰ ਕਰੂਜ਼ਰ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਰੂਜ਼ਰ ਦਾ ਅਗਲਾ ਹਿੱਸਾ ਟਰੱਕ ਵਿੱਚ ਬੁਰੀ ਤਰ੍ਹਾਂ ਫਸ ਗਿਆ। ਜਦੋਂ ਪੁਲਿਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਇੱਕ ਔਰਤ ਦਾ ਸਿਰ ਉਸਦੇ ਸਰੀਰ ਤੋਂ ਵੱਖ ਹੋ ਗਿਆ ਸੀ।