February 22, 2025

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ ਮੁਅੱਤਲ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਦੇ ਆਦੇਸ਼ ’ਤੇ ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦੇ ਪ੍ਰਬੰਧਕ ਜੈਵੀਰ ਨੂੰ ਪਲਾਂਟ ਵਿੱਚ ਬੀਜਾਂ ਦੇ ਸਟੋਰ ਵਿੱਚ ਬੇਨਿਯਮੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਜੈਵੀਰ ਨੂੰ ਇਸ ਸੋਮਵਾਰ ਸੂਬਾ ਹੈੱਡਕੁਆਰਟਰ ਪੰਚਕੂਲਾ ਰਿਪੋਰਟ ਕਰਨ ਮਗਰੋਂ ਭਵਿੱਖ ਵਿੱਚ ਉੱਥੇ ਹਾਜ਼ਰੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਬੰਧਕ ਜੈਵੀਰ ਅਨੁਸਾਰ ਉਸ ਨੂੰ ਮੁਅੱਤਲ ਕਰਨ ਅਤੇ ਪੰਚਕੂਲਾ ਹਾਜ਼ਰ ਹੋਣ ਦੇ ਆਦੇਸ਼ ਮਿਲੇ ਹਨ ਪਰ ਮੁਅੱਤਲੀ ਦਾ ਕੋਈ ਕਾਰਨ ਨਹੀਂਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਮੁਅੱਤਲੀ ਦੇ ਕਾਰਨਾਂ ਦਾ ਪੰਚਕੂਲਾ ਜਾਣ ’ਤੇ ਪਤਾ ਲੱਗ ਸਕੇਗਾ।

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ ਮੁਅੱਤਲ Read More »

ਭਾਰਤੀ ਜੀਵ ਵਿਗਿਆਨੀ ਪੂਰਨਿਮਾ ਬਣੀ ਟਾਈਮ ਵੂਮੈਨ ਆਫ ਦਿ ਯੀਅਰ-2025

ਨਿਊਯਾਰਕ, 22 ਫਰਵਰੀ – ਟਾਈਮ ਮੈਗਜ਼ੀਨ ਨੇ ਭਾਰਤੀ ਜੀਵ ਵਿਗਿਆਨੀ ਤੇ ਜੰਗਲੀ ਜੀਵ ਕੰਜ਼ਰਵੇਟਰ ਨੂੰ ਇਸ ਸਾਲ ਦੀ ਵੂਮੈਨ ਆਫ ਦਿ ਯੀਅਰ ਸੂਚੀ ’ਚ ਸ਼ਾਮਲ ਕੀਤਾ ਹੈ। ਟਾਈਮ ਦੀ ਵੂਮੈਨ ਆਫ ਦਿ ਯੀਅਰ 2025 ਸੂਚੀ ’ਚ 45 ਸਾਲਾ ਪੂਰਨਿਮਾ ਦੇਵੀ ਬਰਮਨ ਇਕੋ-ਇਕ ਭਾਰਤੀ ਔਰਤ ਹੈ। 13 ਔਰਤਾਂ ਦੀ ਸੂਚੀ ’ਚ ਅਦਾਕਾਰਾ ਨਿਕੋਲ ਕਿਡਮੈਨ ਅਤੇ ਫਰਾਂਸ ਦੀ ਗਿਸੇਲੇ ਪੇਲੀਕਾਟ ਵੀ ਸ਼ਾਮਲ ਹਨ, ਜੋ ਜਿਨਸੀ ਹਿੰਸਾ ਦੇ ਖ਼ਿਲਾਫ਼ ਮੁਹਿੰਮ ’ਚ ਇੱਕ ਗਲੋਬਲ ਚਿੰਨ੍ਹ ਬਣ ਗਈਆਂ ਹਨ।ਬਰਮਨ ਨੂੰ 2007 ਦਾ ਉਹ ਦਿਨ ਯਾਦ ਹੈ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਨੂੰ ਫੋਨ ਆਇਆ ਕਿ ਇੱਕ ਦਰੱਖ਼ਤ, ਜਿਸ ’ਤੇ ਗ੍ਰੇਟਰ ਐਡਜੂਟੈਂਟ ਸਟਾਰਕ (ਹਰਗਿਲਾ) ਦਾ ਘੋਂਸਲਾ ਸੀ, ਕੱਟਿਆ ਜਾ ਰਿਹਾ ਸੀ। ਪਹਿਲੀ ਵਾਰ ਉਨ੍ਹਾਂ ਕੁਦਰਤ ਦੀ ਪੁਕਾਰ ਮਹਿਸੂਸ ਕੀਤੀ ਅਤੇ ਉਨ੍ਹਾਂ ਨੂੰ ਬਚਾਉਣ ਦਾ ਫੈਸਲਾ ਕੀਤਾ। ਉਸ ਦਿਨ ਤੋਂ ਮਿਸ਼ਨ ਸ਼ੁਰੂ ਹੋਇਆ। ਉਸ ਸਮੇਂ ਖੇਤਰ ’ਚ 450 ਐਡਜੂਟੈਂਟ ਸਟਾਰਕ ਬਚੇ ਸਨ। ਬਰਮਨ ਦੇ ਕੰਮ ਦੀ ਬਦੌਲਤ 2023 ’ਚ ਇਸ ਪੰਛੀ ਨੂੰ ਅਲੋਪ ਹੋਣ ਵਾਲੀ ਸਥਿਤੀ ਤੋਂ ਹਟਾ ਕੇ ਸੰਕਟਗ੍ਰਸਤ ਨੇੜਲੇ ਵਰਗ ’ਚ ਲਿਆਂਦਾ ਗਿਆ। ਅਸਾਮ ’ਚ ਉਨ੍ਹਾਂ ਦੀ ਆਬਾਦੀ 1,800 ਤੋਂ ਵੱਧ ਹੋ ਗਈ ਹੈ। ਬਰਮਨ ਦੇ ਯਤਨਾਂ ’ਚ ਉਨ੍ਹਾਂ ਦੀ ਮਦਦ ਉਨ੍ਹਾਂ ਦੀ ਹਰਗਿਲਾ ਸੈਨਾ ਕਰ ਰਹੀ ਹੈ। ਇਹ 20 ਹਜ਼ਾਰ ਔਰਤਾਂ ਦੀ ਟੀਮ ਹੈ, ਜਿਹੜੀਆਂ ਪੰਛੀਆਂ ਦੇ ਘੋਂਸਲਿਆਂ ਦੀ ਰੱਖਿਆ ਕਰਦੀ ਹੈ। ਅਸਾਮ ’ਚ ਜਨਮੀ ਪੂਰਨਿਮਾ ਦੇਵੀ ਬਰਮਨ ਨੇ ਗੁਹਾਟੀ ਯੂਨੀਵਰਸਿਟੀ ਤੋਂ ਈਕੋਲੌਜੀ ਤੇ ਜੰਗਲੀ ਜੀਵ ਵਿਗਿਆਨ ’ਚ ਮਾਹਿਰਤਾ ਦੇ ਨਾਲ ਪ੍ਰਾਈਸ਼ਾਸਤਰ ’ਚ ਮਾਸਟਰ ਡਿਗਰੀ ਹਾਸਲ ਕੀਤੀ।

ਭਾਰਤੀ ਜੀਵ ਵਿਗਿਆਨੀ ਪੂਰਨਿਮਾ ਬਣੀ ਟਾਈਮ ਵੂਮੈਨ ਆਫ ਦਿ ਯੀਅਰ-2025 Read More »

ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਜ਼ਖਮੀ!

ਨਵੀਂ ਦਿੱਲੀ, 22 ਫਰਵਰੀ – ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ 19 ਫਰਵਰੀ ਤੋਂ ਦੁਨੀਆ ਦੀਆਂ 8 ਵਧੀਆ ਟੀਮਾਂ ਦੇ ਵਿਚਕਾਰ ਹੋਈ। ਹਾਲਾਂਕਿ, ਐਤਵਾਰ ਨੂੰ ਉਹ ਮੁਕਾਬਲਾ ਖੇਡਿਆ ਜਾਵੇਗਾ ਜਿਸਦਾ ਭਾਰਤ-ਪਾਕਿਸਤਾਨ ਸਮੇਤ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। 23 ਫਰਵਰੀ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਸ ਮੈਚ ਤੋਂ ਇੱਕ ਦਿਨ ਪਹਿਲਾਂ ਭਾਰਤ ਲਈ ਬੁਰੀ ਖ਼ਬਰ ਸਾਹਮਣੇ ਆਈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਭਿਆਸ ਦੌਰਾਨ ਚੋਟਿਲ ਹੋ ਗਏ।ਵਿਰਾਟ ਕੋਹਲੀ ਦੇ ਪੈਰ ਵਿੱਚ ਗੇਂਦ ਲੱਗ ਗਈ। ਇਸ ਤੋਂ ਬਾਅਦ ਉਹ ਆਈਸ ਪੈਕ ਲਗਾ ਕੇ ਖੜ੍ਹੇ ਹੋਏ ਨਜ਼ਰ ਆਏ। ਹਾਲਾਂਕਿ, ਵਿਰਾਟ ਕੋਹਲੀ ਦੀ ਚੋਟ ਗੰਭੀਰ ਨਹੀਂ ਹੈ। ਉਹ ਪਾਕਿਸਤਾਨ ਦੇ ਖਿਲਾਫ ਮੁਕਾਬਲਾ ਖੇਡਣਗੇ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਜ਼ਖਮੀ! Read More »

ਕੇਂਦਰ ਨਾਲ ਮੀਟਿੰਗ ਲਈ ਡੱਲੇਵਾਲ ਪ੍ਰਾਈਵੇਟ ਐਂਬੂਲੈਂਸ ‘ਚ ਚੰਡੀਗੜ੍ਹ ਲਈ ਹੋਏ ਰਵਾਨਾ

ਚੰਡੀਗੜ੍ਹ, 22 ਫਰਵਰੀ – ਚੰਡੀਗੜ੍ਹ ‘ਚ ਅੱਜ ਚ ਕੇਂਦਰ ਦੇ ਨਾਲ ਹੋਣ ਵਾਲੀ ਛੇਵੇਂ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ’ਚ ਸ਼ਾਮਿਲ ਹੋਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਸਮੇਤ ਬਾਕੀ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋ ਗਿਆ ਹੈ। ਪ੍ਰਸ਼ਾਸਨ ਵਲੋਂ ਚੰਡੀਗੜ੍ਹ ਜਾਣ ਲਈ ਉਨ੍ਹਾਂ ਨੂੰ ਪ੍ਰਾਈਵੇਟ ਐਂਬੂਲੈਂਸ ਮੁਹੱਈਆ ਕਰਵਾਈ ਗਈ ਹੈ। ਕੇਂਦਰ ਸਰਕਾਰ ਵਲੋਂ ਮੀਟਿੰਗ ‘ਚ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਪ੍ਰਹਿਲਾਦ ਜੋਸ਼ੀ ਅਤੇ ਸ਼ਿਵਰਾਜ ਸਿੰਘ ਚੌਹਾਨ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਜਗਜੀਤ ਸਿੰਘ ਡੱਲੇਵਾਲ ਸਣੇ 28 ਕਿਸਾਨ ਮੀਟਿੰਗ ‘ਚ ਸ਼ਾਮਲ ਹੋਣਗੇ। ਹਾਲਾਂਕਿ ਇਸ ਤੋਂ ਪਹਿਲਾਂ ਹੋਈ ਮੀਟਿੰਗ ਬੇਸਿੱਟਾ ਰਹੀ ਸੀ। ਖਨੌਰੀ ਮੋਰਚੇ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੇ।

ਕੇਂਦਰ ਨਾਲ ਮੀਟਿੰਗ ਲਈ ਡੱਲੇਵਾਲ ਪ੍ਰਾਈਵੇਟ ਐਂਬੂਲੈਂਸ ‘ਚ ਚੰਡੀਗੜ੍ਹ ਲਈ ਹੋਏ ਰਵਾਨਾ Read More »

ਸੀਨੀਅਰ ਸਿਟੀਜ਼ਨ ਕੌਸ਼ਿਲ ਦੀ ਜਰਨਲ ਬਾਡੀ ਦੀ ਮੀਟਿੰਗ

* ਸਰਬਸੰਮਤੀ ਨਾਲ ਅਗਲੇ ਦੋ ਸਾਲਾ ਲਈ ਸਰਦਾਰੀ ਲਾਲ ਕਾਮਰਾ 22ਵੀਂ ਵਾਰ ਚੁਣੇ ਗਏ ਪ੍ਰਧਾਨ ਮੋਗਾ, 22 ਫਰਵਰੀ (ਏ.ਡੀ.ਪੀ ਨਿਊਜ਼) – ਸੀਨੀਅਰ ਸਿਟੀਜ਼ਨ ਕੌਸ਼ਿਲ ਮੋਗਾ ਦੇ ਮੈਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ।ਮੀਟਿੰਗ ਦੇ ਅਰੰਭ ਵਿਚ ਸ੍ਰੀ ਕਾਮਰਾ ਨੇ ਪਿਛਲੇ ਸਮੇਂ ਦੌਰਾਨ ਕੌਸ਼ਿਲ ਲਈ ਕੀਤੇ ਗਏ ਕੰਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸਭ ਤੋੰ ਵੱਡੀ ਪ੍ਰਾਪਤੀ ਸਕੱਤਰੇਤ ਵਿਖੇ ਆਪਣਾ ਦਫਤਰ ਮੰਨਜੂਰ ਕਰਵਾਉਣਾ ਹੈ। ਉਹਨਾਂ ਉਸ ਵੇਲੇ ਡਿਪਟੀ ਕਮਿਸ਼ਨਰ ਡਾ ਅਰਵਿੰਦਰ ਸਿੰਘ ਦੀ ਸਲਾਘਾ ਕਰਦਿਆਂ ਕਿਹਾ ਕਿ ਦਫਤਰ ਉਹਨਾਂ ਦੀ ਦੇਣ ਹੈ। ਉਹਨਾਂ ਕਿਹਾ ਕਿ ਕੌਸ਼ਿਲ ਨੇ ਹਮੇਸਾ ਪ੍ਰਸ਼ਾਸਨ ਦੇ ਨਾਲ ਮਿਲਕੇ ਬਜੁ੍ਰਗਾਂ ਦੀ ਭਲਾਈ ਲਈ ਡੱਟ ਕੇ ਕੰਮ ਕੀਤਾ ਹੈ ਇਹ ਸਭ ਮੈਬਰਾਂ ਦੇ ਸਹਿਯੋਗ ਸਦਕਾ ਸੰਭਵ ਹੋ ਸਕਿਆ। ਕੌੰਸ਼ਿਲ ਦੇ ਸੀਨੀਅਰ ਮੈਬਰ ਸ ਗਰਦਰਸ਼ਨ ਸਿੰਘ ਸੋਢੀ ਨੂੰ ਵੀ ਵਿਸ਼ੇਸ ਸਨਮਾਨ ਦਿੱਤਾ ਗਿਆ।ਅਵਤਾਰ ਸਿੰਘ ਨੇ ਅਰੰਭ ਕਰਦਿਆਂ ਕੌੰਸ਼ਿਲ ਦੀ ਚੋਣ ਦੇ ਰੂਲਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਜੇ ਕੋਈ ਮੈਬਰ ਪ੍ਰਧਾਨ ਦੀ ਚੋਣ ਵਿਚ ਹਿੱਸਾ ਲੈਣਾ ਚਾਹੁੰਦਾ ਉਹ ਫੀਸ ਜਮਾਂ ਕਰਵਾ ਕੇ ਨਾਮਜਦਗੀ ਭਰ ਸਕਦਾ। ਜੋਗਿੰਦਰ ਸਿੰਘ ਸੰਘਾ ਨੇ ਵੀ ਰੂਲਾਂ ਬਾਰੇ ਜਾਣਕਾਰੀ ਦਿੱਤੀ।ਜਦੋ ਕੋਈ ਮੈਬਰ ਸਾਹਮਣੇ ਨਾ ਆਇਆ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਨੇ ਖੜੇ੍ ਹੋ ਕਰ ਸ੍ਰੀ ਕਾਮਰਾ ਵਲੋੰ ਨਿਭਾਈਆਂ ਸੇਵਾਵਾਂ ਦੀ ਸਲਾਘਾ ਕਰਦਿਆਂ ਅਗਲੇ ਦੋ ਸਾਲਾਂ ਲਈ ਸ੍ਰੀ ਸਰਦਾਰੀ ਲਾਲ ਕਾਮਰਾ ਦੇ ਨਾਮ ਦੀ ਤਜਵੀਜ ਪੇਸ਼ ਕੀਤੀ। ਸ. ਜੋਗਿੰਦਰ ਸਿੱਘ ਲੋਹਾਮ ਦੇ ਤਾਈਦ ਕੀਤੀ। ਸਾਰੇ ਮੈਬਰਾਂ ਨੇ ਸਰਬਸੰਮਤੀ ਨਾਲ ਹੱਥ ਖੜੇ ਕਰਕੇ ਸਹਿਮਤੀ ਦਿੱਤੀ ਅਗਲੇ ਦੋ ਸਾਲਾ ਲਈ 22ਵੀ ਵਾਰ ਸ੍ਰੀ ਸਰਦਾਰੀ ਲਾਲ ਕਾਮਰਾ ਪ੍ਰਧਾਨ ਚੁਣੇ ਗਏ।ਉਹਨਾਂ ਨੂੰ ਉਚ ਪੱਧਰੀ ਕਮੇਟੀ, ਕਾਰਜਕਾਰਨੀ ਕਮੇਟੀ ਤੇ ਢਾਂਚਾ ਮਜ਼ਬੂਤ ਕਰਨ ਲਈ ਕਮੇਟੀਆਂ ਬਣਾਉਣ ਦੇ ਅਧਿਕਾਰ ਦਿੱਤੇ ਗਏ। ਸ੍ਰੀ ਕਾਮਰਾ ਨੇ ਸਮੂਹ ਮੈਬਰਾਂ ਦਾ ਭਰੋਸਾ ਪ੍ਰਗਟ ਕਰਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੈਬਰਾਂ ਦੇ ਸੁਝਾਵਾਂ ਅਨੁਸਾਰ ਸਮਾਜ ਭਲਾਈ ਦੇ ਪ੍ਰੋਗਰਾਮ ਉਲੀਕਾਂਗੇ ਤੇ ਪੂਰਾ ਕਰਨ ਲਈ ਸਾਰਿਆਂ ਦੇ ਸਹਿਯੋਗ ਨਾਲ ਕਦਮ ਚੁੱਕੇ ਜਾਣਗੇ ।ਉਹਨਾਂ ਕਿਹਾ ਕਿ ਸਮੁੱਚੇ ਕੰਮਾਂ ਦੀ ਨਿਗਰਾਨੀ ਲਈ ਕਮੇਟੀਆਂ ਬਣਾਈਆਂ ਜਾਣਗੀਆਂ। ਸ. ਰਣਜੀਤ ਸਿੰਘ ਗਿੱਲ, ਸ ਗੁਰਚਰਨ ਸਿੰਘ ਸੁਪਰਡੈਟ, ਗੁਰਦਰਸ਼ਨ ਸਿੰਘ ਸੋਢੀ, ਜੋਗਿੰਦਰ ਸਿੰਘ ਲੋਹਾਮ, ਜੋਗਿੰਦਰ ਸਿੰਘ ਸੰਘਾ, ਗੁਰਬੀਰ ਸਿੰਘ ਜੱਸਲ ਨੇ ਵਿਚਾਰ ਪੇਸ ਕਰਦਿਆਂ ਆਪਣੇ ਆਪਣੇ ਸੁਝਾ ਪੇਸ ਕੀਤੇ। ਅੱਜ ਦੀ ਮੀਟਿੰਗ ਵਿਚ ਵਿਜੇ ਕੁਮਾਰ ਸੂਦ ਦਾ ਜਨਮ ਦਿਨ ਮਨਾਇਅ ਗਿਆ। ਕੈਨੇਡਾ ਤੋ ਆਏ ਸਵਤੰਤਰ ਰਾਏ ਗੁਪਤਾ ਨੇ ਵੀ ਆਪਣੇ ਪੋਤਰੇ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਸ੍ਰੀਮਤੀ ਹਰਬੰਸ ਕੋਰ, ਹਰਪਾਲ ਸਿੰਘ, ਇਕਬਾਲ ਸਿੰਘ ਲੋਹਾਮ,ਸੁਰਿੰਦਰ ਕੁਮਾਰ ਬਾਂਸਲ,ਅਮਰ ਸਿੰਘ ਵਿਰਦੀ, ਸੁਰਜੀਤ ਸਿੰਘ, ਰਾਜਿੰਦਰ ਸਿੰਘ ਲੋਹਾਮ, ਅਜੈ ਕੁਮਾਰ ਮਿੱਤਲ,ਜਗਦੀਪ ਸਿੰਘ ਕੈੰਥ, ਜੀਤ ਸਿੰਘ ਮਹਿਣਾ,ਪ੍ਰੀਤਮ ਸਿੰਘ ਮਹਿਣਾ,ਨਾਹਰ ਸਿੰਘ,ਸੁਖਦੇਵ ਸਿੰਘ ਜੱਸਲ, ਜੁਗਰਾਜ ਸਿੰਘ,ਜਸਵੀਰ ਸਿੰਘ,ਮਹਿੰਦਰ ਸਿੰਘ ਭੁਲਰ,ਮਲਕੀਅਤ ਸਿੰਘ ਆਦਿ ਮੈਬਰ ਸਾਮਲ ਸਨ।

ਸੀਨੀਅਰ ਸਿਟੀਜ਼ਨ ਕੌਸ਼ਿਲ ਦੀ ਜਰਨਲ ਬਾਡੀ ਦੀ ਮੀਟਿੰਗ Read More »

ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਵਿਸ਼ਵ ਮਾਂ ਬੋਲੀ ਦਿਵਸ ਮੌਕੇ ਸਾਹਿਤਕ ਮਿਲਣੀ ਦਾ ਆਯੋਜਨ

*ਸਮਾਜ ਸੇਵੀ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ ਦਾ ਵਿਸ਼ੇਸ਼ ਸਨਮਾਨ ਮੋਗਾ, 22 ਫਰਵਰੀ (ਏ.ਡੀ.ਪੀ ਨਿਊਜ਼) – ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਅਤੇ ਚੁਣੌਤੀਆਂ ਦੇ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਅੰਗਕਾਰ ਅਤੇ ਗਲਪਕਾਰ ਸ਼੍ਰੀ ਕੇ. ਐੱਲ. ਗਰਗ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ, ਲੋਕ ਸਾਹਿਤ ਅਕਾਦਮੀ ਦੇ ਪ੍ਰਧਾਨ ਸ਼੍ਰੀ ਅਸ਼ੋਕ ਚਟਾਨੀ, ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਬਿਰਾਜਮਾਨ ਸਨ। ਸਮਾਗਮ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਸਭ ਦਾ ਸਵਾਗਤ ਕੀਤਾ ਤੇ ਭਾਸ਼ਾ ਵਿਭਾਗ, ਪੰਜਾਬ ਦੁਆਰਾ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਦੇ ਹਾਣੀ ਬਣਨ ਲਈ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਦੁਆਰਾ ਆਪਣੀ ਵੈੱਬਸਾਈਟ ਉੱਪਰ ਆਪਣੀ ਪਬਲੀਕੇਸ਼ਨ ਨੂੰ ਡਿਜੀਟਲ ਰੂਪ ਵਿੱਚ ਪੇਸ਼ ਕੀਤੇ ਜਾਣ ਦਾ ਅਮਲ ਤੇਜ਼ੀ ਨਾਲ ਜਾਰੀ ਹੈ। ਆਉਣ ਵਾਲੇ ਸਮੇਂ ਵਿੱਚ ਭਾਸ਼ਾ ਵਿਭਾਗ, ਪੰਜਾਬ ਦੀਆਂ ਕਿਤਾਬਾਂ ਆਡੀਓ ਰੂਪ ਵਿੱਚ ਵੀ ਉਪਲੱਬਧ ਹੋਣਗੀਆਂ। ਗ਼ਜ਼ਲਗੋ ਨਰਿੰਦਰ ਰੋਹੀ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਆਪਣੀ ਗ਼ਜ਼ਲ ਦੀ ਬਾ-ਤਰੰਨੁਮ ਪੇਸ਼ਕਾਰੀ ਕੀਤੀ। ਪ੍ਰਸਿੱਧ ਲਿਖਾਰੀ ਗੁਰਮੇਲ ਬੌਡੇ ਨੇ ਆਪਣੇ ਸੰਬੋਧਨ ਦੌਰਾਨ ਅਦਾਲਤਾਂ ਵਿੱਚ ਰਾਜ ਭਾਸ਼ਾ ਪੰਜਾਬੀ ਦੀ ਵਰਤੋਂ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਸਾਬਕਾ ਡੀ.ਪੀ.ਆਰ.ਓ. ਸ. ਗਿਆਨ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਵੱਖ-ਵੱਖ ਥਾਵਾਂ ’ਤੇ ਆਪਣੀ ਪੱਧਰ ਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕੰਮ ਕਰ ਰਹੀਆਂ ਸਭਾਵਾਂ, ਸਮਾਜ ਸੇਵੀ ਸੰਗਠਨਾਂ ਨੂੰ ਇਕ ਮੰਚ ’ਤੇ ਇਕੱਠੇ ਕਰਦਿਆਂ ਇਕ ਵੱਡੀ ਲਹਿਰ ਚਲਾਈ ਜਾਣੀ ਚਾਹੀਦੀ ਹੈ। ਹਰਭਜਨ ਸਿੰਘ ਨਾਗਰਾ ਨੇ ਮਾਂ ਬੋਲੀ ਨੂੰ ਸਮਰਪਿਤ ਆਪਣਾ ਤਾਜ਼ਾ ਕਲਾਮ ਬਾ-ਤਰੰਨੁਮ ਪੇਸ਼ ਕੀਤਾ। ਪਰਮਜੀਤ ਸਿੰਘ ਚੂਹੜਚੱਕ ਨੇ ਕਿਹਾ ਕਿ ਇਸ ਸਮੇਂ ਪੰਜਾਬੀ ਮਾਂ ਬੋਲੀ ਦੀ ਸੰਭਾਲ ਦੀ ਮੁਹਿੰਮ ਵਿੱਚ ਨਵੀਂ ਪੀੜ੍ਹੀ ਨੂੰ ਸ਼ਾਮਿਲ ਕੀਤੇ ਜਾਣ ਦੀ ਵੱਡੀ ਲੋੜ ‍ਹੈ। ਵਸਮਾਜ ਸੇਵੀ ਪ੍ਰੋ. ਬਲਵਿੰਦਰ ਸਿੰਘ ਨੇ ‌ਦੁਕਾਨਾਂ ਆਦਿ ਦੇ ਬੋਰਡਾਂ ਉੱਪਰ ਪੰਜਾਬੀ ਦੀ ਵਰਤੋਂ ਦੇ ਨਾਲ ਨਾਲ ਸ਼ਬਦਜੋੜਾਂ ਦੇ ਸ਼ੁੱਧੀਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ। ਅਵਤਾਰ ਸਿੰਘ ਨੇ ਪੰਜਾਬੀ ਬੋਲੀ ਵਿੱਚੋਂ ਅਲੋਪ ਹੋ ਰਹੀਆਂ ਧੁਨੀਆਂ ‘ਙ’ ਅਤੇ ‘ਞ’ ਦੀ ਸੰਭਾਲ ਵਾਸਤੇ ਅਪੀਲ ਕੀਤੀ। ਗੁਰਮੀਤ ਕੜਿਆਲਵੀ ਨੇ ਇਸ ਮੌਕੇ ਪੰਜਾਬੀ ਮਾਂ ਬੋਲੀ ਦੇ ਮਹਾਨ ਸੇਵਕ ਸਾਬਕਾ ਮੁੱਖ ਮੰਤਰੀ ਪੰਜਾਬ ਸ. ਲਛਮਣ ਸਿੰਘ ਗਿੱਲ ਨੂੰ ਯਾਦ ਕਰਦਿਆਂ ਪੰਜਾਬੀ ਕੌਮ ਦੁਆਰਾ ਅੰਗਰੇਜ਼ੀ ਭਾਸ਼ਾ ਸਾਹਮਣੇ ਕੀਤੇ ਜਾ ਰਹੇ ਸਮਰਪਣ ਬਾਰੇ ਚਿੰਤਾ ਵਿਅਕਤ ਕੀਤੀ ਅਤੇ ਕਿਹਾ ਕਿ ਮਾਂ ਬੋਲੀ ਕਿਸੇ ਕੌਮ ਦਾ ਗੌਰਵ ਹੁੰਦੀ ਹੈ ਅਤੇ ਆਪਣੇ ਗੌਰਵ ਨੂੰ ਕਾਇਮ ਰੱਖਣ ਦੀ ਚੇਤਨਾ ਦੀ ਇਸ ਸਮੇਂ ਪੰਜਾਬੀਆਂ ਨੂੰ ਬੇਹੱਦ ਲੋੜ ਹੈ। ਸਿਮਰਜੀਤ ਕੌਰ ਸਿੰਮੀ ਨੇ ਆਪਣੀ ਕਵਿਤਾ ਨਾਲ ਹਾਜ਼ਰੀ ਲਵਾਈ। ਸ਼੍ਰੀ ਅਸ਼ੋਕ ਚਟਾਨੀ ਨੇ ਪ੍ਰਾਈਵੇਟ ਸਕੂਲਾਂ ਵਿੱਚ ਨਰਸਰੀ ਪੱਧਰ ’ਤੇ ਪੰਜਾਬੀ ਦੀ ਨੀਂਹ ਨੂੰ ਮਜਬੂਤ ਕੀਤੇ ਜਾਣ ਦੀ ਲੋੜ ਬਾਰੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸੰਬੰਧੀ ਸਖਤ ਕਾਨੂੰਨ ਹੋਣਾ ਚਾਹੀਦਾ ਹੈ। ਡਾ. ਸੁਰਜੀਤ ਦੌਧਰ ਨੇ ਕਿਹਾ ਕਿ ਜਿਸ ਪ੍ਰਕਾਰ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਆਪਣੀ ਮਾਂ ਬੋਲੀ ਨੂੰ ਸਨਮਾਨ ਦਿੱਤਾ ਜਾਂਦਾ ਹੈ, ਉਸ ਤੋਂ ਸਾਨੂੰ ਪੰਜਾਬੀਆਂ ਨੂੰ ਸਬਕ ਲੈਣ ਦੀ ਲੋੜ ਹੈ। ਬਲਦੇਵ ਸਿੰਘ ਸੜਕਨਾਮਾ ਨੇ ਕਰਨਾਟਕ ਦੇ ਪੰਡਤ ਰਾਓ ਧੰਨੇਸਵਰ ਦੁਆਰਾ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸੰਭਾਲ ਲਈ ਚਲਾਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਸਮੁੱਚੇ ਚੇਤੰਨ ਪੰਜਾਬੀਆਂ ਨੂੰ ਅਜਿਹੀ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਸੰਭਾਲ ਲਈ ਵਿਅਕਤੀਗਤ ਪੱਧਰ ’ਤੇ ਨਿਰੰਤਰ ਯਤਨ ਕਰ ਰਹੇ ਪ੍ਰੋ. ਬਲਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੁਆਰਾ ਦੁਕਾਨਾਂ ਦੇ ਬੋਰਡਾਂ ਉੱਪਰ ਲਿਖੇ ਗਲਤ ਸ਼ਬਦਜੋੜਾਂ ਵਾਲੇ ਬੋਰਡਾਂ ਨੂੰ ਦਰੁਸਤ ਕਰਵਾਉਣ ਲਈ ਵਿੱਢੀ ਮੁਹਿੰਮ ਦੀ ਰੱਜ ਕੇ ਸ਼ਲਾਘਾ ਕੀਤੀ ਗਈ। ਸਮਾਗਮ ਦੇ ਪ੍ਰਧਾਨਗੀ ਭਾਸ਼ਨ ਦੌਰਾਨ ਸ਼੍ਰੀ ਕੇ. ਐੱਲ. ਗਰਗ ਨੇ ਇਸ ਸਾਹਿਤਕ ਮਿਲਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਮਿਲਣੀਆਂ ਦੀ ਲੜੀ ਚੱਲਦੀ ਰਹਿਣੀ ਚਾਹੀਦੀ ਹੈ ਅਤੇ ਹਰ ਮਿਲਣੀ ਦੌਰਾਨ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਕਿਸੇ ਮੁੱਦੇ ਨੂੰ ਲੈ-ਕੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਅੱਜ ਦੀ ਮਿਲਣੀ ਵਿੱਚ ਆਪਣੇ ਕੀਮਤੀ ਵਿਚਾਰ ਰੱਖਣ ਅਤੇ ਰਚਨਾਵਾਂ ਪੇਸ਼ ਕਰਨ ਵਾਲੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਦੇ ਸੀਨੀਅਰ ਸਹਾਇਕ ਸ. ਨਵਦੀਪ ਸਿੰਘ ਦੀ ਦੇਖ-ਰੇਖ ਹੇਠ ਭਾਸ਼ਾ ਵਿਭਾਗ, ਪੰਜਾਬ ਦੀਆਂ ਪੁਸਤਕਾਂ ਦੀ ਪੁਸਤਕ ਪ੍ਰਦਰਸ਼ਨੀ ਲਗਾਈ ਲਈ, ਜੋ ਕਿ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ।

ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਵਿਸ਼ਵ ਮਾਂ ਬੋਲੀ ਦਿਵਸ ਮੌਕੇ ਸਾਹਿਤਕ ਮਿਲਣੀ ਦਾ ਆਯੋਜਨ Read More »

ਪਿੱਠ ਦਰਦ ਤੋਂ ਰਾਹਤ ਲਈ ਰੀੜ੍ਹ ਦੀ ਹੱਡੀ ’ਚ ਇੰਜੈਕਸ਼ਨ ਲਗਵਾਉਣ ਤੋਂ ਬਚਣ ਦੀ ਦਿੱਤੀ ਸਲਾਹ

ਇਕ ਖੋਜ ਵਿਚ ਕਿਹਾ ਗਿਆ ਹੈ ਕਿ ਪੁਰਾਣੀ ਪਿੱਠ ਦਰਦ ਤੋਂ ਆਰਾਮ ਲਈ ਰੀੜ੍ਹ ਦੀ ਹੱਡੀ ਵਿਚ ਇੰਜੈਕਸ਼ਨ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਬਹੁਤ ਘੱਟ ਜਾਂ ਕੋਈ ਰਾਹਤ ਨਹੀਂ ਮਿਲਦੀ। ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੇ ਡਾਕਟਰਾਂ ਦੀ ਟੀਮ ਨੇ ਐਪੀਡਿਊਰਲ ਸਟੀਰਾਇਡ ਇੰਜੈਕਸ਼ਨ ਤੇ ਨਰਵ ਬਲਾਕ ਪ੍ਰਕਿਰਿਆ ਦੇ ਖ਼ਿਲਾਫ਼ ਆਪਣੀ ਸਿਫਾਰਸ਼ ਕੀਤੀ ਹੈ। ਅਨੁਮਾਨ ਹੈ ਕਿ 20-59 ਸਾਲ ਦੀ ਉਮਰ ਦੇ ਪੰਜ ਵਿੱਚੋਂ ਇਕ ਬਾਲਿਕ ਕ੍ਰੋਨਿਕ ਪਿੱਠ ਦਰਦ ਤੋਂ ਪ੍ਰਭਾਵਤ ਹੈ। ਬਜ਼ੁਰਗਾਂ ਦੀ ਹਾਲਤ ਹੋਰ ਵੀ ਖ਼ਰਾਬ ਹੈ। ਐਪੀਡਿਊਰਲ ਸਟੀਰਾਇਡ ਇੰਜੈਕਸ਼ਨ, ਨਰਵ ਬਲਾਕ ਤੇ ਰੇਡੀਓਫ੍ਰੀਕੁਵੈਂਸੀ ਐਬਲੇਸ਼ਨ (ਤੰਤਰਿਕਾਵਾਂ ਨੂੰ ਨਸ਼ਟ ਕਰਨ ਲਈ ਰੇਡੀਓ ਤਰੰਗਾਂ ਦੀ ਵਰਤੋਂ) ਦਾ ਜ਼ਿਆਦਾ ਇਸਤੇਮਾਲ ਦਰਦ ਸੰਕੇਤਾਂ ਨੂੰ ਦਿਮਾਗ ਤੱਕ ਪਹੁੰਚਣ ਤੋਂ ਰੋਕਣ ਲਈ ਕੀਤਾ ਜਾਂਦਾ ਹੈ। ਹਾਲਾਂਕਿ ਮੌਜੂਦਾ ਦਿਸ਼ਾ-ਨਿਰਦੇਸ਼ ਉਨ੍ਹਾਂ ਦੀ ਵਰਤੋਂ ਲਈ ਆਪਾ-ਵਿਰੋਧੀ ਸਿਫਾਰਸ਼ਾਂ ਕਰਦੇ ਹਨ। ਟੀਮ ਨੇ ਦਰਦ ਨਾਲ ਨਿਵਪਟਣ ਲਈ 13 ਪ੍ਰਕਿਰਿਆਵਾਂ ਦੇ ਲਾਭ ਤੇ ਨੁਕਸਾਨ ਦੀ ਤੁਲਨਾ ਕੀਤੀ। ਇਨ੍ਹਾਂ ਵਿਚ ਲੋਕਲ ਐਨੇਸਥੈਟਿਕ, ਸਟੀਰਾਇਡ ਜਾਂ ਉਨ੍ਹਾਂ ਦੇ ਸੁਮੇਲ ਜਿਵੇਂ ਇੰਜੈਕਸ਼ਨ ਐਪੀਡਿਊਰਲ ਇੰਜੈਕਸ਼ਨ ਤੇ ਰੇਡੀਓਫ੍ਰੀਕੁਵੈਂਸੀ ਐਬਲੀਕੇਸ਼ਨ ਆਦਿ ਸ਼ਾਮਲ ਸਨ। ਇਨ੍ਹਾਂ ਪ੍ਰਕਿਰਿਆਵਾਂ ਦੇ ਪ੍ਰੀਖਣਾਂ ਸਬੰਧੀ ਅਧਿਐਨਾਂ ਦੀ ਸਮੀਖਿਆ ਦਾ ਵਿਸ਼ਲੇਸ਼ਣ ਕੀਤਾ ਗਿਆ। ਅਧਿਐਨ ਨੂੰ ਬੀਐੱਮਜੇ ਵਿਚ ਛਾਪਿਆ ਗਿਆ। ਸਿਫਾਰਸ਼ ਤੋਂ ਪਤਾ ਲੱਗਾ ਹੈ ਕਿ ਕਿਸੇ ਵੀ ਪ੍ਰਕਿਰਿਆ ਜਾਂ ਪ੍ਰਕਿਰਿਆਵਾਂ ਦੇ ਸੁਮੇਲ ਲਈ ਕੋਈ ਉੱਚ ਨਿਸ਼ਚਿਤਤਾ ਵਾਲਾ ਸਬੂਤ ਨਹੀਂ ਮਿਲਿਆ। ਟੀਮ ਨੇ ਕਿਹਾ ਕਿ ਘੱਟ ਤੇ ਮੱਧਮ ਨਿਸ਼ਚਿਤਤਾ ਵਾਲੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇੰਜੈਕਸ਼ਨ ਲਗਾਉਣ ਨਾਲ ਰੀੜ੍ਹ ਦੀ ਹੱਡੀ ਤੋਂ ਹੱਥ ਜਾਂ ਪੈਰਾਂ ਤੱਕ ਫੈਲਣ ਵਾਲੇ ਦਰਦ ਵਿਚ ਕੋਈ ਬਿਹਤਰ ਰਾਹਤ ਨਹੀਂ ਮਿਲਦੀ। ਇਹ ਪ੍ਰਕਿਰਿਆਵਾਂ ਮਹਿੰਗੀਆਂ ਹਨ, ਮਰੀਜ਼ਾਂ ’ਤੇ ਬੋਝ ਹੈ ਤੇ ਇਨ੍ਹਾਂ ਨਾਲ ਨੁਕਸਾਨ ਹੋਣ ਦਾ ਵੀ ਖ਼ਤਰਾ ਹੈ। ਉਨ੍ਹਾਂ ਨੇ ਮਰੀਜ਼ਾਂ ਨੂੰ ਇਸ ਤੋਂ ਬਚਣ ਦੀ ਅਪੀਲ ਕੀਤੀ।

ਪਿੱਠ ਦਰਦ ਤੋਂ ਰਾਹਤ ਲਈ ਰੀੜ੍ਹ ਦੀ ਹੱਡੀ ’ਚ ਇੰਜੈਕਸ਼ਨ ਲਗਵਾਉਣ ਤੋਂ ਬਚਣ ਦੀ ਦਿੱਤੀ ਸਲਾਹ Read More »

ਸਵੇਰੇ ਖ਼ਾਲੀ ਪੇਟ ਕੌਫ਼ੀ ਪੀਣ ਨਾਲ ਜਾ ਸਕਦਾ ਹੈ ਕਈ ਬਿਮਾਰੀਆਂ ਸੱਦਾ

22, ਫਰਵਰੀ – ਬਹੁਤ ਸਾਰੇ ਲੋਕ ਕੰਮ ਦੀ ਥਕਾਵਟ ਦੂਰ ਕਰਨ ਲਈ ਕੌਫੀ ਪੀਣਾ ਪਸੰਦ ਕਰਦੇ ਹਨ। ਇਸ ਨੂੰ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਕੌਫੀ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਸੀਮਤ ਮਾਤਰਾ ਵਿੱਚ ਕੌਫੀ ਦਾ ਸੇਵਨ ਦਿਲ ਦੀ ਬਿਮਾਰੀ ਨੂੰ ਰੋਕਣ, ਸ਼ੂਗਰ ਨੂੰ ਕੰਟਰੋਲ ਕਰਨ, ਅਲਜ਼ਾਈਮਰ ਰੋਗ ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਣ ਵਿੱਚ ਮਦਦ ਕਰ ਸਕਦਾ ਹੈ। ਪਰ ਕੌਫੀ ਪੀਣ ਦੇ ਸਮੇਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਬਹੁਤ ਸਾਰੇ ਲੋਕ ਹਨ ਜੋ ਸਵੇਰੇ ਖਾਲੀ ਪੇਟ ਕੌਫੀ ਪੀਣਾ ਪਸੰਦ ਕਰਦੇ ਹਨ। ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਬਹੁਤ ਜ਼ਿਆਦਾ ਕੌਫੀ ਪੀਣ ਨਾਲ ਡਿਮੈਂਸ਼ੀਆ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਤੁਸੀਂ ਹਰ ਰੋਜ਼ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਕੌਫੀ ਪੀਂਦੇ ਹੋ, ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹੋ। ਅਜਿਹਾ ਕਰਨਾ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਪਰ ਹਰ ਖਾਣ-ਪੀਣ ਦੀ ਚੀਜ਼ ਵਾਂਗ, ਕੌਫੀ ਪੀਣ ਦੇ ਸਮੇਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਖਾਲੀ ਪੇਟ ਕੌਫੀ ਕਿਉਂ ਨਹੀਂ ਪੀਣੀ ਚਾਹੀਦੀ:- ਬਹੁਤ ਸਾਰੇ ਲੋਕ ਹਨ ਜੋ ਸਵੇਰੇ ਖਾਲੀ ਪੇਟ ਕੌਫੀ ਪੀਂਦੇ ਹਨ। ਔਰਤਾਂ ਨੂੰ ਖਾਸ ਤੌਰ ‘ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਸਵੇਰੇ ਖਾਲੀ ਪੇਟ ਕੌਫੀ ਨਾ ਪੀਣ। ਇਸਦਾ ਕਾਰਨ ਇਹ ਹੈ ਕਿ ਸਵੇਰੇ ਜਲਦੀ ਸਰੀਰ ਵਿੱਚ ਕੋਰਟੀਸੋਲ ਹਾਰਮੋਨ (ਤਣਾਅ ਹਾਰਮੋਨ) ਦਾ ਪੱਧਰ ਵੱਧ ਜਾਂਦਾ ਹੈ। ਇਸ ਦਾ ਓਵੂਲੇਸ਼ਨ, ਭਾਰ ਅਤੇ ਹਾਰਮੋਨਸ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਿਸ ਨਾਲ ਮੂਡ ਬਦਲ ਸਕਦਾ ਹੈ ਅਤੇ ਚਿੰਤਾ ਵਧ ਸਕਦੀ ਹੈ। ਕੋਰਟੀਸੋਲ ਹਾਰਮੋਨ ਵਿੱਚ ਵਾਧਾ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ। ਇਸ ਕਾਰਨ, ਤੁਹਾਨੂੰ ਜ਼ਿਆਦਾ ਨੀਂਦ ਆਉਣ ਲੱਗਦੀ ਹੈ। ਕੁੱਲ ਮਿਲਾ ਕੇ, ਖਾਲੀ ਪੇਟ ਕੌਫੀ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ, ਬਲੱਡ ਸ਼ੂਗਰ ਵਧਣਾ, ਤਣਾਅ ਦੇ ਪੱਧਰ ਵਿੱਚ ਵਾਧਾ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਕੌਫੀ ਕਦੋਂ ਪੀਣੀ ਚਾਹੀਦੀ ਹੈ :- ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਹੋ ਜੋ ਖਾਲੀ ਪੇਟ ਕੌਫੀ ਪੀਂਦੇ ਹਨ, ਤਾਂ ਤੁਹਾਨੂੰ ਇਸ ਗੰਦੀ ਆਦਤ ‘ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ। ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਤੁਹਾਨੂੰ ਹਮੇਸ਼ਾ ਨਾਸ਼ਤੇ ਤੋਂ ਬਾਅਦ ਕਦੇ ਨਾ ਕਦੇ ਕੌਫੀ ਦਾ ਸੇਵਨ ਕਰਨਾ ਚਾਹੀਦਾ ਹੈ। ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ, ਤਾਂ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਸੀਂ ਸਵੇਰੇ ਖਾਲੀ ਪੇਟ ਸਭ ਤੋਂ ਪਹਿਲਾਂ ਪਾਣੀ ਪੀਓ। ਇਸ ਨਾਲ ਤੁਹਾਡਾ ਸਰੀਰ ਚੰਗੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਤੁਸੀਂ ਦਿਨ ਭਰ ਊਰਜਾਵਾਨ ਰਹੋਗੇ।

ਸਵੇਰੇ ਖ਼ਾਲੀ ਪੇਟ ਕੌਫ਼ੀ ਪੀਣ ਨਾਲ ਜਾ ਸਕਦਾ ਹੈ ਕਈ ਬਿਮਾਰੀਆਂ ਸੱਦਾ Read More »

ਪਲਾਹੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਫਗਵਾੜਾ, 22 ਫਰਵਰੀ (ਏ.ਡੀ.ਪੀ. ਨਿਊਜ਼ ) ਪਿੰਡ ਪਲਾਹੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਢਾਡੀ ਜੱਥਾ ਜਰਨੈਲ ਸਿੰਘ ਬੈਂਸ, ਪਿੰਡ ਲੱਲੀਆਂ ਵਾਲੇ ਮਨਦੀਪ ਸਿੰਘ (ਦੀਪਾ) ਪਲਾਹੀ ਵੱਲੋਂ ਵਾਰਾਂ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਜਾਏ ਗਏ ਨਗਰ ਕੀਰਤਨ ਵਿੱਚ ਗੁਰੂ ਜੀ ਦੇ ਪਾਵਨ ਸਰੂਪ ਨੂੰ ਫੁੱਲਾਂ ਨਾਲ ਸਜੀ ਹੋਈ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ। ਸੰਗਤਾਂ ਨੇ ਸ਼ਰਧਾ ਅਤੇ ਭਾਵਨਾ ਨਾਲ ਸ਼ਬਦ ਗਾਇਨ ਕੀਤੇ। ਇਹ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਗੁਰਦੁਆਰਾ ਪਲਾਹੀ ਤੋਂ ਆਰੰਭ ਹੋ ਕੇ ਪਿੰਡ ਦੀਆਂ ਵੱਖ -ਵੱਖ ਗਲੀਆਂ ਤੋਂ ਹੁੰਦਾ ਹੋਇਆ ਵਾਪਸ ਗੁਰੂ ਘਰ ਵਿੱਚ ਪੁੱਜਾ। ਇਸ ਮੌਕੇ ਨਗਰ ਕੀਰਤਨ ਚ ਸ਼ਾਮਲ ਸੰਗਤਾਂ ਲਈ ਥਾਂ-ਥਾਂ ‘ਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ। ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਜਿਹਨਾਂ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਉਹਨਾ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰਪੂਰਬ ਦੀਆਂ ਵਧਾਈਆਂ ਦਿੱਤੀਆਂ। ਇਸ ਸਮੇਂ ਸੰਤੋਸ਼ ਕੁਮਾਰ ਗੋਗੀ ਜ਼ਿਲਾ ਪ੍ਰਧਾਨ ਐਸੀ ਵਿੰਗ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਸੁਰਜਨ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਸੱਲ, ਮੇਜਰ ਸਿੰਘ, ਗਿਆਨ ਚੰਦ ਠੇਕੇਦਾਰ, ਫੋਰਮੈਨ ਬਲਵਿੰਦਰ ਸਿੰਘ,ਰਵਿੰਦਰ ਸਿੰਘ ਸੱਗੂ, ਗੁਰਚਰਨ ਸਿੰਘ ਬਸਰਾ, ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵੀਪਾਲ, ਉਪ ਪ੍ਰਧਾਨ ਪੀਟਰ ਕੁਮਾਰ, ਉਪ ਪ੍ਰਧਾਨ ਕਮਲਦੀਪ, ਜਨਰਲ ਸਕੱਤਰ ਸੁਖਵਿੰਦਰ ਸਿੰਘ, ਖਜ਼ਾਨਚੀ ਹੈਪੀ ਭਲਵਾਨ, ਪ੍ਰਚਾਰਕ ਸਕੱਤਰ ਪੀਟਰ ਕੁਮਾਰ, ਮੁੱਖ ਸਲਾਹਕਾਰ ਮੱਖਣ ਚੰਦ, ਮਦਨ ਲਾਲ, ਮੈਂਬਰ ਰਾਮ ਜੀ, ਗਗਨਦੀਪ ਮਨੀਸ਼, ਲੇਖਰਾਜ, ਵਿਜੈ ਕੁਮਾਰ, ਅਮਰੀਕ (ਘੁੱਲਾ), ਹੈਪੀ ਪਾੱਲ, ਰੁਪਿੰਦਰ ਸਿੰਘ, ਨਿਰਮਲ ਜੱਸੀ ਅਤੇ ਨਗਰ ਪੰਚਾਇਤ ਪਲਾਹੀ ਦੇ ਮੈਂਬਰ ਸੰਨੀ ਚੰਦੜ, ਮਦਨ ਲਾਲ, ਬਲਵਿੰਦਰ ਕੌਰ, ਗੁਰਬਖ਼ਸ਼ ਕੌਰ, ਜੋਗਿੰਦਰ ਰਾਮ ਤਹਿਸੀਲਦਾਰ, ਜਸਬੀਰ ਸਿੰਘ ਬਸਰਾ, ਰਜਿੰਦਰ ਸਿੰਘ ਬਸਰਾ ਅਤੇ ਸਾਬਕਾ ਸਰਪੰਚ ਬੀਬੀ ਰਣਜੀਤ ਕੌਰ ਆਦਿ ਹਾਜ਼ਰ ਸਨ।

ਪਲਾਹੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ Read More »

ਕੀ ਘਿਨਾਉਣੇ ਅਪਰਾਧੀਆਂ ਦੀਆਂ ਪੈਰੋਲ ਪਟੀਸ਼ਨਾਂ ‘ਤੇ ਸੁਣਵਾਈ ਨਹੀਂ ਹੋਣੀ ਚਾਹੀਦੀ?/ਡਾ. ਸਤਯਵਾਨ ਸੌਰਭ

ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਸਮਾਜ ਲਈ ਖ਼ਤਰਾ ਪੈਦਾ ਕਰ ਸਕਦੀ ਹੈ, ਖਾਸ ਕਰਕੇ ਜੇ ਉਹ ਵਾਰ-ਵਾਰ ਅਪਰਾਧ ਕਰਦੇ ਹਨ। ਹਾਲ ਹੀ ਦੇ ਸਾਲਾਂ ਵਿੱਚ, ਇਸ ਵਿਚਾਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ ਹੈ ਕਿਉਂਕਿ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਨੇ ਜੇਲ੍ਹ ਵਿੱਚ ਸਮਾਂ ਕੱਟਣ ਤੋਂ ਬਚਣ ਲਈ ਪੈਰੋਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਲੱਖਾਂ ਹੋਰ ਕੈਦੀ ਜਿਨ੍ਹਾਂ ਦੀਆਂ ਪੈਰੋਲ ਬੇਨਤੀਆਂ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਕੋਲ ਇਸ ਪ੍ਰਕਿਰਿਆ ਦਾ ਲਾਭ ਲੈਣ ਲਈ ਸਰੋਤਾਂ ਦੀ ਘਾਟ ਹੈ, ਜਾਂ ਉਨ੍ਹਾਂ ਨੂੰ ਕਮਜ਼ੋਰ ਅਤੇ ਕਮਜ਼ੋਰ ਹੋਣ ਕਰਕੇ ਗਲਤੀ ਨਾਲ ਲਾਭਾਂ ਤੋਂ ਇਨਕਾਰ ਕੀਤਾ ਜਾਂਦਾ ਹੈ। ਪੈਰੋਲ ਸੁਧਾਰ ਅਤੇ ਪੁਨਰ-ਏਕੀਕਰਨ ‘ਤੇ ਅਧਾਰਤ ਹੈ, ਪਰ ਜਦੋਂ ਗੰਭੀਰ ਅਪਰਾਧਾਂ ਲਈ ਵਰਤਿਆ ਜਾਂਦਾ ਹੈ, ਤਾਂ ਇਹ ਨੈਤਿਕ ਅਤੇ ਕਾਨੂੰਨੀ ਦੁਬਿਧਾਵਾਂ ਪੈਦਾ ਕਰਦਾ ਹੈ। ਮਨੁੱਖੀ ਅਧਿਕਾਰਾਂ ਅਤੇ ਪੁਨਰਵਾਸ ਦੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਭਾਵੇਂ ਨਿਆਂ ਸਜ਼ਾ ਅਤੇ ਰੋਕਥਾਮ ਦੀ ਮੰਗ ਕਰਦਾ ਹੈ। ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਨ ਕਦਮ ਪੈਰੋਲ ਹੈ। ਇਹ ਇੱਕ ਕਿਸਮ ਦਾ ਵਿਚਾਰ ਹੈ ਜੋ ਕੈਦੀਆਂ ਨੂੰ ਸਮਾਜ ਵਿੱਚ ਮੁੜ ਜੁੜਨ ਵਿੱਚ ਮਦਦ ਕਰਨ ਲਈ ਦਿੱਤਾ ਜਾਂਦਾ ਹੈ। ਇਹ ਕੈਦੀ ਦੀ ਸਮਾਜਿਕ ਰਿਕਵਰੀ ਲਈ ਇੱਕ ਸਾਧਨ ਤੋਂ ਵੱਧ ਕੁਝ ਨਹੀਂ ਹੈ। ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ, ਇਸ ਵਿਚਾਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ ਹੈ ਕਿਉਂਕਿ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਨੇ ਜੇਲ੍ਹ ਵਿੱਚ ਸਮਾਂ ਕੱਟਣ ਤੋਂ ਬਚਣ ਲਈ ਪੈਰੋਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਲੱਖਾਂ ਹੋਰ ਕੈਦੀ ਜਿਨ੍ਹਾਂ ਦੀਆਂ ਪੈਰੋਲ ਬੇਨਤੀਆਂ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਕੋਲ ਇਸ ਪ੍ਰਕਿਰਿਆ ਦਾ ਲਾਭ ਲੈਣ ਲਈ ਸਰੋਤਾਂ ਦੀ ਘਾਟ ਹੈ, ਜਾਂ ਉਨ੍ਹਾਂ ਨੂੰ ਕਮਜ਼ੋਰ ਅਤੇ ਕਮਜ਼ੋਰ ਹੋਣ ਕਰਕੇ ਗਲਤੀ ਨਾਲ ਲਾਭਾਂ ਤੋਂ ਇਨਕਾਰ ਕੀਤਾ ਜਾਂਦਾ ਹੈ। ਕਿਉਂਕਿ ਸਾਡੀਆਂ ਜੇਲ੍ਹਾਂ ਸ਼ਾਬਦਿਕ ਤੌਰ ‘ਤੇ ਅਹਿੰਸਕ ਅਪਰਾਧੀਆਂ ਨਾਲ ਭਰੀਆਂ ਹੋਈਆਂ ਹਨ, ਪੈਰੋਲ ਕੈਦ ਕੀਤੇ ਲੋਕਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਉਨ੍ਹਾਂ ‘ਤੇ ਨੇੜਿਓਂ ਨਜ਼ਰ ਰੱਖਦੇ ਹੋਏ ਆਪਣੇ ਅਜ਼ੀਜ਼ਾਂ ਨਾਲ ਆਪਣੀ ਬਾਕੀ ਦੀ ਸਜ਼ਾ ਕੱਟਣ ਦੀ ਆਗਿਆ ਦਿੰਦੀ ਹੈ। ਇਸ ਨਾਲ ਹਰ ਰੋਜ਼ ਲੱਖਾਂ ਰੁਪਏ ਦਾ ਟੈਕਸ ਬਚਦਾ ਹੈ ਅਤੇ ਇਹ ਪੂਰੇ ਸਮਾਜ ਲਈ ਇੱਕ ਵਧੀਆ ਪ੍ਰਣਾਲੀ ਹੈ। ਬਹੁਤ ਘੱਟ ਹੀ ਤੁਸੀਂ ਕਿਸੇ ਹਿੰਸਕ ਅਪਰਾਧੀ ਬਾਰੇ ਸੁਣਦੇ ਹੋ ਜਿਸਨੂੰ ਪੈਰੋਲ ‘ਤੇ ਰਿਹਾਅ ਕੀਤਾ ਜਾਂਦਾ ਹੈ ਅਤੇ ਫਿਰ ਕੋਈ ਹੋਰ ਹਿੰਸਕ ਅਪਰਾਧ ਕਰਨ ਲੱਗ ਪੈਂਦਾ ਹੈ। ਜ਼ਿਆਦਾਤਰ ਹਿੰਸਕ ਅਪਰਾਧੀ ਕਿਸੇ ਵੀ ਮਾਮਲੇ ਵਿੱਚ ਆਪਣੀ ਸਜ਼ਾ ਦਾ ਘੱਟੋ-ਘੱਟ 85% ਹਿੱਸਾ ਕੱਟਦੇ ਹਨ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੈਰੋਲ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਿਆਂ ਦੀ ਭਾਵਨਾ ਨੂੰ ਕਮਜ਼ੋਰ ਕਰ ਸਕਦੀ ਹੈ। ਅੱਤਵਾਦ, ਬਲਾਤਕਾਰ ਅਤੇ ਕਤਲ ਵਰਗੇ ਘਿਨਾਉਣੇ ਅਪਰਾਧਾਂ ਵਿਰੁੱਧ ਸਖ਼ਤ ਰੋਕਥਾਮ ਹੋਣੀ ਚਾਹੀਦੀ ਹੈ। ਰੋਕਥਾਮ ਬਣਾਈ ਰੱਖਣ ਲਈ, 2012 ਦੇ ਨਿਰਭਯਾ ਕੇਸ ਦੇ ਦੋਸ਼ੀਆਂ ਨੂੰ ਪੈਰੋਲ ਨਹੀਂ ਦਿੱਤੀ ਗਈ। ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਸਮਾਜ ਲਈ ਖ਼ਤਰਾ ਪੈਦਾ ਕਰ ਸਕਦੀ ਹੈ, ਖਾਸ ਕਰਕੇ ਜੇ ਉਹ ਵਾਰ-ਵਾਰ ਅਪਰਾਧ ਕਰਦੇ ਹਨ। ਵਾਰ-ਵਾਰ ਅਪਰਾਧ ਕਰਨ ਦੇ ਕਾਰਨ, 2013 ਦੇ ਸ਼ਕਤੀ ਮਿੱਲ ਸਮੂਹਿਕ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਨੂੰ ਪੈਰੋਲ ਨਹੀਂ ਦਿੱਤੀ ਗਈ। ਰਾਜਨੀਤਿਕ ਪ੍ਰਭਾਵ ਨਿਆਂ ਵਿੱਚ ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦਾ ਹੈ, ਜਿਸਦੇ ਨਤੀਜੇ ਵਜੋਂ ਪੈਰੋਲ ਗ੍ਰਾਂਟਾਂ ਦੀ ਲੋੜ ਨਹੀਂ ਹੁੰਦੀ। ਟੀ. ਪੀ. ਚੰਦਰਸ਼ੇਖਰਨ ਕਤਲ ਕੇਸ ਵਿੱਚ ਪੈਰੋਲ ਕਥਿਤ ਤੌਰ ‘ਤੇ ਰਾਜਨੀਤਿਕ ਦਬਾਅ ਕਾਰਨ ਦਿੱਤੀ ਗਈ ਸੀ। ਇਨ੍ਹਾਂ ਅਪਰਾਧਾਂ ਵਿੱਚ ਸ਼ਾਮਲ ਬੇਰਹਿਮੀ ਅਤੇ ਪੂਰਵ-ਯੋਜਨਾਬੰਦੀ ਦੇ ਕਾਰਨ, ਸੁਧਾਰ ਚੁਣੌਤੀਪੂਰਨ ਹੈ। 2018 ਦੇ ਕਠੂਆ ਬਲਾਤਕਾਰ ਮਾਮਲੇ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਰਹਿਮ ਤੋਂ ਬਿਨਾਂ ਸਖ਼ਤ ਸਜ਼ਾਵਾਂ ਦੀ ਲੋੜ ਹੈ। ਭਾਰਤੀ ਅਦਾਲਤਾਂ ਦੇ ਅਨੁਸਾਰ, ਪੈਰੋਲ ‘ਤੇ ਰਿਹਾਅ ਹੋਏ ਲੋਕਾਂ ਨੂੰ ਸੰਵਿਧਾਨ ਦੀ ਧਾਰਾ 21 ਦੇ ਤਹਿਤ ਪ੍ਰਜਨਨ ਅਤੇ ਵਿਆਹ ਦੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਹਾਲਾਂਕਿ, ਕਿਉਂਕਿ ਵਿਆਹ ਕਰਨ ਦੇ ਅਧਿਕਾਰ ਨੂੰ ਕਾਨੂੰਨ ਦੁਆਰਾ ਮਾਨਤਾ ਪ੍ਰਾਪਤ ਨਹੀਂ ਹੈ, ਇਸ ਆਧਾਰ ‘ਤੇ ਪੈਰੋਲ ਦੇਣ ਨਾਲ ਸਮਲਿੰਗੀ ਕੈਦੀਆਂ ਦੇ ਸਮਾਨਤਾ ਦੇ ਅਧਿਕਾਰ ਨਾਲ ਸਮਝੌਤਾ ਹੁੰਦਾ ਹੈ। ਸਾਰੇ ਕੈਦੀਆਂ ਲਈ ਸਮਾਨਤਾ ਅਤੇ ਸਮਾਵੇਸ਼ ਦੀ ਗਰੰਟੀ ਦੇਣ ਲਈ, ਅਦਾਲਤਾਂ ਪੈਰੋਲ ਨੂੰ ਧਾਰਾ 21 ਦੇ ਤਹਿਤ ਨੇੜਤਾ ਦੇ ਵਧੇਰੇ ਆਮ ਅਧਿਕਾਰ ਨਾਲ ਜੋੜ ਸਕਦੀਆਂ ਹਨ। ਮੁਆਵਜ਼ਾ ਨੈਲਸਨ ਮੰਡੇਲਾ ਨਿਯਮਾਂ (2015) ਦਾ ਇੱਕ ਮੁੱਖ ਹਿੱਸਾ ਹੈ, ਜੋ ਕਿ ਕੈਦੀਆਂ ਨਾਲ ਵਿਵਹਾਰ ਲਈ ਸੰਯੁਕਤ ਰਾਸ਼ਟਰ ਦੇ ਮਿਆਰੀ ਘੱਟੋ-ਘੱਟ ਨਿਯਮ ਹਨ। ਪੈਰੋਲ ਇੱਕ ਅਧਿਕਾਰ ਹੈ, ਵਿਸ਼ੇਸ਼ ਅਧਿਕਾਰ ਨਹੀਂ, ਜਿਵੇਂ ਕਿ ਜਸਟਿਸ ਕ੍ਰਿਸ਼ਨਾ ਅਈਅਰ ਨੇ ਕਈ ਫੈਸਲਿਆਂ ਵਿੱਚ ਜ਼ੋਰ ਦਿੱਤਾ ਹੈ। ਆਮ ਪਾਬੰਦੀ ਦੀ ਬਜਾਏ, ਪੈਰੋਲ ਵਿਵਹਾਰਕ ਮੁਲਾਂਕਣ ਦੇ ਆਧਾਰ ‘ਤੇ ਦਿੱਤੀ ਜਾਣੀ ਚਾਹੀਦੀ ਹੈ। 2023 ਵਿੱਚ ਮਹਾਰਾਸ਼ਟਰ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੇ ਪੁਨਰਵਾਸ ਦੇ ਨਤੀਜੇ ਵਜੋਂ ਦੁਹਰਾਓ ਵਿੱਚ ਕਮੀ ਆਈ। ਪੈਰੋਲ ਬੇਨਤੀਆਂ ਦਾ ਪਹਿਲਾਂ ਹੀ ਅਦਾਲਤਾਂ ਦੁਆਰਾ ਮੈਰਿਟ ਦੇ ਆਧਾਰ ‘ਤੇ ਮੁਲਾਂਕਣ ਕੀਤਾ ਜਾਂਦਾ ਹੈ, ਜਿਸ ਨਾਲ ਸੁਰੱਖਿਆ ਅਤੇ ਨਿਆਂ ਦੀ ਗਰੰਟੀ ਮਿਲਦੀ ਹੈ। ਹਰਿਆਣਾ ਰਾਜ ਬਨਾਮ ਜੈ ਸਿੰਘ (2003) ਮਾਮਲੇ ਵਿੱਚ, ਸੁਪਰੀਮ ਕੋਰਟ ਨੇ ਮੁੜ ਪੁਸ਼ਟੀ ਕੀਤੀ ਕਿ ਪੈਰੋਲ ਨਿਰਪੱਖ ਮਾਪਦੰਡਾਂ ਅਨੁਸਾਰ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਸੁਧਾਰ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਤਾਂ ਧਾਰਾ 21 (ਸਨਮਾਨ ਨਾਲ ਜੀਵਨ ਦਾ ਅਧਿਕਾਰ) ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੁਆਰਾ ਉਲੰਘਣਾ ਕੀਤੀ ਜਾ ਸਕਦੀ ਹੈ। ਸ਼੍ਰੀਹਰਨ (2015) ਦੇ ਅਨੁਸਾਰ, ਕਿਸੇ ਨੂੰ ਪੈਰੋਲ ਤੋਂ ਪੂਰੀ ਤਰ੍ਹਾਂ ਇਨਕਾਰ ਕਰਨਾ ਗੈਰ-ਸੰਵਿਧਾਨਕ ਹੈ। ਨਾਰਵੇ ਵਰਗੇ ਦੇਸ਼ਾਂ ਨੇ ਹੌਲੀ-ਹੌਲੀ ਪੁਨਰ-ਏਕੀਕਰਨ ‘ਤੇ ਜ਼ੋਰ ਦੇ ਕੇ, ਘਿਨਾਉਣੇ ਅਪਰਾਧਾਂ ਦੇ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਵੀ, ਦੁਹਰਾਓ ਦਰਾਂ ਨੂੰ ਘਟਾ ਦਿੱਤਾ ਹੈ। ਨਾਰਵੇ ਵਿੱਚ ਦੁਨੀਆ ਵਿੱਚ ਦੁਹਰਾਈ ਦੀ ਸਭ ਤੋਂ ਘੱਟ ਦਰ ਹੈ, ਇਸਦੇ ਪੁਨਰਵਾਸ ਨਿਆਂ ਦੇ ਮਾਡਲ ਦੇ ਕਾਰਨ। ਜਿਵੇਂ ਕਿ ਆਮ ਤੌਰ ‘ਤੇ ਜਾਣਿਆ ਜਾਂਦਾ ਹੈ, ਪੈਰੋਲ ਪ੍ਰਸ਼ਾਸਨ ਦੀ ਪ੍ਰਭਾਵਸ਼ੀਲਤਾ ਨੂੰ ਸਖ਼ਤ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਦਬਾਅ ਦੁਆਰਾ ਰੋਕਿਆ ਗਿਆ ਹੈ। ਪ੍ਰੋਗਰਾਮ ਦੇ ਟੀਚਿਆਂ ਨਾਲ ਨਿਯਮਿਤ ਤੌਰ ‘ਤੇ ਸਮਝੌਤਾ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੇ ਅਣਉਚਿਤ ਅਪਰਾਧੀਆਂ ਨੂੰ ਸਿੱਧੇ ਨਤੀਜੇ ਵਜੋਂ ਪੈਰੋਲ ਦਿੱਤੀ ਜਾਂਦੀ ਹੈ। ਪੈਰੋਲ ਦੇ ਸੰਬੰਧ ਵਿੱਚ, ਇੱਕ ਚੰਗੀ ਤਰ੍ਹਾਂ ਪਰਿਭਾਸ਼ਿਤ ਨਿਆਂਇਕ ਨੀਤੀ ਜ਼ਰੂਰੀ ਹੈ ਅਤੇ ਕੀਤੀਆਂ ਗਈਆਂ ਕਾਰਜਕਾਰੀ ਕਾਰਵਾਈਆਂ ਦੀ ਅਦਾਲਤਾਂ ਦੁਆਰਾ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਇਹ ਸਮਾਂ ਹੈ ਕਿ ਸਾਡੇ ਕਾਨੂੰਨਸਾਜ਼ ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਸੁਧਾਰ ਲਈ ਜ਼ਰੂਰੀ ਬਦਲਾਅ ਕਰਨ। ਇਹਨਾਂ ਤਬਦੀਲੀਆਂ ਵਿੱਚ ਕੈਦੀਆਂ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਨਿਗਰਾਨੀ ਅਧੀਨ ਰਿਹਾਈ ਪ੍ਰਣਾਲੀ ਨੂੰ ਪ੍ਰਗਤੀਸ਼ੀਲ ਢੰਗ ਨਾਲ ਲਾਗੂ ਕਰਨ ਲਈ ਮਜ਼ਬੂਤ ਦਿਸ਼ਾ-ਨਿਰਦੇਸ਼ ਬਣਾਉਣਾ, ਇਹ ਸਾਬਤ ਕਰਨ ਲਈ ਇਕਸਾਰ ਪੈਰੋਲ ਕਾਨੂੰਨ ਬਣਾਉਣਾ ਕਿ ਇਹ ਪੁਨਰਵਾਸ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਹੈ, ਅਤੇ ਭਾਰਤ ਵਿੱਚ ਪੈਰੋਲ ਦੀ ਦੁਰਵਰਤੋਂ ਨੂੰ ਰੋਕਣ ਲਈ ਜਾਂਚ ਅਤੇ ਸੰਤੁਲਨ ਸਥਾਪਤ ਕਰਨਾ ਸ਼ਾਮਲ ਹੋਣਾ ਚਾਹੀਦਾ ਹੈ। ਸਰਕਾਰ ਨੂੰ ਜੇਲ੍ਹਾਂ ਵਿੱਚ ਭੀੜ-ਭੜੱਕੇ ਬਾਰੇ ਚਿੰਤਤ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਭਿਆਨਕ ਅਪਰਾਧਾਂ ਲਈ ਪੈਰੋਲ ਨੂੰ ਸੀਮਤ ਕਰਦੇ ਸਮੇਂ ਨਿਆਂ, ਰੋਕਥਾਮ ਅਤੇ ਪੁਨਰਵਾਸ ਸਭ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਕੀ ਘਿਨਾਉਣੇ ਅਪਰਾਧੀਆਂ ਦੀਆਂ ਪੈਰੋਲ ਪਟੀਸ਼ਨਾਂ ‘ਤੇ ਸੁਣਵਾਈ ਨਹੀਂ ਹੋਣੀ ਚਾਹੀਦੀ?/ਡਾ. ਸਤਯਵਾਨ ਸੌਰਭ Read More »