
ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਦੇ ਆਦੇਸ਼ ’ਤੇ ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦੇ ਪ੍ਰਬੰਧਕ ਜੈਵੀਰ ਨੂੰ ਪਲਾਂਟ ਵਿੱਚ ਬੀਜਾਂ ਦੇ ਸਟੋਰ ਵਿੱਚ ਬੇਨਿਯਮੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਜੈਵੀਰ ਨੂੰ ਇਸ ਸੋਮਵਾਰ ਸੂਬਾ ਹੈੱਡਕੁਆਰਟਰ ਪੰਚਕੂਲਾ ਰਿਪੋਰਟ ਕਰਨ ਮਗਰੋਂ ਭਵਿੱਖ ਵਿੱਚ ਉੱਥੇ ਹਾਜ਼ਰੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਬੰਧਕ ਜੈਵੀਰ ਅਨੁਸਾਰ ਉਸ ਨੂੰ ਮੁਅੱਤਲ ਕਰਨ ਅਤੇ ਪੰਚਕੂਲਾ ਹਾਜ਼ਰ ਹੋਣ ਦੇ ਆਦੇਸ਼ ਮਿਲੇ ਹਨ ਪਰ ਮੁਅੱਤਲੀ ਦਾ ਕੋਈ ਕਾਰਨ ਨਹੀਂਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਮੁਅੱਤਲੀ ਦੇ ਕਾਰਨਾਂ ਦਾ ਪੰਚਕੂਲਾ ਜਾਣ ’ਤੇ ਪਤਾ ਲੱਗ ਸਕੇਗਾ।