
ਫਗਵਾੜਾ, 22 ਫਰਵਰੀ (ਏ.ਡੀ.ਪੀ. ਨਿਊਜ਼ ) ਪਿੰਡ ਪਲਾਹੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਢਾਡੀ ਜੱਥਾ ਜਰਨੈਲ ਸਿੰਘ ਬੈਂਸ, ਪਿੰਡ ਲੱਲੀਆਂ ਵਾਲੇ ਮਨਦੀਪ ਸਿੰਘ (ਦੀਪਾ) ਪਲਾਹੀ ਵੱਲੋਂ ਵਾਰਾਂ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਜਾਏ ਗਏ ਨਗਰ ਕੀਰਤਨ ਵਿੱਚ ਗੁਰੂ ਜੀ ਦੇ ਪਾਵਨ ਸਰੂਪ ਨੂੰ ਫੁੱਲਾਂ ਨਾਲ ਸਜੀ ਹੋਈ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ।
ਸੰਗਤਾਂ ਨੇ ਸ਼ਰਧਾ ਅਤੇ ਭਾਵਨਾ ਨਾਲ ਸ਼ਬਦ ਗਾਇਨ ਕੀਤੇ। ਇਹ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਗੁਰਦੁਆਰਾ ਪਲਾਹੀ ਤੋਂ ਆਰੰਭ ਹੋ ਕੇ ਪਿੰਡ ਦੀਆਂ ਵੱਖ -ਵੱਖ ਗਲੀਆਂ ਤੋਂ ਹੁੰਦਾ ਹੋਇਆ ਵਾਪਸ ਗੁਰੂ ਘਰ ਵਿੱਚ ਪੁੱਜਾ। ਇਸ ਮੌਕੇ ਨਗਰ ਕੀਰਤਨ ਚ ਸ਼ਾਮਲ ਸੰਗਤਾਂ ਲਈ ਥਾਂ-ਥਾਂ ‘ਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ।

ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਜਿਹਨਾਂ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਉਹਨਾ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰਪੂਰਬ ਦੀਆਂ ਵਧਾਈਆਂ ਦਿੱਤੀਆਂ।
ਇਸ ਸਮੇਂ ਸੰਤੋਸ਼ ਕੁਮਾਰ ਗੋਗੀ ਜ਼ਿਲਾ ਪ੍ਰਧਾਨ ਐਸੀ ਵਿੰਗ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਸੁਰਜਨ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਸੱਲ, ਮੇਜਰ ਸਿੰਘ, ਗਿਆਨ ਚੰਦ ਠੇਕੇਦਾਰ, ਫੋਰਮੈਨ ਬਲਵਿੰਦਰ ਸਿੰਘ,ਰਵਿੰਦਰ ਸਿੰਘ ਸੱਗੂ, ਗੁਰਚਰਨ ਸਿੰਘ ਬਸਰਾ, ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵੀਪਾਲ, ਉਪ ਪ੍ਰਧਾਨ ਪੀਟਰ ਕੁਮਾਰ, ਉਪ ਪ੍ਰਧਾਨ ਕਮਲਦੀਪ, ਜਨਰਲ ਸਕੱਤਰ ਸੁਖਵਿੰਦਰ ਸਿੰਘ, ਖਜ਼ਾਨਚੀ ਹੈਪੀ ਭਲਵਾਨ, ਪ੍ਰਚਾਰਕ ਸਕੱਤਰ ਪੀਟਰ ਕੁਮਾਰ, ਮੁੱਖ ਸਲਾਹਕਾਰ ਮੱਖਣ ਚੰਦ, ਮਦਨ ਲਾਲ, ਮੈਂਬਰ ਰਾਮ ਜੀ, ਗਗਨਦੀਪ ਮਨੀਸ਼, ਲੇਖਰਾਜ, ਵਿਜੈ ਕੁਮਾਰ, ਅਮਰੀਕ (ਘੁੱਲਾ), ਹੈਪੀ ਪਾੱਲ, ਰੁਪਿੰਦਰ ਸਿੰਘ, ਨਿਰਮਲ ਜੱਸੀ ਅਤੇ ਨਗਰ ਪੰਚਾਇਤ ਪਲਾਹੀ ਦੇ ਮੈਂਬਰ ਸੰਨੀ ਚੰਦੜ, ਮਦਨ ਲਾਲ, ਬਲਵਿੰਦਰ ਕੌਰ, ਗੁਰਬਖ਼ਸ਼ ਕੌਰ, ਜੋਗਿੰਦਰ ਰਾਮ ਤਹਿਸੀਲਦਾਰ, ਜਸਬੀਰ ਸਿੰਘ ਬਸਰਾ, ਰਜਿੰਦਰ ਸਿੰਘ ਬਸਰਾ ਅਤੇ ਸਾਬਕਾ ਸਰਪੰਚ ਬੀਬੀ ਰਣਜੀਤ ਕੌਰ ਆਦਿ ਹਾਜ਼ਰ ਸਨ।