ਭਾਰਤੀ ਜੀਵ ਵਿਗਿਆਨੀ ਪੂਰਨਿਮਾ ਬਣੀ ਟਾਈਮ ਵੂਮੈਨ ਆਫ ਦਿ ਯੀਅਰ-2025

ਨਿਊਯਾਰਕ, 22 ਫਰਵਰੀ – ਟਾਈਮ ਮੈਗਜ਼ੀਨ ਨੇ ਭਾਰਤੀ ਜੀਵ ਵਿਗਿਆਨੀ ਤੇ ਜੰਗਲੀ ਜੀਵ ਕੰਜ਼ਰਵੇਟਰ ਨੂੰ ਇਸ ਸਾਲ ਦੀ ਵੂਮੈਨ ਆਫ ਦਿ ਯੀਅਰ ਸੂਚੀ ’ਚ ਸ਼ਾਮਲ ਕੀਤਾ ਹੈ। ਟਾਈਮ ਦੀ ਵੂਮੈਨ ਆਫ ਦਿ ਯੀਅਰ 2025 ਸੂਚੀ ’ਚ 45 ਸਾਲਾ ਪੂਰਨਿਮਾ ਦੇਵੀ ਬਰਮਨ ਇਕੋ-ਇਕ ਭਾਰਤੀ ਔਰਤ ਹੈ। 13 ਔਰਤਾਂ ਦੀ ਸੂਚੀ ’ਚ ਅਦਾਕਾਰਾ ਨਿਕੋਲ ਕਿਡਮੈਨ ਅਤੇ ਫਰਾਂਸ ਦੀ ਗਿਸੇਲੇ ਪੇਲੀਕਾਟ ਵੀ ਸ਼ਾਮਲ ਹਨ, ਜੋ ਜਿਨਸੀ ਹਿੰਸਾ ਦੇ ਖ਼ਿਲਾਫ਼ ਮੁਹਿੰਮ ’ਚ ਇੱਕ ਗਲੋਬਲ ਚਿੰਨ੍ਹ ਬਣ ਗਈਆਂ ਹਨ।ਬਰਮਨ ਨੂੰ 2007 ਦਾ ਉਹ ਦਿਨ ਯਾਦ ਹੈ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਨੂੰ ਫੋਨ ਆਇਆ ਕਿ ਇੱਕ ਦਰੱਖ਼ਤ, ਜਿਸ ’ਤੇ ਗ੍ਰੇਟਰ ਐਡਜੂਟੈਂਟ ਸਟਾਰਕ (ਹਰਗਿਲਾ) ਦਾ ਘੋਂਸਲਾ ਸੀ, ਕੱਟਿਆ ਜਾ ਰਿਹਾ ਸੀ। ਪਹਿਲੀ ਵਾਰ ਉਨ੍ਹਾਂ ਕੁਦਰਤ ਦੀ ਪੁਕਾਰ ਮਹਿਸੂਸ ਕੀਤੀ ਅਤੇ ਉਨ੍ਹਾਂ ਨੂੰ ਬਚਾਉਣ ਦਾ ਫੈਸਲਾ ਕੀਤਾ। ਉਸ ਦਿਨ ਤੋਂ ਮਿਸ਼ਨ ਸ਼ੁਰੂ ਹੋਇਆ। ਉਸ ਸਮੇਂ ਖੇਤਰ ’ਚ 450 ਐਡਜੂਟੈਂਟ ਸਟਾਰਕ ਬਚੇ ਸਨ।

ਬਰਮਨ ਦੇ ਕੰਮ ਦੀ ਬਦੌਲਤ 2023 ’ਚ ਇਸ ਪੰਛੀ ਨੂੰ ਅਲੋਪ ਹੋਣ ਵਾਲੀ ਸਥਿਤੀ ਤੋਂ ਹਟਾ ਕੇ ਸੰਕਟਗ੍ਰਸਤ ਨੇੜਲੇ ਵਰਗ ’ਚ ਲਿਆਂਦਾ ਗਿਆ। ਅਸਾਮ ’ਚ ਉਨ੍ਹਾਂ ਦੀ ਆਬਾਦੀ 1,800 ਤੋਂ ਵੱਧ ਹੋ ਗਈ ਹੈ। ਬਰਮਨ ਦੇ ਯਤਨਾਂ ’ਚ ਉਨ੍ਹਾਂ ਦੀ ਮਦਦ ਉਨ੍ਹਾਂ ਦੀ ਹਰਗਿਲਾ ਸੈਨਾ ਕਰ ਰਹੀ ਹੈ। ਇਹ 20 ਹਜ਼ਾਰ ਔਰਤਾਂ ਦੀ ਟੀਮ ਹੈ, ਜਿਹੜੀਆਂ ਪੰਛੀਆਂ ਦੇ ਘੋਂਸਲਿਆਂ ਦੀ ਰੱਖਿਆ ਕਰਦੀ ਹੈ। ਅਸਾਮ ’ਚ ਜਨਮੀ ਪੂਰਨਿਮਾ ਦੇਵੀ ਬਰਮਨ ਨੇ ਗੁਹਾਟੀ ਯੂਨੀਵਰਸਿਟੀ ਤੋਂ ਈਕੋਲੌਜੀ ਤੇ ਜੰਗਲੀ ਜੀਵ ਵਿਗਿਆਨ ’ਚ ਮਾਹਿਰਤਾ ਦੇ ਨਾਲ ਪ੍ਰਾਈਸ਼ਾਸਤਰ ’ਚ ਮਾਸਟਰ ਡਿਗਰੀ ਹਾਸਲ ਕੀਤੀ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...