
* ਸਰਬਸੰਮਤੀ ਨਾਲ ਅਗਲੇ ਦੋ ਸਾਲਾ ਲਈ ਸਰਦਾਰੀ ਲਾਲ ਕਾਮਰਾ 22ਵੀਂ ਵਾਰ ਚੁਣੇ ਗਏ ਪ੍ਰਧਾਨ
ਮੋਗਾ, 22 ਫਰਵਰੀ (ਏ.ਡੀ.ਪੀ ਨਿਊਜ਼) – ਸੀਨੀਅਰ ਸਿਟੀਜ਼ਨ ਕੌਸ਼ਿਲ ਮੋਗਾ ਦੇ ਮੈਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ।ਮੀਟਿੰਗ ਦੇ ਅਰੰਭ ਵਿਚ ਸ੍ਰੀ ਕਾਮਰਾ ਨੇ ਪਿਛਲੇ ਸਮੇਂ ਦੌਰਾਨ ਕੌਸ਼ਿਲ ਲਈ ਕੀਤੇ ਗਏ ਕੰਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸਭ ਤੋੰ ਵੱਡੀ ਪ੍ਰਾਪਤੀ ਸਕੱਤਰੇਤ ਵਿਖੇ ਆਪਣਾ ਦਫਤਰ ਮੰਨਜੂਰ ਕਰਵਾਉਣਾ ਹੈ। ਉਹਨਾਂ ਉਸ ਵੇਲੇ ਡਿਪਟੀ ਕਮਿਸ਼ਨਰ ਡਾ ਅਰਵਿੰਦਰ ਸਿੰਘ ਦੀ ਸਲਾਘਾ ਕਰਦਿਆਂ ਕਿਹਾ ਕਿ ਦਫਤਰ ਉਹਨਾਂ ਦੀ ਦੇਣ ਹੈ। ਉਹਨਾਂ ਕਿਹਾ ਕਿ ਕੌਸ਼ਿਲ ਨੇ ਹਮੇਸਾ ਪ੍ਰਸ਼ਾਸਨ ਦੇ ਨਾਲ ਮਿਲਕੇ ਬਜੁ੍ਰਗਾਂ ਦੀ ਭਲਾਈ ਲਈ ਡੱਟ ਕੇ ਕੰਮ ਕੀਤਾ ਹੈ ਇਹ ਸਭ ਮੈਬਰਾਂ ਦੇ ਸਹਿਯੋਗ ਸਦਕਾ ਸੰਭਵ ਹੋ ਸਕਿਆ।
ਕੌੰਸ਼ਿਲ ਦੇ ਸੀਨੀਅਰ ਮੈਬਰ ਸ ਗਰਦਰਸ਼ਨ ਸਿੰਘ ਸੋਢੀ ਨੂੰ ਵੀ ਵਿਸ਼ੇਸ ਸਨਮਾਨ ਦਿੱਤਾ ਗਿਆ।ਅਵਤਾਰ ਸਿੰਘ ਨੇ ਅਰੰਭ ਕਰਦਿਆਂ ਕੌੰਸ਼ਿਲ ਦੀ ਚੋਣ ਦੇ ਰੂਲਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਜੇ ਕੋਈ ਮੈਬਰ ਪ੍ਰਧਾਨ ਦੀ ਚੋਣ ਵਿਚ ਹਿੱਸਾ ਲੈਣਾ ਚਾਹੁੰਦਾ ਉਹ ਫੀਸ ਜਮਾਂ ਕਰਵਾ ਕੇ ਨਾਮਜਦਗੀ ਭਰ ਸਕਦਾ। ਜੋਗਿੰਦਰ ਸਿੰਘ ਸੰਘਾ ਨੇ ਵੀ ਰੂਲਾਂ ਬਾਰੇ ਜਾਣਕਾਰੀ ਦਿੱਤੀ।ਜਦੋ ਕੋਈ ਮੈਬਰ ਸਾਹਮਣੇ ਨਾ ਆਇਆ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਨੇ ਖੜੇ੍ ਹੋ ਕਰ ਸ੍ਰੀ ਕਾਮਰਾ ਵਲੋੰ ਨਿਭਾਈਆਂ ਸੇਵਾਵਾਂ ਦੀ ਸਲਾਘਾ ਕਰਦਿਆਂ ਅਗਲੇ ਦੋ ਸਾਲਾਂ ਲਈ ਸ੍ਰੀ ਸਰਦਾਰੀ ਲਾਲ ਕਾਮਰਾ ਦੇ ਨਾਮ ਦੀ ਤਜਵੀਜ ਪੇਸ਼ ਕੀਤੀ।
ਸ. ਜੋਗਿੰਦਰ ਸਿੱਘ ਲੋਹਾਮ ਦੇ ਤਾਈਦ ਕੀਤੀ। ਸਾਰੇ ਮੈਬਰਾਂ ਨੇ ਸਰਬਸੰਮਤੀ ਨਾਲ ਹੱਥ ਖੜੇ ਕਰਕੇ ਸਹਿਮਤੀ ਦਿੱਤੀ ਅਗਲੇ ਦੋ ਸਾਲਾ ਲਈ 22ਵੀ ਵਾਰ ਸ੍ਰੀ ਸਰਦਾਰੀ ਲਾਲ ਕਾਮਰਾ ਪ੍ਰਧਾਨ ਚੁਣੇ ਗਏ।ਉਹਨਾਂ ਨੂੰ ਉਚ ਪੱਧਰੀ ਕਮੇਟੀ, ਕਾਰਜਕਾਰਨੀ ਕਮੇਟੀ ਤੇ ਢਾਂਚਾ ਮਜ਼ਬੂਤ ਕਰਨ ਲਈ ਕਮੇਟੀਆਂ ਬਣਾਉਣ ਦੇ ਅਧਿਕਾਰ ਦਿੱਤੇ ਗਏ। ਸ੍ਰੀ ਕਾਮਰਾ ਨੇ ਸਮੂਹ ਮੈਬਰਾਂ ਦਾ ਭਰੋਸਾ ਪ੍ਰਗਟ ਕਰਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੈਬਰਾਂ ਦੇ ਸੁਝਾਵਾਂ ਅਨੁਸਾਰ ਸਮਾਜ ਭਲਾਈ ਦੇ ਪ੍ਰੋਗਰਾਮ ਉਲੀਕਾਂਗੇ ਤੇ ਪੂਰਾ ਕਰਨ ਲਈ ਸਾਰਿਆਂ ਦੇ ਸਹਿਯੋਗ ਨਾਲ ਕਦਮ ਚੁੱਕੇ ਜਾਣਗੇ ।ਉਹਨਾਂ ਕਿਹਾ ਕਿ ਸਮੁੱਚੇ ਕੰਮਾਂ ਦੀ ਨਿਗਰਾਨੀ ਲਈ ਕਮੇਟੀਆਂ ਬਣਾਈਆਂ ਜਾਣਗੀਆਂ।
ਸ. ਰਣਜੀਤ ਸਿੰਘ ਗਿੱਲ, ਸ ਗੁਰਚਰਨ ਸਿੰਘ ਸੁਪਰਡੈਟ, ਗੁਰਦਰਸ਼ਨ ਸਿੰਘ ਸੋਢੀ, ਜੋਗਿੰਦਰ ਸਿੰਘ ਲੋਹਾਮ, ਜੋਗਿੰਦਰ ਸਿੰਘ ਸੰਘਾ, ਗੁਰਬੀਰ ਸਿੰਘ ਜੱਸਲ ਨੇ ਵਿਚਾਰ ਪੇਸ ਕਰਦਿਆਂ ਆਪਣੇ ਆਪਣੇ ਸੁਝਾ ਪੇਸ ਕੀਤੇ। ਅੱਜ ਦੀ ਮੀਟਿੰਗ ਵਿਚ ਵਿਜੇ ਕੁਮਾਰ ਸੂਦ ਦਾ ਜਨਮ ਦਿਨ ਮਨਾਇਅ ਗਿਆ। ਕੈਨੇਡਾ ਤੋ ਆਏ ਸਵਤੰਤਰ ਰਾਏ ਗੁਪਤਾ ਨੇ ਵੀ ਆਪਣੇ ਪੋਤਰੇ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਸ੍ਰੀਮਤੀ ਹਰਬੰਸ ਕੋਰ, ਹਰਪਾਲ ਸਿੰਘ, ਇਕਬਾਲ ਸਿੰਘ ਲੋਹਾਮ,ਸੁਰਿੰਦਰ ਕੁਮਾਰ ਬਾਂਸਲ,ਅਮਰ ਸਿੰਘ ਵਿਰਦੀ, ਸੁਰਜੀਤ ਸਿੰਘ, ਰਾਜਿੰਦਰ ਸਿੰਘ ਲੋਹਾਮ, ਅਜੈ ਕੁਮਾਰ ਮਿੱਤਲ,ਜਗਦੀਪ ਸਿੰਘ ਕੈੰਥ, ਜੀਤ ਸਿੰਘ ਮਹਿਣਾ,ਪ੍ਰੀਤਮ ਸਿੰਘ ਮਹਿਣਾ,ਨਾਹਰ ਸਿੰਘ,ਸੁਖਦੇਵ ਸਿੰਘ ਜੱਸਲ, ਜੁਗਰਾਜ ਸਿੰਘ,ਜਸਵੀਰ ਸਿੰਘ,ਮਹਿੰਦਰ ਸਿੰਘ ਭੁਲਰ,ਮਲਕੀਅਤ ਸਿੰਘ ਆਦਿ ਮੈਬਰ ਸਾਮਲ ਸਨ।