
ਵਾਸ਼ਿੰਗਟਨ, 22 ਫਰਵਰੀ – ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵ੍ਹਾਈਟ ਹਾਊਸ ਵਿੱਚ ਮੁੱਖ ਰਣਨੀਤੀਕਾਰ ਰਹਿ ਚੁੱਕੇ ਸਟੀਵ ਬੈਨੋਨ ਨੇ ਵੀਰਵਾਰ ਕੰਜ਼ਰਵੇਟਿਵ ਪੁਲੀਟੀਕਲ ਐਕਸ਼ਨ ਕਾਨਫਰੰਸ (ਸੀ ਪੀ ਏ ਸੀ) ਵਿੱਚ ਤਿੱਖੀ ਤਕਰੀਰ ਕਰਨ ਦੇ ਅੰਤ ’ਚ ਨਾਜ਼ੀ ਸਲੂਟ ਮਾਰ ਕੇ ਵਿਵਾਦ ਛੇੜ ਦਿੱਤਾ ਹੈ। ਇਸ ਹਿਟਲਰੀ ਸਲੂਟ ਨੇ ਹੁਕਮਰਾਨ ਰਿਪਬਲਿਕਨ ਪਾਰਟੀ ਦੇ ਅੰਦਰ ਅੱਤ-ਸੱਜੇ ਅੱਤਵਾਦ ਦੇ ਪ੍ਰਭਾਵ ਦੀ ਬਹਿਸ ਭਖਾ ਦਿੱਤੀ ਹੈ। ਬੈਨੋਨ ਨੇ ਕਿਹਾਮੇਕ ਅਮਰੀਕਾ ਗ੍ਰੇਟ ਅਗੇਨ (ਮਾਗਾ) ਦਾ ਭਵਿੱਖ ਡੋਨਾਲਡ ਟਰੰਪ! ਟਰੰਪ ਵਰਗਾ ਬੰਦਾ ਦੇਸ਼ ਦੇ ਇਤਿਹਾਸ ’ਚ ਸਿਰਫ ਇੱਕ ਜਾਂ ਦੋ ਵਾਰ ਆਉਦਾ ਹੈ। ਵੀ ਵਾਂਟ ਟਰੰਪ! ਵੀ ਵਾਂਟ ਟਰੰਪ!
ਜਦੋਂ ਭੀੜ ਨੇ ਵਾਹ-ਵਾਹ ਕੀਤੀ ਤਾਂ ਬੈਨੋਨ ਨੇ ਨਾਜ਼ੀ ਸਲੂਟ ਮਾਰਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸ ਦੀ ਤਿੱਖੀ ਅਲੋਚਨਾ ਸ਼ੁਰੂ ਹੋ ਗਈ। ਸਿਆਸੀ ਰਣਨੀਤੀਕਾਰ �ਿਸ ਡੀ ਜੈਕਸਨ ਨੇ ਕਿਹਾ ਕਿ ਇਹ ਇਤਫਾਕਨ ਨਹੀਂ। ਉਹ ਪੂਰੀ ਤਰ੍ਹਾਂ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ। ਇਨ੍ਹਾਂ ਨੂੰ ਅੱਗ ਨਾ ਲਾਉਣ ਦਿਓ। ਇਹ ਘਟਨਾ ਰਿਪਬਲਿਕਨ ਪਾਰਟੀ ਦੀ ਅੱਤ-ਸੱਜੀਆਂ ਵਿਚਾਰਧਾਰਾਵਾਂ ਨਾਲ ਨੇੜਤਾ ਬਾਰੇ ਚਿੰਤਾਵਾਂ ਦੌਰਾਨ ਵਾਪਰੀ ਹੈ।