
ਨਵੀਂ ਦਿੱਲੀ, 17 ਫਰਵਰੀ – ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਗੁਲਵੀਰ ਸਿੰਘ ਨੇ ਬੋਸਟਨ ਵਿੱਚ ਬੀਯੂ ਡੇਵਿਡ ਹੇਮਰੀ ਵੈਲੇਨਟਾਈਨ ਇਨਵੀਟੇਸ਼ਨਲ ਟੂਰਨਾਮੈਂਟ ਵਿੱਚ ਪੁਰਸ਼ਾਂ ਦੀ 3000 ਮੀਟਰ ਇਨਡੋਰ ਦੌੜ ਵਿੱਚ 16 ਸਾਲ ਪੁਰਾਣਾ ਕੌਮੀ ਰਿਕਾਰਡ ਤੋੜ ਕੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। 26 ਸਾਲਾ ਆਰਮੀ ਦੌੜਾਕ ਨੇ 7 ਮਿੰਟ 38.26 ਸੈਕਿੰਡ ਦਾ ਸਮਾਂ ਲੈ ਕੇ ਸੁਰੇਂਦਰ ਸਿੰਘ ਵੱਲੋਂ 2008 ਵਿੱਚ ਬਣਾਇਆ 7 ਮਿੰਟ 49.47 ਸੈਕਿੰਡ ਦਾ ਰਿਕਾਰਡ ਤੋੜਿਆ। ਸੁਰੇਂਦਰ ਹੁਣ ਕੋਚ ਹੈ। ਗੁਲਵੀਰ ਦੀ ਨਜ਼ਰ ਹੁਣ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2025 ਵਿੱਚ ਪੁਰਸ਼ਾਂ ਦੀ 10,000 ਮੀਟਰ ਦੌੜ ਲਈ ਕੁਆਲੀਫਾਈ ਕਰਨ ’ਤੇ ਹੈ। ਇਸ ਲਈ ਕੁਆਲੀਫਾਈ ਕਰਨ ਦਾ ਸਮਾਂ 27 ਮਿੰਟ ਹੈ।